ਕਾਮਰੇਡ ਗੁਰਬਖਸ਼ ਕੌਰ ਸੰਘਾ ਨੂੰ ਸ਼ਰਧਾਂਜਲੀ
ਅਦਾਰਾ ਸੁਰਖ਼ ਲੀਹ ਕਾਮਰੇਡ ਗੁਰਬਖ਼ਸ਼ ਕੌਰ ਸੰਘਾ ਨੂੰ ਨਿੱਘੀ ਸਰਧਾਂਜਲੀ ਭੇਟ ਕਰਦਾ ਹੈ | ਉਸਾਰੂ ਕਮਿਊਨਿਸਟ ਇਨਕਲਾਬੀ ਪਰਿਵਾਰਕ ਮਹੌਲ 'ਚ ਪਰਵਾਨ ਚੜ੍ਹੀ ਕਾਮਰੇਡ ਗੁਰਬਖ਼ਸ਼ ਨੇ ਇਨਕਲਾਬੀ ਸਿਦਕ, ਕੁਰਬਾਨੀ ਅਤੇ ਵਫ਼ਾਦਾਰੀ ਦੀਆਂ ਰਵਾਇਤਾਂ 'ਤੇ ਅਜਮਾਇਸ਼ੀ ਸਮਿਆਂ ' ਚ ਪਹਿਰਾ ਦੇ ਕੇ ਲਾਲ ਝੰਡੇ ਦੀ ਸ਼ਾਨ ਬੁਲੰਦ ਰੱਖੀ | ਉਹਨਾਂ ਨੇ ਅਡੋਲ ਇਰਾਦੇ ਦੀ ਮਿਸਾਲ ਬਣਕੇ ਆਪਣੇ ਜੀਵਨ ਸਾਥੀ ਗਿਆਨ ਸਿੰਘ ਸੰਘਾ ਦੀ ਇਨਕਲਾਬੀ ਸ਼ਹਾਦਤ ਦੀ ਚਮਕ ਵਧਾਈ | ਇਨਕਲਾਬੀ ਔਰਤ ਆਗੂ ਵਜੋਂ ਉਹਨਾਂ ਨੇ ਲੱਚਰ ਸੱਭਿਆਚਾਰਕ ਹੱਲੇ ਨੂੰ ਵੰਗਾਰਨ ਲਈ ਉੱਦਮ ਜੁਟਾਏ ਅਤੇ ਫਿਰਕੂ ਫਾਸ਼ੀ ਤਾਕਤਾਂ ਦੇ ਪਿੱਛਾਖੜੀ ਮਨੋਰਥਾਂ ਖਿਲਾਫ ਜਾਗਰਤੀ ਦਾ ਹੋਕਾ ਦਿੱਤਾ| ਉਹਨਾਂ ਦਾ ਜੀਵਨ ਇਨਕਲਾਬੀ ਕਾਰਕੁਨਾਂ ਲਈ ਪ੍ਰੇਰਨਾ ਬਣਿਆ ਰਹੇਗਾ । ਕਾਮਰੇਡ ਗੁਰਬਖਸ਼ ਕੌਰ ਸੰਘਾ ਅਮਰ ਰਹੇ!
No comments:
Post a Comment