ਸ਼ਹੀਦਾਂ ਦੀ 33 ਵੀਂ ਬਰਸੀ:
ਸਦਾ ਅਮਰ ਰਹਿਣਗੇ ਸੇਵੇਵਾਲਾ ਕਾਂਡ ਦੇ ਸ਼ਹੀਦ
ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ ਸੰਖੇਪ ਜਾਣ ਪਛਾਣ
(9 ਅਪ੍ਰੈਲ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦਾ ਦਿਹਾੜਾ ਹੈ। ਇਨਕਲਾਬੀ ਜਮਹੂਰੀ ਲਹਿਰ
ਦੇ ਨਵੇਂ ਕਾਰਕੁੰਨਾਂ ਤੱਕ ਇਹਨਾਂ ਸ਼ਹੀਦਾਂ ਦੇ ਜੀਵਨ ਤੇ ਲਹਿਰ ’ਚ ਰੋਲ ਬਾਰੇ ਜਾਣਕਾਰੀ ਪਹੁੰਚਾਉਣ ਲਈ ਅਸੀਂ ਅਪ੍ਰੈਲ 1991 ਦੇ ਇੱਕ ਅੰਕ ’ਚ ਛਪੀ ਇਹ ਲਿਖਤ ਮੁੜ ਪ੍ਰਕਾਸ਼ਿਤ ਕਰ ਰਹੇ ਹਾਂ— ਸੰਪਾਦਕ )
ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੀ ਜੈਤੋ ਇਕਾਈ ਵੱਲੋਂ ਸੇਵੇਵਾਲਾ
ਵਿਖੇ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਉੱਤੇ ਖਾਲਸਤਾਨੀ ਖੂਨੀ ਦਰਿੰਦਿਆਂ ਵੱਲੋਂ ਕੀਤੀ
ਮੌਤ-ਵਾਛੜ ਨਾਲ ਕੁੱਲ 18 ਵਿਅਕਤੀ ਸ਼ਹੀਦ ਹੋਏ ਅਤੇ ਦੋ ਦਰਜਨ ਦੇ ਕਰੀਬ ਫੱਟੜ ਹੋਏ। ਸ਼ਹੀਦੀ ਰੁਤਬਾ
ਹਾਸਲ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਫਰੰਟ ਆਗੂਆਂ ਅਤੇ ਕਾਰਕੁਨਾਂ ਦੀ ਸੀ। ਹੁਣ ਤੱਕ ਸ਼ਹਾਦਤਾਂ
ਹਾਸਲ ਕਰਨ ਵਾਲੇ ਜਿਹਨਾਂ ਜੁਝਾਰੂਆਂ ਬਾਰੇ ਸਾਨੂੰ ਜਾਣਕਾਰੀ ਹਾਸਲ ਹੋਈ ਹੈ ਉਹ ਅਸੀਂ ਸੰਖੇਪ ’ਚ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਸਾਥੀ ਜਗਪਾਲ ਸਿੰਘ ਜਬਰ
ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਅਤੇ ਇਸ ਦਾ ਕੁੱਲ ਵਕਤੀ ਕਾਰਕੁਨ
ਸੀ। ਆਪ ਦੇ ਪਿਤਾ ਸ: ਮਹਿੰਦਰ ਸਿੰਘ ਇੱਕ ਸੁਲਝੇ ਹੋਏ ਵਿਅਕਤੀ ਅਤੇ ਸਰਗਰਮ ਕਿਸਾਨ ਕਾਰਕੁਨ ਹਨ।
ਭਾਰਤੀ ਕਿਸਾਨ ਯੂਨੀਅਨ ਦੀ ਸੇਲਬਰਾ ਪਿੰਡ ਇਕਾਈ ਦੇ ਆਗੂਆਂ ’ਚੋਂ ਹਨ। ਕਿਸਾਨ
ਮੋਰਚਿਆਂ ’ਚ ਕੈਦ ਕੱਟ ਚੁੱਕੇ ਹਨ।
ਸਾਥੀ ਜਗਪਾਲ ਦਾ ਪੰਜਾਬ
ਦੀ ਜਮਹੂਰੀ ਅਤੇ ਅਗਾਂਹ ਵਧੂ ਲਹਿਰ ਨਾਲ ਸਭ ਤੋਂ ਪਹਿਲਾਂ ਪਹਿਲ ਵਾਹ ਉਦੋਂ ਪਿਆ ਜਦੋਂ ਉਹ
ਰਾਮਪੁਰੇ ਕਾਲਜ ਵਿੱਚ ਵਿਦਿਆਰਥੀ ਸਨ। ਉਹ ਪੰਜਾਬ ਸਟੂਡੈਂਟਸ ਯੂਨੀਅਨ ’ਚ ਸਰਗਰਮ ਹੋ ਗਏ ਅਤੇ ਫਿਰ ਸਥਾਨਕ ਇਕਾਈ ਦੇ ਸਕੱਤਰ ਬਣੇ। ਜਦੋਂ ਪੈਗਾਮਪੰਥੀ ਸੋਚ
ਦੇ ਧਾਰਨੀ ਮੇਜਰ ਮੱਟਰਾਂ ਜੁੰਡਲੀ ਨੇ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ. ਐਸ. ਯੂ. ਨੂੰ
ਖਾਲਸਤਾਨੀਆਂ ਦੀ ਸੇਵਾ ਹਿੱਤ ਅਰਪਨ ਕਰਨ ਦਾ ਰਾਹ ਫੜ ਲਿਆ ਤਾਂ ਉਹ ਪੀ. ਐਸ. ਯੂ. ਨੂੰ ਇਸਦੀ ਸਹੀ
ਸੇਧ ਉਤੇ ਰੱਖਣ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਮੁਢਲੀਆਂ ਕਤਾਰਾਂ ’ਚ ਸਨ। ਕੁੱਝ ਚਿਰ ਉਹ ਪੀ. ਐਸ. ਯੂ. ਦੇ ਸੂਬਾਈ ਜਥੇਬੰਦਕ ਸਕੱਤਰ ਵੀ ਰਹੇ।
ਜਦੋਂ ਪੰਜਾਬ ਵਿਚ
ਫਿਰਕਾਪ੍ਰਸਤੀ ਅਤੇ ਦਹਿਸ਼ਤਗਰਦੀ ਨੂੰ ਵੰਗਾਰਨ ਲਈ ਫਰੰਟ ਦਾ ਗਠਨ ਕੀਤਾ ਗਿਆ ਤਾਂ ਉਹ ਇਸ ਵਿੱਚ
ਸਰਗਰਮ ਹੋ ਗਏ। ਪਿਛਲੇ ਕਈ ਸਾਲਾਂ ਤੋਂ ਉਹ ਫਰੰਟ ਦੇ ਸੂਬਾ ਕਮੇਟੀ ਮੈਂਬਰ ਚੱਲੇ ਆ ਰਹੇ ਸਨ।
ਰਾਮਪੁਰਾ ਫੂਲ ਇਕਾਈ ਨੇ ਉਹਨਾਂ ਦੀ ਅਗਵਾਈ ਹੇਠ ਫਿਰਕਾਪ੍ਰਸਤੀ ਅਤੇ ਖਾਲਸਤਾਨੀ ਦਹਿਸ਼ਤਗਰਦੀ
ਵਿਰੁੱਧ ਅਨੇਕਾਂ ਵਾਰ ਸਫਲ ਜਨਤਕ ਲਾਮਬੰਦੀ ਕੀਤੀ । ਉਹ ਪਿਛਲੇ ਕਈ ਸਾਲਾਂ ਤੋਂ ਖਾਲਸਤਾਨੀ
ਦਹਿਸ਼ਤਗਰਦਾਂ ਦੀ ਹਿੱਟ ਲਿਸਟ ਉਤੇ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਮੌਤ-ਧਮਕੀ ਤੋਂ ਤ੍ਰਹਿ ਕੇ
ਆਪਣੀਆਂ ਸਰਗਰਮੀਆਂ ਵਿੱਚ ਢਿੱਲ ਨਹੀਂ ਆਉਣ ਦਿੱਤੀ। ਇਸੇ ਰਾਹ ’ਤੇ ਦ੍ਰਿੜ ਰਹਿੰਦਿਆਂ ਉਹ ਅੰਤ ਆਪਣੀ ਜ਼ਿੰਦਗੀ ਕੁਰਬਾਨ ਕਰ ਗਏ । ਸਾਥੀ ਜਗਪਾਲ ਆਪਣੇ
ਪਿੱਛੇ ਆਪਣੀ ਜੀਵਨ ਸਾਥਣ ਪਰਮਜੀਤ ਕੌਰ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ।
ਸਾਥੀ ਜਗਪਾਲ ਕਮਿਊਨਿਸਟ
ਇਨਕਲਾਬੀ ਲਹਿਰ ਦੇ ਵੀ ਸਰਗਰਮ ਕਾਰਕੁਨ ਸਨ ਅਤੇ ਕਮਿਊਨਿਸਟ ਇਨਕਲਾਬੀ ਕੇਂਦਰ, ਭਾਰਤ ਨਾਂ ਦੀ ਜਥੇਬੰਦੀ ਦੇ ਮੈਂਬਰ ਸਨ। ਮਿਹਨਤੀ ਲੋਕਾਂ ਦੇ ਕਾਜ਼ ਲਈ ਆਪਣੀ ਸ਼ਹਾਦਤ
ਦੇ ਕੇ ਉਨ੍ਹਾਂ ਨੇ ਇੱਕ ਇਨਕਲਾਬੀ ਕਮਿਊਨਿਸਟ ਜਥੇਬੰਦੀ ਦੇ ਮੈਂਬਰ ਦੇ ਸਨਮਾਨਯੋਗ ਰੁਤਬੇ ਨੂੰ
ਬੁਲੰਦ ਕੀਤਾ ਹੈ।
ਸਾਥੀ ਮੇਘ ਰਾਜ ਭਗਤੂਆਣਾ ਵਿਰਾਸਤ ਵਿੱਚ ਹੀ ਇਨਕਲਾਬੀ ਗੁੜ੍ਹਤੀ ਲੈ ਕੇ ਜੰੰਮੇ ਅਤੇ
ਪ੍ਰਵਾਨ ਚੜ੍ਹੇ ਸਨ। ਇਸ ਪ੍ਰਵਾਰ ਦਾ ਪੰਜਾਬ ਦੀ ਮੁਜ਼ਾਰਾ ਲਹਿਰ ਅਤੇ ਕਮਿਊਨਿਸਟ ਲਹਿਰ ਨਾਲ ਗਹਿਰਾ
ਲਗਾਅ ਰਿਹਾ ਹੈ। ਸਾਰਾ ਪ੍ਰਵਾਰ ਸ਼ੁਰੂ ਤੋਂ ਹੀ ਕਮਿਊਨਿਸਟ ਲਹਿਰ ਨਾਲ ਜੁੜਿਆ ਆ ਰਿਹਾ ਹੈ। ਮੇਘ
ਰਾਜ ਦੇ ਤਾਇਆ ਜੀ ਲੰਮਾਂ ਸਮਾਂ ਕਮਿਊਨਿਸਟ ਇਨਕਲਾਬੀ ਲਹਿਰ ’ਚ ਰੂਪੋਸ਼
ਕੁੱਲਵਕਤੀ ਵਜੋਂ ਕੰਮ ਕਰਦੇ ਰਹੇ ਹਨ। ਇਸ ਪ੍ਰਵਾਰ ਦੇ ਹੀ ਇੱਕ ਹੋਰ ਕਰੀਬੀ ਵਿਦਿਆ ਦੇਵ ਲੌਂਗੋਵਾਲ
ਪੰਜਾਬ ਦੀ ਰਵਾਇਤੀ ਕਮਿਊਨਿਸਟ ਲਹਿਰ ਦੀ ਜਾਣੀ ਪਹਿਚਾਣੀ ਹਸਤੀ ਹਨ।
ਛੋਟੀ ਉਮਰ ਵਿੱਚ ਹੀ
ਸਾਥੀ ਮੇਘ ਰਾਜ ਇਨਕਲਾਬੀ ਵਿਚਾਰਾਂ ਦੇ ਪ੍ਰਭਾਵ ਹੇਠ ਆ ਗਏ ਅਤੇ ਨੌਜਵਾਨ ਭਾਰਤ ਸਭਾ ’ਚ ਸਰਗਰਮ ਹੋ ਗਏ। ਉਹ ਲੰਮਾਂ ਸਮਾਂ ਸਭਾ ਦੀ ਜੈਤੋ ਇਕਾਈ ਦੇ ਆਗੂ ਅਤੇ ਸੂਬਾ ਕਮੇਟੀ
ਮੈਂਬਰ ਰਹੇ। ਇਨਕਲਾਬੀ ਜਮਹੂਰੀ ਲਹਿਰ ’ਚ ਆਪਣੀ ਸਰਗਰਮੀ
ਦੌਰਾਨ ਉਨ੍ਹਾਂ ਨੇ ਕਈ ਵਾਰ ਜਾਲਮਾਨਾ ਪੁਲਸ ਜਬਰ ਆਪਣੇ ਪਿੰਡੇ ਉਤੇ ਝੱਲਿਆ। ਐਮਰਜੈਂਸੀ, ਰੰਧਾਵਾ ਘੋਲ ਅਤੇ ਪਾਰਵਤੀ ਕਤਲ ਕਾਂਡ ਵਿਰੋਧੀ ਘੋਲ ਸਮੇਤ ਕਈ ਵਾਰੀ ਜੇਲ੍ਹ ਗਏ, ਪਰ ਇਹ ਸਭ ਕੁੱਝ ਉਹਨਾਂ ਨੂੰ ਇਨਕਲਾਬੀ ਰਾਹ ਤੋਂ ਥਿੜਕਾ ਨਾ ਸਕਿਆ।
ਪਿਛਲੇ ਕਈ ਸਾਲਾਂ ਤੋਂ ਉਹ
ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ’ਚ ਸਰਗਰਮ ਸਨ ਅਤੇ
ਫਰੰਟ ਦੇ ੳੱੁਭਰਵੇਂ ਆਗੂਆਂ ਵਿਚੋਂ ਸਨ। ਉਹਨਾਂ ਦਾ ਅਗਵਾਈ ਹੇਠ ਫਰੰਟ ਦੀ ਜੈਤੋ ਇਲਾਕਾ ਇਕਾਈ, ਖਾਸ ਕਰਕੇ ਉਹਨਾਂ ਦੇ ਪਿੰਡ ਭਗਤੂਆਣਾ, ਦਹਿਸ਼ਤਗਰਦੀ
ਵਿਰੋਧੀ ਲਹਿਰ ਵਿਰੁੱਧ ਉਸਾਰੇ ਜਨਤਕ ਟਾਕਰੇ ਦਾ ਚਿੰਨ੍ਹ ਬਣਿਆ ਹੋਇਆ ਸੀ। ਇਹੀ ਵਜ੍ਹਾ ਸੀ ਕਿ ਅੱਜ
ਤੱਕ ਖਾਲਸਤਾਨੀ ਇਸ ਪਿੰਡ ਵਿੱਚ ਨਾ ਹੀ ਆਪਣਾ ਕੋਈ ਅੱਡਾ ਬਣਾ ਸਕੇ ਤੇ ਨਾ ਹੀ ਕੋਈ ਵਾਰਦਾਤ ਕਰ
ਸਕੇ।
ਸਾਥੀ ਮੇਘ ਰਾਜ ਇਲਾਕੇ
ਦੇ ਬੇ-ਜ਼ਮੀਨੇ ਖੇਤ ਮਜ਼ਦੂਰ ਪਰਿਵਾਰਾਂ ’ਚ ਬੇਹੱਦ ਹਰਮਨ
ਪਿਆਰੇ ਸਨ। ਮੇਘਰਾਜ ਦੀ ਸ਼ਾਹਦਤ ਦਾ ਸਭ ਤੋਂ ਗਹਿਰਾ ਸੱਲ ਇਹਨਾਂ ਦਲਿਤ ਹਿੱਸਿਆਂ ਨੇ ਮਹਿਸੂਸ ਕੀਤਾ
ਹੈ। ਭਿੰਡਰਾਂਵਾਲੇ ਦੇ ਜਿਉਂਦੇ ਜੀਅ ਤੋਂ ਹੀ ਸਾਥੀ ਮੇਘ ਰਾਜ ਖਾਲਸਤਾਨੀ ਦਹਿਸ਼ਤਗਰਦਾਂ ਦੀ ਹਿੱਟ
ਲਿਸਟ ’ਤੇ ਸਭ ਤੋਂ ਮੂਹਰੇ ਸਨ। ਉਹਨਾਂ ਨੇ ਸਾਥੀ ਮੇਘ ਰਾਜ ਦੀ ਜਾਨ ਲੈਣ ਦੀਆਂ ਕਈ ਅਸਫਲ
ਕੋਸ਼ਿਸ਼ਾਂ ਵੀ ਕੀਤੀਆਂ, ਪਰ ਸਾਥੀ ਮੇਘ
ਰਾਜ ਨੇ ਇਹਨਾਂ ਮੌਤ-ਧਮਕੀਆਂ ਦੀ ਪ੍ਰਵਾਹ ਨਾ ਕੀਤੀ।
ਸਾਥੀ ਮੇਘ ਰਾਜ ਵੀ
ਕਮਿਊਨਿਸਟ ਇਨਕਲਾਬੀ ਕੇਂਦਰ, ਭਾਰਤ ਦੇ ਮੈਂਬਰ
ਸਨ। ਸੇਵੇਵਾਲਾ ਕਾਂਡ ’ਚ ਉਨ੍ਹਾਂ ਨੇ
ਅਦੁੱਤੀ ਬਹਾਦਰੀ ਦਾ ਮੁਜਾਹਰਾ ਕਰਦਿਆਂ, ਸ਼ਰੇਆਮ ਖਾਲਸਤਾਨੀ
ਦਹਿਸ਼ਤਗਰਦਾਂ ਨੂੰ ਵੰਗਾਰਿਆ ਅਤੇ ਖਾਲਸਤਾਨੀਆਂ ਨਾਲ ਟੱਕਰ ਲੈਂਦੇ ਹੋਏ ਬਹਾਦਰਾਂ ਦੀ ਤਰ੍ਹਾਂ ਸ਼ਹੀਦ
ਹੋਏ। ਸਾਥੀ ਮੇਘ ਰਾਜ ਆਪਣੇ ਪਿੱਛੇ ਆਪਣੀ ਬਹਾਦਰ ਸੁਪਤਨੀ ਰਾਜ, ਤਿੰਨ ਬੱਚੀਆਂ ਅਤੇ ਇੱਕ ਲੜਕਾ ਛੱਡ ਗਏ ਹਨ।
ਸਾਥੀ ਗੁਰਜੰਟ ਸਿੰਘ ਖੇਤ ਮਜ਼ਦੂਰ
ਪਰਿਵਾਰ ਦੇ ਜੰਮਪਲ ਸਨ ਤੇ ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ
ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਅਤੇ ਸਰਕਲ ਪੱਧਰੇ ਆਗੂ ਸਨ। ਉਹ ਜਬਰ ਤੇ
ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਕੋਟ ਕਪੂਰਾ ਇਕਾਈ ਦੇ ਸਕੱਤਰ ਵੀ ਰਹੇ।
ਮਾਤਾ ਸਦਾ ਕੌਰ
70 ਸਾਲ ਤੋਂ ਵੱਧ ਉਮਰ
ਦੀ, ਖੇਤ ਮਜ਼ਦੂਰ ਪਰਿਵਾਰ ਦੀ ਜੰਮਪਲ, ਇਹ ਬਜ਼ੁਰਗ ਮਾਈ
ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਨਕਲਾਬੀ ਕਮਿਊਨਿਸਟ ਲਹਿਰ ਨਾਲ ਡੂੰਘਾ ਲਗਾਅ ਰੱਖਦੀ
ਆ ਰਹੀ ਸੀ ਅਤੇ ਪਿੰਡ ’ਚ ਖਾਲਸਤਾਨੀ
ਦਹਿਸ਼ਤਗਰਦੀ ਵਿਰੋਧੀ ਜਨਤਕ ਟਾਕਰੇ ਦੀ ਲਹਿਰ ’ਚ ਮੂਹਰਲੀਆਂ
ਕਤਾਰਾਂ ’ਚ ਸ਼ਾਮਲ ਸੀ। ਪਿੰਡ ਵਿੱਚ ਖਾਲਸਤਾਨੀ-ਪੱਖੀ ਅਨਸਰਾਂ ਨਾਲ ਹੋਈਆਂ ਝੜੱਪਾਂ ’ਚ ਇਸ ਸ਼ੇਰਦਿਲ ਔਰਤ ਨੇ ਉਭਰਵਾਂ ਰੋਲ ਅਦਾ ਕੀਤਾ। ਸਿੱਖ ਇਤਿਹਾਸ ਦੀ ਲਾਸਾਨੀ ਨਾਇਕਾ
ਮਾਈ ਭਾਗੋ ਦੀ ਸੱਚੀ ਵਾਰਸ ਸੀ ਮਾਈ ਸਦਾਂ ਕੌਰ।
ਹਾਲੇ ਕੁੱਝ ਕੁ ਮਹੀਨੇ
ਪਹਿਲਾਂ ਹੀ ਜਦੋਂ ਖਾਲਸਤਾਨੀ ਦਹਿਸ਼ਤਗਰਦਾਂ ਦੇ ਇੱਕ ਸ਼ੂਕਰੇ ਗਰੋਹ ਨੇ ਪਿੰਡ ਬਸ਼ਨੰਦੀ ਦੇ ਸਾਬਕਾ
ਸਰਪੰਚ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਭੋਗ ਸਮਾਗਮ ਦੀ ਮਨਾਹੀ ਕਰ ਦਿੱਤੀ ਤਾਂ ਇਹ ਮਾਈ ਸਦਾਂ
ਕੌਰ ਹੀ ਸੀ ਜਿਸ ਨੇ ਪਿੰਡ ਦੀ ਫਰੰਟ ਇਕਾਈ ਨੂੰ ਬਸ਼ਨੰਦੀ ਭੋਗ ਸਮਾਗਮ ਨਿਰਵਿਘਨ ਕਰਾਉਣ ਦੀ
ਜਿੰਮੇਵਾਰੀ ਓਟਣ ਲਈ ਵੰਗਾਰਿਆ ਅਤੇ ਆਪ ਹੱਥ ’ਚ ਗੰਡਾਸਾ ਫੜ ਕੇ
ਸਭ ਤੋਂ ਮੂਹਰੇ ਤੁਰੀ।
ਇਲਾਕੇ ਜਾਂ ਪਿੰਡ ਵਿੱਚ
ਜਦੋਂ ਕਦੇ ਵੀ ਕੋਈ ਇਨਕਲਾਬੀ ਸਮਾਗਮ ਹੁੰਦਾ ਉਹਦਾ ਚਾਅ ਸਾਂਭਿਆ ਨਾ ਜਾਂਦਾ, ਉਹ ਮੂਹਰੇ ਹੁੰਦੀ। ਉਹ ਹਮੇਸ਼ਾ ਕਿਹਾ ਕਰਦੀ ਸੀ, ‘‘
ਜਦੋਂ ਵੀ ਖਤਰਾ
ਹੋਇਆ, ਮੁੰਡਿਓ ਮੈਨੂੰ ਮੂਹਰੇ ਕਰ ਦਿਓ।’’ ਤੇ ਸੇਵੇਵਾਲਾ
ਕਾਂਡ ਰਚੇ ਜਾਣ ਵਾਲੇ ਦਿਨ ਉਹ ਇਕੋ ਇਕ ਔਰਤ ਸੀ ਜਿਸਨੇ ਖਾਲਸਤਾਨੀ ਦਹਿਸਤਗਰਦਾਂ ਨੂੰ ਕੜਕ ਕੇ
ਕਿਹਾ, ‘‘ਕੁਤਿਓ, ਇਹਨਾਂ ਨਿਰਦੋਸ਼ਾਂ
ਨੂੰ ਕਿਉਂ ਮਾਰਦੇ ਹੋ। ਇਹਨਾਂ ਨੂੰ ਮਾਰਨ ਤੋਂ ਪਹਿਲਾਂ ਮੇਰੇ ਗੋਲੀ ਮਾਰੋ।’’ ਕਾਅੜ ਕਰਦੀਆਂ ਗੋਲੀਆਂ ਨਾਲ ਦਰਿੰਦਿਆਂ ਨੇ ਉਸਨੂੰ ਵਿੰਨ੍ਹ ਸੁਟਿਆ। ਇਸ ਤਰ੍ਹਾਂ
ਵਰ੍ਹਦੀਆਂ ਗੋਲੀਆਂ ’ਚ ਲਲਕਾਰ ਕੇ
ਗੋਲੀ ਖਾਣ ਵਾਲੀ ਇਸ ਮਹਾਨ ਔਰਤ ਅੱਗੇ ਸੀਸ ਆਪਣੇ ਆਪ ਝੁਕ ਜਾਂਦਾ ਹੈ।
ਸਾਥੀ ਤੇਜਿੰਦਰ 21 ਸਾਲਾਂ ਦਾ ਨੌਜਵਾਨ ਇਨਕਲਾਬੀ ਗੀਤ ਗਾਉਂਦਾ ਹੁੰਦਾ ਸੀ। ਇਸ ਦਾ
ਪਿਤਾ ਸਾਧਾ ਸਿੰਘ ਪੇਂਡੂ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਹੈ।
ਸਾਥੀ ਪੱਪੀ 25 ਸਾਲਾਂ ਦਾ ਇਹ ਨੌਜਵਾਨ ਇਨਕਲਾਬੀ ਲਹਿਰ ਅਤੇ ਫਰੰਟ ਦਾ ਸਰਗਰਮ ਵਰਕਰ
ਸੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦਾ ਮੈਂਬਰ ਸੀ ਇਸਨੇ ਹਮਲਾ ਕਰਨ ਆਏ ਦਹਿਸ਼ਤਗਰਦਾਂ ’ਤੇ ਰੋੜੇ ਵਰ੍ਹਾਏ । ਬੱਗਾ ਸਿੰਘ 26 ਸਾਲਾਂ ਦਾ ਇਹ ਨੌਜਵਾਨ ਫਰੰਟ ਦਾ ਵਲੰਟੀਅਰ ਸੀ, ਜੋ ਦੂਜੇ ਨਾਕੇ ’ਤੇ ਜੁੰਮੇਵਾਰੀ
ਨਿਭਾਉਂਦਾ, ਸ਼ਹੀਦ ਹੋਇਆ। ਸਾਥੀ ਕਰਮ ਦਲਿਤ ਪਰਿਵਾਰ ਨਾਲ ਸਬੰਧਿਤ ਸੀ ਜੋ ਕਿ ਚੱਕੀ ਮਜ਼ਦੂਰ
ਯੂਨੀਅਨ ਦਾ ਆਗੂ ਸੀ। ਸੇਵੇਵਾਲਾ ਦੇ ਸ਼ਹੀਦ ਸਾਥੀ ਬੂਟਾ ਸਿੰਘ, ਜਗਸੀਰ ਸੀਰਾ ਅਤੇ
ਜਗਦੇਵ, ਇਹ ਸਾਰੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਫਰੰਟ ਦੇ ਕਾਰਕੁੰਨ ਸਨ। ਸਾਥੀ ਹਰਪਾਲ ਸਿੰਘ
ਐਫ ਸੀ ਆਈ ’ਚ ਇਨਸਪੈਕਟਰ ਸੀ। ਲਖਬੀਰ ਸਿੰਘ ਸਪੁੱਤਰ ਕਾਮਰੇਡ
ਗੁਰਦਿਆਲ ਸਿੰਘ ਵੀ ਇਨਕਲਾਬੀ ਲਹਿਰ ਦਾ ਹਮਾਇਤੀ ਸੀ। ਗੁਰਦੇਵ ਸਿੰਘ ਦੇਬੀ ਵੀ ਫਰੰਟ ਦਾ ਹਮਾਇਤੀ
ਸੀ। ਖਾਲਸਤਾਨੀ ਗੋਲੀਆਂ ਦਾ ਸ਼ਿਕਾਰ ਬਣਨ ਵਾਲੇ ਆਮ ਦਰਸ਼ਕਾਂ ’ਚ ਚਰਨਜੀਤ ਸਿੰਘ
ਅਤੇ ਮਨਜੀਤ ਸਿੰਘ ਸਕੂਲੀ ਵਿਦਿਆਰਥੀ ਸਨ ਜੋ
ਕਿਸਾਨੀ ਪਰਿਵਾਰਾਂ ’ਚੋਂ ਸਨ। ਮੱਖਣ
ਸਿੰਘ ਦਰਜੀ ਪਰਿਵਾਰ ਵਿੱਚੋਂ ਸੀ।
ਪਿੰਡ ਜੀਦੇ ਦਾ ਗੁਰਨਾਮ ਸਿੰਘ ਜੋ ਇਨਕਲਾਬੀ
ਡਰਾਮੇ ਦੇਖਣ ਆਇਆ, ਜੈਤੋ ਮੰਡੀ ਵਿੱਚ ਪੱਲੇਦਾਰ ਵਜੋਂ ਕੰਮ ਕਰਦਾ ਸੀ, ਵੀ ਖਾਲਸਤਾਨੀ ਗੋਲੀਆਂ ਦਾ ਸ਼ਿਕਾਰ ਬਣਿਆ।

No comments:
Post a Comment