ਭਾਰਤ ਬੰਦ ਦੇ ਐਕਸ਼ਨ ’ਚ ਸਾਂਝੀ ਲੋਕ ਆਵਾਜ਼ ਬੁਲੰਦ
ਸੰਯੁਕਤ ਕਿਸਾਨ ਮੋਰਚਾ, ਦੇਸ਼ ਭਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਤੇ ਹੋਰ ਮੁਲਾਜ਼ਮ, ਮਜ਼ਦੂਰ
ਆਦਿ ਜਥੇਬੰਦੀਆਂ ਦੇ ਸੱਦੇ ’ਤੇ ਦੇਸ਼ ਅੰਦਰ ਨਿੱਜੀਕਰਨ ਤੇ ਸਾਮਰਾਜੀ
ਨੀਤੀਆਂ ਰੱਦ ਕਰਨ, ਫਸਲਾਂ ’ਤੇ ਐਮ.ਐਸ.ਪੀ.
ਕਾਨੂੰਨ ਬਣਾਉਣ, ਚਾਰ ਲੇਬਰ ਕੋਡ ਰੱਦ ਕਰਨ, ਕਿਸਾਨਾਂ,
ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰਨ, ਨਵੀਂ ਸਿੱਖਿਆ ਨੀਤੀ 2020 ਰੱਦ ਕਰਨ, ਹਿੱਟ ਐਂਡ ਰਨ ਕਨੂੰਨ
ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਖੇਤੀ
ਅੰਦੋਲਨ ਦੌਰਾਨ ਕਿਸਾਨਾਂ ਉੱਪਰ ਪਾਏ ਕੇਸ ਰੱਦ
ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਆਦਿ ਮੰਗਾਂ ਨੂੰ
ਲੈ ਕੇ 16 ਫਰਵਰੀ ਨੂੰ ‘ਭਾਰਤ ਬੰਦ’ ਦਾ ਸੱਦਾ
ਦਿੱਤਾ ਗਿਆ ਸੀ। ਦੇਸ਼ ਭਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕੀਤਾ ਗਿਆ ਭਾਰਤ ਬੰਦ ਦਾ ਇਹ ਐਕਸ਼ਨ
ਇੱਕ ਸਫਲ ਐਕਸ਼ਨ ਹੋ ਨਿੱਬੜਿਆ। ਇਸਦਾ ਅਸਰ ਪੂਰੇ ਮੁਲਕ ’ਚ ਹੋਇਆ। ਇਸ
ਐਕਸ਼ਨ ਦਾ ਸਮਰਥਨ ਮੁਲਕ ਦੇ ਵੱਖ-ਵੱਖ ਤਬਕਿਆਂ ਦੇ ਆਮ ਲੋਕਾਂ ਵੱਲੋਂ ਵੀ ਕੀਤਾ ਗਿਆ। ਭਾਰਤ ਬੰਦ ਦਾ
ਇਹ ਐਕਸ਼ਨ ਇੱਕ ਮਹੱਤਵਪੂਰਨ ਐਕਸ਼ਨ ਸੀ ਕਿਉਂਕਿ ਕੇਂਦਰੀ ਸੱਤਾ ’ਤੇ
ਬਿਰਾਜਮਾਨ ਭਾਜਪਾ ਹਕੂਮਤ ਅਸਲ ਲੋਕ ਮੁੱਦਿਆਂ ਨੂੰ ਉਭਾਰਨ ਦੀ ਥਾਂ, ਅਯੁੱਧਿਆ
’ਚ ਹੋਏ ਰਾਮ ਮੰਦਰ ਦੇ ਉਦਘਾਟਨ ਰਾਹੀਂ ਤੇ ਇਸ ਫਿਰਕੂ ਪਾਲਾਬੰਦੀਆਂ
ਰਾਹੀਂ ਇੱਕ ਵਾਰ ਫੇਰ 2024 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਇਸ ਕਰਕੇ ਲੋਕਾਂ ਦੇ
ਹਕੀਕੀ ਮੁੱਦੇ ਹਾਸ਼ੀਏ ’ਤੇ ਸਨ। ਪਰ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ
ਯੂਨੀਅਨਾਂ ਦੇ ਸੱਦੇ ’ਤੇ ਹੋਏ ‘ਭਾਰਤ ਬੰਦ’
ਦੇ ਐਕਸ਼ਨ ਨਾਲ ਭਾਜਪਾ ਦੀ ਫਿਰਕੂ ਪਾਲਾਬੰਦੀ ਦੀ ਥਾਂ ’ਤੇ
ਆਮ ਲੋਕਾਂ ਦਾ ਧਿਆਨ ਆਪਣੇ ਅਸਲ ਮੁੱਦਿਆਂ ਵੱਲ ਕੇਂਦਰਤ ਹੋਇਆ ਹੈ ਤੇ ਦੂਜਾ ਮੁਲਕ ਅੰਦਰ ਧੜੱਲੇ
ਨਾਲ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਨੀਤੀਆਂ ਦੇ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦੀ ਲੋੜ ਨੂੰ
ਉਭਾਰਿਆ ਹੈ।
ਭਾਰਤ
ਬੰਦ ਦੇ ਐਕਸ਼ਨ ਦੌਰਾਨ ਬਹੁਤ ਸਾਰੇ ਜਨਤਕ ਅਦਾਰੇ, ਜਨਤਕ ਟਰਾਂਸਪੋਰਟ, ਵਪਾਰਕ ਅਦਾਰੇ, ਤੇ ਸਨਅਤੀ ਅਦਾਰੇ ਆਦਿ ਪੂਰੀ ਤਰ੍ਹਾਂ ਬੰਦ
ਰਹੇ। ਇਸ ਐਕਸ਼ਨ ਵਿੱਚ ਦੇਸ਼ ਦੀਆਂ ਕਈ ਟਰੇਡ ਯੂਨੀਅਨ, ਮਜ਼ਦੂਰ ਜਥੇਬੰਦੀਆਂ,
ਵਿਦਿਆਰਥੀ ਜਥੇਬੰਦੀਆਂ, ਆਂਗਨਵਾੜੀ ਵਰਕਰਾਂ ਤੇ 400
ਤੋਂ ਵੱਧ ਕਿਸਾਨ ਜਥੇਬੰਦੀਆਂ ਭਾਰਤ ਬੰਦ ਦੇ ਐਕਸ਼ਨ ਵਿੱਚ ਸ਼ਾਮਲ ਹੋਈਆਂ। ਇਸ ਦਾ ਪ੍ਰਭਾਵ ਪੰਜਾਬ,
ਹਰਿਆਣਾ, ਯੂ.ਪੀ., ਰਾਜਸਥਾਨ,
ਉਤਰਾਖੰਡ, ਆਦਿ ’ਚ ਵਧੇਰੇ
ਵੇਖਣ ਨੂੰ ਮਿਲਿਆ। ਪੰਜਾਬ ’ਚ ਵੀ ਲਗਭਗ ਸਾਰੇ ਜਨਤਕ ਅਦਾਰੇ, ਸਨਅਤੀ ਅਦਾਰੇ, ਜਨਤਕ ਟਰਾਂਸਪੋਰਟ ਆਦਿ ਬੰਦ ਰਹੇ। ਪੰਜਾਬ ’ਚ 180 ਥਾਵਾਂ ’ਤੇ ਸੜਕਾਂ ਰੋਕ ਕੇ ਰੋਸ ਪ੍ਰਦਰਸਨ ਕੀਤੇ ਗਏ
ਤੇ ਪੰਜਾਬ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਬੰਦ ਕਰਵਾਇਆ ਗਿਆ। ਅਧਿਆਪਕ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ
ਵੀ ਭਾਰਤ ਬੰਦ ਦੇ ਐਕਸ਼ਨ ਵਿੱਚ ਸ਼ਾਮਲ ਹੋਈਆਂ।
ਲਗਭਗ ਇੱਕ ਦਹਾਕੇ ਬਾਅਦ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ ਹੜਤਾਲ ਦਾ ਐਕਸ਼ਨ ਕੀਤਾ ਤੇ
ਇਸ ਐਕਸ਼ਨ ਲਈ ਸਾਂਝੇ ਤੌਰ ’ਤੇ ਸੱਦਾ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ
ਅੰਦਰ ‘ਭਾਰਤ ਬੰਦ’ ਦਾ ਐਕਸ਼ਨ ਇੱਕ ਸਫਲ ਐਕਸ਼ਨ
ਹੋ ਨਿੱਬੜਿਆ।
------0--------
ਅਸੀਂ ਐਵੇਂ-ਮੁੱਚੀਂ ਦੇ ਕੁਝ ਵੀ ਨਹੀਂ ਚਾਹੁੰਦੇ
ਜਿਸ ਤਰ੍ਹਾਂ ਸਾਡੇ ਡੌਲਿਆਂ ਵਿਚ ਖੱਲੀਆਂ ਹਨ,
ਜਿਸ ਤਰ੍ਹਾਂ ਬਲ਼ਦਾਂ ਦੀ ਪਿੱਠ ’ਤੇ ਉਭਰੀਆਂ,
ਪਰਾਣੀਆਂ ਦੀਆਂ ਲਾਸ਼ਾਂ ਹਨ,
ਜਿਸ ਤਰ੍ਹਾਂ ਕਰਜ਼ੇ ਦੇ ਕਾਗ਼ਜ਼ਾਂ ਵਿੱਚ,
ਸਾਡਾ ਸਹਿਮਿਆ ਤੇ ਸੁੰਗੜਿਆ ਭਵਿੱਖ ਹੈ
ਅਸੀਂ ਜ਼ਿੰਦਗੀ, ਬਰਾਬਰੀ। ਜਾਂ ਕੁੱਝ ਵੀ ਹੋਰ
ਏਸੇ ਤਰ੍ਹਾਂ ਸੱਚੀਂ-ਮੁੱਚੀਂ ਦਾ ਚਾਹੁੰਦੇ
ਹਾਂ
ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ
ਘਰਾਂ ਤੇ ਖੇਤਾਂ ਵਿੱਚ ਸਾਡੇ ਅੰਗ-ਸੰਗ
ਰਹਿੰਦੇ ਹਨ
ਅਸੀਂ ਓਸ ਤਰ੍ਹਾਂ
ਹਕੂਮਤਾਂ, ਵਿਸ਼ਵਾਸਾਂ ਤੇ ਖੁਸ਼ੀਆਂ ਨੂੰ
ਆਪਣੇ ਨਾਲ ਤੱਕਣਾ ਚਾਹੁੰਦੇ ਹਾਂ
ਡਾਢਿਓ, ਅਸੀਂ ਸਾਰਾ ਕੁੱਝ ਸੱਚੀਂ-ਮੁੱਚੀਂ ਦਾ
ਦੇਖਣਾ ਚਾਹੁੰਦੇ ਹਾਂ
ਪਾਸ਼ ਦੀ ਕਵਿਤਾ ਪ੍ਰਤੀਬੱਧ ਚੋਂ
ਆਪਣੇ ਨਾਲ ਤੱਕਣਾ ਚਾਹੁੰਦੇ ਹਾਂ
ਡਾਢਿਓ, ਅਸੀਂ ਸਾਰਾ ਕੁੱਝ ਸੱਚੀਂ- ਮੁੱਚੀਂ ਦਾ
ਦੇਖਣਾ
ਚਾਹੁੰਦੇ ਹਾਂ
No comments:
Post a Comment