Sunday, July 9, 2023

ਉੜੀਸਾ ਰੇਲ ਹਾਦਸੇ ’ਤੇ ਸ਼ੋਕ ਪ੍ਰਗਟ ਕਰਦਿਆਂ....

 

ਉੜੀਸਾ ਰੇਲ ਹਾਦਸੇਤੇ ਸ਼ੋਕ ਪ੍ਰਗਟ ਕਰਦਿਆਂ....

          2 ਜੂਨ ਨੂੰ ਉੜੀਸਾ ਹੋਇਆ ਰੇਲ ਹਾਦਸਾ ਦੇਸ਼ ਅੰਦਰਲਾ ਸਭ ਤੋਂ ਭਿਆਨਕ ਰੇਲ ਹਾਦਸਾ ਸੀ ਜਿਸ ਵਿੱਚ 288 ਲੋਕ ਮਾਰੇ ਗਏ ਅਤੇ 1000 ਤੋਂ ਜ਼ਿਆਦਾ ਜਖ਼ਮੀ ਹੋਏ ਹਮੇਸ਼ਾ ਵਾਂਗ ਸਰਕਾਰੀ ਜਾਂਚ ਕਮੇਟੀਆਂ ਰਿਪੋਰਟਾਂ ਦੇਣਗੀਆਂ ਤੇ ਗੱਲ ਆਈ ਗਈ ਹੋ ਜਾਵੇਗੀ ਉਹਨਾਂ ਬੁਨਿਆਦੀ ਕਾਰਨਾਂਤੇ ਕਦੇ ਉਂਗਲ ਨਹੀਂ ਧਰੀ ਜਾਵੇਗੀ ਜਿੰਨ੍ਹਾਂ ਕਾਰਨ ਭਾਰਤੀ ਰੇਲਵੇ ਵਿਭਾਗ ਅਜਿਹੇ ਹਾਦਸਿਆਂ ਦੀ ਥਾਂ ਬਣਿਆ ਹੋਇਆ ਹੈ ਇਸ ਲੋਕ ਦੋਖੀ ਪ੍ਰਸਾਸ਼ਨਿਕ ਢਾਂਚੇ ਮਨੁੱਖਾ ਜ਼ਿੰਦਗੀ ਦੀ ਕੀਮਤ ਕੌਡੀਆਂ ਦੇ ਭਾਅ ਹੈ ਤੇ ਅਜਿਹੇ ਭਿਆਨਕ ਹਾਦਸੇ ਵੀ ਭਾਰਤੀ ਰਾਜ ਦੇ ਤੰਤਰ ਅੰਦਰ ਕੋਈ ਸੰਵੇਦਨਾ ਨਹੀਂ ਜਗਾਉਂਦੇ ਇਹ ਸਭਨਾਂ ਸਰਕਾਰਾਂ ਵੇਲੇ ਵਾਪਰਦੇ ਹਨ ਤੇ ਇਹ ਦਸਤੂਰ ਇਉਂ ਹੀ ਚੱਲਦਾ ਰਹਿੰਦਾ ਹੈ ਭਾਜਪਾ ਹਕੂਮਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲਿਆਂ ਵਾਂਗ ਮਸਲਿਆਂਤੇ ਮਿੱਟੀ ਪਾਉਣ ਦੀ ਬਜਾਏ ਉਹਨਾਂ ਨੂੰ ਫ਼ਿਰਕੂ ਰੰਗਤ ਦੇਣ ਮਾਹਰ ਹੈ ਤੇ ਮਨੁੱਖੀ ਲਾਸ਼ਾਂ ਨੂੰ ਵੀ ਆਪਣੀ ਫ਼ਿਰਕੂ ਸਿਆਸਤ ਦੇ ਵਧਾਰੇ ਦਾ ਜ਼ਰੀਆ ਬਣਾਉਂਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਹਾਦਸੇ ਨੂੰ ਸਾਬੋ-ਤਾਜ ਕਾਰਵਾਈ ਕਰਾਰ ਦੇ ਦਿੱਤਾ ਗਿਆ ਹੈ ਤੇ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਝੂਠਾ ਪ੍ਰਚਾਰ ਚਲਾਇਆ ਜਾ ਗਿਆ ਹੈ ਇਸ ਤੋਂ ਪਹਿਲਾਂ ਵੀ 2017-18 ’ ਤੇ 2021-22 ਦੇ ਹਦਾਸਿਆਂ ਪਿੱਛੇ ਵੀ ਸਾਬੋ-ਤਾਜ ਕਾਰਵਾਈ ਦਾ ਕਾਰਨ ਬਿਆਨਿਆ ਗਿਆ ਸੀ ਪਰ ਕਦੇ ਸਾਬਤ ਨਹੀਂ ਕੀਤਾ ਗਿਆ ਹੁਣ ਵੀ ਸਾਬਤ ਨਹੀਂ ਕੀਤਾ ਜਾ ਸਕੇਗਾ ਪਰ ਇੱਕ ਵਾਰ ਪ੍ਰਚਾਰ ਦਿੱਤਾ ਗਿਆ ਹੈ ਇਸ ਭਿਆਨਕ ਰੇਲ ਹਾਦਸੇ ਭੰਗ ਦੇ ਭਾਣੇ ਗਈਆਂ ਸੈਂਕੜੇ ਮਨੁੱਖੀ ਜਾਨਾਂ ਲਈ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਸੀਂ ਇੱਕ ਟਿੱਪਣੀ ਤੇ ਇੱਕ ਖ਼ਬਰ ਪ੍ਰਕਾਸ਼ਿਤ ਕਰ ਰਹੇ ਹਾਂ ਜਿਹੜੀਆਂ ਹਾਦਸੇ ਦੇ ਇੱਕ ਪੱਖ ਰੇਲਵੇ ਅਸਾਮੀਆਂ ਦੀ ਸਥਿਤੀ ਅਤੇ ਹਾਦਸੇ ਮਗਰੋਂ ਫ਼ਿਰਕੂ ਹਕੂਮਤੀ ਰਵੱਈਏ ਦੇ ਦੂਸਰੇ ਪੱਖ ਨੂੰ ਉਜਾਗਰ ਕਰਦੀਆਂ ਹਨ

                                                                                                              -ਸੰਪਾਦਕ

 ਜੂਨ 2023 ਤੱਕ ਰੇਲਵੇ ਵਿੱਚ 2.74 ਲੱਖ ਅਸਾਮੀਆਂ ਖਾਲੀ ਪਈਆਂ ਹਨ, ਜਿੰਨ੍ਹਾਂ ਵਿੱਚੋਂ 1.74 ਲੱਖ ਅਸਾਮੀਆਂ ਸੁਰੱਖਿਆ ਸ਼੍ਰੇਣੀ ਦੀਆਂ ਹਨ, ਜਿੰਨ੍ਵਾਂ ਵਿੱਚ ਸਟੇਸ਼ਨ ਸੁਪਰਡੈਂਟ, ਅਸਿਸਟੈਂਟ ਸਟੇਸ਼ਨ ਸੁਪਰਡੈਂਟ, ਯਾਰਡ ਮਾਸਟਰ, ਕੈਬਿਨ ਮਾਸਟਰ, ਟਰੈਫਿਕ ਟਰਾਂਸਪੋਰਟੇਸ਼ਨ/ਮੂਵਮੈਂਟ ਇਨਸਪੈਕਟਰ ਆਉਦੇ ਹਨ

          ਮੱਧ-ਪ੍ਰਦੇਸ਼ ਦੇ ਸੂਚਨਾ ਅਧਿਕਾਰ ਕਾਰਕੁੰਨ ਚੰਦਰ ਸ਼ੇਖਰ ਗੌਰ ਵੱਲੋਂ ਕੀਤੇ ਸੁਆਲ ਦੇ ਜੁਆਬ ਵਿੱਚ ਰੇਲਵੇ ਮੰਤਰਾਲੇ ਨੇ ਕਿਹਾ ਕਿ 1.6.2023 ਤੱਕ ਦੇ ਰੇਲਵੇ ਦਫਤਰ ਦੇ ਆਰਜ਼ੀ ਰਿਕਾਰਡ ਅਨੁਸਾਰ, 2,74,580 ਅਸਾਮੀਆਂ (ਲੈਵਲ-1) ਸਮੇਤ ਗਰੁੱਪ-ਸੀ ਵਿੱਚ ਖਾਲੀ ਪਈਆਂ ਹਨ ਇਸ ਵਿੱਚ ਸੁਰੱਖਿਆ ਸ਼੍ਰੇਣੀ ਦੀਆਂ ਕੁੱਲ 1,77,924 ਅਸਾਮੀਆਂ ਸ਼ਾਮਲ ਹਨ

           ਗਰੁੱਪ-ਸੀ ਦੀ ਸੁਰੱਖਿਆ ਸ਼੍ਰੇਣੀ (ਸਮੇਤ ਲੈਵਲ-1) ਵਿੱਚ ਕੁੱਲ ਮਨਜ਼ੂਰ ਸ਼ੁਦਾ, ਹਾਜ਼ਰੀ ਰਜਿਸਟਰ ਦਰਜ਼,ਅਤੇ ਖਾਲੀ ਅਸਾਮੀਆਂ ਕ੍ਰਮਅਨੁਸਾਰ 982037, 804113, ਅਤੇ 177924 ਹਨ           ਦਸੰਬਰ 2022 ਵਿੱਚ ਰੇਲਵੇ ਮੰਤਰੀ ਅਸ਼ਵਨੀ ਵੈਸਨਵ ਨੇ ਪਾਰਲੀਮੈਂਟ ਨੂੰ ਸੂਚਿਤ ਕੀਤਾ ਕਿ ਰੇਲਵੇ ਵਿੱਚ ਦਰਜਾ-3 ਤੇ ਦਰਜਾ-4 ਦੀਆਂ 3.12 ਲੱਖ ਅਸਾਮੀਆਂ ਖਾਲੀ ਪਈਆਂ ਹਨ

(ਰੇਲਵੇ ਦੇ ਗਰੁੱਪ-ਸੀ ਵਿੱਚ ਟਰੈਫਿਕ ਅਸਿਸਟੈਂਟ,ਗੁਡ ਗਾਰਡ,ਜੂਨੀਅਰ ਤੇ ਸੀਨੀਅਰ ਟਾਈਮ ਕੀਪਰ, ਜੂਨੀਅਰ ਤੇ ਸੀਨੀਅਰ ਕਲਰਕ ਕਮ-ਟਾਈਪਿਸਟ, ਕਮਰਸ਼ੀਅਲ ਕਮ ਟਿਕਟ ਕਲਰਕ ਅਤੇ ਸਟੇਸ਼ਨ ਮਾਸਟਰ ਆਉਂਦੇ ਹਨ ਲੈਵਲ-1 ਪੋਸਟਾਂ ਵਿੱਚ ਵੱਖ ਵੱਖ ਸ਼ਾਖਾਵਾਂ ਦੇ ਸਹਾਇਕ, ਹਸਪਤਾਲ ਅਸਿਸਟੈਂਟ, ਅਤੇ ਟਰੈਕ ਦੀ ਸੰਭਾਲ ਕਰਨ ਵਾਲੇ ਕਾਮੇ, ਦਰਜਾ-4 ਕਾਮੇ ਆਉਂਦੇ ਹਨ )

No comments:

Post a Comment