ਵਾਲਮਾਰਟ ਦੇ ਮਨਸੂਬੇ....
ਪ੍ਰਚੂਨ ਦੈਂਤ 8 ਲੱਖ ਉਤਪਾਦਕਾਂ ਨੂੰ ਮੰਡੀ ਨਾਲ ਜੋੜਨਾ ਚਾਹੁੰਦਾ ਹੈ; ਕਿਸਾਨ ਗਰੁੱਪ ਸ਼ੰਕੇ ’ਚ
ਸਾਮਰਾਜੀ ਕੰਪਨੀਆਂ ਵੱਲੋਂ ਖੇਤੀ ਖੇਤਰ ’ਚ ਦਾਖਲੇ ਦੇ ਬਦਲਵੇਂ ਰੂਟ ਵਜੋਂ ਕਿਸਾਨ ਉਤਾਪਦਕ ਜਥੇਬੰਦੀਆਂ ਬਣਾਉਣ ਦੇ ਕਦਮ ਲਏ ਜਾ ਰਹੇ ਹਨ ਜਿੰਨ੍ਹਾਂ ’ਚ ਵਾਲਮਾਰਟ ਸਭ ਤੋਂ ਅੱਗੇ ਹੈ। ਜੋ ਕੇਂਦਰ ਸਰਕਾਰ ਦੇ ਖੇਤੀ ਕਨੂੰਨ ਨਹੀਂ ਕਰ ਸਕੇ, ਉਹਦੇ ਲਈ ਕੰਪਨੀਆਂ ਦੇ ਯਤਨ ਜਾਰੀ ਹਨ। ਇਹ ਕੰਪਨੀਆਂ ਤਕਨੀਕੀ ਸਹਾਇਤਾ ਰਾਹੀਂ ਕਿਸਾਨਾਂ ਨੂੰ ਮੰਡੀਆਂ ’ਚ ਦਾਖਲੇ ਦੀ ਸਹਾਇਤਾ ਦੇ ਨਾਂ ਹੇਠ ਕਰ ਰਹੀਆਂ ਹਨ। ਇਸ ਮੁੱਦੇ ਬਾਰੇ ਝਾਤ ਪਵਾਉਦੀ ‘ਦੀ ਹਿੰਦੂ’ ਦੀ ਰਿਪੋਰਟ ਦਾ ਪੰਜਾਬੀ ਅਨੁਵਾਦ ਪੇਸ਼ ਕਰ ਰਹੇ ਹਾਂ - ਸੰਪਾਦਕ
30 ਦੇਸ਼ਾਂ ’ਚ ਸਰਗਰਮ “ (ਤਕਨੀਕੀ ਸੇਵਾ) ਨਾਂ ਦੀ ਇੱਕ ਗੈਰ-ਮੁਨਾਫਾ ਜਥੇਬੰਦੀ ਨੇ ਲਗਭਗ 6 ਸਾਲ ਹੋਏ ਆਂਧਰਾ ਪ੍ਰਦੇਸ਼ ਦੀ ਅਰਾਕੂ ਵਾਦੀ ਵਿੱਚ ਕੌਫੀ (ਉਤਪਾਦਕ) ਕਿਸਾਨਾਂ ਨਾਲ ਭਾਈਵਾਲੀ ਸ਼ੁਰੂ ਕੀਤੀ। ਇਸਦੇ ਦਖ਼ਲ ਨੇ ਕਿਸਾਨ ਉਤਪਾਦਕ ਜਥੇਬੰਦੀਆਂ ਖੜ੍ਹੀਆਂ ਕਰਨ ਤੇ ਅਮਲ ’ਚ ਪਾਉਣ ’ਚ ਕਿਸਾਨਾਂ ਦੀ ਮਦਦ ਕੀਤੀ। ਜਥੇਬੰਦੀ ਦੇ ਕਹਿਣ ਅਨੁਸਾਰ ਅਜਿਹੀਆਂ 8 ਇਕਾਈਆਂ ਰਾਹੀਂ ਕਿਸਾਨਾਂ ਦੀ ਆਮਦਨ 500% ਤੋਂ ਉੱਪਰ ਵਧ ਗਈ ਹੈ।
ਇਸੇ ਤਰ੍ਹਾਂ ਸੂਬੇ ਵਿੱਚ ਕਾਜੂ ਦੇ ਕਿਸਾਨਾਂ ਵਿੱਚ ਕੰਮ ਕਰਦੀ ਇੱਕ ਹੋਰ ਗੈਰ-ਮੁਨਾਫਾ ਜਥੇਬੰਦੀ ਕਹਿੰਦੀ ਹੈ ਕਿ ਸਾਂਝੀ ਪਹੁੰਚ ਨਾਲ ਕਾਜੂ ਦੀਆਂ ਕੀਮਤਾਂ ਵਿੱਚ 13% ਵਾਧਾ ਹੋਇਆ ਹੈ। ਕਿਸਾਨ ਉਤਪਾਦਕ ਜਥੇਬੰਦੀਆਂ ਦੇ ਵਧਾਰੇ ਲਈ ਕਾਰਜਸ਼ੀਲ ਗੈਰ-ਮੁਨਾਫ਼ਾ ਜਥੇਬੰਦੀ ਵਿਕਾਸ ਕਾਰਜਾਂ ਲਈ ਪੇਸ਼ੇਵਾਰਾਨਾ ਸਹਿਯੋਗ (Professional Assistance for
Development Action—(PRADAN) ਵੀ ਕਹਿੰਦੀ ਹੈ ਕਿ ਇਸਨੇ ਵਿਚੋਲੇ ਲਾਂਭੇ ਕਰਨ ’ਚ ਔਰਤ ਕਿਸਾਨਾਂ ਦੀ ਮੱਦਦ ਕੀਤੀ ਹੈ।
ਇਹ ਤਿੰਨੇਂ ਕਿਸਾਨ ਉਤਪਾਦਕ ਜਥੇਬੰਦੀਆਂ ਗਲੋਬਲ ਫਾਰਮ ਉਤਪਾਦਕ ਦੈਂਤ, ਵਾਲਮਾਰਟ ਨਾਲ ਟੋਚਨ ਹਨ। ਵਾਲਮਾਰਟ ਫਾਊਂਡੇਸ਼ਨ ਇਹਨਾਂ ਪ੍ਰੋਜੈਕਟਾਂ ਨੂੰ ਫੰਡ ਮੁਹੱਈਆ ਕਰਦੀ ਹੈ।
ਭਾਰਤ ਦੀ ਪ੍ਰਚੂਨ ਮਾਰਕੀਟ ਵਿੱਚ ਦਾਖ਼ਲ ਹੋਣ ਨਾਲ, ਜੇ ਅਤੇ ਜਦ ਵੀ ਇਜਾਜ਼ਤ ਮਿਲਦੀ ਹੈ, ਇਹਦੀ ਆਪਣੀ ਸਮਰੱਥਾ ਵਧਣੀ ਹੈ, ਪਿਛਲੇ ਸਾਲ Boston Consulting Group ਵੱਲੋਂ ਪ੍ਰਚੂਨ ਸਨਅਤ ਬਾਰੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 2032 ਤੱਕ ਇਹਦੇ 2 ਟਿ੍ਰਲੀਅਨ ਦੇ ਕਰੀਬ ਪਹੁੰਚ ਜਾਣਾ ਨਿਸ਼ਚਤ ਹੈ।
9 ਸੂਬਿਆਂ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤਿਲੰਗਾਨਾ, ਕਰਨਾਟਕਾ, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਮਹਾਂਰਾਸ਼ਟਰ ਅਤੇ ਮੱਧ-ਪ੍ਰਦੇਸ਼ ਅੰਦਰ 8 ਲੱਖ ਕਿਸਾਨਾਂ ਦੀ ਗਿਣਤੀ ਵਾਲੀਆਂ ਘੱਟੋ ਘੱਟ 500 ਜਥੇਬੰਦੀਆਂ ਇਸ ਵਿੱਚ ਸ਼ਾਮਲ ਹਨ, ਪ੍ਰੋਗਰਾਮ ਦੀ ਇਹ ਗੈਰ-ਮੁਨਾਫ਼ਾ ਅਮਲਦਾਰੀ ਕੌਫ਼ੀ, ਕਾਜੂ, ਪੁਦੀਨਾ, ਅੰਬ, ਸਬਜ਼ੀਆਂ, ਕਣਕ, ਤੇ ਜਵਾਰ ਦੀ ਖੇਤੀ ਕਰਨ ਵਾਲੇ ਛੋਟੇ ਤੇ ਹਾਸ਼ੀਏ ’ਤੇ ਧੱਕੇ ਹੋਏ ਕਿਸਾਨਾਂ ’ਚ ਹੁੰਦੀ ਹੈ। ਪਰ ਅਜੇ ਵੀ ਕਿਸਾਨ ਮੰਡੀ ਸਿਸਟਮ ਨੂੰ ਤਰਜੀਹ ਦਿੰਦੇ ਹਨ ਅਤੇ ਕੋ-ਆਪਰੇਟਿਵਾਂ ਗਲੋਬਲ ਦੈਂਤ ਬਾਰੇ ਸ਼ੰਕੇ ’ਚ ਹਨ।
ਸਮਜਸੇਵੀ ਵਾਲਮਾਰਟ ਦੇ ਮੀਤ ਪ੍ਰਧਾਨ ਜੂਲੀ ਗੈਹਰਕੀ ਨੇ ਕਿਹਾ,‘‘ਸਾਡਾ ਵਿਸ਼ਵਾਸ਼ ਵਾਲਮਾਰਟ ਜਾਂ ਫਲਿਪਕਾਰਟ (ਵਾਲਮਾਰਟ ਦੀ ਸਹਾਇਕ) ਨੂੰ ਮੁਕਾਬਲੇਬਾਜੀ ’ਚ ਅੱਗੇ ਲਿਆਉਣ ’ਚ ਨਹੀਂ ਹੈ। ਇਹ ਕਿਸਾਨਾਂ ਦੇ ਵਧਣ-ਫੁੱਲਣ ਲਈ ਮੱਦਦ ਖਾਤਰ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਕਿਸਾਨ ਉਤਪਾਦਕ ਜਥੇਬੰਦੀਆਂ ਮਜ਼ਬੂਤ ਹਨ। ਸੱਚਮੁੱਚ ਹੀ ਇਸ ਨਾਲ ਵਧੇਰੇ ਮਜ਼ਬੂਤ ਸਿਸਟਮ ਦਾ ਨਿਰਮਾਣ ਹੋਣਾ ਹੈ।’’
ਬਿਨਾਂ ਸ਼ੱਕ ਕਿਸਾਨ ਜਥੇਬੰਦੀਆਂ ਇਹਨਾਂ ਕਦਮਾਂ ਨੂੰ ਸ਼ੱਕ ਨਾਲ ਦੇਖਦੀਆਂ ਹਨ। ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦਾ ਕੋ-ਆਰਡੀਨੇਟਰ ਮਿ. ਪਵੇਲ ਕੁੱਸਾ ਕਹਿੰਦਾ ਹੈ ਕਿ ਜਦ ਵਾਲਮਾਰਟ ਸ਼ਾਮਲ ਹੋਈ ਹੈ, ਇਹ ਮੁਨਾਫ਼ੇ ’ਚ ਵੱਧ ਤੋਂ ਵੱਧ ਵਾਧਾ ਕਰੇਗੀ। ਉਸਨੂੰ ਇਹ ਵੀ ਡਰ ਹੈ ਕਿ ਵਾਲਮਾਰਟ ਵੱਲੋਂ ਕਬਜੇ ’ਚ ਕੀਤੀਆਂ ਕਿਸਾਨ ਉਤਪਾਦਕ ਜਥੇਬੰਦੀਆਂ ਜਮਹੂਰੀ ਢੰਗ ਨਾਲ ਚੁਣੇ ਹੋਏ ਅਹੁਦੇਦਾਰਾਂ ਦੇ ਪ੍ਰਬੰਧ ਹੇਠਲੀਆਂ ਕੋ-ਆਪਰੇਟਿਵਾਂ ਨੂੰ ਕਮਜ਼ੋਰ ਕਰਨਗੀਆਂ।
ਪਿੱਠ ਭੂਮੀ ਵਿੱਚ
ਕਿਸਾਨ ਉਤਪਾਦਕ ਜਥੇਬੰਦੀਆਂ ਨੂੰ ਉਤਸ਼ਾਹਤ ਕਰਨ ਪੱਖੋਂ ਵਾਲਮਾਰਟ ਕੋਈ ਨਵੀਂ ਨਹੀਂ ਹੈ। ਫਰਵਰੀ 2020 ਵਿੱਚ ਕੇਂਦਰ ਨੇ 2027-28 ਤੱਕ 10 ਹਜ਼ਾਰ ਨਵੀਆਂ ਕਿਸਾਨ ਉਤਪਾਦਕ ਜਥੇਬੰਦੀਆਂ ਖੜ੍ਹੀਆਂ ਕਰਨ ਦੀ ਸਕੀਮ ਹੇਠ 10 ਹਜ਼ਾਰ ਕਿਸਾਨ ਉਤਪਾਦਕ ਜਥੇਬੰਦੀਆਂ ਨੂੰ ਗਠਤ ਕਰਨ ਅਤੇ ਤਰੱਕੀ ਦੇਣ ਲਈ ਤਹਿ ਕੀਤਾ। ਨਿਸ਼ਾਨਾ ਇਹ ਸੀ ਕਿ 1.1ਹੈਕਟੇਅਰ ਤੋਂ ਘੱਟ ਜ਼ਮੀਨ ਮਾਲਕੀ ਵਾਲੇ ਛੋਟੇ ਤੇ ਹਾਸ਼ੀਏ ’ਤੇ ਧੱਕੇ ਹੋਏ ਕਿਸਾਨਾਂ ਦੀ ਸਾਂਝੀ ਤਾਕਤ ਦੀ ਉਸਾਰੀ ਕੀਤੀ ਜਾਵੇ।
ਵਾਲਮਾਰਟ ਨੇ ਖੁਦ ਵੀ ਬੀਤੇ ਵਿੱਚ ਕੇਂਦਰੀ ਅਮਰੀਕਾ ਅਤੇ ਮੈਕਸੀਕੋ ਵਿੱਚ ਕਿਸਾਨ ਉਤਪਾਦਕ ਜਥੇਬੰਦੀਆਂ ਦੇ ਤਜਰਬੇ ਕੀਤੇ ਹਨ। ‘‘ਅਸੀਂ ਸੱਚਮੁੱਚ ਹੀ ਕਿਸਾਨ ਉਤਪਾਦਕ ਜਥੇਬੰਦੀਆਂ ਨੂੰ ਕਿਸਾਨਾਂ ਦੀ ਮੱਦਦ ਲਈ ਤਕਨੀਕੀ ਇਮਦਾਦ ਮੁਹੱਈਆ ਕਰਨ ਵਜੋਂ ਮਹੱਤਵਪੂਰਨ ਯੁੱਧਨੀਤੀ ਬਾਰੇ ਸੋਚਦੇ ਹਾਂ, ਜਿਸ ਰਾਹੀਂ ਨਿਸ਼ਚਤ ਮੰਡੀਆਂ ਨਾਲ ਜੋੜਨ ਲਈ ਆਧਾਰ ਤਾਣਾ-ਬਾਣਾ ਉਸਾਰਿਆ ਜਾਵੇ ਤਾਂ ਜੋਂ ਛੋਟੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋ ਸਕੇ ਅਤੇ ਉਪਜੀਵਕਾ ’ਚ ਸੁਧਾਰ ਆਵੇ,’’ ਗੈਹਰਕੀ ਅੱਗੇ ਕਹਿੰਦਾ ਹੈ ਕਿ ਕੰਪਨੀ ਕੇਂਦਰ ਸਰਕਾਰ ਦੇ ਕੰਮ ਦੀ ਸ਼ਲਾਘਾ ਕਰਦੀ ਹੈ। ਉਹ ਦਾਅਵਾ ਕਰਦੀ ਹੈ ਕਿ ਵਾਲਮਾਰਟ ਨੇ ਸ਼ੁਰੂ ’ਚ 25 ਮਿਲੀਅਨ ਡਾਲਰ ਦੀ ਵਚਨਬੱਧਤਾ ਜਤਾਈ ਸੀ, ਜਿਸ ਵਿੱਚ 39 ਮਿਲੀਅਨ ਡਾਲਰ ਦੇ ਨਿਵੇਸ਼ ਤੱਕ ਦਾ ਵਾਧਾ ਕੀਤਾ ਗਿਆ।
ਫਿਰ ਵੀ, ਮਿ. ਕੁੱਸਾ ਕਹਿੰਦਾ ਹੈ,‘‘ਵਾਲਮਾਰਟ ਭਾਰਤ ਦੀ ਖੇਤੀ ਮੰਡੀ ਵਿੱਚ ਦਾਖਲ ਹੋਣਾ ਚਾਹੁੰਦੀ ਹੈ। ਉਨ੍ਹਾਂ ਦਾ ਮਨੋਰਥ ਮੁਨਾਫ਼ਾ ਹੈ, ਅਤੇ ਕਿਸਾਨਾਂ ਨੂੰ ਚੌਕੰਨੇ ਰਹਿਣਾ ਪਵੇਗਾ। ਅਸੀਂ ਕਿਸਾਨਾਂ ਲਈ ਉਨ੍ਹਾਂ ਤੋਂ ਕਿਸੇ ਚੰਗੇ ਦੀ ਆਸ ਨਹੀਂ ਰੱਖਦੇ। ਉਹ ਨਵੇਂ ਰਾਹ ਕੱਢਣ ਲਈ ਕੋਸ਼ਿਸ਼ ਕਰਦੇ ਹੋ ਸਕਦੇ ਹਨ, ਤਾਂ ਜੋ ਉਹ ਆਪਣੇ ਉਤਪਾਦ ਵੇਚ ਸਕਣ ਅਤੇ ਭਾਰਤ ਵਿੱਚ ਮੰਡੀ ਨੂੰ ਇਕੱਤਰ ਕਰ ਸਕਣ।’’ ਉਸਨੇ ਅੱਗੇ ਕਿਹਾ ਕਿ ਐਨ. ਜੀ. ਓਜ਼. (ਗੈਰ ਸਰਕਾਰੀ ਜਥੇਬੰਦੀਆਂ) ਇਸ ਦੈਂਤ ਦੇ ਸੰਦਾਂ ਵਜੋਂ ਕੰਮ ਕਰਦੀਆਂ ਹਨ।
ਮੁਨਾਫ਼ੇ-ਲਈ-ਨਹੀਂ , ਇਹ ਜਥੇਬੰਦੀਆਂ ਮਹਿਸੂਸ ਕਰਦੀਆਂ ਹਨ ਕਿ ਸਾਲਸ ਸੱਚੇ ਦਿਲੋਂ ਮੱਦਦ ਕਰਨ। TechnoServe ਦਾ ਦੇਸ਼ ਦਾ ਮੁਖੀ ਪ੍ਰਨੀਤ ਗੁਪਤਾ ਕਹਿੰਦਾ ਹੈ ਕਿ ਵਾਲਮਾਰਟ ਦੀ ਮੱਦਦ ਨਾਲ ਉਨ੍ਹਾਂ ਨੇ ਕਿਸਾਨ ਉਤਪਾਦਨ ਜਥੇਬੰਦੀਆਂ ਵਿੱਚ ਕੌਫੀ ਦੇ ਕਾਸ਼ਤਕਾਰਾਂ ਵਿੱਚੋਂ ਅਰਾਕ ਵਾਦੀ ਅੰਦਰ Cupping Labs (ਕੌਫ਼ੀ ਦੀ ਗੁਣਵੱਤਾ ਜਾਂਚਣ ਲਈ ਪ੍ਰਯੋਗਸ਼ਾਲਾਵਾਂ) ਸਥਾਪਤ ਕੀਤੀਆਂ ਹਨ ਤਾਂ ਜੋ ਉਹ ਕੌਫੀ ਦੇ ਹਰੇਕ ਘਾਣ ਵਿੱਚ ਇਸਦੀ ਗੁਣਵੱਤਾ ਨਿਰਧਾਰਤ ਕਰ ਸਕਣ।
ਸੁਧਰੀ ਹੋਈ ਉੱਪਜ
ਮਿਸਟਰ ਗੁਪਤਾ ਦਾਅਵਾ ਕਰਦਾ ਹੈ,‘‘ਇਹਨਾਂ ਸਾਲਸਾਂ ਰਾਹੀਂ ਅਸੀਂ (Blue
Tokai) ਅਤੇ (Starbucks) ਜਿਹੇ ਵੱਡੇ ਸੰਸਥਾਗਤ ਖਰੀਦਕਾਰਾਂ ਦੇ ਇੱਕ ਗਰੁੱਪ ਨੂੰ ਆਪਣੇ ਨਾਲ ਗੰਢਿਆ ਹੋਇਆ ਹੈ। ਉਹ ਆਉਦੇ ਹਨ ਅਤੇ ਕਿਸਾਨ ਉਤਪਾਦਕ ਕੰਪਨੀਆਂ ਤੋਂ ਇਹ ਕੌਫ਼ੀ ਖਰੀਦਦੇ ਹਨ, ਜਦ ਕਿ ਕਿਸਾਨ ਸੁਧਰੀ ਹੋਈ ਉੱਪਜ ਅਤੇ ਮੁਨਾਫ਼ੇ ਪ੍ਰਾਪਤ ਕਰਦੇ ਹਨ,’’ ਅਤੇ ਅੱਗੇ ਉਹ ਕਹਿੰਦਾ ਹੈ ਕਿ ਜਥੇਬੰਦੀ ਅਰਾਕੂ ਵਿੱਚ 5% ਕੌਫ਼ੀ ਕਾਸ਼ਤਕਾਰਾਂ ਨਾਲ ਕੰਮ ਕਰਦੀ ਹੈ।
Digital Green ਦਾ ਦੇਸ਼ ਦਾ ਡਾਇਰੈਕਟਰ ਕਰਿਸ਼ਨਨ ਪਾਲਾਸੰਨਾ ਜਿਸਨੇ ਫਲਿਪਕਾਰਟ ਅਤੇ ਨਿੰਜਾਕਾਰਟ ਵਰਗੇ ਔਨ-ਲਾਈਨ ਪ੍ਰਚੂਨ ਵਿਕਰੇਤਾਵਾਂ ਦੀ ਦਿਲਚਸਪੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਹਿੰਦਾ ਹੈ, ਇਹ ਸੰਸਾਰ ਦੇ ਦੂਜੇ ਹਿੱਸਿਆਂ ਵਿੱਚ ਆਪਣੇ ਤਜਰਬੇ ਸਾਂਝੇ ਕਰਨ ਦਾ ਮਾਮਲਾ ਵੀ ਹੈ। ਇਸ ਤਜਰਬੇ ਦੀ ਪਿਛਲੇ 2 ਸਾਲਾਂ ਵਿੱਚ ਡਿਜੀਟਲ ਗਰੀਨ ਨੇ ਮੁੱਖ ਤੌਰ ’ਤੇ ਆਂਧਰਾ ਪ੍ਰਦੇਸ਼ ਤੇ ਤਲਿੰਗਾਨਾ ਵਿੱਚ ਮਿਰਚਾਂ, ਕਾਜੂ ਤੇ ਹਲਦੀ ਦੀ ਕਾਸ਼ਤ ਕਰਨ ਵਾਲੇ 85% ਕਿਸਾਨਾਂ ਨਾਲ 35 ਕਿਸਾਨ ਉਤਪਾਦਕ ਜਥੇਬੰਦੀਆਂ ਵਿੱਚ ਕੰਮ ਕੀਤਾ ਹੈ।
ਨਰਿੰਦਰਾਨਾਥ ਦਮੋਦਰਨ, ਪੇਸ਼ੇਵਰਾਨਾ ਸਹਿਯੋਗ ਵਿਕਾਸ ਕਾਰਜ (PRADAN) ਦਾ ਏਕੀਕਰਨ ਅਧਿਕਾਰੀ ਕਹਿੰਦਾ ਹੈ, ਜੋ ਪੈਦਾ ਕੀਤਾ ਜਾਂਦਾ ਹੈ, ਉਸਦਾ ਵੱਡਾ ਹਿੱਸਾ ਦੇਸ਼ ਵਿੱਚ ਹੀ ਵੇਚਿਆ ਜਾਂਦਾ ਹੈ,‘‘ਸਾਡੀ ਕੁੱਲ ਉੱਪਜ ਰਾਂਚੀ ਦੇ ਰਿਲਾਇੰਸ ਸਟੋਰ ਵਿੱਚ ਅਤੇ ਕੁੱਝ ਹੋਰਾਂ ਥਾਵਾਂ ’ਤੇ ਜਾਂਦੀ
ਹੈ,’’ ਅਤੇ ਅੱਗੇ ਕਹਿੰਦਾ ਹੈ ਬਹੁਤੀ ਬਰਾਮਦ ਨਹੀਂ ਕੀਤੀ ਜਾਂਦੀ।
‘‘ ਬਹੁਤ ਘੱਟ ਛੋਟ ਦੇ ਮਾਮਲੇ ਹਨ ਜਦ ਉੜੀਸਾ ਦੇ ਤਰਬੂਜ਼ ਦੁਬਈ ’ਚ ਅਤੇ ਪੱਛਮੀ ਬੰਗਾਲ ਦਾ ਅੰਬ ਸਿੰਘਾਪੁਰ ਭੇਜੇ ਗਏ ਹੋਣ। ਦਮੋਦਰਨ ਅੱਗੇ ਕਹਿੰਦਾ ਹੈ,‘‘ਜਿੰਨਾਂ ਵੱਧ ਤੋਂ ਵੱਧ ਸੰਭਵ ਹੋਵੇ ਅਸੀਂ ਸਥਾਨਕ ਉੱਪਜ ਨੂੰ ਸਥਾਨਕ ਪੱਧਰ ’ਤੇ ਹੀ ਖਪਤ ਕਰਨਾ ਚਾਹੁੰਦੇ ਹਾਂ।’’
(26 ਜੂਨ, 2023)
(
ਅੰਗਰੇਜ਼ੀ ਤੋਂ ਅਨੁਵਾਦ)
---0---
No comments:
Post a Comment