Sunday, July 9, 2023

ਪਹਿਲਵਾਨ ਕੁੜੀਆਂ ਦਾ ਸੰਘਰਸ਼ :

 

 ਪਹਿਲਵਾਨ ਕੁੜੀਆਂ ਦਾ ਸੰਘਰਸ਼

ਮੋਦੀ ਸਰਕਾਰ ਦੀ ਨੈਤਿਕ ਹਾਰ ਅਤੇ ਸੰਘਰਸ਼ ਭਾਵਨਾ ਦੀ ਜਿੱਤ

          ਪਹਿਲਵਾਨ ਕੁੜੀਆਂ ਵੱਲੋਂ ਇਨਸਾਫ ਦੇ ਹੱਕ ਲਈ ਲੜੀ ਜਾ ਰਹੀ ਲੜਾਈ ਹੁਣ ਕਾਨੂੰਨੀ ਢੰਗ ਨਾਲ ਲੜੇ ਜਾਣ ਦੇ ਐਲਾਨ ਮਗਰੋਂ ਇਸ ਸੰਘਰਸ਼ ਦਾ ਜਨਤਕ ਲਾਮਬੰਦੀ ਵਾਲਾ ਇੱਕ ਪੜਾਅ ਸਮਾਪਤ ਹੋ ਗਿਆ ਹੈ ਇਸ ਪੜਾਅ ਤੱਕ ਚਾਹੇ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਿ੍ਰਜ ਭੂਸ਼ਨ ਸ਼ਰਨ ਸਿੰਘ ਗਿ੍ਰਫਤਾਰ ਨਹੀਂ ਕਰਵਾਇਆ ਜਾ ਸਕਿਆ, ਪਰ ਸੰਘਰਸ਼ ਅੰਦਰ ਅੰਸ਼ਕ ਪ੍ਰਾਪਤੀਆਂ ਹੋਈਆਂ ਹਨ ਜਿਹਨਾਂ ਜਾਹਰਾ ਹਾਸਲ ਪ੍ਰਾਪਤੀਆਂ ਤੇ ਦੂਰਗਾਮੀ ਮਹੱਤਵ ਵਾਲੀਆਂ ਪ੍ਰਾਪਤੀਆਂ ਸ਼ਾਮਲ ਹਨ

          ਔਰਤਾਂ ਖਿਲਾਫ ਜਿਨਸੀ ਸੋਸ਼ਣ ਦੇ ਸਿਰੇ ਦੀ ਬੇਇਨਸਾਫੀ ਵਰਗੇ ਵਰਤਾਰੇ ਖਿਲਾਫ ਇਹ ਸੰਘਰਸ਼ ਆਪਣੇ ਆਪ ਮੀਲ ਪੱਥਰ ਹੈ ਚਾਹੇ ਸੰਘਰਸ਼ ਦੀਆਂ ਸਿੱਧੀਆਂ ਪ੍ਰਾਪਤੀਆਂ ਮੁਕੰਮਲ ਨਹੀਂ ਹਨ, ਤੇ ਕਿਸੇ  ਹੱਦ ਤੱਕ  ਸੰਘਰਸ਼ਸ਼ੀਲ ਧਿਰ ਨਾਲ ਡਟ ਕੇ ਖੜ੍ਹੇ ਲੋਕਾਂ ਦੀਆਂ ਆਸਾਂ ਅਨੁਸਾਰ ਨਹੀਂ ਹਨ, ਪਰ ਇਸ ਸੰਘਰਸ਼ ਦੇ ਉੱਭਰਨ ਦੇ ਵਰਤਾਰੇ ਨੇ ਮੁਲਕ ਭਰ ਅੰਦਰ ਔਰਤਾਂ ਨਾਲ ਹੁੰਦੇ ਜਬਰ ਖਿਲਾਫ ਅਜਿਹੇ ਸੰਘਰਸ਼ਾਂ ਦੀਆਂ ਸੰਭਾਵਨਾਵਾਂ ਤੇ ਮੁਸ਼ਕਲਾਂ ਨੂੰ ਘੋਖਣ ਲਈ ਲੋੜੀਂਦੇ ਸਬਕ ਪੇਸ਼ ਕੀਤੇ ਹਨ ਅਤੇ ਅਜਿਹੇ ਅਗਲੇ ਸੰਘਰਸ਼ਾਂ ਲਈ ਜ਼ਮੀਨ ਤਿਆਰ ਕਰਨ ਦੀ ਵਡਮੁੱਲੀ ਭੂਮਿਕਾ ਅਦਾ ਕੀਤੀ ਹੈ ਇਸ ਸੰਘਰਸ਼ ਨੇ ਕਈ ਅੜਿੱਕੇ ਸਰ ਕੀਤੇ ਹਨ ਤੇ ਨਵੇਂ ਰਾਹ ਪਾਏ ਹਨ ਇਸ ਸੰਘਰਸ਼ ਨਿੱਤਰੀਆਂ ਪਹਿਲਵਾਨ ਕੁੜੀਆਂ ਨੇ ਹੌਸਲੇ, ਹਿੰਮਤ ਤੇ ਸਿਦਕ ਦੀ ਮਿਸਾਲ ਪੇਸ਼ ਕਰਦਿਆਂ ਅਜਿਹੇ ਜ਼ੁਲਮਾਂ ਖਿਲਾਫ ਡਟਣ ਦੀ ਲਟ ਲਟ ਬਲਦੀ ਤਾਂਘ ਦਾ ਮੁਜਾਹਰਾ ਕੀਤਾ ਹੈ ਇਹਨਾਂ ਨੇ ਬਿਰਜ ਭੂਸ਼ਨ ਖਿਲਾਫ ਡਟਣ ਤੋਂ ਪਹਿਲਾਂ ਸਮਾਜ ਸਾਹਮਣੇ ਡਟਣ ਦੇ  ਨਰੋਏ ਮਾਦੇ ਦਾ ਪ੍ਰਗਟਾਵਾ ਕੀਤਾ ਹੈ ਤੇ ਉਸ ਤੋਂ ਪਹਿਲਾਂ ਆਪਣੇ ਅੰਦਰਲੀ ਅਬਲਾ ਨਾਰੀ ਦੇ ਡਰ, ਤੌਖਲਿਆਂ ਤੇ ਬੇਵਸੀਤੇ ਕਾਬੂ ਪਾਇਆ ਹੈ ਉਹਨਾਂ ਨੇ ਮਰਦਾਵੇਂ ਦਾਬੇਤੇ ਉੱਸਰੀ ਰਾਜ ਸੱਤਾ ਨਾਲ ਮੱਥਾ ਲਾਇਆ ਹੈ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਆਪਣੀ ਸਿਆਸੀ ਤਾਕਤ, ਗੁੰਡਾ ਕਿਰਦਾਰ ਤੇ ਮਰਦਾਵੇਂ ਦਾਬੇ ਦਾ ਪ੍ਰਤੀਕ ਹੋ ਕੇ ਇਸ ਜਾਬਰ ਰਾਜ ਸੱਤਾ ਦਾ ਥੰਮ੍ਹ ਬਣਿਆ ਹੋਇਆ ਹੈ ਪਹਿਲਵਾਨ ਕੁੜੀਆਂ ਵੱਲੋਂ ਇਨਸਾਫ ਦੇ ਹੱਕ ਲਈ ਉਠਾਈ ਗਈ ਇਹ ਆਵਾਜ਼ ਇਕ ਤਰ੍ਹਾਂ ਬੇਇਨਸਾਫੀ ਦੀ ਬੁਨਿਆਦਤੇ ਉੱਸਰੀ ਜਗੀਰੂ ਮਰਦਾਵੀਂ ਸੱਤਾ ਨੂੰ ਚੁਣੌਤੀ ਬਣਦੀ ਹੈ ਜਿਹੜੀ ਇਸ ਰਾਜਸੀ ਤਾਕਤ ਦਾ ਅਧਾਰ ਹੈ ਤੇ ਮੋੜਵੇਂ ਤੌਰਤੇ ਉਸ ਤੋਂ ਤਾਕਤ ਹਾਸਲ ਕਰਦੀ ਹੈ

          ਦੇਸ਼ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਔਰਤਾਂ ਨੇ ਇਸ ਸੰਘਰਸ਼ ਦੇ ਅਮਲ ਰਾਹੀਂ ਦੇਖਿਆ ਹੈ ਕਿ ਮੋਦੀ ਸਰਕਾਰ ਤੇ ਸਮੁੱਚੀ ਸਥਾਪਤੀ ਕੁੜੀਆਂ ਦੀ ਆਵਾਜ਼ ਨੂੰ ਰੋਲਣ, ਕੁਚਲਣ ਤੇ ਦਬਾਅ ਦੇਣ ਖਾਤਰ ਹਰ ਤਰ੍ਹਾਂ ਦੇ ਹੱਥਕੰਡੇ ਵਰਤਣਤੇ ਉਤਾਰੂ ਰਹੀ ਹੈ ਇਸ ਰਾਜਕੀ ਢਾਂਚੇ ਦੇ ਸਭਨਾਂ ਹਿੱਸਿਆਂ ਨੇ ਆਪਣੀ ਔਰਤ ਵਿਰੋਧੀ ਮਰਦਾਵੀਂ ਜਗੀਰੂ ਹੈਂਕੜ ਦੀ ਰੱਜ ਕੇ ਨੁਮਾਇਸ਼ ਲਾਈ ਹੈ ਮੋਦੀ ਸਰਕਾਰ ਨੇ ਆਪਣੇ ਗੁੰਡਾ ਅਨਸਰ ਦੇ ਬਚਾਅ ਲਈ ਸਾਰਾ ਤੰਤਰ ਝੋਕਿਆ ਹੈ ਇਸ ਸੰਘਰਸ਼ ਨੂੰ ਯੂ.ਪੀ. ਤੇ ਹਰਿਆਣੇ ਦੇ ਲੋਕਾਂ ਦੇ ਟਕਰਾਅ ਤੇ ਕਦੇ ਜਾਟ ਬਨਾਮ ਰਾਜਪੂਤ ਟਕਰਾਅ ਦੀ ਰੰਗਤ ਦੇਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਹਿਲਵਾਨ ਕੁੜੀਆਂ ਦੀ ਇਨਸਾਫ ਲਈ ਉੱਠੀ ਆਵਾਜ਼ ਨੂੰ ਰੋਲਣ ਲਈ ਭਾਜਪਾਈ ਸੋਸ਼ਲ ਮੀਡੀਆ ਮੁਹਿੰਮਾਂ ਦਾ ਹਮੇਸ਼ਾ ਵਾਂਗ ਖੁੱਲ੍ਹਮ ਖੁੱਲ੍ਹਾ ਸਹਾਰਾ ਲਿਆ ਗਿਆ ਹੈ ਹਕੂਮਤੀ ਹਲਕਿਆਂ ਨੇ ਇਨਸਾਫ ਦੇ ਹੱਕ ਲਈ ਉੱਠੀ ਆਵਾਜ਼ ਨੂੰ ਦੇਸ਼ ਦੀ ਬਦਨਾਮੀ ਕਰਾਰ ਦੇ ਕੇ ਚੁੱਪ ਕਰਾਉਣ ਦੇ  ਯਤਨ ਕੀਤੇ ਹਨ ਪਰ ਇਹ ਯਤਨ ਨਾਕਾਮ ਰਹੇ ਹਨ ਪਹਿਲਵਾਨ ਕੁੜੀਆਂ ਨੇ ਰਾਜਕੀ ਤੇ ਸਮਾਜਿਕ ਦਬਾਅ ਦਾ ਸਾਹਮਣਾ ਕਰਦਿਆਂ ਲਿਫਣ ਝੁਕਣ ਤੋਂ ਇਨਕਾਰ ਕੀਤਾ ਹੈ ਕਿਰਤੀ ਲੋਕਾਂ ਦੇ ਵੱਖ ਵੱਖ ਹਿੱਸਿਆਂ ਨੇ ਮੁਲਕ ਭਰ ਅੰਦਰੋਂ ਹਮਾਇਤ  ਕੀਤੀ ਹੈ ਖਾਸ ਕਰਕੇ ਇਤਿਹਾਸਕ ਕਿਸਾਨ ਸੰਘਰਸ਼ ਦੀ ਮੋਹਰੀ ਪੱਟੀ ਬਣੀ ਪੰਜਾਬ, ਹਰਿਆਣਾ ਤੇ ਯੂ.ਪੀ. ਦੇ ਖੇਤਰ ਕਿਸਾਨ ਲਹਿਰ ਡਟ ਕੇ ਪਹਿਲਵਾਨ ਕੁੜੀਆਂ ਦੀ ਪਿੱਠਤੇ ਆਈ ਹੈ ਤੇ ਆਪਣੇ ਜਮਹੂਰੀ ਸਰੋਕਾਰਾਂ ਦਾ ਘੇਰਾ ਵਿਸ਼ਾਲ ਕਰਦਿਆਂ ਔਰਤਾਂ ਖਿਲਾਫ ਜਬਰ ਦੇ ਮਸਲੇ ਨੂੰ ਆਪਣੇ ਕਲਾਵੇ ਵਿਚ ਲਿਆ ਹੈ ਪੰਜਾਬ ਦੀ ਕਿਸਾਨ ਲਹਿਰ ਦੇ ਇਨਕਲਾਬੀ ਰੰਗਤ ਵਾਲੇ  ਹਲਕੇ ਤਾਂ ਪਹਿਲਾਂ ਵੀ ਅਜਿਹੇ ਮੁੱਦਿਆਂਤੇ ਜੂਝਦੇ ਰਹੇ ਹਨ, ਪਰ ਹਰਿਆਣੇ ਦੀ ਕਿਸਾਨ ਲਹਿਰ ਲਈ ਇਹ ਨਵੇਂ ਤਜਰਬੇ ਵਾਲੀ ਹਾਂ-ਪੱਖੀ ਪੁਲਾਂਘ ਬਣੀ ਹੈ ਹਰਿਆਣੇ ਦੀ ਕਿਸਾਨ ਲਹਿਰਤੇ ਜਾਤ-ਪਾਤੀ ਲਾਮਬੰਦੀਆਂ ਵਾਲੀ ਰੰਗਤ ਗੂੜ੍ਹੀ ਤਰ੍ਹਾਂ ਮੌਜੂਦ ਹੈ ਤੇ ਖਾਪ ਪੰਚਾਇਤਾਂ ਦਾ ਬੋਲਬਾਲਾ ਇਸਦੇ ਜਮਹੂਰੀ ਕਿਰਦਾਰ ਨੂੰ ਖੋਰਾ ਲਾਉਦਾ ਰਿਹਾ ਹੈ ਸਮਾਜ ਅੰਦਰ ਵੀ ਮਰਦਾਵੇਂ ਦਾਬੇ ਦਾ ਚੀੜ੍ਹਾਪਣ ਕਾਫੀ ਜ਼ਿਆਦਾ ਹੈ ਪਰ ਇਹ ਸੰਘਰਸ਼ ਇਸ ਪੱਖੋਂ ਨਿਵੇਕਲਾ ਹੋ ਨਿੱਬੜਿਆ ਹੈ ਕਿ ਖਾਪ ਪੰਚਾਇਤਾਂ ਨੇ ਕਿਸਾਨ ਜਥੇਬੰਦੀਆਂ ਦੀ  ਜਮਹੂਰੀ ਤਰਜ਼ਤੇ ਸੰਘਰਸ਼ ਅੰਦਰ ਸ਼ਮੂਲੀਅਤ ਕੀਤੀ ਹੈ ਪਹਿਲਵਾਨ ਕੁੜੀਆਂ ਦੀ ਹਮਾਇਤ ਨਿੱਤਰੇ ਹਰਿਆਣੇ ਦੇ ਲੋਕਾਂ ਦਾ ਪੈਂਤੜਾ ਤਿੱਖੇ ਜਗੀਰੂ ਇਜ਼ਹਾਰਾਂ ਦੀ ਥਾਂ ਜਮਹੂਰੀ ਸੰਘਰਸ਼ ਦੀ ਰੰਗਤ ਵਾਲਾ ਬਣਿਆ ਹੈ ਲੰਘੇ ਕਿਸਾਨ ਸੰਘਰਸ਼ ਦੀ ਜਮਹੂਰੀ ਤਰਜ਼ ਦਾ ਪ੍ਰਭਾਵ ਹਰਿਆਣੇ ਦੇ ਸਮਾਜਤੇ ਇਸ ਸੰਘਰਸ਼ ਰਾਹੀਂ ਵੀ ਦੇਖਿਆ ਜਾ ਸਕਦਾ ਹੈ ਇਹਦੇ ਅੰਦਰ ਹਾਕਮ ਜਮਾਤੀ ਪਿਛਾਖੜੀ ਸਿਆਸਤਦਾਨਾਂ ਦੀ ਮੌਜੂਦਗੀ, ਖਾਪ ਪੰਚਾਇਤਾਂ ਦੀ ਹਰਕਤਸ਼ੀਲਤਾ ਤੇ ਭਾਜਪਾ ਹਕੂਮਤ ਦੀਆਂ ਫੁੱਟ-ਪਾਊ ਚਾਲਾਂ ਵਰਗੇ ਪਹਿਲੂਆਂ ਦੇ ਬਾਵਜੂਦ ਸੰਘਰਸ਼ ਦੀ ਉੱਭਰੀ ਹੋਈ ਜਮਹੂਰੀ ਤਰਜ਼ ਅਹਿਮ ਉਸਾਰੂ ਪੱਖ ਸਾਬਤ ਹੋਈ ਹੈ ਇਉ ਵੀ ਕਿਹਾ ਜਾ ਸਕਦਾ ਹੈ ਕਿ ਔਰਤਾਂ ਦੇ ਮਾਣ-ਸਨਮਾਨ ਤੇ ਇਨਸਾਫ ਦਾ ਮਸਲਾ ਉਭਾਰਨ ਨੂੰ ਮਿਲੇ ਜਮਹੂਰੀ ਪੈਂਤੜੇ ਦੇ ਹੁੰਗਾਰੇ ਤੇ ਜਗੀਰੂ ਪੈਂਤੜੇ ਤੋਂ ਹੁੰਗਾਰੇ ਆਪਸ ਵਿਚ ਵੀ ਇੱਕ ਦੂਜੇ ਨੂੰ ਅਸਰਅੰਦਾਜ਼ ਕਰ ਰਹੇ ਸਨ ਤੇ ਕੁੱਲ ਮਿਲਾ ਕੇ ਸੰਘਰਸ਼ ਦਾ ਜਮਹੂਰੀ ਚੌਖਟਾ ਉਪਰ ਦੀ ਰਿਹਾ ਹੈ ਹਰਿਆਣੇ ਦੀਆਂ ਖਾਪ ਪੰਚਾਇਤਾਂ ਲਈ ਇਹ ਸੰਘਰਸ਼ ਅਣਖ ਦੇ ਮਸਲੇ ਤੋਂ ਅੱਗੇ ਔਰਤਾਂ ਦੇ ਮਾਣ ਸਨਮਾਨ ਤੇ ਹਸਤੀ ਦੀ ਸ਼ਾਨਖਤ ਪ੍ਰਵਾਨ ਕਰਕੇ ਚੱਲਣ ਵਾਲੇ ਅੰਸ਼ਾਂ ਦਾ ਸੰਚਾਰ ਕਰਨ ਪੱਖੋਂ ਅਹਿਮ ਸੀ ਇਹ ਔਰਤਾਂ ਖਿਲਾਫ ਜਬਰ ਦੇ ਮਸਲਿਆਂਤੇ ਹੋਣ ਵਾਲੇ ਸੰਘਰਸ਼ਾਂ ਲਈ ਬਹੁਤ ਮੁੱਲਵਾਨ ਰਵਾਇਤ ਦੀ ਸਿਰਜਣਾ ਹੈ ਜਿਸ ਨੂੰ ਆਉਦੇ ਸਮੇਂ ਹੋਰ ਵਧੇਰੇ ਪਾਲਣ-ਪੋਸ਼ਣ ਤੇ ਵਿਕਸਿਤ ਕਰਨ ਦੀ ਜ਼ਰੂਰਤ ਹੈ ਦਿੱਲੀ ਖੇਤਰ ਦੀਆਂ ਔਰਤ ਹੱਕਾਂ ਦੀਆਂ ਕਾਰਕੁੰਨਾਂ ਦੀ ਇਸ ਸੰਘਰਸ਼ ਵਿਚ ਸਮੂਲੀਅਤ ਵੀ ਇੱਕ ਚੰਗਾ ਪੱਖ ਹੈ ਜਿੰਨ੍ਹਾਂ ਨੇ ਔਰਤਾਂ ਖਿਲਾਫ ਜਬਰ ਦੇ ਮੁੱਦਿਆਂਤੇ ਜਨਤਕ ਲਾਮਬੰਦੀ ਵਾਲੇ ਸੰਘਰਸ਼ ਦਾ ਤਜਰਬਾ ਦੇਖਿਆ ਤੇ ਹੰਢਾਇਆ ਹੈ ਔਰਤਾਂ ਖਿਲਾਫ ਜਬਰ ਦੇ ਮਸਲੇਤੇ ਲੋਕਾਂ ਦੀਆਂ ਮਿਹਨਤਕਸ਼ ਜਮਾਤਾਂ ਖਾਸ ਕਰਕੇ ਕਿਸਾਨੀ ਦੀ ਲਾਮਬੰਦੀ ਦਾ ਇਹ ਨਮੂਨਾ  ਸਮੁੱਚੇ ਮੁਲਕ ਦੀਆਂ ਔਰਤ ਹੱਕਾਂ ਦੀਆਂ ਕਾਰਕੁੰਨਾਂ ਲਈ ਵੀ ਮਹੱਤਵਪੂਰਨ ਤਜਰਬਾ ਹੈ ਜਿਸ ਦੇ ਸਬਕ ਗ੍ਰਹਿਣ ਕਰਨ ਦੀ ਲੋੜ ਹੈ ਖਾਸ ਕਰਕੇ ਔਰਤਾਂ ਖਿਲਾਫ ਜਬਰ ਤੇ ਵਿਤਕਰੇ ਦੀ ਲੜਾਈ ਨੂੰ ਕਿਰਤੀ ਲੋਕਾਂ ਦੇ ਹੱਕਾਂ ਦੀ ਲਹਿਰ ਨਾਲ ਸੁਮੇਲਣ ਪੱਖੋਂ ਔਰਤ ਕਾਰਕੁੰਨਾਂ ਲਈ ਇਹ ਤਜਰਬਾ ਸੇਧਗਾਰ ਸਾਬਤ ਹੋ ਸਕਦਾ ਹੈ ਸੰਘਰਸ਼ ਨੂੰ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਫੌਰੀ ਮਸਲੇ ਦੀ ਚੋਭ ਦੇ ਨਾਲ ਨਾਲ ਮੋਦੀ ਸਰਕਾਰ ਦੇ ਫਾਸ਼ੀ ਹਮਲੇ ਖਿਲਾਫ ਲੜਨ ਤਾਂਘ ਦਾ ਸੂਚਕ ਵੀ ਬਣਿਆ ਹੈ ਪੰਜਾਬ ਤੇ ਹਰਿਆਣੇ ਦੀਆਂ ਕਿਸਾਨ ਔਰਤਾਂ ਦੀ ਲਾਮਬੰਦੀ ਬਹੁਤ ਸੁਲੱਖਣਾ ਪਹਿਲੂ ਬਣ ਕੇ ਉੱਭਰੀ ਹੈ  ਜਿਹੜੀ ਕਿਸਾਨ ਲਹਿਰ ਲਈ ਵੀ ਚੰਗਾ ਸੰਕੇਤ ਬਣਦੀ ਹੈ

          ਇਸ ਸੰਘਰਸ਼ ਦੌਰਾਨ 28 ਮਈ ਨੂੰ ਪਾਰਲੀਮੈਂਟ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਹੋਇਆ ਐਕਸ਼ਨ ਕੌਮਾਂਤਰੀ ਪੱਧਰਤੇ ਭਾਰਤੀ ਅਖੌਤੀ ਜਮਹੂਰੀਅਤ ਦਾ ਪਰਦਾਚਾਕ ਕਰਨ ਦੇ ਆਪਣੇ ਤੱਤ ਪੱਖੋਂ ਵਿਸ਼ੇਸ਼ ਮਹੱਤਵ ਵਾਲਾ ਐਕਸ਼ਨ ਹੋ ਨਿੱਬੜਿਆ ਹੈ ਇਸ ਨੇ ਮੋਦੀ ਸਰਕਾਰ ਵੱਲੋਂ ਨਵੀਂ ਇਮਾਰਤ ਰਾਹੀਂ ਭਾਰਤੀ ਅਖੌਤੀ ਲੋਕਤੰਤਰ ਦੀ ਨੁਮਾਇਸ਼ ਦੇ ਦੰਭੀ ਪ੍ਰੋਜੈਕਟ ਦਾ ਤੱਤ ਨਸ਼ਰ ਕਰ ਦਿੱਤਾ ਪਹਿਲਵਾਨ ਕੁੜੀਆਂ ਤੇ ਜਮਹੂਰੀ ਲੋਕਾਂ ਦੀ ਕੁਚਲੀ ਜਾ ਰਹੀ ਆਵਾਜ਼ ਨੇ ਨਵੀਂ ਇਮਾਰਤ ਨੂੰ ਲੋਕਾਂ ਦੀਆਂ ਜਮਹੂਰੀ ਉਮੰਗਾਂ ਦੀ ਕਬਰ ਵਜੋਂ ਨਸ਼ਰ ਕਰ ਦਿੱਤਾ ਤੇ ਮੋਦੀ ਸਰਕਾਰ ਦੀ ਡਰਾਮੇਬਾਜੀ ਦੀ ਹਵਾ ਕੱਢ ਦਿੱਤੀ ਹੈ ਔਰਤਾਂ ਖਿਲਾਫ ਅਜਿਹਾ ਵਿਹਾਰ ਕਰਨ ਵਾਲੇ ਵਿਅਕਤੀ ਨੂੰ ਕੇਂਦਰੀ ਹਕੂਮਤ ਦੀ ਬੁੱਕਲ ਸਾਂਭ ਕੇ ਰੱਖਣ ਨੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਦਾਅਵਿਆਂ ਦਾ ਸੱਚ ਉਘਾੜਿਆ ਤੇ ਮਨੂ ਸਮਿ੍ਰਤੀ ਦੀਆਂ ਪਿਛਾਖੜੀ ਧਾਰਨਾਵਾਂ ਤਹਿਤ ਔਰਤਾਂ ਪ੍ਰਤੀ ਵਿਹਾਰ ਦੀ ਨੁਮਾਇਸ਼ ਲਾਈ ਗਈ ਨਾਬਾਲਗ ਕੁੜੀ ਦੇ ਪਰਿਵਾਰ ਨੂੰ ਦਬਕਾਉਣ, ਧਮਕਾਉਣ ਰਾਹੀਂ ਕੇਸ ਵਾਪਸ ਕਰਵਾ ਕੇ ਬਿਰਜ ਭੂਸ਼ਨ ਨੂੰ ਪੋਸਕੋ ਤਹਿਤ ਦਰਜ ਕੇਸ ਤੋਂ ਮੁਕਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬਾਕੀ ਮਾਮਲਿਆਂ ਪੁਲਿਸ ਨੂੰ ਚਾਰਜਸ਼ੀਟ ਦਾਖਲ ਕਰਨੀ ਪਈ ਹੈ ਤੇ ਉਸ ਨੂੰ ਅਦਾਲਤ ਕੇਸ ਦਾ ਸਾਹਮਣਾ ਕਰਨਾ ਪੈਣਾ ਹੈ ਭਾਵੇਂ ਇਹ ਸੰਘਰਸ਼ ਦੀਆਂ ਮੰਗਾਂ ਤੇ ਇਨਸਾਫ ਦੇ ਤਕਾਜ਼ੇ ਨਾਪਿਆਂ ਨਿਗੂਣੀ ਸਫਲਤਾ ਹੀ ਬਣਦੀ ਹੈ ਪਰ ਮੋਦੀ ਹਕੂਮਤ ਦੇ ਸਮੁੱਚੇ ਫਾਸ਼ੀ ਵਿਹਾਰ, ਕੇਂਦਰੀ  ਹਕੂਮਤ ਦੀ ਸਿੱਧੀ ਢੋਈ ਤੇ ਸੰਘਰਸ਼ ਦੀਆਂ ਆਪਣੀਆਂ ਸੀਮਤਾਈਆਂ ਦੇ ਚੌਖਟੇ ਰੱਖ ਕੇ ਦੇਖਿਆਂ ਇਹ ਪ੍ਰਾਪਤੀ ਵੀ ਘੱਟ ਅਹਿਮ ਨਹੀਂ ਹੈ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਇਸ ਸੰਘਰਸ਼ ਰਾਹੀਂ ਮੋਦੀ ਸਰਕਾਰ ਲੋਕਾਂ ਸਾਹਮਣੇ ਨੈਤਿਕ ਤੌਰਤੇ ਹਾਰ ਗਈ ਹੈ, ਉਸ ਨੇ ਬਿਰਜ ਭੂਸ਼ਨ ਨੂੰ ਬਚਾਉਣ ਲਈ ਲੋਕਾਂ ਮੂਹਰੇ ਨੈਤਿਕ ਤੌਰਤੇ ਹਾਰਨਾ ਕਬੂਲ ਕਰ ਲਿਆ ਹੈ ਇਹ ਉਸ ਦੀ ਸਿਆਸਤ ਦੀ ਤਕੜਾਈ ਦੀ ਨਹੀਂ ਬਲਕਿ ਕਮਜ਼ੋਰੀ ਦਾ ਹੀ ਪ੍ਰਤੀਕ ਹੈ ਇਸ ਹਾਰ ਦੇ ਸਿੱਟੇ ਮੋਦੀ ਸਰਕਾਰ ਲਈ ਦੂਰ ਤੱਕ ਮਾਰ ਕਰਨ ਵਾਲੇ ਹੋਣਗੇ ਫੌਰੀ ਤੌਰਤੇ ਵੀ ਮੋਦੀ ਸਰਕਾਰ ਨੇ ਆਪਣੇ ਨੇਤਾ ਦੀ ਰਾਖੀ ਦੀ ਭਰਵੀਂ ਸਿਆਸੀ ਕੀਮਤ ਦਿੱਤੀ ਹੈ

          ਇਸ ਸੰਘਰਸ਼ ਦੌਰਾਨ ਲੋਕਾਂ ਦੇ ਜੋਰਦਾਰ ਹੁੰਗਾਰੇ ਨੂੰ ਅਸਰਦਾਰ ਲੀਡਰਸ਼ਿੱਪ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ ਅਜਿਹੇ ਵੱਡੇ ਸੰਘਰਸ਼ ਨੂੰ ਚਲਾਉਣ ਲਈ ਬੱਝਵੀਂ, ਇਕੱਜੁੱਟ ਗੁਲੀ ਵਾਲੀ ਦੂਰ ਅੰਦੇਸ਼ ਲੀਡਰਸ਼ਿੱਪ ਲੋੜੀਂਦੀ ਸੀ ਜੋ ਮੌਜੂਦਾ ਹਾਲਤਾਂ ਇਸ ਸੰਘਰਸ਼ ਨੂੰ ਹਾਸਲ ਨਹੀਂ ਹੋ ਸਕੀ ਕੁੜੀਆਂ ਦੀ ਖੁਦ ਦੀ ਭੂਮਿਕਾ ਬਹੁਤ ਸ਼ਾਨਦਾਰ ਸੀ ਤੇ ਮੋਹਰੀ ਸੀ, ਪਰ ਤਾਂ ਵੀ ਇਹ ਜਨਤਕ ਸੰਘਰਸ਼ ਦੀ ਲੀਡਰਸ਼ਿੱਪ ਦਾ ਬਦਲ ਨਹੀਂ ਬਣ ਸਕਦੀ ਖਾਪ ਪੰਚਾਇਤਾਂ, ਹਾਕਮ ਜਮਾਤੀ ਸਿਆਸਤਦਾਨਾਂ ਤੇ ਹਾਕਮ ਜਮਾਤੀ ਸਿਆਸੀ ਚੌਖਟੇ ਵਾਲੇ ਕਿਸਾਨ ਆਗੂਆਂ ਦੇ ਸੰਘਰਸ਼ ਚੌਖਟੇ ਤੇ ਸੇਧ ਦੀਆਂ ਸੀਮਤਾਈਆਂ ਦਾ ਉੱਘੜਵਾਂ ਪ੍ਰਗਟਾਵਾ ਹੋਇਆ ਹੈ ਸਭ ਤੋਂ ਵਧ ਕੇ ਅਗਵਾਈ ਦਾ ਇਕ ਅਸਰਦਾਰ ਕੇਂਦਰ ਨਾ ਹੋਣਾ ਇਕ ਕਮਜ਼ੋਰ ਪੱਖ ਸੀ ਜੋ ਸਮੁੱਚੇ ਸੰਘਰਸ਼ ਦੇ ਸੰਚਾਲਨਤੇ ਅਸਰ ਅੰਦਾਜ਼ ਹੋਇਆ ਹੈ ਮੋਦੀ ਸਰਕਾਰ ਨੇ ਸੰਘਰਸ਼ ਨੂੰ ਨਜਿੱਠਣ ਇਸ ਪੱਖਤੇ ਕਾਫੀ ਟੇਕ ਰੱਖੀ ਹੈ ਤੇ ਲਾਹੇਵੰਦ ਪਹਿਲੂ ਗਿਣਿਆ ਹੈ ਮੰਚਤੇ ਹਾਕਮ ਜਮਾਤੀ ਸਿਆਸਤਦਾਨਾਂ ਦੀ ਮੌਜੂਦਗੀ ਵੀ ਉਸ ਲਈ ਲਾਹੇਵੰਦ ਪੱਖ ਹੀ ਸੀ ਇਸ ਪੱਖ ਨੇ ਅਜਿਹੇ ਸੰਘਰਸ਼ਾਂ ਦੀ ਅਸਰਦਾਰ ਤੇ ਦੂਰਅੰਦੇਸ਼ ਲੀਡਰਸ਼ਿੱਪ ਦੇ ਮਹੱਤਵ ਨੂੰ ਦਰਸਾਇਆ ਹੈ ਖਾਸ ਕਰਕੇ ਸੰਘਰਸ਼ ਦੇ ਲਮਕਣ ਦੀ ਹਾਲਤ ਆਉਦੀਆਂ ਮੁਸ਼ਕਿਲਾਂ ਨੂੰ ਨਜਿੱਠਣ ਪੱਖੋਂ ਤੇ ਇਸ ਦੀ  ਲਗਾਤਾਰਤਾ ਬਣਾਈ ਰੱਖਣ ਪੱਖੋਂ, ਹਕੂਮਤੀ ਪੈਂਤੜਾ ਬੁੱਝਣ ਤੇ ਕੱਟਣ ਪੱਖੋਂ ਅਤੇ ਹਮਾਇਤ ਦਾ ਘੇਰਾ ਵਿਸ਼ਾਲ ਕੀਤੇ ਜਾਣ ਪੱਖੋਂ ਸੂਝ ਬੂਝ ਵਾਲੇ ਪੈਂਤੜੇ ਘੜਨ ਦੀ ਲੋੜ ਪੈਂਦੀ ਹੈ ਅਦਾਲਤੀ ਪ੍ਰਕਿਰਿਆ ਤਹਿਤ ਜੂਝਣ ਲਈ ਵੀ ਜਨਤਕ ਲਾਮਬੰਦੀ ਤੇ ਦਬਾਅ ਦੀ ਜ਼ਰੂਰਤ ਪੈਂਦੀ ਹੈ ਜਿਸ ਲਈ ਜਥੇਬੰਦਕ ਤਾਣਾ-ਬਾਣਾ ਬੁਨਿਆਦ ਬਣਦਾ ਹੈ ਅਜਿਹੇ ਤਾਣੇ-ਬਾਣੇ ਤੋਂ ਬਿਨਾਂ ਹਕੂਮਤੀ ਤਾਕਤ ਨਾਲ ਅਦਾਲਤ ਵੀ ਭਿੜਨਾ ਅਸੰਭਵ ਵਰਗਾ ਹੋ ਜਾਂਦਾ ਹੈ

          ਇਹ ਸੰਘਰਸ਼ ਭਾਵੇਂ ਮਿਸਾਲੀ ਜਿੱਤ ਤਾਂ ਨਹੀਂ ਹਾਸਲ ਕਰ ਸਕਿਆ ਹੈ ਪਰ ਔਰਤਾਂਤੇ ਜਬਰ ਤੇ ਬੇਇਨਸਾਫੀ ਖਿਲਾਫ ਲੋਕਾਂ ਦੀ ਜੂਝਣ ਤਾਂਘ ਦਾ ਢੁੱਕਵਾਂ ਇਜ਼ਹਾਰ ਬਣਿਆ ਹੈ ਤੇ ਆਉਣ ਵਾਲੇ ਜਮਹੂਰੀ ਸੰਘਰਸ਼ਾਂ ਲਈ ਜ਼ਮੀਨ ਦਾ ਪਸਾਰਾ ਕਰਨ ਇਸ ਦਾ ਅਹਿਮ ਰੋਲ ਹੋਵੇਗਾ ਇਸ ਨੇ ਨਾ ਸਿਰਫ ਹਕੂਮਤ ਖਿਲਾਫ ਸਗੋਂ ਸਮਾਜ ਦੇ ਅੰਦਰ ਵੀ ਅਜਿਹੇ ਸੰਘਰਸ਼ਾਂ ਦੀ ਉਠਾਣ ਤੇ ਵਿਕਾਸ ਲਈ ਲਾਂਘੇ ਬਣਾਏ ਹਨ ਤੇ ਜੜ੍ਹਤਾ ਭਰਪੂਰ ਜਗੀਰੂ ਸਮਾਜ ਅੰਦਰਲੀਆਂ ਧਾਰਨਾਵਾਂ ਨੂੰ ਖੋਰਾ ਲਾਉਣ ਤੇ ਜਮਹੂਰੀ ਰਿਵਾਇਤਾਂ ਦੀ ਸਿਰਜਣਾ ਆਪਣਾ ਹਿੱਸਾ ਪਾਇਆ ਹੈ 

                                                     ------

No comments:

Post a Comment