Sunday, July 9, 2023

ਫ਼ਿਰਕਾਪ੍ਰਸਤੀ ਦੀ ਸੇਵਾ ’ਚ ਕਲਾ..........

 

ਫ਼ਿਰਕਾਪ੍ਰਸਤੀ ਦੀ ਸੇਵਾ ਕਲਾ..........

ਹਿੰਦੂਤਵੀ ਪੌਪ ਗੀਤ-ਸੰਗੀਤ ਰਾਹੀਂ ਨਫ਼ਰਤ ਦਾ ਛਾਣਾ

          ਉੱਤਰ ਪ੍ਰਦੇਸ਼ ਦੇ ਗਲੀਆਂ-ਬਾਜ਼ਾਰਾਂ ਲੋਕ-ਭਾਉਦੇ ਗੀਤ-ਸੰਗੀਤ ਦੇ ਨਾਂ ਹੇਠ ਨਫਰਤ ਦਾ ਵਣਜ ਜੋਰਾਂ-ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ਲੱਖਾਂ ਦੀ ਗਿਣਤੀ ਲੋਕ ਇਸ ਨੂੰ ਮਾਣ ਰਹੇ ਹਨ

          ਉਪੇਂਦਰ ਰਾਣਾ, ਸੰਦੀਪ ਅਚਾਰੀਆ ਅਤੇ ਪ੍ਰੇਮ ਕਰਿਸ਼ਨ ਵੰਸੀ ਜਿਹੇ ਨਫਰਤ ਦੇ ਇਹ ਹਰਮਨ ਪਿਆਰੇ ਵਣਜਾਰੇ ਹਿੰਦੂਤਵਾ ਦਾ ਜਨਤਕ ਝੱਲ ਭੜਕਾਉਦੇ ਹਨ ਕੋਈ ਧਾਰਮਿਕ ਜਲੂਸ ਕੱਢਣ ਦਾ ਮੌਕਾ ਹੋਵੇ, ਰਾਮ ਨੌਮੀ ਵਰਗਾ ਤਿਉਹਾਰ ਮਨਾਉਣਾ ਹੋਵੇ, ਕੋਈ ਸਿਆਸੀ ਰੈਲੀ ਕੱਢਣੀ ਹੋਵੇ ਜਾਂ ਫਿਰ ਹਿੰਦੂ ਯੁਵਾ ਵਹਿਨੀ ਆਦਿਕ ਦਾ ਗੁਣਗਾਨ ਕਰਨਾ ਹੋਵੇ, ਇਹ ਗਾਇਕ ਪੂਰਾ ਵਾਤਾਵਰਨ ਨਫਰਤ ਨਾਲ ਭਰ ਦਿੰਦੇ ਹਨ ‘‘ਧਰਮ ਕੀ ਖਾਤਰ ਆਗੇ ਬੜ ਕੇ, ਅਬ ਹਥਿਆਰ ਉਠਾਵੋ’’ ਜਾਂ ਫਿਰ ‘‘ਇਨਸਾਨ ਨਹੀ ਹੋ ਸਾਲੋ, ਤੁਮ ਹੋ ਕਸਾਈ, ਬਹੁਤ ਹੂਆ ਹਿੰਦੂ, ਮੁਸਲਿਮ ਭਾਈ-ਭਾਈ’’ ਜਿਹੇ ਗੀਤ ਲਗਭਗ ਨਸਲਕੁਸ਼ੀ ਕਰਨ ਦੀ ਹੱਦ ਤੱਕ ਦੇ ਸੱਦੇ ਦੇਣ ਤੱਕ ਜਾਂਦੇ ਹਨ ਅਚਾਰੀਆ ਜਿਹੇ ਗਾਇਕ ਹੋਰ ਅਗਾਂਹ ਵਧਦਿਆਂ ਇਹੋ ਜਿਹੇ ਬੋਲ ਬੋਲਦੇ ਹਨ ‘‘ਅਜਿਹੀ ਕੋਈ ਗਲੀ ਨਹੀਂ, ਜਹਾਂ ਹਿੰਦੂਓਂ ਕੀ ਚਲੀ ਨਹੀਂ’’ ਇਹਨਾਂ ਗੀਤਾਂ ਕੋਈ ਸੁਰ-ਸੰਗੀਤ ਨਹੀਂ ਹੁੰਦਾ, ਝਾਕੀਆਂ ਜਾਂ ਦਿ੍ਰਸ਼ ਬੇਹੱਦ ਭੜਕੀਲੇ ਹੁੰਦੇ ਹਨ ਤੇ ਗਾਇਕ ਅਣਜਾਣ ਜਿਹੇ ਹੁੰਦੇ ਹਨ ਇਹ ਗੀਤਾਂ ਦੇ ਵੰਡਣ-ਪਾੜਨ ਵਾਲੇ ਅਤੇ ਮਾਰ ਦਿਓ, ਵੱਢ ਦਿਓ ਵਾਲੇ ਬੋਲ ਹੀ ਹੁੰਦੇ ਹਨ ਜਿਹੜੇ ਸਰੋਤਿਆਂ ਦੀ ਨਬਜ਼ਤੇ ਹੱਥ ਧਰਦੇ ਹਨ

          ਹਿੰਦੂ ਰਾਸ਼ਟਰਵਾਦ ਦੇ ਪੈਰੋਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਪ੍ਰਸੰਸ਼ਕ (ਫੈਨ) ਹੋਣ ਦੇ ਦਾਅਵੇ ਕਰਨ ਵਾਲੇ ਇਹਨਾਂ ਗਾਇਕਾਂ ਦੇ ਯੂ-ਟਿਊਬ ਚੈਨਲਾਂ ਦੇ ਹਜ਼ਾਰਾਂ ਤੇ ਲੱਖਾਂ ਦੀ ਤਾਇਦਾਦ ਫਾਲੋਅਰ ਹਨ ਪੱਛਮੀ ਉੱਤਰ ਪ੍ਰਦੇਸ਼ ਇਸ ਪੱਖੋਂ ਉਪੇਂਦਰ ਰਾਣਾ ਦਾ ਨਾਂ ਸਭ ਤੋਂ ਅੱਗੇ ਹੈ ਉਹ ਦਾਦਰੀ ਕਸਬੇ ਦੇ ਲਾਗਲੇ ਉਸ ਰਸੂਲਪੁਰ ਪਿੰਡ ਦਾ ਹੈ ਜਿੱਥੇ ਹਿੰਦੂਤਵੀ ਭੀੜ ਨੇ 52 ਸਾਲਾ ਮੁਹੰਮਦ ਅਖਲਾਕ ਨੂੰ ਸਤੰਬਰ 2015 ’ ਗਾਂ ਦੇ ਵੱਛੇ ਨੂੰ ਜ਼ਿਬਾਹ ਕਰਨ ਦੇ ਸ਼ੱਕ ਵਹਿਸ਼ੀਆਨਾ  ਕੁੱਟ ਮਾਰ ਕਰਕੇ ਮਾਰ ਦਿੱਤਾ ਸੀ ਰਾਣਾ ਆਪਣੇ ਗੀਤਾਂ ਰਾਹੀਂ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਨੌਜਵਾਨਾਂ ਨੂੰ ਹਥਿਆਰ ਚੁੱਕਣ ਦੇ ਸੱਦੇ ਦਿੰਦਾ ਹੈ ਮੁੱਖ ਮੰਤਰੀ ਦਾ ਵੱਡਾ ਪ੍ਰਸੰਸ਼ਕ ਰਾਣਾ, ਸਥਾਨਕ ਸਿਆਸੀ ਹਲਕਿਆਂ ਬੇਹੱਦ ਹਰਮਨਪਿਆਰਾ ਹੈ ਅਤੇ ਉਸ ਨੂੰ ਅਕਸਰ ਹੀ ਰੈਲੀਆਂ ਅਤੇ ਸਮਾਗਮਾਂ ਸੱਦਿਆ ਜਾਂਦਾ ਹੈ

          ਆਪਣੀ ਸ਼ੁਰੂਆਤ ਇੱਕ ਲੋਕ-ਗਾਇਕ ਦੇ ਰੂਪ ਕਰਨ ਵਾਲੇ ਰਾਣੇ ਨੇ ਦਾਦਰੀ ਅਖਲਾਕ ਦੀ ਹਿੰਦੂਤਵੀ ਹਜ਼ੂਮ ਵੱਲੋਂ ਕੋਹ-ਕੋਹ ਕੇ ਕੀਤੀ ਹੱਤਿਆ ਤੋਂ ਬਾਅਦ ਇਹ ਅਨੁਭਵ ਕਰ ਲਿਆ ਕਿ ਮਸ਼ਹੂਰੀ ਖੱਟਣ ਦਾ ਸਭ ਤੋਂ ਸੌਖਾ ਰਾਹ ਇਹ ਹੈ ਕਿ ਹਿੰਦੂਤਵੀ ਪੌਪ ਗਾਇਆ ਜਾਵੇ, ‘‘ਤੁਸੀਂ’’ ਅਤੇ ‘‘ਅਸੀਂ’’ ਵਾਲਾ ਛੰਦਬੰਦੀ ਰਚੀ ਜਾਵੇ ਅਤੇ ਮੁਸਲਮਾਨਾਂ ਨੂੰਸਦੀਵੀ ਬੇਗਾਨਿਆਂਵਜੋਂ ਪੇਸ਼ ਕੀਤਾ ਜਾਵੇ ਸਾਲ 2010 ਦੇ ਅੱਧ ਤੱਕ ‘‘ਠਾਕੁਰ ਕੌਮ ਬੜੀ ਮਰਦਾਨੀ ਹੈ’’ ਜਿਹੇ ਗੀਤ ਗਾ ਕੇ ਉਹ ਰਾਜਪੂਤ ਖੱਤਰੀ ਸਰੋਤਿਆਂ ਦਾ ਮਨਪ੍ਰਚਾਵਾ ਕਰਦਾ ਰਿਹਾ ਸਮੇਂ ਦੇ ਬਦਲਵੇਂ ਹਾਲਾਤਾਂ ਨਾਲ ਚਲਦਿਆਂ ਰਾਜਪੂਤਾਂ ਪ੍ਰਤੀ ਉਹਦੀ ਖਿੱਚ ਮੁਸਲਮਾਨਾਂ ਪ੍ਰਤੀ ਵੈਰ-ਭਾਵ ਪਲਟ ਗਈ ਹੁਣ ਉਹ ‘‘ਡਿਸਨਾ ਮਦਰ’’ ਦੇ ਮੁਖੀ ਤੇ ਹੰਗਾਮੇਬਾਜ਼ ਯਾਤੀ ਨਰਸਿੰਘ ਨੰਦ  ਨੂੰ ਆਪਣਾ ਧਰਮ-ਗੁਰੂ ਮੰਨਦਾ ਹੈ ਅਤੇ ਉਸ ਦੇ ਜਨਤਕ ਸਮਾਗਮਾਂ ਉਸ ਨੂੰ ਅਕਸਰ ਹੀ ਆਪਣੇ ਗੀਤ ਗਾਉਦਿਆਂ ਵੇਖਿਆ ਜਾਂਦਾ ਹੈ ਨਰਸਿੰਘ ਨੰਦ ਵੱਲੋਂ ਹਿੰਸਾ ਅਤੇ ਮੁਸਲਮਾਨਾਂ ਦੇ ਸਮਾਜਕ ਬਾਈਕਾਟ ਕਰਨ ਦੇ ਵਾਰ ਵਾਰ ਦਿੱਤੇ ਜਾਂਦੇ ਸੱਦਿਆਂ ਕਰਕੇ ਯੂ-ਟਿਊਬ ਚੈਨਲ ਉੱਤੇ ਉਸ ਦੇ ਸਬਸਕਰਾਈਬਰਾਂ ਦੀ ਗਿਣਤੀ 4.78 ਲੱਖ ਤੋਂ ਵੀ ਵੱਧ ਹੈ ਦਿਲਚਸਪ ਗੱਲ ਇਹ ਹੈ ਕਿ ਨਰਸਿੰਘ ਨੰਦ ਇਸ ਖੇਤਰ ਮੁਸਲਮਾਨਾਂ ਦੇ ਬਾਈਕਾਟ ਦਾ ਸੱਦਾ ਦੇਣ ਵਾਲਿਆਂਚੋਂ ਸਭ ਤੋਂ ਪਹਿਲਿਆਂਚੋਂ ਇੱਕ ਸੀ ਅਤੇ ਉਸ ਨੇ ਇਹ ਯਕੀਨੀ ਬਣਾ ਲਿਆ ਕਿ ਡਸਨਾ ਦੇ ਮੰਦਰ ਨੂੰ ਘੱਟ ਗਿਣਤੀਆਂ ਦੇ ਦਾਖਲੇ ਦੀ ਮਨਾਹੀ ਹੋਵੇ ਸਾਲ 2021 ’ ਟੂਟੀ ਤੋਂ ਪਾਣੀ ਪੀਣ ਲਈ ਮੰਦਰ ਦਾਖਲ ਹੋਏ ਇਕ ਨਾਬਾਲਗ ਮੁਸਲਿਮ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ

          ਰਾਣਾ ਨੂੰ ਨਫਰਤੀ ਵਹਾਅ ਲਗਾਤਾਰ ਬਣਾ ਕੇ ਰੱਖਣਾ ਪੈਂਦਾ ਹੈ ਕਿਉਕਿ ਉਸ ਨੂੰ ਕਾਫੀ ਮੁਕਾਬਲੇਬਾਜ਼ੀ ਦਾ ਸਾਹਮਣਾ ਹੈ ਇਸ ਸ਼ੈਲੀ ਦਾ ਹਰੇਕ ਗਾਇਕ ਦੂਜਿਆਂ ਨੂੰ ਮਾਤ ਦੇਣ ਲਈ ਭਿੜ ਰਿਹਾ ਹੈ ਉਦਾਹਰਣ ਲਈ ਜਦ ਕਿ੍ਰਸ਼ਨ ਬੰਸੀ ਨੇ ਗਾਇਆ ‘‘ਹਿੰਦੂਆ ਦਾ ਹੈ ਹਿੰਦੁਸਤਾਨ, ਮੁੱਲਾਂ ਜਾਓ ਪਾਕਿਸਤਾਨ’’ ਤਾਂ ਉਸ ਦੀ ਮਕਬੂਲੀਅਤ ਸ਼ਿਖਰਾਂ ਛੂਹ ਗਈ ਕਿਸੇ ਸਮੇ ਉੱਚ-ਉਮੀਦੀ ਪਿੱਠਵਰਤੀ ਗਾਇਕ ਰਹੇ

No comments:

Post a Comment