Sunday, July 9, 2023

ਮੌੜ : ਪੰਜਾਬੀ ਲੋਕਧਾਰਾ ਅੰਦਰ ਕਿਰਤ ਤੇ ਅਣਖ ਦੇ ਰਿਸ਼ਤੇ ਦਾ ਕਲਾਮਈ ਬਿਆਨੀਆ

 

ਮੌੜ : ਪੰਜਾਬੀ ਲੋਕਧਾਰਾ ਅੰਦਰ ਕਿਰਤ ਤੇ ਅਣਖ ਦੇ ਰਿਸ਼ਤੇ ਦਾ ਕਲਾਮਈ ਬਿਆਨੀਆ

                                                       1.

 ਮੌੜ ਫਿਲਮ ਬਿਗਾਨਿਆਂ ਦੇ ਕਬਜ਼ੇ ਵਾਲੀ ਸਿਨੇਮਾ ਕਲਾ  ਵਿਚ ਆਪਣਿਆਂ ਦੀ ਗੱਲ ਕਰਨ ਦਾ ਗੰਭੀਰ ਯਤਨ ਹੈ ਸਾਮਰਾਜੀ ਖਪਤਕਾਰੀ ਤੇ ਜਗੀਰੂ ਸੱਭਿਆਚਾਰ ਦੇ ਰੰਗ ਵਿਚ ਰੰਗੇ ਹੋਏ ਵਪਾਰਕ ਪੰਜਾਬੀ ਸਿਨੇਮੇ ਅੰਦਰ ਪੁਰਾਣੇ ਪੰਜਾਬ ਦੇ ਕਿਰਤੀਆਂ-ਕਿਸਾਨਾਂ ਦੀ ਬਾਤ ਪੈਂਦੀ ਤੱਕਣਾ ਆਪਣੇ ਆਪ ਹੀ ਇੱਕ ਵੱਖਰਾ ਅਹਿਸਾਸ ਬਣ ਜਾਂਦਾ ਹੈ ਮੈਨੂੰ ਤਾਂ ਇਸ ਅਹਿਸਾਸ ਨੇ ਹੀ ਫ਼ਲਿਮ ਬਾਰੇ ਟਿੱਪਣੀ ਕਰਨ ਲਈ ਪ੍ਰੇਰਿਆ ਹੈ

 ਪੰਜਾਬੀ ਲੋਕਧਾਰਾ ਵਿੱਚ ਨਾਇਕਾਂ ਵਜੋਂ ਸਥਾਪਿਤ ਜਿਉਣੇ ਤੇ ਕਿਸ਼ਨੇ ਵਰਗਿਆਂ ਦੀਆਂ ਗੱਲਾਂ ਖਪਤਕਾਰੀ ਸੱਭਿਆਚਾਰ ਦੇ ਮਾਹੌਲ ਨਾਲ ਭਰਪੂਰ ਸਿਨੇਮਾ ਮਾਹੌਲ ਵਿਚ ਬੈਠ ਕੇ ਸੁਣਨ ਤੇ ਮਾਨਣ ਵੇਲੇ ਅਜੀਬ ਜਿਹੀ ਅੱਚਵੀ ਵੀ ਮਹਿਸੂਸ ਹੁੰਦੀ ਹੈ ਤੇ ਅਜਿਹੀ ਪਰਾਈ ਜਿਹੀ ਥਾਂਤੇ ਕਿਰਤੀ ਪੰਜਾਬੀ ਬੰਦੇ ਦੀ ਗਾਥਾ ਸੁਣਾਏ ਜਾਣਾ ਚੰਗਾ ਵੀ ਲਗਦਾ ਹੈ ਜਤਿੰਦਰ ਮੌਹਰ ਨੇ ਏਸ ਲੋਕ-ਗਾਥਾ ਦੇ ਮੂਲ ਤੱਤ ਨੂੰ ਠੀਕ ਥਾਂ ਤੋਂ ਫੜਦਿਆਂ ਪੰਜਾਬੀ ਲੋਕਧਾਰਾ ਅੰਦਰ ਕਿਰਤ ਅਤੇ ਅਣਖ ਦੇ ਰਿਸ਼ਤੇ ਨੂੰ ਸੁਚੱਜੇ ਢੰਗ ਨਾਲ ਬਿਆਨਿਆ ਹੈ ਸਭ ਤੋਂ ਅਹਿਮ ਗੱਲ ਜਿਉਣੇ ਤੇ ਕਿਸ਼ਨੇ ਵਰਗਿਆਂ ਦੇ ਬਾਗੀ ਹੋ ਜਾਣ ਦੀਆਂ ਹਾਲਤਾਂ ਦੀ ਬਿਆਨੀ ਹੈ ਜਿਹੜੀ ਏਸ ਕਿੱਸੇ ਦੀ ਲੋਕ ਜ਼ਾਵੀਏ ਤੋਂ ਸਹੀ ਤੰਦ ਫੜ ਕੇ ਕੀਤੀ ਗਈ ਹੈ ਜਤਿੰਦਰ ਮੋਹਰ ਨੇ ਇਹ ਠੀਕ ਬੁੱਝਿਆ ਹੈ ਕਿ ਪੰਜਾਬੀ ਸਮਾਜ ਅੰਦਰਲੇ ਅਜਿਹੇ ਬਾਗੀਆਂ ਦੇ ਨਾਬਰ ਸੁਭਾਅ ਦਾ ਤੱਤ ਜਮਾਤੀ ਦਾਬੇ, ਵਿਤਕਰਿਆਂ ਤੇ ਧੱਕੇ ਧੋੜਿਆਂ ਵਾਲੀਆਂ ਜੀਵਨ ਹਾਲਤਾਂ ਵਿਚ ਪਿਆ ਹੈ ਕਰਜ਼ਿਆਂ ਦੀ ਝੰਬੀ ਰਹੀ ਪੰਜਾਬ ਦੀ ਕਿਸਾਨੀ ਨੇ ਇਤਿਹਾਸ ਅੰਦਰ ਬਾਰ-ਬਾਰ ਅਜਿਹੀ ਨਾਬਰੀ ਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ, ਇਸ ਨਾਬਰੀ ਨੇ ਵਿਅਕਤੀਗਤ ਰੋਹ ਫੁਟਾਰਿਆਂ ਤੋਂ ਲੈ ਕੇ ਜਥੇਬੰਦ ਸੰਘਰਸ਼ਾਂ ਤੱਕ ਦਾ ਲੰਮਾ ਅਮਲ ਹੰਢਾਇਆ ਹੈ ਏਸੇ ਅਮਲ ਵਿਚ ਹੀ ਲੋਕਾਂ ਦੇ ਆਪਸੀ ਰਿਸ਼ਤੇ, ਕਦਰਾਂ ਤੇ ਲੋਕ ਮਾਨਤਾਵਾਂ ਸਜਿੰਦ ਢੰਗ ਨਾਲ ਗੁੰਨ੍ਹੀਆਂ ਪਈਆਂ ਹਨ ਲੋਕਾਂ ਦੇ ਦੁੱਖਾਂ-ਸੁੱਖਾਂ , ਬੇਵਸੀਆਂ ਤੇ ਤਸੱਲੀਆਂ ਦੇ ਅਹਿਸਾਸ ਜਿਉਂਦੇ ਰਹੇ ਹਨ ਤੇ ਸੰਕਲਪ ਘੜੇ ਜਾਂਦੇ ਰਹੇ ਹਨ ਜਿਉਣੇ ਦੇ ਮੌੜਾਂ ਦੇ ਇਸੇ ਇਲਾਕੇ ਹੀ ਕਿਸ਼ਨਗੜ੍ਹ ਵੀ ਮੌਜੂਦ ਹੈ ਜਿਹੜਾਆਜ਼ਾਦੀ’’ ਤੋਂ ਬਾਅਦ ਮੁਜਾਰਿਆਂ ਵੱਲੋਂ ਜਗੀਰਦਾਰਾਂ ਖਿਲਾਫ ਸਿਦਕੀ ਸੰਘਰਸ਼ ਦਾ ਚਿੰਨ੍ਹ ਬਣਿਆ ਖੜ੍ਹਾ ਹੈ ਉਸ ਤੋਂ ਬਾਅਦ ਇਸ ਧਰਤੀਤੇ ਗੋਬਿੰਦਪੁਰਾ ਵੀ ਮੌਜੂਦ ਹੈ ਜਿਥੇ ਜਿਉਣੇ ਦੀ ਗਾਥਾ ਦੇ ਸਵਾ ਸੌ ਸਾਲ ਬਾਅਦ ਜ਼ਮੀਨਾਂ ਉੱਤੇ ਕਾਰਪੋਰੇਟ ਧਾਵੇ ਖਿਲਾਫ ਔਰਤਾਂ ਨੇ ਘੋੜਿਆਂ ਦੇ ਪੁੜਾਂ ਦੀ ਮਾਰ ਪਿੰਡਿਆਂਤੇ ਸਹੀ ਹੈ ਤੇ ਸੰਸਾਰ ਦੀ ਧੜਵੈਲ ਕਾਰਪੋਰੇਟ ਕੰਪਨੀ ਨੂੰ ਗੋਡਣੀਏਂ ਕੀਤਾ ਹੈ ਜਮਾਤੀ ਚੇਤਨਾ ਨਾਲ ਗੁੰਦੇ ਜਾਣ ਦਾ ਵਿਕਾਸ ਤੈਅ ਕਰਦੇ ਗਏ ਨਾਬਰੀ ਦੇ ਇਸ ਪ੍ਰਗਟਾਵੇ ਨੂੰ ਕਿਸਾਨ ਲਹਿਰ ਦੇ ਇਤਿਹਾਸਕ ਪ੍ਰਸੰਗ ਵਿਚ ਰੱਖ ਕੇ ਵੇਖਿਆਂ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ ਇਹਨਾਂ ਸਭਨਾਂ ਸੰਗਰਾਮਾਂ ਅੰਦਰ ਜਿਉਣੇ ਤੇ ਕਿਸ਼ਨੇ ਵਰਗਿਆਂ ਦੀ ਨਾਬਰੀ ਦੀ ਭਾਵਨਾ ਧੜਕਦੀ ਵੇਖੀ ਜਾ ਸਕਦੀ ਹੈ ਤੇ ਇਹ ਬੁੱਝਿਆ ਜਾ ਸਕਦਾ ਹੈ ਕਿ ਪੰਜਾਬੀ ਕਿਰਤੀ ਲੋਕਾਈ ਨੇ ਜਮਾਤੀ ਸੰਗ੍ਰਾਮ ਦੇ ਆਪਣੇ ਸਫ਼ਰ ਅੰਦਰ ਲੋਕ ਧਾਰਾਚੋਂ ਵਹਿੰਦੇ ਜਮਾਤੀ ਨਾਬਰੀ ਦੇ ਜਜ਼ਬੇ ਨੂੰ ਕਿਵੇਂ ਸਮੋਣਾ ਹੈ ਤੇ ਅੱਗੇ ਵਧਣਾ ਹੈ ਇਹਨਾਂ ਸੰਗਰਾਮਾਂ ਦਾ ਇਸ ਖਿੱਤੇ ਦੀ ਜੀਵਨ ਜਾਚ ਨੂੰ ਘੜਨ ਤਰਾਸ਼ਣ ਵਿੱਚ ਆਪਣਾ ਸਥਾਨ ਹੈ ਤੇ ਮੋੜਵੇਂ ਰੂਪ ਵਿਚ ਇਹ ਇਸੇ ਜੀਵਨ ਜਾਚ ਦੀ ਉਪਜ ਵੀ ਹਨ ਫਿਲਮ ਦੇ ਸਿਖਰਤੇ ਦਿੱਤਾ ਸੁਨੇਹਾ ਦੱਬੇ ਕੁਚਲੇ ਵਿਅਕਤੀ ਅੰਦਰਲੇ ਰੋਹ ਦੇ ਪਰਗਟ ਹੁੰਦੇ ਰਹਿਣ ਤੇ ਬਾਗੀ ਹੋ ਜਾਣ ਲਈ ਆਸ਼ਾਵਾਦ ਦੀ ਵਿਸ਼ਾਲ ਜਮੀਨ ਦੇ ਸਨਮੁੱਖ ਖੜ੍ਹਾ ਕਰਦਾ ਹੈ ਜਿਹੜੀ ਸਦਾ ਫੈਲਦੀ ਗਈ ਹੈ ਜਿਉਣੇ ਹੋਰਾਂ ਤੋਂ ਮਗਰੋਂ ਦਾ ਪੰਜਾਬ ਇਸੇ ਫੈਲਦੀ ਜ਼ਮੀਨ ਦੀ ਗਵਾਹੀ ਵੀ ਹੈ ਫਿਲਮ ਦੇ ਕਈ ਸੰਵਾਦ ਤੇ ਦਿ੍ਸ਼ ਅਜਿਹੇ ਹਨ ਜਿਹੜੇ ਕਿਰਤੀ ਪੰਜਾਬੀ ਬੰਦੇ ਅੰਦਰਲੀ ਬੇਵਸੀ ਨੂੰ ਕਲਾਮਈ ਢੰਗ ਨਾਲ ਉਘਾੜਦੇ ਹਨ ਫ਼ਿਲਮ ਦੀ ਕਾਮਯਾਬੀ ਇਸ ਪਹਿਲੂ ਵੀ ਹੈ ਕਿ ਇਹ ਕਿਰਤੀ ਬੰਦੇ ਲਈ ਦਰਸ਼ਕ ਅੰਦਰ ਮੌਜੂਦ ਅਪਣੱਤ ਨੂੰ ਟੁੰਬਦੀ ਹੈ ਤੇ ਨਾਬਰੀ ਦੇ ਜਮਾਤੀ ਰੰਗ ਨੂੰ ਦਰਸ਼ਕ ਦੇ ਅੰਦਰ ਉਤਾਰਦੀ ਹੈ

          ਮੌੜਾਂ ਦੇ ਬਾਗੀ ਹੋਏ ਕਿਸਾਨਾਂ ਦੀ ਇਸ ਗਾਥਾ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿੰਨ੍ਹਾਂ ਰਜਵਾੜਿਆਂ ਤੇ ਜਗੀਰਦਾਰਾਂ ਖਿਲਾਫ ਮੁਜਾਰੇ ਕਿਸਾਨ ਜੂਝ ਰਹੇ ਸਨ, ਉਹ ਵਿਦੇਸ਼ੀ ਧਰਤੀ ਤੋਂ ਆਏ ਲੋਕ ਨਹੀਂ ਸਨ ਤੇ ਨਾ ਹੀ ਕਿਸੇ ਹੋਰ ਧਰਮ ਦੇ ਸਨ ਉਹ ਵੀਸਿੱਖ’’ ਸਨ  ਉਹਨਾਂ ਖਿਲਾਫ ਜੂਝਣ ਵਾਲੇ ਮੁਜਾਰੇ ਕਿਸਾਨ ਵੀ ਉਸੇ ਧਰਮਚੋਂ ਸਨ ਇਹ ਗਾਥਾ ਆਪਣੇ ਆਪ ਵਿਚ ਹੀ ਸਮਾਜ ਅੰਦਰਲੀਆਂ ਧਾਰਮਿਕ ਵੰਡੀਆਂ ਦੀ ਬਜਾਏ ਜਮਾਤੀ ਵੰਡੀਆਂ ਦੀ ਹਕੀਕਤ ਨੂੰ ਉਘਾੜਨ ਦਾ ਅਹਿਮ ਸੋਮਾ ਹੈ ਇਸ ਲੋਕ ਗਾਥਾ ਵਿਚਲੇ ਬਾਗੀਆਂ ਵੱਲੋਂ ਨੈਣਾ ਦੇਵੀ ਦੀ ਓਟ ਦੇ ਬਿੰਬ ਪੰਜਾਬੀ ਸਮਾਜ ਅੰਦਰ ਵੱਖ-ਵੱਖ ਧਾਰਮਿਕ ਮਾਨਤਾਵਾਂ ਦੇ ਪ੍ਰਚਲਤ ਹੋਣ ਅਤੇ ਕੱਟੜ ਧਾਰਮਕ ਵੰਡੀਆਂ ਨਾ ਹੋਣ ਦੀ ਹਕੀਕਤ ਵੱਲ ਇਸ਼ਾਰਾ ਕਰਦੇ ਹਨ ਉਸ ਤੋਂ ਬਾਅਦ ਦੇ ਪੰਜਾਬੀ ਸਮਾਜ ਅੰਦਰ ਕੱਟੜ ਧਾਰਮਿਕ ਵੰਡੀਆਂ ਦੀਆਂ ਲੀਕਾਂ ਖਿੱਚਣ ਵਾਲੀ ਤਾਂ ਦੇਸ਼ ਦੀ ਹਾਕਮ ਜਮਾਤੀ ਸਿਆਸਤ ਹੈ ਧਾਰਮਿਕ ਵੰਡੀਆਂ ਦੇ ਅਜੋਕੇ ਦੌਰ ਅੰਦਰ ਲੋਕਧਾਰਾ ਦੇ ਅਜਿਹੇ ਹਵਾਲਿਆਂ ਨੂੰ ਉਘਾੜਨ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ

          ਫਿਲਮ ਦੇ ਕਲਾ ਪੱਖ ਦੀਆਂ ਬਰੀਕੀਆਂ ਦੀ ਚਰਚਾ ਤਾਂ ਸਿਨੇਮਾ ਕਲਾ ਪਾਰਖੂਆਂ ਦਾ ਖੇਤਰ ਹੈ ਤਾਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਹੱਦ ਤੱਕ ਵਪਾਰਕ ਸਿਨੇਮੇ ਦਾ ਤਰਕ ਆਪਣੀ ਹੋਂਦ ਜਤਾਉਂਦਾ ਪ੍ਰਤੀਤ ਹੁੰਦਾ ਹੈ ਇਹ ਨਿਰਖ ਨੋਟ ਕਰਨ ਦਾ ਭਾਵ ਫ਼ਿਲਮ ਲੇਖਕ ਤੇ ਨਿਰਦੇਸ਼ਕ ਨੂੰ ਉਲਾਂਭੇ ਨਾਲੋਂ ਜ਼ਿਆਦਾ ਵਪਾਰਕ ਸਿਨੇਮੇ ਅੰਦਰ ਲੋਕ-ਮੁਖੀ ਸਰੋਕਾਰਾਂ ਦੀ ਗੱਲ ਕਰਨ ਦੀਆਂ ਉਲਝਣਾਂ ਦਾ ਧਿਆਨ ਧਰਾਉਣਾ ਹੈ ਜਿਸ ਅੰਦਰਲੀਆਂ ਸਮੱਸਿਆਵਾਂ ਦੀ ਚਰਚਾ ਇੱਥੇ ਸੰਭਵ ਨਹੀਂ ਹੈ ਇਹਦੇ ਵਿਚ ਲੋਕਾਂ ਦੇ ਬਣੇ ਹੋਏ ਸੁਹਜ ਸਵਾਦਾਂ ਨਾਲ ਦਸਤਪੰਜਾ ਲੈਣ ਦਾ ਮਸਲਾ ਵੀ ਸ਼ਾਮਲ ਹੈ ਇਹ ਮਸਲਾ ਕਿਸੇ ਇਕ ਲੇਖਕ ਨਿਰਦੇਸ਼ਕ ਦਾ ਨਹੀਂ ਸਗੋਂ ਸਿਨੇਮਾ ਕਲਾ ਨੂੰ ਲੋਕ ਨਜ਼ਰੀਏ ਤੋਂ ਵਰਤਣ ਦੇ ਸਰੋਕਾਰਾਂ ਵਾਲੇ ਸਭਨਾਂ ਲੋਕਾਂ ਦਾ ਹੈ ਇਹ ਅਹਿਸਾਸ ਵੀ ਉੱਭਰਦਾ ਹੈ ਕਿ ਇਸ ਫਿਲਮ ਅੰਦਰ ਵੇਲੇ ਦੇ ਪੰਜਾਬੀ ਪੇਂਡੂ ਸਮਾਜ ਦਾ ਵਧੇਰੇ ਡੂੰਘਾ ਚਿਤਰਨ ਲੋੜੀਂਦਾ ਸੀ

 ਜਿਉਣੇ ਮੌੜ ਦੀ ਲੋਕ ਗਾਥਾ ਦੇ ਅਸਲ ਤੱਤਤੇ ਕਲਾ ਦੀ ਲਿਸ਼ਕੋਰ ਪੁਵਾਉਣ ਲਈ ਜਤਿੰਦਰ ਮੌਹਰ ਨੂੰ ਵਧਾਈ ਇਹ ਆਸ ਹੈ ਕਿ ਪੰਜਾਬੀ ਸਿਨੇਮੇ ਅੰਦਰ ਲੋਕਾਂ ਦੀ ਬਾਤ ਪਾਉਣ ਦਾ ਇਹ ਸਿਲਸਿਲਾ ਸਭਨਾਂ ਅੜਿਕਿਆਂ ਤੇ ਮੁਸ਼ਕਲਾਂ ਦੇ ਬਾਵਜੂਦ  ਜਾਰੀ ਰਹੇਗਾ ਤੇ ਕਲਾ ਦੇ ਲੋਕ ਸਰੋਕਾਰਾਂ ਦੀ ਇਹ ਪ੍ਰਤੀਬੱਧਤਾ ਹੋਰ ਮਜ਼ਬੂਤ ਹੋਵੇਗੀ

                                                      2.

           ਜਿਉਣੇ ਮੌੜ ਵਰਗੀਆਂ ਲੋਕ ਗਥਾਵਾਂ ਦਾ ਆਪਣਾ ਖ਼ਾਸ ਇਤਿਹਾਸਕ ਪ੍ਰਸੰਗ ਹੈ ਲੋਕ-ਕਿੱਸਿਆਂ ਵਿੱਚ ਤੱਥਾਂ ਨਾਲੋਂ ਜ਼ਿਆਦਾ ਲੋਕ ਧਾਰਨਾਵਾਂ ਮੋਹਰੀ ਰਹਿੰਦੀਆਂ ਹਨ ਇਨ੍ਹਾਂ ਕਿੱਸਿਆਂ ਵਿਚਲੀਆਂ ਧਾਰਨਾਵਾਂ ਪੰਜਾਬੀ ਸਮਾਜ ਦੀ ਰੂਹ ਬਣੀਆਂ ਰਹੀਆਂ ਹਨ ਜਗੀਰੂ ਸਮਾਜ ਅੰਦਰਲੇ ਲੋਕ ਨਾਇਕਾਂ ਦੇ ਕਿਰਦਾਰ ਤੇ ਵੇਲੇ ਦੇ ਰੋਲ ਦਾ ਮੁਲਾਂਕਣ ਓਸ ਵੇਲੇ ਦੀਆਂ ਵਡੇਰੀਆਂ ਜਮਾਤੀ ਵੰਡੀਆਂ ਦੇ ਪ੍ਰਸੰਗ ਵਿੱਚ ਹੀ ਹੋ ਸਕਦਾ ਹੈ ਜਗੀਰੂ ਸਮਾਜ ਅੰਦਰ ਡਾਕੂ ਵੀ ਆਮ ਕਰਕੇ ਸਥਾਪਤੀ ਖ਼ਿਲਾਫ਼ ਨਾਬਰੀ ਦਾ ਚਿੰਨ੍ਹ ਬਣੇ ਰਹੇ ਹਨ ਇਹ ਲੋਕਾਂ ਦੇ ਰੋਹ ਦੇ ਇਜ਼ਹਾਰ ਦਾ ਇੱਕ ਤਰੀਕਾ ਬਣਿਆ ਰਿਹਾ ਹੈ ਓਸ ਦੌਰ ਦੇ ਬਾਗੀਆਂ ਤੇ ਡਾਕੂਆਂ ਕੋਈ ਡੂੰਘੀ ਵਿੱਥ ਮੌਜੂਦ ਨਹੀਂ ਸੀ ਡਾਕੂ ਹੋਣਾ ਬਾਗੀ ਹੋਣ ਦੀ ਹੀ ਇੱਕ ਸ਼ਕਲ ਬਣੀ ਰਹੀ ਹੈ ਰਾਜਿਆਂ- ਜਗੀਰਦਾਰਾਂ ਦੇ ਜੁਲਮਾਂ ਦੇ ਸਤਾਏ ਕਿਸਾਨ ਆਪੋ ਆਪਣੇ ਢੰਗ ਨਾਲ ਵਿਦਰੋਹ ਦਾ ਰਾਹ ਚੁਣਦੇ ਰਹੇ ਹਨ, ਉਹ ਬਾਗੀ ਵੀ ਬਣਦੇ ਰਹੇ ਹਨ, ਡਾਕੂ ਵੀ , ਸਾਧ ਵੀ ਇਹ ਰੋਹ ਠੀਕ ਜਾਂ ਗਲਤ ਢੰਗ ਨਾਲ ਖਾਰਜ ਹੋਣ ਦਾ ਰਾਹ ਬਣਾਉਂਦਾ ਰਿਹਾ ਹੈ ਜਗੀਰਦਾਰਾਂ ਤੋਂ ਆਕੀ ਹੋਏ ਇਹ ਲੋਕ ਕਿਸੇ ਜਮਹੂਰੀ ਢੰਗ ਨਾਲ ਕੰਮ ਨਹੀਂ ਕਰਦੇ ਸਨ ਉਹਨਾਂ ਦੀਆਂ ਆਪਣੀਆਂ ਹੀ ਜਗੀਰੂ ਮਾਨਤਾਵਾਂ ਸਨ ਪਰ ਸਥਾਪਤੀ ਨਾਲ ਟਕਰਾਅ ਵਿਚ ਆਉਣ ਕਰਕੇ ਉਹ ਦਬਾਈਆਂ ਜਮਾਤਾਂ ਦੀਆਂ ਵੱਖ ਵੱਖ ਪਰਤਾਂ ਦੀ ਹਮਾਇਤ ਹਾਸਲ ਕਰਦੇ ਸਨ ਇਹਦੇ ਵਿਚ ਹੀ ਜਾਤ, ਧਰਮ ,ਇਲਾਕੇ ਤੇ ਕਿੱਤੇ ਦੀਆਂ ਪਛਾਣਾਂ ਵੀ ਰਚੀਆਂ ਹੁੰਦੀਆਂ ਸਨ ਤੇ ਇਹ ਕੱਟੀਆਂ ਵੀ ਜਾਂਦੀਆਂ ਸਨ ਇਹਨਾਂ ਲੋਕ ਨਾਇਕਾਂ ਦਾ ਮੂਲ ਪਹਿਲੂ ਸਥਾਪਤ ਜਗੀਰੂ ਸੱਤਾ ਖ਼ਿਲਾਫ਼ ਨਾਬਰੀ ਦਾ ਹੈ, ਚਾਹੇ ਇਹ ਨਾਬਰੀ ਵੀ ਉਸੇ ਜਗੀਰੂ ਕਦਰ ਪ੍ਰਬੰਧ ਦੇ ਅੰਦਰ-ਅੰਦਰ ਹੈ ਇਹ ਕਿਸੇ ਜਮਹੂਰੀ ਸਮਾਜ ਉਸਾਰੀ ਦਾ ਉਦੇਸ਼ ਲੈ ਕੇ ਚੱਲੇ ਹੋਏ ਕਰਾਂਤੀਕਾਰੀ ਨਹੀਂ ਸਨ ਇਹ ਸਭ ਆਪਣੀਆਂ ਸਭਨਾਂ ਘਾਟਾਂ-ਸੀਮਤਾਈਆਂ ਦੇ ਬਾਵਜੂਦ ਵੇਲੇ ਦੇ ਪੰਜਾਬੀ ਸਮਾਜ ਅੰਦਰ ਨਾਇਕਾਂ ਵਜੋਂ ਪ੍ਰਵਾਨ ਚੜ੍ਹੇ ਇਉਂ ਤਾਂ ਗੁਰੂਆਂ ਦੀ ਬਾਣੀ ਦਾ ਮੁਲਾਂਕਣ ਵੀ ਉਸ ਦੌਰ ਦੇ ਖਾਸ ਇਤਿਹਾਸਕ ਪ੍ਰਸੰਗ ਵਿਚ ਹੀ ਹੋ ਸਕਦਾ ਹੈ ਹਾਲਾਂ ਕਿ ਉਹ ਅਧਿਆਤਮਵਾਦ ਦੇ ਚੌਖਟੇ ਵਿਚ ਹੀ ਰਚੀ ਗਈ ਹੈ ਤੇ ਉਸ ਦਾ ਮੂਲ ਆਧਾਰ ਵਿਚਾਰਵਾਦੀ ਫਲਸਫਾ ਹੈ ਪਰ ਉਹ ਵੇਲੇ ਦੀਆਂ ਦਬਾਈਆਂ ਜਮਾਤਾਂ ਹੱਥ ਸੰਘਰਸ਼ ਲਈ ਵਿਚਾਰਧਾਰਕ ਹਥਿਆਰ ਬਣੀ ਸੀ  ਲੋਕ ਸਮਿ੍ਰਤੀਆਂ  ਨਾਬਰੀ ਦਾ ਚਿੰਨ੍ਹ ਬਣ ਕੇ ਵਸੇ ਹੋਏ ਦੰਦ ਕਥਾਵਾਂ ਦੇ ਨਾਇਕਾਂ ਦਾ ਮੁਲਾਂਕਣ ਸਾਮਰਾਜ ਵਿਰੋਧੀ ਕੌਮੀ ਲਹਿਰ ਦੇ ਇਤਿਹਾਸ ਅੰਦਰਲੇ ਨਾਇਕਾਂ ਵਾਂਗ ਵੀ ਨਹੀਂ ਕੀਤਾ ਜਾ ਸਕਦਾ ਲੋਕ ਧਾਰਾ ਵਿਚਲੇ ਇਹਨਾਂ ਲੋਕ ਨਾਇਕਾਂ ਦਾ ਪੰਜਾਬੀ ਜਨ ਮਾਨਸਿਕਤਾ ਅੰਦਰ ਆਪਣਾ ਸਥਾਨ ਹੈ ਪੰਜਾਬੀ ਲੋਕ ਗਥਾਵਾਂ ਵਿਚਲੇ ਨਰੋਏ ਤੱਤਤੇ ਕਲਾ ਦੀ ਲਿਸ਼ਕੋਰ ਪਾਉਣਾ ਸਾਮਰਾਜ ਵਿਰੋਧੀ ਕੌਮੀ ਲਹਿਰ ਦੇ ਨਾਇਕਾਂ ਨੂੰ ਛੁਟਿਆਉਣਾ ਨਹੀਂ ਹੈ ਉਹਨਾਂਤੇ ਵੀ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ਦੋਵਾਂ ਦੀ ਚਰਚਾ ਕਾਟਵੀਂ ਨਹੀਂ ਹੈ, ਸਗੋਂ ਪੂਰਕ ਬਣਦੀ ਹੈ ਕੌਮੀ ਮੁਕਤੀ ਲਹਿਰ ਵਿੱਚ ਹਿੱਸਾ ਪਾਉਣ ਵਾਲੇ ਕਈ ਜੁਝਾਰੂ ਅਜਿਹੇ ਵੀ ਸਨ ਜਿਹਨਾਂ ਸਾਹਮਣੇ ਆਜ਼ਾਦੀ ਦੇ ਕਿਸੇ ਸਪਸ਼ਟ ਤਸੱਵਰ ਨਾਲੋਂ ਜ਼ਿਆਦਾ ਨਾਬਰੀ ਦੀ ਭਾਵਨਾ ਕੰਮ ਕਰਦੀ ਸੀ

ਮੂਲ ਗੱਲ ਇਹ ਹੈ ਕਿ ਪੰਜਾਬੀ ਲੋਕਧਾਰਾ ਦੇ ਨਰੋਏ ਤੱਤ ਦਾ ਕਲਾ ਵੰਨਗੀਆਂ ਵਿੱਚ ਆਉਣਾ ਕੋਈ ਨਾਂਹ-ਪੱਖੀ ਗੱਲ ਨਹੀਂ ਹੈ ਸਗੋਂ ਪੰਜਾਬ ਦੀ ਅਗਾਂਹਵਧੂ ਜਮਹੂਰੀ ਲਹਿਰ ਲਈ ਸਵੈ ਮੁਲਾਂਕਣ ਦਾ ਮਸਲਾ ਜ਼ਰੂਰ ਬਣਦਾ ਹੈ ਕਿ ਉਹ ਪੰਜਾਬੀ ਲੋਕਧਾਰਾ, ਵਿਰਸੇ ਤੇ ਸੱਭਿਆਚਾਰ ਦੇ ਹਾਂਦਰੂ ਪਹਿਲੂਆਂ ਨੂੰ ਲੋਕ ਸੰਘਰਸ਼ਾਂ ਅੰਦਰ ਕਿਸ ਹੱਦ ਤੱਕ ਇੱਕ ਹਥਿਆਰ ਵਜੋਂ ਵਰਤ ਸਕੀ ਹੈ ਲੋਕਾਂ ਦੀਆਂ ਲਹਿਰਾਂ ਉਨ੍ਹਾਂ ਦੇ ਸੱਭਿਆਚਾਰਕ ਵਿਰਸੇ ਦੀ ਠੋਸ ਧਰਾਤਲਤੇ ਹੀ ਉਸਰਦੀਆਂ ਹਨ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਤਾਂ ਆਪਣੇ ਏਸ ਵਿਰਸੇ ਅੰਦਰ ਆਪਣੀਆਂ ਜੜ੍ਹਾਂ ਹੋਰ ਡੂੰਘੀਆਂ ਕਰਨ ਦੀ ਜ਼ਰੂਰਤ ਹੈ ਪਰ ਨਾਲ ਹੀ ਇਹ ਓਨਾ ਹੀ ਗੁੰਝਲਦਾਰ ਕੰਮ ਵੀ ਹੈ ਇਸ ਦੇ ਪਿਛਾਖੜੀ ਜਗੀਰੂ ਤੱਤ ਨੂੰ ਰੱਦ ਕਰਨਾ ਤੇ ਨਰੋਏ ਪੱਖ ਨੂੰ ਉਭਾਰਨ ਲਈ ਕਲਾਕਾਰ/ ਸਾਹਿਤਕਾਰ ਕੋਲ ਡੂੰਘੀ ਜਮਾਤੀ ਦਿ੍ਸ਼ਟੀ ਲੋੜੀਂਦੀ ਹੈ

                                                                                        ( ਸੰਪਾਦਕ ਦੇ ਫੇਸਬੁੱਕ ਖਾਤੇ ਤੋਂ)

                                                          --0---

No comments:

Post a Comment