Sunday, July 9, 2023

ਸਲਾਮ ਕਾਫਲ਼ੇ ਵੱਲੋਂ ਡਾ. ਸੁਰਜੀਤ ਲੀ ਯਾਦਗਾਰੀ ਸਮਾਗਮ

 

ਸਲਾਮ ਕਾਫਲ਼ੇ ਵੱਲੋਂ ਡਾ. ਸੁਰਜੀਤ ਲੀ ਯਾਦਗਾਰੀ ਸਮਾਗਮ

ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ ਦੇ ਮਹੱਤਵ ਬਾਰੇ ਚਰਚਾ

ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ 11 ਜੂਨ ਨੂੰ ਸੁਰਜੀਤ ਲੀ ਯਾਦਗਾਰੀ ਸਮਾਗਮ ਕੀਤਾ ਗਿਆ ਜਿਸ ਵਿਚ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ ਅਤੇ ਅਜੋਕੀਆਂ ਹਾਲਤਾਂ ਦੇ ਵਿਸ਼ੇਤੇ ਵਿਦਵਾਨਾਂ ਵੱਲੋਂ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਇਸ ਸਮਾਗਮ ਵਿਚ ਲੋਕਾਂ ਦੀ ਲਹਿਰ ਦੇ ਵੱਖ-ਵੱਖ ਵਰਗਾਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਵਿਦਿਆਰਥੀ ਤੇ ਹੋਰ ਜਥੇਬੰਦੀਆਂ ਦੇ ਆਗੂ ਕਾਰਕੁੰਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਦੇ ਨਾਲ ਹੀ ਸਾਹਿਤ ਕਲਾ ਜਗਤ ਦੀਆਂ ਹਸਤੀਆਂ ਅਤੇ ਬੁੱਧੀਜੀਵੀ ਵਰਗ ਦੇ ਲੋਕ ਵੀ ਹਾਜ਼ਰ ਸਨ

 ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੇ ਕਨਵੀਨਰ ਜਸਪਾਲ ਜੱਸੀ, ਕਮੇਟੀ ਮੈਂਬਰ ਡਾ.ਪਰਮਿੰਦਰ ਸਿੰਘ, ਉੱਘੇ ਕਵੀ ਸੁਰਜੀਤ ਪਾਤਰ, ਉੱਘੇ ਨਾਟਕਕਾਰ ਡਾ. ਸਵਰਾਜਬੀਰ ਤੇ ਜਮਹੂਰੀ ਹੱਕਾਂ ਦੀ ਲਹਿਰ ਦੀ ਉੱਘੀ ਕਾਰਕੁੰਨ ਡਾ. ਨਵਸ਼ਰਨ ਨੇ ਸੰਬੋਧਨ ਕੀਤਾ

ਸਭ ਤੋਂ ਪਹਿਲਾਂ ਕਾਫ਼ਲਾ ਟੀਮ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਸੁਰਜੀਤ ਲੀ ਵੱਲੋਂ ਲੋਕਧਾਰਾ ਦੇ ਖੋਜ ਖੇਤਰ ਪਾਏ ਯੋਗਦਾਨ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਇਸ ਖੇਤਰ ਵਿਚ ਉਨ੍ਹਾਂ ਦੀ ਕਿਰਤੀ ਲੋਕਾਂ ਦੇ ਨੁਕਤਾ-ਨਜ਼ਰ ਨਾਲ ਪ੍ਰਤਿਬੱਧਤਾ ਨੂੰ ਦਰਸਾਇਆ ਉਹਨਾਂ ਇੱਕ ਬੁੱਧੀਜੀਵੀ ਵਜੋਂ ਬੌਧਿਕ ਖੇਤਰ ਵਿੱਚ ਸੁਰਜੀਤ ਲੀ ਵੱਲੋਂ ਪਾਏ ਯੋਗਦਾਨ ਨੂੰ ਬੁੱਧੀਜੀਵੀ ਵਰਗ ਲਈ ਪ੍ਰੇਰਨਾਮਈ ਕਰਾਰ ਦਿੱਤਾ ਉੱਘੇ ਪੰਜਾਬੀ ਨਾਟਕਕਾਰ ਸਵਰਾਜਬੀਰ ਨੇ ਪੰਜਾਬੀ ਸਮਾਜ ਦੇ ਇਤਿਹਾਸ ਵਿੱਚ ਬੁੱਧੀਜੀਵੀ ਵਰਗ ਦੀ ਭੂਮਿਕਾ ਬਾਰੇ ਚਰਚਾ ਕੀਤੀ ਉਹਨਾਂ ਨੇ ਸੰਤ ਕਬੀਰ ਤੋਂ ਲੈ ਕੇ ਵੱਖ ਵੱਖ ਦਾਨਿਸ਼ਵਰਾਂ ਦੇ ਵਿਚਾਰਾਂ ਤੇ ਅਮਲੀ ਰੋਲ ਦੇ ਹਵਾਲੇ ਨਾਲ ਦਰਸਾਇਆ ਕਿ ਬੁਧੀਜੀਵੀ ਵਰਗ ਇਤਿਹਾਸ ਅੰਦਰ ਵੀ ਹਾਕਮ ਜਮਾਤਾਂ ਤੇ ਮਜ਼ਲੂਮ ਜਮਾਤਾਂ ਦੀਆਂ ਧਿਰਾਂ ਦੀ ਹਮਾਇਤ ਵਿੱਚ ਵੰਡਿਆ ਰਿਹਾ ਹੈ ਤੇ ਅੱਜ ਵੀ ਵੰਡਿਆ ਹੋਇਆ ਹੈ ਉਹਨਾਂ ਪੰਜਾਬੀ ਦਾਨਿਸ਼ਵਰਾਂ ਨੂੰ ਪੰਜਾਬੀ ਸਮਾਜ ਅੰਦਰ ਆਪਣੀ ਬਣਦੀ ਭੂਮਿਕਾ ਅਦਾ ਨਾ ਕਰਨ ਦਾ ਉਲਾਂਭਾ ਵੀ ਦਿੱਤਾ

ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਨੇ ਲੋਕਾਂ ਦੀ ਲਹਿਰ ਲਈ ਬੁੱਧੀਜੀਵੀ ਵਰਗ ਦੇ ਰੋਲ ਦੇ ਮਹੱਤਵ ਨੂੰ ਕਈ ਪੱਖਾਂ ਤੋਂ ਉਭਾਰਿਆ ਉਹਨਾਂ ਮਾਓ-ਜ਼ੇ-ਤੁੰਗ ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਆਪਣੀ ਜਮਾਤੀ ਲੜਾਈ ਵਿੱਚ ਬੁਧੀਜੀਵੀ ਵਰਗ ਦੀ ਵੱਡੀ ਫ਼ੌਜ ਲੋੜੀਂਦੀ ਹੈ ਉਹਨਾਂ ਮੁਲਕ ਅੰਦਰ ਲੰਘੇ ਦਹਾਕਿਆਂ ਦੌਰਾਨ ਬੁੱਧੀਜੀਵੀ ਵਰਗ ਵੱਲੋਂ ਲੋਕਾਂ ਦੇ ਹੱਕ ਨਿਭਾਈ ਸ਼ਾਨਦਾਰ ਭੂਮਿਕਾ ਨੂੰ ਉਚਿਆਇਆ ਅਤੇ ਇਸ ਨੂੰ ਲੋਕਾਂ ਦੀ ਲਹਿਰ ਲਈ ਬਹੁਤ ਮੁੱਲਵਾਨ ਕਰਾਰ ਦਿੱਤਾ ਉਹਨਾਂ ਲੋਕਾਂ ਦੀ ਲਹਿਰ ਦੀਆਂ ਆਗੂ ਸਫਾਂ ਨੂੰ ਸੱਦਾ ਦਿੱਤਾ ਕਿ ਉਹ ਬੁੱਧੀਜੀਵੀ ਵਰਗ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਜਤਨ ਕਰਨ

 ਉਘੇ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਲੋਕਾਂ ਦੀ ਲਹਿਰ ਤੇ ਸਾਹਿਤਕਾਰਾਂ ਦਾਨਿਸ਼ਵਰਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਲਾਮ ਕਾਫ਼ਲੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਜਤਨਾਂ ਨੂੰ ਜਾਰੀ ਰੱਖਣ ਦੀ ਲੋੜਤੇ ਜ਼ੋਰ ਦਿੱਤਾ ਇਸ ਮਾਹੌਲ ਦਰਮਿਆਨ ਟੁੰਬੇ ਗਏ ਜਾਪਦੇ ਸੁਰਜੀਤ ਪਾਤਰ ਹੋਰਾਂ ਨੇ ਇਹ ਭਾਵਨਾ ਪ੍ਰਗਟਾਈ ਕਿ ਅਜਿਹਾ ਮੌਕਾ ਬਣਾਉਣਾ ਚਾਹੀਦਾ ਹੈ ਜਦੋਂ ਸਾਹਿਤਕਾਰਾਂ ਤੇ ਦਾਨਿਸ਼ਵਰਾਂ ਨੂੰ ਸਾਹਮਣੇ ਬਿਠਾ ਕੇ ਲੋਕਾਂ ਦੀ ਲਹਿਰ ਦੇ ਜੁਝਾਰ ਸੰਬੋਧਤ ਹੋਣ ਉਹਨਾਂ ਨੇ ਆਪਣੀ ਮਸ਼ਹੂਰ ਨਜ਼ਮ ‘‘ਜਗਾ ਦੇ ਮੋਮਬੱਤੀਆਂ’’ ਤਰੰਨਮ ਵਿੱਚ ਪੇਸ਼ ਕੀਤੀ ਸਮਾਗਮ ਦੇ ਅਖੀਰਤੇ ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਨਵਸ਼ਰਨ ਨੇ ਡੀ ਵੱਲੋਂ ਪੁੱਛ-ਗਿੱਛ ਕਰਨ ਦੇ ਬਿਰਤਾਂਤ ਨੂੰ ਲੋਕਾਂ ਸਾਹਮਣੇ ਰੱਖਿਆ ਉਨ੍ਹਾਂ ਮੋਦੀ ਹਕੂਮਤ ਵੱਲੋਂ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਨ ਲਈ ਵਿੱਢੇ ਹਮਲੇ ਦੀ ਚਰਚਾ ਕਰਦਿਆਂ ਬੁੱਧੀਜੀਵੀ ਵਰਗ ਅਤੇ ਲੋਕ ਹੱਕਾਂ ਦੀ ਲਹਿਰ ਦੇ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ ਇਸ ਹਮਲੇ ਦਾ ਇੱਕ ਜੁੱਟ ਹੋ ਕੇ ਟਾਕਰਾ ਕੀਤਾ ਜਾਵੇ  ਉਨ੍ਹਾਂ ਨੇ ਫ਼ਿਕਰਮੰਦੀ ਜਤਾਈ ਕਿ ਆਉਂਦੇ ਸਮੇਂ ਵਿਚ ਇਹ ਹਮਲਾ ਹੋਰ ਤਿੱਖਾ ਹੋਣਾ ਹੈ

 ਸਭਨਾਂ ਬੁਲਾਰਿਆਂ ਦਾ ਸਾਂਝਾ ਤੱਤ ਉਭਰਿਆ ਕਿ ਅਜੋਕੀਆਂ ਹਾਲਤਾਂ ਅੰਦਰ ਬੁੱਧੀਜੀਵੀ ਵਰਗ ਦੀ ਭੂਮਿਕਾ ਦਾ ਮਹੱਤਵ ਪਹਿਲੇ ਸਾਰੇ ਸਮਿਆਂ ਤੋਂ ਜ਼ਿਆਦਾ ਬਣਿਆ ਹੋਇਆ ਹੈ ਕਿਉਂਕਿ ਹਾਕਮ ਜਮਾਤਾਂ ਵੱਲੋਂ ਲੋਕਾਂ ਅੰਦਰ ਵਿਚਾਰਾਂ ਦੇ ਪੱਧਰਤੇ ਘੋਰ ਪਿਛਾਖੜੀ ਵਿਚਾਰਾਂ ਦਾ ਪਸਾਰਾ ਕਰਨ ਤੇ ਧੁੰਦਲਕਾ  ਫੈਲਾਉਣ ਦੇ ਵੱਡੇ ਪ੍ਰੋਜੈਕਟ ਵਿੱਢੇ ਹੋਏ ਹਨ ਲੋਕਾਂ ਅੰਦਰ ਫਿਰਕੂ ਨਜ਼ਰੀਏ ਦਾ ਸੰਚਾਰ ਕਰਨ ਤੋਂ ਲੈ ਕੇ ਲੋਕਾਂ ਦੀ ਅਸਲ ਸਾਂਝੀ ਸੰਗਰਾਮੀ ਵਿਰਾਸਤ ਨੂੰ ਮੇਸਣ ਤੇ ਖਪਤਕਾਰੀ ਸਾਮਰਾਜੀ  ਸੱਭਿਆਚਾਰਕ ਹਮਲੇ ਤੱਕ ਦਾ ਬਹੁ-ਪਰਤੀ ਹਮਲਾ ਹੈ ਇਸ ਹਮਲੇ ਖਿਲਾਫ ਸੰਘਰਸ਼ ਵਜੋਂ ਲੋਕਾਂ ਦੇ ਬੁੱਧੀਜੀਵੀਆਂ ਨੂੰ ਆਪਣਾ ਮੋਹਰੀ ਰੋਲ ਹੋਰ ਵਧੇਰੇ ਸਪਸ਼ਟਤਾ ਤੇ ਨਿਹਚਾ ਨਾਲ ਨਿਭਾਉਣਾ ਚਾਹੀਦਾ ਹੈ ਤੇ ਏਸ ਰੋਲ ਦੇ ਇਤਿਹਾਸਕ ਵਿਰਸੇ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਲੋਕਾਂ ਦੀ ਸੰਘਰਸ਼ਸ਼ੀਲ ਲਹਿਰ  ਤੇ ਬੁੱਧੀਜੀਵੀ ਵਰਗ ਦੀ ਏਕਤਾ ਨੂੰ ਮਜਬੂਤ ਕਰਨਾ ਸਮਾਗਮ ਦਾ ਕੇਂਦਰੀ ਸੰਦੇਸ਼ ਬਣਿਆ

ਕਾਫਲਾ ਟੀਮ ਮੈਂਬਰ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ ਹੋਏ ਸਮਾਗਮ ਅੰਦਰ ਅਮੋਲਕ ਸਿੰਘ ਨੇ ਮਤਾ ਪੇਸ਼ ਕੀਤਾ ਕਿ ਡਾ. ਨਵਸ਼ਰਨ ਸਮੇਤ ਔਰਤ ਕਾਰਕੁੰਨਾਂ ਨੂੰ ਕੇਂਦਰੀ ਹਕੂਮਤ ਵੱਲੋਂ ਡੀ ਰਾਹੀਂ ਨਿਸ਼ਾਨਾ ਬਣਾਉਣ ਦੇ ਕਦਮ ਫੌਰੀ ਰੋਕੇ ਜਾਣ ਅਤੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਉਪਰ ਬੋਲੇ ਹੋਏ ਫਾਸ਼ੀ ਹਕੂਮਤੀ ਹਮਲੇ ਨੂੰ ਫੌਰੀ ਬੰਦ ਕੀਤਾ ਜਾਵੇ ਇੱਕ ਵੱਖਰੇ ਮਤੇ ਰਾਹੀਂ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਇਨ੍ਹਾਂ ਮਤਿਆਂ ਨੂੰ ਹਾਜ਼ਰ ਸਭਨਾਂ ਲੋਕਾਂ ਵੱਲੋਂ ਪਾਸ ਕੀਤਾ ਗਿਆ

ਇਸ ਸਮਾਗਮ ਡਾ.ਸੁਰਜੀਤ ਲੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕ ਜਥੇਬੰਦੀਆਂ ਦੇ ਆਗੂ, ਸੱਭਿਆਚਾਰਕ ਖੇਤਰ ਦੇ ਕਾਮੇ , ਲੇਖਕ, ਤਰਕਸ਼ੀਲ , ਲੋਕ ਪੱਖੀ ਪੱਤਰਕਾਰ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਹਾਜਰ ਸਨ

                                                          ---0---

No comments:

Post a Comment