Sunday, July 9, 2023

ਰੇਲਵੇ ਹਾਦਸਾ---- ਦੂਸਰੀ ਤ੍ਰਾਸਦੀ

 

ਰੇਲਵੇ ਹਾਦਸਾ-----ਦੂਸਰੀ ਤ੍ਰਾਸਦੀ

ਅੱਜਕੱਲ੍ਹ ਦੁਰਘਟਨਾਵਾਂ, ਮਹਾਂਮਾਰੀਆਂ ਤੇ ਹੋਰਨਾਂ ਆਫ਼ਤਾਂ ਮੌਕੇ ਇੱਕ ਹੋਰ ਤ੍ਰਾਸਦੀ ਪ੍ਰਗਟ ਹੋਣੀ ਸ਼ੁਰੂ ਹੋਈ ਹੈ : ਜਾਣ ਬੁੱਝ ਕੇ ਨਸ਼ਰ ਕੀਤੀ ਗਲਤ ਸੂਚਨਾ

          ਦੁਰਘਟਨਾ ਤੋਂ ਤੁਰੰਤ ਬਾਅਦ ਦੋ ਝੂਠ ਫੈਲਾਏ ਗਏ : ਇੱਕ, ਕਿ ਦੁਰਘਟਨਾ ਦੀ ਥਾਂ ਦੇ ਨਜ਼ਦੀਕ ਇੱਕ ਮਸਜਦ ਸੀ, ਅਤੇ ਦੂਜਾ, ਕਿ ਸਬੰਧਤ ਸਟੇਸ਼ਨ ਮਾਸਟਰ ਮੁਸਲਿਮ ਨਾਂ ਵਾਲਾ ਸੀ ਇਸ ਪ੍ਰਸਤਾਵ ਦਾ ਰੂਪਾਂਤਰ ਇਹ ਕਿਆਸ-ਅਰਾਈ ਸੀ ਕਿ ਰੋਹਿੰਗੀਆ ਮੁਸਲਿਮ ਬਾਲਾਸੋਰ ਵਿੱਚ ਰਹਿੰਦੇ ਹਨ

          3 ਜੂਨ ਨੂੰ,The Random India” ਹੈਂਡਲ (@randomsena)ਨੇ ਦੁਰਘਟਨਾ ਵਾਲੀ ਥਾਂ ਦਾ ਤੋੜਿਆ-ਮਰੋੜਿਆ ਪ੍ਰਤੀਬਿੰਬ ਟਵੀਟ ਕੀਤਾ ਜਿਸ ਵਿੱਚ ਇੱਕ ਨੁੱਕਰ ਵੱਲ ਇਸ਼ਾਰਾ ਸੀ ਜਿੱਥੇ ਮਸਜਦ ਦੇ ਮੀਨਾਰ ਨਾਲ ਮਿਲਦੀ-ਜੁਲਦੀ ਅਸਪਸ਼ਟ ਇਮਾਰਤ ਦਿਖਾਈ ਦਿੰਦੀ ਸੀ ਇਹਦੇ ਨਾਲ ਜੋੜ ਕੇ ਕੀਤੀ ਟਵੀਟ ਵਿੱਚ ਕਿਹਾ ਗਿਆ : ‘‘ਵੈਸੇ ਹੀ ਕਹਿ ਰਿਹਾਂ, ਕੱਲ੍ਹ ਜੁਮਾ ਸੀ’’

          ਹੈਂਡਲ ਦੇ ਸਿਰਫ਼ 54500 ਪੈਰੋਕਾਰ ਹਨ, ਪਰ ਟਵੀਟ ਨੂੰ ਘੱਟੋ ਘੱਟ 4.3 ਮਿਲੀਅਨ ਲੋਕਾਂ ਨੇ ਵੇਖਿਆ ਲਿਖਣ ਵੇਲੇ ਟਵੀਟ ਨੂੰ ਮੁੜ ਵਾਚਣ ਵਾਲੇ ਕੋਈ 4600 ਅਤੇ 14600 ਪਸੰਦ ਕਰਨ ਵਾਲੇ ਸਨ ਇਸ ਤੋਂ ਹੇਠਾਂ ਉਸੇ ਹੈਂਡਲਤੇ ਇਹ ਸਤਰ ਪੋਸਟ ਕੀਤੀ ਹੋਈ ਸੀ ; ‘‘ਬਾਲਾਸੋਰ ਗੈਰ-ਕਾਨੂੰਨੀ ਰੋਹਿੰਗੀਆ ਮੁਸਲਮਾਨਾਂ ਦਾ ਕੇਂਦਰ ਹੈ’’ ਵਰਤੋਂਕਾਰਾਂ ਵੱਲੋਂ ਦੋਵੇਂ ਟਵੀਟ ਰਾਹੀਂ ਨਫ਼ਰਤ ਦੇ ਸੁਨੇਹੇ ਨੂੰ ਰੇੜ੍ਹਿਆ ਗਿਆ

          ਹੈਂਡਲਤੇ ਸਰਸਰੀ ਝਾਤ ਸਾਬਤ ਕਰਦੀ ਹੈ ਕਿ ਆਪਣੀਆਂ ਨਫ਼ਰਤੀ ਪੋਸਟਾਂ ਲਈ ਦੁਬਾਰਾ ਪੋਸਟ ਕੀਤੇ ਜਾਂ ਅੱਗੇ ਸਾਂਝੇ ਕੀਤੇ ਟਵੀਟ ਅਤੇ ਪਸੰਦ ਕੀਤੇ ਇਸਦੇ ਪੈਰੋਕਾਰਾਂ ਨਾਲੋਂ ਵਿਰਾਟ ਰੂਪ ਵਿੱਚ ਬੇਮੇਲ ਹਨ ਕੋਈ ਵੀ ਸੋਸ਼ਲ ਮੀਡੀਆ ਕੰਪਨੀ ਇਹ ਜਾਣ ਲੈਣ ਲਈ ਸਮਰੱਥ ਹੋਣੀ ਚਾਹੀਦੀ ਹੈ ਕਿ ਅਜਿਹੇ ਹੈਂਡਲ ਕਿਸੇ ਵਿਸ਼ੇਸ਼ ਏਜੰਡੇ ਲਈ ਜਾਮਨੀ ਖਾਤਰ ਹਨ

          ਪਰ, Elon Musk-run Twitter ਨੇ ਟਵੀਟ ਨਾ ਗਿਰਾਇਆ ਇਸਨੇ ਕੇਵਲ ਇੱਕ ਲਾਈਨ ਸ਼ਾਮਲ ਕਰ ਦਿੱਤੀ,‘‘ਉਘਾੜੀ ਹੋਈ ਇਮਾਰਤ, ਜਿਵੇਂ ਕਿ ਇੱਕ ਪੱਤਰਕਾਰ ਵੱਲੋਂ ਹਾਦਸੇ ਦੇ ਦ੍ਰਿਸ਼ ਦੀ ਪੁਸ਼ਟੀ ਕੀਤੀ ਗਈ ਹੈ, ਇਹ ਬਹਾਨਾਗਾ ਇਸਕੌਨ ਮੰਦਰ ਹੈ ਇਹ ਮਸਜਦ ਨਹੀਂ ਹੈ’’ ਟਵਿੱਟਰ ਨੇ ਤੱਥ ਪੜਤਾਲੀਆ ਵੈਬ ਸਾਈਟ 1- ਦਾ ਲਿੰਕ ਵੀ ਸ਼ਾਮਲ ਕੀਤਾ, ਜਿਸਨੇ ਪਤਾ ਲਗਾ ਲਿਆ ਸੀ ਕਿ ਇਹ ਢਾਂਚਾ ਇਸਕੌਨ ਮੰਦਰ ਹੈ

ਹੈਂਡਲ ਦੇ ਮਾਲਕ,‘‘ਅਭਿਸ਼ੇਕ ਸਿੰਘ’’ ਨੇ ਬਾਅਦ ਇਹ ਦਾਅਵਾ ਕਰਦਿਆਂ ਟਵੀਟ ਮਿਟਾ ਦਿੱਤੀ ਕਿ ਉਸ ਨੇ ਜੁਮੇ ਦਾ ਇਸ ਲਈ ਜ਼ਿਕਰ ਕੀਤਾ ਸੀ, ਕਿ ਕੋਰੋਮੰਡਲ ਐਕਸਪ੍ਰੈਸ ਪਹਿਲਾ ਇੱਕ ਸਮੇਂ ਜੁਮੇ ਨੂੰ ਲੀਹੋਂ ਲੱਥੀ ਸੀ ਪਰ ਹੁਣ ਤੱਕ ਨੁਕਸਾਨ ਤਾਂ ਹੋ ਚੁੱਕਾ ਸੀ ; ਟਵੀਟ ਅਤੇ ਫੋਟੋ ਦਾ ਵਾਟਸਐਪ ਜਿਹੇ ਪਲੇਟਫਾਰਮਾਂਤੇ ਖਿਲਾਰਾ ਪੈ ਚੁੱਕਾ ਸੀ

          ਰੇਲ ਐਕਸੀਡੈਂਟਚੋਂ ਜਿਉਦਾ ਬਚ ਗਏ ਅਨੁਭਵ ਦਾਸ ਨੇ ਟਵੀਟ ਨੂੰ ਸਿਰਫ ਪਸੰਦ ਹੀ ਨਹੀਂ ਕੀਤਾ, ਸਗੋਂ    ਤੱਥ ਪੜਤਾਲੀਏ ਮੁਹੰਮਦ ਜ਼ੁਬੇਰ ਅਨੁਸਾਰ, ‘‘ਖਬਰ ਏਜੰਸੀ    ਨੂੰਸੰਭਾਵਤ ਤੋੜ-ਫੋੜਬਾਰੇ ਬਿਆਨ ਦਿੱਤੇ’’

          ਇਸ ਦੌਰਾਨ, ਦੂਜੇ ਹੈਂਡਲਾਂ ਵੱਲੋਂ ਅਖੌਤੀ ਪੱਤਰਕਾਰ ਦੇ          ਸਮੇਤ (‘‘.. .. .. ਦਹਿਸ਼ਤਗਰਦਾਂ ਨੇ ਪਹਿਲਾਂ ਵੀ  ਖੂਨ ਨਾਲ ਹੋਲੀ ਖੇਡੀ ਸੀ.. .. ’’) ਤੋੜ-ਫੋੜ ਦਾ ਪਹਿਲੂ ਸਰਸਰੀ ਰੂਪ ਹੀ ਰੇੜਿਆ ਗਿਆ ਦੂਜੇ ਵਰਤੋਂਕਾਰਾਂ ਨੇ ਇਸ ਨੂੰ ‘‘ਰੇਲਵੇ ਦਹਿਸਤਗਰਦੀ,’’ ‘‘ਤੋੜ-ਫੋੜ ਦੀ ਸਪਸ਼ਟ ਘਟਨਾ’’ ਆਖਿਆ

          ‘‘ਅਣਭੋਲ ’’ ਹੀ ਫੇਸਬੁੱਕ ਦੇ ਕੁੱਝ ਪੰਨੇ ਠਾਹ ਵੱਜੇ, ਇਹ ਪੁੱਛਦਿਆਂ ਕਿ ਕੀ ਸਹਾਇਕ ਸਟੇਸ਼ਨ ਮਾਸਟਰ ਦਾ ਨਾਮ ‘‘ਸ਼ਰੀਫ਼’’ ਸੀ 5 ਜੂਨ ਨੂੰ ਕਿਸੇ ਭਾਰਤ ਭਾਵਸਰ ਨੇ ਚਿੱਟੇ ਰੰਗ ਦੀ ਵਰਦੀ ਵਿੱਚ ਰੇਲਵੇ ਦੇ ਔਜ਼ਾਰ ਚਬੂਤਰੇਤੇ ਬੈਠੇ ਇੱਕ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਅਤੇ ਟਵੀਟ ਕੀਤਾ : ‘‘ਇਸ ਸਟੇਸ਼ਨ ਦੇ ਸਟੇਸ਼ਨ ਮਾਸਟਰ ਦਾ ਨਾਮ ਮੁਹੰਮਦ ਸ਼ਰੀਫ਼ ਹੈ.. .. .. ’’

          ਬਾਹਾਨਾਗਾ ਦੇ ਸਟੇਸ਼ਨ ਮਾਸਟਰ ਦੀ ਸ਼ਨਾਖ਼ਤ ਐਸ. ਬੀ . ਮੋਹੰਤੀ ਵਜੋਂ ਹੋਈ ਹੈ ਅਤੇ ਤੱਥ-ਪੜਤਾਲੀਆ ਵੈਬਸਾਈਟਾਂ ਨੇ ਖੋਜ-ਪੜਤਾਲ ਕੀਤੀ ਕਿ ਟਵੀਟ ਕੀਤੀ ਫੋਟੋ ਅਸਲ ਕੋਟਾਵਲਾਸਾ-ਕਿਰੰਡੁਲ ਲਾਈਨ ਬਾਰੇ 2004 ਦੇ ਬਲੌਗ ਤੋਂ ਲਈ ਗਈ ਸੀ

           ਜਦ ਹੋਰ ਹੈਂਡਲ ਫਿਰਕੂ ਜ਼ਹਿਰ ਉਗਲੱਛਣ ਲੱਗੇ, ਉੜੀਸਾ ਪੁਲੀਸ ਨੇ ਤਾੜਨਾ ਕੀਤੀ, ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ‘‘ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ’’ ਬਿਨਾਂ ਸੱਕ ਹਕੀਕਤ ਇਹ ਹੈ ਕਿ ਭਾਰਤ ਵਿੱਚ ਇਹ ਬਿਮਾਰੀ ਡੇਰੇ ਲਾਉਣ ਲੱਗੀ ਹੋਈ ਹੈ, ਜਦ ਕਾਫੀ ਸਾਰੇ ਲੋਕ ਝੂਠੀਆਂ ਗੱਲਾਂਤੇ ਯਕੀਨ ਕਰ ਲੈਂਦੇ ਹਨ, ਅਤੇ ਸ਼ਰਾਰਤ ਨੂੰ ਰੋਕਣ ਲਈ ਬਹੁਤਾ ਕੁੱਝ ਨਹੀਂ ਕੀਤਾ ਗਿਆ ਹੋਇਆ 

                                                                                      ( ਫਰੰਟਲਾਈਨ ਤੋਂ ਧੰਨਵਾਦ ਸਹਿਤ)

                                                                                                 (ਅਗਰੇਜ਼ੀ ਤੋਂ ਅਨੁਵਾਦ)

                                                      ---0---

No comments:

Post a Comment