8. ਸਾਮਰਾਜ, ਸਰਮਾਏਦਾਰੀ ਦੀ ਵਿਸ਼ੇਸ ਅਵਸਥਾ ਵਜੋਂ
ਲੈਨਿਨ
ਸਾਮਰਾਜ ਦੇ ਵਿਸ਼ੇ ਬਾਰੇ ਜੋ ਕੁੱਝ ਪਹਿਲਾਂ ਕਿਹਾ ਜਾ ਚੁੱਕਾ ਹੈ, ਹੁਣ ਸਾਨੂੰ ਉਹਦਾ ਨਿਚੋੜ ਕੱਢਣ ਦਾ, ਉਹਦੀਆਂ ਸਾਰੀਆਂ ਤੰਦਾਂ ਮੇਲਣ ਦਾ ਯਤਨ ਕਰਨਾ ਚਾਹੀਦਾ ਹੈ। ਸਾਮਰਾਜ ਆਮ ਤੌਰ ’ਤੇ ਸਰਮਾਏਦਾਰੀ ਦੇ ਬੁਨਿਆਦੀ ਲੱਛਣਾਂ ਦੇ ਵਿਕਾਸ ਤੇ ਉਹਨਾਂ ਦੀ ਸਿੱਧੀ ਨਿਰੰਤਰਤਾ ਵਜੋਂ ਹੋਂਦ ਵਿੱਚ ਆਇਆ। ਪਰ ਸਰਮਾਏਦਾਰੀ ਆਪਣੇ ਵਿਕਾਸ ਦੇ ਨਿਸ਼ਚਤ ਅਤੇ ਬੜੀ ਉੱਚੀ ਅਵਸਥਾ ਉੱਤੇ ਅੱਪੜ ਕੇ ਹੀ ਸਰਮਾਏਦਾਰਾਨਾ ਸਾਮਰਾਜ ਬਣੀ, ਜਦੋਂ ਇਹਦੇ ਕੁੱਝ ਬੁਨਿਆਦੀ ਲੱਛਣ ਆਪਣੇ ਵਿਰੋਧੀ ਰੂਪਾਂ ਵਿੱਚ ਬਦਲਣੇ ਸ਼ੁਰੂ ਹੋ ਗਏ, ਜਦੋਂ ਸਰਮਾਏਦਾਰੀ ਤੋਂ ਉਚੇਰੇ ਸਮਾਜਕ ਅਤੇ ਆਰਥਕ ਪ੍ਰਬੰਧ ਵੱਲ ਤਬਦੀਲੀ ਦੇ ਜੁੱਗ ਦੇ ਲੱਛਣ ਰੂਪ ਧਾਰ ਚੁੱਕੇ ਸਨ ਅਤੇ ਆਪਣੇ ਆਪ ਨੂੰ ਸਾਰੇ ਖੇਤਰਾਂ ਵਿੱਚ ਸਾਹਮਣੇ ਲਿਆ ਚੁੱਕੇ ਸਨ। ਆਰਥਕ ਤੌਰ ’ਤੇ, ਇਸ ਅਮਲ ਵਿੱਚ ਮੁੱਖ ਗੱਲ ਸਰਮਾਏਦਾਰਾਨਾ ਆਜ਼ਾਦ ਮੁਕਾਬਲੇ ਦੀ ਥਾਂ ਸਰਮਾਏਦਾਰਾਨਾ ਅਜਾਰੇਦਾਰੀ ਵੱਲੋਂ ਲੈਣਾ ਹੈ। ਆਜ਼ਾਦ ਮੁਕਾਬਲਾ ਸਰਮਾਏਦਾਰੀ ਦਾ ਅਤੇ ਆਮ ਤੌਰ ’ਤੇ ਜਿਨਸ ਉਤਪਾਦਨ ਦਾ ਬੁਨਿਆਦੀ ਲੱਛਣ ਹੈ; ਅਜਾਰੇਦਾਰੀ ਆਜ਼ਾਦ ਮੁਕਾਬਲੇ ਦਾ ਐਨ ਉਲਟ ਹੈ, ਪਰ ਅਸੀਂ ਪਿਛਲੇਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਅਜਾਰੇਦਾਰੀ ਵਿੱਚ ਤਬਦੀਲ ਹੁੰਦਿਆਂ, ਵੱਡੀ ਪੱਧਰ ਦੀ ਸਨਅਤ ਪੈਦਾ ਕਰਦਿਆਂ ਅਤੇ ਛੋਟੀ ਸਨਅਤ ਦੀ ਥਾਂ ਲੈਂਦਿਆਂ, ਵੱਡੇ ਪੈਮਾਨੇ ਦੀ ਸਨਅਤ ਦੀ ਥਾਂ ਹੋਰ ਵੀ ਵੱਡੀ ਪੱਧਰ ਦੀ ਸਨਅਤ ਨੂੰ ਦੇਂਦਿਆਂ,ਅਤੇ ਉਤਪਾਦਨ ਅਤੇ ਸਰਮਾਏ ਦੇ ਕੇਂਦਰੀਕਰਨ ਨੂੰ ਅਜਿਹੇ ਨੁਕਤੇ ਤੱਕ ਲਿਜਾਂਦਿਆਂ ਵੇਖਿਆ ਹੈ ਜਿੱਥੇ ਇਹਦੇ ਵਿੱਚ ਹੀ ਅਜਾਰੇਦਾਰੀ ਪੈਦਾ ਹੋ ਗਈ ਹੈ ਅਤੇ ਪੈਦਾ ਹੋ ਰਹੀ ਹੈ: ਕਾਰਟਲ, ਸਿੰਡੀਕੇਟ ਅਤੇ ਟਰਸਟ, ਅਤੇ ਇਹਨਾਂ ਨਾਲ ਮਿਲ ਜਾਂਦਾ ਹੈ ਦਰਜਨ ਕੁ ਬੈਂਕਾਂ ਦਾ ਸਰਮਾਇਆ, ਜਿਹੜੇ ਕਰੋੜਾਂ ਦੀਆਂ ਰਕਮਾਂ ਨੂੰ ਵਰਤਦੇ ਹਨ। ਇਹਦੇ ਨਾਲ ਹੀ, ਅਜਾਰੇਦਾਰੀਆਂ, ਜਿਹੜੀਆਂ ਆਜ਼ਾਦ ਮੁਕਾਬਲੇ ਵਿੱਚੋਂ ਪੈਦਾ ਹੋਈਆਂ ਹਨ, ਇਹਨੂੰ ਖਤਮ ਨਹੀਂ ਕਰਦੀਆਂ ਸਗੋਂ ਇਸਤੋਂ ਉੱਚੀਆਂ ਅਤੇ ਇਹਦੇ ਨਾਲ ਨਾਲ ਰਹਿੰਦੀਆਂ ਹਨ, ਅਤੇ ਇਉ ਬਹੁਤ ਸਾਰੇ ਬੜੇ ਤੀਖਣ, ਸਖਤ ਵਿਰੋਧਾਂ, ਝਗੜਿਆਂ ਅਤੇ ਟਕਰਾਵਾਂ ਨੂੰ ਜਨਮ ਦਿੰਦੀਆਂ ਹਨ। ਅਜਾਰੇਦਾਰੀ ਸਰਮਾਏਦਾਰੀ ਤੋਂ ਇੱਕ ਉਚੇਰੀ ਅਵਸਥਾ ਵੱਲ ਤਬਦੀਲੀ ਹੈ।
ਜੇ ਸਾਮਰਾਜ ਦੀ ਸੰਖੇਪ ਤੋਂ ਸੰਖੇਪ ਸੰਭਵ ਪ੍ਰੀਭਾਸ਼ਾ ਦੇਣਾ ਜ਼ਰੂਰੀ ਹੈ ਤਾਂ ਸਾਨੂੰ ਇਹ ਕਹਿਣਾ ਪਵੇਗਾ ਕਿ ਸਾਮਰਾਜ, ਸਰਮਾਏਦਾਰੀ ਦੀ ਅਜਾਰੇਦਾਰਾਨਾ ਅਵਸਥਾ ਹੈ। ਇਹੋ ਜਿਹੀ ਪ੍ਰੀਭਾਸ਼ਾ ਵਿੱਚ ਉਹ ਕੁੱਝ ਆ ਜਾਵੇਗਾ, ਜੋ ਕੁੱਝ ਸਭ ਤੋਂ ਵੱਧ ਮਹੱਤਵਪੂਰਨ ਹੈ, ਕਿਉਕਿ ਇੱਕ ਹੱਥ ਵਿੱਤ ਸਰਮਾਇਆ ਕੁੱਝ ਇੱਕ ਬਹੁਤ ਵੱਡੇ ਅਜਾਰੇਦਾਰ ਬੈਂਕਾਂ ਦਾ ਬੈਂਕ ਸਰਮਾਇਆ ਹੈ ਜਿਹੜਾ ਸਨਅਤਕਾਰਾਂ ਦੀਆਂ ਅਜਾਰੇਦਾਰ ਸਭਾਵਾਂ ਦੇ ਸਰਮਾਏ ਨਾਲ ਮਿਲਿਆ ਹੋਇਆ ਹੈ ; ਅਤੇ ਦੂਜੇ ਹੱਥ , ਦੁਨੀਆ ਦੀ ਵੰਡ ਅਜਿਹੀ ਬਸਤੀਵਾਦੀ ਨੀਤੀ ਵੱਲੋਂ, ਜਿਹੜੀ ਕਿਸੇ ਵੀ ਸਰਮਾਏਦਾਰ ਤਾਕਤ ਵੱਲੋਂ ਅਣਹਥਿਆਏ ਇਲਾਕਿਆਂ ਤੱਕ ਬਿਨਾਂ ਕਿਸੇ ਰੁਕਾਵਟ ਦੇ ਫੈਲਦੀ ਰਹੀ ਹੈ, ਦੁਨੀਆਂ ਦੇ ਇਲਾਕੇ ਉੱਤੇ ਜਿਹੜਾ ਕਿ ਪੂਰੀ ਤਰਾਂ ਵੰਡਿਆ ਜਾ ਚੁੱਕਾ ਹੈ, ਅਜਾਰੇਦਾਰਾਨਾ ਕਬਜੇ ਦੀ ਬਸਤੀਵਾਦੀ ਨੀਤੀ ਵੱਲ ਤਬਦੀਲੀ ਹੈ।
ਪਰ ਬਹੁਤ ਸੰਖੇਪ ਪ੍ਰੀਭਾਸ਼ਾ, ਭਾਵੇਂ ਸਹਿਲ ਹੰੁਦੀਆਂ ਹਨ, ਕਿਉਕਿ ਉਹ ਮੁੱਖ ਨੁਕਤਿਆਂ ਦਾ ਨਿਚੋੜ ਦੇਂਦੀਆਂ ਹਨ, ਤਾਂ ਵੀ ਨਾਕਾਫੀ ਹੁੰਦੀਆਂ ਹਨ ਕਿਉਕਿ ਸਾਨੂੰ ਅਜਿਹੇ ਵਰਤਾਰੇ ਦੇ, ਜਿਸਦੀ ਪ੍ਰੀਭਾਸ਼ਾ ਦਿੱਤੀ ਜਾਣੀ ਜ਼ਰੂਰੀ ਹੈ, ਕੁੱਝ ਖਾਸ ਤੌਰ ’ਤੇ ਮਹੱਤਵਪੂਰਨ ਲੱਛਣ ਉਹਨਾਂ ਤੋਂ ਅਨਮਾਨਣੇ ਪੈਂਦੇ ਹਨ। ਅਤੇ ਇਉ ਆਮ ਤੌਰ ’ਤੇ ਸਾਰੀਆਂ ਪ੍ਰੀਭਾਸ਼ਾਵਾਂ ਦੀ ਸ਼ਰਤੀ ਤੇ ਸਬੰਧਕੀ ਕਦਰ ਨੂੰ ਭੁਲਾਏ ਬਿਨਾਂ, ਜਿਹੜੀਆਂ ਪ੍ਰੀਭਾਸ਼ਾਵਾਂ ਕਿ ਕਿਸੇ ਵਰਤਾਰੇ ਦੇ ਪੂਰੇ ਵਿਕਾਸ ਵਿੱਚ ਇਹਦੇ ਸਾਰੇ ਸੰਬੰਧਾਂ ਨੂੰ ਆਪਣੀ ਲਪੇਟ ਵਿੱਚ ਕਦੀ ਨਹੀਂ ਲੈ ਸਕਦੀਆਂ, ਸਾਨੂੰ ਸਾਮਰਾਜ ਦੀ ਅਜਿਹੀ ਪ੍ਰੀਭਾਸ਼ਾ ਦੇਣੀ ਚਾਹੀਦੀ ਹੈ, ਜਿਸ ਵਿੱਚ ਇਹਦੇ ਬੁਨਿਆਦੀ ਲੱਛਣਾਂ ਵਿੱਚੋਂ ਹੇਠਲੇ ਪੰਜ ਲੱਛਣ ਸ਼ਾਮਲ ਹੋਣ : (1) ਉਤਪਾਦਨ ਤੇ ਸਰਮਾਏ ਦਾ ਕੇਂਦਰੀਕਰਨ ਇਸ ਹੱਦ ਤੱਕ ਵਧ ਗਿਆ ਹੈ ਕਿ ਇਹਨੇ ਅਜਾਰੇਦਾਰੀਆਂ ਪੈਦਾ ਕਰ ਦਿੱਤੀਆਂ ਹਨ ਜਿਹੜੀਆਂ ਆਰਥਕ ਜੀਵਨ ਵਿੱਚ ਨਿਰਣਾਇਕ ਰੋਲ ਅਦਾ ਕਰਦੀਆਂ ਹਨ ; (2) ਬੈਂਕ ਸਰਮਾਏ ਦਾ ਸਨਅਤੀ ਸਰਮਾਏ ਨਾਲ ਮਿਲਣਾ, ਅਤੇ ਇਸ ‘‘ਵਿੱਤ ਸਰਮਾਏ’’ ਦੇ ਆਧਾਰ ਉੱਤੇ, ਵਿੱਤ ਜੁੰਡੀ-ਰਾਜ ਦਾ ਪੈਦਾ ਹੋਣਾ ; (3) ਜਿਨਸਾਂ ਦੀ ਬਰਾਮਦ ਤੋਂ ਨਿਖੜਵੀਂ ਸਰਮਾਏ ਦੀ ਬਰਾਮਦ ਅਸਧਾਰਨ ਮਹੱਤਤਾ ਧਾਰਨ ਕਰ ਲੈਂਦੀ ਹੈ ; (4) ਕੌਮਾਂਤਰੀ ਅਜਾਰੇਦਾਰਾਨਾ ਸਰਮਾਏਦਾਰਾਨਾ ਸਭਾਵਾਂ ਦੀ ਬਣਨਾ ਜਿਹੜੀਆਂ ਦੁਨੀਆਂ ਨੂੰ ਆਪਸ ਵਿੱਚ ਵੰਡ ਲੈਂਦੀਆਂ ਹਨ, ਅਤੇ (5) ਸਭ ਤੋਂ ਵੱਡੀਆਂ ਸਰਮਾਏਦਾਰ ਤਾਕਤਾਂ ਵਿੱਚ ਸਾਰੀ ਦੁਨੀਆਂ ਦੀ ਇਲਾਕਾਈ ਵੰਡ ਪੂਰੀ ਹੋ ਜਾਂਦੀ ਹੈ। ਸਾਮਰਾਜ ਵਿਕਾਸ ਦੇ ਉਸ ਪੜਾਅ ਉੱਤੇ ਸਰਮਾਏਦਾਰੀ ਹੈ, ਜਿਸ ਪੜਾਅ ਉੱਤੇ ਅਜਾਰੇਦਾਰੀਆਂ ਅਤੇ ਵਿੱਤ ਸਰਮਾਏ ਦਾ ਗਲਬਾ ਸਥਾਪਤ ਹੋ ਜਾਂਦਾ ਹੈ ; ਜਿਸ ਵਿੱਚ ਸਰਮਾਏ ਦੀ ਬਰਾਮਦ ਨੇ ਉਘੀ ਮਹੱਤਤਾ ਧਾਰਨ ਕਰ ਲਈ ਹੈ ; ਜਿਸ ਵਿੱਚ ਕੌਮਾਂਤਰੀ ਟਰਸਟਾਂ ਵਿੱਚ ਦੁਨੀਆਂ ਦੀ ਵੰਡ ਸ਼ੁਰੂ ਹੋ ਚੁੱਕੀ ਹੁੰਦੀ ਹੈ, ਜਿਸ ਵਿੱਚ ਸਭ ਤੋਂ ਵੱਡੀਆਂ ਸਰਮਾਏਦਾਰਾਨਾ ਸ਼ਕਤੀਆਂ ਵਿੱਚ ਦੁਨੀਆਂ ਦੇ ਸਾਰੇ ਇਲਾਕਿਆਂ ਦੀ ਵੰਡ ਪੂਰੀ ਹੋ ਚੁੱਕੀ ਹੈ।
ਅਸੀਂ ਅੱਗੇ ਵੇਖਾਂਗੇ ਕਿ ਸਾਮਰਾਜ ਦੀ ਵੱਖਰੀ ਤਰਾਂ ਪ੍ਰੀਭਾਸ਼ਾ ਦਿੱਤੀ ਜਾ ਸਕਦੀ ਹੈ ਤੇ ਦਿੱਤੀ ਜਾਣੀ ਚਾਹੀਦੀ ਹੈ, ਜੇ ਅਸੀਂ ਕੇਵਲ ਬੁਨਿਆਦੀ, ਨਿਰੋਲ ਆਰਥਕ ਸੰਕਲਪਾਂ ਨੂੰ ਹੀ ਧਿਆਨ ਵਿੱਚ ਨਾ ਰੱਖੀਏ ਜਿੰਨਾਂ ਤੱਕ ਉਪਰੋਕਤ ਪ੍ਰੀਭਾਸ਼ਾ ਸੀਮਤ ਹੈ ਸਗੋਂ ਆਮ ਤੌਰ ’ਤੇ ਸਰਮਾਏਦਾਰੀ ਦੇ ਸਬੰਧ ਵਿੱਚ ਸਰਮਾਏਦਾਰੀ ਦੀ ਇਸ ਅਵਸਥਾ ਦੀ ਇਤਿਹਾਸਕ ਥਾਂ ਨੂੰ ਵੀ, ਜਾਂ ਸਾਮਰਾਜ ਅਤੇ ਕਿਰਤੀ ਸ਼੍ਰੇਣੀ ਲਹਿਰ ਵਿੱਚ ਦੋ ਮੁੱਖ ਮੁਹਾਣਾਂ ਵਿਚਕਾਰ ਸਬੰਧ ਨੂੰ ਵੀ ਧਿਆਨ ਵਿੱਚ ਰੱਖੀਏ ਇਸ ਨੁਕਤੇ ’ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਮਰਾਜ ਜਿਵੇਂ ਕਿ ਇਹਦੇ ਉੱਪਰ ਅਰਥ ਲਏ ਗਏ ਹਨ, ਨਿਰਸੰਦੇਹ ਸਰਮਾਏਦਾਰੀ ਦੇ ਵਿਕਾਸ ਵਿੱਚ ਖਾਸ ਅਵਸਥਾ ਨੂੰ ਪੇਸ਼ ਕਰਦਾ ਹੈ। ਤਾਂ ਜੋ ਪਾਠਕ ਸਾਮਰਾਜ ਬਾਰੇ ਵੱਧ ਤੋਂ ਵੱਧ ਚੰਗੀ ਤਰਾਂ ਤਰਕ-ਅਧਾਰਤ ਵਿਚਾਰ ਗ੍ਰਹਿਣ ਕਰਨ ਦੇ ਯੋਗ ਹੋ ਸਕੇ, ਮੈਂ ਜਾਣ ਬੁੱਝ ਕੇ, ਜਿੱਥੋਂ ਤੱਕ ਸੰਭਵ ਸੀ, ਵਿਸ਼ਾਲ ਤੌਰ ’ਤੇ ਬੁਰਜੂਆ ਅਰਥ-ਵਿਗਿਆਨੀਆਂ ਦੀਆਂ ਟੂਕਾਂ ਦੇਣ ਦਾ ਯਤਨ ਕੀਤਾ ਹੈ, ਜਿੰਨਾਂ ਨੂੰ ਸਰਮਾਏਦਾਰਾਨਾ ਆਰਥਕਤਾ ਦੀ ਨਵੀਂ ਅਵਸਥਾ ਸੰਬੰਧੀ ਵਿਸ਼ੇਸ਼ ’ਤੇ ਨਾ ਰੱਦ ਕੀਤੇ ਜਾ ਸਕਣ ਵਾਲੇ ਤੱਥ ਮੰਨਣੇ ਪੈਂਦੇ ਹਨ। ਇਸੇ ਹੀ ਨਿਸ਼ਾਨੇ ਨੂੰ ਮੁੱਖ ਰਖਦਿਆਂ, ਮੈਂ ਵਿਸਥਾਰ ਵਿੱਚ ਅੰਕੜੇ ਦਿੱਤੇ ਹਨ, ਜਿਹੜੇ ਮਨੁੱਖ ਨੂੰ ਇਹ ਵੇਖਣ ਦੇ ਯੋਗ ਬਣਾਉਦੇ ਹਨ ਕਿ ਕਿਸ ਹੱਦ ਤੱਕ ਬੈਂਕ ਸਰਮਾਇਆ, ਆਦਿ, ਵਧਿਆ ਹੈ, ਜਿਸ ਵਿੱਚ ਕਿ ਮਾਤਰਾ ਦੀ ਗੁਣ ਵਿੱਚ, ਵਿਕਸਤ ਸਰਮਾਏਦਾਰੀ ਦੀ ਸਾਮਰਾਜ ਵਿੱਚ ਤਬਦੀਲੀ ਠੀਕ ਠੀਕ ਤੌਰ ’ਤੇ ਪ੍ਰਗਟ ਹੁੰਦੀ ਸੀ। ਨਿਰਸੰਦੇਹ, ਇਹ ਕਹਿਣ ਦੀ ਲੋੜ ਨਹੀਂ ਕਿ ਕੁਦਰਤ ਦੇ ਸਮਾਜ ਵਿੱਚ ਸਾਰੀਆਂ ਹੱਦਾਂ ਰਸਮੀ ਤੇ ਬਦਲਣ ਵਾਲੀਆਂ ਹਨ, ਅਤੇ ਇਸ ਗੱਲ ਬਾਰੇ ਦਲੀਲਬਾਜੀ ਕਰਨਾ ਵਾਹੀਯਾਤ ਹੋਵੇਗਾ ਕਿ, ਉਦਾਰਰਨ ਵਜੋਂ, ਉਹ ਖਾਸ ਵਰਾ ਜਾਂ ਦਹਾਕਾ ਕਿਹੜਾ ਸੀ ਜਿਸ ਵਿੱਚ ਸਾਮਰਾਜ ‘‘ਨਿਸ਼ਚਤ ਤੌਰ ’ਤੇ’’ ਸਥਾਪਤ ਹੋ ਗਿਆ।
No comments:
Post a Comment