ਬਾਜ਼ੀ
-ਅਮੋਲਕ ਸਿੰਘ
ਬਾਜੀ ਮਾਰ ਗਿਆ ਬਠਿੰਡੇ ਵਾਲਾ ਮੋਰਚਾ
ਹਾਕਮਾਂ ਦੇ ਹੋਸ਼ ਉੱਡ ਗਏ
ਚੰਡੀਗੜ੍ਹ 'ਚ ਖੜਕੀਆਂ ਤਾਰਾਂ
ਘੇਰ ਲਿਆ ਸਕੱਤਰੇਤ ਨੂੰ
ਲੱਤੀਂ ਹਾਕਮਾਂ ਦੇ ਪਾ ਲਿਆ ਨਿਆਣਾ
ਦੁੱਧ ਦੇਣ ਪਾ ਕੇ ਮੀਂਗਣਾਂ
ਸੌ ਛਿੱਤਰ ਤੇ ਸੌ ਗੰਢਾ ਖਾਣਾ
ਹਾਕਮਾਂ ਦੀ ਨੀਤ ਚੰਦਰੀ
ਬਹਿ ਗਏ ਹਾਕਮ ਥਰਮਲਾਂ ਵਾਂਗੂੰ
ਸਿਰ 'ਚ ਸੁਆਹ ਪੈ ਗਈ
ਪਾਣੀ ਬਾਦਲਾਂ 'ਤੇ ਬੱਦਲਾਂ ਦਾ ਮੁੱਕਿਆ
ਲੋਕੀਂ ਵਰ੍ਹੇ ਮੀਂਹ ਬਣਕੇ
ਨਹੀਓਂ ਰਫਲਾਂ ਰੱਖਣ ਦੇ ਸ਼ੌਂਕੀ
ਬਠਿੰਡੇ ਵਾਲੇ ਅਕਲਾਂ ਭਰੇ
ਜੱਥੇ ਔਰਤਾਂ ਦੇ ਪਿੰਡ ਪਿੰਡ ਚੱਲ ਪਏ
ਮਰਦਾਂ ਪਕਾਈਆਂ ਰੋਟੀਆਂ
ਝੰਡੇ ਔਰਤਾਂ ਨੇ ਮੋਰਚੇ ਤੇ ਗੱਡ ਤੇ
ਮਰਦਾਂ ਨਾ' ਮੋਢਾ ਜੋੜ ਕੇ
ਲੋਕੀਂ ਧਰਨੇ 'ਤੇ ਚਾਹ ਪੀਣੀ ਭੁੱਲ ਗਏ
ਦੁੱਧ ਪੱਤੀ ਪੀਣ ਗਿੱਝ ਗਏ
ਘਰ ਲੋਕਾਂ ਦੇ ਘਾਟ ਨਾ ਕੋਈ
ਜੇ ਚੱਲ ਪੈਣ ਲੱਕ ਬੰਨ੍ਹ ਕੇ
ਸੋਚ ਘੋਲਾਂ 'ਚ ਕਪਾਹ ਵਾਂਗੂੰ ਖਿੜਦੀ
ਕਰੇ ਨਾ ਚਿੱਤ ਘਰ ਜਾਣ ਨੂੰ
ਏਹੇ ਲੰਮ ਤੇ ਸਲੰਮੀ ਵੀਰੋ ਹੋਣੀ
ਡੂੰਘੀ ਜੜ੍ਹ ਲਾਈਏ ਲਹਿਰ ਦੀ
ਨਾਲ ਖ਼ੂਨ ਦੇ ਜੋ ਸਿੰਜੀਆਂ ਲਹਿਰਾਂ
ਲਹਿਰਾਂ ਤਾਈਂ ਬੂਰ ਪੈ ਗਿਆ
ਦਮ ਰੱਖ ਕੇ ਪਵੇਗਾ ਤੁਰਨਾ
ਲੰਮੀ ਵਾਟ ਮੰਜ਼ਲਾਂ ਦੀ।
-0-
-ਅਮੋਲਕ ਸਿੰਘ
ਬਾਜੀ ਮਾਰ ਗਿਆ ਬਠਿੰਡੇ ਵਾਲਾ ਮੋਰਚਾ
ਹਾਕਮਾਂ ਦੇ ਹੋਸ਼ ਉੱਡ ਗਏ
ਚੰਡੀਗੜ੍ਹ 'ਚ ਖੜਕੀਆਂ ਤਾਰਾਂ
ਘੇਰ ਲਿਆ ਸਕੱਤਰੇਤ ਨੂੰ
ਲੱਤੀਂ ਹਾਕਮਾਂ ਦੇ ਪਾ ਲਿਆ ਨਿਆਣਾ
ਦੁੱਧ ਦੇਣ ਪਾ ਕੇ ਮੀਂਗਣਾਂ
ਸੌ ਛਿੱਤਰ ਤੇ ਸੌ ਗੰਢਾ ਖਾਣਾ
ਹਾਕਮਾਂ ਦੀ ਨੀਤ ਚੰਦਰੀ
ਬਹਿ ਗਏ ਹਾਕਮ ਥਰਮਲਾਂ ਵਾਂਗੂੰ
ਸਿਰ 'ਚ ਸੁਆਹ ਪੈ ਗਈ
ਪਾਣੀ ਬਾਦਲਾਂ 'ਤੇ ਬੱਦਲਾਂ ਦਾ ਮੁੱਕਿਆ
ਲੋਕੀਂ ਵਰ੍ਹੇ ਮੀਂਹ ਬਣਕੇ
ਨਹੀਓਂ ਰਫਲਾਂ ਰੱਖਣ ਦੇ ਸ਼ੌਂਕੀ
ਬਠਿੰਡੇ ਵਾਲੇ ਅਕਲਾਂ ਭਰੇ
ਜੱਥੇ ਔਰਤਾਂ ਦੇ ਪਿੰਡ ਪਿੰਡ ਚੱਲ ਪਏ
ਮਰਦਾਂ ਪਕਾਈਆਂ ਰੋਟੀਆਂ
ਝੰਡੇ ਔਰਤਾਂ ਨੇ ਮੋਰਚੇ ਤੇ ਗੱਡ ਤੇ
ਮਰਦਾਂ ਨਾ' ਮੋਢਾ ਜੋੜ ਕੇ
ਲੋਕੀਂ ਧਰਨੇ 'ਤੇ ਚਾਹ ਪੀਣੀ ਭੁੱਲ ਗਏ
ਦੁੱਧ ਪੱਤੀ ਪੀਣ ਗਿੱਝ ਗਏ
ਘਰ ਲੋਕਾਂ ਦੇ ਘਾਟ ਨਾ ਕੋਈ
ਜੇ ਚੱਲ ਪੈਣ ਲੱਕ ਬੰਨ੍ਹ ਕੇ
ਸੋਚ ਘੋਲਾਂ 'ਚ ਕਪਾਹ ਵਾਂਗੂੰ ਖਿੜਦੀ
ਕਰੇ ਨਾ ਚਿੱਤ ਘਰ ਜਾਣ ਨੂੰ
ਏਹੇ ਲੰਮ ਤੇ ਸਲੰਮੀ ਵੀਰੋ ਹੋਣੀ
ਡੂੰਘੀ ਜੜ੍ਹ ਲਾਈਏ ਲਹਿਰ ਦੀ
ਨਾਲ ਖ਼ੂਨ ਦੇ ਜੋ ਸਿੰਜੀਆਂ ਲਹਿਰਾਂ
ਲਹਿਰਾਂ ਤਾਈਂ ਬੂਰ ਪੈ ਗਿਆ
ਦਮ ਰੱਖ ਕੇ ਪਵੇਗਾ ਤੁਰਨਾ
ਲੰਮੀ ਵਾਟ ਮੰਜ਼ਲਾਂ ਦੀ।
-0-
No comments:
Post a Comment