Thursday, April 3, 2014

8 ਮਾਰਚ ਕੌਮਾਂਤਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਔਰਤ ਦੀ ਆਵਾਜ਼ —ਅਮੋਲਕ ਸਿੰਘ

8 ਮਾਰਚ ਕੌਮਾਂਤਰੀ ਔਰਤ ਦਿਹਾੜੇ 'ਤੇ ਵਿਸ਼ੇਸ਼
ਔਰਤ ਦੀ ਆਵਾਜ਼

—ਅਮੋਲਕ ਸਿੰਘ
ਇਹ ਖਾ ਗਈ ਅਸਾਡੀ, ਲੋਹੜੀ ਦੀਵਾਲੀ
ਇਹ ਰੰਗ ਦੀ ਗੋਰੀ ਇਹ ਦਿਲ ਦੀ ਕਾਲੀ
ਇਹ ਸ਼ਾਹਾਂ ਦੇ ਮਹਿਲਾਂ ਦੀ, ਮਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼, ਪਰਾਇਆ ਏ ਬਾਬਲਾ!

ਹੋਇਆ ਕੀ ਮੇਰੀ, ਵੋਟ ਜੇ ਬਣ ਗਈ
ਸ਼ਾਹਾਂ ਦੀ ਅੱਖ ਲਈ, ਨੋਟ ਹੀ ਬਣ ਗਈ
ਮੇਰੀ ਜ਼ਿੰਦ ਨੂੰ ਬਕਸੇ, ਪਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਮੈਂ ਵਿੱਚ ਬਾਜ਼ਾਰਾਂ, ਵਸਤ ਹੀ ਦਿਸਦੀ
ਹਾਏ! ਮੈਂ ਤਾਂ ਹੱਟੀਏਂ, ਹੱਟੀਏਂ ਵਿਕਦੀ
ਮੈਨੂੰ ਤਾਂ ਸੇਲ ਤੇ ਲਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਅੰਬਰਾਂ 'ਚ ਲਟਕੇ ਮੇਰੀ ਜ਼ਿੰਦ ਦੀ ਡੋਰੀ
ਹਾਏ! ਕਿੱਥੇ ਗਈ, ਮੇਰੇ ਹਿੱਸੇ ਦੀ ਲੋਰੀ
ਖਿੜਨੋਂ ਹੀ ਪਹਿਲਾਂ ਮੁਕਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਮੈਂ ਭਗਤ-ਸਰਾਭੇ ਜਿਹੇ ਪੁੱਤਰਾਂ ਨੂੰ ਜਾਇਆ
ਅੱਜ ਉਸ ਮਾਂ ਦਾ, ਕੀ ਹਾਲ ਬਣਾਇਆ
ਪਹਿਨ ਪੰਜੇਬ ਨਚਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼.....
—ਅਮੋਲਕ ਸਿੰਘ
ਇਹ ਖਾ ਗਈ ਅਸਾਡੀ, ਲੋਹੜੀ ਦੀਵਾਲੀ
ਇਹ ਰੰਗ ਦੀ ਗੋਰੀ ਇਹ ਦਿਲ ਦੀ ਕਾਲੀ
ਇਹ ਸ਼ਾਹਾਂ ਦੇ ਮਹਿਲਾਂ ਦੀ, ਮਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼, ਪਰਾਇਆ ਏ ਬਾਬਲਾ!

ਹੋਇਆ ਕੀ ਮੇਰੀ, ਵੋਟ ਜੇ ਬਣ ਗਈ
ਸ਼ਾਹਾਂ ਦੀ ਅੱਖ ਲਈ, ਨੋਟ ਹੀ ਬਣ ਗਈ
ਮੇਰੀ ਜ਼ਿੰਦ ਨੂੰ ਬਕਸੇ, ਪਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਮੈਂ ਵਿੱਚ ਬਾਜ਼ਾਰਾਂ, ਵਸਤ ਹੀ ਦਿਸਦੀ
ਹਾਏ! ਮੈਂ ਤਾਂ ਹੱਟੀਏਂ, ਹੱਟੀਏਂ ਵਿਕਦੀ
ਮੈਨੂੰ ਤਾਂ ਸੇਲ ਤੇ ਲਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਅੰਬਰਾਂ 'ਚ ਲਟਕੇ ਮੇਰੀ ਜ਼ਿੰਦ ਦੀ ਡੋਰੀ
ਹਾਏ! ਕਿੱਥੇ ਗਈ, ਮੇਰੇ ਹਿੱਸੇ ਦੀ ਲੋਰੀ
ਖਿੜਨੋਂ ਹੀ ਪਹਿਲਾਂ ਮੁਕਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼......

ਮੈਂ ਭਗਤ-ਸਰਾਭੇ ਜਿਹੇ ਪੁੱਤਰਾਂ ਨੂੰ ਜਾਇਆ
ਅੱਜ ਉਸ ਮਾਂ ਦਾ, ਕੀ ਹਾਲ ਬਣਾਇਆ
ਪਹਿਨ ਪੰਜੇਬ ਨਚਾਇਆ ਵੇ ਬਾਬਲਾ
ਇਹ ਆਪਣਾ ਕਿ ਦੇਸ਼.....

No comments:

Post a Comment