ਸੁਰੇਂਦਰ ਹੇਮ ਜਯੋਤੀ ਅਤੇ ਪ੍ਰਿਥੀਪਾਲ ਰੰਧਾਵਾ ਦੀ ਯਾਦ 'ਚ ਸਮਾਗਮ
ਬਦਲਵਾਂ ਲੋਕ-ਸਭਿਆਚਾਰ ਸਮੇਂ ਦੀ ਲੋੜ: ਦਲਜੀਤ ਅਮੀ
ਪੰਜਾਬੀ ਸਾਹਿਤ ਜਗਤ ਅੰਦਰ ਇਨਕਲਾਬੀ ਸਾਹਿਤਕ ਧਾਰਾ ਦੇ ਧਰੂ ਤਾਰੇ ਸੁਰੇਂਦਰ ਹੇਮ ਜਯੋਤੀ ਅਤੇ ਪੰਜਾਬ ਦੀ ਵਿਦਿਆਰਥੀ ਇਨਕਲਾਬੀ-ਜਮਹੂਰੀ ਲਹਿਰ ਦੇ ਸਿਰਮੌਰ ਆਗੂ ਸ਼ਹੀਦ ਪ੍ਰਿਥੀਪਾਲ ਰੰਧਾਵਾ ਦੀ ਯਾਦ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਅਤੇ ਸੁਰੇਂਦਰ ਹੇਮ ਜਯੋਤੀ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਸਮਾਗਮ ਵਿੱਚ ਜੁੜੇ ਚਿੰਤਕਾਂ ਅਤੇ ਸੰਘਰਸ਼ੀਸ਼ਲ ਕਾਮਿਆਂ ਨੇ ਗੰਭੀਰ ਵਾਚਰ-ਚਰਚਾ ਉਪਰੰਤ ਸਿੱਟਾ ਕੱਢਿਆ ਕਿ ਅਜੋਕੇ ਸਮਾਜ ਅੰਦਰ ਤਿੱਖੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਇਨਕਲਾਬੀ ਸਾਹਿਤ, ਸਭਿਆਚਾਰ ਅਤੇ ਇਨਕਲਾਬੀ ਲਹਿਰ ਹਰ ਹਾਲਤ ਵਿੱਚ ਭਵਿੱਖ ਅੰਦਰ ਮੋਰਚੇ ਮੱਲੇਗੀ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸਿੰਘ, ਸੁਰੇਂਦਰ ਹੋਮ ਜਯੋਤੀ ਯਾਦਗਾਰੀ ਕਮੇਟੀ ਦੇ ਕਨਵੀਨਰ ਡਾ. ਹਰਬੰਸ ਸਿੰਘ ਸੰਧੂ, ਉੱਘੇ ਲੇਖਕ ਕਵੀ ਹਮਦਰਦਵੀਰ ਨੌਸ਼ਹਿਰਵੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੇ ਮੁੱਖ ਬੁਲਾਰੇ ਚਿੰਤਕ, ਲੇਖਕ ਅਤੇ ਫਿਲਮਸਾਜ ਦਲਜੀਤ ਅਮੀ ਮੰਚ 'ਤੇ ਸੁਸ਼ੋਭਿਤ ਸਨ। ਪੰਜਾਬੀ ਭਵਨ ਵਿੱਚ ਵਿਸ਼ਾਲ ਕਾਫਲਾ ਝਾਂਡੇ ਪਿੰਡ ਤੋਂ ਤਰਲੋਚਨ ਝਾਂਡੇ ਹੋਰਾਂ ਸਮੇਤ ਉਸ ਥਾਂ ਤੋਂ ਆਇਆ, ਜਿੱਥੇ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸ਼ਹੀਦ ਕਰਨ ਉਪਰੰਤ ਕਾਤਲਾਂ ਨੇ ਹਨੇਰੇ 'ਚ ਸੁੱਟਿਆ ਸੀ।
ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਸੰਚ ਸੰਚਾਲਨਾ ਹੇਠ ਹੋਏ ਇਸ ਸਮਾਗਮ ਦਾ ਆਗਾੜ ਸੁਰੇਂਦਰ ਹੇਮ ਜੋਯਤੀ ਅਤੇ ਪ੍ਰਿਥੀਪਾਲ ਰੰਧਾਵਾ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦੇਣ ਨਾਲ ਹੋਇਆ।
ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਨੇ ਇਸ ਸਮਾਗਮ ਵਿੱਚ ਚੋਟੀ ਦੇ ਇਨਕਲਾਬੀ ਕਵੀ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਨੂੰ ਸ਼ਰਧਾਂਜਲੀ ਮਤਾ ਪੇਸ਼ ਕੀਤਾ।
ਮੁੱਖ ਬੁਲਾਰੇ ਦਲਜੀਤ ਅਮੀ ਨੇ 'ਅਜੋਕੀ ਨੌਜਵਾਨ ਪੀੜ੍ਹੀ ਅਤੇ ਸਭਿਆਚਾਰਕ ਪ੍ਰਦੂਸ਼ਣ' ਵਿਸ਼ੇ ਦੀਆਂ ਅਣਛੋਹੀਆਂ ਪਰਤਾਂ ਨੂੰ ਫਰੋਲਦਿਆਂ ਕਿਹਾ ਕਿ ਨੌਜਵਾਨ ਵਰਗ ਚੜਵਦੀ ਉਮਰੇ ਬਹੁਤ ਹੀ ਤੇਜ਼ੀ ਅਤੇ ਸੂਖਮਤਾ ਨਾਲ ਸਮਾਜਿਕ ਅਤੇ ਸਭਿਆਚਾਰਕ ਵਰਤਾਰਿਆਂ ਦਾ ਪ੍ਰਭਾਵ ਕਬੂਲ ਰਿਹਾ ਹੁੰਦਾ ਹੈ। ਉਸਦੀ ਮਾਨਸਿਕਤਾ ਉਪਰ ਚੌਤਰਫਾ ਹੱਲਾ ਬੋਲਿਆ ਜਾ ਰਿਹਾ ਹੈ। ਸਮਾਜਿਕ ਦਾਬਾ, ਅਸ਼ਲੀਲ ਸਭਿਆਚਾਰ, ਨਸ਼ਿੱਾਂ ਦਾ ਹੱਲਾ, ਔਰਤ ਦਾ ਅਪਮਾਨ ਅਤੇ ਉਸ ਨੂੰ ਬਾਜ਼ਾਰ ਵਿਕੇਂਦੀ ਸ਼ੈਅ ਬਣਾ ਧਰਨ ਦੀਆਂ ਸਾਜਿਸ਼ਾਂ, ਜਾਤੀ ਦਾਬਾ, ਗਰੀਬੀ, ਜਮਹੂਰੀ ਅਧਿਕਾਰਾਂ ਉੱਪਰ ਮਾਰੇ ਜਾ ਰਹੇ ਡਾਕੇ, ਲੋਕਾਂ ਨੂੰ ਮੰਗਤੇ ਸਮਝ ਕੇ ਘੜੀਆਂ ਜਾ ਰਹੀਆਂ ਸਕੀਮਾਂ ਦੇ ਗਹਿਰੇ ਕਾਰਨਾਂ ਦੀ ਚੀਰ ਫਾੜ ਕਰਦਿਆਂ ਦਲੀਜਤ ਅਮੀ ਨੇ ਕਿਹਾ ਕਿ ਜਿਸ ਸਮਾਜ ਅੰਦਰ ਮਿਹਨਤਕਸ਼ ਤਬਕਿਆਂ ਨਾਲ ਕਦਮ-ਕਦਮ ਤੇ ਮਨਿਆਂ ਹੋ ਰਿਹਾ ਹੈ, ਉਹ ਆਪਣੀ ਨਵੀਂ ਜ਼ਿੰਦਗੀ ਨਵੀਂ ਸਿਰਜਣ ਲਈ ਨਵੇਂ ਰਾਹ ਜ਼ਰੂ ਘੜਨਗੇ।
ਹਿੰਸਾ, ਅਨੈਤਿਕਤਾ, ਖਾਓ-ਪੀਓ, ਸਮਾਜ ਦਾ ਫਿਕਰ ਛੱਡੋ ਵਰਗੇ ਖਤਰਨਾਕ ਰੁਝਾਨਾਂ ਉੱਪਰ ਟਿੱਪਣੀ ਕਰਦਿਆਂ ਅਮੀ ਨੇ ਕਿਹਾ ਸਮਾਜ ਅੰਦਰ ਕਰਾਂਤੀਕਾਰੀ ਤਬਦੀਲੀ ਲਈ ਸਰਗਰਮ ਤਾਕਤਾਂ ਨੂੰ ਇਹ ਗੱਲ ਸਮਝ ਕੇ ਚੱਲਣ ਦੀ ਲੋੜ ਹੈ ਕਿ ਮਟਕਾ ਚੌਕ ਚੰਡੀਗੜ੍ਹ ਵਿੱਚ ਰੈਲੀ ਵਿਖਾਵੇ 'ਤੇ ਪਾਬੰਦੀ ਲਾਉਣ ਤੋਂ ਸ਼ੁਰੂ ਕਰਕੇ ਇਨਕਲਾਬੀ ਪ੍ਰਤੀਰੋਧ ਦੀ ਲਹਿਰ ਨੂੰ ਦੇਸ਼ ਭਰ ਅੰਦਰ ਮੜ੍ਹੀਆਂ ਤੱਕ ਪਹੁੰਚਾਉਣ ਦੀ ਯੋਜਨਾ ਚੱਲ ਰਹੀ ਹੈ।
ਇਸ ਮੌਕੇ ਆਏ ਸੁਆਲਾਂ ਦੇ ਅਮੀ ਨੇ ਜੁਆਬ ਦਿੱਤੇ।
No comments:
Post a Comment