Wednesday, December 1, 2021

ਅਮਰੀਕੀ ਹਮਲਾ ਅਫਗਾਨਿਸਤਾਨ ਅੰਦਰ ਲਾਸ਼ਾਂ ਦੇ ਢੇਰ

 

    ਅਮਰੀਕੀ ਹਮਲਾ

ਅਫਗਾਨਿਸਤਾਨ ਅੰਦਰ ਲਾਸ਼ਾਂ ਦੇ ਢੇਰ

                2002 ਦੇ ਪੂਰੇ ਜਨਵਰੀ ਮਹੀਨੇ ਫੌਜੀ ਬੰਬਾਰੀ ਜਾਰੀ ਰਹੀ। ਮੱਧ ਜਨਵਰੀ ਵਿੱਚ ਐਸੋਸੀਏਟਿਡ ਪ੍ਰੈੱਸ ਨੇ ਸੂਚਨਾ ਦਿੱਤੀ ਕਿ ਜਵਾਰ ਪਿੰਡ ਤੋਂ ਔਰਤਾਂ ਤੇ ਬੱਚੇ ਬੰਬਾਰੀ ਦੇ ਡਰ ਕਰਕੇ ਸਭ ਤੋਂ ਨਜ਼ਦੀਕ ਪੈਂਦੇ, ਕੋਈ 30 ਕਿਲੋਮੀਟਰ ਦੂਰ ਕਸਬੇ ਖੋਸਟ ਨੂੰ ਭੱਜ ਗਏ ਹਨ। ‘‘ਪਰ ਉੱਥੇ ਵੀ ਬੰਬਾਂ ਤੇ ਰਾਕਟਾਂ ਦੇ ਵਿਸਫੋਟ ਕਰਕੇ ਬਾਰੀਆਂ ਦੀ ਖੜਖੜਾਹਟ ਹੁੰਦੀ ਹੈ।...ਅਸੀਂ ਐਨੇ ਡਰੇ ਹੋਏ ਹਾਂ, ਕਿਉਂਕਿ ਜਦ ਬੰਬ ਡਿੱਗਦਾ ਹੈ ਪੂਰੀ ਪਹਾੜੀ ਹਿੱਲਦੀ ਹੈ’,..ਜਵਾਰ ਦੇ ਪਿੰਡ ਵਾਲੇ ਈਦ ਮੁਹੰਮਦ ਨੇ ਕਿਹਾ।’’ ‘ਮਰਦ ਲੋਕ ਪਿੰਡ ਚ ਹੀ ਰਹੇ, ਰਾਤ ਵੇਲੇ ਉਹ ਪਹਾੜੀ ਵਿੱਚ ਖੋਦੇ ਹੋਏ ਛੋਟੇ ਛੋਟੇ ਬੰਕਰਾਂ ਦੀ ਓਟ ਲੈਂਦੇ ਰਹੇ। ਪਰ ਇਹਨਾਂ ਬੰਕਰਾਂ ਨੂੰ ਹੀ ਬੰਬ ਸੁੱਟਣ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਕਿਉਂਕਿ ਪਹਿਲਾਂ ਇਹ ਅਲ-ਕਾਇਦਾ ਦੇ ਟ੍ਰੇਨਿੰਗ ਕੈਂਪਾਂ ਦੀਆਂ ਥਾਵਾਂ ਸਨ। 15 ਜਨਵਰੀ ਨੂੰ ਪੈਂਟਾਗਨ ਦੇ ਬੁਲਾਰੇ ਸਹਿ-ਨੌਸੈਨਾ ਅਧਿਅਕਸ਼ ਸਟੱਫਲਬੀਮ ਨੇ ਕਿਹਾ ਕਿ ਖੇਤਰ ਵਿੱਚ ਭਾਰੀ ਬੰਬਾਰੀ ਨਾਲ 50 ਗੁਫਾਵਾਂ ਸੀਲ ਕਰ ਦਿੱਤੀਆਂ ਹਨ ਅਤੇ ਕੈਂਪ ਦੀ ਹਰੇਕ ਇਮਾਰਤ ਢੇਰੀ ਕਰ ਦਿੱਤੀ ਗਈ ਹੈ। ‘‘ਪਰ ਇਲਾਕੇ ਚੋਂ ਭੱਜ ਰਹੇ ਪੇਂਡੂ ਲੋਕਾਂ ਨੇ ਕਿਹਾ ਕਿ ਬਹੁਤ ਸਾਰੀਆਂ ਇਮਾਰਤਾਂ ਉਨ੍ਹਾਂ ਦੇ ਘਰ ਸਨ ਅਤੇ ਕਿ ਦਰਜਨਾਂ ਸਿਵਲੀਅਨ ਮਰ ਗਏ ਸਨ।’’

                ਨਿਊ ਹੈਂਪਸ਼ਾਇਰ ਯੂਨੀਵਰਸਿਟੀ ਦੇ ਅਰਥ-ਸਾਸ਼ਤਰ ਦੇ ਪ੍ਰੋਫੈਸਰ ਮਾਰਕ ਡਬਲਿਊ ਹਰੋਲਡ ਨੇ ਇੱਕ ਘੋਖਵਾਂ ਸੰਗ੍ਰਹਿ ਤਿਆਰ ਕੀਤਾ ਹੈ ਜਿਸਦਾ ਸਿਰਲੇਖ ਹੈ: ਯੂਨਾਈਟਡ ਸਟੇਟਸ (ਅਮਰੀਕਾ) ਦੇ ਸਿਵਲੀਅਨ ਉਤਪੀੜਤਾਂ ਦੀ ਮਿਸਲ, ‘‘ਅਫਗਾਨਿਸਤਾਨ ਤੇ ਹਵਾਈ ਬੰਬਾਰੀ: ਇੱਕ ਸਰਬ-ਪੱਖੀ ਲੇਖਾ-ਜੋਖਾ’’, ਜਿਹੜੀ 2001 ਦਸੰਬਰ ਦੇ ਸ਼ੁਰੂ ਚ ਜਾਰੀ ਕੀਤੀ ਗਈ ਸੀ। ਇਹ ਸੂਚੀਕਰਨ ਬੰਬਾਰੀ ਨਾਲ ਸਿਵਲੀਅਨ ਮੌਤਾਂ ਦੇ ਦਿਨ ਪ੍ਰਤੀ ਦਿਨ ਦੀ ਰੂਪ-ਰੇਖਾ, ਥਾਵਾਂ ਜਿੱਥੇ ਉਹ ਹੋਈਆਂ,ਵਰਤੇ ਗਏ ਹਥਿਆਰ ਅਤੇ ਅੰਕੜਿਆਂ ਦੇ ਸੋਮੇ (ਸੰਸਾਰ ਭਰ ਤੋਂ ਪ੍ਰਾਪਤ ਪ੍ਰੈੱਸ ਰਿਪੋਰਟਾਂ) ਨੂੰ ਦਰਸਾਉਂਦਾ ਹੈ। 9 ਦਸੰਬਰ ਤੱਕ ਹਰੋਲਡ ਨੇ ਗਿਣਤੀ ਕੀਤੀ ਕਿ ਸਾਢੇ 8 ਹਫਤਿਆਂ ਦੀ ਬੰਬਾਰੀ ਨਾਲ 3767 ਅਫਗਾਨ ਸਿਵਲੀਅਨਾਂ ਨੂੰ ਮਾਰਿਆ ਗਿਆ ਹੈ। ਯਾਨੀ ਕਿ ਅਮਰੀਕਾ ਤੇ 11 ਸਤੰਬਰ ਦੇ ਹਮਲਿਆਂ ਨਾਲ ਮਾਰੇ ਗਿਆਂ ਦੀ ਅੰਤਮ ਗਿਣਤੀ ਦੇ ਅੰਕੜਿਆਂ ਤੋਂ ਵੱਧ। ਉਸਨੇ ਜੋਰ ਪਾਇਆ ਕਿ ਇਹ ਅੰਕੜੇ ਘਟਵੇਂ ਅੰਦਾਜੇ ਹਨ, ਕਿਉਂਕਿ ਕਈ ਕੇਸਾਂ ਵਿੱਚ ਸੂਚਨਾ ਪ੍ਰਾਪਤ ਨਹੀਂ ਸੀ।

                ਉੱਪਰ ਜਿਕਰ ਕੀਤੀਆਂ ਘਟਨਾਵਾਂ ਤੋਂ ਇਲਾਵਾ, ਹਰੋਲਡ ਦੀ ਲਿਸਟ ਵਿੱਚ ਸ਼ਾਮਲ ਕੁੱਝ ਮਹੱਤਵਪੂਰਨ ਘਟਨਾਵਾਂ ਇਉਂ ਹਨ :

                - 10 ਅਕਤੂਬਰ , ਸੁਲਤਾਨਪੁਰ ਮਸਜਦ, ਜਲਾਲਾਬਾਦ: 120 ਮੌਤਾਂ; ਉਸੇ ਦਿਨ, ਦਰੁੰਤਾ ਦੇ ਪਿੰਡਾਂ, ਟੋਰਘਹਾਰ ਅਤੇ ਫਰਮਾਡਾ: 28-100 ਮੌਤਾਂ;

                - 17 ਅਕਤੂਬਰ, ਕੰਧਾਰ ਸ਼ਹਿਰ:  40-47 ਮੌਤਾਂ

                - 18 ਅਕਤੂਬਰ, ਸਰਾਏ ਸ਼ਾਮਾਲੀ ਦੀ ਕੇਂਦਰੀ ਮਾਰਕੀਟ, ਕੰਧਾਰ ਜਿਲ੍ਹਾ: 47 ਮੌਤਾਂ; ਉਸੇ ਦਿਨ ਕਾਬਲ: 40 ਮੌਤਾਂ;

                - 19 ਅਕਤੂਬਰ, ਤਾਰਿਨ ਕੋਟ, ਉਰੂਜਗਨ ਪ੍ਰਾਂਤ: 20-32 ਮੌਤਾਂ;

                - 20 ਅਕਤੂਬਰ,  ਹੈਰਾਤ:  60-70 ਮੌਤਾਂ;  ਉਸੇ ਦਿਨ, ਕੰਧਾਰ: 50 ਮੌਤਾਂ

                - 21 ਅਕਤੂਬਰ ਹੈਰਾਤ ਫੌਜੀ ਹਸਪਤਾਲ ਅਤੇ ਮਸਜਦ: 100 ਮੌਤਾਂ

                - 22 ਅਕਤੂਬਰ, ਉਰੂਜਗਨ: 80-90 ਮੌਤਾਂ; ਨਵੰਬਰ ਦੇ ਕਿਸੇ ਦਿਨ ਡਾਲੀ ਬਾਨ ਪਿੰਡ ਨੇੜੇ ਕਾਬਲ : 69 ਮੌਤਾਂ

                - 10 ਨਵੰਬਰ, ਖਾਕਰੇਜ ਜਿਲੇ ਦੇ 3 ਪਿੰਡ, ਕੰਧਾਰ ਤੋਂ 70 ਕਿਲੋਮੀਟਰ ਉੱਤਰ ਵੱਲ: 300 ਮੌਤਾਂ;

                - 18 ਨਵੰਬਰ, ਖਾਨਾਬਾਦ ਨੇੜੇ ਪਿੰਡਾਂ ਚ ਨੇੜੇ ਕੁੰਦੂਜ਼:150 ਮੌਤਾਂ;

                - 25 ਨਵੰਬਰ ਕੰਧਾਰ ਸ਼ਹਿਰ : 92 ਮੌਤਾਂ

                - 2 ਦਸੰਬਰ,  ਲਸ਼ਕਰਗਾਹ , ਕੰਧਾਰ: 46 ਮੌਤਾਂ;

                - ਨਵੰਬਰ ਦੇ ਅੰਤ ਤੋਂ ਸ਼ੁਰੂ ਦਸੰਬਰ ਤੱਕ: ਤਾਰਾਬੋਰਾ ਖੇਤਰ ਵਿਚ ਵੱਡੀ ਗਿਣਤੀ ਚ ਸਿਵਲੀਅਨ ਮੌਤਾਂ ( 2 ਦਸੰਬਰ: 50 ਮੌਤਾਂ; 3 ਦਸੰਬਰ: 58; 4 ਦਸੰਬਰ: 42; 6 ਦਸੰਬਰ: 80; 5 ਦਸੰਬਰ ਨੂੰ ਮੈਡੀਸਿਨਜ਼   ਸੈਨਜ਼ ਫਰੰਟੀਅਰਜ਼ ਨੇ ਪੁਸ਼ਟੀ ਕੀਤੀ ਕਿ 80 ਮੌਤਾਂ ‘‘ਆਖਰੀ ਕੁੱਝ ਦਿਨਾਂ ਦੇ ਵਿੱਚ ਵਿੱਚ ਹੋਈਆਂ ਹਨ।’’) 

                ਹਰੋਲਡ ਕਾਮਾ ਅਡੋ ਪਿੰਡ ਦਾ ਵਿਸਥਾਰੀ ਵੇਰਵਾ ਦਿੰਦਾ ਹੈ, ਜਿੱਥੇ ਪਹਿਲੀ ਦਸੰਬਰ ਨੂੰ ਬੰਬਾਰੀ ਹੋਈ।

                ‘‘ਜਲਾਲਾਬਾਦ ਦੇ ਦੱਖਣ-ਪੱਛਮ ਵਿੱਚ 50 ਕਿਲੋਮੀਟਰ ਦੇ ਫਾਸਲੇ ਤੇ ਕਾਮਾ ਅਡੋ ਪਿੰਡ ਦੇ ਵੱਡੀ ਉਮਰ ਦੇ ਲੋਕ, 29 ਨਵੰਬਰ ਵੀਰਵਾਰ ਵਾਲੇ ਦਿਨ, ਜਲਾਲਾਬਾਦ ਵਿੱਚ ਨੰਗਾਰਹਾਰ ਦੇ ਗਵਰਨਰ ਨੂੰ ਮਿਲਣ ਲਈ ਪਹਾੜੀਆਂ ਤੋਂ ਪੰਧ ਮਾਰਕੇ ਹੇਠਾਂ ਉੱਤਰੇ। ਉਨ੍ਹਾਂ ਨੇ ਉਸਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਪਿੰਡਾਂ ਦੁਆਲੇ ਰਾਤ ਵੇਲੇ ਦੇ ਅਮਰੀਕਨ ਹਮਲਿਆਂ ਨੂੰ ਰੋਕਿਆ ਜਾਵੇ, ਜਿਨ੍ਹਾਂ ਨਾਲ ਉਨ੍ਹਾਂ ਦੇ ਪਸ਼ੂ-ਡੰਗਰ ਮਾਰੇ ਗਏ ਹਨ ਅਤੇ ਉਨ੍ਹਾਂ ਦੇ ਪਾਣੀ ਦੀ ਸਪਲਾਈ ਢਹਿ-ਢੇਰੀ ਹੋ ਗਈ ਹੈ। ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

                ਤੋਰਾ ਬੋਰਾ ਦੀ ਜੋਰਦਾਰ ਬੰਬਾਰੀ ਮੁਹਿੰਮ ਦੇਂ ਅੰਗ ਵਜੋਂ ਸ਼ਨੀਵਾਰ ਸਵੇਰੇ ਅਮਰੀਕਨ -52 ਬੰਬਾਰ ਜਹਾਜਾਂ ਨੇ ਕਾਮਾ ਅਡੋ ਉੱਪਰ ਦੀ 4 ਚੱਕਰ ਕੱਢੇ, 1000 ਪੌਂਡ ਦੇ 25   -83ਬੰਬ ਸੁੱਟੇ, ਹਰੇਕ 10 ਫੁੱਟ ਲੰਮਾਂ। ਕਾਮਾ ਅਡੋ ਤੋਰਾ ਬੋਰਾ ਤੋਂ 10 ਘੰਟੇ ਦੇ ਪੈਦਲ ਫਾਸਲੇ ਤੇ ਹੈ। ਖਾਲਿਲ ਰਹਿਮਾਨ ਬਚ ਗਿਆ, ਕਿਉਂਕਿ ਜਦ ਬੰਬ ਉਸਦੇ ਘਰ ਤੇ ਡਿੱਗਿਆ ਉਹ ਬਾਹਰ ਪੇਸ਼ਾਬ ਕਰਨ ਗਿਆ ਹੋਇਆ ਸੀ, ਪਰ ਉਸਦੇ 12 ਰਿਸ਼ਤੇਦਾਰ ਮਰ ਗਏ। 50 ਸਾਲ ਦੀ ਵਿਧਵਾ, ਸਪਰੀਨਾ, ਹਮਲੇ ਚ ਜਖਮੀ ਹੋ ਗਈ , ਉਹ ਆਪਣੇ 40 ਰਿਸ਼ਤੇਦਾਰਾਂ ਚੋਂ 38 ਗੁਆ ਚੁੱਕੀ ਹੈ। ਹੱਸਨ ਅਤੇ ਹੋਰ ਪੇਂਡੂ ਲੋਕ ਕਹਿੰਦੇ ਹਨ ਕਿ ਅਗਲੇ ਦਿਨ ਉਹਨਾਂ ਨੇ ਕਾਮਾ ਅਡੋ ਦੇ 250-300 ਬਸ਼ਿੰਦਿਆਂ ਵਿੱਚੋਂ ਸਿਰਫ 40 ਹੀ ਦੇਖੇਕਮਲ ਹੁਡਿਨ ਨੇ ਕਿਹਾ ਕਿ ਕਾਮਾ ਅਡੋ ਦੇ 300 ਬਸ਼ਿੰਦਿਆਂ ਵਿੱਚੋਂ 150 ਖਤਮ ਹੋ ਗਏ ਹਨ।         

                ਦੂਸਰਾ ਨਜਦੀਕੀ ਪਿੰਡ, ਖਾਨਾ-ਏ-ਮਜਾਹਦੀਨ ਤੇ ਕੁੱਝ ਘੰਟੇ ਪਹਿਲਾਂ ਬੰਬਾਰੀ ਹੋਈ ਸੀ ਜਿੱਥੇ 100-200 ਮੌਤਾਂ ਦਾ ਅਨੁਮਾਨ ਹੈ, ਸ਼ਨੀਵਾਰ ਸਵੇਰ ਤੱਕ 50 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਸੀ। ਤੀਜਾ ਪਿੰਡ ਜਨੇਰ ਖੇਲ ਵਿੱਚ ਦਰਜਨਾਂ ਸਿਵਲੀਅਨ ਮੌਤਾਂ ਦੀ ਖਬਰ ਮਿਲੀ ਹੈ ਜਦ ਅਮਰੀਕੀ ਜੰਗੀ ਜਹਾਜਾਂ ਨੇ ਨਜਦੀਕ ਪੈਂਦੇ ਹੇਠਲੇ ਪੱਧਰ ਦੇ ਤਾਲਿਬਾਨ ਅਧਿਕਾਰੀ ਦੇ ਘਰ ਤੇ ਬੰਬ ਸੁੱਟੇ।

                ਸ਼ਨੀਵਾਰ ਨੂੰ ਕਾਮਾ ਅਡੋ ਦੌਰੇ ਤੇ ਆਏ ਪੱਤਰਕਾਰਾਂ ਨੇ ਬੰਬ ਵੱਲੋਂ ਪਾਏ ਵੱਡੇ ਟੋਏ, ਦੋ ਪਹਾੜੀ ਵੱਖੀਆਂ ਚ ਖਿਲਰਿਆ ਘਰਾਂ ਦਾ ਮਲਬਾ, ਬੱਚਿਆਂ ਦੇ ਜੁੱਤੇ, ਮੁਰਦਾ ਗਊਆਂ ਅਤੇ ਭੇਡਾਂ ਅਤੇ ਅਮਰੀਕਨ -83 ਬੰਬ ਦੇ ਖੰਭੜੇ ਦੀ ਰਿਪੋਰਟ ਕੀਤੀ। ਸਥਾਨਕ ਲੋਕਾਂ ਨੇ ਕਿਹਾ ਕਿ ਬੰਬਾਂ ਦੀ ਮਾਰ ਹੇਠ ਆਏ ਤਿੰਨ ਪਿੰਡਾਂ ਵਿੱਚ ਵੱਡੀ ਗਿਣਤੀ ਚ ਲੋਕ ਮਾਰੇ ਗਏ ਹਨ।

                ਸ਼ਨੀਵਾਰ ਸਾਮ ਨੂੰ ਪੈਂਟਾਗਨ ਅਤੇ ਕੇਂਦਰੀ ਕਮਾਂਡ ਦਾ ਪ੍ਰਤੀਕਰਮ ਕੀ ਸੀ?

                ‘‘ਉੱਕਾ ਹੀ ਕੁੱਝ ਨਹੀਂ ਹੋਇਆ।’’

                ਨਾ ਹੀ ਅਫਗਾਨ ਸਿਵਲੀਅਨ ਬੰਬਾਂ ਤੋਂ ਸੁਰੱਖਿਅਤ ਥਾਵਾਂ ਤੇ ਦੌੜ ਸਕੇ। ਜਿਵੇਂ ਹਰੋਲਡ ਦਰਸਾਉਂਦਾ ਹੈ, ਜਿਹੜੇ ਬੰਬਾਂ ਤੋਂ ਭੱਜ ਰਹੇ ਸਨ, ਹਮਲੇ ਦਾ ਵਿਸ਼ੇਸ਼ ਨਿਸ਼ਾਨਾ ਬਣੇ।      

                ‘‘ਦੌੜ ਰਹੇ ਰਫਿਉਜੀ ਪੈਂਟਾਗਨ ਦੇ ਹੱਥ ਆਏ ਮੌਕੇ ਦੇ ਨਵੇਂ ਨਿਸ਼ਾਨੇਬਣ ਗਏ। 25 ਨਵੰਬਰ ਤੋਂ ਕੁੱਝ ਹਫਤੇ ਦੌਰਾਨ ਬਹੁਤ ਸਾਰੀਆਂ ਅੱਖੀਂ ਡਿੱਠੀਆਂ ਰਿਪੋਰਟਾਂ ਦਸਦੀਆਂ ਹਨ ਕਿ ਕੰਧਾਰ ਖੇਤਰ ਵਿੱਚ ਹੱਥ ਲੱਗੇ ਮੌਕੇ ਦੇ ਨਿਸ਼ਾਨਿਆਂ ਦੀ ਭਾਲ ਚ ਚੱਕਰ ਕੱਟਦੇ ਅਮਰੀਕੀ ਜਹਾਜਾਂ ਨੇ ਦੌੜਦੀਆਂ ਟੈਕਸੀਆਂ, ਟਰੱਕਾਂ ਅਤੇ ਬੱਸਾਂ ਤੇ ਮਿਜਾਇਲਾਂ ਦਾਗੀਆਂ ਅਤੇ ਬੰਬ ਸੁੱਟੇ। ਕੋਇਟਾ ਦੇ ਹਸਪਤਾਲ ਵਿੱਚ 39 ਸਾਲ ਦੀ ਇੱਕ ਅਫਗਾਨ ਰਫਿਊਜੀ ਔਰਤ, ਰੁਕੀਆ ਜਿਹੜੀ 3 ਦਸੰਬਰ ਨੂੰ 5 ਬੱਚਿਆਂ ਦਾ ਆਪਣਾ ਪਰਿਵਾਰ ਖੋ ਚੁੱਕੀ ਹੈ, ਜਦ ਅਮਰੀਕੀ ਬੰਬ ਕੰਧਾਰ ਵਿੱਚ ਉਸਦੇ ਗੁਆਂਢ ਤੇ ਸੁੱਟਿਆ ਗਿਆ ਸੀ, ਇੱਕ ਵਿਲੱਖਣ ਕਹਾਣੀ ਸੁਣਾਉਂਦੀ ਹੈ। ਇਸ ਤੋਂ ਪਹਿਲਾਂ ਕਿ ਉਹ ਆਪਣੇ ਬੱਚਿਆਂ ਨੂੰ ਦਫਨਾ ਸਕਦੀ, ਉਹ ਕੰਧਾਰ ਨੂੰ ਦੌੜ ਗਈ ਕਿਉਂਕਿ ਬੰਬ ਫਟਣ ਨਾਲ ਉਸਦੇ ਪੇਟ ਤੇ ਫੱਟ ਹੋ ਗਿਆ ਸੀ ਤੇ ਖੱਬੀ ਬਾਂਹ ਚੂਰ ਚੂਰ ਹੋ ਗਈ ਸੀ। ਕੰਧਾਰ ਤੋਂ ਸਪਿਨ ਬੋਲਡੈਕ ਸ਼ਾਹਰਾਹ ਤੇ ਉਸ ਉੱਪਰ ਕਰੀਬ ਕਰੀਬ ਫੇਰ ਬੰਬਾਰੀ ਹੋਈ, ਜਦ ਇੱਕ ਰਿਸ਼ਤੇਦਾਰ ਗੱਡੀ ਵਿੱਚ ਉਸਨੂੰ ਕੋਇਟਾ ਹਸਪਤਾਲ ਲਿਜਾ ਰਿਹਾ ਸੀ। ਰੁਕੀਆ ਨੇ ਕਿਹਾ, “ਉਹ ਚੱਲ ਫਿਰ ਰਹੀ ਕਿਸੇ ਵੀ ਚੀਜ਼ ਤੇ ਬੰਬਾਰੀ ਕਰਦੇ ਹਨ...’’ 4 ਦਸੰਬਰ ਨੂੰ ਕੰਧਾਰ ਵਿੱਚ ਇੱਕ ਐਂਬੂਲੈਂਸ ਤੇ ਹਮਲਾ ਕਰਕੇ 4 ਵਿਅਕਤੀਆਂ ਨੂੰ ਮਾਰ ਮੁਕਾਇਂਆ। 2 ਦਸੰਬਰ ਨੂੰ ਸਪਿਨ ਬੋਲਡੈਕ ਦੇ ਨੇੜੇ ਸਿਵਲੀਅਨਾਂ ਨੂੰ ਲਿਜਾ ਰਹੀ ਇੱਕ ਜੀਪ ਨੂੰ ਟੱਕਰ ਮਾਰ ਕੇ 15 ਜਣਿਆਂ ਨੂੰ ਮਾਰ ਦਿੱਤਾ। ਇੱਕ ਦਸੰਬਰ ਨੂੰ ਰਿਊਟਰਜ਼ ਨੇ ਰਿਪੋਰਟ ਕੀਤੀ, ਸਪਿਨ ਬੋਲਡੈਕ ਨੂੰ  ਜਾਂਦੇ ਸ਼ਾਹਰਾਹ ਤੇ 4 ਟਰੱਕਾਂ, 5 ਬੱਸਾਂ ਤੇ ਹਮਲਾ ਕਰਕੇ 30 ਵਿਅਕਤੀਆਂ ਨੂੰ ਮਾਰ ਦਿੱਤਾ। ਡਾਅਨ ਨੇ ਹਵਾਲਾ ਦਿੱਤਾ, (2 ਦਸੰਬਰ 2001)- ਇੱਕ ਦਸੰਬਰ ਨੂੰ ਆਰਗੀਸੈਨ ਵਿੱਚ ਮਾਜੀ ਹੋਟਲ ਦੇ ਸਾਹਮਣੇ ਤਿੰਨ ਰਫਿਊਜੀ ਵਾਹਨਾਂ ਨੂੰ ਹਵਾਈ ਹਮਲੇ ਰਾਹੀਂ ਸੁਆਹ ਕਰ ਦਿੱਤਾ। 30 ਨਵੰਬਰ ਨੂੰ ਅਮਰੀਕੀ ਜਹਾਜਾਂ ਨੇ ਹੈਰਾਤ ਤੋਂ ਸ਼ਾਹਰਾਹ ਤੇ 2 ਟਰੱਕਾਂ ਤੇ ਬੰਬ ਸੁੱਟ ਕੇ ਘੱਟੋ ਘੱਟ 4 ਵਿਅਕਤੀਆਂ ਨੂੰ ਮਾਰ ਸੁੱਟਿਆ। 27 ਨਵੰਬਰ ਨੂੰ ਇੱਕ ਵਾਹਨ ਦੀਆਂ ਲਈਟਾਂ ਤੋਂ ਖਿੱਚੇ ਆਉਂਦੇ ਅਮਰੀਕੀ ਬੰਬਾਰ ਜਹਾਜਾਂ ਨੇ ਕੰਧਾਰ ਹਵਾਈ ਅੱਡੇ ਤੋਂ ਸ਼ਹਿਰ ਵਿਚਕਾਰ 5 ਘਰਾਂ ਦੀ ਇੱਕ ਢੋਕ ਤੇ ਨਿਸ਼ਾਨਾ ਵਿੰਨ੍ਹ ਕੇ ਮੁਹੰਮਦ ਖਾਨ ਦੇ ਪਰਿਵਾਰ ਦੇ 5 ਮੈਂਬਰਾਂ ਤੇ 10 ਹੋਰਾਂ ਨੂੰ ਖਤਮ ਕਰ ਦਿੱਤਾ। ਮੁਹੰਮਦ ਖਾਨ ਵੀ ਆਪਣੀਆਂ ਬਾਹਾਂ ਤੇ ਲੱਤਾਂ ਦੇ ਇਲਾਜ ਲਈ ਚਮਨ ਦੇ ਹਸਪਤਾਲ ਨੂੰ ਦੌੜਿਆ। 6 ਦਸੰਬਰ ਨੂੰ ਸਪਿਨ ਬੋਲਡੈਕ ਤੇ ਕੰਧਾਰ ਵਿਚਕਾਰ ਸ਼ਾਹਰਾਹ ਤੇ ਅਮਰੀਕੀ ਜਹਾਜਾਂ ਨੇ ਤਾਜੇ ਫਲ ਲੈ ਕੇ ਆ ਰਹੇ ਇੱਕ ਪਾਕਿਸਤਾਨੀ ਟਰੱਕ ਤੇ ਹਮਲਾ ਕੀਤਾ।’’

                ਸਿਵਲੀਅਨ ਮੌਤਾਂ ਲਈ ਅਮਰੀਕਾ ਵੱਲੋਂ ਪੇਸ਼ ਕੀਤੀ ਜਾ ਰਹੀ ਇੱਕ ਕਮਾਲ ਦੀ ਸਫਾਈ ਇਹ ਸੀ ਕਿ ਤਾਲਿਬਾਨਾਂ ਦੇ ਫੌਜੀ ਟਿਕਾਣੇ (ਅੱਡੇ) ਰਿਹਾਇਸ਼ੀ ਇਲਾਕਿਆਂ ਵਿੱਚ ਸਨ। ਇਹ ਵੀਅਤਨਾਮ ਜੰਗ ਦੌਰਾਨ ਇਸ ਦੀ ਦਲੀਲਬਾਜੀ ਦਾ ਹੀ ਇੱਕ ਹਿੱਸਾ ਹੈ ਕਿ ਪਿੰਡਾਂ ਦਾ ਸਫਾਇਆ ਕਰਨਾ ਤੇ ਜੰਗਲਾਂ ਨੂੰ ਅੱਗ ਲਾਉਣੀ ਜ਼ਰੂਰੀ ਹੈ ਤਾਂ ਜੋ ਵੀਅਤਕਾਂਗੀਆਂ ਨੂੰ ਉਹਨਾਂ ਚ ਪਨਾਹ ਲੈਣੋਂ ਰੋਕਿਆ ਜਾ ਸਕੇ।

                ਕੰਧਾਰ ਵਿੱਚ ਇੱਕ ਦੁਕਾਨਦਾਰ ਅਬਦੁਲ ਵਹਾਬ ਨੇ ਲਾਸ ਏਂਜਲਜ਼ ਟਾਈਮਜ਼ ਨੂੰ ਕਿਹਾ, (5/11/01) ‘‘ਬੰਬਾਰੀ ਤੋਂ ਪਹਿਲਾਂ ਬਹੁਤੇ ਲੋਕ ਤਾਲਿਬਾਨਾਂ ਦੇ ਪੱਖ ਚ ਨਹੀਂ ਸਨ।’’ ‘‘ਪਰ ਹੁਣ ਜਦ ਅਮਰੀਕਾ ਬੰਬਾਰੀ ਕਰ ਰਿਹਾ ਹੈ, ਲੋਕ ਕਹਿੰਦੇ ਹਨ, ‘ਅਸੀਂ ਤੁਹਾਡੇ ਦੁਸਮਣ ਸੀ, ਪਰ ਹੁਣ ਅਸੀਂ ਤੁਹਾਡੇ ਨਾਲ ਹਾਂ ਅਤੇ ਤੁਹਾਡੀ ਹਮਾਇਤ ਕਰਾਂਗੇ’, ਮੈਂ ਤਾਲਿਬਾਨ ਦੇ ਪੱਖ ਚ ਨਹੀਂ ਸੀ ਪਰ ਹੁਣ ਜਦ ਵਿਦੇਸ਼ੀ ਫੌਜਾਂ ਤੋਂ ਸਾਡੀ ਧਰਤੀ ਦੀ ਰਾਖੀ ਲਈ ਉਹ ਲੜ ਰਹੇ ਹਨ ਮੇਰੀ ਉਹਨਾਂ ਨਾਲ ਕੁੱਝ ਹਮਦਰਦੀ ਹੈ।’’

(2002 ’ਚ ਪ੍ਰਕਾਸ਼ਿਤ ਹੋਏ ‘‘ਦੀ ਕਾਮਰੇਡ’’ ਦੀ ਲਿਖਤ ਦਾ ਅੰਸ਼)

No comments:

Post a Comment