Wednesday, December 1, 2021

ਹਮਲੇ ਦਾ ਸਾਮਰਾਜੀ ਮਕਸਦ... ਤੇਲ ’ਤੇ ਕੰਟਰੋਲ

 

   ਹਮਲੇ ਦਾ ਸਾਮਰਾਜੀ ਮਕਸਦ...  

ਤੇਲ ਤੇ ਕੰਟਰੋਲ ਖਾਤਰ ਹੋਰਨਾਂ ਦਾਅਵੇਦਾਰਾਂ ਨੂੰ ਰੋਕਣ ਦੀਆਂ ਪੇਸ਼ਬੰਦੀਆਂ

                ਦਹਿਸ਼ਤਗਰਦੀ ਖਿਲਾਫ ਜੰਗਅਤੇ ਤੇਲ ਤੇ ਕਬਜੇ ਵਿਚਕਾਰ ਤੀਜਾ ਸੰਬੰਧ ਅਮਰੀਕਾ ਦੀਆਂ ਯੂਰਪ ਵਰਗੇ ਆਪਣੇ ਸਹਿਯੋਗੀਆਂਨੂੰ ਤੇਲ ਪੈਦਾ ਕਰਨ ਵਾਲੇ ਕਿਸੇ ਮੁੱਖ ਖੇਤਰ ਵਿੱਚ ਸਿੱਧੀ ਪਹੁੰਚ  ਤੋਂ ਡੱਕਣ ਦੀਆਂ ਕੋਸ਼ਿਸਾਂ ਵਿੱਚ  ਪਿਆ ਹੈ। (ਪਹਿਲੇ ਦੋ ਸੰਬੰਧਾਂ ਚ ਕੈਸਪੀਅਨ ਸਾਗਰ ਤੇ ਸਾਊਦੀ ਅਰਬ ਚ ਕੰਟਰੋਲ ਦਾ ਜਿਕਰ ਆਉਂਦਾ ਹੈ। -ਸੰਪਾਦਕ) ਅਮਰੀਕਾ ਸੰਸਾਰ ਦੀ ਆਪਣੀ ਲੀਡਰਸ਼ਿਪ (ਯਾਨੀ ਸੰਸਾਰ ਚੌਧਰ) ਲਈ ਦੋ ਤਰ੍ਹਾਂ ਨਾਲ ਇਸਨੂੰ ਜਰੂਰੀ ਸਮਝਦਾ ਹੈ। ਪਹਿਲੀ ਗੱਲ, ਪੱਛਮੀ ਏਸ਼ੀਆ ਚ ਜਾਂ ਕੇਂਦਰ  ਏਸ਼ੀਆ ਚ ਯੂਰਪ ਦੀ ਤੇਲ ਲਈ ਆਜਾਦਾਨਾ ਪਹੁੰਚ ਆਪਣੇ ਆਪ ਵਿੱਚ ਯੁੱਧਨੀਤਕ ਪੱਖੋਂ ਖੁਦ ਹੀ ਮਹੱਤਵ ਵਾਲੀ ਹੋਵੇਗੀ। ਦੂਜੀ ਗੱਲ, ਅਮਰੀਕਾ ਯੂਰਪੀਨ ਯੂਨੀਅਨ ਦੀ ਨਵੀਂ ਕਰੰਸੀ ਯੂਰੋ ਨੂੰ ਵੰਗਾਰ ਸਮਝਦਾ ਹੈ। ਜੇ ਤੇਲ ਪੈਦਾ ਕਰਨ ਵਾਲੇ ਅਰਥਚਾਰੇ ਆਪਣੇ ਵਪਾਰ ਲਈ ਯੂਰੋ ਨੂੰ ਵਰਤਣ ਲੱਗ ਜਾਂਦੇ ਹਨ ਅਤੇ ਵਿਦੇਸ਼ੀ ਐਕਸਚੇਂਜ ਦੇ ਆਪਣੇ ਭੰਡਾਰ ਯੂਰੋ ਚ ਰੱਖਣ ਲੱਗ ਜਾਂਦੇ ਹਨ, ਇਹ ਯੂਰੋ ਦੀ ਮੰਗ ਵਿੱਚ ਭਾਰੀ ਵਾਧੇ ਤੇ ਡਾਲਰ ਦੀ ਮੰਗ ਵਿੱਚ ਸੁੰਗੇੜ ਦਾ ਸੂਚਕ ਹੋਵੇਗਾ। ਇਹ ਡਾਲਰ ਦੀ ਕੀਮਤ ਨੂੰ ਸਿਰਫ ਹੇਠਾਂ ਹੀ ਨਹੀਂ ਸੁੱਟੇਗਾ, ਸਗੋਂ ਇਹ ਅਮਰੀਕਾ ਤੋਂ ਆਪਣੇ ਕਰਜੇ ਵਧਾਉਣ-ਫੈਲਾਉਣ ਦੀ ਅਥਾਹ ਸਮਰੱਥਾ ਵੀ ਖੋਹ ਲਵੇਗਾ। ਅਮਰੀਕਾ ਤੇ ਇਸਦਾ ਨਾਂਹ-ਪੱਖੀ ਅਸਰ ਤੇ ਯੂਰਪ ਲਈ ਲਾਹੇਵੰਦਾ ਹੋਣ ਕਰਕੇ ਹੈ ਕਿ ਇਰਾਨ ਤੇ ਇਰਾਕ ਨੇ ਪਹਿਲਾਂ ਹੀ ਯੂਰੋ ਚ ਭੁਗਤਾਨ ਕਰਨ ਲਈ ਆਖ ਦਿੱਤਾ ਹੈ, ਭਾਵੇਂ ਕਿ ਇਹ ਉਹਨਾਂ ਲਈ ਥੋੜ-ਚਿਰੇ ਘਾਟੇ ਦਾ ਕਾਰਨ ਬਣਦਾ ਹੈ। ਰੂਸ ਵੀ ਅਜਿਹੀ ਕਾਂਟਾ-ਬਦਲੀ ਬਾਰੇ ਸੋਚ-ਵਿਚਾਰ ਕਰ ਰਿਹਾ ਹੈ। ਅਜਿਹੀ ਸੰਭਾਵਨਾ ਦੀ ਹਾਲਤ ਚ ਪੈਟਰੋ-ਯੂਰੋ (ਅਤੀਤ ਦੇ ਪੈਟਰੋ-ਡਾਲਰ ਵਾਂਗ) ਯੂਰਪੀਨ ਯੂਨੀਅਨ ਦੀ ਕੌਮਾਂਤਰੀ ਵਿੱਤੀ ਪੂੰਜੀ ਤੇ ਹਾਵੀ ਹੋਣ ਚ ਅਤੇ ਉਹੀ ਲਾਹੇ ਮਾਣਨ ਚ ਮਦਦ ਕਰੇਗਾ, ਜਿਹੜੇ ਅਮਰੀਕਾ ਮਾਣਦਾ ਰਿਹਾ ਹੈ ਜਦੋਂ ਅਮਲੀ ਪੱਧਰ ਤੇ ਡਾਲਰ ਹੀ ਇੱਕੋ-ਇੱਕ ਕੌਮਾਂਤਰੀ ਕਰੰਸੀ ਸੀ।

                ਅਜਿਹੀ ਮੁਸੀਬਤ (ਅਮਰੀਕਾ ਲਈ) ਇਰਾਕ ਤੇ ਇਰਾਨ ਦੋਹਾਂ ਤੇ ਸਿਰਫ ਹਮਲੇ ਨਾਲ ਹੀ ਰੋਕੀ ਜਾ ਸਕਦੀ ਸੀ, ਜਿੰਨ੍ਹਾਂ ਨਾਲ ਯੂਰਪੀਨ ਯੂਨੀਅਨ ਨੇ ਆਪਣੇ ਸੰਬੰਧ ਉਸਾਰੇ ਹੋਏ ਸਨ ਅਤੇ ਜਿੰਨ੍ਹਾਂ ਵਿੱਚ ਯੂਰਪੀ ਤੇਲ ਫਰਮਾਂ ਨੇ ਨਿਵੇਸ਼ ਕੀਤੇ ਹੋਏ ਸਨ। ਇਸ ਤੋਂ ਬੁਸ਼ ਪ੍ਰਸਾਸ਼ਨ ਦੇ ਉੱਤਰੀ ਕੋਰੀਆ ਦੇ ਨਾਲ ਇਹਨਾਂ ਦੇਸ਼ਾਂ ਨੂੰ ਅਜੋਕੇ ਸੰਸਾਰ   ਬੁਰਾਈ ਦੇ ਧੁਰੇਵਜੋਂ ਟਿੱਕਣ ਦੇ ਭੇਦ-ਭਰੇ ਫੈਸਲੇ ਦੀ ਵਿਆਖਿਆ ਹੁੰਦੀ ਹੈ।.........

ਕੈਸਪੀਅਨ ਸਾਗਰ ਚ ਤੇਲ ਤੇ ਕਬਜੇ ਨੂੰ ਕਾਇਮ ਰੱਖਣਾ

                ਦਹਿਸ਼ਤਗਰਦੀ ਖਿਲਾਫ ਜੰਗ ਦੇ ਜਟਿਲ ਅਮਰੀਕੀ ਹਿੱਤਾਂ ਦੀ ਗੁਲੀ ਵਜੋਂ ਸ਼ਾਮਲ ਹੈ, ਸੰਸਾਰ ਦੇ ਤੇਲ ਸੋਮਿਆਂ ਤੇ ਕਬਜੇ ਨੂੰ ਬਰਕਰਾਰ ਰੱਖਣਾ। ਅਜਿਹਾ ਕੰਟਰੋਲ ਅਮਰੀਕਾ ਨੂੰ ਨਿਰਵਿਘਨ ਤੇਲ ਜਾਰੀ ਰਹਿਣ ਦੇ ਮੰਤਵ ਖਾਤਰ ਹੀ ਨਹੀਂ ਹੈ, ਚਾਹੇ ਇਹ ਮਹੱਤਵਪੂਰਨ ਤਾਂ ਹੈ, ਜਦ ਕਿ ਅਮਰੀਕਾ ਦੇ ਆਪਣੇ ਤੇਲ ਦੇ ਸੋਮੇ ਬੁਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ ਅਤੇ ਤੇਲ ਦਰਾਮਦਾਂਤੇ ਇਸ ਦੀ ਨਿਰਭਰਤਾ ਵਧ ਗਈ ਹੈ। ਕੁੱਲ ਆਰਥਿਕ ਸਰਗਰਮੀ ਇਸਦੀ ਨਿਰਵਿਘਨ ਸਪਲਾਈ ਤੇ ਨਿਰਭਰ ਹੋਣ ਕਰਕੇ ਤੇਲ ਉੱਚਤਮ ਯੁੱਧਨੀਤਕ ਸਨਅੱਤ ਹੈ। ਭਾਵੇਂ ਇਸ ਤੇ ਵਾਦ-ਵਿਵਾਦ ਹੈ ਕਿ ਸੰਸਾਰ ਦੇ ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰ ਕਦ ਤੱਕ ਚੱਲਣਗੇ, ਪਰ ਇਹ ਤਾਂ ਸਪਸ਼ਟ ਹੈ ਕਿ ਇਹ ਸੀਮਤ ਸੋਮਾ ਹੈ। ਤੇਲ ਲਈ ਸੰਸਾਰ ਦੀ ਮੰਗ ਅਗਲੇ 10 ਸਾਲਾਂ ਵਿੱਚ 30 ਫੀਸਦੀ ਵਧਣ ਦੀ ਆਸ ਹੈ। ਅਮਰੀਕੀ ਜੰਗ ਦੇ ਕਈ ਲੱਛਣ ਹਨ ਜਿੰਨ੍ਹਾਂ ਦਾ ਤੇਲ ਦੀ ਆਰਥਿਕਤਾ ਨਾਲ ਸੰਬੰਧ ਹੈ।

                ਪਹਿਲੀ ਗੱਲ, ਕੇਂਦਰੀ ਏਸ਼ੀਆ ਵਿੱਚ ਕੈਸਪੀਅਨ ਸਾਗਰ ਦੇ ਦੁਆਲੇ ਦਾ ਖੇਤਰ ਸੰਸਾਰ ਦਾ ਆਖਰੀ ਅਣਖੋਜਿਆ ਤੇ ਅਣਵਰਤਿਆ ਤੇਲ ਉਤਪਾਦਨ ਦਾ ਖੇਤਰ ਸਮਝਿਆ ਜਾਂਦਾ ਹੈ। ਇਸ ਵਿੱਚ ਅੰਦਾਜਨ 50-75 ਬਿਲੀਅਨ ਬੈਰਲ ਦਾ ਸੰਭਾਵਤ ਤੇਲ ਭੰਡਾਰ ਅਤੇ 16-32 ਬਿਲੀਅਨ ਬੈਰਲ ਦੇ ਪ੍ਰਮਾਣਿਤ ਭੰਡਾਰ ਜਮ੍ਹਾਂ ਪਏ ਹਨ। ਇਹ ਅਮਰੀਕਾ ਦੇ 22 ਬਿਲੀਅਨ ਬੈਰਲ ਅਤੇ ਉੱਤਰੀ ਸਾਗਰ ਦੇ 17 ਬਿਲੀਅਨ ਬੈਰਲ ਦੇ ਮੁਕਾਬਲੇ ਬਰਾਬਰ ਹੈ ਅਤੇ ਕੈਸਪੀਅਨ ਚ ਪੱਛਮੀ ਏਸ਼ੀਆ ਦੇ ਕੁੱਲ ਭੰਡਾਰਾਂ ਨਾਲੋਂ 10-15 ਗੁਣਾਂ ਹੀ ਘੱਟ ਬਣਦਾ ਹੈ। ਕੈਸਪੀਅਨ ਖੇਤਰ ਵਿੱਚ ਪ੍ਰਮਾਣਿਤ ਗੈਸ ਭੰਡਾਰ ਅਮਰੀਕਾ ਵਿੱਚ 300 ਘਣ-ਫੁੱਟ ਦੇ ਭੰਡਾਰਾਂ ਦੇ ਮੁਕਾਬਲੇ ਅੰਦਾਜ਼ਨ 236-337 ਟਿ੍ਲੀਅਨ ਘਣ-ਫੁੱਟ ਹਨ। ਸੰਸਾਰ ਚ ਗੈਸ ਦੇ ਸਭ ਤੋਂ ਵੱਡੇ ਭੰਡਾਰਾਂ ਚ ਤੁਰਕਮਿਨਸਤਾਨ ਆਪਣੇ 150 ਟਿ੍ਲੀਅਨ ਘਣ-ਫੁੱਟ ਸੰਭਾਵਤ ਭੰਡਾਰ ਨਾਲ 11ਵੇਂ ਸਥਾਨ ਤੇ ਹੈ ਅਤੇ ਕਜਾਕਿਸਤਾਨ ਵਿੱਚ 88 ਟਿ੍ਲੀਅਨ ਘਣ-ਫੁੱਟ ਦੇ ਭੰਡਾਰ ਹਨ।

                ਕੈਸਪੀਅਨ ਤੇਲ ਤੇ ਕੁਦਰਤੀ ਗੈਸ ਦੇ ਉਤਪਾਦਕਾਂਖਾਸ ਤੌਰ ਤੇ ਐਜਰਬਾਈਜਾਨ, ਕਜਾਕਿਸਤਾਨ ਅਤੇ ਤੁਰਕਮਿਨਸਤਾਨ- ਦੀ ਸਮੱਸਿਆ ਇਹ ਹੈ ਕਿ ਉਨਾਂ ਦੀ ਕੌਮਾਂਤਰੀ ਸਮੁੰਦਰਾਂ ਤੱਕ ਪਹੁੰਚ ਨਹੀਂ ਹੈ ਅਤੇ ਇਸ ਲਈ ਹੋਰਨਾਂ ਦੇਸ਼ਾਂ ਵਿੱਚ ਦੀ ਪਾਈਪ-ਲਾਈਨਾਂ ਲੰਘਾਏ ਬਗੈਰ ਉਹ ਖਪਤਕਾਰਾਂ ਤੱਕ ਤੇਲ ਢੋਅ ਨਹੀਂ ਸਕਦੇ। ਯੂਰਪ ਨੂੰ ਤੇਲ ਪਾਈਪ-ਲਾਈਨਾਂ ਦਾ ਠੀਕ ਠੀਕ ਰਾਹ ਰੂਸ ਵਿੱਚ ਦੀ ਲੰਘਦਾ ਹੈ ਅਤੇ ਫਾਰਸ ਦੀ ਖਾੜੀ ਨੂੰ ਇਰਾਨ ਵਿੱਚ ਦੀ ਲੰਘਦਾ ਹੈ। ਮਗਰ ਅਮਰੀਕਾ ਇਹ ਯਕੀਨੀ ਕਰਨਾ ਚਾਹੁੰਦਾ ਹੈ ਕਿ ਇਹਨਾਂ ਪਾਈਪ-ਲਾਈਨਾਂ ਤੇ ਨਾ ਰੂਸ ਤੇ ਨਾ ਇਰਾਨ ਦਾ ਕੰਟਰੋਲ ਹੋਵੇ ਤੇ ਨਾ ਉਹ ਮਾਲੀਆ ਵਸੂਲਣ। ਇਸ ਲਈ ਉਸਨੇ ਅਜਿਹੇ ਪ੍ਰੋਜੈਕਟਾਂ ਨੂੰ ਸਾਬੋਤਾਜ ਕੀਤਾ ਹੈ ਤੇ ਅਮਰੀਕਾ ਪੱਖੀ ਸਾਸ਼ਨਾਂ ਦੀ ਹਕੂਮਤ ਵਾਲੇ ਦੇਸ਼ਾਂ ਵਿੱਚ ਦੀ ਵਿੰਗ-ਤੜਿੰਗੇ ਤੇ ਮਹਿੰਗੇ ਰਸਤਿਆਂ ਨੂੰ ਉਤਸ਼ਾਹਤ ਕੀਤਾ ਹੈ। ਉਦਾਹਰਨ ਵਜੋਂ ਐਜ਼ਰਬਾਈਜਾਨ, ਜਾਰਜੀਆ ਅਤੇ ਤੁਰਕੀ ਵਿੱਚ ਦੀ, ਅਤੇ ਭੂ-ਮੱਧ ਸਾਗਰਤੇ ਤੁਰਕੀ ਦੀ ਬੰਦਰਗਾਹ ਕੋਏਹਾਨ। 1995 ਵਿੱਚ ਜਦ ਕੈਸਪੀਅਨ ਤੇਲ ਅਤੇ ਗੈਸ ਦੀ ਮਹੱਤਤਾ ਪ੍ਰਤੱਖ ਦਿਸ ਪਈ ਸੀ । ਅਮਰੀਕਾ ਨੇ ਅਮਰੀਕੀ ਤੇਲ ਫਰਮ ਯੂਨੋਕਾਲ ਦੀ ਤੇਲ ਅਤੇ ਗੈਸ ਪਾਈਪ-ਲਾਈਨਾਂ ਵਿਛਾਉਣ ਵਾਲੇ ਵਪਾਰਕ ਸੰਘ ਦੀ ਹਮਾਇਤ ਕੀਤੀ ਜਿਹੜੀਆਂ ਤੁਰਕਮਿਨਸਤਾਨ ਤੋਂ ਅਫਗਾਨਿਸਤਾਨ ਵਿੱਚ ਦੀ ਪਾਕਿਸਤਾਨ ਦੀਆਂ ਬੰਦਰਗਾਹਾਂ ਤੇ ਭਾਰਤ ਤੱਕ ਜਾਣੀਆਂ ਹਨ। ਇਹ ਇਸ ਖੇਤਰ ਵਿੱਚ ਇਰਾਨੀ ਤੇ ਰੂਸੀ ਪ੍ਰਭਾਵ ਨੂੰ ਮਾਤ ਦੇ ਕੇ ਅਮਰੀਕੀ ਪ੍ਰਭਾਵ ਚ ਤਬਦੀਲ ਕਰੇਗਾ ਅਤੇ ਕਾਬਲ ਵਿੱਚ ਅਮਰੀਕਾ ਦੇ ਕਠਪੁਤਲੀ ਰਾਜ ਲਈ ਮਾਲੀਆ ਵੀ ਪੈਦਾ ਕਰੇਗਾ। ਐਪਰ ਤਾਲਿਬਾਨ ਦੇ ਵਿਰੋਧ ਦੇ ਅਧਾਰ-ਟਿਕਾਣੇ ਮੁਲਕ ਦੇ ਉੱਤਰ ਵਿੱਚ ਸਨ, ਇਹ ਬਿਲਕੁਲ ਉਹੀ ਖੇਤਰ ਹੈ ਜਿੱਥੋਂ ਦੀ ਪਾਈਪ-ਲਾਈਨਾਂ ਨੂੰ ਲੰਘਣਾ ਪਵੇਗਾ। ਅਮਰੀਕਾ ਦੇ ਊਰਜਾ ਵਿਭਾਗ ਦਾ ਅਫਗਾਨਿਸਤਾਨ ਬਾਰੇ ਚਿੱਠਾ (ਸਤੰਬਰ 2001) ਕਹਿੰਦਾ ਹੈ :

                ‘‘ਊਰਜਾ ਦੇ ਦਿ੍ਸ਼ਟੀਕੋਣ ਤੋਂ ਅਫਗਾਨਿਸਤਾਨ ਦੀ ਵਿਸ਼ੇਸ਼ਤਾ ਤੇਲ ਤੇ ਕੁਦਰਤੀ ਗੈਸ ਦੀਆਂ ਕੇਂਦਰੀ ਏਸ਼ੀਆ ਤੋਂ ਅਰਬ ਸਾਗਰ ਨੂੰ ਬਰਾਮਦਾਂ ਲਈ ਸੰਭਾਵਨਾਂ-ਭਰਪੂਰ ਲਾਂਘੇ ਦੇ ਮਾਰਗ ਵਜੋਂ, ਇਸ ਦੀ ਭੂਗੋਲਿਕ ਸਥਿਤੀ ਚੋਂ ਉਤਪੰਨ ਹੁੰਦੀ ਹੈ। ਇਹਨਾਂ ਗੁੰਜਾਇਸ਼ਾਂ ਚ ਹੀ ਇਹ ਗੱਲ ਸ਼ਾਮਲ ਹੈ ਕਿ ਅਫਗਾਨਿਸਤਾਨ ਰਾਹੀਂ ਤੇਲ ਤੇ ਕੁਦਰਤੀ ਗੈਸ ਬਰਾਮਦ ਲਈ ਪਾਈਪ-ਲਾਈਨਾਂ ਦੀ ਉਸਾਰੀ ਸੰਭਵ ਸੀ,  ਜਿਹੜੀ 1990ਵਿਆਂ ਦੇ ਮੱਧ ਵਿਚਕਾਰ ਗੰਭੀਰਤਾ ਨਾਲ ਵਿਚਾਰ-ਅਧੀਨ ਸੀ। ਅਫਗਾਨਿਸਤਾਨ ਚ ਅਸਥਿਰਤਾ ਕਾਰਨ ਉਦੋਂ ਇਹ ਵਿਚਾਰ ਪਿੱਛੇ ਪੈਂਦਾ ਰਿਹਾ... ਜਨਵਰੀ 1998 ਵਿੱਚ ਤਾਲਿਬਾਨ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਿਸ ਅਨੁਸਾਰ ਯੂਨੋਕਾਲ ਕੰਪਨੀ ਦੀ ਦੇਖ-ਰੇਖ ਹੇਠ ਦੋ ਬਿਲੀਅਨ ਡਾਲਰ ਨਾਲ 890 ਮੀਲ ਲੰਮੀਂ ਤਜਵੀਜਤ ਪਾਈਪ-ਲਾਈਨ, ਪ੍ਰਤੀ ਦਿਨ 1.9 ਬਿਲੀਅਨ ਘਣ-ਫੁੱਟ ਕੁਦਰਤੀ ਗੈਸ ਦੇ ਪ੍ਰੋਜੈਕਟ ਲਈ ਕੰਮ ਚਲਾਉਣ ਦੀ ਇਜਾਜ਼ਤ ਹੋਵੇਗੀ... 8 ਦਸੰਬਰ 1998 ਨੂੰ ਯੂਨੋਕਾਲ ਨੇ ਤੇਲ ਦੀਆਂ ਨੀਵੀਆਂ ਕੀਮਤਾਂ ਅਤੇ ਪਾਈਪ-ਲਾਈਨਾਂ ਦੇ ਪ੍ਰੋਜੈਕਟ ਨੂੰ ਘਾਟੇਵੰਦਾ ਤੇ ਬਹੁਤ ਖਤਰੇ ਭਰਿਆ ਬਣਾ ਰਹੀ ਅਫਗਾਨਿਸਤਾਨ ਦੀ ਗੜਬੜ ਦਾ ਹਵਾਲਾ ਦੇ ਕੇ ਇਸ ਵਪਾਰਕ ਸੰਘ ਚੋਂ ਕਿਨਾਰਾ ਕਰ ਲਿਆ। ਯੂਨੋਕਾਲ ਦੇ ਐਲਾਨ ਨੇ ਅਗਸਤ 1998 ਦੇ ਪੂਰਬਲੇ ਬਿਆਨ ਦੀ ਥਾਂ ਲਈ ਹੈ, ਕਿ ਅਫਗਾਨਿਸਤਾਨ ਵਿੱਚ ਅਮਰੀਕਨ ਸਰਕਾਰ ਦੇ ਹਾਲੀਆ ਫੌਜੀ ਐਕਸ਼ਨ ਅਤੇ ਤਾਲਿਬਾਨ ਤੇ ਵਿਰੋਧੀ ਗਰੁੱਪਾਂ ਵਿਚਕਾਰ ਤੇਜ਼ ਹੋਈ ਲੜਾਈ ਦੀ ਰੋਸ਼ਨੀ   ਕੰਪਨੀ ਪਾਈਪ-ਲਾਈਨ ਪ੍ਰੋਜੈਕਟ ਵਿੱਚ ਆਪਣੇ ਰੋਲ ਨੂੰ ਮਨਸੂਖ ਕਰਦੀ ਹੈ।’’

                ਇਸ ਤਰ੍ਹਾਂ ਅਫਗਾਨਿਸਤਾਨ ਤੇ ਅਮਰੀਕੀ ਕਬਜੇ ਅਤੇ ਖੇਤਰ ਦੇ ਹੋਰਨਾਂ ਦੇਸ਼ਾਂ ਵਿੱਚ ਇਸਦੀਆਂ ਫੌਜੀ ਛਾਉਣੀਆਂ ਸਥਾਪਤ ਹੋਣ ਨੇ ਪਾਈਪ-ਲਾਈਨਾਂ ਦੇ ਰੁਕੇ ਹੋਏ ਪ੍ਰੋਜੈਕਟਾਂ ਨੂੰ ਮੁੜ ਚਾਲੂ ਕਰ ਦਿੱਤਾ ਹੈ।

(2002 ’ਚ ਪ੍ਰਕਾਸ਼ਿਤ ਹੋਏ ‘‘ਦੀ ਕਾਮਰੇਡ’’ ਦੀ ਲਿਖਤ ਦਾ ਅੰਸ਼)

No comments:

Post a Comment