Tuesday, August 11, 2020

ਦਿੱਲੀ ਕਤਲੇਆਮ: ਇਨਸਾਫ ਦੇ ਹੱਕ ਲਈ ਸਰਗਰਮ ਸੰਘਰਸ਼ ਦਾ ਵੇਲਾ

 

ਦਿੱਲੀ ਕਤਲੇਆਮ:

ਇਨਸਾਫ ਦੇ ਹੱਕ ਲਈ ਸਰਗਰਮ ਸੰਘਰਸ਼ ਦਾ ਵੇਲਾ

ਜਿੰਨ੍ਹਾਂ ਮਕਸਦਾਂ ਲਈ ਭਾਜਪਾ ਨੇ ਸੀ ਅਤੇ ਐਨ ਆਰ ਸੀ ਲਿਆਂਦਾ ਸੀ, ਉਹਨਾਂ ਦਾ ਅਸਲ ਰੰਗ ਸਾਹਮਣੇ ਚੁੱਕਿਆ ਹੈ    ਦਿੱਲੀ ਫਿਰ ’84 ਦੁਹਰਾਇਆ ਗਿਆ ਹੈ ਇਸ ਵਾਰ ਮੁਸਲਮਾਨ ਤਬਕੇ ਦਾ ਸ਼ਿਕਾਰ ਖੇਡਿਆ ਗਿਆ ਹੈ ਮੌਤਾਂ ਦੀ ਗਿਣਤੀ ਅੱਧੇ ਸੈਂਕੜੇ ਨੂੰ ਢੁੱਕ ਗਈ ਹੈ, ਸੈਂਕੜੇ ਲੋਕ ਜ਼ਖਮੀ ਹਨ, ਕਿੰਨਿਆਂ  ਦੇ ਘਰ ਘਾਟ ਉਜਾੜ ਦਿੱਤੇ ਗਏ ਹਨ, ਕਿੰਨਿਆਂ  ਦੇ ਕਾਰੋਬਾਰ ਤਬਾਹ ਹੋਏ ਹਨ ਤੇ ਇਸ ਦੀ ਮਾਰ ਆਏ ਲੋਕਾਂ ਤੇ ਟੁੱਟੇ ਦੁੱਖਾਂ ਦੇ ਪਹਾੜ ਦਾ ਆਕਾਰ ਕਿੰਨਾ ਹੈ, ਇਹਦਾ ਅੰਦਾਜ਼ਾ ਅਜੇ ਨਹੀਂ ਬਣਦਾ।   ਦਿੱਲੀ ਮੁਸਲਮਾਨ ਭਾਈਚਾਰੇ ਦਾ ਕੀਤਾ ਗਿਆ ਇਹ ਕਤਲੇਆਮਮੁਲਕ ਭਰ ਫਿਰਕੂ ਮਾਹੌਲ ਉਸਾਰਨ ਦੇ ਪਿਛਾਖੜੀ ਇਰਾਦਿਆਂ  ਦਾ ਟਰੇਲਰ ਹੀ ਹੈ ਭਾਜਪਾ ਤੇ ਆਰ ਐਸ ਐਸ   ਦੇ ਮਨਸੂਬੇ ਮੁਲਕ ਭਰ ਮੁਸਲਮਾਨਾਂ ਨੂੰ ਅਜਿਹੇ ਹੀ ਕਾਤਲਾਨਾ ਫਾਸ਼ੀ ਹਮਲਿਆਂ  ਦੀ ਮਾਰ ਹੇਠ ਲਿਆਉਣ ਦੇ ਹਨ।

ਦਿੱਲੀ ਜਥੇਬੰਦ ਕੀਤੇ ਗਏ ਫਿਰਕੂ ਹਿੰਸਕ ਹਮਲੇ ਭਾਜਪਾ ਹਕੂਮਤ ਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੀ ਫਿਰਕੂ ਫਾਸ਼ੀ ਨੀਤੀ ਦੀ ਅਗਲੀ ਉਧੇੜ ਹੀ ਹੈ ਜਿਹੜੀ ਉਸਨੇ ਸੀ ਤੇ ਐਨ ਆਰ ਸੀ ਲਿਆਉਣ ਰਾਹੀਂ ਘੜੀ ਸੀ ਇਹ ਕਾਨੂੰਨ ਫਿਰਕੂ ਪਾਲਾਬੰਦੀਆਂ  ਦਾ ਹੱਥਾ ਹਨ ਇਹਨਾਂ ਪਾਟਕ ਪਾਊ ਕਦਮਾਂ ਖਿਲਾਫ ਮੁਸਲਮਾਨ ਭਾਈਚਾਰਾ ਪੂਰੇ ਜ਼ੋਰ ਨਾਲ ਨਿੱਤਰਿਆ ਹੈ। ਜਮਹੂਰੀ ਤੇ ਧਰਮ ਨਿਰਪੱਖ ਪੈਂਤੜੇ ਤੋਂ ਨਿੱਤਰਿਆ ਹੈ, ਹਰ ਤਰ੍ਹਾਂ ਦੇ ਫਿਰਕੂ ਪ੍ਰਚਾਰ ਦੀ ਕਾਟ ਲਈ ਲੋੜੀਂਂਦੇ ਜ਼ੋਰਦਾਰ ਯਤਨਾਂ ਸਮੇਤ ਨਿੱਤਰਿਆ ਹੈ। ਜਮਹੂਰੀ ਹਲਕੇ, ਵਿਦਿਆਰਥੀ ਤੇ ਹੋਰ ਲੋਕ ਵੀ ਖਿਲਾਫਤ ਕਰ ਰਹੇ ਹਨ। ਭਾਜਪਾ ਹਕੂਮਤ ਨੇ ਜੇਲ੍ਹਾਂ, ਕੇਸਾਂ ਤੇ ਲਾਠੀਚਾਰਜਾਂ ਦੇ ਦਮਨ ਚੱਕਰ ਰਾਹੀਂ ਲੋਕਾਂ ਦੀ ਇਸ ਹੱਕੀ ਆਵਾਜ਼ ਨੂੰ ਕੁਚਲਣਾ ਚਾਹਿਆ ਸੀ ਪਰ ਲੋਕਾਂ ਦੇ ਦਿ੍ਰੜ੍ਹ ਇਰਾਦਿਆਂ  ਮੂਹਰੇ ਅਜਿਹਾ ਕਰਨ ਕਾਮਯਾਬੀ ਨਹੀਂ ਮਿਲੀ, ਲੋਕ ਹਰ ਤਰ੍ਹਾਂ ਦੇ ਜ਼ਬਰ ਦਾ ਟਾਕਰਾ ਕਰਦੇ ਹੋਏ ਡਟੇ ਰਹਿ ਰਹੇ ਹਨ। ਹੁਣ ਆਖਰ ਨੂੰ ਭਾਜਪਾ ਹਕੂਮਤ ਨੇ ਹਾਲਾਤ ਨੂੰ ਫਿਰਕੂ ਮੋੜਾ ਦੇਣ ਦਾ ਰਾਹ ਫੜ ਲਿਆ ਹੈ, ਮੁਲਕ ਉੱਠੀ ਹੋਈ ਇਸ ਜਬਰਦਸਤ ਰੋਸ ਲਹਿਰ ਨੂੰ ਕੁਚਲਣ ਲਈ ਫਿਰਕੂ ਫਾਸ਼ੀ ਹਮਲੇ ਜਥੇਬੰਦ ਕਰਨ ਦੀ ਘੋਰ ਪਿਛਾਖੜੀ ਨੀਤੀ ਤੇ ਜ਼ੋਰ ਹੋਰ ਵਧਾ ਦਿੱਤਾ ਹੈ ਦਿੱਲੀ ਹਿੰਦੂ ਫਾਸ਼ੀ ਗ੍ਰੋਹਾਂ ਨੂੰ, ਸਿੱਧੇ ਹਕੂਮਤੀ ਦਖਲ ਨਾਲ ਮੁਸਲਮਾਨਾਂ ਦੇ ਫਿਰਕੂ ਕਤਲੇਆਮ ਲਈ ਸ਼ਿਸ਼ਕਰਿਆ ਗਿਆ ਹੈ।ਦੇਸ਼ ਦੀ ਰਾਜਧਾਨੀ ਇਹਨਾਂ ਫਿਰਕੂ ਗ੍ਰੋਹਾਂ ਵੱਲੋਂ ਤਿੰਨ ਦਿਨ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਗਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਮੁਲਕ ਦੇ ਦੌਰੇ   ਤੇ  ਆਇਆ ਹੋਇਆ ਸੀ ਤੇ ਉਸਦੀ ਸੁਰੱਖਿਆ ਲਈ ਰਾਜਧਾਨੀ ਭਾਰੀ ਪੁਲਸ ਫੋਰਸਾਂ ਤਾਇਨਾਤ ਸਨ ਤੇ ਚਿੜੀ ਤੱਕ ਫੜਕਣ ਦੀ ਇਜਾਜ਼ਤ ਨਹੀਂ ਸੀ, ਅਜਿਹੇ ਮਹੌਲ ਦਰਮਿਆਨ ਹਿੰਦੂ ਫਿਰਕੂ ਗ੍ਰੋਹਾਂ ਨੂੰ ਦਿੱਲੀ ਦੀਆਂ  ਸੜਕਾਂ   ਤੇ  ਜੁਲਮ ਦਾ ਤਾਂਡਵ ਨਾਚ ਕਰਨ ਦੀ ਨਾ ਸਿਰਫ ਇਜਾਜ਼ਤ ਦਿੱਤੀ ਗਈ ਸਗੋਂ ਪੁਲਿਸ ਨੇ ਇਹਨਾਂ ਗ੍ਰੋਹਾਂ ਦੀ ਮੱਦਦ ਲਈ ਸਰਗਰਮੀ ਨਾਲ ਕੰਮ ਕੀਤਾ ਹੈ ਵੱਖ-ਵੱਖ ਵੀਡੀਓਜ਼ ਪੁਲਸ ਹਿੰਦੂ-ਫਿਰਕੂ ਟੋਲਿਆਂ ਨਾਲ ਦਿਖਾਈ ਦੇ ਰਹੀ ਹੈ ਜਾਂ ਫਿਰ ਕੁੱਝ ਥਾਵਾਂ ਤੋਂ ਪੁਲਿਸ ਜਾਣ ਬੁੱਝ ਕੇ ਗੈਰ ਹਾਜ਼ਰ ਹੋਈ ਹੈ ਪੁਲਿਸ ਦੀ ਮਿਲੀ ਭੁਗਤ ਏਨੀ ਜ਼ਾਹਰਾ ਸੀ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਸੈਂਕੜੇ ਲੋਕਾਂ ਦੀ ਮੌਜੂਦਗੀ ਪੁਲਿਸ ਨੂੰ ਕੇ ਹਾਲਤ ਦਖਲ ਦੇਣ ਲਈ ਵਾਰ-ਵਾਰ ਫੋਨ ਕਰਦਾ ਰਿਹਾ ਪਰ ਨਾ ਕਿਸੇ ਪੁਲਿਸ ਅਧਿਕਾਰੀ ਨੇ ਤੇ ਨਾ ਉਪ ਰਾਜਪਾਲ ਨੇ ਉਸਦੇ ਫੋਨ ਤੱਕ ਨੂੰ ਸੁਣਿਆ ਸਭਨਾਂ ਥਾਵਾਂ ਤੇ ਅਜਿਹਾ ਹੀ ਵਾਪਰਿਆ। ਲੋਕ ਪੁਲਿਸ ਨੂੰ ਪਹੁੰਚਣ ਦੀਆਂ  ਅਪੀਲਾਂ ਕਰਦੇ ਰਹੇ ਪਰ ਪੁਲਿਸ ਗੈਰ-ਹਾਜ਼ਰ ਰਹੀ ਜਾਂ ਕਾਤਲੀ ਟੋਲਿਆਂ  ਦੇ ਨਾਲ ਆਈ ਸਾਰੀ ਰਾਜ ਮਸ਼ੀਨਰੀ ਸੁੱਤੀ ਰਹੀ, ਕੇਜਰੀਵਾਲ ਤੇ ਅਮਿਤ ਸ਼ਾਹ ਮੀਟਿੰਗਾਂ ਕਰਦੇ ਰਹੇ, ਪੁਲਿਸ ਅਧਿਕਾਰੀ ਕਹਿੰਦੇ ਰਹੇ ਕਿ ਉਪਰੋਂ ਹੁਕਮ ਨਹੀਂ ਹਨ ਇਉਂ ਸਮੁੱਚੀ ਰਾਜ ਮਸ਼ੀਨਰੀ ਦੀ ਛਤਰ-ਛਾਇਆ ਹੇਠ ਨਿਰਦੋਸ਼ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਜਾਂਦੀ ਰਹੀ। ਦੁਨੀਆਂ  ਦੀ ਸਭ ਤੋਂ ਵੱਡੀ ਜਮਹੂਰੀਅਤ ਕਹੇ ਜਾਂਦੇ ਇਸ ਮੁਲਕ ਰਚੇ ਜਾਂਦੇ ਰਹੇ ਫਿਰਕੂ ਕਤਲੇਆਮਾਂ ਦੀ ਲੜੀ ਇਕ ਹੋਰ ਦਰਦਨਾਕ ਕਾਂਡ ਜੁੜ ਗਿਆ ਹੈ।

ਇਹ ਅਚਾਨਕ ਭੜਕਾਹਟ ਕੇ ਵਾਪਰਿਆ ਆਮ ਫਿਰਕੂ ਟਕਰਾਅ ਨਹੀਂ ਹੈ ਪਿਛਲੇ ਦੋ ਢਾਈ ਮਹੀਨਿਆਂ  ਤੋਂ ਹਿੰਦੂ ਫਿਰਕਾਪ੍ਰਸਤਾਂ ਤੇ ਭਾਜਪਾਈ ਹਾਕਮਾਂ ਵੱਲੋਂ ਇਹੀ ਵਿਉਂਤਾਂ ਗੁੰਦੀਆਂ  ਜਾ ਰਹੀਆਂ  ਸਨ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਵੱਲੋਂ ਚਲਾਈ ਸਮੁੱਚੀ ਮੁਹਿੰਮ ਫਿਰਕੂ ਜ਼ਹਿਰ ਦਾ ਪਸਾਰਾ ਕਰਨ ਰਾਹੀਂ ਵੋਟਾਂ ਪੱਕੀਆਂ  ਕਰਨ ਦੀ ਮੁਹਿੰਮ ਸੀ। ਨਾਲ ਹੀ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਲੋਕਾਂ ਖਿਲਾਫ਼ ਇਸ   ਜ਼ਹਿਰੀ ਫਿਰਕੂ ਪ੍ਰਚਾਰ ਰਾਹੀਂ ਪਿਛਾਖੜੀ ਲਾਮਬੰਦੀ ਕਰਨ ਦਾ ਯਤਨ ਵੀ ਸੀ। ਅਮਿਤ ਸ਼ਾਹ ਦੀ ਅਗਵਾਈ ਭਾਜਪਾ ਦੇ ਕੇਂਦਰੀ ਮੰਤਰੀਆਂ  ਤੇ ਕਿੰਨੇ ਹੀ ਆਗੂਆਂ  ਨੇ ਸ਼ਾਹੀਨ ਬਾਗ ਦੇ ਸੰਘਰਸ਼ਸ਼ੀਲ ਲੋਕਾਂ ਖਿਲਾਫ ਭੜਕਾਊ ਪ੍ਰਚਾਰ ਚਲਾਇਆ ਸੀ। ਇਨ੍ਹਾਂ ਸੰਘਰਸ਼ ਕੇਂਦਰਾਂ ਨੂੰ ਮਿਨੀ ਪਾਕਿਸਤਾਨ ਕਰਾਰ ਦਿੱਤਾ ਸੀ ਤੇ ਦੇਸ਼ ਧਰੋਹੀਆਂ  ਦੇ ਅੱਡੇ ਗਰਦਾਨਿਆ ਸੀ। ਇਸ ਜ਼ਹਿਰੀਲੇ ਫ਼ਿਰਕੂ ਪ੍ਰਚਾਰ ਨੇ ਸਮਾਜ ਫਿਰਕੂ ਪਾਲਾਬੰਦੀਆਂ  ਨੂੰ ਹੋਰ ਡੂੰਘੀਆਂ  ਕਰਨ ਦਾ ਰੋਲ ਨਿਭਾਇਆ। ਭਾਜਪਾ ਦੇ ਇਨ੍ਹਾਂ ਨਾਪਾਕ ਇਰਾਦਿਆਂ  ਦੇ ਬਾਵਜੂਦ ਵੀ ਦਿੱਲੀ ਹੋਇਆ ਇਹ ਫਿਰਕੂ ਕਤਲੇਆਮ ਆਮ ਫਿਰਕੂ ਦੰਗੇ ਨਹੀਂ ਹਨ, ਸਗੋਂ ਜਾਹਰਾ ਤੌਰ ਤੇ ਜਥੇਬੰਦ ਕੀਤਾ ਗਿਆ ਮੁਸਲਮਾਨ ਫਿਰਕੇ ਦਾ ਕਤਲੇਆਮ ਹੈ।ਇਹਨਾਂ ਹਮਲਾਵਰਾਂ ਆਮ ਲੋਕ ਸ਼ਾਮਲ ਨਹੀਂ ਸਨ ਉਹਨਾਂ ਹੀ ਮੁਹੱਲਿਆਂ  ਵਸਦੇ ਆਮ ਹਿੰਦੂ ਲੋਕਾਂ ਨੂੰ ਭੜਕਾ ਕੇ ਨਾਲ ਵੀ ਨਹੀਂ ਰਲਾਇਆ ਜਾ ਸਕਿਆ। ਇਹ ਬਾਹਰਲੇ ਖੇਤਰਾਂ ਤੋਂ ਜਥੇਬੰਦ ਕਰਕੇ ਲਿਆਂ ਦੇ ਗਏ ਫਾਸ਼ੀ ਗ੍ਰੋਹ ਸਨ, ਜਿੰਨ੍ਹਾਂ ਨੂੰ ਮੁਸਲਮਾਨ ਭਾਈਚਾਰੇ ਦੇ ਘਰਾਂ ਵੜ ਕੇ ਕਤਲੋਗਾਰਦ ਮਚਾਉਣ, ਘਰਾਂ ਤੇ ਦੁਕਾਨਾਂ ਨੂੰ ਅੱਗਾਂ ਲਗਾਉਣ ਅਤੇ ਮਸਜਿਦਾਂ ਢਾਉਣ ਦੀ ਖੁੱਲ੍ਹ ਦਿੱਤੀ ਗਈ। ਸਥਾਨਕ ਹਿੰਦੂ ਆਬਾਦੀ ਦਾ ਵੱਡਾ ਹਿੱਸਾ ਤਾਂ ਮੁਸਲਮਾਨਾਂ ਦੀ ਰੱਖਿਆ ਅੱਗੇ ਆਇਆ ਹੈ ਕਈ ਮੁਹੱਲਿਆਂ  ਸ਼ਾਂਤੀ ਮਾਰਚ ਹੋਏ ਤੇ ਕਈਆਂ ਤਾਂ ਹਮਲਾਵਰਾਂ ਨੂੰ ਰੋਕਣ ਲਈ ਪਹਿਰੇ ਵੀ ਲੱਗੇ ਅਜਿਹੀਆਂ  ਕਈ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਰਹੀ ਹੈ, ਜਦੋਂ ਹਿੰਦੂ ਪਰਿਵਾਰਾਂ ਨੇ ਆਪ ਅੱਗੇ ਹੋ ਕੇ ਮੁਸਲਮਾਨਾਂ ਦੀ ਰੱਖਿਆ ਕੀਤੀ ਹੈ। ਦੁਨੀਆਂ  ਭਰ ਵੀ ਇਸ ਹਮਲੇ ਨੂੰ ਦੋ ਭਾਈਚਾਰਿਆਂ  ਦੇ ਟਕਰਾਅ ਦੀ ਥਾਂ ਤੇ ਹਕੂਮਤੀ ਸ਼ਮੂਲੀਅਤ ਨਾਲ ਜਥੇਬੰਦ ਕੀਤੇ ਗਏ ਕਤਲੇਆਮ ਵਜੋਂ ਹੀ ਦੇਖਿਆ ਜਾ ਰਿਹਾ ਹੈ ਇਸ ਸਮੁੱਚੇ ਘਟਨਾਕ੍ਰਮ ਦੀ ਸੂਤਰਧਾਰ ਵਜੋਂ ਭਾਜਪਾ ਹਕੂਮਤ ਇੱਕ ਫਿਰਕੂ ਫਾਸ਼ੀ ਹਕੂਮਤ ਵਜੋਂ ਹੋਰ ਵਧੇਰੇ ਨਸ਼ਰ ਹੋ ਰਹੀ ਹੈ।

ਇਸ ਕਤਲੇਆਮ ਰਾਹੀਂ ਭਾਜਪਾ ਹਕੂਮਤ ਨੇ ਫੌਰੀ ਤੌਰ ਤੇ ਮੁਲਕ ਭਰ ਉੱਠੇ ਹੋਏ ਅੰਦੋਲਨ ਨੂੰ ਕੁਚਲ ਦੇਣ ਦੇ ਨਾਪਾਕ ਇਰਾਦਿਆਂ  ਦੀ ਨੁਮਾਇਸ਼ ਲਾਈ ਹੈ। ਕੌਮੀ ਰਾਜਧਾਨੀ ਇਸ ਕਤਲੇਆਮ ਦੇ ਟਰੇਲਰ ਰਾਹੀਂ ਦੇਸ਼ ਭਰ ਸੜਕਾਂਤੇ ਉੱਤਰੇ ਹੋਏ ਮੁਸਲਮਾਨ ਭਾਈਚਾਰੇ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਹੈ ਭਾਜਪਾ ਹਕੂਮਤ ਵਲੋਂ ਥਾਂ-ਪੁਰ-ਥਾਂ ਹਿੰਦੂ ਫਾਸ਼ੀ ਗ੍ਰੋਹਾਂ ਨੂੰ ਜਥੇਬੰਦ ਕਰਕੇ ਮੁਸਲਮਾਨ ਭਾਈਚਾਰੇ ਤੇ    ਟੁੱਟ ਪੈਣ ਲਈ ਸ਼ਿਸ਼ਕਰਿਆ ਜਾ ਰਿਹਾ ਹੈ ਦਿੱਲੀ ਸ਼ਾਂਤੀ ਮਾਰਚ ਦੇ ਨਾਂ ਤੇ ਉਹੀ ਭੜਕਾਊ ਕਾਰਵਾਈਆਂ  ਮੁੜ ਦੁਹਰਾਈਆਂ  ਜਾ ਰਹੀਆਂ  ਹਨ।   29 ਫਰਵਰੀ ਨੂੰ ਦਿੱਲੀ ਜਥੇਬੰਦ ਕੀਤੇ ਗਏ ਅਜਿਹੇ ਸ਼ਾਂਤੀ ਮਾਰਚ ਫਿਰ ਉਹੀ ‘‘ਗੋਲੀ ਮਾਰੋ’’ ਦੇ ਨਾਅਰੇ ਲਗਾਏ ਗਏ ਹਨ। ਇੱਕ ਮਾਰਚ ਨੂੰ ਹਿੰਦੂਆਂ  ਨੂੰ ਇਕੱਠੇ ਹੋ ਕੇ ਸ਼ਾਹੀਨ ਬਾਗ ਵੱਲ ਮਾਰਚ ਕਰਨ ਦੇ ਸੱਦੇ ਦਿੱਤੇ ਗਏ ਹਨ ਤੇ ਦੇਸ਼ ਭਰ ਅਜਿਹੇ ਮਾਰਚ ਜਥੇਬੰਦ ਕਰਨ ਦੀ ਮੁਹਿੰਮ ਤੋਰਨ ਦਾ ਯਤਨ ਕੀਤਾ ਜਾ ਰਿਹਾ ਹੈ। ਯੂ. ਪੀ. , ਕਰਨਾਟਕ ਤੇ ਹੋਰਨਾਂ ਥਾਵਾਂ ਤੇ    ਵੀ ਅਜਿਹੇ ਮਾਰਚਾਂ ਦੇ ਨਾਂ ਹੇਠ ਹਿੰਦੂ ਫਿਰਕੂ ਭੀੜਾਂ ਇਕੱਠੀਆਂ  ਕਰਕੇ ਮੁਸਲਮਾਨ ਭਾਈਚਾਰੇ ਨੂੰ ਹਮਲਿਆਂ  ਦਾ ਨਿਸ਼ਾਨਾ ਬਣਾਉਣ ਦੀਆਂ  ਕੋਸ਼ਿਸ਼ਾਂ ਦਿਖਾਈ ਦੇ ਰਹੀਆਂ  ਹਨ। ਭਾਜਪਾ ਹਕੂਮਤ ਦਾ ਫਿਰਕੂ ਕਤਲੇਆਮ ਕਰਵਾਉਣ ਦਾ ਇਹ ਪਰਖਿਆ ਹੋਇਆ ਹਥਿਆਰ ਹੈ ਤੇ ਫਾਸ਼ੀ ਲਾਮਬੰਦੀਆਂ  ਦੇ ਜ਼ੋਰ ਲੋਕ ਟਾਕਰਾ ਕੁਚਲਣ ਦੀ ਇਸਦੀ ਨੀਤੀ ਹੈ, ਹੁਣ ਫਿਰ ਭਾਜਪਾ ਇਸੇ ਨੀਤੀ ਤੇ ਹੋਰ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ।

ਸੀ ਵਿਰੋਧੀ ਲੋਕ ਉਭਾਰ ਦੇ ਇਸ ਮੌਜੂਦਾ ਦੌਰ ਅੰਦਰ ਫੌਰੀ ਤੌਰ ਤੇ ਜਿੱਥੇ ਇੱਕ ਪਾਸੇ ਭਾਜਪਾ ਹਕੂਮਤ ਦੇ ਫਿਰਕੂ ਪਾਟਕਾਂ ਦੇ ਕਦਮਾਂ ਨੂੰ ਠੱਲ੍ਹਣ ਲਈ ਸਮਾਜ ਅੰਦਰ ਭਾਈਚਾਰਕ ਤੇ ਫਿਰਕੂ ਏਕਤਾ ਦਾ ਸੰਦੇਸ਼ ਉੱਚਾ ਕਰਨ ਦੀ ਜ਼ਰੂਰਤ ਹੈ, ਉੱਥੇ ਨਾਲ ਹੀ ਕੇਂਦਰੀ ਹਕੂਮਤ ਖਿਲਾਫ ਦਿੱਲੀ ਦੰਗਿਆਂ  ਦੇ ਦੋਸ਼ੀਆਂ  ਨੂੰ ਸਜ਼ਾਵਾਂ ਦਵਾਉਣ ਤੇ ਫਿਰਕੂ ਅਮਨ ਕਾਇਮ ਕਰਨ ਦੀ ਮੰਗ ਲਈ ਦਬਾਅ ਪਾਉਣ ਦੀ ਜ਼ਰੂਰਤ ਹੈ ਹਾਲਤ ਨੂੰ ਫਿਰਕੂ ਮੋੜਾ ਦੇਣ ਦੇ ਇਨ੍ਹਾਂ ਨਾਪਾਕ ਇਰਾਦਿਆਂ  ਨੂੰ ਮਾਤ ਦੇਣ ਦੀ ਜ਼ਰੂਰਤ ਹੈ। ਮੁਸਲਮਾਨ ਭਾਈਚਾਰੇ ਖਿਲਾਫ ਫਿਰਕੂ ਹਮਲੇ ਕਰਵਾਉਣ ਦੀਆਂ  ਗੁੰਦੀਆਂ  ਜਾ ਰਹੀਆਂ  ਗੋਂਦਾਂ ਨੂੰ ਅਸਫਲ ਕਰਨ ਲਈ ਸਭਨਾਂ ਲੋਕ ਪੱਖੀ ਸ਼ਕਤੀਆਂ  ਨੂੰ ਧੜੱਲੇ ਨਾਲ ਅੱਗੇ ਆਉਣ ਦੀ ਲੋੜ ਹੈ ਆਪੋ ਆਪਣੇ ਖੇਤਰਾਂ ਤੇ ਥਾਵਾਂ ਤੋਂ ਕੇਂਦਰੀ ਹਕੂਮਤ ਖਿਲਾਫ ਜ਼ੋਰਦਾਰ ਆਵਾਜ਼ ਉਠਾਉਂਦਿਆਂ  ਉਸਦੇ ਸਰਗਰਮ ਦਖਲ ਦੀ ਮੰਗ ਕਰਨੀ ਚਾਹੀਦੀ ਹੈ ਕਪਿਲ ਮਿਸ਼ਰੇ, ਅਨੁਰਾਗ ਠਾਕੁਰ ਵਰਗਿਆਂ  ਸਮੇਤ ਸਭਨਾਂ ਫਿਰਕੂ ਅਨਸਰਾਂ ਨੂੰ ਫੌਰੀ ਗਿ੍ਰਫਤਾਰ ਤੇ    ਮੁਕੱਦਮੇ ਚਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਫਿਰਕੂ ਅਮਨ ਕਾਇਮ ਰੱਖਣ ਤੇ ਨਾਲ ਹੀ ਦਿੱਲੀ ਕਤਲੇਆਮ ਦੇ ਦੋਸ਼ੀਆਂ  ਨੂੰ ਗਿ੍ਰਫਤਾਰ ਕਰਵਾਉਣ ਲਈ ਦਬਾਅ ਬਣਾਉਣ ਦੀ ਸਰਗਰਮੀ ਗੁੰਦਵੀਂ ਸਰਗਰਮੀ ਹੀ ਬਣਦੀ ਹੈ ਤੇ ਇਹ ਇੱਕ ਦੂਜੇ ਦੀ ਪੂਰਕ ਹੀ ਹੈ ਫਿਰਕੂ ਅਨਸਰਾਂ ਨੂੰ ਕਾਬੂ ਕਰਨ ਤੇ ਮਿਸਾਲੀ ਸਜ਼ਾਵਾਂ ਰਾਹੀਂ ਹੀ ਫਿਰਕੂ ਜ਼ਹਿਰ ਦਾ ਪਸਾਰਾ ਕਰਨ ਨੂੰ ਵਰਜਿਆ ਜਾ ਸਕਦਾ ਹੈ। ਫਿਰਕੂ ਅਮਨ ਕਾਇਮ ਕਰਨ ਲਈ ਹਕੂਮਤ ਤੇ ਜੋਰਦਾਰ ਦਬਾਅ ਬਣਾਉਣਾ ਚਾਹੀਦਾ ਹੈ ਹੁਣ ਤੱਕ ਦੇ ਫਿਰਕੂ ਕਤਲੇਆਮਾਂ, ਮਗਰੋਂ ਇਨਸਾਫ ਅਮਲ ਦਾ ਇਤਿਹਾਸ ਵੀ ਇਹੀ ਦੱਸਦਾ ਹੈ ਤੇ ਭਾਜਪਾ ਹਕੂਮਤ ਦੀ ਸਿੱਧੀ ਸ਼ਮੂਲੀਅਤ ਵੀ ਅਜਿਹਾ ਹੀ ਤੱਥ ਹੈ ਜਿਹੜਾ ਇਹ ਬੁੱਝਣ ਲਈ ਕਾਫ਼ੀ ਹੈ ਕਿ ਇਸ ਕਹਿਰ ਦਾ ਸ਼ਿਕਾਰ ਹੋਏ ਲੋਕ ਇਨਸਾਫ਼ ਦੀ ਉਮੀਦ ਕਿਵੇਂ ਕਰਨਗੇ! ਅੱਧੀ ਰਾਤ ਨੂੰ ਅਦਾਲਤ ਲਾ ਕੇ ਪੁਲਿਸ ਨੂੰ ਕਾਰਵਾਈ ਦੀ ਹਦਾਇਤ ਕਰਨ ਵਾਲੇ ਦਿੱਲੀ ਹਾਈਕੋਰਟ ਦੇ   ਜੱਜ ਦਾ ਰਾਤੋ ਰਾਤ ਕੀਤਾ ਤਬਾਦਲਾ ਇਨਸਾਫ਼ਦੇਣ ਦੇ ਕੇਂਦਰੀ ਹਕੂਮਤ ਦੇ ਇਰਾਦਿਆਂ  ਦੀ ਨੁਮਾਇਸ਼ ਤਾਂ ਲਗਾ ਹੀ ਚੁੱਕਿਆ ਹੈ। ਇਸ ਸਾੜ੍ਹਸਤੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਮੁਲਕ ਦੇ ਮੁਸਲਮਾਨ ਭਾਈਚਾਰੇ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਕਰਨ, ਫਿਰਕੂ ਅਮਨ ਕਾਇਮ ਕਰਨ ਤੇ ਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਇੰਤਜ਼ਾਮ ਕਰਨ ਦੀਆਂ  ਮੰਗਾਂ ਦੁਆਲੇ ਸਭਨਾਂ ਲੋਕ ਪੱਖੀ ਸ਼ਕਤੀਆਂ  ਨੂੰ ਡਟਣਾ ਚਾਹੀਦਾ ਹੈ, ਇਨ੍ਹਾਂ ਮੰਗਾਂ ਨੂੰ ਸਰਗਰਮ ਸੰਘਰਸ਼ ਦਾ ਮਸਲਾ ਬਣਾਉਣਾ ਚਾਹੀਦਾ ਹੈ, ਪੰਜਾਬ ਅੰਦਰ ਕਈ ਜਨਤਕ ਜਥੇਬੰਦੀਆਂ  ਵੱਲੋਂ ਇਸ ਦਿਸ਼ਾ ਕੀਤੇ ਜਾ ਰਹੇ ਯਤਨ ਬਹੁਤ ਮਹੱਤਵਪੂਰਨ ਹਨ ਇਨ੍ਹਾਂ ਯਤਨਾਂ ਨੂੰ ਹੋਰ ਤੇਜ਼ ਕਰਨ ਤੇ ਵਿਸ਼ਾਲ ਬਣਾਉਣ ਦੀ ਜ਼ਰੂਰਤ ਹੈ।