Sunday, January 27, 2019

ਭਾਰਤ ਜੰਗੀ ਹਥਿਆਰਾਂ ਦੀ ਖਰੀਦਦਾਰੀ ਦਾ ਸਭ ਤੋਂ ਵੱਡਾ ਗਾਹਕ



ਭਾਰਤ ਜੰਗੀ ਹਥਿਆਰਾਂ ਦੀ ਖਰੀਦਦਾਰੀ ਦਾ ਸਭ ਤੋਂ ਵੱਡਾ ਗਾਹਕ

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਨੇ ਸਾਲ 2018 ਦੇ ਸ਼ੁਰੂ ਚ ਕੌਮਾਂਤਰੀ ਹਥਿਆਰ ਵਿੱਕਰੀ ਦੇ ਰੁਝਾਨ ਬਾਰੇ 2013 ਤੋਂ 2017 ਦੇ ਰੁਝਾਨ ਬਾਰੇ ਇੱਕ ਜਾਇਜ਼ੇ ਚ ਕਿਹਾ ਹੈ ‘‘ਭਾਰਤ ਵੱਡੇ ਹਥਿਆਰਾਂ ਦਾ ਸਭ ਤੋਂ ਵੱਡਾ ਦਾਅਵੇਦਾਰ ਬਣ ਕੇ ਉੱਭਰਿਆ ਹੈ ਤੇ ਇਸ ਨੇ ਦੁਨੀਆਂ ਭਰ ਚ ਕੀਤੀ ਗਈ ਖਰੀਦ ਦਾ 12 ਫੀਸਦੀ ਹਿੱਸਾ ਖਰੀਦਿਆ ਹੈ ਸਿਪਰੀ ਪਿਛਲੇ 50 ਸਾਲਾਂ ਤੋਂ ਹਥਿਆਰਾਂ ਦੇ ਕੌਮਾਂਤਰੀ ਵਪਾਰ ਤੇ ਨਿਗਾਹ ਰੱਖਦਾ ਆ ਰਿਹਾ ਹੈ ਇਸ ਨੇ ਮੌਜੂਦਾ ਪੰਜ ਸਾਲਾਂ ਦੇ ਹਥਿਆਰ ਵਪਾਰ ਦੀ ਇਸ ਤੋਂ ਪਹਿਲਾਂ ਦੇ ਪੰਜ ਸਾਲਾਂ (2008 ਤੋਂ 2012) ਨਾਲ ਤੁਲਨਾ ਕਰਕੇ ਇਹ ਨਤੀਜਾ ਕੱਢਿਆ ਹੈ ਕਿ ਭਾਰਤ ਦੀਆਂ ਦਰਾਮਦਾਂ 24 ਫੀਸਦੀ ਦਾ ਵਾਧਾ ਹੋਇਆ ਹੈ ਇਹ ਮੇਕ ਇਨ ਇੰਡੀਆ ਦੀ ਧੀਮੀ ਤੋਰ ਤੇ ਭਾਰਤ ਵੱਲੋਂ ਅਤਿ-ਅਧੁਨਿਕ ਹਥਿਆਰ, ਜੰਗੀ ਸਾਜ਼ੋ-ਸਮਾਨ ਤੇ ਗੋਲਾ-ਬਾਰੂਦ ਨਿਰਮਾਣ ਕਰਨ ਪੱਖੋਂ ਇਸਦੀ ਨਾਕਾਮੀ ਦਾ ਸੂਚਕ ਹੈ

No comments:

Post a Comment