Sunday, January 27, 2019

ਸਾਂਝੇ ਤੇ ਤਿੱਖੇ ਘੋਲਾਂ ਲਈ ਇਨਕਲਾਬੀ ਟਰੇਡ ਯੂਨੀਅਨ ਪਹੁੰਚ ਦਾ ਮਹੱਤਵ



ਅਧਿਆਪਕ ਸੰਘਰਸ਼ ਦੇ ਝਰੋਖੇ ਚੋਂ:

ਸਾਂਝੇ ਤੇ ਤਿੱਖੇ ਘੋਲਾਂ ਲਈ ਇਨਕਲਾਬੀ ਟਰੇਡ ਯੂਨੀਅਨ ਪਹੁੰਚ ਦਾ ਮਹੱਤਵ

ਲੰਘੇ ਸਾਰੇ ਵਰ੍ਹੇ ਦੌਰਾਨ ਲੋਕਾਂ ਦੀ ਲਹਿਰ ਦਾ ਖਿੱਚ-ਕੇਂਦਰ ਬਣ ਕੇ ਉਭਰੇ ਰਹੇ ਅਧਿਆਪਕ ਸੰਘਰਸ਼ ਦੇ ਪਦਾਰਥਕ ਪ੍ਰਪਤੀਆਂ ਤੋਂ ਵਾਂਝੇ ਰਹਿ ਜਾਣ ਨੇ ਨਾ ਸਿਰਫ ਅਧਿਆਪਕਾਂ ਸਾਹਮਣੇ ਸਗੋਂ ਸੂਬੇ ਦੀ ਸਮੁੱਚੀ ਟਰੇਡ ਯੂਨੀਅਨ ਲਹਿਰ ਸਾਹਮਣੇ ਕਈ ਤਰ੍ਹਾਂ ਦੇ ਸੁਆਲ ਉਭਾਰੇ ਹਨ ਟਰੇਡ ਯੂਨੀਅਨ ਲਹਿਰ ਦੀਆਂ ਨੀਤੀਆਂ ਤੇ ਦਾਅਪੇਚਾਂ ਬਾਰੇ ਵੀ ਅਧਿਆਪਕ ਸਫਾਂ ਚ ਵਿਆਪਕ ਚਰਚਾ ਛੇੜ ਦਿੱਤੀ ਹੈ ਚਾਹੇ ਸੰਘਰਸ਼ ਦੀਆਂ ਮੰਗਾਂ ਅਜੇ ਨਹੀਂ ਮਨਵਾਈਆਂ ਜਾ ਸਕੀਆਂ ਪਰ ਤਾਂ ਵੀ ਸੂਬੇ ਦੀ ਟਰੇਡ ਯੂਨੀਅਨ ਲਹਿਰ ਚ ਸੰਘਰਸ਼ ਮਹੌਲ ਦਾ ਸੰਚਾਰ ਕਰਨ ਚ ਇਸਨੇ ਅਹਿਮ ਰੋਲ ਨਿਭਾਇਆ ਹੈ ਇਸਨੇ ਸੂਬੇ ਦੇ ਲੋਕਾਂ ਮੂਹਰੇ ਕਾਂਗਰਸ ਹਕੂਮਤ ਵੱਲੋਂ ਲੋਕਾਂ ਦੇ ਹਿਤਾਂ ਤੇ ਬੋਲੇ ਹੋਏ ਨੀਤੀ ਹੱਲੇ ਦੀ ਤਿੱਖ ਤੇ ਗਹਿਰਾਈ ਪੂਰੇ ਜੋਰ ਨਾਲ ਉਭਾਰ ਦਿੱਤੀ ਹੈ ਤੇ ਇਸ ਹਮਲੇ ਲਈ ਹਰ ਹਰਬੇ ਵਰਤ ਰਹੀ ਹਕੂਮਤ ਦੇ ਕਿਰਦਾਰ ਤੇ ਵਿਹਾਰ ਦੀ ਨੁਮਾਇਸ਼ ਲਾ ਦਿੱਤੀ ਹੈ ਮਹੀਨਿਆਂ ਬੱਧੀ ਚੱਲੇ ਲੰਮੇ ਤੇ ਸਖਤ ਜਾਨ ਸੰਘਰਸ਼ ਨੇ ਅਧਿਆਪਕਾਂ ਅੰਦਰ ਇਹਨਾਂ ਹਮਲਿਆਂ ਖਿਲਾਫ ਪੈਦਾ ਹੋ ਰਹੇ ਰੋਹ ਤੇ ਇਸਦੇ ਟਾਕਰੇ ਦੀ ਪ੍ਰਬਲ ਹੋ ਰਹੀ ਤਾਂਘ ਦੇ ਦੀਦਾਰ ਕਰਵਾਏ ਹਨ ਇਹ ਤਾਂਘ ਸਿੱਖਿਆ ਖੇਤਰ ਚ ਨਿੱਜੀਕਰਨ ਦੇ ਹੱਲੇ ਖਿਲਾਫ ਵਿਸ਼ਾਲ ਸੰਘਰਸ਼ ਲਹਿਰ ਉਸਾਰਨ ਲਈ ਜਰਖੇਜ਼ ਅਧਾਰ ਬਣਨੀ ਹੈ ਇਸ ਲਮਕਵੇ ਸੰਘਰਸ਼ ਨੇ ਹਕੂਮਤੀ ਹੱਲੇ ਦੇ ਅਸਰਦਾਰ ਟਾਕਰੇ ਦੀਆਂ ਸੰਭਾਵਨਾਵਾਂ ਨੂੰ ਅਧਿਆਪਕ ਜਨਤਾ ਅੰਦਰ ਜਗਾਇਆ ਹੈ ਤੇ ਲੀਡਰਸ਼ਿੱਪਾਂ ਮੂਹਰੇ ਇਸ ਲੜਨ ਤਾਂਘ ਨੂੰ ਹਕੂਮਤੀ ਹੱਲੇ ਦੇ ਅਸਰਦਾਰ ਟਾਕਰੇ ਚ ਢਾਲਣ ਦਾ ਕਾਰਜ ਵਧੇਰੇ ਉਘਾੜ ਕੇ ਪੇਸ਼ ਕੀਤਾ ਹੈ ਕੈਟਾਗਰੀਆਂ ਦੀਆਂ ਵੰਡੀਆਂ ਚ ਪਾਟੀ ਹੋਈ ਅਧਿਆਪਕ ਤਾਕਤ ਦੇ ਜੁੜ ਜਾਣ ਨੇ ਜੋ ਅਧਿਆਪਕਾਂ ਚ ਆਪਣੀ ਜਥੇਬੰਦਕ ਤਾਕਤ ਦਾ ਭਰੋਸਾ ਪੈਦਾ ਕੀਤਾ ਹੈ, ਇਸ ਦੇ ਬਾਵਜੂਦ ਕੀਤਾ ਹੈ , ਕਿ ਸੰਘਰਸ਼ ਚੋ ਅਜੇ ਕੁੱਝ ਠੋਸ ਵੱਟਤ ਨਹੀਂ ਹੋਈ ਇਹ ਸੰਘਰਸ਼ ਤਜਰਬਾ ਅਧਿਆਪਕ ਵਰਗ ਚ ਆਪਣੀ ਤਾਕਤ ਤੇ ਸੰਘਰਸ਼ ਦੀ ਸਾਰਥਕਤਾ ਬਾਰੇ ਬੇਵਿਸ਼ਵਾਸ਼ੀ ਪੈਦਾ ਨਹੀਂ ਕਰ ਸਕਿਆ ਸਗੋਂ ਸੰਘਰਸ਼ ਚ ਪਹੁੰਚਾਂ ਤੇ ਦਾਅ-ਪੇਚਾਂ ਬਾਰੇ ਸਰੋਕਾਰ ਵਧੇਰੇ ਭਖਵੇਂ ਰੂਪ ਚ ਪ੍ਰਗਟ ਹੋਏ ਹਨ ਘੋਲ ਦੌਰਾਨ ਅਪਣਾਏ ਗਏ ਪੈਂਤੜੇ ਤੇ ਘੋਲ ਲੜਨ ਦੀਆਂ ਨੀਤੀਆਂ ਗੰਭੀਰ ਸੁਆਲਾਂ ਹੇਠ ਆਈਆਂ ਹਨ ਅਜਿਹਾ ਇਸ ਕਰਕੇ ਹੀ ਵਾਪਰਿਆ ਕਿਉਕਿ ਅਧਿਆਪਕਾਂ ਦੀ ਵਿਸ਼ਾਲ ਲਾਮਬੰਦੀ ਤੇ ਸੰਘਰਸ਼ ਇਰਾਦਿਆਂ ਦੇ ਪ੍ਰਗਟਾਵਿਆਂ ਮੂਹਰੇ ਹਕੂਮਤ ਬਚਾਅ ਦੇ ਪੈਂਤੜੇ ਤੇ ਜਾਂਦੀ ਹੋਈ ਦੇਖੀ ਜਾ ਚੁੱਕੀ ਸੀ ਤੇ ਆਪਣੀ ਤਾਕਤ ਦੇ ਜੋਰ ਤੇ ਜਿੱਤ ਹਾਸਲ ਕਰ ਲੈਣ ਦੀਆਂ ਆਸਾਂ ਜਾਗ ਉਠੀਆਂ ਸਨ ਜੇਕਰ ਅਜਿਹੀ ਹਾਲਤ ਚ ਉਹ ਆਸਾਂ ਪੂਰੀਆਂ ਨਹੀਂ ਹੋਈਆਂ ਤਾਂ ਸੰਘਰਸ਼ ਲਈ ਨੀਤੀਆਂ ਤੇ ਕਦਮਾਂ ਦਾ ਸ¹ਆਲਾਂ ਹੇਠ ਆਉਣਾ ਸ¹ਭਾਵਕ ਤੇ ਵਾਜਬ ਵਰਤਾਰਾ ਹੈ ਤੇ ਅਧਿਆਪਕਾਂ ਦੀਆਂ ਹਰ ਪੱਧਰ ਦੀਆਂ ਪਰਤਾਂ ਚ ਇਹ ਜੋਰਦਾਰ ਚਰਚਾ ਛਿੜੀ ਹੈ ਉਸ ਹਾਲਤ ਚ ਲਾਜ਼ਮੀ ਹੀ ਵਿਸ਼ਾਲ ਜਨਤਕ ਸੰਘਰਸ਼ਾਂ ਲਈ ਸਹੀ ਪਹੁੰਚ ਤੇ ਤਰੀਕਾਕਾਰ ਨੂੰ ਉਭਾਰਨ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ
ਮੌਜੂਦਾ ਅਧਿਆਪਕ ਸੰਘਰਸ਼ ਦਾ ਤਜਰਬਾ ਕਈ ਪੱਖਾਂ ਤੋਂ ਸੂਬੇ ਦੀ ਅਧਿਆਪਕ ਲਹਿਰ ਲਈ ਅਹਿਮ ਸਬਕ ਦਿੰਦਾ ਹੈ ਹਥਲੀ ਲਿਖਤ ਚ ਸਭਨਾਂ ਦੀ ਚਰਚਾ ਸੰਭਵ ਨਹੀਂ ਹੈ ਤਾਂ ਵੀ, ਦੋ ਪੱਖ ਵਿਸ਼ੇਸ਼ ਕਰਕੇ ਗਹੁ ਕਰਨਯੋਗ ਹਨ ਇੱਕ ਪੱਖ ਖਿੰਡੀ ਪੁੰਡੀ ਅਧਿਆਪਕ ਲਹਿਰ ਦੀ ਏਕਤਾ ਉਸਾਰਨ ਲਈ ਸਾਂਝੇ ਸੰਘਰਸ਼ ਉਸਾਰਨ ਵਾਸਤੇ ਸਹੀ ਨੀਤੀਆਂਦੇ ਮਹੱਤਵ ਨੂੰ ਬੁੱਝਣ ਦਾ ਹੈ ਤੇ ਦੂਜਾ ਪੱਖ ਤਿੱਖੇ ਨੀਤੀ ਹਮਲਿਆਂ ਦੇ ਦੌਰ ਚ ਸੰਘਰਸ਼ਾਂ ਦੌਰਾਨ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਨੂੰ ਸਹੀ ਢੰਗ ਨਾਲ ਨਜਿੱਠਣ ਦਾ ਹੈ
ਲੰਮੇ ਅਰਸੇ ਤੋਂ ਸੂਬੇ ਦੀ ਅਧਿਆਪਕ ਲਹਿਰ ਖਿੰਡੀ ਹੋਈ ਹੈ ਪਹਿਲਾਂ ਖਾਸ ਸਿਆਸੀ ਵਿਚਾਰਾਂ ਦੇ ਅਧਾਰ ਤੇ ਯੂਨੀਅਨਾਂ ਬਣਾਉਣ ਦੀ ਗਲਤ ਪਹੁੰਚ ਨੇ ਅਧਿਆਪਕ ਲਹਿਰ ਦਾ ਭਾਰੀ ਹਰਜਾ ਕੀਤਾ ਸੀ ਮਗਰਲੇ ਤਾਜ਼ਾ ਅਰਸੇ ਚ ਹਾਲਤ ਅੰਦਰ ਕੈਟੇਗਿਰੀਆਂ ਦੀ ਹੋਂਦ ਦਾ ਵਿਸ਼ੇਸ਼ ਪੱਖ ਉੱਭਰ ਆਇਆ ਮੰਗਾਂ ਦੇ ਵਖਰੇਵਿਆਂ ਦੇ ਹਕੀਕੀ ਅਧਾਰ ਨੇ ਕਈ ਵੰਨਗੀਆਂ ਦੀਆਂ ਜਥੇਬੰਦੀਆਂ ਹੋਂਦ ਚ ਲੈ ਆਂਦੀਆਂ ਤੇ ਅਧਿਆਪਕ ਲਹਿਰ ਦੀ ਚੋਟ ਸ਼ਕਤੀ ਕਮਜੋਰ ਹੋ ਗਈ ਦੂਜੇ ਪਾਸੇ ਹੁਣ ਹਕੂਮਤੀ ਹੱਲਾ ਵੀ ਕਈ ਗੁਣਾ ਤੇਜ਼ ਹੋ ਚੁੱਕਾ ਹੈ ਔਖੀਆਂ ਕੰਮ ਹਾਲਤਾਂ ਰੈਗੂਲਰ ਅਧਿਆਪਕਾਂ ਦਾ ਵੀ ਦਮ ਘੁੱਟ ਰਹੀਆਂ ਹਨ ਤੇ ਠੇਕਾ ਭਰਤੀ ਨੀਤੀ ਵੀ ਵੱਡੇ ਹਿੱਸੇ ਦੀ ਕਿਰਤ ਨਿਚੋੜ ਰਹੀ ਹੈ ਇਹ ਦ¹ੱਭਰ ਹੋ ਰਹੀ ਹਾਲਤ ਅਧਿਆਪਕ ਵਰਗ ਨੂੰ ਸੰਘਰਸ਼ ਵੱਲ ਧੱਕ ਰਹੀ ਹੈ ਇਸ ਹਾਲਤ ਦਾ ਟਾਕਰਾ ਕਰਨ ਦੀ ਤਾਂਘ ਪੈਦਾ ਹੋ ਰਹੀ ਹੈ ਇਹ ਤਾਂਘ ਵਿਸ਼ਾਲ ਏਕਤਾ ਦੀ ਜਰੂਰਤ ਪੈਦਾ ਕਰਦੀ ਹੈ ਸਭ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ ਦਾ ਵਿਚਾਰ ਆਮ ਅਧਿਆਪਕਾਂ ਚ ਮਕਬੂਲ ਹੋ ਰਿਹਾ ਹੈ ਤੇ ਮੌਜੂਦਾ ਸੰਘਰਸ਼ ਇਹਦਾ ਜਾਹਰਾ ਪ੍ਰਗਟਾਵਾ ਹੈ ਜਿੱਥੇ ਵਿਆਪਕ ਲਾਮਬੰਦੀ ਚ ਇਕ ਅਹਿਮ ਕਾਰਨ ਸਾਂਝੇ ਸੰਘਰਸ਼ ਪਲੇਟਫਾਰਮ ਦਾ ਬਣਨਾ ਹੈ ਇਸ ਪਲੇਟਫਾਰਮ ਦਾ ਬਣਨਾ ਅਧਿਆਪਕਾਂ ਦੀ ਇਸੇ ਏਕਤਾ ਤਾਂਘ ਨੂੰ ਹੀ ਹੁੰਗਾਰਾ ਸੀ ਇਸ ਲਈ ਸਾਂਝਾ ਸੰਘਰਸ਼ ਹੀ ਮੌਜੂਦਾ ਸਮੇਂ ਦੀ ਅਣਸਰਦੀ ਲੋੜ ਬਣਿਆ ਹੋਇਆ ਹੈ ਤੇ ਅਧਿਆਪਕ ਵਰਗ ਦੀ ਤਾਂਘ ਵੀ ਇਹੀ ਹੈ ਵੱਖ ਵੱਖ ਕੈਟਾਗਰੀਆਂ ਤੇ ਮੰਗਾਂ ਦੇ ਵਖਰੇਵਿਆਂ ਦੀ ਹਕੀਕੀ ਹਾਲਤ ਕਾਰਨ ਸਾਂਝੇ ਸੰਘਰਸ਼ ਉਸਾਰਨ ਤੇ ਚਲਾਉਣ ਲਈ ਇਸ ਦੀਆਂ ਮੁਸ਼ਕਲਾਂ ਤੇ ਗੁੰਝਲਾਂ ਨੂੰ ਸਹੀ ਪਹੁੰਚ ਨਾਲ ਨਜਿੱਠਣਾ ਬਹੁਤ ਜਰੂਰੀ ਹੈ ਇਸ ਪਹੁੰਚ ਤੋਂ ਬਿਨਾਂ ਸਾਂਝ ਦੀ ਤਾਂਘ ਨੂੰ ਹਕੀਕਤ ਚ ਨਹੀਂ ਪਲਟਿਆ ਜਾ ਸਕਦਾ ਤੇ ਵਿਸ਼ਾਲ ਅਧਿਆਪਕ ਏਕਤਾ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ ਇਸ ਏਕਤਾ ਤੋਂ ਬਿਨਾਂ ਹਕੂਮਤੀ ਹੱਲੇ ਦਾ ਅਸਰਦਾਰ ਟਾਕਰਾ ਨਹੀਂ ਕੀਤਾ ਜਾ ਸਕਦਾ
ਅਜਿਹੀ ਹਾਲਤ ਵਿਚ ਦੋ ਦਰਜਨ ਜਥੇਬੰਦੀਆਂ ਵਾਲੇ ਕਿਸੇ ਮੰਚ ਦੇ ਸੰਚਾਲਨ ਲਈ ਵਿਸ਼ਾਲ ਏਕਤਾ ਦੇ ਨਕਤਾ-ਨਜ਼ਰ ਤੋਂ ਹਰ ਵੰਨਗੀ ਨੂੰ ਬਰਾਬਰ ਦਾ ਮਹੱਤਵ ਦੇਣ ਦੀ ਪਹੁੰਚ ਲੋੜੀਂਦੀ ਹੈ ਅਜਿਹੇ ਮੰਚ ਘੱਟੋ ਘੱਟ ਸਹਿਮਤੀ ਦੇ ਅਧਾਰ ਤੇ ਬਣਦੇ ਹਨ ਤੇ ਵੱਧ ਤੋਂ ਵੱਧ ਕਰਨਾ ਚਾਹੁੰਦੀ ਜਥੇਬੰਦੀ ਆਪਣੇ ਤੌਰ ਤੇ ਕਰਨ ਦਾ ਅਖਤਿਆਰ ਰਖਦੀ ਹੈ ਇਹਨਾਂ ਸਾਂਝੇ ਸੰਘਰਸ਼ ਪਲੈਟਫਾਰਮਾਂ ਚ ਸ਼ਾਮਲ ਜਥੇਬੰਦੀਆਂ ਦੀ ਆਪਣੀ ਆਜ਼ਾਦ ਸ਼ਨਾਖਤ ਬਰਕਰਾਰ ਰਹਿਣੀ ਚਾਹੀਦੀ ਹੈ ਸਾਂਝਾ ਸੰਘਰਸ਼ ਹੋ ਹੀ ਤਾਂ ਸਕਦਾ ਹੈ ਤੇ ਇਹ ਸਾਂਝ ਬਰਾਬਰੀ ਦੇ ਅਧਾਰ ਤੇ ਹੀ ਉੱਸਰ ਸਕਦੀ ਹੈ ਹਰ ਜਥੇਬੰਦੀ ਦਾ ਆਪਣੀਆਂ ਮੰਗਾਂ ਨਾਲ ਸਬੰਧਤ ਫੈਸਲੇ ਕਰਨ ਦਾ ਅਧਿਕਾਰ ਸਲਾਮਤ ਰਹਿਣਾ ਚਾਹੀਦਾ ਹੈ ਇਸ ਚ ਸਰਕਾਰ ਨਾਲ ਆਪਣੀ ਮੰਗ ਤੇ ਆਪ ਗੱਲ ਕਰਨ ਦੇ ਅਖਤਿਆਰ ਤੋਂ ਲੈ ਕੇ ਆਪਣੀ ਮੰਗ ਮਨਵਾਉਣ ਲਈ ਨਿੱਕਲਦੇ ਹਰ ਕਦਮ ਬਾਰੇ ਫੈਸਲੇ ਲੈਣ ਦਾ ਅਧਿਕਾਰ ਸ਼ਾਮਲ ਹੈ ਇਸੇ ਕਾਰਨ ਹੀ ਅਜਿਹੇ ਮੰਚ ਚ ਫੈਸਲੇ ਬਹ¹ ਸੰਮਤੀ /ਘੱਟ ਸੰਮਤੀ ਦੇ ਅਧਾਰ ਤੇ ਠੋਸੇ ਨਹੀਂ ਜਾ ਸਕਦੇ, ਸਗੋਂ ਆਮ ਸਹਿਮਤੀ ਬਣਾ ਕੇ ਚੱਲਣਾ ਹੀ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਦਾ ਢੱਕਵਾਂ ਅਸੂਲ ਬਣਦਾ ਹੈ ਅਜਿਹਾ ਕਰਨਾ ਉਦੋਂ ਹੋਰ ਵੀ ਜਰੂਰੀ ਹੋ ਜਾਂਦਾ ਹੈ ਜਦੋਂ ਅਜੇ ਕੈਟੇਗਿਰੀਆਂ ਦੀਆਂ ਵੰਡੀਆਂ ਨੇ ਸ਼ੰਕਿਆਂ ਤੇ ਵਿੱਥਾਂ ਦੀ ਹਾਲਤ ਪੈਦਾ ਕੀਤੀ ਹੋਈ ਹੈ ਵੱਖ ਵੱਖ ਕੈਟੇਗਿਰੀਆਂ ਦੀਆਂ ਮੰਗਾਂ ਦੇ ਵਖਰੇਵਿਆਂ ਕਰਕੇ ਸੰਘਰਸ਼ ਤਾਂਘ ਤੇ ਤਿਆਰੀ ਚ ਕਾਫੀ ਅਣਸਾਵਾਂਪਣ ਮੌਜੂਦ ਹੈ ਅਜਿਹੀ ਹਾਲਤ ਚ ਨਾ ਹੀ ਸਾਂਝ ਕਿਸੇ ਲਈ ਜੂੜ ਬਣਨੀ ਚਾਹੀਦੀ ਹੈ ਤੇ ਨਾ ਹੀ ਕੋਈ ਘੜੀਸਿਆ ਜਾਣਾ ਚਾਹੀਦਾ ਹੈ ਇਸ ਲਈ ਆਪੋ ਆਪਣੇ ਐਕਸ਼ਨਾਂ ਸਮੇਤ ਸਾਂਝੇ ਐਕਸ਼ਨਾਂ ਦੇ ਗੇੜ ਚਲਦੇ ਰਹਿਣ ਦੀ ਗੁੰਜਾਇਸ਼ ਰਹਿਣੀ ਚਾਹੀਦੀ ਹੈ ਅਜਿਹੀ ਹਾਲਤ ਚ ਏਨੀਆਂ ਵੰਨਗੀਆਂ ਦੀ ਸਾਂਝ ਸਾਕਾਰ ਹੋਣ ਲਈ ਆਪਸੀ ਭਰੋਸਾ ਬਣਾਈ ਰੱਖਣਾ ਲਾਜ਼ਮੀ ਹੈ ਤੇ ਉਹ ਉਪਰੋਕਤ ਪਹੁੰਚ ਤੋਂ ਬਿਨਾਂ ਨਹੀਂ ਰਹਿ ਸਕਦਾ ਸਾਂਝੇ ਅਧਿਆਪਕ ਮੋਰਚੇ ਦਾ ਤਜਰਬਾ ਏਸ ਰੋਸ਼ਨੀ ਚ ਦੇਖਿਆ ਤੇ ਅੰਗਿਆ ਜਾਣਾ ਚਾਹੀਦਾ ਹੈ ਖਾਸ ਕਰਕੇ ਫੈਸਲਿਆਂ, ਅਖਤਿਆਰਾਂ ਦਾ ਕੇਂਦਰੀਕਰਨ ਲਾਜ਼ਮੀ ਹੀ ਏਨੀਆਂ ਵੰਨਗੀਆਂ ਦੀਆਂ ਜਥੇਬੰਦੀਆਂ ਦੀ ਸਾਂਝ ਨੂੰ ਸਾਕਾਰ ਕਰਨ ਚ ਰ¹ਕਾਵਟ ਬਣਦਾ ਹੈ ਇਹ ਘੱਟੋ ਘੱਟ ਹਾਸਲ ਸਾਂਝ ਨੂੰ ਗੰਭੀਰ ਹਰਜਾ ਪਹੰਚਾਉਦਾ ਹੈ ੱਝ ਜਥੇਬੰਦੀਆਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਤੇ ਕੱਝ ਨੂੰ ਵਾਂਝੇ ਰੱਖ ਕੇ, ਸੰਘਰਸ਼ ਸਾਂਝ ਤੇ ਆਂਚ ਆਉਣ ਦੀ ਹਾਲਤ ਬਣਦੀ ਹੈ ਕਿਸੇ ਜਥੇਬੰਦੀ ਦਾ ਆਪਣੀ ਮੰਗ ਲਈ ਸੰਘਰਸ਼ ਜਾਰੀ ਰੱਖਣਾ ਸਾਂਝੇ ਸੰਘਰਸ਼ ਦੀ ਭਾਵਨਾ ਨਾਲ ਟਕਰਾਵਾਂ ਨਹੀਂ ਸਗੋਂ ਬਾਕੀ ਜਥੇਬੰਦੀਆਂ ਦੀ ਹਮਾਇਤ ਦਾ ਹੱਕਦਾਰ ਬਣਦਾ ਹੈ
ਇਸ ਪ੍ਰਸੰਗ ਚ ਪਜਾਬ ਅੰਦਰ ਸਰਗਰਮ ਸਾਂਝੇ ਸੰਘਰਸ਼ ਦੇ ਇਕ ਹੋਰ ਪਲੈਟਫਾਰਮ, ਠੇਕਾ ਮ¹ਲਾਜ਼ਮ ਸੰਘਰਸ਼ ਮੋਰਚਾ, ਦਾ ਤਜਰਬਾ ਮਹੱਤਵਪੂਰਨ ਹੈ ਤੇ ਇਸ ਪਹੰਚ ਨੂੰ ਗ੍ਰਹਿਣ ਕਰਨ ਦੀ ਜਰੂਰਤ ਹੈ ਇਸ ਮੰਚ ਚ ਸਭਨਾਂ ਸ਼ਾਮਲ ਜਥੇਬੰਦੀਆਂ ਦੀ ਹਕੀਕੀ ਬਰਾਬਰੀ ਦੀ ਪਹੰਚ ਲਾਗੂ ਕਰਨ ਦਾ ਪ੍ਰਗਟਾਵਾ ਹੰਦਾ ਰਿਹਾ ਹੈ ਤੇ ਆਪੋ ਆਪਣੀਆਂ ਮੰਗਾਂ ਤੇ ਆਪ ਗੱਲਬਾਤ ਕਰਨ ਤੋਂ ਲੈ ਕੇ ਵੱਖਰੇ ਐਕਸ਼ਨ ਕਰਨ ਤੱਕ ਦੇ ਅਖਤਿਆਰ ਪਗਾਏ ਜਾਂਦੇ ਰਹੇ ਹਨ ਇਸ ਮੰਚ ਚ ਘੱਟੋ ਘੱਟ ਸਾਂਝ ਹਕੀਕੀ ਤੌਰ ਤੇ ਸਾਕਾਰ ਹੋਈ ਹੈ ਤੇ ਵੱਖ ਵੱਖ ਕੈਟੇਗਿਰੀਆਂ ਦੇ ਵਖਰੇਵਿਆਂ ਨੂੰ ਆਜ਼ਾਦ ਤੇ ਵੱਖਰੀ ਸ਼ਨਾਖਤ ਅਤੇ ਬਰਾਬਰੀ ਦੇ ਅਹਿਮ ਅਸੂਲ ਦ¹ਆਲੇ ਨਜਿੱਠਿਆ ਗਿਆ ਹੈ ਹਾਲਾਂਕਿ ਸਭਨਾਂ ਦਾ ਟਰੇਡ ਇੱਕ ਨਹੀਂ ਹੈ, ਸਗੋਂ ਟਰੇਡ ਤਾਂ ਵੱਖੋ ਵੱਖਰੇ ਹਨ ਹੀ, ਵਰਕਰ ਤੇ ਮਲਾਜ਼ਮ ਵੰਨਗੀਆਂ ਦਾ ਆਪਸੀ ਵਖਰੇਵਾਂ ਵੀ ਮੌਜੂਦ ਹੈ ਸਾਂਝੇ ਅਧਿਆਪਕ ਸੰਘਰਸ਼ ਚ ਵੀ ਜਦੋਂ ਵੱਖ ਵੱਖ ਠੇਕਾ ਵੰਨਗੀਆਂ ਦੇ ਅਧਿਆਪਕਾਂ ਵੱਲੋਂ ਆਪਣੀਆਂ ਵਿਸ਼ੇਸ਼ ਮੰਗਾਂ ਲਈ, ਵੱਖਰੇ ਐਕਸ਼ਨ ਕੀਤੇ ਜਾਂਦੇ ਰਹੇ ਹਨ, ਉਹਨਾਂ ਦਾ ਸਮੱਚੇ ਸੰਘਰਸ਼ ਲਈ ਉਤਸ਼ਾਹੀ ਤੇ ਹਾਂ-ਪੱਖੀ ਅਸਰ ਪੈਂਦਾ ਰਿਹਾ ਹੈ ਹੋਰਨਾਂ ਹਿੱਸਿਆਂ ਨੂੰ ਹਲਾਰਾ ਦਿੰਦੇ ਰਹੇ ਹਨ ਇਕ ਪਾਸੇ ਤਨਖਾਹ ਕਟੌਤੀ ਵਰਗੇ ਵੱਡੇ ਹਮਲੇ ਦੀ ਮਾਰ ਹੇਠ ਆਏ ਹਿੱਸੇ ਤੇ ਦੂਜੇ ਪਾਸੇ ਆਮ ਰਟੀਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਚ ਸ਼ਾਮਲ ਹੋ ਰਹੇ ਹਿੱਸਿਆਂ ਦੀ ਲੜਨ ਤਾਂਘ ਤੇ ਤਿਆਰੀ ਦੇ ਹਕੀਕੀ ਵਖਰੇਵੇਂ ਨੂੰ ਗਿਣਤੀ ਚ ਰੱਖ ਕੇ ਵਾਜਬ ਗ¹ੰਜਾਇਸ਼ਾਂ ਦੇ ਕੇ ਨਜਿੱਠੇ ਤੋਂ ਬਿਨਾਂ, ਸਾਂਝੇ ਸੰਘਰਸ਼ ਦਾ ਮੰਤਵ ਹਾਸਲ ਕਰਨਾ ਮਸ਼ਕਲ ਹੋ ਨਿੱਬੜੇਗਾ
ਉਪਰੋਕਤ ਚਰਚਾ ਦੇ ਪ੍ਰਸੰਗ ਚ ਮੌਜੂਦਾ ਅਧਿਆਪਕ ਸੰਘਰਸ਼ ਚ ਸਾਂਝ ਉਸਾਰਨ ਤੇ ਨਿਭਾਉਣ ਦਾ ਖਰਾ ਇਰਾਦਾ ਰਖਦੇ ਹਿੱਸਿਆਂ ਨੂੰ ਲਾਜ਼ਮੀ ਹੀ ਇਸ ਸਹੀ ਪਹੰਚ ਦਾ ਲੜ ਫੜਨਾ ਚਾਹੀਦਾ ਹੈ ਅਧਿਆਪਕ ਲਹਿਰ ਤੋਂ ਵੀ ਅੱਗੇ ਸਮੱਚੀ ਟਰੇਡ ਯੂਨੀਅਨ ਲਹਿਰ ਚ ਸਾਂਝੇ ਸੰਘਰਸ਼ਾਂ ਦੀ ਉੱਭਰੀ ਖੜ੍ਹੀ ਲੋੜ ਨੂੰ ਵੀ ਇਸੇ ਪਹੰਚ ਨਾਲ ਹੀ ਹੰਗਾਰਾ ਭਰਿਆ ਜਾ ਸਕਦਾ ਹੈ ਤੇ ਹਕੂਮਤੀ ਹੱਲੇ ਦਾ ਅਸਰਦਾਰ ਟਾਕਰਾ ਸਿਰਜਿਆ ਜਾ ਸਕਦਾ ਹੈ
ਦੂਸਰਾ ਅਹਿਮ ਪੱਖ, ਸੰਘਰਸ਼ ਦੌਰਾਨ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਨੂੰ ਸਹੀ ਪਹੰਚ ਨਾਲ ਨਜਿੱਠਣ ਦਾ ਹੈ ਲੋਕ ਸੰਘਰਸ਼ਾਂ ਨਾਲ ਨਜਿੱਠਣ ਵੇਲੇ ਸਾਰੀਆਂ ਲੋਕ-ਵਿਰੋਧੀ ਹਕੂਮਤਾਂ ਬਲ ਤੇ ਛਲ ਦੀ ਨੀਤੀ ਵਰਤਦੀਆਂ ਹਨ ਮੌਜੂਦਾ ਦੌਰ ਚ ਜਦੋਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦਾ ਕ¹ਹਾੜਾ ਬਹਤ ਬੇਕਿਰਕੀ ਨਾਲ ਵਾਹਿਆ ਜਾ ਰਿਹਾ ਹੈ ਤਾਂ ਹਾਕਮਾਂ ਦੀ ਟੇਕ ਏਸ ਨੀਤੀ ਤੇ ਹੋਰ ਜ਼ਿਆਦਾ ਵਧ ਗਈ ਹੈ ਲੋਕਾਂ ਤੋਂ ਖੋਹੀ ਗਈ ਕੋਈ ਰਿਆਇਤ ਵਾਪਸ ਕਰਨ ਤੋਂ ਪਹਿਲਾਂ ਸੰਘਰਸ਼ ਦੇ ਇਰਾਦੇ ਨੂੰ ਨਿੱਸਲ ਕਰਨ ਦਾ ਹਰ ਢੰਗ ਅਖਤਿਆਰ ਕੀਤਾ ਜਾਂਦਾ ਹੈ ਤੇ ਗੱਲਬਾਤ ਦੇ ਹਥਿਆਰ ਦੀ ਵੀ ਪੂਰੀ ਵਰਤੋਂ ਕੀਤੀ ਜਾਂਦੀ ਹੈ ਗੱਲਬਾਤ ਰਾਹੀਂ ਮਸਲੇ ਲਮਕਾਉਣਾ, ਲੋਕਾਂ ਨੂੰ ਥਕਾਉਣਾ ਤੇ ਇਸ ਮੋਹਲਤੀ ਸਮੇਂ ਦੀ ਵਰਤੋਂ ਸੰਘਰਸ਼ਸ਼ੀਲ ਹਿੱਸਿਆਂ ਚ ਪਾਟਕ ਪਾਉਣ ਲਈ ਕਰਨਾ ਹਣ ਸਥਾਪਤ ਤਰੀਕਾਕਾਰ ਹੈ ਅਜਿਹੇ ਹਕੂਮਤੀ ਦਾਅਪੇਚਾਂ ਨਾਲ ਨਜਿੱਠਣ ਵੇਲੇ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਬਾਰੇ ਸਪਸ਼ਟਤਾ ਦਾ ਬਹ¹ਤ ਮਹੱਤਵ ਹੈ ਹਕੂਮਤ ਵੱਲੋਂ ਮੌਜੂਦਾ ਸੰਘਰਸ਼ ਦੌਰਾਨ ਪੋਰਟਲ ਖੱਲ੍ਹਾ ਰੱਖ ਕੇ ਗੱਲ ਬਾਤ ਲਈ ਸਮਾਂ ਲੈ ਕੇ, ਵੱਧ ਤੋਂ ਵੱਧ ਅਧਿਆਪਕਾਂ ਨੂੰ ਕਲਿੱਕ ਕਰਵਾਉਣ ਦੀ ਨੀਤੀ ਰਹੀ ਹੈ, ਗੱਲਬਾਤ ਲਈ ਸਮਾਂ ਦੇ ਕੇ ਮੱਕਰਨਾ ਵੀ ਇਸੇ ਛਲ ਦੀ ਨੀਤੀ ਦਾ ਹੀ ਹਿੱਸਾ ਰਿਹਾ ਹੈ ਗੱਲਬਾਤ ਦੇ ਹਥਿਆਰ ਦੀ ਵਰਤੋਂ ਹਕੂਮਤ ਆਪਣੇ ਤੇ ਬਣੇ ਦਬਾਅ ਚੋਂ ਨਿੱਕਲ ਜਾਣ ਲਈ ਕਰ ਰਹੀ ਸੀ ਅਜਿਹੇ ਵੇਲੇ ਸੰਘਰਸ਼ ਦੀ ਦਾਬ ਬਣਾਈ ਰੱਖਣ ਦਾ ਹੀ ਮਹੱਤਵ ਹੰਦਾ ਹੈ ਗੱਲਬਾਤ ਦੇ ਮੇਜ਼ ਤੱਕ ਲਿਆਉਣ ਦਾ ਦਬਾਅ ਤੇ ਗੱਲਬਾਤ ਚ ਹਾਸਲ ਗੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਢੱਕਵੀਆਂ ਸ਼ਕਲਾਂ ਰਾਹੀਂ ਸੰਘਰਸ਼ ਜਾਰੀ ਰੱਖਣ ਦਾ ਮਹੱਤਵ ਹੰਦਾ ਹੈ ਗੱਲਬਾਤ ਵੇਲੇ ਪਿੱਛੇ ਹਟਣਾ, ਲਾਜ਼ਮੀ ਸ਼ਰਤ ਨਹੀਂ ਹੰਦੀ ਸਗੋਂ ਅਜਿਹੇ ਕਦਮ ਸੰਘਰਸ਼ ਦੀ ਹਾਲਤ ਦੇਖ ਕੇ ਤਹਿ ਕੀਤੇ ਜਾਂਦੇ ਹਨ ਸਗੋਂ ਦਬਾਅ ਬਰਕਰਾਰ ਰੱਖਣ ਪਰ ਹਕੂਮਤ ਨੂੰ ਭੱਜਣ ਦਾ ਬਹਾਨਾ ਨਾ ਦੇਣ ਦੇ ਦਾਅਪੇਚਾਂ ਦੇ ਸ¹ਮੇਲ ਦੀ ਜ਼ਰੂਰਤ ਪੈਂਦੀ ਹੈ ਹਕੂਮਤਾਂ ਹਮੇਸ਼ਾ ਸੰਘਰਸ਼ ਛੱਡ ਕੇ ਗੱਲਬਾਤ ਕਰਨ ਦਾ ਦਬਾਅ ਬਣਾਉਦੀਆਂ ਹਨ, ਜਦ ਕਿ ਲੋਕਾਂ ਦੇ ਪੱਖ ਤੋਂ ਸੰਘਰਸ਼ ਚ ਰਹਿ ਕੇ ਹੀ ਗੱਲਬਾਤ ਦਾ ਲਾਹਾ ਹੋ ਸਕਦਾ ਹੁੰਦਾ ਹੈ ਇਸ ਸੰਘਰਸ਼ ਚ ਵਿਦਿਆ ਮੰਤਰੀ ਦਾ ਸਾਰਾ ਜ਼ੋਰ ਪਹਿਲਾਂ ਧਰਨਾ ਚ¹ਕਵਾਉਣ ਤੇ ਸੰਘਰਸ਼ ਮਕਾਉਣ ਤੇ ਸੀ ਤੇ ਮਗਰੋਂ ਗੱਲਬਾਤ ਕਰਨ ਤੇ ਜਦ ਕਿ ਸੰਘਰਸ਼ ਕਰਦੇ ਲੋਕਾਂ ਲਈ ਸੰਘਰਸ਼ ਕਰਨ ਦਾ ਹੱਕ ਗਹਿਣੇ ਨਾ ਧਰਨਾ ਸਭ ਤੋਂ ਪਹਿਲਾ ਸਰੋਕਾਰ ਹੋਣਾ ਚਾਹੀਦਾ ਹੈ ਇਸ ਹੱਕ ਨੂੰ ਸਲਾਮਤ ਰੱਖ ਕੇ ਹੀ ਗੱਲਬਾਤ ਚੋਂ ਕੱਝ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਕਈ ਵੰਨਗੀਆਂ ਦੀ ਸਾਂਝ ਉੱਸਰੀ ਹੋਵੇ ਤਾਂ ਕੱਝ ਨੂੰ ਭਰੋਸਾ ਦੇਣਾ ਤੇ ਬਾਕੀਆਂ ਨੂੰ ਅਣਗੌਲਿਆ ਕਰਨਾ ਹਕੂਮਤੀ ਚਾਲਾਂ ਦਾ ਅੰਗ ਹੀ ਹੰਦਾ ਹੈ, ਅਜਿਹੇ ਵੇਲੇ ਗੱਲਬਾਤ ਤੇ ਸੰਘਰਸ਼ ਨਾਲੋ ਨਾਲ ਚਲਾਉਣ ਦੀ ਲੋੜ ਹੋਰ ਵੀ ਜ਼ਿਆਦਾ ਹੰਦੀ ਹੈ ਇਸ ਪ੍ਰਸੰਗ ਚ ਹੀ ਪ³ਜਾਬ ਦੀ ਕਿਸਾਨੀ ਦੇ ਬੀਤੇ ਤਾਜ਼ਾ ਦੌਰ ਦੇ ਸੰਘਰਸ਼ਾਂ ਦੇ ਸਬਕਾਂ ਨੂੰ ਗ੍ਰਹਿਣ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ ਟਰਾਈਡੈਂਟ ਘੋਲ, ਗੋਬਿੰਦਰਪ¹ਰਾ ਘੋਲ ਤੇ ਕਰਜੇ ਖ¹ਦਕਸ਼ੀਆਂ ਦੇ ਮਆਵਜ਼ੇ ਵਰਗੀਆਂ ਮੰਗਾਂ ਤੇ ਹੋਏ ਵੱਡੇ ਘੋਲਾਂ ਚ ਪ੍ਰਾਪਤੀਆਂ ਵੇਲੇ ਹੋਰਨਾਂ ਸਾਰੇ ਪੱਖਾਂ ਦੇ ਨਾਲ ਨਾਲ ਗੱਲਬਾਤ ਤੇ ਸੰਘਰਸ਼ ਦੇ ਰਿਸ਼ਤੇ ਨੂੰ ਸਹੀ ਪਹੰਚ ਨਾਲ ਨਜਿੱਠਣਾ ਵੀ ਇਕ ਅਹਿਮ ਕਾਰਨ ਬਣਦਾ ਰਿਹਾ ਹੈ ਗੱਲਬਾਤ ਚ ਉਲਝਾ ਕੇ ਸੰਘਰਸ਼ ਨੂੰ ਠਿੱਬੀ ਲਾਉਣ ਦੀਆਂ ਸਾਰੀਆਂ ਹਕੂਮਤੀ ਚਾਲਾਂ ਸੰਘਰਸ਼ ਦਾ ਝੰਡਾ ਉੱਚਾ ਰੱਖ ਕੇ ਹੀ ਮਾਤ ਦਿੱਤੀਆਂ ਜਾਂਦੀਆਂ ਰਹੀਆਂ ਹਨ ਗੱਲਬਾਤ ਲਮਕਾਉਣੀ ਤੇ ਫਿਰ ਮੰਨ ਕੇ ਵੀ ਲਾਗੂ ਨਾ ਕਰਨਾ, ਹਕੂਮਤਾਂ ਦਾ ਲੋਕ-ਸੰਘਰਸ਼ਾਂ ਨਾਲ ਨਜਿੱਠਣ ਦਾ ਸਥਾਪਤ ਦਸਤੂਰ ਬਣ ਚੁੱਕਿਆ ਹੈ ਪਿਛਲੀ ਬਾਦਲ ਹਕੂਮਤ ਨੇ ਇਸ ਚਾਲ ਦੀ ਖੂਬ ਵਰਤੋਂ ਕੀਤੀ ਸੀ ਪਰ ਮੌਜੂਦਾ ਅਧਿਆਪਕ ਸੰਘਰਸ਼ ਦੌਰਾਨ ਇਹ ਸੰਕੇਤ ਤਾਂ ਵਿਸ਼ੇਸ਼ ਕਰਕੇ ਉੱਘੜਵੇਂ ਸਨ ਕਿ ਹਕੂਮਤ ਪੇਸ਼ਕਸ਼ ਦੀ ਪੱਧਰ ਤੇ ਵੀ ਅਜੇ ਕੱਝ ਨਹੀਂ ਦੱਸ ਰਹੀ ਸੀ, ਅਜੇ ਵਾਅਦਾ ਕਰਨ ਦੇ ਪੈਂਤੜੇ ਤੇ ਵੀ ਨਹੀਂ ਸੀ ਆਈ, ਅਜਿਹੀ ਹਾਲਤ ਚ ਸੰਘਰਸ਼ ਸਮੇਟ ਕੇ ਗੱਲਬਾਤ ਚਲਾਉਣੀ ਤਾਂ ਸਿਰਫ ਹਕੂਮਤ ਨੂੰ ਰਾਸ ਬੈਠ ਰਹੀ ਸੀ ਤੇ ਮਗਰੋਂ ਹਕੂਮਤੀ ਵਿਹਾਰ ਤੇ ਸਮੱਚੇ ਅਮਲ ਨੇ ਉਸੇ ਦੀ ਪ¹ਸ਼ਟੀ ਕਰ ਦਿੱਤੀ ਹੈ ਇਸ ਲਈ ਇਹ ਪੱਖ ਅਧਿਆਪਕ ਲਹਿਰ ਲਈ ਵਿਸ਼ੇਸ਼ ਕਰਕੇ ਸਬਕ ਗ੍ਰਹਿਣ ਕਰਨ ਵਾਲਾ ਬਣਦਾ ਹੈ ਕਿਸੇ ਵੀ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾਬ ਬਰਕਰਾਰ ਰੱਖਣੀ ਹਕੂਮਤ ਵੱਲੋਂ ਸਮਝੌਤੇ ਤੋਂ ਭੱਜਣ ਦਾ ਨਹੀਂ ਸਗੋਂ ਸਮਝੌਤੇ ਚ ਬਣਾਈ ਰੱਖਣ ਦਾ ਜ਼ਰੀਆ ਹੀ ਹੰਦੀ ਹੈ
ਗੱਲਬਾਤ ਦੇ ਹਥਿਆਰ ਦੀ ਵਰਤੋਂ ਕਰਕੇ ਚਾਹੇ ਇਕ ਵਾਰ ਹਕੂਮਤ ਜ਼ੋਰਦਾਰ ਸੰਘਰਸ਼ ਦਾਬ ਚੋਂ ਨਿਕਲ ਜਾਣ ਚ ਕਾਮਯਾਬ ਹੋ ਗਈ ਹੈ ਪਰ ਅਧਿਆਪਕਾਂ ਚ ਸ¹ਲਘਦਾ ਰੋਹ ਸੰਕੇਤ ਦੇ ਰਿਹਾ ਹੈ ਕਿ ਇਹ ਰਾਹਤ ਵਕਤੀ ਹੈ ਸਾਂਝੇ ਸੰਘਰਸ਼ ਦਾ ਇਕ ਹਿੱਸਾ ਪਹਿਲਾਂ ਹੀ ਸੰਘਰਸ਼ ਪੈਂਤੜੇ ਤੇ ਡਟਿਆ ਰਹਿ ਰਿਹਾ ਸੀ ਤੇ ਬਾਕੀ ਹਿੱਸੇ ਵੀ ਇਕ ਅਮਲ ਹੰਢਾ ਕੇ ਸੰਘਰਸ਼ ਸੱਦੇ ਦੇ ਰਹੇ ਹਨ ਆ ਰਹੀਆਂ ਚੋਣਾਂ ਦੇ ਵਿਸ਼ੇਸ਼ ਮਹੌਲ ਕਾਰਨ ਕਾਂਗਰਸ ਹਕੂਮਤ ਨੂੰ ਘੇਰਨ ਦੀਆਂ ਗੰਜਾਇਸ਼ਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹਨ, ਬਸ਼ਰਤੇ ਸਾਂਝੇ ਸੰਘਰਸ਼ ਨੂੰ ਵੱਧ ਤੋਂ ਵੱਧ ਸਾਂਝ ਸਾਕਾਰ ਕਰਨ ਦੀ ਪਹੰਚ ਨਾਲ ਚਲਾਇਆ ਜਾਵੇ ਘੋਲ ਨੂੰ ਠਿੱਬੀ ਲਾਉਣ ਦੀਆਂ ਹਕੂਮਤੀ ਚਾਲਾਂ ਅਗਾਊ ਬੁੱਝ ਕੇ ਮਾਤ ਦਿੱਤੀ ਜਾਵੇ ਤੇ ਅੰਤਿਮ ਜਿੱਤ ਤੱਕ ਸੰਘਰਸ਼ ਦਾ ਲੜ ਫੜ ਕੇ ਚੱਲਿਆ ਜਾਵੇ

No comments:

Post a Comment