ਬਰਨਾਲਾ ਵਿੱਚ ਹੋਈ ਸੂਬਾਈ ਕਾਨਫਰੰਸ ਨੇ ਦਿੱਤਾ ਹੋਕਾ
ਲੋਕ ਸ਼ਕਤੀ ਹੀ ਫ਼ਿਰਕੂ ਦਹਿਸ਼ਤ ਨੂੰ ਹਰਾਏਗੀ : ਹਿਮਾਂਸ਼ੂ ਕੁਮਾਰ
ਬੁੱਧੀਜੀਵੀਆਂ, ਇਨਕਲਾਬੀ ਜਮਹੂਰੀ ਤੇ ਸਮਾਜਿਕ ਤਬਦੀਲੀ ਲਈ ਜੂਝਦੇ
ਸੰਗਰਾਮੀਆਂ ਦੀ ਰਿਹਾਈ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨ ਲਈ ਸਥਾਨਕ ਤਰਕਸ਼ੀਲ
ਭਵਨ ਵਿਖੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਕੀਤੀ ਸੂਬਾਈ ਕਾਨਫਰੰਸ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਬੁੱਧੀਜੀਵੀਆਂ, ਲੇਖਕਾਂ, ਕਿਰਤੀ,
ਕਿਸਾਨਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੇ ਜੋਸ਼ੋ ਖਰੋਸ਼ ਨਾਲ ਸ਼ਿਰਕਤ ਕੀਤੀ। ਉੱਘੀ ਰੰਗ ਕਰਮੀ ਮਨਜੀਤ
ਕੌਰ ਔਲਖ, ਸੁਰਿੰਦਰ ਕੁਮਾਰੀ ਕੋਛੜ, ਐਡਵੋਕੇਟ ਐੱਨ. ਕੇ. ਜੀਤ, ਕਹਾਣੀਕਾਰ ਅਤਰਜੀਤ, ਪ੍ਰੋ. ਬਲਦੀਪ, ਮਾਸਟਰ ਭਜਨ ਸਿੰਘ ਤੇ ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ
ਹੇਠ ਹੋਈ ਕਾਨਫਰੰਸ ਨੂੰ ਦੇਸ਼ ਦੇ ਜਾਣੇ ਪਹਿਚਾਣੇ ਸਮਾਜ ਸੇਵੀ ਤੇ ਚਿੰਤਕ ਹਿਮਾਂਸ਼ੂ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ
ਕੀਤਾ।ਕਾਨਫਰੰਸ ਦਾ ਆਗਾਜ਼ ਕੁਲਦੀਪ ਜਲੂਰ, ਅੰਮ੍ਰਿਤਪਾਲ
ਬਠਿੰਡਾ ਤੇ ਪੀਪਲਜ਼ ਥੀਏਟਰ ਪਟਿਆਲਾ ਦੇ ਸੱਤਪਾਲ ਬੰਗੇ ਤੇ ਸਾਥੀਆਂ ਦੇ ਗਾਏ ਇਨਕਲਾਬੀ ਗੀਤਾਂ ਨਾਲ ਹੋਇਆ।ਜਮਹੂਰੀ ਫਰੰਟ ਦੇ
ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਆਖਿਆ ਕਿ ਅੱਜ ਦੀ ਕਾਨਫਰੰਸ ਦੇ ਮੁੱਖ ਬੁਲਾਰੇ ਅਨਿਰਬਾਨ ਭੱਟਾਚਾਰੀਆ(ਜਵਾਹਰ ਲਾਲ
ਨਹਿਰੂ ਯੂਨੀਵਰਸਿਟੀ, ਦਿੱਲੀ) 'ਤੇ ਮੁੜ ਦੇਸ਼ ਧ੍ਰੋਹ ਦੇ ਕੇਸ ਪਾ ਕੇ,ਉਸ ਵਾਂਗ ਹੀ ਦਰਜਨਾਂ ਵਿਦਿਆਰਥੀ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਿਆਰੀਆਂ ਕੀਤੀਆਂ
ਜਾ ਰਹੀਆਂ ਹਨ।ਕਾਨਫਰੰਸ ਵਿੱਚ ਮੁੱਖ ਵਕਤਾ ਵਜੋਂ ਬੋਲਦਿਆਂ ਹਿਮਾਂਸ਼ੂ ਕੁਮਾਰ ਨੇ ਆਖਿਆ ਕਿ ਫੋਕੇ ਸਵੈਮਾਣ ਤੇ
ਕੌਮੀ ਅੰਧ ਵਿਸ਼ਵਾਸ ਦੀ ਦੁਹਾਈ ਦੇ ਸ਼ੋਰ ਵਿੱਚ ਦੇਸ਼ ਦੇ ਲੋਕਾਂ ਦੀ ਜਮਹੂਰੀ ਆਜ਼ਾਦੀ ਉੱਪਰ ਝਪਟਿਆ ਜਾ
ਰਿਹਾ ਹੈ। ਉਹਨਾਂ ਕਿਹਾ ਕਿ ਮੁਲਕ ਦੇ ਮੁੱਠੀਭਰ ਪੂੰਜੀਪਤੀ, ਕੁੱਲ ਦੇਸ਼ਵਾਸੀਆਂ ਦੀ ਕਿਰਤ ਬੰਦੂਕ ਤੇ ਸੱਤਾ ਦੇ ਜੋਰ ਖੋਹ ਕੇ ਹੀ ਅਮੀਰ ਬਣ ਰਹੇ ਹਨ। ਆਦਿ ਵਾਸੀ ਖੇਤਰਾਂ
ਵਿੱਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਦਾ ਜ਼ਿਕਰ ਕਰਦਿਆਂ ਉਹਨਾਂ ਆਖਿਆ ਕਿ ਗਰੀਬ, ਮਿਹਨਤਕਸ਼ ਲੋਕਾਂ ਉੱਪਰ ਨੰਗੀ ਚਿੱਟੀ ਨਿਹੱਕੀ ਜੰਗ ਮੜਨਾ ਹੈ।
ਹਿਮਾਂਸ਼ੂ ਕੁਮਾਰ ਨੇ ਸਪਸ਼ੱਟ ਕੀਤਾ ਕਿ ਆਰਥਿਕ ਲੁੱਟ ਖਸੁੱਟ, ਸਮਾਜਿਕ ਦਾਬੇ, ਫ਼ਿਰਕੂ ਫਾਸ਼ੀ ਹੱਲੇ ਦਾ ਹਕੀਕੀ ਬਦਲ, ਲੋਕ ਸ਼ਕਤੀ ਹੈ। ਹਾਕਮ ਜਮਾਤੀ ਅਦਲਾ ਬਦਲੀ ਦੇ ਚੱਕਰਾਂ ਤੋਂ ਉੱਪਰ ਉੱਠਕੇ ਕੇ ਹੀ ਅਸਲ ਵਿੱਚ ਕਮਾਊ ਅਤੇ
ਜਮਹੂਰੀ ਸ਼ਕਤੀਆਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣ ਲਈ ਲੋਕ ਸੰਗਰਾਮ ਤੇਜ਼ ਕਰਨ ਦੀ ਲੋੜ ਹੈ। ਐਡਵੋਕੇਟ ਐੱਨ.ਕੇ. ਜੀਤ ਵੱਲੋਂ
ਕਨਵੈਨਸ਼ਨ ਵਿੱਚ ਪੜੇ ਗਏ ਮਤਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਆਗੂਆਂ ਕਨਈਆ ਕੁਮਾਰ, ਅਨਿਰਬਾਨ ਭੱਟਾਚਾਰੀਆ, ਉਮਰ ਖਾਲਿਦ, ਸਾਹਿਲਾ ਰਸ਼ੀਦ ਤੇ ਮੁੜ ਪਾਏ ਝੂਠੇ ਕੇਸ ਰੱਦ ਕਰਨ, ਲੋਕਾਂ ਦੀ ਜ਼ੁਬਾਨ ਬੰਦੀ ਕਰਨ ਲਈ ਝੂਠੇ ਕੇਸ ਪਾ ਕੇ ਗ੍ਰਿਫਤਾਰ ਕੀਤੇ ਜਮਹੂਰੀ ਹੱਕਾਂ ਦੇ
ਰਖਵਾਲੇ ਪੰਜ ਬੁੱਧੀਜੀਵੀਆਂ ਦੀ ਬਿਨਾ ਸ਼ਰਤ ਰਿਹਾਈ, ਪੰਜਾਬੀ ਕਵੀ ਸੁਰਜੀਤ ਗੱਗ ਤੇ ਧਾਰਾ 295 ਏ ਦੇ ਬਣਾਏ ਕੇਸ ਰੱਦ ਕਰਨ, ਤਰਕਸ਼ੀਲ ਆਗੂਆਂ ਡਾ. ਦਾਭੋਲਕਰ, ਗੋਵਿੰਦ ਪੰਸਾਰੇ, ਪ੍ਰੋ.ਕੁਲਬਰਗੀ ਤੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ,ਕੇਂਦਰ ਸਰਕਾਰ ਦੇ ਤਾਨਾਸ਼ਾਹੀ ਫਰਮਾਨ ਖ਼ੁਫ਼ੀਆ ਏਜੰਸੀਆਂ ਰਾਹੀਂ
ਲੋਕਾਂ ਦੇ ਕੰਪਿਊਟਰਾਂ
ਤੇ ਨਜ਼ਰ ਰੱਖਣ ਦੇ ਹੁਕਮ ਰੱਦ ਕਰਨ ਤੇ ਕਸ਼ਮੀਰ ਦੇ ਲੋਕਾਂ ਖ਼ਿਲਾਫ਼ ਚਲਾਈ ਜਾ ਰਹੀ ਖੁੱਲੀ ਜੰਗ ਤੁਰੰਤ ਬੰਦ
ਕਰਨ ਦੇ ਮਤਿਆਂ ਨੂੰ ਕਨਵੈਨਸ਼ਨ ਵਿੱਚ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਪ੍ਰਧਾਨਗੀ ਮੰਡਲ ਦੀ ਤਰਫੋਂ ਮਨਜੀਤ ਕੌਰ ਔਲਖ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਕਾਨਫਰੰਸ ਉਪਰੰਤ ਤਰਕਸ਼ੀਲ ਚੌਂਕ ਤੱਕ ਬੁੱਧੀਜੀਵਿਆਂ ਦੀ ਗ੍ਰਿਫਤਾਰੀ ਖਿਲਾਫ਼ ਰੋਸ ਮਾਰਚ ਕੀਤਾ ਗਿਆ। ( ਪ੍ਰੈੱਸ ਲਈ ਜਾਰੀ ਬਿਆਨ 'ਚੋਂ)
ਪ੍ਰਧਾਨਗੀ ਮੰਡਲ ਦੀ ਤਰਫੋਂ ਮਨਜੀਤ ਕੌਰ ਔਲਖ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਕਾਨਫਰੰਸ ਉਪਰੰਤ ਤਰਕਸ਼ੀਲ ਚੌਂਕ ਤੱਕ ਬੁੱਧੀਜੀਵਿਆਂ ਦੀ ਗ੍ਰਿਫਤਾਰੀ ਖਿਲਾਫ਼ ਰੋਸ ਮਾਰਚ ਕੀਤਾ ਗਿਆ। ( ਪ੍ਰੈੱਸ ਲਈ ਜਾਰੀ ਬਿਆਨ 'ਚੋਂ)
No comments:
Post a Comment