Sunday, January 27, 2019

ਉਹ ਅਜੇ ਵੀ ਕਰਜ਼ੇ ਦੇ ਘਿਨਾਉਣੇ ਚੱਕਰ ਵਿਚ ਫਸੇ ਹੋਏ ਹਨ



ਉਹ ਅਜੇ ਵੀ ਕਰਜ਼ੇ ਦੇ ਘਿਨਾਉਣੇ  ਚੱਕਰ ਵਿਚ ਫਸੇ ਹੋਏ ਹਨ

ਮਾਨਸਾ ਦੇ ਕਿਸਾਨਾਂ ਦਾ ਕਹਿਣਾ ਹੈ-ਇਕ ਵਾਰ ਕੀਤੀ ਕਰਜ਼-ਮੁਆਫੀ ਦਾ ਕੋਈ ਫਾਇਦਾ ਨਹੀਂ,
ਸਿਰਫ ਸਹਿਕਾਰੀ ਸੁਸਾਇਟੀਆਂ ਤੋਂ ਲਏ ਕਰਜ਼ੇ ਮੁਆਫ ਕੀਤੇ ਗਏ ਨੇ
ਧੂਮ-ਧੜੱਕੇ ਨਾਲ ਪ੍ਰਚਾਰੀ ਪੰਜਾਬ ਸਰਕਾਰ ਦੀ ਖੇਤੀ ਕਰਜ਼ਾ ਮੁਆਫੀ ਸਕੀਮ ਜੋ ਤਿੰਨ ਹੋਰ ਕਾਂਗਰਸ ਸ਼ਾਸਤ ਰਾਜਾਂ ਚ ਲਾਗੂ ਕੀਤੀ ਗਈ ਹੈ ਨੇ ਕਿਸਾਨਾਂ ਨੂੰ ਕਰਜ਼ੇ ਦੇ ਘਿਨਾਉਣੇ ਚੱਕਰ ਚੋਂ ਕੱਢਣ ਚ ਕੋਈ ਬਹੁਤੀ ਮਦਦ ਨਹੀਂ ਕੀਤੀ ਉਹ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਖਾਤਰ ਲਗਾਤਾਰ ਬੈਂਕਾਂ, ਆੜ੍ਹਤੀਆਂ ਤੋਂ ਕਰਜ਼ਾ ਲੈ ਰਹੇ ਹਨ, ਜਿਹੜੀਆਂ ਬਹੁਤੇ ਵਾਰੀ ਜਰੂਰੀ ਨਹੀਂ ਖੇਤੀ ਨਾਲ ਸਬੰਧਤ ਹੋਣ ਟ੍ਰਿਬਿੳੂਨ ਦੀ ਟੀਮ ਨੇ ਖੇਤੀ ਆਤਮ-ਹੱਤਿਆਵਾਂ ਚ ਸਭ ਤੋਂ ਵੱਧ ਪ੍ਰਭਾਵਤ ਜਿਲ੍ਹਿਆਂ ਚੋਂ ਇਕ ਮਾਨਸਾ ਜਿਲ੍ਹੇ ਦਾ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਸਕੀਮ ਤੋਂ ਲਾਭ ਪ੍ਰਾਪਤ ਕਿਸਾਨਾਂ ਲਈ ਸਥਿਤੀ ਹੂ--ਹੂ ਪਹਿਲਾਂ ਵਰਗੀ ਬਣੀ ਹੋਈ ਹੈ ਇਤਫਾਕੀਆ, ਇਹ ਮਾਨਸਾ ਹੀ ਸੀ ਜਿੱਥੇ ਪਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਲ 7 ਜਨਵਰੀ ਨੂੰ ਪੂਰੇ ਧੂਮ-ਧੜੱਕੇ ਨਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਸੀ ਬੁਰਜ ਰਾਠੀ, ਉੱਭਾ, ਬੁਰਜ ਹਰੀ, ਭੈਣੀ ਬਾਘਾ, ਖੋਖਰ ਖੁਰਦ, ਸੱਦਾ ਸਿੰਘ ਵਾਲਾ, ਭਾਈ ਦੇਸਾ, ਮੂਸਾ ਦੇ ਕਿਸਾਨਾਂ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਸਿਰਫ ਸਹਿਕਾਰੀ ਸਸਾਇਟੀਆਂ ਤੋਂ ਲਿਆ ਕਰਜ਼ਾ ਮੁਆਫ਼ ਹੋਇਆ ਹੈ ਅਤੇ ਉਹਨਾਂ ਚੋਂ ਬਹੁਤਿਆਂ ਸਿਰ ਆੜ੍ਹਤੀਆਂ ਅਤੇ ਬੈਂਕਾਂ ਦੇ ਭਾਰੀ ਕਰਜ਼ੇ ਖੜ੍ਹੇ ਹਨ ਉਹਨਾਂ ਦਾਅਵਾ ਕੀਤਾ ਕਿ ਇਕ ਵਾਰ ਦੀ ਮੁਆਫ਼ੀ ਦਾ ਕੋਈ ਫਾਇਦਾ ਨਹੀਂ, ਕਿਉਕਿ ਉਹਨਾਂ ਨੂੰ ਭਵਿੱਖ ਵਿਚ ਵੀ ਕਰਜ਼ਾ ਲੈਣਾ ਪਵੇਗਾ ਬੁਰਜ ਰਾਠੀ ਦੇ ਮਿੱਠੂ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਭਰਾ ਬਲਵੀਰ ਸਿੰਘ ਸਮੇਤ ਇਸ ਸਕੀਮ ਤਹਿਤ ਮੁਆਫੀ ਮਿਲੀ ਬਾਅਦ ਚ ਉਹਨਾਂ ਨੂੰ ਖੇਤੀ ਮਕਸਦਾਂ ਖਾਤਰ ਆੜ੍ਹਤੀਏ ਤੋਂ 3-4 ਲੱਖ ਦਾ ਕਰਜ਼ਾ ਲੈਣਾ ਪਿਆ ਉੱਭਾ ਪਿੰਡ ਦੇ ਬੂਟਾ ਸਿੰਘ ਨੇ ਦੱਸਿਆ, ‘‘ਮੇਰੇ ਸਿਰ 5 ਲੱਖ ਦਾ ਕਰਜ਼ਾ ਹੈ ਇਕ ਲੱਖ ਸੁਸਾਇਟੀ ਦਾ ਅਤੇ 4 ਲੱਖ ਬੈਂਕਾਂ ਦਾ ਪਰ ਸਿਰਫ ਇੱਕ ਲੱਖ ਮੁਆਫ਼ ਹੋਇਆ ਹੈ’’ ਉਸ ਨੇ ਕਿਹਾ ਕਿ ਉਸ ਨੂੰ ਫਿਰ ਕਰਜ਼ਾ ਚੁੱਕਣਾ ਪਵੇਗਾ ਕਿਉਕਿ ਉਸ ਪਾਸ ਸਿਰਫ 3 ਏਕੜ ਜ਼ਮੀਨ ਹੈ ਅਤੇ ਲਾਗਤ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ ਉਸ ਨੇ ਦੱਸਿਆ ਕਿ ਉਹ 2016 ਚ ਕਰਜ਼ੇ ਦੀ ਮਾਰ ਹੇਠ ਆ ਗਿਆ ਜਦੋਂ ਨਕਲੀ ਕੀਟਨਾਸ਼ਕਾਂ ਕਰਕੇ ਉਸ ਦੀ ਨਰਮੇ ਦੀ ਸਾਰੀ ਫਸਲ ਖਰਾਬ ਹੋ ਗਈ ਬੁਰਜ ਰਾਠੀ ਦੇ ਗੁਰਸੇਵਕ ਸਿੰਘ ਨੇ ਦੱਸਿਆ, ‘‘ਮੈਨੂੰ 1ਲੱਖ 60 ਹਜ਼ਾਰ ਦੀ ਮੁਆਫ਼ੀ ਮਿਲੀ ਹੈ ਅਸੀਂ ਖੇਤੀ ਲੋੜਾਂ ਕਰਕੇ ਆੜ੍ਹਤੀਏ ਤੋਂ 3 ਲੱਖ ਦਾ ਕਰਜ਼ਾ ਲਿਆ ਸੀ ਅਸੀਂ 1 ਲੱਖ 40 ਹਜ਼ਾਰ ਫਸਲ ਵੇਚ ਕੇ ਅਤੇ ਬਾਕੀ 1 ਲੱਖ 60 ਹਜ਼ਾਰ ਸੁਸਾਇਟੀ ਤੋਂ ਕਰਜ਼ਾ ਚੁੱਕ ਕੇ ਮੋੜੇ ਕਿਉਕਿ ਇਸ ਦਾ ਵਿਆਜ ਘੱਟ ਸੀ ਹੁਣ ਭਾਵੇਂ ਸਾਡੇ ਸਿਰ ਕਰਜਾ ਨਹੀਂ ਹੈ ਪਰ ਗੱਲ ਏਥੇ ਮੁਕਦੀ ਨਹੀਂ, ਸਾਨੂੰ ਸਾਡੀਆਂ ਖੇਤੀ ਅਤੇ ਹੋਰਨਾਂ ਲੋੜਾਂ ਖਾਤਰ ਕਰਜ਼ਾ ਚੁੱਕਣਾ ਪੳੂ’’ ਮਾਨਸਾ ਦੇ ਇਕ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ, ‘‘ਕਰਜ਼ੇ ਦੀ ਮਾਰ ਹੇਠ ਆਏ ਬਹੁਤੇ ਕਿਸਾਨਾਂ ਨੂੰ ਇਸ ਸਕੀਮ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਕਿ ਉਹਨਾਂ ਦੀਆਂ ਜ਼ਮੀਨਾਂ ਮਾਲ ਮਹਿਕਮੇ ਦੇ ਰਿਕਾਰਡ ਚ ਅਜੇ ਪੁਰਖਿਆਂ ਦੇ ਨਾਮ ਬੋਲਦੀਆਂ ਨੇ ਭਾਵੇਂ ਕਿ ਇਹ ਭਰਾਵਾਂ ਵਿਚ ਵੰਡੀਆਂ ਗਈਆਂ ਨੇ’’ ਉਸ ਨੇ ਅੱਗੇ ਦੱਸਿਆ ਕਿ ਅਜਿਹੇ ਹੀ ਇਕ ਕੇਸ ਚ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਇਕ ਕਿਸਾਨ ਕੋਲ 10 ਏਕੜ ਜ਼ਮੀਨ ਬੋਲਦੀ ਹੈ, ਪਰ ਅਸਲ ਚ ਜ਼ਮੀਨ ਅੱਗੇ ਉਸ ਦੇ ਪੰਜ ਪੁੱਤਰਾਂ ਚ ਵੰਡੀ ਗਈ ਹੈ ਅਤੇ ਹਰੇਕ ਨੂੰ 2 ਏਕੜ ਜ਼ਮੀਨ ਆਉਦੀ ਹੈ ਜ਼ਿਕਰਯੋਗ ਹੈ ਕਿ ਬਹੁਤੇ ਕਿਸਾਨਾਂ ਨੂੰ ਅਜੇ ਕਰਜ਼ ਮੁਆਫ਼ੀ ਵਾਲੀ ਰਾਸ਼ੀ ਨਹੀਂ ਮਿਲੀ ਉਹਨਾਂ ਨੇ ਦੱਸਿਆ ਕਿ ਅਫਸਰਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਇਕ ਹਫਤੇ ਦੇ ਸਮੇਂ ਚ ਪੈਸਾ ਉਹਨਾਂ ਦੇ ਖਾਤਿਆਂ ਚ ਪਾ ਦਿੱਤਾ ਜਾਵੇਗਾ
ਸਥਿਤੀ ਬਿਲਕੁਲ ਪਹਿਲਾਂ ਵਰਗੀ ਹੈ - ਖੋਤੀ ਮੁੜ ਬੋਹੜ ਥੱਲੇ ਵਾਲੀ ਹੈ
‘‘ਦ ਟ੍ਰਿਬਿੳੂਨ’’

No comments:

Post a Comment