ਕਿਰਤੀਆਂ ਨੇ ਜੈਤੋ 'ਚ ਮਨਾਇਆ ਗੁਰਦਿਆਲ ਸਿੰਘ ਦਿਵਸ
10 ਜਨਵਰੀ 2019 ਜੈਤੋ: ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)ਗੁਰਸ਼ਰਨ ਭਾਅ ਜੀ ਸਲਾਮ ਕਾਫ਼ਲਾ ਅਤੇ
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਸਾਂਝੇ ਰੂਪ ਪ੍ਰੋ. ਗੁਰਦਿਆਲ ਸਿੰਘ ਦਾ ਜਨਮ ਦਿਨ ਨਾਮ ਦੇਵ ਭਵਨ ਜੈਤੋ ਵਿਖੇ
ਵਿਲੱਖਣ ਅੰਦਾਜ਼ ਵਿੱਚ ਮਨਾਇਆ ਗਿਆ। ਪ੍ਰੋਗਰਾਮ ਦਾ ਆਰੰਭ ਮੋਹਨ ਸਫ਼ਰੀ ਨੇ ਪਾਸ਼ ਦਾ ਗੀਤ-'ਦਹਿਕਦੇ ਅੰਗਿਆਰਾਂ 'ਤੇ ਵੀ ਸੌਂਦੇ ਰਹੇ ਨੇ ਲੋਕ', ਪੀਪਲਜ਼ ਆਰਟ ਥੀਏਟਰ ਪਟਿਆਲਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਕਵੀਸ਼ਰੀ, ਕੁਲਵਿੰਦਰ ਜਲੂਰ ਦੀ ਨਿਰਦੇਸ਼ਨਾ ਅਧੀਨ, ਕੰਵਲਦੀਪ ਜਲੂਰ ਦੀ ਰਚਨਾ ਕੋਰੀਓ ਗਰਾਫ਼ੀ-' ਮਾਏ ਸਾਡੇ ਹਿੱਸੇ ਆਏ ਨਾ ਖੇਤ'- ਨਾਲ ਹੋਇਆ।
ਪਹਿਲੇ ਬੁਲਾਰੇ ਦੇ ਤੌਰ 'ਤੇ ਅਤਰਜੀਤ ਕਹਾਣੀਕਾਰ ਨੇ ਕਿਹਾ ਕਿ ਪੰਜਾਬੀ ਨਾਵਲਕਾਰੀ ਨੂੰ ਨਿਰੋਲ ਪੇਂਡੂ ਯਥਾਰਥ ਦਾ ਰੰਗ ਦੇਣ ਦਾ ਸਿਹਰਾ ਪ੍ਰੋ. ਗੁਰਦਿਆਲ ਸਿੰਘ ਦੇ ਸਿਰ ਬੱਝਦਾ ਹੈ। ਅੱਜ ਇਹ ਗੱਲ ਵਿਸ਼ੇਸ਼ ਤੌਰ 'ਤੇ ਧਿਆਨ ਮੰਗਦੀ ਹੈ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਨਵੀਆਂ ਪੈੜਾਂ ਪਾ ਕੇ ਪ੍ਰੋ. ਗੁਰਦਿਆਲ ਸਿੰਘ ਨੂੰ ਉਸ ਦੇ ਜਨਮ ਦਿਨ 'ਤੇ ਯਾਦ ਕਰਨ ਦੀ ਪਹਿਲਕਦਮੀ ਕੀਤੀ ਹੈ ਤੇ ਲੇਖਕਾਂ ਨੂੰ ਖ਼ਾਸ ਕਰਕੇ ਜੈਤੋ ਦੇ ਲੇਖਕਾਂ ਨੂੰ ਰਾਹ ਦਿਖਾਇਆ ਹੈ। ਇਹ ਇਕੱਠ ਦਰਸਾਉਂਦਾ ਹੈ ਕਿ ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਨਾਵਲਾਂ ਵਿੱਚ ਉਨਾਂ ਲੋਕਾਂ ਦੀ ਪੀੜਾ, ਭਾਵਨਾਵਾਂ, ਤੰਗੀਆਂ-ਤੁਰਸ਼ੀਆਂ, ਤਰਾਸਦੀਆਂ, ਉਤਪੀੜਨ, ਰੋਸ, ਅੜਵਾਈ ਆਦਿ ਨੂੰ ਜ਼ੁਬਾਨ ਦਿੱਤੀ, ਜਿਨਾਂ ਦੀ ਆਵਾਜ਼ ਨੂੰ ਸਦੀਆਂ ਤੋਂ ਦਬਾਅ ਕੇ ਰੱਖਿਆ ਹੋਇਆ ਸੀ। ਕਿਰਤ ਦਾ ਤ੍ਰਿਸਕਾਰ ਕਰਨ ਵਾਲੀਆਂ ਤਾਕਤਾਂ ਨੂੰ ਬੇਪਰਦ ਕਰਕੇ ਜਗਸੀਰ, ਬਿਸ਼ਨਾ, ਮੋਦਨ, ਪਰਸਾ ਆਦਿ ਪਾਤਰਾਂ ਦੇ ਨਾਇਕਤੱਵ ਨੂੰ ਜਿਸ ਕਦਰ ਪੇਸ਼ ਕੀਤਾ, ਉਹ ਇਸ ਤੋਂ ਪਹਿਲਾਂ ਹੋਰ ਕਿਸੇ ਨਾਵਲਕਾਰ ਦੇ ਹਿੱਸੇ ਨਹੀਂ ਆਇਆ। ਉਸ ਦੇ ਨਾਵਲਾਂ ਦੇ ਪਾਤਰ ਜ਼ਿੱਦ ਪੁਗਾਉਣ ਵਾਲ਼ੇ, ਅੱਖੜ, ਹਾਰ ਨੂੰ ਹਾਰ ਨਾ ਮੰਨਣ ਵਾਲ਼ੇ ਅੜੀਖੋਰੇ, ਅਣਖੀਲੇ ਸੁਭਾਅ ਦੇ ਹਨ ਜੋ ਹਰ ਤਰ•ਾਂ ਦੀ ਧੌਂਸ ਤੋਂ ਆਜ਼ਾਦ ਹਨ। ਇਸ ਤਰਾਂ ਪ੍ਰੋ. ਗੁਰਦਿਆਲ ਸਿੰਘ ਨੇ ਦੱਬੇ-ਕੁਚਲ਼ੇ ਪਾਤਰਾਂ ਦੇ ਯਥਾਰਥਮਈ ਜੀਵਨ ਨੂੰ ਚਿੱਤਰਦਿਆਂ ਉਨਾਂ ਦੀਆਂ ਸਮਾਜਿਕ ਦਬਾਅ ਅਧੀਨ ਕੁਚਲ ਕੇ ਰੱਖੀਆਂ ਭਾਵਨਾਵਾਂ, ਤਰੰਗਾਂ, ਖ਼ਾਸ ਕਰਕੇ ਪਾਤਰਾਂ ਦੀ ਤਰੀੜ, ਮਨ ਵਿੱਚ ਆਈ ਗੱਲ ਨੂੰ ਸਦੀਆਂ ਦੇ ਦਬਾਅ ਕਾਰਨ ਬੁੱਲ•ਾਂ 'ਤੇ ਨਾ ਲਿਆ ਸਕਣ ਦੀ ਝਿਜਕ ਵਾਲ਼ੇ ਜਜ਼ਬਾਤਾਂ ਨੂੰ ਜ਼ੁਬਾਨ ਦਿੱਤੀ ਹੈ।
ਅਗਲੇ ਬੁਲਾਰੇ ਡਾ. ਪਰਮਿੰਦਰ ਸਿੰਘ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਇਸ ਸਮਾਗਮ ਨੂੰ ਆਯੋਜਿਤ ਕਰਨ ਵਾਲ਼ੇ ਕਿਰਤੀ-ਕਿਸਾਨਾਂ, ਸਲਾਮ ਕਾਫ਼ਲੇ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਕਾਰਕੁਨਾਂ ਨੂੰ ਵਧਾਈ ਦਿੱਤੀ ਕਿ ਅੱਜ ਦੇ ਇਸ ਸਮਾਗਮ ਵਿੱਚ ਉਹ ਕਿਰਤੀ ਲੋਕ ਜੁੜੇ ਹਨ ਜੋ ਆਪਣੀ ਕਿਰਤ ਦੀ ਰਾਖੀ ਕਰਨ ਲਈ ਮੈਦਾਨ ਵਿੱਚ ਹਨ।
ਲੋਕ ਜੀਵਨ 'ਚੋਂ ਪੈਦਾ ਹੋਇਆ ਚੰਗਾ ਸਾਹਿਤ ਹਮੇਸ਼ਾ ਪੁਰਾਣੇ 'ਚੋਂ ਕੁੱਝ ਨਵਾਂ ਸਿਰਜਣ ਦਾ ਸਬੱਬ ਬਣਾਉਂਦਾ ਹੈ ਤੇ ਇਸ ਸੱਚਾਈ ਵਿੱਚੋਂ ਪ੍ਰੋ. ਗੁਰਦਿਆਲ ਸਿੰਘ ਦਾ ਸਥਾਨ ਨਿਸਚਿਤ ਹੁੰਦਾ ਹੈ। ਉਹਨਾਂ ਦੀ ਸਾਰੀ ਗੱਲ-ਬਾਤ ਦਾ ਤੱਤਸਾਰ ਹੀ ਇਹ ਸੀ ਕਿ ਕਿਸੇ ਵੀ ਰਚਨਾ ਦੀ ਸਾਂਝੀ ਤੰਦ, ਮਨੁੱਖੀ ਜ਼ਿੰਦਗੀ ਦਾ ਕੇਂਦਰ ਬਿੰਦੂ, ਜਿਸ ਦੇ ਦੁਆਲ਼ੇ ਉਸ ਰਚਨਾ ਦੀ ਉਸਾਰੀ ਹੋਈ ਹੈ, ਕੇਵਲ ਉਹਦੀ ਮਿਹਨਤ ਹੈ। ਇਸ ਮਿਹਨਤ ਕਾਰਨ ਹੀ ਸਾਹਿਤ ਨਾਲ਼ ਪਾਠਕ ਦੀ ਸਾਂਝ ਹੈ। ਪ੍ਰੋ. ਗੁਰਦਿਆਲ ਸਿੰਘ ਦੇ ਸਾਰੇ ਹੀ ਪਾਤਰ ਜੀਵਨ ਵਿੱਚ ਜੋ ਕੁੱਝ ਗਲਤ ਹੋ ਰਿਹਾ ਹੈ, ਉਸ ਦੇ ਖ਼ਿਲਾਫ਼ ਖੜਨ ਵਾਲ਼ੇ ਹਨ। ਗਲਤ ਵਰਤਾਰਿਆਂ ਨੂੰ ਸਵੀਕਾਰ ਕਰਨ ਵਾਲ਼ੇ ਨਹੀਂ। - ਸੰਖੇਪ

No comments:
Post a Comment