ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Sunday, May 7, 2017
(04) ਕੌਣ ਹਨ ਇਹ ਨਕਸਲਬਾੜੀਏ ਲੋਕਾਂ ਲਈ ਹਊਆ ਜਾਂ ਉਹਨਾਂ ਦੇ ਖਰੇ ਮਿੱਤਰ
ਲੋਕ-ਧਰੋਹੀ ਭਾਰਤੀ ਹਾਕਮਾਂ ਨੇ ਨਕਸਲਬਾੜੀ ਦੇ ਨਾਂਅ ਨਾਲ ਜਾਣੇ ਜਾਂਦੇ ਕਮਿਊਨਿਸਟ
ਇਨਕਲਾਬੀ ਲਹਿਰ ਦੇ ਕਾਰਕੁਨਾਂ ਤੇ ਹਮਾਇਤੀਆਂ ਵਿਰੁੱਧ ਇੱਕ ਖੁੱਲਮ-ਖੁੱਲ੍ਹੀ ਹਥਿਆਰਬੰਦ
ਜੰਗ ਛੇੜ ਰੱਖੀ ਹੈ। ਇਹ ਖੂੰਨੀ ਜੰਗ 1967 'ਚ ਪੱਛਮੀ ਬੰਗਾਲ ਸੂਬੇ 'ਚ ਭੜਕੀ ਨਕਸਲਬਾੜੀ
ਦੀ ਹਥਿਆਰਬੰਦ ਬਗਾਵਤ ਦੇ ਵੇਲੇ ਤੋਂ ਹੀ ਚਲਦੀ ਆ ਰਹੀ ਹੈ। ਹਰ ਗੁਜਰਦੇ ਸਾਲ ਇਹ ਜੰਗ
ਪਹਿਲਾਂ ਨਾਲੋਂ ਵਹਿਸ਼ੀ ਬਣਦੀ ਗਈ ਹੈ। ਭਾਰਤੀ ਹਾਕਮਾਂ ਨੇ ਨਕਸਲਬਾੜੀ ਲਹਿਰ ਨੂੰ ਦਬਾਉਣ
ਤੇ ਕੁਚਲਣ ਲਈ ਲੱਖਾਂ ਦੀ ਗਿਣਤੀ 'ਚ ਹਥਿਆਰਬੰਦ ਲਸ਼ਕਰ, ਅਤਿ ਅਧੁਨਿਕ ਜੰਗੀ ਸਾਜ਼-ਸਮਾਨ
ਅਤੇ ਮੂੰਹ ਮੰਗਿਆ ਪੈਸਾ ਝੋਕਿਆ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਸਹਿਤ, ਨਕਸਲੀ ਲਹਿਰ
ਤੋਂ ਪ੍ਰਭਾਵਤ ਸਭਨਾਂ ਰਾਜਾਂ ਦੀਆਂ ਸਰਕਾਰਾਂ-ਚਾਹੇ ਉਹ ਕਿਸੇ ਵੀ ਵੋਟ-ਪਾਰਟੀ ਨਾਲ ਸਬੰਧਤ
ਹੋਣ-ਵੱਲੋਂ, ਇਸ ਨਹੱਕੀ ਤੇ ਖੂੰਨੀ ਜੰਗ ਨੂੰ ਪੂਰੀ ਬੇਕਿਰਕੀ ਨਾਲ ਚਲਾਇਆ ਜਾ ਰਿਹਾ ਹੈ,
ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਹਰ ਵੰਨਗੀ ਦੀਆਂ ਪਿਛਾਖੜੀ ਤੇ ਸਾਮਰਾਜੀ ਸ਼ਕਤੀਆਂ
ਵੱਲੋਂ ਇਸ ਖੂੰਨੀ ਜੰਗ ਨੂੰ ਚਲਦਾ ਰੱਖਣ ਲਈ ਭਾਰਤੀ ਹਾਕਮਾਂ ਦੀ ਪਿੱਠ ਥਾਪੜੀ ਜਾ ਰਹੀ
ਹੈ, ਉਹਨਾਂ ਦੀ ਮਦਦ ਤੇ ਹਿਮਾਇਤ ਕੀਤੀ ਜਾ ਰਹੀ ਹੈ। ਆਖਿਰ, ਇਸ ਲਹਿਰ 'ਚ ਅਜਿਹਾ ਕੀ ਹੈ
ਜਿਸ ਕਰਕੇ ਇਸ ਨੂੰ ਸਾਮਰਾਜੀ ਪ੍ਰਭੂਆਂ ਅਤੇ ਭਾਰਤੀ ਹਾਕਮਾਂ ਦੀ ਏਡੀ ਕਰੋਪੀ ਦਾ ਸਾਹਮਣਾ
ਕਰਨਾ ਪੈ ਰਿਹਾ ਹੈ? ਕਿਉਂ ਭਾਰਤੀ ਰਾਜ ਭਾਗ ਇਸ ਲਹਿਰ ਨੂੰ ਖੂੰਨ 'ਚ ਡੁਬੋਣ ਅਤੇ ਮਲੀਆ
ਮੇਟ ਕਰਨ 'ਤੇ ਉਤਾਰੂ ਹੈ? 50 ਸਾਲਾਂ ਦੇ ਬੇਅਟਕ ਵਹਿਸ਼ੀ ਜਬਰ ਅਤੇ ਦਮਨ ਦੇ ਬਾਵਜੂਦ
ਭਰਤੀ ਹਾਕਮ ਕਿਉਂ ਇਸ ਲਹਿਰ ਨੂੰ ਕੁਚਲ ਨਹੀਂ ਸਕੇ? ਇਹ ਖੂੰਨੀ ਜੰਗ ਕਦ ਤੱਕ ਜਾਰੀ
ਰਹੇਗੀ? ਇਸ ਲਹਿਰ ਬਾਰੇ ਇਹੋ ਜਿਹੇ ਅਨੇਕ ਸੁਆਲ ਪਾਠਕਾਂ ਦੇ ਮਨਾਂ 'ਚ ਉੱਠਣੇ ਸੁਭਾਵਕ
ਹਨ।
ਕੌਣ ਹਨ ਇਹ ਨਕਸਲਬਾੜੀਏ
ਨਕਸਲਬਾੜੀ ਪੱਛਮੀ ਬੰਗਾਲ ਸੂਬੇ 'ਚ ਇੱਕ ਪੁਲਸ ਥਾਣਾ ਹੈ ਜਿਥੇ 1967 'ਚ ਇੱਕ ਜਬਰਦਸਤ ਕਿਸਾਨ ਬਗਾਵਤ ਭੜਕੀ ਸੀ। ਇਸ ਘਟਨਾ ਨੂੰ ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਕਿਸਾਨ ਬਗਾਵਤ ਨੇ ਮਾਰਕਸੀ ਕਮਿਊਨਿਸਟ ਪਾਰਟੀ, ਜੋ ਉਸ ਸਮੇਂ ਬੰਗਾਲ ਦੀ ਸਰਕਾਰ 'ਚ ਭਾਈਵਾਲ ਸੀ, ਲਈ ਵੱਡਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਇਹ ਫੁੱਟ ਦਾ ਸ਼ਿਕਾਰ ਹੋ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਹਮਾਇਤੀ ਖਰੇ ਤੇ ਸੁਹਿਰਦ ਕਮਿਊਨਿਸਟਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਅਤੇ ਮੁਲਕ ਭਰ ਅੰਦਰ ਅਜੇਹੇ ਕਿਸਾਨ ਅੰਦੋਲਨ ਛੇੜਨ ਦਾ ਸੱਦਾ ਦੇ ਦਿੱਤਾ। ਇਹ ਦੇਸ਼ ਵਿਆਪੀ ਲਹਿਰ ਬਣ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਕਿਸਾਨਾਂ ਦੀ ਮੁਕਤੀ ਅਤੇ ਮੁਲਕ 'ਚ ਇਨਕਲਾਬ ਦੇ ਇਕ ਬਦਲਵੇਂ ਰਾਹ ਦੀ ਪ੍ਰਤੀਕ ਬਣ ਕੇ ਉਭਰੀ । ਪਾਰਲੀਮਾਨੀ ਚੋਣਾਂ ਰਾਹੀਂ ਪੁਰ ਅਮਨ ਤਬਦੀਲੀ ਦੇ ਰਾਹ ਦੀ ਥਾਂ ਇਸ ਨੇ ਮਜ਼ਦੂਰ ਜਮਾਤ ਦੀ ਅਗਵਾਈ 'ਚ ਹਥਿਆਰਬੰਦ ਜ਼ਰੱਈ ਲਹਿਰ ਉਸਾਰਨ ਤੇ ਕਿਸਾਨੀ ਦੇ ਹਥਿਆਰਬੰਦ ਲਮਕਵੇਂ ਲੋਕ-ਯੁੱਧ ਰਾਹੀਂ ਸੱਤ੍ਹਾ ਹਥਿਆਉਣ ਦਾ ਰਾਹ ਬੁਲੰਦ ਕੀਤਾ। ਇਸ ਨੇ ਮਾਰਕਸਵਾਦ ਲੈਨਿਨਵਾਦ ਮਾਓ-ਵਿਚਾਰਧਾਰਾ ਨੂੰ ਰਾਹ ਦਰਸਾਊ ਵਿਚਾਰਧਾਰਾ ਵਜੋਂ ਉਭਾਰਿਆ। ਨਕਸਲੀ ਕਿਸਾਨ ਬਗਾਵਤ ਦੇ ਹਿਮਾਇਤੀਆਂ, ਅਤੇ ਉਪਰੋਕਤ ਸਿਆਸੀ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਕਮਿਊਨਿਸਟ ਇਨਕਲਾਬੀਆਂ ਜਾਂ ਨਕਸਲਬਾੜੀਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਨਕਸਲਬਾੜੀ ਦੀ ਇਸ ਮਹਾਨ ਕਿਸਾਨ ਬਗਾਵਤ ਦੇ ਬੇਹੱਦ ਉਤਸ਼ਾਹੀ ਤੇ ਉਭਾਰੂ ਅਸਰ ਹੇਠ ਮੁਲਕ ਭਰ ਅੰਦਰ ਇਨਕਲਾਬੀ ਤਬਦੀਲੀ ਲਈ ਤਾਂਘਦੇ ਹਜਾਰਾਂ ਵਿਦਿਆਰਥੀਆਂ, ਕਿਰਤੀਆਂ, ਨੌਜਵਾਨਾਂ, ਕਿਸਾਨਾਂ ਤੇ ਬੁੱਧੀਜੀਵੀਆਂ ਨੇ ਯੂਨੀਵਰਸਿਟੀਆਂ, ਕਾਲਜਾਂ, ਨੌਕਰੀਆਂ ਤੇ ਕਾਰੋਬਾਰਾਂ ਨੂੰ ਛੱਡ ਦਿੱਤਾ ਤੇ ਉਹ ਜੀਅ ਜਾਨ ਨਾਲ ਇਸ ਲਹਿਰ 'ਚ ਕੁੱਦ ਪਏ। ਇਉਂ ਇਹ ਮਹਾਨ ਕਿਸਾਨ ਬਗਾਵਤ ਮੁਕਤੀ ਲਈ ਤਾਂਘਦੇ ਲੱਖਾਂ ਕਰੋੜਾਂ ਭਾਰਤੀਆਂ ਲਈ ਆਸ ਤੇ ਵਿਸ਼ਵਾਸ਼ ਦੀ ਸੂਹੀ ਕਿਰਨ ਬਣ ਕੇ ਲਿਸ਼ਕੀ।
ਜਾਹਿਰ ਹੈ ਕਿ ਨਕਸਲਬਾੜੀ ਲਹਿਰ 'ਚ ਸ਼ਾਮਲ ਹੋਣ ਵਾਲੇ ਕੋਈ ਮੌਕਾਤਾੜੂ ਤੇ ਦਾਅ-ਲਾਊ ਅਨਸਰ ਦੰਗੇਬਾਜ ਜਾਂ ਮਾਰ-ਧਾੜ ਕਰਨ ਵਾਲੇ ਮੁਜ਼ਰਮਾਨਾ ਅਨਸਰ ਨਹੀਂ ਸਨ, ਜਿਵੇਂ ਕਿ ਭਾਰਤੀ ਹਾਕਮ ਤੇ ਬੁਰਜੁਆ ਮੀਡੀਆ ਉਹਨਾਂ ਨੂੰ ਪੇਸ਼ ਕਰ ਰਿਹਾ ਹੈ। ਇਹ ਤਾਂ ਸਮਾਜ ਦੇ ਸਿਆਸੀ ਪੱਖੋਂ ਸਭ ਤੋਂ ਜ਼ਹੀਨ ਤੇ ਸੰਵੇਦਨਸ਼ੀਲ ਹਿੱਸੇ ਸਨ ਜਿਹੜੇ ਸਮਾਜ ਦੀਆਂ ਸਭ ਤੋਂ ਪਛੜੀਆਂ ਤੇ ਲੁੱਟੀਆਂ-ਲਤਾੜੀਆਂ ਪਰਤਾਂ ਦਾ ਦਰਦ ਆਪਣੀਆਂ ਹਿੱਕਾਂ 'ਚ ਸਾਂਭੀ ਉਹਨਾਂ ਦੀ ਜੰਗ 'ਚ ਜੂਝਣ ਖਾਤਰ ਨਿੱਤਰ ਕੇ ਸਾਹਮਣੇ ਆਏ ਸਨ। ਉਹਨਾਂ ਨੇ ਆਪਣੇ ਪਰਵਾਰਾਂ ਦੇ ਮੋਹ ਅਤੇ ਸੁਖ-ਆਰਾਮ ਨੂੰ ਛੱਡ ਕੇ ਆਪਣੀਆਂ ਜਿੰਦਗੀਆਂ ਇਨਕਲਾਬ ਦੇ ਲੇਖੇ ਲਾਉਣ ਦੀ ਜੁਅਰਤ ਤੇ ਚੇਤੰਨ ਫੈਸਲਾ ਕੀਤਾ ਸੀ। ਅਨੇਕਾਂ ਨੇ ਭਮੱਕੜਾਂ ਵਾਂਗ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਲੋਕ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੇ ਖਰੇ ਤੇ ਮਾਣ-ਮੱਤੇ ਵਾਰਿਸ ਹਨ। ਇਹ ਲੋਕ ਹੀ ਹਨ ਜੋ ਭਾਰਤ ਦੇ ਕਿਸਾਨਾਂ ਮਜਦੂਰਾਂ ਦੇ ਸੱਚੇ ਮਿੱਤਰ ਤੇ ਹਿਮੈਤੀ ਹਨ ਤੇ ਉਹਨਾਂ ਦੀ ਸਹੀ ਅਗਵਾਈ ਕਰਨ ਦੇ ਸਮਰੱਥ ਹਨ ।
ਸਿਰ ਵੱਢਵਾਂ ਵੈਰ
ਉਪਰੋਕਤ ਚਰਚਾ ਤੋਂ ਸਾਫ ਹੈ ਕਿ ਨਕਸਲਬਾੜੀ ਲਹਿਰ ਸਮਾਜ ਦੀਆਂ ਸਭ ਤੋਂ ਲੁੱਟੀਆਂ-ਲਤਾੜੀਆਂ ਜਮਾਤਾਂ-ਸ਼ਹਿਰੀ ਤੇ ਪੇਂਡੂ ਮਜ਼ਦੂਰਾਂ, ਕਿਸਾਨਾਂ ਛੋਟੇ ਤੇ ਟਟ-ਪੂੰਜੀਏ ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ-ਆਦਿਕ ਤਬਕਿਆਂ ਦੇ ਹਿੱਤਾਂ ਦੀ ਤਰਜ਼ਮਾਨੀ ਕਰਨ ਵਾਲੀ ਇਨਕਲਾਬੀ ਲਹਿਰ ਹੈ। ਇਹ ਮੌਜੂਦਾ ਲੁਟੇਰੇ ਰਾਜ-ਪ੍ਰਬੰਧ ਦੀਆਂ ਵਲਗਣਾਂ 'ਚ ਸੀਮਤ ਲਹਿਰ ਨਹੀਂ, ਇਸ ਰਾਜ ਭਾਗ ਵਿਰੁੱਧ ਸੇਧਤ ਲਹਿਰ ਹੈ। ਇਹ ਮੌਜੂਦਾ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਨੂੰ ਉਲਟਾ ਕੇ, ਤਾਕਤ ਦੇ ਜੋਰ ਫਨਾਹ ਕਰਕੇ, ਇਸ ਦੀ ਥਾਂ ਕਿਸਾਨਾਂ ਮਜਦੂਰਾਂ ਦਾ ਰਾਜ ਸਥਾਪਤ ਕਰਨ ਦੀ ਮੁਦੱਈ ਲਹਿਰ ਹੈ। ਇਸੇ ਵਜਾਹ ਕਰਕੇ ਲੁਟੇਰੀਆਂ ਜਮਾਤਾਂ ਦੇ ਮੌਜੂਦਾ ਰਾਜ ਭਾਗ ਦਾ ਲੁੱਟ-ਖਸੁੱਟ ਤੇ ਦਾਬੇ ਦੀਆਂ ਵਿਰੋਧੀ ਇਨਕਲਾਬੀ ਜਮਾਤਾਂ ਦੀ ਇਸ ਲਹਿਰ ਨਾਲ ਪਹਿਲੇ ਦਿਨ ਤੋਂ ਹੀ ਸਿਰ-ਵੱਢਵੇਂ ਵੈਰ ਦਾ ਰਿਸ਼ਤਾ ਹੈ। ਇਹੀ ਵਜਾ੍ਹ ਹੈ ਕਿ ਮੌਜੂਦਾ ਰਾਜ ਭਾਗ ਦੀਆਂ ਰਖਵਾਲ ਸੱਭੇ ਸਿਆਸੀ ਸ਼ਕਤੀਆਂ ਅਤੇ ਪਾਰਟੀਆਂ ਇਨਕਲਾਬੀ ਲਹਿਰ ਨੂੰ ਸਖਤੀ ਤੇ ਬੇਕਿਰਕੀ ਨਾਲ ਕੁਚਲਣ ਦੀ ਪੁਰਜੋਰ ਵਕਾਲਤ ਕਰਦੀਆਂ ਹਨ। ਨਕਸਲਬਾੜੀ ਲਹਿਰ ਦਾ ਤੁਖਮ ਮਿਟਾਉਣ ਲਈ ਲੋਕ ਦੁਸ਼ਮਣ ਹਾਕਮਾਂ ਵੱਲੋਂ ਚਲਾਈ ਜਾ ਰਹੀ ਬੇਅਟਕ ਖੂੰਨੀ ਜੰਗ ਇਸ ਵੈਰ ਨੂੰ ਹੀ ਜਾਹਰ ਕਰਦੀ ਹੈ।
ਕੂੜ ਪ੍ਰਚਾਰ ਦਾ ਜੋਰਦਾਰ ਹੱਲਾ
ਭਾਰਤੀ ਲੁਟੇਰੇ ਹਾਕਮਾਂ ਤੇ ਉਹਨਾਂ ਦੀ ਸਰਕਾਰ ਵੱਲੋਂ ਨਕਸਲਬਾੜੀ ਲਹਿਰ ਖਿਲਾਫ ਚਲਾਈ ਜਾ ਰਹੀ ਜੰਗ ਦੋ ਧਾਰਾਵਾਂ ਰਾਹੀਂ ਅੱਗੇ ਵਧਾਈ ਜਾ ਰਹੀ ਹੈ। ਇਸ ਲਹਿਰ 'ਤੇ ਵਿੱਢੇ ਹਥਿਆਰਬੰਦ ਹਮਲੇ ਦੇ ਨਾਲ ਨਾਲ ਇਸ ਨੂੰ ਸਿਆਸੀ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਹੱਲੇ ਰਾਹੀਂ ਨਕਸਲਬਾੜੀ ਲਹਿਰ ਬਾਰੇ ਮਨਘੜਤ ਤੇ ਕੋਝਾ ਪ੍ਰਚਾਰ ਚਲਾਇਆ ਜਾ ਰਿਹਾ ਹੈ। ਇਸ ਲਹਿਰ ਦਾ ਮੂੰਹ-ਮੱਥਾ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਚਾਰ ਹੱਲਾ ਸਰਕਾਰੀ ਮਸ਼ੀਨਰੀ ਤੇ ਪ੍ਰਚਾਰ ਸਾਧਨਾਂ, ਬੁਰਜੁਆ ਪਾਰਟੀਆਂ , ਸੰਸਥਾਵਾਂ ਅਤੇ ਮੀਡੀਏ ਰਾਹੀਂ ਦਿਨ ਰਾਤ ਜਾਰੀ ਰੱਖਿਆ ਜਾ ਰਿਹਾ ਹੈ। ਸਾਮਰਾਜੀ ਮੀਡੀਆ ਵੀ ਇਸ ਹੱੱਲੇ 'ਚ ਪੂਰਾ ਸਹਿਯੋਗੀ ਹੈ। ਕਿਹਾ ਜਾ ਰਿਹਾ ਹੈ ਕਿ ਨਕਸਲੀ ਅਜਿਹੀ ਬੇਰਹਿਮ ਹਿੰਸਕ ਸ਼ਕਤੀ ਹਨ ਜੋ ਕਤਲ, ਮਾਰਧਾੜ ਤੇ ਲੁੱਟ 'ਚ ਸਰਗਰਮ ਹਨ। ਉਹ ਹਥਿਆਰਬੰਦ ਤਾਕਤ ਦੇ ਜੋਰ ਲੋਕਾਂ ਦੀ ਚੁਣੀ ਹੋਈ ਜਮਹੂਰੀ ਸਰਕਾਰ ਨੂੰ ਉਲਟਾਉਣ ਤੇ ਸਮਾਜਕ ਅਫਰਾ-ਤਫਰੀ ਫੈਲਾਉਣਾ ਚਾਹੁੰਦੇ ਹਨ, ਉਹ ਚੀਨ ਦੇ ਏਜੰਟ ਹਨ, ਉਹ ਵਿਕਾਸ ਦੇ ਵਿਰੋਧੀ ਹਨ ਤੇ ਭੰਨ-ਤੋੜ 'ਚ ਯਕੀਨ ਰਖਦੇ ਹਨ, ਆਦਿਕ ਆਦਿਕ। ਇਸ ਝੂਠ ਪ੍ਰਚਾਰ ਦਾ ਮਕਸਦ ਨਕਸਲਬਾੜੀ ਲਹਿਰ ਨੂੰ ਲੋਕਾਂ ਅੰਦਰ ਬੱਦੂ ਕਰਨਾ ਹੈ। ਲੋਕ-ਮਨਾਂ ਅੰਦਰ ਇਸ ਲਹਿਰ ਬਾਰੇ ਹਊਆ ਪੈਦਾ ਕਰਨਾ ਹੈ। ਉਹਨਾਂ ਦੇ ਮਨਾਂ 'ਚ ਇਸ ਲਹਿਰ ਬਾਰੇ ਭੈਅ, ਬੇਲਾਗਤਾ ਤੇ ਤੁਅੱਸਬ ਭਰਨਾ ਹੈ। ਇਸ ਲਹਿਰ ਅੰਦਰ ਹਕੂਮਤ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਕਹਿਰ ਦੀ ਵਾਜਬੀਅਤ ਤਿਆਰ ਕਰਨਾ ਹੈ। ਲੋਕਾਂ ਨੂੰ ਗੁਮਰਾਹ ਕਰਕੇ ਕਮਿਊਨਿਸਟ ਇਨਕਲਾਬੀਆਂ ਨੂੰ ਉਹਨਾਂ 'ਚੋਂ ਨਿਖੇੜਨ ਦਾ ਯਤਨ ਕਰਨਾ ਹੈ।
ਕਮਿਊਨਿਸਟ ਇਨਕਲਾਬੀ ਲਹਿਰ ਵਿਰੁੱਧ ਭਾਰਤੀ ਹਾਕਮਾਂ ਵੱਲੋਂ ਕੀਤਾ ਜਾ ਰਿਹਾ ਇਹ ਕੂੜ-ਪ੍ਰਚਾਰ ਨਾ ਤਾਂ ਕੋਈ ਅਣਕਿਆਸੀ ਤੇ ਨਾ ਹੀ ਕੋਈ ਆਲੋਕਾਰੀ ਵਰਤਾਰਾ ਹੈ। ਇਤਿਹਾਸ ਅਜਿਹੀਆਂ ਅਣਗਿਣਤ ਮਿਸਾਲਾਂ ਨਾਲ ਭਰਿਆ ਪਿਆ ਹੈ ਜਿੱਥੇ ਵੇਲਾ ਵਿਹਾ ਚੁੱਕੀਆਂ ਲੁਟੇਰੀਆਂ ਤੇ ਪਿਛਾਖੜੀ ਤਾਕਤਾਂ ਵੱਲੋਂ ਨਵੀਆਂ ਉੱਠ ਰਹੀਆਂ ਅਗਾਂਹ-ਵਧੂ ਤੇ ਲੋਕ-ਹਿਤੈਸ਼ੀ ਤਾਕਤਾਂ ਦੀ ਉਠਾਣ ਨੂੰ ਬੰਨ੍ਹ ਮਾਰਨ ਲਈ ਅਜਿਹੇ ਝੂਠ ਪ੍ਰਚਾਰ ਦੀ ਚਿਰ ਪੁਰਾਣੀ ਰਿਵਇਤ ਤੁਰੀ ਆ ਰਹੀ ਹੈ ਇਸ ਝੂਠ ਪ੍ਰਚਾਰ ਦਾ ਕਈ ਵਾਰ ਵਕਤੀ ਫਾਇਦਾ ਹੋ ਜਾਂਦਾ ਹੈ। ਪਰ ਕਹਿੰਦੇ ਹਨ ਝੂਠ ਦੇ ਪੈਰ ਨਹੀਂ ਹੁੰਦੇ, ਆਖਰ ਇਸ ਦਾ ਭਾਂਡਾ ਭੱਜ ਜਾਂਦਾ ਹੈ। ਸੱਚ ਬਾਹਰ ਆ ਜਾਂਦਾ ਹੈ। ਗੋਰੇ ਬਸਤੀਵਾਦੀ ਹਾਕਮਾਂ ਦੇ ਵਿਰੁੱਧ ਭਾਰਤੀ ਲੋਕਾਂ ਦੇ ਅਜ਼ਾਦੀ ਸੰਗਰਾਮ ਦੌਰਾਨ ਸਮੇਂ ਦੇ ਹਾਕਮਾਂ ਨੇ ਭਗਤ ਸਿੰਘ ਤੇ ਉਹਦੇ ਸਾਥੀਆਂ, ਗਦਰੀ ਬਾਬਿਆਂ ਤੇ ਹੋਰ ਅਨੇਕਾਂ ਦੇਸ਼ ਭਗਤਾਂ ਉਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ ਲਾਈਆਂ ਸਨ। ਉਹਨਾਂ ਨੂੰ ਦਹਿਸ਼ਤ ਪਸੰਦ ਦੱਸਿਆ ਸੀ। ਸਰਮਾਏਦਾਰੀ ਨੇ ਕਮਿਊਨਿਸਟਾਂ ਬਾਰੇ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਸੀ ਕਿ ਉਹ ਲੋਕਾਂ ਦੀਆਂ ਜਮੀਨਾਂ ਤੇ ਘਰ ਬਾਰ ਖੋਹ ਲੈਣਗੇ, ਪਤਨੀਆਂ ਸਾਂਝੀਆਂ ਕਰ ਲੈਣਗੇ ਆਦਿਕ ਆਦਿਕ। ਪਰ ਇਸ ਦੇ ਬਾਵਜੂਦ ਉਹ ਕਮਿਊਨਿਜ਼ਮ ਦੀ ਵਿਚਾਰਧਾਰਾ ਦੇ ਫੈਲਾਅ ਨੂੰ ਰੋਕ ਨਹੀਂ ਸਕੇ। ਰੂਸ 'ਚ ਜਾਰਸ਼ਾਹੀ ਨੇ ਬਾਲਸ਼ਿਵਕਾਂ ਖਿਲਾਫ ਬੜਾ ਭੱਦਾ ਤੇ ਭੜਕਾਊ ਕੂੜ-ਪ੍ਰਚਾਰ ਕੀਤਾ ਸੀ ਪਰ ਉਹ ਰੂਸ 'ਚ ਸਮਾਜਵਾਦੀ ਇਨਕਲਾਬ ਰੋਕ ਨਹੀਂ ਸਕੇ। ਇਹੋ ਜਿਹਾ ਝੂਠਾ ਪ੍ਰਚਾਰ ਭਾਰਤੀ ਹਾਕਮ ਕਮਿਊਨਿਸਟ ਇਨਕਲਾਬੀਆਂ ਬਾਰੇ ਕਰ ਰਹੇ ਹਨ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਇਸ ਨੂੰ ਧਰਕੇ ਛੰਡਣ ਦੀ ਲੋੜ ਹੈ।
ਬੇਬੁਨਿਆਦ ਤੋਹਮਤਬਾਜ਼ੀ
ਜਿੱਥੋਂ ਤੱਕ ਨਕਸਲਬਾੜੀ ਇਨਕਲਾਬੀਆਂ ਦੇ ਆਮ ਲੋਕਾਂ ਦੇ ਕਤਲ ਕਰਨ ਤੇ ਮਾਰਧਾੜ ਕਰਨ ਦਾ ਸੰਬੰਧ ਹੈ, ਉਹ ਕੋਰਾ ਝੂਠ ਹੈ। ਇਹ ਠੀਕ ਹੈ ਕਿ ਲਹਿਰ ਦੇ ਸ਼ੁਰੂਆਤੀ ਸਾਲਾਂ 'ਚ, ਪਾਰਟੀ 'ਚ ਖੱਬੂ-ਮਾਅਰਕੇ ਬਾਜ ਲੀਹ ਭਾਰੂ ਹੋ ਗਈ ਸੀ। ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਇਸ ਲੀਹ ਤਹਿਤ ਜਾਗੀਰਦਾਰਾਂ, ਰੱਤਪੀਣੇ ਸੂਦਖੋਰਾਂ, ਜ਼ਾਲਮ ਪੁਲਸ ਅਫਸਰਾਂ ਅਤੇ ਪੁਲਸ ਮੁਖਬਰਾਂ ਦਾ ਸਫਾਇਆ ਕੀਤਾ ਜਾਣ ਲੱਗ ਪਿਆ ਸੀ। ਇਹਨਾਂ ਕਾਰਵਾਈਆਂ 'ਚ ਮਾਰੇ ਜਾਣ ਵਾਲੇ ਲੋਕ ਕੋਈ ਸਾਧਾਰਨ ਆਦਮੀ ਨਹੀਂ ਸਨ ਸਗੋਂ ਸਮਾਜ ਵਿਰੋਧੀ ਤੇ ਲੁਟੇਰੀਆਂ ਜਮਾਤਾਂ ਦੇ ਲੋਕ ਸਨ। ਪਰ ਪਾਰਟੀ ਨੇ ਛੇਤੀ ਹੀ ਇਸ ਗਲਤ ਲੀਹ ਨੂੰ ਰੱਦ ਕਰ ਦਿੱਤਾ ਤੇ ਇਸ ਗਲਤ ਲੀਹ ਦੀ ਸਵੈ-ਨੁਕਤਾਚੀਨੀ ਵੀ ਕੀਤੀ। ਫਿਰ ਵੀ ਇਸ ਲੀਹ ਨੇ ਪਾਰਟੀ ਦੀਆਂ ਮਨੁੱਖਾ ਸ਼ਕਤੀਆਂ ਅਤੇ ਪਾਰਟੀ ਦੇ ਇਨਕਲਾਬੀ ਅਕਸ ਨੂੰ ਵੱਡੀ ਢਾਹ ਲਾਈ ਸੀ। ਪਰ ਇਹ ਗਲਤ ਲੀਹ ਅੱਜ ਤੋਂ 45-50 ਸਾਲ ਪਹਿਲਾਂ ਦੀ ਗੱਲ ਹੈ ਜਿਸ ਦੀ ਪਾਰਟੀ ਨੇ ਉਸ ਸਮੇਂ ਜਨਤਕ ਸਵੈ-ਅਲੋਚਨਾ ਕੀਤੀ ਸੀ। ਅੱਜ ਕਲ੍ਹ ਛੱਤੀਸ਼ਗੜ੍ਹ, ਝਾਰਖੰਡ, ਬਿਹਾਰ ਆਦਿਕ ਸੂਬਿਆਂ 'ਚ ਇੱਕ ਬੰਨੇ ਹਕੂਮਤੀ ਹਥਿਆਰਬੰਦ ਬਲਾਂ ਤੇ ਉਹਨਾਂ ਦੇ ਏਜੰਟਾਂ ਅਤੇ ਦੂਜੇ ਬੰਨੇ ਕਮਿਊਨਿਸਟ ਇਨਕਲਾਬੀ ਘੁਲਾਟਿਆਂ ਤੇ ਉਹਨਾਂ ਦੇ ਸਾਥੀ ਤੇ ਹਿਮਾਇਤੀ ਆਦੀਵਾਸੀ ਲੋਕਾਂ 'ਚ ਚੱਲ ਰਹੀ ਹਥਿਆਰਬੰਦ ਲੜਾਈ 'ਚ ਇਨਕਲਾਬੀਆਂ ਵੱਲੋਂ ਆਮ ਕਰਕੇ ਹਕੂਮਤੀ ਬਲਾਂ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਭਾਰਤੀ ਹਾਕਮਾਂ ਤੇ ਉਹਨਾਂ ਦੇ ਹਿਮੈਤੀਆਂ ਦੀ ਨਜ਼ਰ 'ਚ ਆਪਣੀਆਂ ਜ਼ਮੀਨਾਂ, ਜੰਗਲ, ਘਰ-ਘਾਟ ਤੇ ਕੁਦਰਤੀ ਵਸੀਲਿਆਂ ਦੀ ਰਾਖੀ ਲਈ ਜੂਝ ਰਹੇ ਆਦੀਵਾਸੀ ਲੋਕ ਤੇ ਨਕਸਲਬਾੜੀ ਇਨਕਲਾਬੀ ਤਾਂ ਕਾਤਲ ਅਤੇ ਅਫਰਾ-ਤਫਰੀ ਪੈਦਾ ਕਰਨਾ ਵਾਲੇ ਦੇਸ਼ ਵਿਰੋਧੀ ਅਨਸਰ ਹਨ ਪਰ ਉਹਨਾਂ ਦੀਆਂ ਜਮੀਨਾਂ ਤੇ ਪੈਦਾਵਾਰੀ ਸਾਧਨ ਖੋਹਣ ਵਾਲੇ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਇਸ ਲੁੱਟ ਦਾ ਰਾਹ ਪੱਧਰਾ ਕਰਨ ਲਈ ਗੋਲੀ ਵਰ੍ਹਾਉਣ ਵਾਲੀਆਂ ਹਥਿਆਰਬੰਦ ਸ਼ਕਤੀਆਂ ਦੇਸ਼ ਭਗਤ ਹਨ। ਇਉਂ ਹੀ ਬਾਰ ਬਾਰ ਫਿਰਕੂ ਦੰਗੇ ਰਚਾ ਕੇ ਹਜਾਰਾਂ ਲੋਕਾਂ ਦਾ ਥੋਕ ਰੂਪ 'ਚ ਕਤਲੇਆਮ ਕਰਨ ਵਾਲੇ ਆਰ.ਐਸ.ਐਸ., ਬਜਰੰਗ ਦਲ ਤੇ ਸੰਘ ਲਾਣੇ ਦੀਆਂ ਹੋਰ ਜਥੇਬੰਦੀਆਂ ਸਰਕਾਰੀ ਨਜਰਾਂ 'ਚ ਕਾਤਲੀ ਫਿਰਕੂ ਟੋਲੇ ਨਹੀਂ, ਕੌਮ ਪ੍ਰਸਤ ਅਨਸਰ ਹਨ
ਜਦੋਂ ਉਹ ਨਕਸਲਬਾੜੀ ਇਨਕਲਾਬੀਆਂ 'ਤੇ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦਾ ਇਲਜ਼ਾਮ ਲਾਉਂਦੇ ਹਨ ਤਾਂ ਉਹ ਇਹ ਨਹੀਂ ਦਸਦੇ ਕਿ ਉਹ ਕਿਰਤੀਆਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦੀ ਗੱਲ ਕਹਿੰਦੇ ਹਨ। ਹਥਿਆਰ ਕੋਈ ਸ਼ੌਕ ਨਾਲ ਨਹੀਂ ਚੁੱਕਦਾ। ਮਿਹਨਤਕਸ਼ ਲੋਕ ਤਦ ਹੀ ਹਥਿਆਰਬੰਦ ਤਾਕਤ ਦੇ ਜੋਰ ਸੱਤਾ ਬਦਲਣ ਦੇ ਰਾਹ ਪੈਂਦੇ ਹਨ ਜਦ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਲੁਟੇਰੀਆਂ ਜਮਾਤਾਂ ਉਲਟ-ਇਨਕਲਾਬੀ ਹਥਿਆਰਬੰਦ ਤਾਕਤ ਦੇ ਜੋਰ ਆਪਣੀ ਲੁੱਟ ਤੇ ਦਾਬੇ ਨੂੰ ਬਣਾਈ ਰੱਖਣ ਲਈ ਬਜ਼ਿੱਦ ਹੁੰਦੀਆਂ ਹਨ। ਇਹ ਇੱਕ ਇਤਿਹਾਸਕ ਸਚਾਈ ਹੈ ਕਿ ਜਮਾਤੀ ਰਾਜ ਹਥਿਆਰਬੰਦ ਤਾਕਤ ਦੇ ਜੋਰ ਨਾਲ ਹੀ ਬਦਲੇ ਜਾਂਦੇ ਹਨ। ਲੋਕਾਂ ਉਪਰ ਧੱਕੇ ਨਾਲ ਮੜ੍ਹੇ ਤੇ ਕਾਇਮ ਰੱਖੇ ਜਾ ਰਹੇ ਲੁੱਟ ਤੇ ਦਾਬੇ ਦੇ ਰਾਜ ਨੂੰ ਤਾਕਤ ਦੀ ਵਰਤੋਂ ਨਾਲ ਉਲਟਾਉਣਾ ਹੱਕੀ ਹੈ ਤੇ ਜਾਇਜ਼ ਕਾਰਵਾਈ ਹੈ। ਅੱਜ ਹਕੂਮਤੀ ਹਥਿਆਰਬੰਦ ਤਾਕਤ ਦੇ ਜੋਰ ਆਦੀਵਾਸੀ ਲੋਕਾਂ ਤੋਂ ਉਹਨਾਂ ਦੇ ਜਲ, ਜੰਗਲ, ਜ਼ਮੀਨ ਖੋਹੇ ਜਾ ਰਹੇ ਹਨ। ਕਿਧਰੇ ਕੋਈ ਸੁਣਵਾਈ ਨਹੀਂ। ਅਜਿਹੀ ਹਾਲਤ 'ਚ ਹਥਿਆਰ ਚੁੱਕ ਕੇ ਆਪਣੇ ਪੈਦਾਵਾਰੀ ਸਾਧਾਨਾਂ ਤੇ ਕੁਦਰਤੀ ਦੌਲਤ ਦੀ ਰਾਖੀ ਕਰਨ ਤੋਂ ਬਿਨਾ ਉਹਨਾਂ ਕੋਲ ਹੋਰ ਚਾਰਾ ਹੀ ਕੀ ਬਚਿਆ ਹੈ? ਭਾਰਤ 'ਚ ਕਿਸਾਨ ਥੋਕ ਰੂਪ 'ਚ ਖੁਦਕਸ਼ੀਆਂ ਕਰ ਰਹੇ ਹਨ। ਉਹਨਾਂ ਦੀ ਬਾਂਹ ਫੜਨ ਤੇ ਮੱਦਦ ਕਰਨ ਦੀ ਗੱਲ ਤਾਂ ਦੂਰ ਰਹੀ ਕੋਈ ਸਰਕਾਰ ਗੱਲ ਸੁਣਨ ਲਈ ਵੀ ਤਿਆਰ ਨਹੀਂ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਹਨ। ਅੱਕ ਕੇ ਅੰਤ ਨੂੰ ਜੇ ਇਹ ਹਥਿਆਰ ਚੁੱਕ ਲੈਂਦੇ ਹਨ ਤਾਂ ਇਹ ਨਜਾਇਜ਼ ਕਿਵੇਂ ਹੈ?
ਸਰਕਾਰੀ ਤੇ ਸਾਮਰਾਜੀ ਬੁਰਜੂਆ ਪ੍ਰਚਾਰ ਮੀਡੀਆ ਇਹ ਝੂਠ-ਪ੍ਰਚਾਰ ਕਰਦਾ ਹੈ ਕਿ ਨਕਸਲੀ ਚੀਨ ਦੇ ਏਜੰਟ ਹਨ। ਇਸ ਦਾ ਪ੍ਰਮਾਣ ਉਹ ਸ਼ਾਇਦ ਇਹ ਦਿੰਦੇ ਹਨ ਕਿ ਨਕਸਲੀ ਚੀਨ ਦੇ ਇਨਕਲਾਬ ਤੇ ਮਾਓ ਦੀ ਵਿਚਾਰਧਰਾ ਤੋਂ ਪ੍ਰੇਰਨਾ ਤੇ ਰਾਹ-ਦਰਸਾਈ ਲੈਂਦੇ ਹਨ। ਸੰਸਾਰ ਸਰਮਾਏਦਾਰੀ ਪਹਿਲਾਂ ਦੁਨੀਆਂ ਭਰ 'ਚ ਕਮਿਊਨਿਸਟਾਂ ਉਤੇ ਮਾਸਕੋ ਦੇ ਏਜੰਟ ਹੋਣ ਦੀਆਂ ਬੇਬੁਨਿਆਦ ਤੋਹਮਤਾਂ ਲਾਉਂਦੀ ਰਹੀ ਹੈ। ਅਜਿਹੀਆਂ ਊਜਾਂ ਅਸਲੋਂ ਹੀ ਬੇਤੁਕੀਆਂ ਹਨ। ਕਿਵੇਂ? ਭਾਰਤ ਨੇ ਪਾਰਲੀਮਾਨੀ ਜਮਹੂਰੀਅਤ ਦਾ ਸੰਕਲਪ ਬਰਤਾਨੀਆਂ ਤੋਂ ਲਿਆ ਹੈ। ਕੀ ਭਾਰਤੀ ਆਗੂ ਇਸ ਨਾਲ ਬਰਤਾਨੀਆ ਦੇ ਏਜੰਟ ਬਣ ਗਏ ਹਨ? ਅੱਜ ਜੋ ਆਰਥਕ ਨੀਤੀਆਂ ਤੇ ਖੁੱਲ੍ਹੀ ਮੰਡੀ ਦੇ ਸਿਧਾਂਤ ਭਾਰਤ ਲਾਗੂ ਕਰ ਰਿਹਾ ਹੈ, ਇਹ ਸਾਮਰਾਜੀ ਮੁਲਕਾਂ ਦੀ ਦੇਣ ਹਨ। ਕੀ ਭਾਰਤੀ ਆਗੂਆਂ ਨੂੰ ਸਾਮਰਾਜੀ ਏਜੰਟ ਕਿਹਾ ਜਾਵੇ? ਕੁਦਰਤੀ ਵਿਗਿਆਨ ਦੀਆਂ ਵੱਡੀ ਗਿਣਤੀ ਖੋਜਾਂ ਤੇ ਵਿਗਿਆਨਕ ਸਿਧਾਂਤ ਜਿਵੇਂ, ਰੇਲ ਗੱਡੀ, ਹਵਾਈ ਜਹਾਜ, ਟੀ.ਵੀ., ਇੰਟਰਨੈਟ, ਗਰੂਤਾ ਖਿੱਚ ਦਾ ਸਿਧਾਂਤ, ਰੈਲੇਟੀਵਿਟੀ ਦਾ ਸਿਧਾਂਤ ਆਦਿਕ ਆਦਿਕ ਸਭ ਪੱਛਮੀ ਮੁਲਕਾਂ ਦੀ ਦੇਣ ਹਨ। ਕੀ ਇਸ ਗਿਆਨ ਨੂੰ ਅਪਣਾਉਣਾ ਪੱਛਮੀ ਮੁਲਕਾਂ ਦੀ ਏਜੰਟੀ ਹੈ? ਚੀਨੀ ਇਨਕਲਾਬ ਦਾ ਤਜਰਬਾ ਤੇ ਮਾਓ ਵਿਚਾਰਧਾਰਾ ਵੀ ਇਕ ਸਮਾਜਕ ਵਿਗਿਆਨ ਦਾ ਅੰਗ ਹਨ। ਇਹਨਾਂ ਦਾ ਵਰਤੋਂ ਕਰਨ ਜਾਂ ਇਹਨਾਂ ਤੋਂ ਪ੍ਰੇਰਨਾ ਲੈਣ ਵਾਲਾ ਕੋਈ ਵੀ ਸਖਸ਼ ਇਸ ਨਾਲ ਚੀਨ ਦਾ ਏਜੰਟ ਕਿਵੇਂ ਬਣ ਗਿਆ।
ਆਖਰ 'ਚ ਹਾਕਮ ਜਮਾਤਾਂ ਕਮਿਊਨਿਸਟ ਇਨਕਲਾਬੀਆਂ Àੁੱਪਰ ਅਕਸਰ ਇਹ ਝੂਠਾ ਦੋਸ਼ ਲਾਉਂਦੀਆਂ ਹਨ ਕਿ ਉਹ ਵਿਕਾਸ ਦੇ ਵਿਰੋਧੀ ਹਨ। ਕਮਿਊਨਿਸਟ ਇਨਕਲਾਬੀ ਅਜਿਹੇ ਵਿਕਾਸ ਦੇ ਵਿਰੋਧੀ ਨਹੀਂ ਜੋ ਸੱਚਮੁੱਚ ਹੀ ਦੱਬੇ ਕੁਚਲੇ ਲੋਕਾਂ ਦੇ ਹਿੱਤ 'ਚ ਹੋਵੇ। ਆਦੀਵਾਸੀ ਇਲਾਕਿਆਂ 'ਚ ਸਰਕਾਰ ਸਕੂਲ ਖੋਲ੍ਹ ਦੇਵੇ, ਸਰਕਾਰੀ ਹਸਪਤਾਲ ਬਣਾ ਦੇਵੇ, ਬਿਜਲੀ ਪਹੁੰਚਦੀ ਕਰ ਦੇਵੇ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰ ਦੇਵੇ, ਸਿੰਚਾਈ ਲਈ ਤਲਾਬ ਖੋਦ ਦੇਵੇ, ਟਿਊਬਵੈਲ ਲਾ ਦੇਵੇ, ਖੇਤੀ ਮਸ਼ੀਨਰੀ ਮੁਹੱਈਆ ਕਰਾ ਦੇਵੇ, ਜਮੀਨ ਦੀ ਕਿਸਾਨਾਂ 'ਚ ਵੰਡ ਕਰ ਦੇਵੇ, ਉਹਨਾਂ ਲਈ ਰੁਜ਼ਗਾਰ ਪੈਦਾ ਕਰ ਦੇਵੇ, ਕਿਸੇ ਕਮਿ. ਇਨਕਲਾਬੀ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਪਰ ਸਰਕਾਰੀ ਨਜ਼ਰਾਂ 'ਚ ਕਾਣ ਹੈ, ਖੋਟ ਹੈ। ਇਹ ਉਹਨਾਂ ਨੂੰ ਵਿਕਾਸ ਨਹੀਂ ਲਗਦਾ। ਉਹ ਵਿਕਾਸ ਸਮਝਦੇ ਹਨ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਖਾਣ ਪ੍ਰੋਜੈਕਟਾਂ ਨੂੰ, ਧੜਵੈਲ ਕਾਰਖਾਨਿਆਂ ਜਾਂ ਸੰਚਾਰ ਪ੍ਰੋਜੈਕਟਾਂ ਨੂੰ ਜਿੰਨ੍ਹਾਂ ਰਾਹੀਂ ਪੂੰਜੀਵਾਦੀ ਗਿਰਝਾਂ ਆਦੀਵਾਸੀ ਲੋਕਾਂ ਦੀਆਂ ਜਮੀਨਾਂ ਤੇ ਮਾਲ ਖਜ਼ਾਨਿਆਂ ਦੀ ਮਨਚਾਹੀ ਲੁੱਟ ਕਰ ਸਕਣ। ਜਾਂ ਉਹ ਵਿਕਾਸ ਸਮਝਦੇ ਹਨ ਅਜਿਹੇ ਸੜਕੀ ਪ੍ਰੋਜੈਕਟਾਂ ਜਾਂ ਸੰਚਾਰ ਤਾਣਾ ਬਾਣਾ ਸਥਾਪਤ ਕਰਨ ਨੂੰ ਜਿਸ ਰਾਹੀਂ ਉਹ ਸਥਾਨਕ ਵਸੋਂ 'ਤੇ ਭਰਵੀਂ ਨਿਗਾਹਦਾਰੀ ਰੱਖ ਸਕਣ ਅਤੇ ਲੋੜ ਪੈਣ ਤੇ ਝੱਟ ਹਕੂਮਤੀ ਹਥਿਆਰਬੰਦ ਧਾੜਾਂ ਉਥੇ ਪਹੁੰਚ ਸਕਦੀਆਂ ਹੋਣ। ਦਰਅਸਲ, ਇਹਨਾਂ ਲੋਕਾਂ ਦਾ ਵਿਕਾਸ ਸਰਕਾਰ ਦਾ ਏਜੰਡਾ ਨਹੀਂ। ਸਰਕਾਰੀ ਏਜੰਡਾ ਤਾਂ ਕਾਰਪੋਰੇਟ ਘਰਾਣਿਆਂ ਦੇ ਵਿਕਾਸ ਦਾ ਹੈ। ਜੇ ਨਕਸਲੀਆਂ ਵੱਲੋਂ ਪੈਦਾ ਕੀਤੇ ਅੜਿੱਕਿਆਂ ਕਰਕੇ ਵਿਕਾਸ ਮਾਰ ਖਾ ਰਿਹਾ ਹੈ ਤਾਂ ਫਿਰ ਦੇਸ ਦੇ ਉਹਨਾਂ ਇਲਾਕਿਆਂ, ਮਿਸਾਲ ਦੇ ਤੌਰ 'ਤੇ ਰਾਜਸਥਾਨ ਤੇ ਪੂਰਬ-ਉਤਰ ਦੇ ਰਾਜਾਂ, ਦਾ ਵਿਕਾਸ ਕਾਹਤੋਂ ਨਹੀਂ ਹੋਇਆ। ਜਿੱਥੇ ਇਨਕਲਾਬੀਆਂ ਦਾ ਹਾਲੇ ਤੱਕ ਪ੍ਰਭਾਵਸ਼ਾਲੀ ਦਖਲ ਨਹੀਂ। ਹਕੀਕਤ ਤਾਂ ਇਹ ਹੈ ਕਿ ਵਿਕਾਸ ਨਾ ਹੋਣ ਦਾ ਕਾਰਨ ਨਕਸਲੀ ਸਮੱਸਿਆ ਨਹੀਂ, ਸਗੋਂ ਵਿਕਾਸ ਨਾ ਹੋਣ ਦਾ ਸਿੱਟਾ ਨਕਸਲਬਾੜੀਆਂ ਦੇ ਦਖਲ ਲਈ ਰਾਹ ਪੱਧਰਾ ਕਰਨ 'ਚ ਨਿੱਕਲਦਾ ਹੈ।
ਕਮਿਊਨਿਸਟ ਇਨਕਲਾਬੀਆਂ ਨੂੰ ਬਦਨਾਮ ਕਰਨ ਤੇ ਉਹਨਾਂ ਬਾਰੇ ਆਮ ਲੋਕਾਂ ਦੇ ਮਨਾਂ 'ਚ ਤੁਅੱਸਬੀ ਜ਼ਹਿਰ ਭਰਨ ਲਈ ਸਰਕਾਰੀ ਤੰਤਰ ਨਵੇਂ ਤੋਂ ਨਵੇਂ ਸ਼ੋਸੇ ਛਡਦਾ ਰਹਿੰਦਾ ਹੈ। ਸਾਨੂੰ ਇਸ ਪਿੱਛੇ ਛੁਪੇ ਸਰਕਾਰ ਦੇ ਕੋਝੇ ਮੰਤਵਾਂ ਨੂੰ ਪਛਾਨਣਾ ਤੇ ਪਛਾੜਨਾ ਚਾਹੀਦਾ ਹੈ। ਕਮਿ. ਇਨਕਲਾਬੀਆਂ ਦੀ ਹਕੀਕੀ ਕਹਿਣੀ ਦੇ ਕਰਨੀ ਜਾਨਣ ਲਈ ਜਾਣਕਾਰੀ ਦੇ ਮੁਕਾਬਲਤਨ ਨਿਰਪੱਖ ਤੇ ਭਰੋਸੇਯੋਗ ਸਰੋਤਾਂ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ।
ਦੀਵਾਲੀਆ ਬੁਰਜੂਆ ਰਾਜਨੀਤੀ
ਆਪਣੇ ਆਲੇ ਦੁਆਲੇ ਜਰਾ ਝਾਤ ਮਾਰੋ। ਮਿਹਨਤਕਸ਼ ਲੋਕਾਂ ਦੇ ਹਰ ਵਰਗ 'ਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਪਿਛਲੇ ਕਈ ਸਾਲਾਂ ਤੋਂ ਕਿਸਾਨ ਖੁਦਕਸ਼ੀਆਂ ਦਾ ਅਮਲ ਤਿੱਖਾ ਹੁੰਦਾ ਜਾ ਰਿਹਾ ਹੈ। ਪੜ੍ਹੇ ਲਿਖੇ ਤੇ ਅਨਪੜ੍ਹ ਬੇਰੁਜ਼ਗਾਰਾਂ ਦੀਆਂ ਧਾੜਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ। ਸੁਬਾਈ ਰੁਜਗਾਰ ਸੁੰਗੜ ਰਿਹਾ ਹੈ ਤੇ ਇਸ ਦੀ ਥਾਂ ਨਿਗੂਣੀਆਂ ਤਨਖਾਹਾਂ ਅਤੇ ਅੱੱਤ ਭੈੜੀਆਂ ਸੇਵਾ ਹਾਲਤਾਂ ਵਾਲੀ ਠੇਕਾ ਪ੍ਰਣਾਲੀ ਲੈ ਰਹੀ ਹੈ। ਮਜ਼ਦੂਰਾਂ ਦੇ ਸਥਾਪਤ ਹੱਕਾਂ ਅਤੇ ਅਧਿਕਾਰਾਂ 'ਤੇ ਛਾਪਾ ਜਾਰੀ ਹੈ। ਸਰਕਾਰੀ ਨੀਤੀਆਂ ਰੁਜ਼ਗਾਰ ਉਜਾੜੇ ਨੂੰ ਝੋਕਾ ਲਾ ਰਹੀਆਂ ਹਨ। ਵਿਦਿਆ, ਇਲਾਜ ਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਨੇ ਵਸੋਂ ਦੀ ਵੱਡੀ ਗਿਣਤੀ ਨੂੰ ਇਹਨਾਂ ਤੱਕ ਪਹੁੰਚ ਤੋਂ ਬਾਹਰ ਧੱਕ ਦਿੱਤਾ ਹੈ। ਛੋਟੇ ਤੇ ਦਰਮਿਆਨੇ ਕਾਰੋਬਾਰ ਉੱਜੜ ਰਹੇ ਹਨ। ਹਰ ਖੇਤਰ 'ਚ Àੁੱਪਰਲੇ ਮੁੱਠੀ ਭਰ ਲੋਕ ਮਾਲਾ ਮਾਲ ਹੋ ਰਹੇ ਹਨ, ਹੇਠਲੇ ਰਸਾਤਲ 'ਚ ਹੋਰ ਧਸਦੇ ਜਾ ਰਹੇ ਹਨ।
ਕਿਸੇ ਵੀ ਹਾਕਮ ਜਮਾਤੀ ਪਾਰਟੀ ਕੋਲ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ। ਕਾਰਨ ਇਹ ਹੈ ਕਿ ਇਹ ਸਮੱਸਿਆਵਾਂ ਉਹਨਾਂ ਨੀਤੀਆਂ ਦੀ ਹੀ ਪੈਦਾਵਾਰ ਹਨ ਜਿਨ੍ਹਾਂ ਨੀਤੀਆਂ ਨੂੰ ਇਹ ਸਭ ਪਾਰਟੀਆਂ ਲਾਗੂ ਕਰ ਰਹੀਆਂ ਹਨ। ਇਹਨਾਂ ਨੀਤੀਆਂ ਨੂੰ ਰੱਦ ਕੀਤੇ ਬਗੈਰ ਖੇਤੀ ਖੇਤਰ 'ਚ ਤਿੱਖੇ ਜਮੀਨੀ ਸੁਧਾਰ ਤੇ ਜ਼ਰੱਈ ਸੰਬੰਧਾਂ 'ਚ ਤਬਦੀਲੀ ਕੀਤੇ ਬਗੈਰ, ਕਾਰਪੋਰੇਟ ਘਰਾਣਿਆਂ ਨੂੰ ਲਗਾਮ ਪਾਏ ਬਗੈਰ ਤੇ ਸਾਮਰਾਜੀ ਲੁੱਟ ਤੇ ਨੀਤੀਆਂ ਦੀ ਸਫ ਵਲੇਟੇ ਬਗੈਰ ਲੋਕਾਂ ਦੀਆਂ ਇਹ ਬੁਨਿਆਦੀ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਕਿਸੇ ਵੀ ਵੋਟ-ਪਾਰਟੀ ਦਾ ਨਾ ਅਜਿਹਾ ਪ੍ਰੋਗਰਾਮ ਹੈ, ਨਾ ਸਿਆਸੀ ਇੱਛਾ। ਇਹ ਸਿਰਫ ਨਕਸਲਬਾੜੀ ਪਾਰਟੀ ਹੀ ਹੈ ਜੋ ਮੁਲਕ ਦੇ ਗਲੋਂ ਸਾਮਰਾਜੀ ਤੇ ਜਗੀਰੂ ਗਲਬੇ ਦੇ ਜੂਲੇ ਨੂੰ ਵਗਾਹ ਮਾਰਨ ਲਈ ਦ੍ਰਿੜ ਹੈ। ਇਹੀ ਇਕੋ ਇੱਕ ਸਿਆਸੀ ਧਿਰ ਹੈ ਜੋ ਸਾਮਰਾਜੀ ਸੰਸਥਾਵਾਂ ਵੱਲੋਂ ਨਿਰਦੇਸ਼ਤ ਆਰਥਕ ਨੀਤੀਆਂ ਦਾ ਡਟ ਕੇ ਵਿਰੋਧ ਕਰਦੀ ਹੈ। ਸਿਰਫ ਇਹੀ ਧਿਰ ਹੈ ਜੋ ਵਸੋਂ ਦੇ ਸਭ ਤੋਂ ਵਿਰਵੇ ਤੇ ਦੱਬੇ ਕੁਚਲੇ ਆਦੀਵਾਸੀ ਲੋਕਾਂ ਦੀਆਂ ਜਮੀਨਾਂ, ਜੰਗਲ ਤੇ ਕੁਦਰਤੀ ਦੌਲਤ ਦੀ ਰਾਖੀ ਦੀ ਲੜਾਈ 'ਚ ਉਹਨਾਂ ਦੇ ਸੰਘਰਸ਼ ਦੀ ਅਗਵਾਈ ਕਰ ਅਤੇ ਆਪਣੇ ਕਾਰਕੁਨਾਂ ਦੀਆਂ ਸ਼ਹਾਦਤਾਂ ਦੇ ਰਹੀ ਹੈ। ਜਿੱਥੇ ਕਿਤੇ ਵੀ ਮਿਹਨਤਕਸ਼ ਲੋਕ ਸੰਘਰਸ਼ ਲਈ ਆਹੁਲਦੇ ਹਨ, ਨਕਸਲਬਾੜੀ ਦੇ ਕਾਰਕੁਨ ਆਪਣੀ ਸਿਆਸੀ ਸ਼ਨਾਖਤ ਗੁਪਤ ਰੱਖ ਕੇ ਇਹਨਾਂ ਘੋਲਾਂ 'ਚ ਮੂਹਰਲੀਆਂ ਸਫਾਂ 'ਚ ਹੋ ਕੇ ਲੜਦੇ ਹਨ। ਪੰਜਾਬ 'ਚ ਸੰਕਟ-ਮੂੰਹ ਆਈ ਕਿਸਾਨੀ ਬਾਰੇ ਮਗਰਮੱਛ ਦੇ ਹੰਝੂ ਕੇਰਨ ਤੋਂ ਵੱਧ ਕਿਸੇ ਵੀ ਵੋਟ ਪਾਰਟੀ ਨੇ ਡੱਕਾ ਦੂਹਰਾ ਨਹੀਂ ਕੀਤਾ। ਜੋ ਕੀਤਾ ਉਹ ਸਿਰਫ ਇਨਕਲਾਬੀ ਕਿਸਾਨ ਜਥੇਬੰਦੀਆਂ ਨੇ ਹੀ ਕੀਤਾ ਹੈ। ਇਹਨਾਂ ਇਨਕਲਾਬੀ ਕਿਸਾਨ ਜਥੇਬੰਦੀਆਂ ਬਾਰੇ ਸੁਖਬੀਰ ਬਾਦਲ ਤੇ ਅਮਰਿੰਦਰ ਸਮੇਤ ਸਭ ਹਕੂਮਤੀ ਕਰਤਿਆਂ ਧਰਤਿਆਂ ਦਾ ਕਹਿਣਾ ਹੈ ਕਿ ਇਹ ਤਾਂ ਨਕਸਲਬਾੜੀਆਂ ਦੇ ਪ੍ਰਭਾਵ ਹੇਠਲੀਆਂ ਜਥੇਬੰਦੀਆਂ ਹਨ। ਯਾਨੀ ਖੁਦ ਸਰਕਾਰ ਨੂੰ ਹੀ ਮੰਨਣਾ ਪੈ ਰਿਹਾ ਹੈ ਕਿ ਨਕਸਲਬਾੜੀ ਲੋਕ ਕਿਸਾਨ ਹਿੱਤਾਂ ਲਈ ਸੰਘਰਸ਼ਾਂ'ਚ ਸਭ ਤੋਂ ਮੂਹਰੇ ਹਨ। ਇਹੋ ਗੱਲ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਮਾਮਲੇ 'ਚ ਵੀ ਸਹੀ ਹੋ ਸਕਦੀ ਹੈ।
ਨਕਸਲਬਾੜੀ ਨੇ ਹੀ ਲਾਉਣਾ ਪਾਰ
ਉਪਰੋਕਤ ਚਰਚਾ ਤੋਂ ਜਾਹਰ ਹੈ ਕਿ ਮੌਜੂਦਾ ਢਾਂਚੇ ਅੰਦਰ ਹਰਕਤਸ਼ੀਲ ਵੋਟ ਪਾਰਟੀਆਂ ਜਾਂ ਕੋਈ ਸਿਆਸੀ ਗੱਠਜੋੜ ਲੋਕਾਂ ਦੀ ਕਿਸੇ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ, ਉਹ ਤਾਂ ਖੁਦ ਸਮੱਸਿਆਵਾਂ ਦਾ ਹਿੱਸਾ ਹੈ। ਇਸ ਢਾਂਚੇ 'ਚ ਮੌਜੂਦ ਸਮੱਸਿਆਵਾਂ ਕਿਸੇ ਦਵਾ-ਦਾਰੂ ਨਾਲ ਠੀਕ ਹੋਣ ਵਾਲੀਆਂ ਨਹੀਂ। ਵੱਡੀ ਚੀਰ ਫਾੜ ਦੀ ਲੋੜ ਹੈ, ਖੁਦ ਢਾਂਚੇ ਦੀ ਭੰਨਤੋੜ ਨਾਲ ਸੂਤ ਆਉਣ ਵਾਲੀ ਹੈ। ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਨਕਲਾਬ ਦੀ ਲੋੜ ਹੈ। ਇਹ ਕਾਰਜ ਕਮਿਊਨਿਸਟ ਇਨਕਲਾਬੀਆਂ ਦੀ ਅਗਵਾਈ ਤੋਂ... .....ਬਿਨਾਂ ਸੰਭਵ ਨਹੀਂ। ਇਹਨਾਂ ਪਾਰਟੀਆਂ ਦੀ ਤਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਹੀ ਸਹੀ ਟਿੱਕਣ, ਉਹਨਾਂ ਪਿੱਛੇ ਹਰਕਤਸ਼ੀਲ ਨੀਤੀਆਂ ਨੂੰ ਘੋਲ ਮੁੱਦੇ ਬਣਾਉਣ, ਲੋਕਾਂ ਨੂੰ ਇਹਨਾਂ ਦੁਆਲੇ ਲਾਮਬੰਦ ਕਰਨ ਅਤੇ ਸੰਘਰਸ਼ ਨੂੰ ਬੁਨਿਆਦੀ ਮੁੱਦਿਆਂ ਨਾਲ ਜੋੜਨ 'ਚ ਨਾ ਸਿਆਸੀ ਦਿਲਚਸਪੀ ਹੈ ਤੇ ਨਾ ਹੀ ਸਿਆਸੀ ਸਮਰੱਥਾ ਕਿਉਂਕਿ ਇਹ ਉਹਨਾਂ ਦੀ ਜਮਾਤੀ ਸਿਆਸਤ ਦੇ ਹਿੱਤਾਂ ਨਾਲ ਹੀ ਬੇਮੇਲ ਹੈ। ਅਜਿਹਾ ਕੰਮ ਤਾਂ ਇੱਕ ਖਰੀ ਇਨਕਲਾਬੀ ਪਾਰਟੀ ਹੀ ਕਰ ਸਕਦੀ ਹੈ। ਮੌਜੂਦਾ ਸਮੇਂ ਨਕਸਲਬਾੜੀ ਦੀ ਸਿਆਸਤ ਦੀ ਤਰਜ਼ਮਾਨ ਪਾਰਟੀ ਹੀ ਖਰੀ ਇਨਕਲਾਬੀ ਪਾਰਟੀ ਹੋ ਸਕਦੀ ਹੈ।
ਜਨਤਕ ਜੱਦੋਜਹਿਦਾਂ ਤੇ ਹੋਰ ਸਰਗਰਮੀਆਂ ਹਰਕਤਸ਼ੀਲ ਤੇ ਚੇਤੰਨ ਹਿੱਸਿਆਂ ਨੂੰ ਇਹ ਗੱਲ ਭਲੀ ਭਾਂਤ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇੱਕ ਇਨਕਲਾਬੀ ਪਾਰਟੀ ਦੇ ਲੜ ਲੱਗੇ ਬਗੈਰ ਨਾ ਤਾਂ ਉਹਨਾਂ ਦਾ ਆਪਣਾ ਤੇ ਨਾ ਹੀ ਜਨਤਕ ਲਹਿਰ ਦਾ ਭਰਪੂਰ ਵਿਕਾਸ ਹੋ ਸਕਦਾ ਹੈ। ਇੱਕ ਸੁਲਝੀ ਹੋਈ ਇਨਕਲਾਬੀ ਪਾਰਟੀ ਦੀ ਰਾਹਨੁਮਾਈ ਬਗੈਰ ਨਾ ਘੋਲਾਂ ਦਾ ਸਿਆਸੀ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਨਾ ਹੀ ਵਿਸ਼ਾਲ ਇਨਕਲਾਬੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ। ਸੰਸਾਰ ਇਨਕਲਾਬੀ ਲਹਿਰ ਨੇ ਇਹ ਸਿੱਟਾ ਕੱਢਿਆ ਹੋਇਆ ਹੈ ਕਿ ਇੱਕ ਇਨਕਲਾਬੀ ਪਾਰਟੀ ਬਗੈਰ ਇਨਕਲਾਬ ਸੰਭਵ ਨਹੀਂ ਸੋ ਹਰ ਸੰਜੀਦਾ ਤੇ ਸੂਝਵਾਨ ਕਾਰਕੁਨ ਨੂੰ ਕਮਿਊਨਿਸਟ ਇਨਕਲਾਬੀ ਪਾਰਟੀ ਬਾਰੇ ਹਕੂਮਤੀ ਕੂੜ-ਪ੍ਰਚਾਰ 'ਤੇ ਥੁੱਕਦਿਆਂ , ਛੇਤੀ ਤੋਂ ਛੇਤੀ ਅਜਿਹੀ ਇਨਕਲਾਬੀ ਪਾਰਟੀ ਦੇ ਲੜ ਲੱਗਣਾ ਚਾਹੀਦਾ ਹੈ।
***

(05) to ਇਕ ਨਕਸਲਬਾੜੀ ਸ਼ਹੀਦ ਦੀ ਚਿੱਠੀ
ਇਹ ਇਕ 21 ਸਾਲਾ ਨੌਜਵਾਨ ਦੀ ਚਿੱਠੀ ਹੈ ਜਿਹੜਾ ਮਿਦਨਾਪੁਰ (ਬੰਗਾਲ) ਜ਼ਿਲ੍ਹੇ 'ਚ ਜੂਨ
1970 'ਚ ਇਕ ਜਗੀਰਦਾਰ ਨੂੰ ਮਾਰਨ ਤੋਂ ਬਾਅਦ ਹੋਈ ਲੜਾਈ 'ਚ ਮਾਰਿਆ ਗਿਆ ਸੀ। ਉਸਦੇ ਪਿਤਾ
ਅਨੁਸਾਰ ਅੱਠਵੀਂ ਕਲਾਸ 'ਚ ਪੜ੍ਹਦਾ ਹੀ ਕਮਿ: ਇਨਕਲਾਬੀ ਸਿਆਸਤ ਦੇ ਵਾਹ 'ਚ ਆ ਗਿਆ ਸੀ
ਤੇ ਬੀ.ਏ. ਦੀ ਪੜ੍ਹਾਈ ਛੱਡ ਕੇ ਲਹਿਰ 'ਚ ਕੁੱਦ ਪਿਆ ਸੀ। ਉਹਨੇ ਸਾਲ ਭਰ ਮਿਦਨਾਪੁਰ ਦੇ
ਆਦਿਵਾਸੀ ਕਿਸਾਨਾਂ 'ਚ ਕੰਮ ਕੀਤਾ ਤੇ ਉਹਨਾਂ 'ਚ ਇਕ ਮਕਬੂਲ ਕਾਰਕੁੰਨ ਵਜੋਂ ਪ੍ਰਵਾਨ
ਚੜ੍ਹਿਆ ਸੀ।
ਲੁੱਟ ਦਾ ਸੰਸਾਰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ
ਵੱਲ:- ਦਾਦੀ, ਮਾਂ, ਚਾਚੀ ਤੇ ਵੱਡੀ ਭੈਣ,
ਮੈਂ ਠੀਕ ਠਾਕ ਹਾਂ। ਮੇਰੀ ਫਿਕਰ ਨਾ ਕਰਿਉ। ਫਿਕਰ ਕਰਨ ਨਾਲ ਕੁਝ ਨਹੀਂ ਹੋਣਾ। ਫਿਕਰ ਤੋਂ ਬਚਣ ਦਾ ਇੱਕ ਤਰੀਕਾ ਇਹ ਹੈ ਕਿ ਮੇਰੇ 'ਕੱਲੇ ਬਾਰੇ ਸੋਚਣ ਦੀ ਥਾਂ ਉਹਨਾਂ ਸਾਰੇ ਗਰੀਬ ਲੋਕਾਂ ਬਾਰੇ ਸੋਚੋ ਜਿੰਨ੍ਹਾਂ ਨੇ ਆਦਮੀਆਂ ਵਾਂਗ ਜਿਉਣ ਦੇ ਹੱਕ ਲਈ ਹਥਿਆਰ ਚੁੱਕ ਲਏ ਹਨ ਤੇ ਉਹਨਾਂ ਬਹਾਦਰ ਨੌਜਵਾਨਾਂ ਬਾਰੇ ਜਿੰਨ੍ਹਾਂ ਨੇ ਇਹਨਾਂ ਲੋਕਾਂ ਦੀ ਹੋਣੀ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ ਤੇ ਸੰਘਰਸ਼ ਦੇ ਰਾਹ 'ਤੇ ਅੱਗੇ ਵਧ ਰਹੇ ਹਨ। ਜੇਕਰ ਤੁਸੀਂ ਮੈਨੂੰ ਉਹਨਾਂ 'ਚੋਂ ਇੱਕ ਸਮਝੋ ਤਾਂ ਤੁਹਾਨੂੰ ਲੱਗੇਗਾ ਕਿ ਸਭ ਮੁਸ਼ਕਿਲਾਂ ਹੱਲ ਹੋ ਗਈਆਂ ਹਨ।
ਜਦੋਜਹਿਦ ਸ਼ੁਰੂ ਹੋ ਚੁੱਕੀ ਹੈ। ਕਾਲੇ ਯੁੱਗ ਦੇ ਅੰਤ ਕਰਨ ਦਾ ਸੁਆਗਤ ਕਰਨ ਵਾਲੀ ਲੜਾਈ ਸ਼ੁਰੂ ਹੋ ਚੁੱਕੀ ਹੈ। ਹਰ ਇਕ ਦੇਸ਼ 'ਚ ਸੁੱਤੀ ਤੇ ਲੁੱਟੀ ਜਾ ਰਹੀ ਜਨਤਾ ਜਾਗ ਰਹੀ ਹੈ। ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਜਾਗ ਰਹੇ ਹਨ। ਕਾਲੇ ਤੇ ਡਰਪੋਕ ਸਮਝੇ ਜਾਂਦੇ ਉਹ ਲੋਕ ਜਿਹੜੇ ਮਿਹਨਤ ਦਰ ਮਿਹਨਤ ਕਰਦੇ ਰਹੇ ਤੇ ਕਦੇ ਵੀ ਮਨੁੱਖਾਂ ਵਾਂਗ ਸਵੀਕਾਰੇ ਨਹੀਂ ਗਏ; ਹੁਣ ਨਵਾਂ ਸੰਸਾਰ ਬਣਾਉਣ ਦੀਆਂ ਕਸਮਾਂ ਖਾ ਰਹੇ ਹਨ ਤੇ ਤਣੇ ਹੋਏ ਮੁੱਕੇ ਲਹਿਰਾ ਰਹੇ ਹਨ। ਸ੍ਰੀਕਾਕੂਲਮ ਜੂਝ ਰਿਹਾ ਹੈ। ਗੋਪੀਬਾਲਾਵਪੁਰ-ਤਾਰਾਗਾਡਾ ਜੂਝ ਰਿਹਾ ਹੈ। ਨਕਸਲਬਾੜੀ ਦੀ ਇੱਕ ਚੰਗਿਆੜੀ ਨੇ ਪੂਰੇ ਭਾਰਤ 'ਚ ਅੱਗ ਦੇ ਭਾਂਬੜ ਬਾਲ ਦਿੱਤੇ ਹਨ। ਜਿੰਨ੍ਹਾਂ ਨੇ ਗਰੀਬਾਂ ਦੀ ਲੁੱਟ ਤੇ ਲਹੂ ਨਾਲ ਆਪਣੇ ਮਹਿਲ ਉਸਾਰੇ ਹਨ ਉਹ ਸਾਰੇ ਅਮੀਰ ਇਸ ਅੱਗ 'ਚ ਸੜ ਜਾਣਗੇ। ਪਹੀਆ ਘੁੰਮ ਰਿਹਾ ਹੈ। ਇਹ ਹੋਰ ਘੁੰਮੇਗਾ। ਸੰਸਾਰ ਬਦਲ ਰਿਹਾ ਹੈ, ਇਹ ਹੋਰ ਬਦਲੇਗਾ। ਸੰਸਾਰ ਨੂੰ ਬਦਲਣ ਲਈ ਜੂਝ ਰਿਹਾਂ 'ਚੋਂ ਮੈਂ ਇੱਕ ਹਾਂ ਤੇ ਇਹ ਮਾਣ ਕਰਨ ਯੋਗ ਹੈ। ਮੈਂ ਅੱਜ ਜਿਉਂਦਾ ਹਾਂ ਤੇ ਤੁਸੀਂ ਆਸ ਕਰੋ ਕਿ ਮੈਂ ਆਉਂਦੇ ਦਿਨਾਂ 'ਚ ਵੀ ਹੋਵਾਂਗਾ।
ਚਿੱਠੀ ਲਿਖਣਾ ਇਕ ਬਹੁਤ ਮੁਸ਼ਕਿਲ ਕੰਮ ਹੈ। ਉਦਾਸ ਨਾ ਹੋਵੇ ਤੇ ਨਾ ਹੀ ਗੁੱਸੇ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੇਗੇ-
ਤੁਹਾਡਾ ਸੁਦੇਬ, 15 ਅਗਸਤ 1970

(06) ਨਕਸਲਬਾੜੀ ਲਹਿਰ : ਜ਼ਿੰਦਗੀ ਮੌਤ ਦੇ ਨਵੇਂ ਅਰਥ ਉਘਾੜਦੀ ਸ਼ਹਾਦਤਾਂ ਦੀ ਲੋਅ
47 ਵਰ੍ਹੇ ਪਹਿਲਾਂ 25 ਮਈ 1967 ਨੂੰ ਨਕਸਲਬਾੜੀ ਬਗਾਵਤ ਦੀ ਗੂੰਜ ਉੱਚੀ ਹੋਈ। ਪਹਿਲੇ ਹੀ
ਦਿਨ ਤੋਂ ਇਹ ਬਗਾਵਤ ਸ਼ਹਾਦਤਾਂ ਦੀ ਗੁੜ੍ਹਤੀ ਲੈ ਕੇ ਜੰਮੀ। ਪੁਲਸ ਦੀ ਅੰਨ੍ਹੀ ਫਾਇਰਿੰਗ
ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਦਸ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਇਸ ਦਿਨ
ਸ਼ਹਾਦਤ ਪਾਈ। ਇਸੇ ਦਿਨ ਦਾ ਗਿਆਰਵਾਂ ਸ਼ਹੀਦ ਦਰੋਗਾ ਸੁਨਮ ਵਾਂਗਦੀ ਸੀ। ਉਹ ਦੋ ਦਿਨ
ਪਹਿਲਾਂ ਪੁਲਸ ਨਾਲ ਜਨਤਕ ਝੜੱਪ ਦੌਰਾਨ ਜ਼ਖਮੀ ਹੋਇਆ ਸੀ ਅਤੇ ਹਸਪਤਾਲ ਵਿੱਚ ਸ਼ਹੀਦ ਹੋ
ਗਿਆ।
ਨਕਸਲਬਾੜੀ ਦੀ ਵਿਚਾਰਧਾਰਾ ਸਾਡੀ ਪ੍ਰੇਰਨਾ ਹੈ। ਸ਼ਹਾਦਤਾਂ ਦੀ ਲੰਮੀ ਲੜੀ ਇਸ ਵਿਚਾਰਧਾਰਾ ਦਾ ਹੀ ਇੱਕ ਵਿਸ਼ੇਸ਼ ਅਕਸ ਹੈ। ਉਸ ਜਿਓਣ-ਜਾਚ ਦਾ ਨਮੂਨਾ ਜਿਸਦੀ ਜਾਗ ਇਸ ਵਿਚਾਰਧਾਰਾ ਨੇ ਅਨੇਕਾਂ ਜੁਝਾਰਾਂ ਨੂੰ ਲਾਈ। ਕਿੰਨੇ ਹੀ ਸ਼ਹੀਦ ਸ਼ਹਾਦਤ ਤੋਂ ਪਹਿਲਾਂ ਕਸਾਈ ਦੁਸ਼ਮਣ ਦੇ ਅੰਨ੍ਹੇ ਤਸ਼ਦਦ ਦੇ ਦੌਰਾਂ ਚੋਂ ਗੁਜ਼ਰੇ। ਉੱਚੇ ਮਨੋਬਲ, ਸਿਦਕ ਅਤੇ ਨਿਹਚਾ ਦੀ ਲਟ-ਲਟ ਬਲਦੀ ਮਸ਼ਾਲ ਬਣਕੇ ਉਨ੍ਹਾ ਨੇ ਮੌਤ ਨੂੰ ਗਲਵੱਕੜੀ ਪਾਈ।
25 ਮਈ ਨਕਸਲਬਾੜੀ ਬਗਾਵਤ ਦੀ ਪੰਜਾਹਵੀਂ ਵਰੇਗੰਢ ਦਾ ਦਿਹਾੜਾ ਹੈ। ਇਹ ਨਕਸਲਬਾੜੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਚਾਰਧਾਰਾ ਅਤੇ ਸਿਆਸਤ ਦੀ ਜੈ ਜੈ ਕਾਰ ਦਾ ਦਿਨ ਹੈ। ਨਾਲ ਹੀ ਇਹ ਉਨ੍ਹਾ ਸਭਨਾਂ ਸ਼ਹੀਦਾਂ ਦੀ ਕਰਨੀ ਨੂੰ ਸਿਜਦਾ ਕਰਨ ਅਤੇ ਉਚਿਆਉਣ ਦਾ ਦਿਨ ਹੈ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੋਕ ਮੁਕਤੀ ਦੇ ਮਹਾਨ ਆਦਰਸ਼ ਲਈ ਵਾਰ ਦਿੱਤੀਆਂ। ਲਹਿਰ ਦੇ ਵਾਰਸਾਂ ਦੇ ਨੈਣਾਂ ਦੀ ਲਸ਼ਕੋਰ ਬਣੀ ਇਸ ਲੰਮੀ ਲੜੀ'ਚ ਉਹ ਸੱਭੇ ਜੁਝਾਰ ਆਗੂ ਅਤੇ ਕਾਰਕੁਨ ਵੀ ਸ਼ਾਮਲ ਹਨ, ਜੋ ਦੁਸ਼ਮਣ ਹੱਥੋਂ ਕਤਲ ਤਾਂ ਨਹੀਂ ਹੋਏ, ਪਰ ਜ਼ਿੰਦਗੀ ਭਰ ਸਿਰ ਤਲ਼ੀ 'ਤੇ ਧਰ ਕੇ ਜੂਝਦਿਆਂ ਸੰਗਰਾਮੀ ਕਾਫਲੇ ਚੋਂ ਵਿਦਾ ਹੋਏ।
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਅਤੇ ਸ਼ਹੀਦਾਂ ਦਾ ਜਿਉਣ-ਮਰਨ ਲਹਿਰ ਦੇ ਕਰੂਰੇ ਦੀ ਹੀ ਝਲਕ ਹੁੰਦਾ ਹੈ। ਸ਼ਹੀਦਾਂ ਦੀ ਯਾਦ ਮਨਾਉਣ ਦਾ ਮਹੱਤਵ ਇਸੇ ਗੱਲ ਕਰਕੇ ਹੈ। ਸ਼ਹੀਦੀ ਦਿਹਾੜੇ ਲਹਿਰ ਦੇ ਆਦਰਸ਼ਾਂ ਅਤੇ ਗੁਣਾਂ ਦੀ ਤਸਵੀਰ ਨੂੰ ਉਭਾਰਨ ਦਾ ਸਾਧਨ ਬਣਦੇ ਹਨ। ਸ਼ਹੀਦਾਂ ਦੀ ਜੀਵਨ ਗਾਥਾ ਅਤੇ ਕਰਨੀ ਇਨ੍ਹਾਂ ਆਦਰਸ਼ਾਂ ਅਤੇ ਗੁਣਾਂ ਨੂੰ ਹੀ ਸਾਕਾਰ ਕਰਦੀ ਹੈ। ਇਸ ਕਰਕੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਘਾਲਣਾ ਨੂੰ ਬੁਲੰਦ ਕਰਨ ਦੀ ਸਰਗਰਮੀ ਇਸ ਲਹਿਰ ਦੀ ਜਿਉਂਦੀ ਜਾਗਦੀ ਪ੍ਰੇਰਨਾ ਨੂੰ ਡੂੰਘੀ ਕਰਨ ਦੀ ਸਰਗਰਮੀ ਹੈ।
ਇਹ ਸ਼ਹੀਦ ਮਹਾਨ ਹਨ, ਕਿਉਂਕਿ ਉਨ੍ਹਾਂ ਦਾ ਜੀਵਨ
ਦੁਨੀਆ ਦੇ ਸਭ ਤੋਂ ਮਹਾਨ ਆਦਰਸ਼ ਦੇ ਲੇਖੇ ਲੱਗਿਆ। ਇਹ ਆਦਰਸ਼ ਸਮੁੱਚੀ ਮਨੁੱਖਤਾ ਨੂੰ ਲੁੱਟ, ਦਾਬੇ ਅਤੇ ਵਿਤਕਰਿਆਂ ਤੋਂ ਮੁਕਤ ਕਰਾਉਣ ਦਾ ਆਦਰਸ਼ ਹੈ। ਉਹ ਮਹਾਨ ਹਨ ਕਿਉਂਕਿ ਉਹ ਇਸ ਆਦਰਸ਼ ਦੇ ਸਭ ਤੋਂ ਮਹਾਨ ਹੋਣ ਦੇ ਅਥਾਹ ਭਰੋਸੇ ਨਾਲ ਜੂਝੇ। ਉਹ ਮਹਾਨ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਇੱਕ ਨਵਾਂ ਸਮਾਜ ਹਰ ਹਾਲ ਸਿਰਜਿਆ ਜਾਵੇਗਾ. ਕੋਈ ਤਾਕਤ ਇਸਦੀ ਅੱਟਲਤਾ ਨੂੰ ਰੋਕ ਨਹੀਂ ਸਕਦੀ। ਉਹ ਮਹਾਨ ਸਨ; ਕਿਉਂਕਿ ਉਹ ਸਮਾਜ ਦੀ ਸਭ ਤੋਂ ਹੋਣਹਾਰ ਜਮਾਤ, ਮਜਦੂਰ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਦੇ ਸਨ। ਮਨੁੱਖਤਾ ਦੇ ਭਵਿੱਖ ਦੀ ਰਥਵਾਨ ਇਸ ਜਮਾਤ ਨਾਲ ਉਹਨਾਂ ਨੇ ਆਪਣੀ ਹੋਣੀ ਨੂੰ ਇੱਕਮਿਕ ਕਰ ਲਿਆ ਸੀ। ਉੇਹ ਮਹਾਨ ਸਨ ਕਿਉਂਕਿ ਉਹ ਮਹਾਨ ਲੋਕਤਾ ਦੇ ਸਭ ਤੋਂ ਸੂਝਵਾਨ ਜਾਇਆਂ ਦੀ ਕਤਾਰ 'ਚ ਸ਼ਾਮਲ ਸਨ।
ਆਪਣੇ ਮਕਸਦ ਦੇ ਜਾਇਜ਼-ਉੱਤਮ ਹੋਣ ਦੀ ਨਿਹਚਾ ਇਹਨਾਂ ਸੰਗਰਾਮੀਆਂ ਦੀਆਂ ਰਗਾਂ 'ਚ ਵਸਦੀ ਸੀ।ਇਹ ਨਿਹਚਾ ਹੀ ਅਕਹਿ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਹੰਢਾਉਣ ਦੀ ਤਾਕਤ ਬਖਸ਼ਦੀ ਸੀ। ਇਹ ਨਿਹਚਾ ਹੀ ਸਖਤ ਜਾਨ-ਹੂਲਵੇਂ ਇਮਤਿਹਾਨਾਂ ਸਾਹਮਣੇ ਆਦਰਸ਼ ਨਾਲ ਵਫਾਦਾਰੀ ਦੀ ਜਾਮਨ ਬਣਦੀ ਸੀ।ਪੰਜਾਬੀ ਕਵਿਤਾ ਨੇ ਨਕਸਲਬਾੜੀ ਲਹਿਰ ਦੇ ਚਣੌਤੀ ਭਰੇ ਦੌਰਾਂ ਦੇ ਅਨੁਭਵ ਨੂੰ ਆਪਣੇ ਬੋਲਾਂ 'ਚ ਸਾਂਭਿਆ ਹੈ। ਇਹ ਬੋਲ ਦੱਸਦੇ ਹਨ ਕਿ ਪੰਜਾਬ ਦੀ ਧਰਤੀ ਤੇ ਕਿਵੇਂ, “ਦੇਗਾਂ, ਤਵੀਆਂ, ਆਰਿਆਂ ਦਾ ਇਤਿਹਾਸ ਦੁਹਰਾਇਆ ਗਿਆ।'' ਇਹ ਬੋਲ ਦੱਸਦੇ ਹਨ ਕਿ ਕਿਵੇਂ ਨਿਹਚਾ ਪਰਖ ਦੀ ਕਸਵੱਟੀ 'ਤੇ ਲੱਗੀ:
“ਦੋਸਤੀ ਦੇ ਪੰਧ 'ਤੇ ਕਿੰਨਾ ਚੱਲਣਗੇ ਪੈਰ ਹੋਰ,
ਏਸ ਗੱਲ ਦਾ ਫੈਸਲਾ ਆਉਂਦੇ ਪਲਾਂ ਦੀ ਗੱਲ ਹੈ
ਵਫਾ ਦੇ ਇਤਿਹਾਸ ਦਾ ਲਿਖਣਾ ਕਿ ਨਹੀਂ ਵਰਕਾ ਨਕੋਰ,
ਏਸ ਗੱਲ ਦਾ ਫੈਸਲਾ ਤਾਂ ਹਿੰਮਤਾਂ ਦੀ ਗੱਲ ਹੈ''
ਪੰਜਾਬੀ ਕਵਿਤਾ ਦੱਸਦੀ ਹੈ ਕਿ ਕਿਵੇਂ ਨਕਸਲਬਾੜੀ ਲਹਿਰ ਨੇ ਆਪਣੇ ਜੁਝਾਰ ਸਿਪਾਹੀਆਂ ਨੂੰ ਜਿੰਦਗੀ ਅਤੇ ਮੌਤ ਦੇ ਨਵੇਂ ਅਰਥਾਂ ਦੇ ਰੰਗ 'ਚ ਰੰਗਿਆ:
“ਕੱਖੋਂ ਹੌਲ਼ੀ ਮੌਤ ਕੌਣ ਕਬੂਲਦੈ,
ਹਾਲਾਤ ਜਦੋਂ ਸੂਝ-ਦੀਵੇ ਬਾਲਦੇ''।
ਨਕਸਲਬਾੜੀ ਬਗਾਵਤ ਦੀ 50 ਵੀਂ ਵਰੇਗੰਢ 'ਤੇ ਇਸ ਦੇ ਸ਼ਹੀਦਾਂ ਦੀ ਮਹਾਨ ਕਰਨੀ ਨੂੰ ਉਭਾਰਨਾ ਲਹਿਰ ਦੇ ਵਿਰਸੇ ਨੂੰ ਉਚਿਆਉਣ ਅਤੇ ਪ੍ਰੇਰਣਾ ਦਾ ਸਰੋਤ ਬਣਾਉਣ ਦੇ ਹੰਭਲੇ ਦਾ ਅਹਿਮ ਅੰਗ ਬਣਦਾ ਹੈ। ਆਉ ਰਲਕੇ ਇਹ ਹੰਭਲਾ ਜੁਟਾਈਏ।

(07) ਨਕਸਲਬਾੜੀ ਲਹਿਰ ਦੇ ਸ਼ਹੀਦ ਬਨਾਮ ਮੌਕਾਪ੍ਰਸਤ ਸਿਆਸੀ ਪਾਰਟੀਆਂ: ਇਤਿਹਾਸ ਜਵਾਬ ਮੰਗਦਾ ਹੈ
ਇਹ ਗੱਲ ਹੁਣ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਮਹਾਨ ਨਕਸਲਬਾੜੀ ਲਹਿਰ, ਗਰੀਬ ਤੇ
ਮਿਹਨਤਕਸ਼ ਲੋਕਾਂ ਦੀ ਮੁਕਤੀ-ਲਹਿਰ ਸੀ। ਇਹ ਲਹਿਰ ਦੂਜੇ ਪਾਸੇ ਸਾਮਰਾਜੀ ਜਗੀਰੂ ਤਾਕਤਾਂ
ਅਤੇ ਇਸ ਦੀ ਰਾਜ ਸ਼ਕਤੀ ਦਾ ਮਲੀਆਮੇਟ ਕਰਨ ਦੀ ਲਹਿਰ ਸੀ।
ਇਹੀ ਵਜ੍ਹਾ ਹੈ ਕਿ ਵੰਨ-ਸੁਵੰਨੀਆਂ ਲੋਕ-ਧਰੋਹੀ ਸਰਕਾਰਾਂ, ਵਿਰੋਧੀ ਵੋਟ-ਵਟੋਰੂ ਪਾਰਟੀਆਂ ਇਸ ਲਹਿਰ ਦਾ ਬੀਅ ਨਾਸ ਕਰਨ ਲਈ ਅੱਡੀ-ਚੋਟੀ ਦਾ ਜੋਰ ਲਾ ਰਹੀਆਂ ਸਨ। ਦਰਅਸਲ ਇਹਨਾਂ ਪਾਰਟੀਆਂ ਦਾ ਨਕਸਲਬਾੜੀ ਲਹਿਰ ਨਾਲ ਦੁਸ਼ਮਣਾਨਾ ਰਿਸ਼ਤਾ, ਇਹਨਾਂ ਦੇ ਲੋਕਾਂ ਨਾਲ ਅਤੇ ਹਾਕਮ ਜਮਾਤਾਂ ਨਾਲ ਰਿਸ਼ਤੇ ਨੂੰ ਹੀ ਨਸ਼ਰ ਕਰਦਾ ਹੈ। ਸਾਫ ਹੈ ਕਿ ਇਹ ਪਾਰਟੀਆਂ ਚਾਹੇ ਸਰਕਾਰੀ ਹੋਣ ਜਾਂ ਵਿਰੋਧੀ, ਮਿਹਨਤਕਸ਼ ਲੋਕਾਂ ਦੀਆਂ ਜੱਦੀ ਦੁਸ਼ਮਣ ਹਨ ਅਤੇ ਸਾਮਰਾਜੀ ਜਗੀਰੂ ਤਾਕਤਾਂ ਦੀਆਂ ਮਿੱਤਰ ਹਨ।
ਸਮੇ ਸਮੇ ਇਹ ਤਾਕਤਾਂ ਪੂਰੀ ਬੇਸ਼ਰਮੀ ਨਾਲ ਅਜਿਹੇ ਗੋਲੇ ਦਾਗਦੀਆਂ ਰਹਿੰਦੀਆਂ ਹਨ ਜਿਸ ਤੋਂ ਧੁੰਦਲੀ ਯਾਦਾਸ਼ਤ ਵਾਲਾ ਬੰਦਾ ਭੁਲੇਖਾ ਖਾ ਸਕਦਾ ਹੈ ਕਿ ਇਹ ਤਾਂ ਸਰਕਾਰੀ ਅਤਿਆਚਾਰ ਦਾ ਵਿਰੋਧ ਤੇ ਜਮਹੂਰੀ ਹੱਕਾਂ ਲਈ ਆਵਾਜ ਬੁਲੰਦ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ, ਸਗੋਂ ਕਈ ਕਦਮ ਮੂਹਰੇ ਹੀ ਹਨ। ਆਓ ਆਪਾਂ ਇਹਨਾਂ ਦੇ ਜਮਹੂਰੀ ਅਤੇ ਜੁਲਮ ਖਿਲਾਫ ਜੂਝਣ ਦੇ ਦਮਗਜਿਆਂ ਦੀ ਫੂਕ ਕੱਢਣ ਲਈ ਦੋ-ਢਾਈ ਦਹਾਕੇ ਪਿਛਲੇ ਅਖਬਾਰਾਂ ਦੇ ਪੰਨਿਆਂ 'ਤੇ ਝਾਤ ਮਾਰੀਏ-
-ਪੰਜਾਬ ਸਰਕਾਰ ਮੌਜੂਦਾ ਹਾਲਾਤ ਤੋਂ ਅੱਖਾਂ ਬੰਦ ਨਹੀਂ ਕਰ ਸਕਦੀ ਤੇ ਨਕਸਲੀਆਂ ਨਾਲ ਕਰੜੇ ਹੱਥੀਂ ਨਿੱਬੜਿਆ ਜਾਵੇਗਾ। ਟਰਾਂਸਪੋਰਟ ਦੇ ਰਾਜ ਮੰਤਰੀ ਸ. ਜਗਦੇਵ ਸਿੰਘ (ਤਲਵੰਡੀ) ਨੇ ਕੌਮੀ ਝੰਡਾ ਲਹਿਰਾਉਣ ਸਮੇਂ ਕਹੀ ਆਪਣੀ ਤਕਰੀਰ 'ਚ ਕਿਹਾ ਕਿ ਨਕਸਲੀਆਂ ਨੂੰ ਕੁਚਲ ਦਿੱਤਾ ਜਾਵੇਗਾ। (ਅਜੀਤ 13 ਅਗਸਤ, 1970)
—ਪੰਜਾਬ ਮੰਤਰੀ ਮੰਡਲ ਨੇ ਦੋ ਘੰਟਿਆਂ ਦੀ ਹੰਗਾਮੀ ਮੀਟਿੰਗ ਤੋਂ ਪਿੱਛੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਕਸਲਬਾੜੀਆਂ ਦੀ ਸਮੱਸਿਆ ਨਾਲ ਨਿੱਬੜਨ ਲਈ ਪੂਰੇ ਅਧਿਕਾਰ ਦੇ ਦਿੱਤੇ ਹਨ। ਮੰਤਰੀ ਮੰਡਲ ਨੇ ਸ.ਬਾਦਲ ਨੂੰ ਇਹ ਅਖਤਿਆਰ ਦਿੱਤੇ ਹਨ ਕਿ ਇਹ ਜਿਵੇਂ ਚਾਹੁਣ, ਇਹਨਾਂ ਨਾਲ ਨਜਿੱਠਣ। (ਅਜੀਤ 13 ਅਗਸਤ , 1970)
ਅਸੀਂ ਸੰਖੇਪ ਲਿਖਤ ਕਾਰਨ ਬਰਨਾਲੇ-ਟੌਹੜੇ ਜਿਹੇ ਹੋਰ ਲੀਡਰਾਂ ਦੇ ਅਨੇਕਾਂ ਬਿਆਨ ਇੱਥੇ ਨਹੀਂ ਦੇ ਰਹੇ ਪਰ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਨਕਸਲਬਾੜੀ ਲਹਿਰ ਨੂੰ ਕੁਚਲਣ ਦਬਾਉਣ 'ਚ ਇਹਨਾਂ ਲੀਡਰਾਂ ਦੇ ਹੱਥ ਕੋਈ ਘੱਟ ਖੂਨ ਨਾਲ ਨਹੀਂ ਰੰਗੇ ਹੋਏ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਉਸ ਨੇ ਤਾਂ ਆਪਣੀ ਪੁਲਸ ਅਫਸਰੀ ਦੌਰਾਨ ਏਸ ਲਹਿਰ ਦਾ ਬੀਅ-ਨਾਸ ਕਰਨ ਲਈ ਪੁਲਸ ਜਬਰ ਦੀ ਹਨੇਰੀ ਝੁਲਾ ਦਿੱਤੀ ਸੀ।
ਕੀ ਹੋਰਨਾਂ ਵੋਟ-ਵਟੋਰੂ ਪਾਰਟੀਆਂ ਦਾ ਰੋਲ ਉਸ ਸਮੇਂ ਅਕਾਲੀਆਂ ਨਾਲੋਂ ਵੱਖਰਾ ਸੀ? ਜਰਾ ਵੀ ਨਹੀਂ। ਉਹ ਨਕਸਲਬਾੜੀ ਲਹਿਰ ਦੇ ਗਲਗੂਠਾ ਦੇਣ ਲਈ ਸਰਕਾਰ ਤੇ ਦਬਾਅ ਪਾ ਰਹੀਆਂ ਸਨ। ਜੇ ਯਾਦ ਨਹੀਂ ਤਾਂ ਆਓ ਅਖਬਾਰਾਂ ਦੇ ਪੁਰਾਣੇ ਪੰਨੇ ਫਿਰ ਪਲਟੀਏ।
—ਪੰਜਾਬ ਜਨ-ਸੰਘ (ਹੁਣ ਭਾਜਪਾ) ਦੇ ਉਪ ਪ੍ਰਧਾਨ ਸੱਭਰਵਾਲ ਨੇ ਨਕਸਲੀਆਂ ਬਾਰੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ,''ਮੇਰੇ ਖਿਆਲ 'ਚ ਨਕਸਲੀਆਂ ਨੂੰ ਖਤਮ ਕਰਨ ਦਾ ਤਰੀਕਾ 'ਜੈਸੇ ਕੋ ਤੈਸਾ' ਦੀ ਨੀਤੀ 'ਤੇ ਚੱਲਣ ਦਾ ਹੈ ਅਤੇ ਜੋ ਦੂਜਿਆਂ ਨੂੰ ਮਾਰਦੇ ਹਨ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ।'' (ਟ੍ਰਿਬਿਊਨ 4 ਜੂਨ, 1971)
—ਜਨ-ਸੰਘ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਅੱਜ ਰੋਪੜ ਵਿਖੇ ਆਲ ਪਾਰਟੀ ਜਲਸਾ ਹੋਇਆ ਜਿਸ ਵਿਚ ਜਨ-ਸੰਘ, ਅਕਾਲੀ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਸਰਕਾਰ ਤੋਂ ਨਕਸਲਬਾੜੀਆਂ ਨੂੰ ਕੁਚਲ ਦੇਣ ਦੀ ਮੰਗ ਕੀਤੀ। ( ਅਜੀਤ 11 ਅਪ੍ਰੈਲ 1970)
—ਪੰਜਾਬ ਦੀਆਂ ਚਾਰ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਅੱਜ ਇੱਥੇ ਹੋਈ ਇੱਕ ਸਾਂਝੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਨਕਸਲਬਾੜੀਆਂ ਦੀਆਂ ਸਰਗਰਮੀਆਂ ਕਾਰਨ ਦੇਸ ਨੂੰ ਦਰਪੇਸ਼ ਖਤਰੇ ਨੂੰ ਮੁੱਖ ਰੱਖ ਕੇ ਸਾਂਝੀ ਕਾਰਵਾਈ ਕੀਤੀ ਜਾਵੇ। ਇਸ ਸਾਂਝੀ ਮੀਟਿੰੰਗ 'ਚ ਮਤਾ ਪਾਸ ਕਰਕੇ ਰਾਜ ਅਤੇ ਕੇਂਦਰੀ ਸਰਕਾਰਾਂ ਵੱਲੋਂ ਨਕਸਲਬਾੜੀਆਂ ਪ੍ਰਤੀ ਵਰਤੀ ਜਾਣ ਵਾਲੀ ਕਥਿਤ ਅਣਗਹਿਲੀ ਦੀ ਨੀਤੀ ਦੀ ਨਿਖੇਧੀ ਕੀਤੀ ਗਈ। ਇਹ ਮੀਟਿੰਗ ਪ੍ਰਦੇਸ ਜਨ-ਸੰਘ ਦੇ ਪ੍ਰਧਾਨ ਬਲਦੇਵ ਪ੍ਰਕਾਸ਼ ਨੇ ਇੱਥੇ ਸੱਦੀ ਸੀ। ਇਸ ਮੀਟਿੰਗ ਵਿਚ ਸਰਬ ਸ਼੍ਰੀ ਪੰਡਤ ਮੋਹਨ ਲਾਲ (ਸੰਗਠਨ ਕਾਂਗਰਸ), ਬਲਰਾਮ ਜੀ ਦਾਸ ਟੰਡਨ, ਮਨਮੋਹਨ ਕਾਲੀਆ, ਲਾਲ ਚੰਦ ਸੱਭਰਵਾਲ (ਸਾਰੇ ਜਨਸੰਘ), ਡਾ. ਜਗਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਸ. ਗੋਬਿੰਦ ਸਿੰਘ ਸੁਤੰਤਰ ਪਾਰਟੀ ਨੇ ਭਾਗ ਲਿਆ। (ਅਜੀਤ 29 ਅਗਸਤ 1970)
—ਸ੍ਰੀ ਅਟਲ ਬਿਹਾਰੀ ਬਾਜਪਾਈ ਨੇ ਕਿਹਾ ਕਿ ਉਸਦੀ ਪਾਰਟੀ ਇਸ ਕਾਨੂੰਨ (ਯਾਨੀ ਨਜ਼ਰਬੰਦੀ ਕਾਨੂੰਨ) ਦੇ ਹੱਕ ਵਿਚ ਹੈ ਜੇ ਕਰ ਇਹ ਸਿਰਫ ਨਕਸਲੀਆਂ ਦੇ ਖਿਲਾਫ ਹੀ ਵਰਤਿਆ ਜਾਵੇ ਤਾਂ। (ਟਾਈਮਜ਼ ਆਫ ਇੰਡੀਆ 23 ਜੁਲਾਈ 1970)
ਪਰ ਪੰਜਾਬ ਦੇ ਨਕਲੀ ਖੱਬੇ-ਸੱਜੇ 'ਕਮਿਊਨਿਸਟ' ਆਖ ਸਕਦੇ ਹਨ ਕਿ ਅਸੀਂ ਤਾਂ ਨਕਸਲੀ ਕਾਰਕੁਨਾਂ 'ਤੇ ਵੀ ਹੁੰਦੇ ਜਬਰ ਦਾ ਵਿਰੋਧ ਕੀਤਾ ਹੈ। ਫੇਰ ਸਾਨੂੰ ਇੱਕੋ ਰੱਸੇ ਕਿਉਂ ਬੰਨ੍ਹਿਆ ਜਾ ਰਿਹਾ ਹੈ? ਇਹ ਸਹੀ ਹੈ ਕਿ ਸੀ. ਪੀ.ਆਈ. ਤੇ ਮਾਰਕਸੀ ਪਾਰਟੀ ਦੇ ਕਈ ਆਗੂਆਂ ਨੇ ਸਮੇਂ ਸਮੇਂ ਸਰਕਾਰ ਦੇ ਬਹੁਤ ਹੀ ਰੜਕਵੇਂ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦਾ ਮਤਿਆਂ, ਬਿਆਨਾਂ ਅਤੇ ਵਫਦਾਂ ਰਾਹੀਂ ਵਿਰੋਧ ਕੀਤਾ ਹੈ। ਪਰ ਏਨੀ ਕੁ ਗੱਲ ਉਹਨਾਂ ਨੂੰ ਨਕਸਲਬਾੜੀ ਲਹਿਰ ਦੇ ਯੋਧਿਆਂ ਦੇ ਕਾਤਲਾਂ ਵਜੋਂ ਬਰੀ ਕਰਨ ਦਾ ਵਸੀਲਾ ਨਹੀਂ ਬਣਦੀ। ਪਹਿਲੀ, ਇਸ ਕਰਕੇ ਕਿ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਬੰਗਾਲ ਅਤੇ ਕੇਰਲਾ ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਜੁਲਮ ਦੇ ਸਭ ਰਿਕਾਰਡ ਤੋੜ ਦਿੱਤੇ। ਦੂਜੇ, ਪੰਜਾਬ 'ਚ ਵੀ ਇਹਨਾਂ ਪਾਰਟੀਆਂ ਦੇ ਆਗੂਆਂ ਨੇ ਬੜੀ ਬੇਸ਼ਰਮੀ ਨਾਲ ਨਕਸਲਬਾੜੀਆਂ ਨੂੰ ''ਸੀ.ਆਈ.ਏ. ਦੇ ਏਜੰਟ ਗਰਦਾਨ ਕੇ'' ਅਤੇ ''ਚੱਕਵੇਂ ਹੁੱਲੜਬਾਜ'' ਦੇ ਫਤਵੇ ਦੇ ਕੇ ਲਹਿਰ ਨੂੰ ਬਦਨਾਮ ਕਰਨ ਅਤੇ ਜਬਰ ਲਈ ਆਧਾਰ ਤਿਆਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਹਨਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੇ ਬਿਆਨ, ਇਹਨਾਂ ਪਾਰਟੀਆਂ ਦੀ ਜਾਬਰ ਤੇ ਖੂੰਨੀ ਖਸਲਤ ਨੂੰ ਬੇਪਰਦ ਕਰਦੇ ਹਨ। ਆਓ ਦੇਖੋ.-
—ਨਕਸਲੀ ਹਿੰਸਾ ਨੂੰ ਦਬਾਉਣ ਲਈ ਸਿਆਸੀ ਅਤੇ ਪੁਲਸ ਕਾਰਵਾਈ ਦੋਵੇਂ ਲੋੜੀਂਦੀਆਂ ਹਨ।-ਮਾਰਕਸੀ ਆਗੂ ਨੰਬੂਦਰੀਪਾਦ। (ਟਾਈਮਜ਼ ਆਫ ਇੰਡੀਆ 10 ਅਗਸਤ 1970)
—(ਇਹ ਲੋਕ ਐਨੇ ਭੋਲੇ ਨਹੀਂ ਸਨ। ਅਤੇ ਉਹਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਸਨ। ਉਹਨਾਂ ਨਾਲ ਤਾਕਤ ਨਾਲ ਹੀ ਨਿਪਟਿਆ ਜਾਵੇਗਾ।—ਸੀ.ਪੀ.ਆਈ ਦੇ ਪ੍ਰਮੁੱਖ ਆਗੂ, ਕੇਰਲਾ ਦੇ ਮੁੱਖ ਮੰਤਰੀ ਅਛੂਤਾ ਮੈਨਨ ਦਾ 29 ਅਗਸਤ 76 ਨੂੰ ਸਦਨ 'ਚ ਦਿੱਤਾ ਬਿਆਨ।)
ਜਿੱਥੋਂ ਤੱਕ ਇੰਦਰਾ ਕਾਂਗਰਸ ਦਾ ਸਬੰਧ ਹੈ ਉਸ ਬਾਰੇ ਤਾਂ ਕਿਸੇ ਨੂੰ ਭੁਲੇਖਾ ਹੋ ਹੀ ਨਹੀਂ ਸਕਦਾ। ਇਸ ਪਾਰਟੀ ਦੇ ਹੇਠਲੇ ਉਤਲੇ ਸਾਰੇ ਆਗੂ ਨਕਸਲਬਾੜੀ ਲਹਿਰ ਦਾ ਬੀਅ-ਨਾਸ਼ ਕਰਨ ਲਈ ਸ਼ਰੇਆਮ ਤਿੰਘ ਤਿੰਘ ਕੇ ਬੋਲਦੇ ਰਹੇ ਸਨ। ਫੇਰ ਵੀ ਇੱਕ ਅੱਧੀ ਮਿਸਾਲ ਵੱਲ ਧਿਆਨ ਕਰੋ।
—ਗਰਮ ਦਲੀਏ ਕਾਂਗਰਸੀ ਸ੍ਰੀ ਮੋਹਨ ਧਾਰੀਆ ਨੇ ਮੰਗ ਕੀਤੀ ਹੈ ਕਿ ਨਕਸਲਬਾੜੀਆਂ ਨੂੰ ਕੁਚਲ ਕੇ ਰੱਖ ਦਿੱਤਾ ਜਾਵੇ। ਉਸ ਨੇ ਕਿਹਾ ਕਿ ਅਜਿਹੀ ਸੰਸਥਾ, ਜਿਸ ਦਾ ਭਾਰਤੀ ਭਾਰਤੀ ਸੰਵਿਧਾਨ ਤੇ ਲੋਕ ਰਾਜ ਵਿਚ ਵਿਸ਼ਵਾਸ਼ ਨਹੀਂ, ਲਈ ਭਾਰਤ 'ਚ ਕੋਈ ਥਾਂ ਨਹੀਂ ਹੋ ਸਕਦੀ। (ਅਜੀਤ 10 ਅਗਸਤ 1970)
—ਮੈਂ ਸਦਨ ਨੂੰ ਯਕੀਨ ਦੁਆਉਂਦੀ ਹਾਂ ਕਿ ਨਕਸਲੀਆਂ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇਗਾ।—ਇੰਦਰਾ ਗਾਂਧੀ (ਟਾਈਮਜ਼ ਆਫ ਇੰਡੀਆ, 5 ਅਗਸਤ 1970 )
ਜੇਕਰ ਸਾਰੀਆਂ ਮੌਕਾਪ੍ਰਸਤ ਪਾਰਟੀਆਂ ਨਕਸਲੀਆਂ ਨੂੰ ਕੁਚਲ ਦੇਣ ਲਈ ਘਿਓ ਖਿਚੜੀ ਹੋਈਆਂ ਹੋਣ ਤਾਂ ਕੀ ਹੈਰਾਨੀ ਹੈ ਕਿ ਅਸ਼ਵਨੀ ਕੁਮਾਰ ਜਿਹਾ ਆਈ. ਜੀ. ਸੈਂਕੜੇ ਲੋਕਾਂ ਸਾਹਮਣੇ ਦੱਧਾਹੂਰ 'ਚ ਆਪਣੇ ਹੇਠਲੇ ਅਫਸਰਾਂ ਨੂੰ ਇਹ ਹੁਕਮ ਦੇ ਕੇ ਕਾਨੂੰਨ ਦੀਆਂ ਧਜੀਆਂ ਉਡਾਵੇ,''ਪਿੰਡ ਫੂਕ ਦਿਓ, ਫਸਲਾਂ ਤਬਾਹ ਕਰ ਦਿਓ, ਡੰਗਰ ਪਸ਼ੂ ਖੋਹਲ ਕੇ ਛੱਡ ਦਿਓ, ਅੱਧੀ ਦਰਜਨ ਵਿਅਕਤੀਆਂ ਨੂੰ ਗੋਲੀਆਂ ਨਾਲ ਉਡਾ ਦਿਓ-ਤਾਂ ਮੈਂ ਸਮਝਾਂਗਾ ਕਿ ਤਫਤੀਸ਼ ਠੀਕ ਹੋ ਰਹੀ ਹੈ।'' (1ਅਕਤੂਬਰ 1971, ਦੱਧਾਹੂਰ)
ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹਨਾਂ ਪੰਨਿਆਂ 'ਤੇ ਸ਼ਹੀਦਾਂ ਦਾ ਨਾਂ ਸਦਾ ਰੌਸ਼ਨ ਰਹੇਗਾ। ਇਹਨਾਂ ਦੇ ਕਾਤਲਾਂ ਤੇ ਕਾਤਲਾਂ ਦਾ ਪੱਖ ਪੂਰਨ ਵਾਲਿਆਂ ਦਾ ਨਾਂਅ ਕਾਲੇ ਅੱਖਰਾਂ ਵਿਚ ਦਰਜ ਰਹੇਗਾ। ਇਤਿਹਾਸ ਲੋਕ ਸੱਥਾਂ ਵਿਚ ਜਵਾਬ ਮੰਗਦਾ ਰਹੇਗਾ ਅਤੇ ਇਕ ਦਿਨ ਇਸ ਦਾ ਜਵਾਬ ਅਤੇ ਹਿਸਾਬ ਦੇਣਾ ਪਵੇਗਾ।

(08) ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਬਾਰੇ
ਮਹਾਨ ਨਕਸਲਬਾੜੀ ਬਗਾਵਤ ਨੂੰ 50 ਵਰ੍ਹੇ ਬੀਤ ਗਏ ਹਨ। ਇਹ ਬਗਾਵਤ ਕਮਿ. ਇਨਕਲਾਬੀਆਂ ਦੀ
ਅਗਵਾਈ 'ਚ ਉੱਠੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਨਕਸਲਬਾੜੀ ਵਿਚਾਰਾਂ ਦੀ ਰੋਸ਼ਨੀ
ਲੋਕ-ਘੋਲਾਂ ਦਾ ਰਾਹ ਰੁਸ਼ਨਾਉਂਦੀ ਆ ਰਹੀ ਹੈ। ਇਸ ਲੰਮੇ ਅਰਸੇ ਦੌਰਾਨ ਮੁਲਕ ਦੀ ਕਮਿਊਨਿਸਟ
ਇਨਕਲਾਬੀ ਲਹਿਰ ਦੇਸ਼ ਭਰ 'ਚ ਚਲਦੇ ਜਾਨ ਹੂਲਵੇਂ ਘੋਲਾਂ ਦੀ ਅਗਵਾਈ ਕਰਦੀ ਆ ਰਹੀ ਹੈ ਤੇ
ਇਸ ਲਹਿਰ ਨੂੰ ਇਹਨਾਂ ਘੋਲਾਂ 'ਚ ਸਭ ਤੋਂ ਵਧ ਕੇ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅਜ
ਜਦੋਂ ਅਸੀਂ ਪੰਜ ਦਹਾਕਿਆਂ ਬਾਅਦ ਉਸ ਸੂਹੀ ਗਰਜਣਾ ਦਾ ਜਸ਼ਨ ਮਨਾ ਰਹੇ ਹਾਂ ਤਾਂ ਮੁਲਕ ਦੇ
ਕਿਰਤੀ ਲੋਕਾਂ ਦੇ ਸੰਗਰਾਮਾਂ ਦਾ ਜੋਰਦਾਰ ਭਖਾਅ ਬਣਿਆ ਹੋਇਆ ਹੈ। ਸਾਮਰਾਜੀ ਸੰਸਾਰੀਕਰਨ
ਦੇ ਹੱਲੇ ਖਿਲਾਫ ਦੇਸ਼ ਦੇ ਕਿਰਤੀ ਲੋਕ ਥਾ ਥਾਂ 'ਤੇ ਜੂਝ ਰਹੇ ਹਨ ਤੇ ਹਰ ਤਬਕਾ ਇਹਨਾਂ
ਨੀਤੀਆਂ ਖਿਲਾਫ ਵਰ੍ਹਿਆਂ ਤੋਂ ਮੈਦਾਨ ਵਿਚ ਹੈ। ਏਸੇ ਸੰਸਾਰੀਕਰਨ ਦੇ ਹਮਲੇ ਨਾਲ ਦੇਸ਼ ਦਾ
ਜ਼ਰੱਈ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਤੇ ਕਿਸਾਨ ਜਨਸਮੂਹਾਂ ਦੇ ਰੋਹ ਨੂੰ ਅੱਡੀ ਲਾ ਰਿਹਾ
ਹੈ। ਮੁਲਕ ਭਰ 'ਚ ਲੰਮੇ ਤੇ ਖਾੜਕੂ ਕਿਸਾਨ ਸੰਘਰਸ਼ ਫੁੱਟ ਰਹੇ ਹਨ। ਮੁਲਕ ਦੀ ਮਜ਼ਦੂਰ
ਜਮਾਤ ਤੋਂ ਲੈ ਕੇ ਆਦਿਵਾਸੀ ਖਿਤਿਆਂ ਤੱਕ ਹਰ ਥਾਂ ਸੰਗਰਾਮਾਂ ਦੇ ਸਿਲਸਿਲੇ ਹਨ। ਭਾਰਤੀ
ਰਾਜ ਵੱਲੋਂ ਦਬਾਈਆਂ ਕੌਮੀਅਤਾਂ ਦੇ ਹੱਕੀ ਸੰਗਰਾਮ ਕਹਿਰਾਂ ਦਾ ਜਬਰ ਹੰਢਾ ਕੇ ਵੀ, ਸਿਦਕ
ਦਿਲੀ ਨਾਲ ਜਾਰੀ ਹਨ ਤੇ ਨਿੱਤ ਨਵੀਂ ਤਿੱਖ ਫੜ ਰਹੇ ਹਨ। ਵਿਸ਼ੇਸ਼ ਕਰਕੇ ਕਸ਼ਮੀਰੀ ਲੋਕਾਂ ਦੇ
ਜਨਤਕ ਉਭਾਰਾਂ ਦੇ ਗੇੜ ਬਾਰ 2 ਉੱਠ ਰਹੇ ਹਨ। ਭਾਰਤੀ ਰਾਜ ਦੇ ਲੋਕਾਂ ਖਿਲਾਫ ਆਰਥਕ ਤੇ
ਜਾਬਰ ਹਮਲੇ ਲਗਾਤਾਰ ਤੇਜ ਹੋ ਰਹੇ ਹਨ। ਉਹ ਇਹਨਾਂ ਸੰਘਰਸ਼ਾਂ ਨੂੰ ਫੌਜੀ ਤਾਕਤ ਦੇ ਜੋਰ
ਕੁਚਲ ਦੇਣ 'ਤੇ ਉਤਾਰੂ ਹਨ। ਇਹਨਾਂ ਸੰਘਰਸ਼ਾਂ 'ਚ ਲੋਕਾਂ ਦੇ ਮੂਹਰੇ ਹੋ ਕੇ ਜੂਝ ਰਹੀਆਂ
ਕਮਿ. ਇਨਕਲਾਬੀ ਸ਼ਕਤੀਆਂ ਲਈ ਚੁਣੌਤੀਆਂ ਵੱਡੀਆਂ ਹਨ। ਛੋਟੀ ਤੇ ਕਮਜੋਰ ਤਾਕਤ ਹੋਣ ਕਰਕੇ,
ਇਹ ਚੁਣੌਤੀਆਂ ਤਾਂ ਵੱਡੀਆਂ ਹਨ ਹੀ ਪਰ ਇਹ ਛੋਟੀ ਤਾਕਤ ਵੀ ਵੱਖ ਵੱਖ ਫਾਂਕਾਂ 'ਚ ਵੰਡੀ
ਹੋਣ ਕਰਕੇ ਇਸ ਜਾਬਰ ਹੱਲੇ ਦਾ ਟਾਕਰਾ ਕਰਨ ਪੱਖੋਂ ਬਹੁਤ ਨਿਗੂਣੀ ਤੇ ਕਮਜੋਰ ਹੈ। ਵੱਖ
ਵੱਖ ਗਰੁੱਪਾਂ 'ਚ ਵੰਡੀ ਹੋਣ ਕਾਰਨ ਇਹ ਕਿਸੇ ਹੱਦ ਤੱਕ ਲੋਕਾਂ 'ਚ ਕਮਿ. ਇਨਕਲਾਬੀਆਂ
ਬਾਰੇ ਭਰੋਸੇਯੋਗਤਾ 'ਤੇ ਆਂਚ ਦਾ ਸਬੱਬ ਵੀ ਬਣਦੀ ਹੈ। ਇਹ ਪਾਟੋਧਾੜ ਵਾਲੀ ਹਾਲਤ ਲੋਕਾਂ
'ਚ ਤੇ ਲਹਿਰ ਦੀਆਂ ਸਫ਼ਾਂ 'ਚ ਘਚੋਲੇ ਦਾ ਕਾਰਨ ਵੀ ਬਣ ਜਾਂਦੀ ਹੈ। ਸ਼ਕਤੀ ਪੱਖੋਂ ਛੋਟੀ
ਹੋਣ ਕਰਕੇ ਤੇ ਉਪਰ ਜਿਕਰ ਆਏ ਕਾਰਨਾਂ ਕਰਕੇ ਵੀ, ਕਮਿ. ਇਨਕਲਾਬੀ ਲਹਿਰ ਲੋਕਾਂ ਲਈ
ਖਿੱਚ-ਪਾਊ ਬਦਲ ਬਣਨ ਜੋਗੀ ਨਹੀਂ। ਅਜਿਹੀ ਹਾਲਤ 'ਚ ਹਾਕਮ ਜਮਾਤੀ ਜਾਬਰ ਹੱਲੇ ਦਾ ਟਾਕਰਾ
ਕਰਨਾ ਤੇ ਹੋਰਨਾਂ ਵਡੇਰੇ ਕਾਰਜਾਂ ਨੂੰ ਮੁਖਤਿਬ ਹੋਣਾ ਇਕੱਲੀ ਕਹਿਰੀ ਕਮਿ. ਇਨਕਲਾਬੀ
ਜਥੇਬੰਦੀ ਲਈ ਔਖਾ ਕਾਰਜ ਹੈ। ਇਹਨਾਂ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਕਮਿ. ਇਨ.
ਸ਼ਕਤੀਆਂ ਦੀ ਏਕਤਾ ਅਣਸਰਦੀ ਜਰੂਰਤ ਹੈ। ਇਹ ਜਰੂਰਤ ਨਾ ਸਿਰਫ ਮੌਜੂਦਾ ਦੌਰ ਦੇ ਵਡੇਰੇ
ਕਾਰਜਾਂ ਲਈ ਅਤੇ ਹਾਕਮ ਜਮਾਤੀ ਹਮਲੇ ਦੇ ਟਾਕਰੇ ਲਈ ਲਾਜ਼ਮੀ ਹੈ ਸਗੋਂ ਭਾਰਤੀ ਇਨਕਲਾਬ ਦੇ
ਵਡੇਰੇ ਪ੍ਰਸੰਗ ਲਈ ਵੀ ਅਣਸਰਦੀ ਹੈ। ਮੁਲਕ ਭਰ 'ਚ ਚੱਲ ਰਹੇ ਅਣਲਿਫ ਤੇ ਸਿਦਕਵਾਨ
ਸੰਘਰਸ਼ਾਂ ਦਾ ਭਵਿੱਖ ਕਮਿਊਨਿਸਟ ਇਨਕਲਾਬੀਆਂ ਕੋਲ ਹੈ ਕਿਉਂਕਿ ਉਹਨਾਂ ਨੇ ਹੀ ਇਹਨਾਂ
ਸੰਗਰਾਮਾਂ ਨੂੰ ਨਵ-ਜਮਹੂਰੀ ਇਨਕਲਾਬ ਤੱਕ ਤੋੜ ਚੜ੍ਹਾਉਣ ਦੀ ਅਗਵਾਈ ਕਰਨੀ ਹੈ। ਚਾਹੇ ਹੁਣ
ਵੀ ਕਮਿ. ਇਨਕਲਾਬੀ ਤਾਕਤਾਂ ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ਮਹੱਈਆ ਕਰਵਾ ਕੇ, ਹੋਰ
ਉਚੇਰੇ ਪੱਧਰ 'ਤੇ ਲੈ ਕੇ ਜਾਣ ਲਈ ਯਤਨ ਜੁਟਾ ਰਹੀਆਂ ਹਨ ਪਰ ਇਹਨਾਂ ਯਤਨਾਂ 'ਤੇ ਲਹਿਰ ਦੀ
ਆਪਸੀ ਖਿੰਡਾਅ ਦੀ ਹਾਲਤ ਨਾਂਹ-ਪੱਖੀ ਅਸਰ ਪਾ ਰਹੀ ਹੈ ਤੇ ਇਹਨਾਂ ਸੰਘਰਸ਼ਾਂ ਦੇ ਵਿਕਾਸ
ਨੂੰ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਭਰ ਦੇ ਜਮਾਤੀ/ਤਬਕਾਤੀ ਘੋਲਾਂ ਨੂੰ ਇੱਕ ਲੜੀ 'ਚ
ਪਰੋਣਾ ਤੇ ਇਹਨਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦਾ ਕਾਰਜ ਇੱਕ ਮੁਲਕ ਪੱਧਰੀ ਖਰੀ
ਕਮਿਊਸ਼ਿਟ ਇਨਕਲਾਬੀ ਜਥੇਬੰਦੀ ਦੀ ਅਗਵਾਈ ਮੰਗਦਾ ਕਾਰਜ ਹੈ। ਵੰਡੀ ਹੋਈ ਕਮਿ. ਇਨਕਲਾਬੀ
ਲਹਿਰ ਦੀ ਕਮਜੋਰੀ ਹੀ ਮੁਲਕ ਦੇ ਲੋਕ-ਘੋਲਾਂ ਦੇ ਅਗਾਂਹ ਵਧਾਰੇ ਲਈ ਸੀਮਤਾਈ ਬਣ ਰਹੀ ਹੈ।
ਮੁਲਕ ਦੇ ਸਭਨਾਂ ਕਿਰਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕਮਿ. ਇਨਕਲਾਬੀ ਪਾਰਟੀ ਵੱਲੋਂ
ਸਿਆਸੀ ਵਿਚਾਰਧਾਰਕ ਅਗਵਾਈ ਮੁਹੱਈਆ ਕਰਵਾ ਕੇ, ਇੱਕ ਸਾਂਝੀ ਤੰਦ 'ਚ ਪਰੋਣਾ, ਹੋਰ ਉਚੇਰੇ
ਪੱਧਰਾਂ 'ਤੇ ਲਿਜਾਣਾ ਤੇ ਆਖਰ ਨੂੰ ਲੋਕ ਜਮਹੂਰੀ ਇਨਕਲਾਬ ਤੱਕ ਲਿਜਾਣ ਦਾ ਕਾਰਜ ਦਹਾਕਿਆਂ
ਤੋਂ ਅਜਿਹੀ ਇੱਕਜੁੱਟ ਪਾਰਟੀ ਦੀ ਅਗਵਾਈ ਉਡੀਕ ਰਿਹਾ ਹੈ। ਚਾਹੇ ਅੱਜ ਕਈ ਗਰੁੱਪ ਆਪਣੇ
ਆਪ ਨੂੰ ਪਾਰਟੀ ਬਣੀ ਹੋਣ ਦਾ ਦਾਅਵਾ ਕਰਦੇ ਹਨ ਪਰ ਅਸਲ 'ਚ ਅਜੇ ਸਾਰੇ ਹੀ ਗਰੁੱਪ
ਜਥੇਬੰਦੀਆਂ ਹਨ ਤੇ ਖਿੰਡੀ ਹੋਈ ਕਮਿ. ਪਾਰਟੀ ਦੀਆਂ ਵੱਖ ਵੱਖ ਫਾਂਕਾਂ ਹੀ ਹਨ। ਇਹਨਾਂ
ਵੱਖ ਵੱਖ ਗਰੁੱਪਾਂ ਨੂੰ ਇੱਕ-ਜੁੱਟ ਪਾਰਟੀ 'ਚ ਮੁੜ-ਜਥੇਬੰਦ ਕਰਨਾ ਹੀ ਕਮਿ. ਇਨਕਲਾਬੀਆਂ
ਦੀ ਏਕਤਾ ਕਰਨਾ ਹੈ।
ਭਾਰਤੀ ਇਨਕਲਾਬ ਦਾ ਮੌਜੂਦਾ ਪੜਾਅ ਨਵ-ਜਮਹੂਰੀ ਹੈ ਤੇ ਜ਼ਰੱਈ ਸੁਆਲ ਇਸ ਦਾ ਧੁਰਾ ਹੈ। ਸਮੁੱਚੀ ਲੋਕ ਲਹਿਰ ਜ਼ਰੱਈ ਇਨਕਲਾਬੀ ਲਹਿਰ ਦੇ ਦੁਆਲੇ ਹੀ ਉੱਸਰਨੀ ਹੈ। ਭਾਵ ਕਿਸਾਨੀ ਦੇ ਜਗੀਰਦਾਰੀ ਵਿਰੋਧੀ ਸੰਘਰਸ਼ਾਂ ਨੇ ਸਮੁੱਚੀ ਲਹਿਰ 'ਚ ਧੁਰੇ ਦਾ ਰੋਲ ਨਿਭਾਉਣਾ ਹੈ ਤੇ ਜ਼ਮੀਨ ਦੇ ਮਸਲੇ 'ਤੇ ਚੱਲਦੇ ਸੰਘਰਸ਼ ਨੇ ਰਾਜ ਸੱਤਾ ਲਈ ਸੰਘਰਸ਼ਾਂ 'ਚ ਵਟਣਾ ਹੈ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਭਾਰਤੀ ਲੋਕਾਂ ਤੇ ਜਗੀਰਦਾਰੀ ਦੀ ਵਿਰੋਧਤਾਈ ਦੀ ਉਧੇੜ ਨਾਲ ਸਮੁੱਚੀ ਇਨਕਲਾਬੀ ਲਹਿਰ ਦਾ ਵਿਕਾਸ ਤੈਅ ਹੁੰਦਾ ਹੈ। ਅਜਿਹੀ ਲਹਿਰ ਦੀ ਉਸਾਰੀ ਕਮਿ. ਇਨਕਲਾਬੀ ਪਾਰਟੀ ਦੀ ਅਗਵਾਈ 'ਚ ਹੀ ਹੋ ਸਕਦੀ ਹੈ ਜਿਸ ਕੋਲ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਰੋਸ਼ਨੀ 'ਚ ਘੜੀ ਗਈ ਭਾਰਤੀ ਨਿਕਲਾਬ ਦੀ ਦਰੁਸਤ ਯੁੱਧਨੀਤਕ ਤੇ ਦਾਅਪੇਚਕ ਲੀਹ ਹੋਵੇ। ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਲਈ ਪ੍ਰੋਲੇਤਾਰੀ ਲੀਡਰਸ਼ਿੱਪ ਮਹੱਈਆ ਕਰਵਾਉਣਾ ਅਤੀ ਜਰੂਰੀ ਹੈ ਜਾਂ ਇਉਂ ਕਹਿਣਾ ਹੋਵੇ ਕਿ ਇਨਕਲਾਬੀ ਜ਼ਰੱਈ ਲਹਿਰ ਦੀ ਉਸਾਰੀ ਦਾ ਸੰਕਲਪ ਹੀ, ਇਸ 'ਤੇ ਪ੍ਰੋਲੇਤਾਰੀ ਦੀ ਅਗਵਾਈ ਨਾਲ ਜੁੜਿਆ ਹੋਇਆ ਹੈ। ਇਸ ਅਗਵਾਈ ਤੋਂ ਬਿਨਾਂ ਇਹ ਸਾਧਾਰਨ ਕਿਸਾਨ ਲਹਿਰ ਰਹਿ ਜਾਂਦੀ ਹੈ ਤੇ ਸਾਂਝੇ ਮੋਰਚੇ ਦੀ ਗੁਲੀ ਨਹੀਂ ਬਣ ਸਕਦੀ। ਪ੍ਰੋਲੇਤਾਰੀ ਇਹ ਲੀਡਰਸ਼ਿਪ ਆਪਣੇ ਹਿਰਾਵਲ ਦਸਤੇ ਯਾਨੀ ਕਮਿਊਨਿਸਟ ਪਾਰਟੀ ਰਾਹੀਂ ਮੁਹੱਈਆ ਕਰਵਾਉਂਦਾ ਹੈ। ਕਾਮਰੇਡ ਮਾਓ ਨੇ ਇਨਕਲਾਬ ਲਈ ਅਤਿ ਲੋੜੀਂਦੇ ਤਿੰਨ ਜਾਦੂਮਈ ਹਥਿਆਰਾਂ ਦਾ ਵਰਨਣ ਕੀਤਾ ਹੈ। ਪਾਰਟੀ, ਹਥਿਆਰਬੰਦ ਘੋਲ ਤੇ ਸਾਂਝੇ ਮੋਰਚੇ ਦੇ ਤਿੰਨ ਜਾਦੂਮਈ ਹਥਿਆਰਾਂ ਨੂੰ ਉਸ ਨੇ ਨਵ-ਜਮਹੂਰੀ ਇਨਕਲਾਬ ਲਈ ਸਫਲਤਾ ਦੀ ਕੁੰਜੀ ਦੱਸਿਆ ਹੈ। ਇਹਨਾਂ 'ਚ ਸਭ ਤੋਂ ਅਹਿਮ ਪਾਰਟੀ ਹੈ ਜਿਸ ਰਾਹੀਂ ਦੂਜੇ ਦੋਹੇਂ ਵਰਤੇ ਜਾ ਸਕਦੇ ਹਨ। ਸੰਸਾਰ ਇਨਕਲਾਬ ਤੇ ਭਾਰਤੀ ਇਨਕਲਾਬ ਦਾ ਹੁਣ ਤੱਕ ਦਾ ਤਜਰਬਾ ਵੀ ਇਨਕਲਾਬ ਦੀਆਂ ਜਿੱਤਾਂ-ਹਾਰਾਂ ਦਾ ਸਬੰਧ ਇਹਨਾਂ ਤਿੰਨਾਂ ਹਥਿਆਰਾਂ ਨੂੰ ਕਾਰੀਗਰੀ ਨਾਲ ਵਰਤਣ 'ਚ ਦਿਖਾਉਂਦਾ ਹੈ ਖਾਸ ਕਰ ਪਾਰਟੀ ਦੇ ਮਾਮਲੇ 'ਚ ਜਾਹਰ ਹੁੰਦੀ ਕਮਜੋਰੀ ਤੇ ਘਾਟ ਇਹਨਾਂ ਅਸਫਲਤਾਵਾਂ ਦਾ ਮੁੱਖ ਕਾਰਨ ਰਹਿੰਦੀ ਰਹੀ ਹੈ। ਪਾਰਟੀ ਉਸਾਰੀ ਤੋਂ ਇੱਥੇ ਭਾਵ ਸਿਆਸੀ ਵਿਚਾਰਧਾਰਕ ਉਸਾਰੀ ਤੋਂ ਹੈ, ਭਾਵ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ 'ਤੇ ਮਜਬੂਤ ਪਕੜ ਹੋਣ ਤੇ ਭਾਰਤੀ ਸਮਾਜ ਦੀਆਂ ਠੋਸ ਹਾਲਤਾਂ ਨਾਲ ਇਸ ਦਾ ਸੰਯੋਗ ਕਰਨ ਤੇ ਇਹਨਾਂ 'ਤੇ ਢੁਕਾ ਸਕਣ ਦੀ ਸਮਰੱਥਾ ਤੋਂ ਹੈ। ਮਹਾਨ ਬਹਿਸ ਦੌਰਾਨ ਸਥਾਪਤ ਹੋਈ ਸੰਸਾਰ ਕਮਿ. ਲਹਿਰ ਦੀ ਆਮ ਸੇਧ ਅਨੁਸਾਰ ਭਾਰਤੀ ਇਨਕਲਾਬ ਦੀ ਠੋਸ ਯੁੱਧਨੀਤਕ ਤੇ ਦਾਅਪੇਚਕ ਸੇਧ ਘੜਨ ਦੀ ਸਮਰੱਥਾ ਤੋਂ ਹੈ। ਦੇਸ਼ ਦੇ ਬੀਤੇ ਦੇ ਜ਼ਰੱਈ ਇਨਕਲਾਬੀ ਘੋਲਾਂ ਖਾਸ ਕਰ ਤਿਲੰਗਾਨਾ, ਸਿਰੀਕਾਕੁਲਮ ਤੇ ਨਕਸਲਬਾੜੀ ਦੇ ਘੋਲਾਂ ਦੇ ਤਜਰਬੇ 'ਚੋਂ ਸਬਕ ਕੱਢ ਕੇ ਇਹਨਾਂ ਸਬਕਾਂ ਦੀ ਰੋਸ਼ਨੀ 'ਚ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਕਰਨ ਦੀ ਸਮਰੱਥਾ ਤੋਂ ਹੈ। ਅਜਿਹੀ ਮੁਲਕ ਪੱਧਰੀ ਕਮਿਊਨਿਸਟ ਪਾਰਟੀ ਦੀ ਮੁੜ-ਉਸਾਰੀ ਦਾ ਕਾਰਜ ਸਭਨਾਂ ਕਮਿ. ਇਨਕਲਾਬੀਆਂ ਦਾ ਸਾਂਝਾ ਕਾਰਜ ਹੈ ਜੋ ਭਾਰਤੀ ਇਨਕਲਾਬ ਦੀ ਅੰਤ ਤੱਕ ਅਗਵਾਈ ਕਰਨ ਦੇ ਸਮਰੱਥ ਹੋਵੇ ਤੇ ਇਸ ਦੇ ਰਸਤੇ 'ਚ ਆਉਂਦੇ ਸਭਨਾਂ ਸਵਾਲਾਂ ਨੂੰ ਹੱਲ ਕਰਨ ਦੇ ਯੋਗ ਹੋਵੇ। ਕਮਿ. ਇਨਕਲਾਬੀਆਂ ਦੀ ਏਕਤਾ ਰਾਹੀ ਹੀ ਅਜਿਹੀ ਪਾਰਟੀ ਦੀ ਉਸਾਰੀ ਹੋਣੀ ਹੈ। ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਦਾ ਕਾਰਜ ਗੁੰਝਲਦਾਰ ਤੇ ਕਠਿਨ ਕਾਰਜ ਹੈ। ਏਕਤਾ ਤੋਂ ਭਾਵ ਬੇ-ਅਸੂਲੇ ਗੱਠ-ਜੋੜਾਂ ਜਾਂ ਨਿਰੋਲ ਭਾਵਨਾ ਅਧਾਰਿਤ ਏਕਤਾ ਤੋਂ ਨਹੀਂ ਸਗੋਂ ਸਹੀ ਸਿਆਸੀ ਵਿਚਾਰਧਾਰਕ ਲੀਹ ਅਧਾਰਿਤ ਏਕਤਾ ਤੋਂ ਹੈ। ਕਮਿ. ਕੈਂਪ 'ਚ ਮੌਜੂਦ ਦਰੁਸਤ ਪ੍ਰੋਲੇਤਾਰੀ ਰੁਝਾਨ ਦੀ ਲੀਹ ਹੋਰ ਵਡੇਰੀ ਏਕਤਾ ਲਈ ਕਾਫੀ ਨਹੀਂ ਹੈ। ਇਸ ਦਾ ਹੋਰ ਵਿਕਾਸ ਕਰਕੇ ਹੀ ਹੋਰ ਵਡੇਰੀ ਏਕਤਾ ਲਈ ਅਧਾਰ ਸਿਰਜਿਆ ਜਾ ਸਕਦਾ ਹੈ ਤੇ ਉਸ ਦਾ ਹੋਰ ਵਿਕਾਸ ਕਰਕੇ ਹੀ ਭਾਰਤੀ ਇਨਕਲਾਬ ਨੂੰ ਦਰਪੇਸ਼ ਸਭਨਾਂ ਮਸਲਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ।
ਕਮਿਊਨਿਸਟ ਇਨਕਲਾਬੀਆਂ 'ਚ ਏਕਤਾ ਯਤਨਾਂ ਦੀ ਇੱਕ ਤੰਦ ਵੱਖ ਵੱਖ ਹਿੱਸਿਆਂ 'ਚ ਆਪਸੀ ਸਿਆਸੀ-ਸਿਧਾਂਤਕ ਏਕਤਾ ਹਾਸਲ ਕਰਨ ਲਈ ਬਹਿਸ ਵਿਚਾਰ ਚੱਲਣਾ ਹੈ। ਤੇ ਆਪਸੀ ਵਖਰੇਵਿਆਂ ਨੂੰ ਨਿਤਾਰ ਕੇ, ਸਾਂਝੀ ਸਹਿਮਤੀ 'ਤੇ ਪੁੱਜ ਕੇ, ਇੱਕਜੁੱਟ ਜਥੇਬੰਦੀ 'ਚ ਸਮੋਣਾ ਹੈ। ਪਰ ਏਕਤਾ ਲਈ ਯਤਨਸ਼ੀਲ ਕਮਿ: ਇਨਕਲਾਬੀ ਜਥੇਬੰਦੀਆਂ 'ਚ ਜੇਕਰ ਸਿਆਸੀ-ਵਿਚਾਰਧਾਰਕ ਵਖਰੇਂਵੇਂ ਜਿਆਦਾ ਗੰਭੀਰ ਹੋਣ ਤੇ ਬਹਿਸ-ਵਿਚਾਰ ਦੇ ਅਮਲ ਰਾਹੀਂ ਫੌਰੀ ਹੱਲ ਨਾ ਹੋਣ ਵਾਲੇ ਹੋਣ ਤਾਂ ਫਿਰ ਇਸ ਏਕਤਾ ਅਮਲ ਦੀ ਦੂਸਰੀ ਤੰਦ ਇਹ ਬਣਦੀ ਹੈ ਕਿ ਸੰਬੰਧਤ ਕਮਿ: ਇਨਕਲਾਬੀ ਜਥੇਬੰਦੀਆਂ ਵੱਲੋਂ ਆਪੋ ਆਪਣੀ ਲੀਹ ਨੂੰ ਲਾਗੂ ਕੀਤਾ ਜਾਵੇ, ਇਨਕਲਾਬੀ ਅਭਿਆਸ ਦਾ ਨਿਚੋੜ ਕੱਢਿਆ ਜਾਵੇ ਤੇ ਲੀਹ ਨੂੰ ਵਿਕਸਤ ਕਰਕੇ ਅਗਲੇਰੀ ਏਕਤਾ ਲਈ ਆਧਾਰ ਤਿਆਰ ਕੀਤਾ ਜਾਵੇ। ਨਾਲ ਹੀ, ਹਾਸਲ ਦਰੁਸਤ ਲੀਹ ਨੂੰ ਲਾਗੂ ਕਰਨ ਵਾਲੇ ਸੰਦ, ਭਾਵ ਕਮਿ. ਇਨਕਲਾਬੀ ਜਥੇਬੰਦੀ ਨੂੰ ਭਵਿੱਖ 'ਚ ਬਣਨ ਵਾਲੀ ਕਮਿ. ਪਾਰਟੀ ਦੇ ਹੋਣਹਾਰ ਅੰਗ ਵਜੋਂ ਵਿਕਸਿਤ ਕੀਤਾ ਜਾਵੇ। ਕਮਿਊਨਿਸਟ ਕਾਰ ਵਿਹਾਰ ਤੇ ਅਭਿਆਸ ਦੇ ਅਸੂਲਾਂ ਦਾ ਪੱਧਰ Àੁੱਚਾ ਚੁੱਕ ਕੇ, ਇਸ ਨੂੰ ਹਾਸਲ ਦਰੁਸਤ ਲੀਹ ਨੂੰ ਭਰਭੂਰਤਾ 'ਚ ਲਾਗੂ ਕਰਨ ਦੇ ਯੋਗ ਬਣਾਇਆ ਜਾਵੇ। ਦਰੁਸਤ ਪ੍ਰੋਲੇਤਾਰੀ ਰੁਝਾਨ ਦੇ ਜਥੇਬੰਦ ਅਭਿਆਸ ਨੂੰ ਬੇਹਤਰ ਬਣਾ ਕੇ ਹੀ ਇਸ ਨੂੰ ਹੋਣਹਾਰ ਅੰਗ ਵਜੋ ਵਿਕਸਤ ਕੀਤਾ ਜਾ ਸਕਦਾ ਹੈ। ਅਭਿਆਸ ਨੂੰ ਬੇਹਤਰ ਬਣਾਉਣ ਲਈ ਅਭਿਆਸ ਦੇ ਅਸੂਲਾਂ (ਜਮਹੂਰੀ ਕੇਂਦਰਵਾਦ, ਪੜਚੋਲ- ਆਪਾ ਪੜਚੋਲ ਵਗੈਰਾ) ਦਾ ਬਕਾਇਦਾ ਨਿਭਾਅ ਜਰੂਰੀ ਹੈ । ਇਉਂ ਕਮਿਊਨਿਸਟ ਕਾਰ-ਵਿਹਾਰ ਦੇ ਅਸੂਲਾਂ 'ਤੇ ਡਟਵਾਂ ਪਹਿਰਾ ਦਿੰਦਿਆਂ ਲੀਹ ਲਾਗੂ ਕਰਨੀ ਅਤੇ ਇਨਕਲਾਬੀ ਅਭਿਆਸ ਦਾ ਨਿਚੋੜ ਕੱਢਣ ਦਾ ਮਹੱਤਵ ਹੈ ਤਾਂ ਕਿ ਦਰੁਸਤ ਲੀਹ ਨੂੰ ਕਮਿ. ਕੈਂਪ 'ਚ ਸਥਾਪਿਤ ਕੀਤਾ ਜਾਵੇ, ਇਸ ਦਾ ਹੋਰ ਵਿਕਾਸ ਕੀਤਾ ਜਾਵੇ ਤੇ ਇਸ ਰਾਹੀਂ ਪਾਰਟੀ ਨੂੰ ਮੁੜ ਜਥੇਬੰਦ ਕਰਨ ਦਾ ਕਾਰਜ ਨੇਪਰੇ ਚਾੜ੍ਹਿਆ ਜਾਵੇ।
ਮੌਜੂਦਾ ਦੌਰ ਪਾਰਟੀ ਮੁੜ ਜਥੇਬੰਦੀ ਦਾ ਦੌਰ ਹੈ। ਇਹ ਇਸ ਦੌਰ ਦੀ ਵਿਸ਼ੇਸ਼ਤਾ ਹੈ। ਚਾਹੇ ਇਹ ਕਾਰਜ ਨੇਪਰੇ ਚਾੜ੍ਹਨ ਦਾ ਅਮਲ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਕਰਨ ਦੇ ਕਾਰਜ ਨਾਲ ਜੁੜ ਕੇ ਹੀ ਅੱਗੇ ਵਧਣਾ ਹੈ ਪਰ ਇਸ ਕਾਰਜ ਲਈ ਕਮਿਊਨਿਸਟਾਂ ਵੱਲੋਂ ਮਜ਼ਦੂਰ ਜਮਾਤ 'ਚ ਵੀ ਵਿਸ਼ੇਸ਼ ਤੌਰ 'ਤੇ ਕੰਮ ਕਰਨ ਦਾ ਮਹੱਤਵ ਹੈ। ਇਹ ਜ਼ਰੱਈ ਇਨਕਲਾਬੀ ਲਹਿਰ 'ਤੇ ਮਜ਼ਦੂਰ ਜਮਾਤ ਦੀ ਅਗਵਾਈ ਸਥਾਪਤ ਕਰਨ ਲਈ ਵੀ ਲਾਜ਼ਮੀ ਹੈ। ਪਾਰਟੀ ਮੁੜ ਜਥੇਬੰਦੀ ਦੇ ਦੌਰ ਦੀ ਵਿਸ਼ੇਸ਼ਤਾ ਦੀ ਮੋਹਰਛਾਪ ਸਮੁੱਚੇ ਕੰਮ 'ਤੇ ਰਹਿੰਦੀ ਹੈ। ਭਾਵ ਕਮਿਊਨਿਸਟਾਂ ਵੱਲੋਂ ਕੀਤਾ ਜਾਣ ਵਾਲਾ ਸਮੁੱਚਾ ਕੰਮ (ਪਾਰਟੀ ਕੰਮ ਤੇ ਜਨਤਕ ਕੰਮ) ਪਾਰਟੀ ਮੁੜ ਜਥੇਬੰਦੀ ਦੇ ਕਾਰਜ ਵੱਲ ਸੇਧਤ ਹੋਣਾ ਚਾਹੀਦਾ ਹੈ। ਇਸ ਸਮੁੱਚੇ ਕੰਮ ਦਾ ਨਿਚੋੜ ਕੱਢ ਕੇ ਹੀ ਇਸ ਨੂੰ ਪਾਰਟੀ ਮੁੜ-ਜਥੇਬੰਦੀ ਦੇ ਕਾਰਜ ਦੀ ਸੇਵਾ 'ਚ ਲਾਇਆ ਜਾ ਸਕਦਾ ਹੈ। ਏਸੇ ਪਹੁੰਚ ਕਾਰਨ ਹੀ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਦੀਆਂ ਸਾਂਝੀਆਂ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਬਣਦਾ ਹੈ। ਕਿਉਂਕਿ ਨਿਚੋੜ ਕੱਢਣ ਦੇ ਕਾਰਜ ਤੋਂ ਭਾਵ ਵੀ ਦੇਸ਼ ਦੇ ਸਮੁੱਚੇ ਘੋਲਾਂ ਦੇ ਤਜਰਬੇ ਦਾ ਨਿਚੋੜ ਕੱਢਣਾ ਹੈ। ਏਸੇ ਪ੍ਰਸੰਗ 'ਚ ਹੀ ਵੱਖ ਵੱਖ ਗਰੁੱਪਾਂ ਦੀ ਤਜਰਬਾ ਵਟਾਈ ਦਾ ਵੀ ਮਹੱਤਵ ਹੈ। ਇਸ ਲਈ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਨੂੰ ਸਾਂਝੀਆਂ ਸਰਗਰਮੀਆਂ ਪ੍ਰਤੀ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ।
ਨਕਸਲਬਾੜੀ ਬਗਾਵਤ ਵੇਲੇ ਸ਼ੁਰੂ ਹੋਇਆ ਪਾਰਟੀ ਮੁੜ-ਜਥੇਬੰਦੀ ਦਾ ਅਮਲ ਬਹੁਤ ਲਮਕਵਾਂ ਹੋ ਚੁੱਕਿਆ ਹੈ। ਇਸ ਅਮਲ ਦੇ ਸਿਰੇ ਲੱਗਣ 'ਤੇ ਹੀ ਭਾਰਤੀ ਇਨਕਲਾਬ ਦਾ ਵਿਕਾਸ ਨਿਰਭਰ ਕਰਦਾ ਹੈ। ਇਸ ਕਾਰਜ ਨੂੰ ਤੋੜ ਚੜ੍ਹਾਉਣ ਲਈ ਯਤਨ ਜੁਟਾਉਣੇ ਹੀ ਅੱਜ ਦਰੁਸਤ ਪਰੋਲੇਤਾਰੀ ਲੀਹ 'ਤੇ ਖੜ੍ਹੇ ਹਿੱਸਿਆਂ ਲਈ ਪਰਮੁੱਖ ਕਾਰਜ ਬਣਦਾ ਹੈ। ਨਕਸਲਬਾੜੀ ਦੀ 50ਵੀਂ ਵਰ੍ਹੇ ਗੰਢ ਏਸੇ ਨੂੰ ਨੇਪਰੇ ਚਾੜ੍ਹਨ ਲਈ ਜੀਅ ਜਾਨ ਨਾਲ ਜੁਟ ਜਾਣ ਖਾਤਰ ਤਹੱਈਆ ਕਰਨ ਦਾ ਮੌਕਾ ਹੈ।

(09) ਨਕਸਲਬਾੜੀ ਬਗਾਵਤ ਅਤੇ ਮਜ਼ਦੂਰ ਜਮਾਤ
ਨਕਸਲਬਾੜੀ ਕਿਸਾਨ ਬਗਾਵਤ ਨੇ ਕਿਸਾਨ ਲਹਿਰ ਦੀ ਉਸਾਰੀ ਲਈ ਮਜ਼ਦੂਰ ਜਮਾਤ ਦੀ ਅਗਵਾਈ ਅਤੇ
ਮਜ਼ਦੂਰ ਕਿਸਾਨ ਏਕਤਾ ਦੀ ਅਹਿਮੀਅਤ ਉਭਾਰ ਕੇ ਸਾਹਮਣੇ ਲਿਆਂਦੀ। ਨਕਸਲਬਾੜੀ ਬਗਾਵਤ ਬਾਰੇ
ਕਾਨੂੰ ਸਾਨਿਆਲ ਵੱਲੋਂ ਲਿਖੀ ਲੰਮੀ ਲਿਖਤ 'ਚੋਂ ਇਸ ਬਗਵਾਤ 'ਚ ਮਜ਼ਦੂਰ ਜਨਸਮੂਹਾਂ ਦੇ ਰੋਲ
ਨਾਲ ਸੰਬੰਧਿਤ ਕੁਝ ਸੰਖੇਪ ਅੰਸ਼ ਛਾਪ ਰਹੇ ਹਾਂ: ਸੰਪਾਦਕ
1955 ਤੋਂ 1957 ਦਾ ਦੂਜਾ ਪੜਾਅ ਨਕਸਲਬਾੜੀ ਇਲਾਕੇ ਦੇ ਮਜਦੂਰਾਂ ਤੇ ਕਿਸਾਨਾਂ ਦੇ ਸਾਂਝੇ
ਜਮਾਤੀ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਸ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਹ ਘੋਲ
ਦੀ ਉਚੇਰੀ ਪੱਧਰ ਸੀ। ਇਹ ਪੱਧਰ ਉਚੇਰੀ ਦੋ ਕਾਰਨਾਂ ਕਰਕੇ ਸੀ। ਮਜਦੂਰ ਕਿਸਾਨ ਏਕਤਾ ਕੇਵਲ
ਨਾਅਰੇਬਾਜੀ ਹੀ ਨਹੀਂ ਸੀ, ਮਜਦੂਰ ਜਮਾਤ ਇਹ ਸਮਝਦੀ ਸੀ ਕਿ ਆਪਣੀ ਜਮਾਤ ਦੀਆਂ ਮੰਗਾਂ
ਮੰਨਵਾਉਣ ਲਈ ਕਿਸਾਨੀ ਦੀ ਸਰਗਰਮ ਘੋਲ ਵਿਚ ਕਿਸਾਨੀ ਦੀ ਸਰਗਰਮ ਮਦਦ ਹਾਸਲ ਕੀਤੀ।ਸੰਖੇਪ
'ਚ ਮਜਦੂਰ ਜਮਾਤ ਅਤੇ ਕਿਸਾਨੀ ਦਾ ਪੱਕਾ ਗਠਜੋੜ ਦਾ ਵਿਕਾਸ ਜਮਾਤੀ ਘੋਲ ਰਾਹੀਂ ਹੋਇਆ।
1967 ਤੱਕ ਇਹ ਇਸੇ ਤਰ੍ਹਾਂ ਹੀ ਰਿਹਾ।......ਜਮਾਤੀ ਘੋਲ ਨੇ ਆਪ ਹੀ ਏਹਨਾਂ ਦੇ ਕਾਨੂੰਨੀ
ਭਰਮਜਾਲ ਨੂੰ ਤੋੜਕੇ ਰੱਖ ਦਿੱਤਾ ਅਤੇ ਨਤੀਜੇ ਵਜੋਂ ਉਹਨਾਂ ਨੇ ਰਸਮੀ ਅਮਨ ਭਰਪੂਰ ਢੰਗਾਂ
ਤੇ ਟੇਕ ਰੱਖਣ ਦੀ ਬਜਾਏ ਆਪਣੇ ਆਪ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਕਰ ਲਿਆ। ਸਾਲ
1955-56 ਨਕਸਲਬਾੜੀ ਦੇ ਮਜਦੂਰਾਂ ਕਿਸਾਨਾ ਦੇ ਯਾਦਗਾਰੀ ਸਾਲ ਸਨ। ।955 ਵਿਚ ਚਾਹ
ਮਜਦੂਰਾਂ ਦੇ ਬੋਨਸ ਦੇ ਘੋਲ ਦੌਰਾਨ ਹਜਾਰਾਂ ਚਾਹ ਮਜਦੂਰਾਂ ਅਤੇ ਕਿਸਾਨਾਂ ਨੇ ਨਾ ਕੇਵਲ
ਚਾਹ ਦੇ ਬਾਗਾਂ ਦੇ ਮਾਲਕਾਂ ਨੂੰ ਸਗੋਂ ਪੁਲਸ ਨੂੰ ਵੀ ਪਛਾੜ ਦਿੱਤਾ। ਹਥਿਆਰਬੰਦ ਮਜਦੂਰਾਂ
ਤੇ ਕਿਸਾਨਾਂ ਨੇ ਬੋਨਸ ਦੀ ਲੜਾਈ ਨੂੰ ਰਾਜਨੀਤਕ ਲੜਾਈ ਵਿਚ ਬਦਲ ਦਿੱਤਾ...... ਜੂਨ ਤੋਂ
ਦਸੰਬਰ 1966 ਵਿਚਕਾਰਲੇ ਸਮੇਂ ਨੂੰ ਨਕਸਲਬਾੜੀ ਬਗਾਵਤ ਲਈ ਇਕ ਹੁਲਾਰ-ਪੈੜਾ ਕਿਹਾ ਜਾ
ਸਕਦਾ ਹੈ। ਜਿਲਾ ਤੇ ਸਥਾਨਕ ਪਾਰਟੀ ਕਾਡਰ ਨੇ ਚਾਹ ਕਾਮਿਆਂ ਅੰਦਰ ਜਰਈ ਇਨਕਲਾਬ ਦੀ ਸਿਆਸਤ
ਦਾ ਪਰਚਾਰ ਕੀਤਾ। ਨਤੀਜੇ ਵਜੋਂ ਚਾਹ-ਕਾਮਿਆਂ ਅੰਦਰਲੇ ਪਾਰਟੀ ਮੈਂਬਰ ਅਤੇ ਸਥਾਨਕ
ਚਾਹ-ਕਾਮੇ ਇਨਕਲਾਬੀ ਪਾਰਟੀ ਕਾਡਰ ਦੁਆਲੇ ਲਾਮਬੰਦ ਹੋ ਗਏ। ਇਕ ਪਾਸੇ ਸੋਧਵਾਦੀ ਯੂਨੀਅਨ
ਲੀਡਰਾਂ ਵਿਰੁੱਧ ਮਜਦੂਰਾਂ ਦੀ ਅਸਤੁੰਸਟਤਾ ਅਤੇ ਦੂਜੇ ਪਾਸੇ ਆਰਥਕ ਸੰਕਟ ਨੇ ਮਜਦੂਰਾਂ
ਨੂੰ ਘੋਲ ਵਲ ਧੱਕ ਦਿਤਾ। ਏਸ ਪੱਖੋਂ ਸਤੰਬਰ 1966 ਵਿਚ ਚਾਹ-ਸਨੱਅਤ ਵਿਚ ਨੌਂ ਦਿਨਾਂ ਦੀ
ਆਮ ਹੜਤਾਲ ਨੇ ਨਕਸਲਬਾੜੀ ਬਗਾਵਤ ਲਈ ਤਿਆਰੀ ਦਾ ਰੋਲ ਨਿਭਾਇਆ ਅਤੇ ਚਾਹ-ਕਾਮਿਆਂ ਨੇ ਆਗੂ
ਦਸਤੇ ਦਾ ਰੋਲ ਅਦਾ ਕੀਤਾ। ਜਦੋਂ ਨਾਲ ਜੁੜਵੇਂ ਜਲਪਾਈਗੁੜੀ ਜਿਲੇ ਵਿਚ ਚਾਹ-ਕਾਮਿਆਂ ਦੀ
ਹੜਤਾਲ ਖਿੰਡ-ਪੁੰਡ ਗਈ ਸੀ ਤਾਂ ਦਾਰਜਲਿੰਗ ਜਿਲੇ ਦੇ ਚਾਹ-ਕਾਮਿਆਂ ਦੇ ਖਾੜਕੂ ਰੋਂਅ ਨੇ
ਸੋਧਵਾਦੀ ਲੀਡਰਸਿਪ ਅੰਦਰ ਕੰਬਣੀ ਛੇੜ ਦਿਤੀ।ਉਸਨੇ ਕਾਹਲੀ ਕਾਹਲੀ ਹੜਤਾਲ ਨੂੰ ਸਮੇਟਣ ਦਾ
ਰਾਹ ਅਖਤਿਆਰ ਕੀਤਾ।ਦਾਰਜਲਿੰਗ ਜਿਲੇ ਵਿਚ ਸੰਨ 1965 ਦੀ ਹੜਤਾਲ ਨਾਲੋਂ ਵਧ ਪਸਾਰਾ ਸੀ।
ਇਸ ਤੋਂ ਇਲਾਵਾ ਲਾਲ ਝੰਡਾ ਯੂਨੀਅਨ ਦੇ ਮਜਦੂਰਾਂ, ਹੋਰ ਯੂਨੀਅਨ ਦੇ ਮਜਦੂਰਾਂ ਅਤੇ ਇਥੋਂ
ਤੱਕ ਕਿ ਚਾਹ-ਬਾਗਾਂ ਦੇ ਹਥਿਆਰਬੰਦ ਗਾਰਡਾਂ ਨੂੰ ਵੀ ਹੜਤਾਲ 'ਚ ਸਾਮਲ ਹੋਣਾ ਪਿਆ ਸੀ।
ਪਹਾੜੀਆਂ ਵਿਚ ਪੁਲਸ ਨਾਲ ਝੜਪ ਦੌਰਾਨ ਪੁਲਸੀ ਗੋਲੀਆਂ ਨਾਲ ਇਕ ਮਜਦੂਰ ਦੀ ਮੌਤ 'ਤੇ
ਮਜਦੂਰਾਂ ਅੰਦਰ ਬਦਲੇ ਦਾ ਰੋਂਅ ਏਨਾ ਭੱਖ ਗਿਆ ਕਿ ਸੋਧਵਾਦੀਆਂ ਨੂੰ ਹੱਥਾਂ ਪੈਰਾਂ ਦੀ ਪੈ
ਗਈ। ਮੈਦਾਨਾਂ ਵਿਚ, ਭਾਵ ਨਕਸਲਬਾੜੀ ਵਿਚ, ਕਿਸਾਨ ਆਪਣੇ ਜੋਬਨ 'ਤੇ ਚੱਲ ਰਹੇ ਖੇਤੀ ਦੇ
ਕੰਮ ਨੂੰ ਲਾਂਭੇ ਛੱਡ ਕੇ ਮਜਦੂਰਾਂ ਦੇ ਪੱਖ ਵਿਚ ਡੱਟ ਕੇ ਖੜ੍ਹ ਗਏ। ਬੁੱਕਲ ਦੇ ਸੱਪ ਨੂੰ
ਦੁਰਕਾਰਦੇ ਹੋਏ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਹੜਤਾਲ ਜਾਰੀ ਰੱਖੀ ਅਤੇ ਪੁਲਸ
ਨੂੰ ਪਿਛੇ ਹੱਟਣ ਲਈ ਮਜਬੂਰ ਕਰ ਦਿੱਤਾ।ਘੋਲ ਚਾਹ-ਕਾਮਿਆਂ ਦੀ ਆਰਥਕ ਮੰਗ ਦੀਆਂ ਹੱਦਾਂ
ਅੰਦਰ ਸੀਮਤ ਨਾ ਰਹਿ ਗਿਆ ਬਲਕਿ ਮਜਦੂਰ ਜਮਾਤ ਤੇ ਕਿਸਾਨੀ ਦੀ ਸਿਆਸੀ ਜਦੋਜਹਿਦ ਵਿਚ
ਤਬਦੀਲ ਹੋ ਗਿਆ। ਕਿਸੇ ਮੁੱਢਲੀ ਮੰਗ ਨੂੰ ਮੰਨਵਾਏ ਬਿਨਾਂ ਹੜਤਾਲ ਵਾਪਸ ਲੈ ਕੇ ਸੋਧਵਾਦੀ,
ਮਜਦੂਰਾਂ ਵਿਚ ਕਿਤੇ ਵੱਧ ਨਿਖੜ ਗਏ। ਜਿਲਾ ਤੇ ਸਥਾਨਕ ਕਾਡਰ ਨੇ ਇਹ ਹਾਲਤ ਦਾ ਪੂਰਾ
ਲਾਹਾ ਲਿਆ ਅਤੇ ਚਾਹ-ਬਾਗਾਂ ਦੀ ਯੂਨੀਅਨ ਦੀਆਂ ਬਰਾਂਚ-ਕਾਨਫਰੰਸਾਂ ਵਿਚੋਂ ਜਰਈ ਇਨਕਲਾਬ
ਦੇ ਪਰੋਗਰਾਮ ਬਾਰੇ ਮਤਾ ਪਾਸ ਕਰ ਦਿਤਾ। ਪਹਾੜੀ ਚਾਹ-ਕਾਮਿਆਂ ਦੀ ਸਲਾਨਾ ਕਾਨਫਰੰਸ ਵਿਚ
ਸੋਧਵਾਦੀ ਲੀਡਰਾ ਦੀ ਸਖਤ ਨੁਕਤਾਚੀਨੀ ਹੋਈ ਅਤੇ ਉਹਨਾ ਨੂੰ ਟਰੇਡ-:ਯੂਨੀਅਨਾਂ ਵਿਚੋਂ
ਬਾਹਰ ਕੱਢ ਦਿਤਾ ਗਿਆ। ਨਕਸਲਬਾੜੀ ਵਿਚ ਚਾਹ-ਬਾਗਾਂ ਦੇ ਮਜਦੂਰਾਂ ਦੀ ਸਲਾਨਾ ਕਾਨਫਰੰਸ
ਵਿਚ ਕਦਮ ਹੋਰ ਅੱਗੇ ਵਧ ਗਏ ਅਤੇ ਇਸਨੇ ਕਿਸਾਨਾਂ ਨੂੰ ਜਮੀਨ ਲਈ ਘੋਲ ਛੇੜ ਦੇਣ ਦਾ ਸੱਦਾ
ਦੇ ਦਿੱਤਾ। ਜਨਤਕ ਜਥੇਬੰਦੀ ਤੇ ਜਨਤਕ ਘੋਲ ਦੇ ਸੰਬੰਧ ਵਿਚ ਪਾਰਟੀ ਕਾਡਰ ਦੇ ਦਰੁੱਸਤ
ਕੰਮ-ਢੰਗ ਨੇ ਜਿਲੇ ਦੇ, ਅਤੇ ਨਾਲ ਹੀ ਨਕਸਲਬਾੜੀ ਇਲਾਕੇ ਦੇ ਮਜਦੂਰ-ਕਿਸਾਨਾਂ ਨੂੰ
ਲਾਮਬੰਦ ਕਰਨ ਅਤੇ ਨਵੀਆਂ ਟਰੇਡ-ਯੂਨੀਅਨ ਉਸਾਰਨ ਅਤੇ ਉਨਾਂ ਨੂੰ ਘੋਲਾਂ ਵਿਚ ਪਾਉਣ ਵਿਚ
ਮਦਦ ਕੀਤੀ। ਇਹ ਪਤਾ ਲੱਗਿਆ ਕਿ ਨਕਸਲਬਾੜੀ ਬਗਾਵਤ ਦੌਰਾਨ ਚਾਹ-ਕਾਮਿਆਂ ਨੇ ਕਿਸਾਨ ਘੋਲ
ਦੀ ਹਮਾਇਤ ਵਿਚ ਤਿੰਨ ਵਾਰੀ ਆਮ ਹੜਤਾਲ ਕੀਤੀ।......ਚਾਹ-ਕਾਮਿਆ ਦੇ ਸਬੰਧਤ, 1966 ਦੇ
ਘੋਲ ਨੇ ਕਿਸਾਨੀ 'ਤੇ ਏਨਾ ਜਬਰਜਸਤ ਪਰਭਾਵ ਪਾਇਆ ਕਿ ਉਸੇ ਸਾਲ ਦੇ ਨਵੰਬਰ-ਦਸੰਬਰ ਵਿਚ
ਕਿਸਾਨਾਂ ਦੀ ਫਸਲਾਂ 'ਤੇ ਕਬਜਾ ਕਰਨ ਦੀ ਲਹਿਰ ਛਿੜ ਗਈ। ਇਹ ਲਹਿਰ ਤੇਜੀ ਨਾਲ ਸਾਰੇ
ਨਕਸਲਬਾੜੀ ਇਲਾਕੇ ਵਿਚ ਫੈਲ ਗਈ । ਸੰਨ 1958-59 ਦੇ ਘੋਲ ਦੇ ਤਜਰਬੇ ਨੂੰ ਵਰਤੋਂ ਵਿਚ
ਲਿਆਉਂਦੇ ਹੋਏ ਅਤੇ ਜਰਈ ਇਨਕਲਾਬ ਦੀ ਸਿਆਸਤ ਨਾਲ ਲੈਸ ਪੁਰ-ਜੋਸ ਹਥਿਆਰਬੰਦ ਮਜਦੂਰਾਂ ਤੇ
ਕਿਸਾਨਾਂ ਨੇ ਜੋਤਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਅੰਦਰ ਦਹਿਸਤ ਪੈਦਾ ਕਰ ਦਿਤੀ।
ਹਜਾਰਾਂ ਜਥੇਬੰਦ ਹੋਏ ਹਥਿਆਰਬੰਦ ਕਿਸਾਨਾਂ ਨੇ ਧਾਨ ਦੀ ਕਟਾਈ ਕੀਤੀ ਤੇ ਬੰਦੂਕਾਂ ਵੀ
ਖੋਹੀਆਂ ਅਤੇ ਇਹ ਕੁਝ ਬਿਨਾਂ ਕਿਸੇ ਭੇੜੂ ਟੋਲੀਆਂ ਦੇ ਵਾਪਰਿਆ। ਜਦੋ ਹਥਿਆਰਬੰਦ ਪੁਲਸ
ਫੋਰਸ ਫਸਲਾਂ 'ਤੇ ਕਬਜਾ ਕਰਨ ਆਈ, ਤਾਂ ਸੈਕੜੇਂ ਹਥਿਆਰਬੰਦ ਚਾਹ-ਕਾਮਿਆਂ ਨੇ ਉਹਨਾਂ ਨੂੰ
ਰੋਕਿਆ।...
... ਨਕਸਲਬਾੜੀ ਦੇ ਮਜਦੂਰਾਂ ਤੇ ਕਿਸਾਨਾਂ ਦਾ ਏਕਾ ਹੋਰ ਮਜਬੂਤ ਹੋ ਗਿਆ ਅਤੇ ਇਕ ਪਾਸੇ ਤਾਂ ਗਰੀਬ ਤੇ ਦਰਮਿਆਲੇ ਕਿਸਾਨਾਂ ਵਿਚਕਾਰ ਅਤੇ ਦੂਜੇ ਪਾਸੇ ਕੁਝ ਕੁਝ ਕੁ ਗੋਰੇ ਜਗੀਰਦਾਰਾਂ ਸਮੇਤ ਧਨੀ ਕਿਸਾਨਾਂ ਦੇ ਇਕ ਹਿੱਸੇ ਵਿਚਕਾਰ ਏਕੇ ਦਾ ਅਧਾਰ ਪੈਦਾ ਹੋ ਗਿਆ ਤੇ ਜੋਤੇਦਾਰਾਂ ਨਾਲ ਝੜਪਾਂ ਹੋਣ ਲੱਗ ਪਈਆਂ। ਜੋਤਦਾਰ ਮਜਦੂਰ ਤੇ ਕਿਸਾਨਾਂ ਦੇ ਰਲਵੇ ਸਾਂਝੇ ਟਾਕਰੇ ਸਾਹਮਣੇ ਪਿਛੇ ਹੱਟਣ ਲਈ ਮਜਬੂਰ ਹੋ ਗਏ।ਇਹਨਾ ਹਾਲਤਾਂ ਅੰਦਰ ਕਿਸਾਨੀ ਪਾਰਟੀ ਕਾਡਰ ਨੂੰ, ਜਰਈ ਇਨਕਲਾਬ ਦੇ ਅਮਲੀ ਕਾਰਜ ਦਾ ਐਲਾਨ ਕਰਨ ਲਈ ਮਜਬੂਰ ਕਰਨ ਲੱਗੀ। ਸਿੱਟੇ ਵਜੋਂ, ਜਮੀਨਾ 'ਤੇ ਕਬਜੇ ਦੇ ਸੁਝਾਅ ਧੜਾਧੜ ਅਨੇਕਾਂ ਇਲਾਕਾ ਕਾਨਫਰੰਸਾਂ ਵਿਚੋਂ ਆਉਣੇ ਸੁਰੂ ਹੋ ਗਏ ਅਤੇ ਇਹ ਗੱਲ 7 ਮਈ, 1967 ਨੂੰ ਹੋਈ ਮਜਦੂਰ ਤੇ ਕਿਸਾਨ ਦੀ ਸਾਝੀ ਤਸੀਲ ਕਾਨਫਰੰਸ ਵਿਚ ਪਰਗਟ ਹੋਈ।
7 ਮਈ, 1967 ਦੀ ਇਸ ਇਤਿਹਾਸਕ ਕਾਨਫਰੰਸ ਨੇ ਨਕਸਲਬਾੜੀ ਦੀ ਦੇਣ ਦਿਤੀ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਰਚਣਹਾਰ ਮਜਦੂਰਾ ਤੇ ਕਿਸਾਨਾਂ ਦੇ ਜਨਤਕ ਘੋਲ ਨੇ ਇਸ ਬਗਾਵਤ ਨੂੰ ਜਨਮ ਦਿੱਤਾ। ਜਮੀਨ ਖੋਹਣ ਦੇ ਪਰੋਗਰਾਮ ਨੇ ਕਿਸਾਨੀ ਨੂੰ ਸਿਖਾਇਆ ਕਿ ਪੇਂਡੂ ਇਲਾਕਿਆਂ ਅੰਦਰ ਜੋਤਦਾਰਾਂ ਤੇ ਚਾਹ-ਬਾਗਾਂ ਦੇ ਮਾਲਕਾਂ ਦੀ ਤਾਕਤ ਤੇ ਸਿਆਸੀ ਦਾਬਾ ਭੰਨਕੇ ਅਤੇ ਇਸਦੀ ਥਾਂ ਇਨ੍ਹਾਂ ਇਲਾਕਿਆਂ ਅੰਦਰ ਮਜਦੂਰਾਂ ਤੇ ਕਿਸਾਨਾਂ ਦੀ ਤਾਕਤ ਤੇ ਸਿਆਸੀ ਦਾਬਾ ਸਥਾਪਤ ਕਰਕੇ ਹੀ ਜਰਈ ਇਨਕਲਾਬ ਦਾ ਕਾਰਜ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਨਕਸਲਬਾੜੀ ਦਾ ਸਬਕ ਹੈ: ਜਰਈ ਇਨਕਲਾਬ ਦਾ ਮੁਖ ਤੱਤ ਕਿਸਾਨਾਂ ਨੂੰ ਜਮੀਨ ਵੰਡ ਕੇ ਦੇਣਾ ਹੈ; ਆਪਣੇ ਕਬਜੇ ਹੇਠਲੀ ਜਮੀਨ ਦੀ ਰਾਖੀ ਲਈ ਹੀ ਪੇਂਡੂ ਇਲਾਕਿਆ ਅੰਦਰ ਟਾਕਰੇ ਦਾ ਘੋਲ ਵਿਕਸਤ ਹੋਵੇਗਾ ਜਿਹੜਾ ਮੁੜਕੇ ਸਿਆਸੀ ਤਾਕਤ ਲਈ ਘੋਲ ਵਿਚ ਵਟ ਜਾਏਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜਰਈ ਇਨਕਲਾਬ ਦੇ ਪੜਾਅ ਅੰਦਰ ਜਮੀਨ ਲਈ ਘੋਲ ਤੇ ਸਿਆਸੀ ਤਾਕਤ ਲਈ ਘੋਲ ਆਪਸ ਵਿਚ ਗੁੰਦੇ ਜਾਂਦੇ ਹਨ।...

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ
ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ
ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ
ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ
ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼

(11) ਪੰਜਾਬ ਦੀ ਸੰਗਰਾਮੀ ਲੋਕ ਲਹਿਰ ਤੇ ਨਕਸਲਬਾੜੀ ਸਿਆਸਤ
ਪੰਜਾਬ ਦੇ ਕਿਰਤੀ ਲੋਕਾਂ ਦੀ ਜੁਝਾਰ ਲਹਿਰ ਹਾਕਮ ਜਮਾਤਾਂ ਦੀਆਂ ਲੁਟੇਰੀਆਂ ਤੇ ਜਾਬਰ
ਨੀਤੀਆਂ ਖਿਲਾਫ ਜਾਨ ਹੂਲਵੇਂ ਘੋਲਾਂ ਦੇ ਰਾਹ 'ਤੇ ਹੈ ਅਤੇ ਇਸ ਲਹਿਰ ਦਾ ਘੇਰਾ ਹੋਰ
ਵਿਸ਼ਾਲ ਹੁੰਦਾ ਆ ਰਿਹਾ ਹੈ। ਆਰਥਕ ਸੁਧਾਰਾਂ ਦੇ ਨਾਂ ਥੱਲੇ ਲਾਗੂ ਹੋ ਰਹੀਆਂ ਸੰਸਾਰੀਕਰਨ
ਦੀਆਂ ਨੀਤੀਆਂ ਨੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਲਹੂ-ਮੁੜ੍ਹਕਾ ਨਚੋੜ ਸੁੱਟਿਆ ਹੈ। ਉਹ ਆਏ
ਦਿਨ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ। ਲੋਕਾਂ ਕੋਲ ਜਥੇਬੰਦ ਹੋਣ ਤੇ ਸੰਘਰਸ਼ਾਂ ਦਾ
ਪਰਚਮ ਲਹਿਰਾਉਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ। ਆਰਥਿਕ ਹਮਲਾ ਏਨਾ ਡੂੰਘਾ ਤੇ ਵਿਆਪਕ
ਹੈ ਕਿ ਇਹ ਆਏ ਦਿਨ ਨਵੇਂ ਤੋਂ ਨਵੇਂ ਹਿੱਸਿਆਂ ਨੂੰ ਆਪਣੇ ਹੱਕਾਂ 'ਤੇ ਹੋਏ ਹਮਲੇ ਖਿਲਾਫ
ਨਿੱਤਰਨ ਦੀ ਲੋੜ ਖੜ੍ਹੀ ਕਰ ਦਿੰਦਾ ਹੈ। ਅੱਜ ਪੰਜਾਬ 'ਚ ਸੈਂਕੜੇ ਛੋਟੀਆਂ ਵੱਡੀਆਂ
ਜਥੇਬੰਦੀਆਂ ਹਨ। ਲੱਖਾਂ ਲੋਕ ਇਹਨਾਂ ਯੂਨੀਅਨਾਂ ਦੇ ਪ੍ਰਭਾਵ 'ਚ ਹਨ ਤੇ ਇਹਨਾਂ ਸੰਘਰਸ਼ਾਂ
ਨਾਲ ਸਿੱਧੇ ਅਸਿਧੇ ਜੁੜੇ ਹੋਏ ਹਨ। ਨਵੇਂ ਤੋਂ ਨਵੇਂ ਤਬਕੇ ਯੂਨੀਅਨਾਂ ਬਣਾ ਰਹੇ ਹਨ। ਹਰ
ਧੱਕੇ ਵਿਤਕਰੇ ਖਿਲਾਫ ਫੌਰੀ ਧਰਨਾ ਮੁਜਾਹਰਾ ਲੋਕਾਂ ਦੇ ਰੋਹ ਪ੍ਰਗਟਾਵੇ ਦਾ ਸਥਾਪਿਤ
ਤਰੀਕਾ ਬਣ ਗਿਆ ਹੈ। ਪਿਛਲੇ ਸਾਲਾਂ 'ਚ ਪੰਜਾਬ 'ਚ ਲੜੇ ਗਏ ਜਨਤਕ ਸੰਘਰਸ਼ਾਂ ਦਾ ਅਸਰ
ਪੰਜਾਬ ਦੇ ਕਿਰਤੀ ਲੋਕਾਂ ਦੀ ਚੇਤਨਾ 'ਤੇ ਉਕਰਿਆ ਸਾਫ਼ ਦਿਖਦਾ ਹੈ। ਪੰਜਾਬ ਦੇ ਲੋਕਾਂ
ਦੇ ਹੱਕਾਂ ਦੀ ਲਹਿਰ ਭਰ ਜੋਬਨ ਵੱਲ ਵਧ ਰਹੀ ਹੈ। ਸਮਾਜ ਦੀਆਂ ਬੁਨਿਆਦੀ ਮਿਹਨਤਕਸ਼ ਜਮਾਤਾਂ
(ਖੇਤ ਮਜਦੂਰ ਤੇ ਕਿਸਾਨ) ਇਸ ਲਹਿਰ ਦੇ ਕੇਂਦਰ 'ਚ ਹਨ ਤੇ ਇਹਨਾਂ ਦਾ ਸਮਾਜ ਦੇ ਹੋਰਨਾਂ
ਮਿਹਨਤਕਸ਼ ਤਬਕਿਆਂ ਨਾਲ ਸਹਿਯੋਗ ਦਾ ਸੰਗਰਾਮੀ ਰਿਸ਼ਤਾ ਵਿਕਸਿਤ ਹੋ ਰਿਹਾ ਹੈ। ਪੰਜਾਬ ਦੀ
ਇਸ ਜੁਝਾਰ ਲੋਕ ਲਹਿਰ ਦੀ ਉਸਾਰੀ 'ਚ ਕਮਿਊਨਿਸਟ ਇਨਕਲਾਬੀਆਂ (ਨਕਸਲਬਾੜੀ) ਦੀ ਸਿਆਸਤ ਦੀ
ਸੇਧ ਦਾ ਅਹਿਮ ਤੇ ਮੋਹਰੀ ਰੋਲ ਹੈ। ਅਜਿਹੀ ਲਹਿਰ ਉਸਾਰਨ 'ਚ ਕਮਿ. ਇਨਕਲਾਬੀ ਸ਼ਕਤੀਆਂ ਦੀ
ਦਹਾਕਿਆਂ ਤੋਂ ਅਣਥੱਕ ਘਾਲਣਾ ਹੈ। ਲੋਕਾਂ ਦੀਆਂ ਜਥੇਬੰਦੀਆਂ ਬਣਾਉਣ, ਉਹਨਾਂ ਨੂੰ ਸਹੀ
ਸੇਧ ਦੇਣ ਤੇ ਲਗਾਤਾਰ ਉਸਾਰਦੇ ਜਾਣ ਦੇ ਕਾਰਜ 'ਚ ਨਕਸਲਬਾੜੀ ਦੀ ਸਿਆਸਤ ਨੂੰ ਪ੍ਰਣਾਈਆਂ
ਕਮਿ. ਇਨਕਲਾਬੀ ਸ਼ਕਤੀਆਂ ਨੇ ਆਪਣਾ ਲਹੂ ਤੇ ਮੁੜ੍ਹਕਾ ਵਹਾਇਆ ਹੈ। ਪਿਛਲੇ ਦਹਾਕਿਆਂ 'ਚ
ਲੜੇ ਗਏ ਵੱਡੇ ਜਨਤਕ ਸੰਗਰਾਮਾਂ ਦੀਆਂ ਮੋਹਰੀ ਸਫਾਂ 'ਚ ਕਮਿ. ਇਨਕਲਾਬੀ ਘੁਲਾਟੀਆਂ ਦੀ
ਉਭਰਵੀਂ ਭੂਮਿਕਾ ਰਹੀ ਹੈ ਤੇ ਉਹਨਾਂ ਨੇ ਲੋਕਾਂ ਦੀ ਲਹਿਰ ਦੇ ਜੁਝਾਰੂ ਕਿਰਦਾਰ ਤੇ
ਜਮਹੂਰੀ ਇਨਕਲਾਬੀ ਸੇਧ ਦੀ ਸਥਾਪਤੀ ਲਈ ਲਗਾਤਾਰ ਯਤਨ ਜੁਟਾਏ ਹਨ। ਲੋਕਾਂ ਦੀ ਲਹਿਰ ਨੂੰ
ਅਜਿਹੇ ਮੁਕਾਮ 'ਤੇ ਪਹੁੰਚਾਉਣ 'ਚ ਕਮਿ. ਇਨਕਲਾਬੀਆਂ ਨੇ ਵੱਖ ਵੱਖ ਮੋੜਾਂ ਤੇ ਅਹਿਮ
ਦੌਰਾਂ 'ਚ ਆਪਣੇ ਵਿਚਾਰਾਂ ਨਾਲ ਲਹਿਰ ਦਾ ਮਾਰਗ ਰੋਸ਼ਨ ਕੀਤਾ ਹੈ। ਚਾਹੇ ਹਾਕਮ ਜਮਾਤਾਂ
ਵੱਲੋਂ ਲੋਕਾਂ 'ਤੇ ਬੋਲੇ ਫਿਰਕਾਪ੍ਰਸਤੀ ਦੇ ਹਮਲੇ ਤਹਿਤ ਖਾਲਿਸਤਾਨੀ ਦਹਿਸ਼ਤਗਰਦੀ ਤੇ
ਹਕੂਮਤੀ ਜਬਰ ਖਿਲਾਫ ਜੂਝਣ ਦਾ ਸਵਾਲ ਹੋਵੇ ਤੇ ਚਾਹੇ ਹਕੂਮਤੀ ਕਾਲੇ ਕਾਨੂੰਨਾਂ ਤੇ ਜਾਬਰ
ਹੱਲਿਆਂ ਖਿਲਾਫ ਲੋਕਾਂ ਦੀ ਜਮਹੂਰੀ ਲਹਿਰ ਉਸਾਰੀ ਦੀ ਉਭਰੀ ਲੋੜ ਹੋਵੇ, ਅਜਿਹੇ ਸਭਨਾਂ
ਅਹਿਮ ਮੋੜਾਂ 'ਤੇ ਨਕਸਲਬਾੜੀ ਦੀ ਸਿਆਸਤ ਦੀ ਮਿਸ਼ਾਲ ਨੇ ਲੋਕਾਂ ਦੀ ਲਹਿਰ ਦੀ ਮੂਹਰੇ ਹੋ
ਕੇ ਅਗਵਾਈ ਕੀਤੀ ਹੈ। ਇਹ ਨਕਸਲਬਾੜੀ ਸਿਆਸਤ ਦੇ ਸਹੀ ਰੁਝਾਨ ਦੀਆਂ ਨੀਤੀਆਂ ਦਾ ਪੂਰ ਹੀ
ਹੈ ਜਿਹੜੇ ਹਾਕਮ ਜਮਾਤੀ ਵੋਟ ਸਿਆਸਤ ਦੇ ਹਮਲੇ ਤੋਂ ਲੋਕਾਂ ਦੀ ਲਹਿਰ ਦੇ ਨਰੋਏ ਜੁੱਸੇ ਦੀ
ਰਾਖੀ ਲਈ ਲਹਿਰ ਦੇ ਘੁਲਾਟੀਆਂ ਨੂੰ ਤੇ ਸੰਘਰਸ਼ਸ਼ੀਲ ਜਨਤਾ ਨੂੰ ਚੇਤਨ ਕਰਦਾ ਆਇਆ ਹੈ ਤੇ
ਲੋਕਾਂ ਦੇ ਹੱਕਾਂ ਦੀ ਲਹਿਰ ਦੀਆਂ ਸਭ ਤੋਂ ਹੋਣਹਾਰ ਤੇ ਨਰੋਈਆਂ ਟੁਕੜੀਆਂ ਇਸ ਹਮਲੇ 'ਚਂੋ
ਸਾਬਤ ਕਦਮੀਂ ਨਿੱਕਲਦੀਆਂ ਆਈਆਂ ਹਨ। ਅੱਜ ਇਸ ਮੋੜ ਤੱਕ ਪੁੱਜੀ ਲਹਿਰ ਦੇ ਅਗਲੇਰੇ ਪੜਾਅ
ਦਾ ਭਵਿੱਖ ਵੀ ਨਕਸਲਬਾੜੀਆਂ ਕੋਲ ਹੈ। ਹਾਕਮ ਜਮਾਤਾਂ ਵੱਲੋਂ ਲੋਕਾਂ 'ਤੇ ਬੋਲੇ ਹੋਏ ਆਰਥਕ
ਤੇ ਖੂਨੀ ਧਾਵਿਆਂ ਨਾਲ ਟੱਕਰਨ ਲਈ ਜਿਸ ਜੁਝਾਰ ਦਿਸ਼ਾ 'ਚ ਅੱਗੇ ਵਧਣ ਦੀ ਜਰੂਰਤ ਹੈ ਉਹ
ਨਕਸਲਬਾੜੀਆਂ ਕੋਲ ਹੈ। ਇਸ ਦਿਸ਼ਾ ਤੋਂ ਬਿਨਾਂ ਪੰਜਾਬ ਦੀ ਲੋਕ ਲਹਿਰ ਭਟਕਣਾਂ ਤੇ ਖਿੰਡਾਅ
ਦਾ ਸ਼ਿਕਾਰ ਹੋਣ ਲਈ ਸਰਾਪੀ ਜਾਵੇਗੀ। ਖਾਸ ਕਰ ਜਬਰ ਦੇ ਹਥਿਆਰ ਦੀ ਵਰਤੋਂ ਦੇ ਨਾਲ ਨਾਲ
ਫਿਰਕਾਪ੍ਰਸਤੀ, ਇਲਾਕਾਪ੍ਰਸਤੀ ਤੇ ਜਾਤਪ੍ਰਸਤੀ ਵਰਗੇ ਭਟਕਾਊ ਹਥਿਆਰਾਂ 'ਤੇ ਵਧਦੀ ਟੇਕ
ਨਾਲ ਪੈਦਾ ਹੋ ਰਹੀਆਂ ਗੁੰਝਲਦਾਰ ਹਾਲਤਾਂ ਦਾ ਟਾਕਰਾ ਕਰਨ ਲਈ ਨਕਸਲਬਾੜੀ ਦੀ ਸਿਆਸਤ ਦੀ
ਦਰੁਸਤ ਸੇਧ ਅਤਿ ਲੋੜੀਂਦੀ ਹੈ।
ਪੰਜਾਬ ਦੀ ਠੋਸ ਹਾਲਤ ਦੇ ਫੌਰੀ ਪ੍ਰਸੰਗ 'ਚ ਇਹ ਸੇਧ ਸੰਸਾਰੀਕਰਨ ਦੇ ਹਮਲੇ ਖਿਲਾਫ ਵੱਖ ਵੱਖ ਮਿਹਨਤਕਸ਼ ਤਬਕਿਆਂ ਦੇ ਸਾਂਝੇ, ਦ੍ਰਿੜ ਤੇ ਖਾੜਕੂ ਘੋਲਾਂ ਦੀ ਸੇਧ ਹੈ। ਵਿਸ਼ਾਲ ਕਿਰਤੀ ਜਨਤਾ ਦੇ ਏਕੇ ਦਾ ਯੱਕ ਬੰਨ੍ਹਣਾ ਤੇ ਉਸ ਦੇ ਵੱਡੇ ਹਿੱਸੇ ਨੂੰ ਘੋਲ ਦੇ ਮੈਦਾਨ 'ਚ ਲੈ ਆਉਣ ਦੀ ਸੇਧ ਹੈ। ਪੰਜਾਬ ਦੇ ਵੱਖ ਵੱਖ ਸੰਘਰਸਸ਼ੀਲ ਕਿਰਤੀ ਤਬਕਿਆਂ ਦਾ ਆਪੋ ਆਪਣੀਆਂ ਤਬਕਾਤੀ ਮੰਗਾਂ ਤੋਂ ਅਗੇ ਵੱਧ ਕੇ ਸਾਂਝੀਆਂ ਬੁਨਿਆਦੀ ਮੰਗਾਂ ਲਈ ਸੰਘਰਸ਼ਾਂ ਤੱਕ ਪਹੁੰਚਣਾ ਇਸ ਲਹਿਰ ਦਾ ਨੇੜ ਭਵਿੱਖੀ ਟੀਚਾ ਬਣਦਾ ਹੈ। ਪੰਜਾਬ ਦੀ ਜਨਤਕ ਲਹਿਰ ਦੇ ਅਗਲੇ ਵਧਾਰੇ ਦਾ ਚੌਖਟਾ ਸਾਮਰਾਜ ਵਿਰੋਧੀ ਤੇ ਜਾਗੀਰਦਾਰੀ ਵਿਰੋਧੀ ਜਨਤਕ ਘੋਲਾਂ ਦਾ ਚੌਖਟਾ ਹੈ। ਇਸ ਚੌਖਟੇ ਤੋਂ ਬਿਨਾਂ ਪੰਜਾਬ ਦੀ ਜਨਤਕ ਲਹਿਰ ਨਿਗੂਣੀਆਂ ਆਰਥਕ ਰਿਆਇਤਾਂ ਦੇ ਗਧੀ-ਗੇੜ 'ਚ ਰਹੇਗੀ ਤੇ ਲੋਕਾਂ ਦੇ ਆਰਥਕ ਜਮਹੂਰੀ ਤੇ ਸਿਆਸੀ ਹਿਤਾਂ ਦੀ ਰਾਖੀ ਤੋਂ ਅਸਮਰੱਥ ਹੋ ਨਿੱਬੜੇਗੀ।
ਅੱਜ ਪੰਜਾਬ ਦੇ ਕਿਰਤੀ ਲੋਕਾਂ ਦੇ ਵੱਖ ਵੱਖ ਤਬਕੇ ਸੰਸਾਰੀਕਰਨ ਦੇ ਹੱਲੇ 'ਚੋਂ ਨਿੱਕਲਦੀਆਂ ਆਪੋ-ਆਪਣੀਆਂ ਮੰਗਾਂ 'ਤੇ ਜੂਝ ਰਹੇ ਹਨ। ਹਕੂਮਤੀ ਫੈਸਲਿਆਂ ਨਾਲ ਫੌਰੀ ਤੌਰ 'ਤੇ ਆਰਥਿਕ ਹਿੱਤਾਂ ਨੂੰ ਵਜਦੀ ਸੱਟ ਤਾਂ ਲੋਕ ਚੇਤਨਾ ਦੇ ਸਰੋਕਾਰਾਂ 'ਚ ਥਾਂ ਮੱਲਦੀ ਹੈ। ਅਜਿਹੇ ਫੈਸਲੇ ਰੋਹ ਵੀ ਜਗਾਉਂੇਦੇ ਹਨ ਤੇ ਫੌਰੀ ਤੌਰ ਤੇ ਵੱਡੀਆਂ ਲਾਮਬੰਦੀਆਂ ਦਾ ਕਾਰਨ ਵੀ ਬਣਦੇ ਹਨ, ਪਰ ਇਹਨਾਂ ਫੈਸਲਿਆਂ ਪਿੱਛੇ ਕੰਮ ਕਰਦੀ ਨੀਤੀ ਅਜੇ ਰੋਸ ਪੈਦਾ ਨਹੀਂ ਕਰਦੀ ਤੇ ਲੋਕਾਂ ਦੇ ਸੰਘਰਸ਼ ਦੇ ਨਿਸ਼ਾਨੇ 'ਤੇ ਨਹੀਂ ਆਉਂਦੀ। ਜਨ-ਸਮੂਹਾਂ ਦੀ ਚੇਤਨਾ ਅਜੇ ਫੌਰੀ ਆਰਥਕ ਹਿਤਾਂ ਦੇ ਦਾਇਰੇ 'ਚ ਸੀਮਤ ਹੈ। ਲੋਕ ਚੇਤਨਾ 'ਚ ਹਾਕਮ ਜਮਾਤਾਂ ਦੀਆਂ ਸੰਸਾਰੀਕਰਨ ਦੀਆਂ ਲੁਟੇਰੀਆਂ ਨੀਤੀਆਂ ਨੂੰ ਸਮੁੱਚੇ ਤੌਰ 'ਤੇ ਸਥਾਪਿਤ ਕਰਨ ਦਾ ਅਹਿਮ ਕਾਰਜ ਦਰਪੇਸ਼ ਹੈ। ਅਜੇ ਇਹਨਾਂ ਨੀਤੀਆਂ ਦੇ ਅਸਰ ਲੋਕਾਂ ਦੇ ਨਿਸ਼ਾਨੇ 'ਤੇ ਹਨ ਪਰ ਇਹਨਾਂ ਨੀਤੀਆਂ ਦੇ ਸਮੁੱਚੇ ਤੌਰ 'ਤੇ ਘੋਲਾਂ ਦਾ ਨਿਸ਼ਾਨਾ ਬਣਨ ਨਾਲ ਹੀ ਵਡੇਰੀ ਏਕਤਾ ਤੇ ਤਿੱਖੇ ਘੋਲਾਂ ਦਾ ਅਗਲਾ ਪੜਾਅ ਆਉਣਾ ਹੈ। ਇਹਨਾਂ ਨੀਤੀਆਂ ਦਾ ਸਾਂਝਾ ਹਵਾਲਾ ਹੀ ਤਬਕਾਤੀ ਹੱਦ-ਬੰਦੀਆਂ ਪੂਰੀ ਤਰ੍ਹਾਂ ਤੋੜ ਸਕਦਾ ਹੈ, ਲੋਕਾਂ ਦੀ ਲਹਿਰ ਲਈ ਵਡੇਰੀਆਂ ਆਰਥਕ-ਸਿਆਸੀ ਪ੍ਰਾਪਤੀਆਂ ਦਾ ਰਾਹ ਖੋਲ੍ਹ ਸਕਦਾ ਹੈ। ਪੰਜਾਬ ਦੀ ਲੋਕ ਲਹਿਰ ਦੇ ਵਿਕਾਸ ਦੀ ਇਹ ਸੇਧ ਨਕਸਲਬਾੜੀ ਸਿਆਸਤ ਦੀਆਂ ਨੀਤੀਆਂ 'ਚੋਂ ਹੀ ਨਿੱਕਲਦੀ ਹੈ।
ਪੰਜਾਬ ਦੀ ਜੁਝਾਰ ਜਨਤਕ ਲਹਿਰ ਦਾ ਅਗਲਾ ਸਫਰ ਇਸ ਪੱਖ 'ਤੇ ਵਿਸ਼ੇਸ਼ ਕਰਕੇ ਨਿਰਭਰ ਕਰਦਾ ਹੈ ਕਿ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਲਹਿਰ ਦਾ ਅਗਲਾ ਕਦਮ ਵਧਾਰਾ ਕਿਵੇਂ ਹੁੰਦਾ ਹੈ। ਪੰਜਾਬ ਦੀ ਕਿਸਾਨ-ਖੇਤ ਮਜ਼ਦੂਰ ਲਹਿਰ ਦੇ ਅਗਲੇਰੇ ਵਿਕਾਸ ਲਈ ਮਾਰਗ ਦਰਸ਼ਨ ਕਮਿ. ਇਨ. ਸਿਆਸਤ ਹੀ ਕਰ ਸਕਦੀ ਹੈ। ਪੰਜਾਬ ਦੀ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਜੁਝਾਰ ਲਹਿਰ ਇਸ ਸਿਆਸਤ ਤੋਂ ਰੌਸ਼ਨੀ ਲੈਂਦਿਆਂ ਪਹਿਲਾਂ ਹੀ ਜਗੀਰੂ ਲੁਟ-ਖਸੁੱਟ ਖਿਲਾਫ ਤਿੱਖੇ ਤੇ ਲਮਕਵੇਂ ਘੋਲਾਂ ਦੇ ਰਾਹ ਪੈਣ ਦਾ ਇੱਕ ਅਮਲ ਹੰਢਾ ਰਹੀ ਹੈ। ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਹੱਕ 'ਚ ਜ਼ਮੀਨ ਦੀ ਮੁੜ-ਵੰਡ ਦੇ ਨਾਅਰੇ ਦੁਆਲੇ ਵਿਸ਼ਾਲ ਤੇ ਵੱਡੀਆਂ ਲਾਮਬੰਦੀਆਂ ਤੇ ਲਮਕਵੇਂ ਖਾੜਕੂ ਘੋਲਾਂ ਦੇ ਰਾਹ ਅੱਗੇ ਵਧਣਾ ਪੰਜਾਬ ਦੀ ਕਿਸਾਨ ਲਹਿਰ ਦਾ ਫੌਰੀ ਟੀਚਾ ਬਣਦਾ ਹੈ। ਸੂਦਖੋਰੀ ਦੇ ਖਾਤਮੇ ਲਈ ਕਿਸਾਨੀ ਘੋਲ ਵੀ ਜਮੀਨ ਪ੍ਰਾਪਤੀ ਲਈ ਘੋਲਾਂ ਦਾ ਅੰਗ ਬਣ ਕੇ ਹੀ ਅੱਗੇ ਵਧਣੇ ਹਨ। ਇਉਂ ਪੰਜਾਬ ਦੇ ਕਿਸਾਨ ਘੋਲਾਂ ਦਾ ਅਗਲੇਰਾ ਵਿਕਾਸ ਜਗੀਰਦਾਰੀ ਵਿਰੋਧੀ ਜ਼ਰੱਈ ਇਨਕਲਾਬੀ ਲਹਿਰ ਦੀ ਸੇਧ 'ਚ ਹੀ ਅੱਗੇ ਵਧ ਸਕਦਾ ਹੈ। ਇਸ ਸੇਧ ਨੂੰ ਲਾਗੂ ਕਰਨ ਦਾ ਫੌਰੀ ਅਰਥ ਪੰਜਾਬ ਦੀ ਖੇਤ ਮਜ਼ਦੂਰ ਲਹਿਰ ਦੀ ਹੋਰ ਮਜਬੂਤੀ ਤੇ ਵਿਕਾਸ ਹੈ ਜਿਸ ਨਾਲ ਉਹ ਪੰਜਬ ਦੇ ਜਮਾਤੀ ਘੋਲਾਂ ਦੇ ਦ੍ਰਿਸ਼ 'ਤੇ ਮੋਹਰੀ ਸ਼ਕਤੀ ਵਜੋਂ Àੁੱਭਰ ਕੇ ਆਵੇ। ਇਸ ਦਾ ਮਾਲਕ-ਕਿਸਾਨੀ ਦੀ ਲਹਿਰ ਨਾਲ ਇੱਕਜੁੱਟ ਤੇ ਮਜਬੂਤ ਰਿਸ਼ਤਾ ਵਿਕਸਤ ਹੋਣਾ ਹੈ। ਇਸ ਰਿਸ਼ਤੇ 'ਚ ਆਉਂਦੇ ਜਾਤਪਾਤੀ ਤੁਅੱਸਬਾਂ ਤੇ ਨਫਰਤ ਨੂੰ ਜਮਾਤੀ ਘੋਲਾਂ ਦੇ ਚੌਖਟੇ 'ਚ ਨਜਿੱਠ ਕੇ ਖਾਰਜ ਕਰਨਾ ਹੈ। ਤੇ ਇਉਂ ਵਿਕਾਸ ਕਰਦਿਆਂ ਆਖਰ ਨੂੰ ਇੱਕਜੁੱਟ ਲਹਿਰ ਉਸਾਰੀ ਤੱਕ ਪੁੱਜਣਾ ਹੈ। ਜਿਉਂ ਹੀ ਇਹ ਲਹਿਰ ਜ਼ਮੀਨ ਦੀ ਮੁੜ ਵੰਡ ਦੇ ਸਵਾਲ 'ਤੇ ਅੱਗੇ ਵਧਦੀ ਹੈ ਤੇ ਸੂਦਖੋਰੀ ਖਿਲਾਫ ਸੰਘਰਸ਼ ਦਾ ਸੁਆਲ ਆਉਂਦਾ ਹੈ ਤਾਂ ਜਗੀਰੂ ਜਮਾਤਾਂ ਤੇ ਉਸ ਦੀ ਰਾਜ ਮਸ਼ੀਨਰੀ ਦਾ ਮੋੜਵਾਂ ਕਸਾਈ ਹਮਲਾ ਪੂਰੀ ਤਾਕਤ ਨਾਲ ਹੁੰਦਾ ਹੈ। ਪੰਜਾਬ ਦੀ ਕਿਸਾਨ ਲਹਿਰ ਦਾ ਹੁਣ ਤੱਕ ਦਾ ਤਜਰਬਾ ਇਹੀ ਦਸਦਾ ਹੈ। ਅਜਿਹੇ ਹਮਲੇ ਦੇ ਟਾਕਰੇ ਲਈ ਪੰਜਾਬ ਦੀ ਕਿਸਾਨ ਲਹਿਰ ਨੂੰ ਆਪਣੀ ਰਾਖੀ ਦੇ ਇੰਤਜ਼ਾਮ ਕਰਨੇ ਪੈਣਗੇ। ਰਾਜ ਮਸ਼ੀਨਰੀ ਦੀਆਂ ਪੁਲਸਾਂ, ਫੌਜਾਂ ਤੇ ਗੈਰਕਾਨੂੰਨੀ ਲੱਠਮਾਰ ਗਰੋਹਾਂਤੋਂ ਕਿਸਾਨ ਘੋਲਾਂ, ਜਥੇਬੰਦੀਆਂ ਤੇ ਆਗੂਆਂ ਦੀ ਰਾਖੀ ਲਈ ਵਲੰਟੀਅਰ ਟੀਮਾਂ ਤੇ ਸੁਰੱਖਿਆ ਢਾਂਚਾ ਉਸਾਰਨਾ ਪੈਣਾ ਹੈ। ਅਜਿਹੇ ਢਾਂਚੇ ਤੋਂ ਵਿਰਵੀ ਕਿਸਾਨ ਲਹਿਰ ਜਗੀਰਦਾਰੀ ਤੇ ਸੂਦਖੋਰੀ ਵਿਰੋਧੀ ਘੋਲਾਂ 'ਚ ਲੰਮਾ ਸਮਾਂ ਤਾਂ ਕੀ ਸ਼ੁਰੂਆਤੀ ਗੇੜਾਂ 'ਚ ਵੀ ਨਹੀਂ ਨਿਭ ਸਕਦੀ। ਅਜਿਹੇ ਢਾਂਚੇ ਦੀ ਉਸਾਰੀ ਕਿਸਾਨ ਘੁਲਾਟੀਆਂ ਦੀ ਇਨਕਲਾਬੀ ਚੇਤਨਾ 'ਤੇ ਨਿਰਭਰ ਕਰਦੀ ਹੈ। ਉਹਨਾਂ ਦੀ ਚੇਤਨਾ 'ਚ ਭਵਿੱਖ ਦੀ ਜ਼ਰੱਈ ਇਨਕਲਾਬੀ ਲਹਿਰ ਦਾ ਨਕਸ਼ਾ ਸਮੋਏ ਹੋਣ 'ਤੇ ਨਿਰਭਰ ਕਰਦੀ ਹੈ। ਰਾਜ ਭਾਗ ਦੇ ਖਾਸੇ ਤੇ ਇਸ ਦੇ ਜਾਬਰ ਕਿਰਦਾਰ ਦੀ ਡੂੰਘੀ ਪਛਾਣ ਹੋਣ 'ਤੇ ਨਿਰਭਰ ਕਰਦੀ ਹੈ। ਅਜਿਹੀ ਚੇਤਨਾ ਨਕਲਸਬਾੜੀ ਸਿਆਸਤ ਤੋਂ ਹਾਸਲ ਹੋ ਸਕਦੀ ਹੈ। ਇਸ ਸਿਆਸਤ ਦੀ ਅਗਵਾਈ ਤੋਂ ਸੱਖਣੀ ਕਿਸਾਨ ਲਹਿਰ ਨਿਗੂਣੀਆਂ ਆਰਥਕ ਮੰਗਾਂ ਦੇ ਚੱਕਰਾਂ 'ਚ ਗੇੜੇ ਲਾਉਂਦੀ ਰਹੇਗੀ। ਜਗੀਰੂ ਚੌਧਰੀਆਂ ਦੀਆਂ ਜਾਤ ਅਧਾਰਿਤ ਲਾਮਬੰਦੀਆਂ ਦੀ ਪਟੜੀ ਚੜ੍ਹੇਗੀ ਤੇ ਆਖਰ ਨੂੰ ਹਰਿਆਣੇ ਦੇ ਜਾਟ ਅੰਦੋਲਨਾਂ ਵਰਗਾ ਰੁੱਖ ਲਵੇਗੀ।
ਪੰਜਾਬ ਦੇ ਮਿਹਨਤਕਸ਼ ਬੁਨਿਆਦੀ ਤਬਕਿਆਂ ਦੀ ਲਹਿਰ ਦਾ ਧੁਰੇ ਦਾ ਸਥਾਨ ਹੋਣ ਕਰਕੇ ਇਸ ਦੀ ਹਾਲਤ ਦਾ ਅਸਰ ਦੂਸਰੇ ਤਬਕਿਆਂ 'ਤੇ ਪੈਂਦਾ ਹੈ ਤੇ ਇਸ ਦੀ ਚੜ੍ਹਤ ਤੇ ਲਹਿਤ ਤੋਂ ਉਹ ਅਸਰ ਅੰਦਾਜ ਹੁੰਦੇ ਹਨ। ਇਸ ਲਹਿਰ ਦੇ ਇਨਕਲਾਬੀ ਦਿਸ਼ਾ ਅਖਤਿਆਰ ਕਰਨ ਦੀਆਂ ਪੰਜਾਬ ਦੀ ਸਮੁੱਚੀ ਲੋਕ ਲਹਿਰ ਲਈ ਸਿੱਧੀਆਂ ਅਰਥ ਸੰਭਾਵਨਾਵਾਂ ਬਣਦੀਆਂ ਹਨ। ਪੰਜਾਬ ਦੀ ਮਜ਼ਦੂਰ ਮੁਲਾਜ਼ਮ ਲਹਿਰ ਦਾ ਅਗਲੇਰਾ ਵਿਕਾਸ ਵੀ ਇਸ ਦੇ ਨਕਸਲਬਾੜੀ ਸਿਆਸਤ 'ਚਂੋ ਨਿੱਕਲਦੀ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਕਰਨ 'ਚ ਪਿਆ ਹੈ। ਇਹ ਦੋਵੇਂ ਤਬਕੇ ਸੰਸਾਰੀਕਰਨ ਦੇ ਹਮਲੋਂ 'ਚੋਂ ਨਿੱਕਲਦੇ ਹਕੂਮਤੀ ਕਦਮਾਂ ਖਿਲਾਫ ਲਗਾਤਾਰ ਜੂਝ ਰਹੇ ਹਨ ਪਰ ਵੱਖ ਵੱਖ ਫਾਂਕਾਂ 'ਚ ਵੰਡੇ ਹੋਣ ਤੇ ਅਗਾਂਹ ਸਾਂਝ ਭਿਆਲੀ ਵਾਲੀਆਂ ਸੁਧਾਰਵਾਦੀ-ਆਰਥਕਵਾਦੀ ਚੌਖਟੇ ਵਾਲੀਆਂ ਰਵਾਇਤੀ ਲੀਡਰਸ਼ਿੱਪਾਂ ਦਾ ਬੋਲਬਾਲਾ ਹੋਣ ਕਰਕੋ ਅਗਲੇਰੀ ਪੇਸ਼ਕਦਮੀ ਤੋਂ ਵਾਂਝੇ ਹਨ। ਖਾਸ ਕਰ ਸਨਅੱਤੀ ਮਜ਼ਦੂਰਾਂ ਦੀ ਲਹਿਰ 'ਤੇ ਰਵਾਇਤੀ ਟਰੇਡ ਯੂਨੀਅਨ ਲੀਡਰਸ਼ਿੱਪ ਦੀ ਭਾਰੂ ਹੈਸੀਅਤ ਨੇ ਇਸ ਲਹਿਰ ਨੂੰ ਖੜੋਤ ਦਾ ਸ਼ਿਕਾਰ ਬਣਾ ਰੱਖਿਆ ਹੈ। ਇਸ ਲਹਿਰ ਦਾ ਖਾੜਕੂ ਘੋਲਾਂ ਵੱਲ ਕਦਮ ਵਧਾਰਾ ਵੀ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ। ਅੱਜ ਅਜਿਹੀ ਲੀਹ ਲਾਗੂ ਕਰਨ ਵਾਲੇ ਆਗੂ ਕਾਰਕੁੰਨਾਂ ਦੀਆਂ ਟੀਮਾਂ ਬਹੁਤ ਛੋਟੀਆਂ ਤੇ ਕਮਜੋਰ ਹਨ। ਪੰਜਾਬ ਦੇ ਮਲਾਜ਼ਮਾਂ ਦੀ ਲਹਿਰ 'ਚ ਜੋ ਸ਼ਾਨਾਮੱਤੇ ਸੰਗਰਾਮ ਲੜੇ ਗਏ ਹਨ ਉਹ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਹੋਣ ਦੀਆਂ ਹੀ ਬਰਕਤਾਂ ਹਨ। ਵੱਖ ਵੱਖ ਸਿਆਸੀ ਵਿਚਾਰਾਂ ਦੀਆਂ ਫੈਡਰੇਸ਼ਨਾਂ ਦੇ ਅਧਾਰ 'ਤੇ ਵੰਡੀ ਮੁਲਾਜ਼ਮ ਲਹਿਰ ਨੂੰ 'ਇੱਕ ਟਰੇਡ-ਇੱਕ ਯੂਨੀਅਨ' ਦੇ ਸਿਧਾਂਤ 'ਤੇ ਜਥੇਬੰਦ ਕਰਨਾ ਅਤੇ ਵੱਖ ਵੱਖ ਕੈਟੇਗਿਰੀਆਂ ਦੇ ਸਾਂਝੇ ਘੋਲ ਉਸਾਰਨ ਵੱਲ ਅੱਗੇ ਵਧਣਾ, ਟਰੇਡ ਯੂਨੀਅਨਵਾਦ ਦੀਆਂ ਤੰਗ ਵਲਗਣਾਂ ਤੋਂ ਉੱਪਰ ਉਠ ਕੇ ਮਜ਼ਦੂਰਾਂ ਕਿਸਾਨਾਂ ਦੇ ਨਾਲ ਸਾਂਝ ਉਸਾਰਨਾ ਅਤੇ ਰਸਮੀ ਕਾਰਵਾਈ ਐਕਸ਼ਨਾਂ ਦੀ ਥਾਂ ਲਮਕਵੀਂ ਜੱਦੋਜਹਿਦ ਦੇ ਰਾਹ ਤੁਰਨਾ ਹੀ ਇਸ ਦੀ ਕਾਇਆਕਲਪੀ ਕਰ ਸਕਦਾ ਹੈ ਅਤੇ ਮੁਲਾਜ਼ਮ ਏਕਤਾ ਤੇ ਸੰਘਰਸ਼ਾਂ ਦੀ ਪੂਰੀ ਸਾਰਥਕਤਾ ਬਣਾ ਸਕਦਾ ਹੈ। ਖਾਸ ਕਰ ਮਜ਼ਦੂਰ ਹਿੱਸਿਆਂ ਨਾਲ ਸਾਂਝ ਪੀਡੀ ਹੋਣ ਨਾਲ ਮੁਲਾਜ਼ਮ ਲਹਿਰ ਨੂੰ ਹੋਰ ਖਾੜਕੂ ਰੰਗ ਚੜ੍ਹ ਸਕਦਾ ਹੈ। ਇਸ ਲਈ ਸਾਂਝੇ ਮਜਦੂਰ ਮੁਲਾਜ਼ਮ ਘੋਲ ਕੇਂਦਰਾਂ ਦੀ ਉਸਾਰੀ ਕਰਨ ਦੀ ਸੇਧ 'ਚ ਅੱਗੇ ਵਧਣਾ ਹੀ ਇਸ ਲਹਿਰ ਦਾ ਭਵਿੱਖ ਹੈ।
ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਅਗਵਾਈ 'ਚ Àੁੱਸਰੀ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਦਾ ਸ਼ਾਨਾਮੱਤਾ ਫਖਰਯੋਗ ਵਿਰਸਾ ਹੈ। ਇਹ ਨਕਸਲਬਾੜੀ ਸਿਆਸਤ ਅਗਵਾਈ ਦਾ ਹੀ ਸਿੱਟਾ ਸੀ ਕਿ ਪੰਜਾਬ ਦੇ ਨੌਜਵਾਨ ਤੇ ਵਿਦਿਆਰਥੀ ਆਪਣੇ ਤੱਕ ਸੀਮਤ ਨਾ ਰਹਿ ਕੇ, ਪੰਜਾਬ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਲਈ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਣਾ ਬਣੇ ਤੇ ਕਈ ਲੋਕ-ਘੋਲਾਂ ਵਿਚ ਮੋਹਰੀ ਜੁਝਾਰੂ ਟੁਕੜੀ ਬਣ ਕੇ ਨਿਭੇ। ਇਸ ਸਿਆਸਤ ਦੀ ਅਗਵਾਈ ਨਾਲ ਹੀ ਨੌਜਵਾਨਾਂ-ਵਿਦਿਆਰਥੀਆਂ 'ਚ ਮੌਜੂਦ ਸਾਮਰਾਜ-ਵਿਰੋਧੀ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨੂੰ ਇਨਕਲਾਬੀ ਰੰਗਤ 'ਚ ਰੰਗ ਕੇ ਘੋਲਾਂ 'ਚ ਸਾਕਾਰ ਕੀਤਾ ਜਾ ਸਕਿਆ ਤੇ ਪੰਜਾਬ ਦੀ ਧਰਤੀ ਤੋਂ ਦੁਨੀਆਂ ਭਰ ਦੀਆਂ ਸਾਮਰਾਜ-ਵਿਰੋਧੀ ਟਾਕਰਾ ਲਹਿਰਾਂ ਦੇ ਸਮਰਥਨ 'ਚ ਵੀ ਹਜਾਰਾਂ ਵਿਦਿਆਰਥੀਆਂ ਦੇ ਕਾਫਲੇ ਮਾਰਚ ਕਰਦੇ ਰਹੇ। ਹੁਣ ਵੀ ਪੰਜਾਬ ਦੇ ਨੌਜਵਾਨਾਂ-ਵਿਦਿਅਰਥੀਆਂ ਦੀ ਸੰਕਟਮਈ ਜਿੰਦਗੀ 'ਚੋਂ ਉਪਜਦੀ ਨਿਰਾਸ਼ਾ ਦਾ ਆਲਮ ਤੋੜ ਕੇ, ਆਪਣੀ ਹੋਣੀ ਸਿਰਜਣ ਦੇ ਰਾਹ ਤੋਰਨ ਦਾ ਮਾਰਗ ਵੀ ਨਕਸਲਬਾੜੀ ਸਿਆਸਤ ਦੇ ਪੱਲੇ ਹੈ। ਏਸੇ ਸਿਆਸਤ ਦੇ ਲੜ ਲੱਗ ਕੇ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਦੀ ਲਹਿਰ ਦੇ ਅੱੱਜ ਛੋਟੇ ਕਾਫਲੇ ਵੱਡੇ ਹੋ ਸਕਦੇ ਹਨ ਤੇ ਪੰਜਾਬ ਦੀ ਜਨਤਕ ਲਹਿਰ ਨੂੰ ਨਵਾਂ ਰੰਗ ਚਾੜ੍ਹ ਸਕਦੇ ਹਨ ਤੇ ਇਸ ਲਹਿਰ 'ਤੇ ਸਾਮਰਾਜ-ਵਿਰੋਧੀ ਵਿਚਾਰਾਂ ਦੀ ਪਾਹ ਹੋਰ ਗੂੜ੍ਹੀ ਕਰ ਸਕਦੇ ਹਨ।
ਸੋ ਪੰਜਾਬ ਦੀ ਸੰਗਰਾਮੀ ਲੋਕ ਲਹਿਰ ਦਾ ਰਸਤਾ ਰੁਸ਼ਨਾਉਣ ਲਈ ਤੇ ਅਗਲੇ ਸਫਰ ਦੇ ਹਾਣ ਦੀ ਬਣਨ ਲਈ ਇਸ ਨੂੰ ਨਕਸਲਬਾੜੀ ਵਿਚਾਰਾਂ ਦੀ ਸੋਝੀ ਦਾ ਲੜ ਹੋਰ ਮਜ਼ਬੂਤੀ ਨਾਲ ਫੜਨਾ ਪੈਣਾ ਹੈ। ਪੰਜਾਬ ਦੇ ਜਨਤਕ ਘੁਲਾਟੀਆਂ ਤੇ ਆਗੂ ਕਾਰਕੁਨਾਂ ਕੋਲ ਇਸ ਸਿਆਸਤ ਤੇ ਨੀਤੀਆਂ ਦਾ ਪਹੁੰਚਣਾ ਬੇਹੱਦ ਲਾਜ਼ਮੀ ਹੈ ਤੇ ਕਮਿ. ਇਨ. ਕਾਰਕੁੰਨਾਂ ਨੂੰ ਇਹ ਕਾਰਜ ਨਿਭਾਉਣ ਲਈ ਹੋਰ ਵਧੇਰੇ ਸਰਗਰਮੀ ਨਾਲ ਜੁਟਣਾ ਚਾਹੀਦਾ ਹੈ।
*****

(12) ਇਕ ਨਕਸਲਬਾੜੀ ਸ਼ਹੀਦ ਦੀ ਬੀਰ ਗਾਥਾ
ਛੱਡ ਨੌਕਰੀ ਇਨਕਲਾਬੀਆਂ ਦੇ ਦਲ ਰਲਿਆ,
ਬਸ ਇੱਕ ਦਰਦ ਲੋਕਾਈ ਦੇ ਦਿਲ ਉਹਦਾ ਵਲਿਆ
ਬਸ ਇੱਕ ਸੁਪਨੇ ਓਸ ਦਾ ਹਿਰਦਾ ਸੀ ਮੱਲਿਆ
ਦੁੱਖ ਭੁੱਖ ਦੇ ਤੇਲ 'ਚ ਜੀਹਨੇ ਜੀਵਨ ਤਲਿਆ
ਪੂੰਜੀ-ਜਗੀਰੂ ਪੁੜਾਂ ਵਿਚ ਸਾਡਾ ਜੀਵਨ ਦਲਿਆ
ਜੋ ਸਾਡੇ ਲਹੂ ਪਸੀਨੇ 'ਤੇ ਅੱਜ ਤੀਕਰ ਪਲਿਆ
ਫਸਤਾ ਵੱਢੀਏ ਏਸ ਸਮਾਜ ਦਾ ਜੋ ਸੜਿਆ ਗਲਿਆ
ਠੀਕ, ਅਜੇ ਨਾ ਜਨਤਾ ਰੋਹ ਵਿਚ, ਨਾ ਲਹੂ ਉਬਲਿਆ
ਪਰ ਸਾਡੀ ਸ਼ਹਾਦਤ ਖਾਦ ਦਾ ਕੰਮ ਦੇ ਸੀਂ, ਬੱਲਿਆ।
ਫਿਰ ਤੱਕਸੀ ਇੱਕ ਦਿਨ ਲੋਕਾਈ ਇਹ ਖੇਤਰ ਫਲਿਆ।
ਉਹ ਫਿਰਦਾ ਸੀ ਨਿੱਤ ਪਿੰਡ ਪਿੰਡ ਕੋਈ ਲਾਂਬੂ ਲਾਂਦਾ
ਜਿਹੜੇ ਦੁਸ਼ਮਣ ਉਹਨਾਂ ਦੇ ਚਿਹਰਿਆਂ ਤੋਂ ਪਰਦੇ ਲਾਂਹਦਾ
ਕੌਣ ਆਪਣੇ ਕੌਣ ਬਗਾਨੇ ਏਸ ਦਾ ਗਿਆਨ ਕਰਾਂਦਾ
ਫਲ ਲਗਦਾ ਤੱਕ ਕੇ ਕਿਰਤ ਨੂੰ ਥੋੜ੍ਹਾ ਮੁਸਕਰਾਂਦਾ
ਉਹ ਨਵੇਂ ਲਹੂ ਨੂੰ ਖਾਸ ਕਰ ਤਾਅ, ਸਾਣ ਚੜ੍ਹਾਂਦਾ
ਕੋਈ ਸੁਪਨਾ ਨਵੇਂ ਸਮਾਜ ਦਾ ਅੱਖਾਂ 'ਚ ਵਸਾਂਦਾ
ਅੰਗ ਅੰਗ ਵਿਚ ਫੇਰ ਇਹ ਸੁਪਨਾ ਨਗਮੇਂ ਧੜਕਾਂਦਾ
ਕਿਵੇਂ ਤਲੀਆਂ 'ਤੇ ਸਿਰ ਧਰੀਦੇ, ਧਰ ਕੇ ਦਿਖਲਾਂਦਾ
ਕਿਵੇਂ ਗਲੀ ਯਾਰ ਦੀ ਜਾਈਦਾ, ਇਹ ਜਾਂਚ ਸਿਖਾਂਦਾ
ਓ ਮਰ ਕੇ ਕਿਵੇਂ ਜੀਉਂਈਦਾ-ਇਹ ਸਬਕ ਪੜ੍ਹਾਂਦਾ।
ਲੁਧਿਆਣੇ ਦੇ ਬੱਸ ਅੱਡੇ 'ਤੇ ਉਹ ਇਕ ਦਿਨ ਆਇਆ
ਅੱਗੋਂ ਸੀ ਬਲਵੀਰ ਨੇ ਆ ਹੱਥ ਮਿਲਾਇਆ
ਤੱਕ ਪੁਰਾਣਾ ਸਹਿ-ਪਾਠੀ ਬਾਵਾ ਮੁਸਕਾਇਆ
ਸ਼ੱਕ ਨਾ ਕੀਤਾ ਰਤਾ ਵੀ ਉਸ ਧ੍ਰੋਹ ਕਮਾਇਆ
ਮੁਖਬਰ ਸੀ ਉਹ ਪੁਲਸ ਦਾ ਬਾਵਾ ਫੜਵਾਇਆ।
ਫੜ ਕੇ ਲੈ ਗਏ ਮਰਜੀਵੜੇ ਨੂੰ ਪੁਲਸੀਏ ਥਾਣੇ
ਜਾ ਹਵਾਲਾਤ ਵਿਚ ਡੱਕਿਆ, ਮੰਨੇ ਕਿੰਜ ਭਾਣੇ
ਅੱਜ ਕੀ ਸਨ ਦਿਲ 'ਤੇ ਗੁਜਰੀਆਂ ਕੋਈ ਕੀ ਜਾਣੇ
ਕਿਵੇਂ ਮੌਤ ਨੂੰ ਜਿਤਦੇ ਸੂਰਮੇ ਤੱਕਣਾ ਦੁਨੀਆਂ ਨੇ
ਅੱਜ ਦੁਹਰਾਣੇ ਨੇ ਸਮੇਂ ਨੇ ਇਤਿਹਾਸ ਪੁਰਾਣੇ
ਮੁੜ ਵੇਖਣਾ, ਚੁੰਮਦੇ ਫਾਂਸੀਆਂ ਨੂੰ ਕਿਵੇਂ ਦੀਵਾਨੇ
ਕਿੰਜ ਸੱਲ ਪੈਂਦੇ ਨੇ ਮਾਵਾਂ ਨੂੰ, ਕਿੰਜ ਰੋਣ ਵੀਰਾਨੇ
ਪਹਿਲਾਂ ਦਿੱਤੇ ਲਾਲਚ ਸ਼ੇਰ ਨੂੰ ਜੇ ਭੇਦ ਉਹ ਦੱਸੇ
ਉਹਦਾ ਭਰਨ ਰੁਪਈਆਂ ਨਾਲ ਘਰ, ਸੁਖ ਭੋਗੇ, ਵੱਸੇ
ਜੇ ਚੁੱਪ ਰਿਹਾ ਤਾਂ ਪੈਣਗੇ ਗਲ ਰੇਸ਼ਮੀ ਰੱਸੇ
ਇਹ ਮੀਰ ਮੰਨੂੰ ਜੱਲਾਦ ਅੱਜ ਦੇ ਰੰਘੜ ਮੱਸੇ
ਕਹਿੰਦੇ ਵੇਖਾਂਗੇ ਦਲ ਦਾ ਭੇਦ ਇਹ ਕਿੱਦਾਂ ਨਾ ਦੱਸੇ
ਉਹਨਾਂ ਕਸੀਆਂ ਮੁਸ਼ਕਾਂ ਡਾਢੀਆਂ, ਅੰਗ ਅੰਗ ਗਰੱਸੇ
ਉਹਨਾਂ ਸੰਘੀ ਘੋਪੀ ਇੰਜ ਕਿ ਸਾਹ ਵੀ ਨਾ ਨੱਸੇ
ਫਿਰ ਕੀਤੀਆਂ ਸੀਖਾਂ ਗਰਮ ਅਤੇ ਅੰਗ ਲੂਹੇ ਲੱਸੇ
ਫਿਰ ਸੂਈਆਂ ਚੋਭੀਆਂ ਨਹੁੰਆਂ ਵਿਚ ਪੋਟਿਓ ਰੱਤ ਵਸੇ
ਪਰ ਸੂਰਮੇ ਮੂੰਹ ਨਾ ਖੋਲ੍ਹਿਆ ਕੁੱਝ ਵੀ ਨਾ ਦੱਸੇ।
ਉਹਨੂੰ ਮਾਰ ਮਾਰ ਕੇ ਪੁਲਸੀਆਂ ਕੀਤਾ ਅਧਮੋਇਆ
ਉਹਦਾ ਪੋਟਾ ਪੋਟਾ ਨੋਚਿਆ ਉਹਦਾ ਬੰਦ ਬੰਦ ਕੋਹਿਆ
ਜਦ ਕਸ ਚਿਹਰੇ ਦੀ ਉੱਡ ਗਈ ਤੇ ਸਾਹ ਬੰਦ ਹੋਇਆ
ਤੇ ਵੇਖਿਆ ਇਹਨਾਂ ਜ਼ੁਲਮੀਆਂ ਨੇ ਬਾਵਾ ਮੋਇਆ
ਜਾ ਝਾੜੀਆਂ ਪਿੱਛੇ ਸੁਟਿਆ ਲਾਗੇ ਇੱਕ ਟੋਇਆ
ਤੇ ਦੱਸਿਆ; ਪੁਲਸ ਮੁਕਾਬਲੇ ਵਿਚ ਬਾਵਾ ਮੋਇਆ।
ਤੂੰ ਹੋ ਗਇਉਂ ਉਚ-ਦੁਮਾਲੜਾ ਸੂਰਮਿਆਂ, ਸ਼ਾਬਾ
ਤੇ ਵਿਰਸਾ ਹੋਰ ਅਮੀਰ ਹੋ ਗਿਆ ਸਾਡਾ ਵਾਹਵਾ
ਧੰਨ ਮਾਂ ਜਿਸ ਸੀ ਜੰਮਿਆ ਇਹ ਪੁੱਤਰ ਬਾਵਾ
ਧੰਨ ਧਰਤੀ ਪੰਜਾਬ ਦੀ, ਇਹਦੀ ਵਧ ਗਈ ਆਭਾ
ਜੀਹਦੇ ਜਾਇਆਂ ਬੋਲਿਆ ਜਬਰ ਜ਼ੁਲਮ 'ਤੇ ਹੈ ਨਿੱਤ ਧਾਵਾ
ਇਹ ਧਰਤੀ ਸੁੱਚੀ ਕਿਰਤ ਦੀ ਇਹਨੂੰ ਪਿਆਰ ਦਾ ਦਾਅਵਾ
ਪਰ ਲੱਗੇ ਬਾਣ ਤਾਂ ਉੱਗਲੇ ਇਹ ਧਰਤੀ ਲਾਵਾ।
ਉਹ ਸੁਣੋ ਜਾਬਰੋ ਜ਼ੁਲਮੀਓਂ, ਤੁਹਾਨੂੰ ਸਮਾਂ ਵੰਗਾਰੇ
ਅੱਜ ਬੁਝੀਆਂ ਹਿੱਕਾਂ ਵਿੱਚ ਵੀ ਭਖ ਰਹੇ ਅੰਗਿਆਰੇ
ਜਿਹੜੇ ਸੁੱਟ ਧੌਣਾਂ ਸੀ ਖੜ੍ਹੇ ਅੱਜ ਤੱਕ ਛੰਨਾਂ ਢਾਰੇ
ਉਹ ਉਗਲਣ ਵਾਲੇ ਨੇ ਲਾਟਾਂ, ਛਡਸਨ ਚੰਗਿਆੜੇ
ਇਹਨਾਂ ਕੀਟਾਂ ਨੇ ਹਨ ਦੱਸਣੇ ਤੁਹਾਨੂੰ ਹੱਥ ਕਰਾਰੇ
ਜਿਵੇਂ ਭੱਠ ਵਿਚ ਨੇ ਭੁੰਨਦੇ ਦਾਣੇ ਭਠਿਆਰੇ
ਜਿੱਤ ਕਿਰਤੀ ਕਿਰਤ ਦੀ ਹੋ ਰਹੀ ਅੱਜ ਪਾਸੇ ਚਾਰੇ
ਹੈ ਲੋਕਾਂ ਦਾ ਯੁੱਗ ਆ ਗਿਆ ਤੁਹਾਡੇ ਕੂੜ ਪਸਾਰੇ
ਤੁਸੀਂ ਇਸ ਜੀਵਨ-ਸੰਗਰਾਮ ਵਿਚ ਹਾਰੇ ਕਿ ਹਾਰੇ।
'ਸ਼ਹੀਦ ਤਰਸੇਮ ਬਾਵਾ ਦੀ ਵਾਰ ' ਚੋਂ
ਲੇਖਕ-ਪਿਆਰਾ ਸਿੰਘ ਸਹਿਰਾਈ

Friday, May 5, 2017
03 ਭਾਰਤ 'ਤੇ ਬਸੰਤ ਦੀ ਗਰਜ (ਚੀਨੀ ਕਮਿਊਨਿਸਟ ਪਾਰਟੀ ਦੀ ਟਿੱਪਣੀ)
ਭਾਰਤ ਦੀ ਧਰਤੀ 'ਤੇ ਬਿਜਲੀ ਕੜਕੀ ਹੈ। ਦਾਰਜਲਿੰਗ ਇਲਾਕੇ ਦੇ ਕਿਸਾਨਾਂ ਨੇ ਬਗਾਵਤ ਕਰ
ਦਿੱਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ, ਭਾਰਤ ਅੰਦਰ
ਪੇਂਡੂ ਇਨਕਲਾਬੀ ਹਥਿਆਰਬੰਦ ਜਦੋਜਹਿਦ ਦਾ ਇਕ ਲਾਲ ਇਲਾਕਾ ਸਥਾਪਤ ਹੋਇਆ ਹੈ। ਇਹ ਭਾਰਤੀ
ਲੋਕਾਂ ਦੀ ਇਨਕਲਾਬੀ ਜਦੋਜਹਿਦ ਅੰਦਰ ਬੇਹੱਦ ਅਹਿਮ ਘਟਨਾ-ਵਿਕਾਸ ਹੈ।
ਪਿਛਲੇ ਕੁਝ
ਮਹੀਨਿਆਂ ਅੰਦਰ, ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ ਕਿਸਾਨ
ਜਨਤਾ ਨੇ ਅਜੋਕੇ ਸੋਧਵਾਦ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਹਨ ਅਤੇ ਰੋਕਾਂ ਭੰਨ ਦਿੱਤੀਆਂ
ਹਨ। ਉਨ੍ਹਾਂ ਨੇ ਜਗੀਰਦਾਰਾਂ ਅਤੇ ਬਾਗਬਾਨਾਂ ਦੇ ਅਨਾਜ, ਜ਼ਮੀਨ ਤੇ ਹਥਿਆਰਾਂ 'ਤੇ ਕਬਜ਼ੇ
ਕਰ ਲਏ ਹਨ, ਸਥਾਨਕ ਜਾਬਰਾਂ ਅਤੇ ਦੁਸ਼ਟ ਸਫੈਦਪੋਸ਼ਾਂ ਨੂੰ ਸਜਾਵਾਂ ਦਿੱਤੀਆਂ ਹਨ ਅਤੇ
ਉਨ੍ਹਾਂ ਨੂੰ ਕੁਚਲਣ ਲਈ ਭੇਜੀ ਗਈ ਪੁਲਸ ਤੇ ਪਿਛਾਖੜੀ ਫੌਜੀ ਟੁਕੜੀਆਂ 'ਤੇ ਘਾਤ ਲਾ ਕੇ
ਹਮਲੇ ਕੀਤੇ ਹਨ। ਇਸ ਤਰ੍ਹਾਂ ਕਿਸਾਨਾਂ ਦੇ ਇਨਕਲਾਬੀ ਹਥਿਆਰਬੰਦ ਸੰਘਰਸ਼ ਦੀ ਆਥਾਹ ਸ਼ਕਤੀ
ਦਾ ਮੁਜ਼ਾਹਰਾ ਕੀਤਾ ਹੈ। ਸਾਰੇ ਸਾਮਰਾਜਵਾਦੀਏ, ਸੋਧਵਾਦੀਏ, ਭ੍ਰਿਸ਼ਟ ਅਫਸਰ, ਸਥਾਨਕ ਜਾਬਰ
ਤੇ ਦੁਸ਼ਟ ਸਫੈਦਪੋਸ਼, ਅਤੇ ਪਿਛਾਖੜੀ ਫੌਜ ਤੇ ਪੁਲਸ ਇਹਨਾਂ ਇਨਕਲਾਬੀ ਕਿਸਾਨਾਂ ਦੀਆਂ
ਨਜ਼ਰਾਂ 'ਚ ਕੁਝ ਵੀ ਨਹੀਂ ਹਨ ਜਿਹੜੇ ਕਿ ਇਨ੍ਹਾਂ ਸਭਨਾਂ ਨੂੰ ਮਿੱਟੀ 'ਚ ਮਿਲਾਉਣ 'ਤੇ
ਉਤਾਰੂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਨੇ ਬਿਲਕੁਲ ਸਹੀ ਗੱਲ ਕੀਤੀ
ਹੈ ਅਤੇ ਠੀਕ ਤਰ੍ਹਾਂ ਕੀਤੀ ਹੈ। ਚੀਨ ਦੇ ਲੋਕ ਅਤੇ ਦੁਨੀਆਂ ਭਰ ਦੇ ਸਾਰੇ
ਮਾਰਕਸਵਾਦੀ-ਲੈਨਿਨਵਾਦੀ ਅਤੇ ਇਨਕਲਾਬੀ ਲੋਕ ਦਾਰਜਲਿੰਗ ਇਲਾਕੇ ਦੇ ਭਾਰਤੀ ਕਿਸਾਨਾਂ ਦੇ
ਇਸ ਇਨਕਲਾਬੀ ਤੂਫਾਨ ਦੀ ਪੁਰਜ਼ੋਸ ਪ੍ਰੰਸ਼ਸ਼ਾ ਕਰਦੇ ਹਨ।
ਭਾਰਤੀ ਕਿਸਾਨਾਂ ਦੀ ਬਗਾਵਤ ਅਤੇ ਭਾਰਤੀ ਲੋਕਾਂ ਦਾ ਇਨਕਲਾਬ ਅਟੱਲ ਹਨ; ਪਿਛਾਖੜੀ ਕਾਂਗਰਸ ਹਕੂਮਤ ਨੇ ਉਨ੍ਹਾਂ ਲਈ ਕੋਈ ਰਾਹ ਨਹੀਂ ਛੱਡਿਆ। ਕਾਂਗਰਸੀ ਹਕੂਮਤ ਹੇਠ ਭਾਰਤ, ਭਾਵੇਂ ਨਾਂਅ ਨੂੰ ਤਾਂ ਆਜ਼ਾਦ ਹੈ, ਪਰ ਅਸਲੀਅਤ ਵਿੱਚ ਇਹ ਅਜੇ ਵੀ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਹੈ। ਕਾਂਗਰਸੀ ਹਕੂਮਤ ਭਾਰਤ ਦੇ ਜਗੀਰੂ ਸਹਿਜ਼ਾਦਿਆਂ, ਵੱਡੇ ਜਗੀਰਦਾਰਾਂ ਅਤੇ ਨੌਕਰਸ਼ਾਹ-ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀ ਹੈ। ਅੰਦਰੂਨੀ ਤੌਰ 'ਤੇ ਇਹ ਭਾਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਉਂਦੀ ਹੈ ਤੇ ਉਨ੍ਹਾਂ ਦੀ ਬੇਤਰਸ ਲੁੱਟ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਜਦਕਿ ਇਹ ਆਪਣੇ ਪੁਰਾਣੇ ਸੁਆਮੀ ਬਰਤਾਨਵੀ ਸਾਮਰਾਜਵਾਦ 'ਤੇ ਨਿਰਭਰਤਾ ਜਾਰੀ ਰੱਖ ਰਹੀ ਹੈ, ਇਹ ਆਪਣੇ ਨਵੇਂ ਮਾਲਕ ਅਮਰੀਕਨ ਸਾਮਰਾਜਵਾਦ ਤੇ ਉਸਦੇ ਇਕ ਨੰਬਰ ਦੇ ਜੋਟੀਦਾਰ ਰੂਸੀ ਸੋਧਵਾਦੀ ਜੁੰਡਲੀ ਦੀ ਝੋਲੀ 'ਚ ਪੈ ਰਹੀ ਹੈ। ਇਸ ਤਰ੍ਹਾਂ ਭਾਰਤ ਦੇ ਕੌਮੀ ਹਿੱਤਾਂ ਨੂੰ ਵੱਡੀ ਪੱਧਰ 'ਤੇ ਵੇਚ ਰਹੀ ਹੈ। ਸੋ, ਸਾਮਰਾਜਵਾਦ, ਸੋਵੀਅਤ ਸੋਧਵਾਦ, ਜਗੀਰਦਾਰੀ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰੀ, ਭਾਰਤੀ ਲੋਕਾਂ, ਖਾਸ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਿਹਨਤਕਸ਼ ਜਨਤਾ ਦੀ ਪਿੱਠ 'ਤੇ ਲੱਦੇ ਹੋਏ ਵੱਡੇ ਪਹਾੜ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ ਹਕੂਮਤ ਨੇ ਇਕ ਪਾਸੇ ਭਾਰਤੀ ਲੋਕਾਂ ਨੂੰ ਲੁੱਟਣ 'ਤੇ ਦਬਾਉਣ ਦੇ ਮਾਮਲੇ 'ਚ ਤੇ ਦੂਜੇ ਪਾਸੇ ਕੌਮੀ ਵਿਸ਼ਵਾਸ਼ਘਾਤ ਦੀ ਨੀਤੀ ਲਾਗੂ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਂਦੀ ਹੈ। ਸਿੱਟੇ ਵਜੋਂ ਸਾਲ ਦਰ ਸਾਲ ਅਕਾਲ ਪੈ ਰਹੇ ਹਨ। ਲੋਕਾਂ ਦਾ ਭੁੱਖ ਨਾਲ ਮਰਨਾ ਆਮ ਗੱਲ ਬਣ ਗਈ ਹੈ। ਭਾਰਤੀ ਲੋਕਾਂ ਦਾ ਤੇ ਸਭ ਤੋਂ ਵੱਧ ਕਿਸਾਨ ਜਨਤਾ ਦਾ ਜੀਣਾ ਦੁੱਭਰ ਹੋ ਰਿਹਾ ਹੈ। ਦਾਰਜਲਿੰਗ ਇਲਾਕੇ ਦੇ ਇਨਕਲਾਬੀ ਕਿਸਾਨ ਹੁਣ ਬਗਾਵਤ ਲਈ ਅਤੇ ਹਥਿਆਰਬੰਦ ਇਨਕਲਾਬ ਲਈ ਉੱਠ ਖੜ੍ਹੇ ਹਨ। ਇਹ ਪੂਰੇ ਭਾਰਤ ਦੇ ਲਖੂਖਾਂ ਲੋਕਾਂ ਦੇ ਹਿੰਸਕ ਇਨਕਲਾਬ ਦਾ ਅਗਰਦੂਤ ਹੈ। ਭਾਰਤੀ ਲੋਕ ਯਕੀਨਨ ਹੀ ਇਨ੍ਹਾਂ ਵੱਡੇ ਪਹਾੜਾਂ ਨੂੰ ਆਪਣੀਆਂ ਪਿੱਠਾਂ ਤੋਂ ਵਗਾਹ ਮਾਰਨਗੇ ਤੇ ਮੁਕੰਮਲ ਮੁਕਤੀ ਹਾਸਲ ਕਰ ਲੈਣਗੇ। ਇਹ ਭਾਰਤੀ ਇਤਿਹਾਸ ਦਾ ਆਮ ਰੁਝਾਣ ਹੈ, ਜਿਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਜਾਂ ਅਟਕਾਅ ਨਹੀਂ ਸਕਦੀ।
ਭਾਰਤੀ ਇਨਕਲਾਬ ਕਿਹੜਾ ਰਾਹ ਅਪਨਾਵੇ ਇਹ ਇਨਕਲਾਬ ਦੀ ਜਿੱਤ ਜਾਂ ਹਾਰ ਅਤੇ 50 ਕਰੋੜ ਭਾਰਤੀ ਲੋਕਾਂ ਦੀ ਹੋਣੀ ਨੂੰ ਅਸਰ-ਅੰਦਾਜ਼ ਕਰਨ ਵਾਲਾ ਬੁਨਿਆਦੀ ਸਵਾਲ ਹੈ। ਭਾਰਤੀ-ਇਨਕਲਾਬ ਨੂੰ ਕਿਸਾਨਾਂ 'ਤੇ ਨਿਰਭਰ ਕਰਨ, ਪੇਂਡੂ ਇਲਾਕਿਆਂ 'ਚ ਆਧਾਰ ਇਲਾਕੇ ਸਥਾਪਤ ਕਰਨ, ਲਮਕਵਾਂ ਹਥਿਆਰਬੰਦ ਘੋਲ ਚਲਾਉਣ ਅਤੇ ਪਿੰਡਾਂ ਰਾਹੀਂ ਸ਼ਹਿਰਾਂ ਨੂੰ ਘੇਰਨ ਅਤੇ ਅੰਤ ਫਤਿਹ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹ ਮਾਓ-ਜੇ-ਤੁੰਗ ਦਾ ਰਾਹ ਹੈ। ਇਹ ਉਹ ਰਾਹ ਹੈ ਜਿਸ 'ਤੇ ਚੱਲ ਕੇ ਚੀਨੀ ਇਨਕਲਾਬ ਨੇ ਜਿੱਤ ਹਾਸਲ ਕੀਤੀ ਹੈ। ਅਤੇ ਇਹ ਇਕੋ ਇਕ ਰਾਹ ਹੈ ਜਿਸ 'ਤੇ ਚੱਲਕੇ ਸਾਰੀਆਂ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਦੇ ਇਨਕਲਾਬ ਨੇ ਜੇਤੂ ਹੋਣਾ ਹੈ।
40 ਸਾਲ ਪਹਿਲਾਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ-ਜੇ-ਤੁੰਗ ਨੇ ਦਰਸਾਇਆ ਸੀ; ''ਚੀਨ ਦੇ ਕੇਂਦਰੀ ਦੱਖਣੀ ਤੇ ਉੱਤਰੀ ਸੂਬਿਆਂ ਵਿੱਚ ਲਖੂਖਾਂ ਕਿਸਾਨ ਭਾਰੀ ਹਨੇਰੀ ਦੀ ਤਰ੍ਹਾਂ, ਇਕ ਤੂਫਾਨ ਦੀ ਤਰ੍ਹਾਂ, ਤੇ ਇਕ ਅਜਿਹੀ ਤੀਬਰ ਤੇ ਹਿੰਸਕ ਤਾਕਤ ਬਣਕੇ ਉੱਠਣਗੇ ਜਿਸਨੂੰ ਵੱਡੀ ਤੋਂ ਵੱਡੀ ਤਾਕਤ ਵੀ ਰੋਕ ਨਹੀਂ ਸਕੇਗੀ। ਉਹ ਉਨ੍ਹਾਂ ਨੂੰ ਜਕੜੀ ਬੈਠੀਆਂ ਸਭ ਜ਼ੰਜੀਰਾਂ ਨੂੰ ਵਗਾਹ ਮਾਰਨਗੇ ਅਤੇ ਤੇਜ਼ੀ ਨਾਲ ਮੁਕਤੀ ਦੇ ਰਾਹ ਅੱਗੇ ਵਧਣਗੇ। ਉਹ ਹਰ ਕਿਸਮ ਦੇ ਸਾਮਰਾਜਵਾਦੀਆਂ, ਜੰਗੀ-ਲਾਟਾਂ, ਭ੍ਰਿਸ਼ਟ ਅਧਿਕਾਰੀਆਂ, ਸਥਾਨਕ ਜਾਬਰਾਂ ਤੇ ਦੁਸ਼ਟ ਸਫੈਦਪੋਸ਼ਾਂ ਨੂੰ ਹੂੰਝ ਸੁੱਟਣਗੇ ਤੇ ਕਬਰਾਂ 'ਚ ਦਫਨਾ ਦੇਣਗੇ।''
ਚੇਅਰਮੈਨ ਮਾਓ ਨੇ ਸਪਸ਼ਟ ਰੂਪ 'ਚ ਇਹ ਦਰਸਾਇਆ ਸੀ ਕਿ ਕਿਸਾਨੀ ਦਾ ਸੁਆਲ ਲੋਕਾਂ ਦੇ ਇਨਕਾਲਬ 'ਚ ਬੇਹੱਦ ਮਹੱਤਵ ਰੱਖਦਾ ਹੈ। ਕਿਸਾਨ, ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਇਨਕਲਾਬ ਅੰਦਰ ਮੁੱਖ ਸ਼ਕਤੀ ਬਣਦੇ ਹਨ। ਇਹ ਮਜ਼ਦੂਰ ਜਮਾਤ ਦੇ ਸਭ ਤੋਂ ਵੱਧ ਭਰੋਸੇਯੋਗ ਤੇ ਸਭ ਤੋਂ ਵੱਡੀ ਗਿਣਤੀ ਵਾਲੇ ਸੰਗੀ ਬਣਦੇ ਹਨ। ਭਾਰਤ ਇਕ ਵਿਸ਼ਾਲ ਅਰਧ-ਬਸਤੀਵਾਦੀ, ਅਰਧ-ਜਗੀਰੂ ਦੇਸ਼ ਹੈ ਜਿਸਦੀ ਆਬਾਦੀ 50 ਕਰੋੜ ਹੈ ਤੇ ਜਿਸਦੀ ਵਿਸ਼ਾਲ ਬਹੁਗਿਣਤੀ ਕਿਸਾਨੀ ਹੈ। ਜੇ ਇਕ ਵਾਰ ਉੱਠ ਖੜ੍ਹੇ ਤਾਂ ਇਹ ਕਰੋੜਾਂ ਭਾਰਤੀ ਕਿਸਾਨ ਭਾਰਤੀ ਇਨਕਲਾਬ ਦੀ ਅਜੇਤੂ ਸ਼ਕਤੀ ਬਣ ਜਾਣਗੇ। ਕਿਸਾਨਾਂ ਨਾਲ ਇਕਜੁੱਟ ਹੋ ਕੇ ਭਾਰਤੀ ਮਜ਼ਦੂਰ ਜਮਾਤ ਵਿਸ਼ਾਲ ਪੇਂਡੂ ਖੇਤਰਾਂ 'ਚ ਹੇਠਲੀ ਉੱਤੇ ਕਰਨ ਵਾਲੀਆਂ ਤਬਦੀਲੀਆਂ ਲਿਆ ਸਕੇਗੀ ਅਤੇ ਝੰਜੋੜ ਕੇ ਰੱਖ ਦੇਣ ਵਾਲੇ ਲੋਕ ਯੁੱਧ ਰਾਹੀਂ ਕਿਸੇ ਵੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਹਰਾ ਸਕਦੀ ਹੈ।
ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ, ''ਹਥਿਆਰਬੰਦ ਤਾਕਤ ਰਾਹੀਂ ਰਾਜ-ਸੱਤਾ 'ਤੇ ਕਬਜਾ, ਜੰਗ ਰਾਹੀਂ ਮਸਲੇ ਦਾ ਨਿਬੇੜਾ, ਇਨਕਲਾਬ ਦਾ ਕੇਂਦਰੀ ਕਾਰਜ ਅਤੇ ਉੱਚਤਮ ਰੂਪ ਹੈ। ਇਨਕਲਾਬ ਦਾ ਇਹ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹਰ ਜਗਾਹ ਲਾਗੂ ਹੁੰਦਾ ਹੈ – ਚੀਨ ਵਿੱਚ ਵੀ ਤੇ ਹੋਰ ਸਭਨਾਂ ਮੁਲਕਾਂ ਵਿੱਚ ਵੀ।''
ਚੀਨ ਦੇ ਇਨਕਲਾਬ ਵਾਂਗ ਹੀ ਭਾਰਤੀ ਇਨਕਲਾਬ ਦਾ ਵਿਸ਼ੇਸ਼ ਲੱਛਣ ਹਥਿਆਰਬੰਦ ਇਨਕਲਾਬ ਦੀ ਹਥਿਆਰਬੰਦ ਉਲਟ-ਇਨਕਲਾਬ ਖਿਲਾਫ਼ ਜੰਗ ਹੈ। ਹਥਿਆਰਬੰਦ ਸੰਘਰਸ਼ ਹੀ ਭਾਰਤੀ ਇਨਕਲਾਬ ਲਈ ਇਕੋ ਇਕ ਸਹੀ ਰਾਹ ਹੈ; ਇਸਦਾ ਹੋਰ ਕੋਈ ਵੀ ਰਾਹ ਨਹੀਂ ਹੈ। ''ਗਾਂਧੀਵਾਦ'', ਪਾਰਲੀਮਨੀ ਰਾਹ ਵਰਗੇ ਬੇਤੁਕੇ ਵਿਚਾਰ ਭਾਰਤੀ ਲੋਕਾਂ ਦੀ ਸੁਰਤ ਮਾਰਨ ਲਈ ਭਾਰਤੀ ਹਾਕਮ ਜਮਾਤਾਂ ਵੱਲੋਂ ਅਫੀਮ ਦਿੱਤੇ ਜਾਣ ਵਾਂਗ ਹੈ। ਸਿਰਫ ਹਿੰਸਕ ਇਨਕਲਾਬ 'ਤੇ ਨਿਰਭਰ ਕਰਕੇ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਹੀ ਭਾਰਤ ਨੂੰ ਬਚਾਇਆ ਜਾ ਸਕਦਾ ਹੈ ਤੇ ਭਾਰਤੀ ਲੋਕ ਮੁਕੰਮਲ ਮੁਕਤੀ ਹਾਸਲ ਕਰ ਸਕਦੇ ਹਨ। ਠੋਸ ਰੂਪ 'ਚ ਇਸਦਾ ਮਤਲਬ ਇਹ ਬਣਦਾ ਹੈ: ਕਿਸਾਨ ਜਨਤਾ ਨੂੰ ਧੜੱਲੇ ਨਾਲ ਉਠਾਉਣਾ, ਇਨਕਲਾਬੀ ਹਥਿਆਰਬੰਦ ਸ਼ਕਤੀਆਂ ਦੀ ਉਸਾਰੀ ਤੇ ਪਸਾਰਾ ਕਰਨਾ ਅਤੇ ਇਨਕਲਾਬੀ ਸ਼ਕਤੀਆਂ ਨਾਲੋਂ ਵਕਤੀ ਤੌਰ 'ਤੇ ਤਕੜੇ ਸਾਮਰਾਜੀਆਂ ਤੇ ਪਿਛਾਂਹ ਖਿੱਚੂਆਂ ਦੇ ਹਥਿਆਰਬੰਦ ਜਬਰ ਨਾਲ ਨਜਿੱਠਣ ਲਈ ਮਾਓ-ਜੇ-ਤੁੰਗ ਵੱਲੋਂ ਜਾਤੀ ਤੌਰ 'ਤੇ ਘੜੀ ਗਈ ਲੋਕਯੁੱਧ ਦੀ ਯੁੱਧਨੀਤੀ ਤੇ ਦਾਅਪੇਚਾਂ ਦੇ ਸਮੁੱਚੇ ਲਚਕੀਲੇ ਪੂਰ ਦੀ ਵਰਤੋਂ ਕਰਨੀ ਅਤੇ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣਾ ਅਤੇ ਇਨਕਲਾਬ 'ਚ ਕਦਮ-ਬ-ਕਦਮ ਜਿੱਤ ਹਾਸਲ ਕਰਨਾ।
ਚੀਨੀ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਧਿਆਨ 'ਚ ਰੱਖਦਿਆਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨ ਦੇ ਮਹੱਤਵ ਨੂੰ ਦਰਸਾਇਆ ਸੀ। ਚੇਅਰਮੈਨ ਮਾਓ ਸਾਨੂੰ ਸਿੱਖਿਆ ਦਿੰਦੇ ਹਨ ਕਿ ''ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣ ਅਤੇ ਇਹਨਾਂ ਨੂੰ ਹਰਾਉਣ ਲਈ, ਇਨਕਲਾਬੀ ਸਫਾਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਛੜੇ ਹੋਏ ਪਿੰਡਾਂ ਨੂੰ ਵਿਕਸਤ ਤੇ ਮਜ਼ਬੂਤ ਆਧਾਰ ਇਲਾਕਿਆਂ 'ਚ ਤੇ ਇਨਕਲਾਬ ਦੇ ਮਹਾਨ ਫੌਜੀ, ਸਿਆਸੀ, ਆਰਥਕ ਅਤੇ ਸਭਿਆਚਾਰਕ ਗੜ੍ਹਾਂ 'ਚ ਬਦਲ ਦੇਣ, ਜਿਨ੍ਹਾਂ ਦੇ ਜ਼ੋਰ 'ਤੇ ਉਹ ਇਨ੍ਹਾਂ ਪੇਂਡੂ ਖੇਤਰਾਂ 'ਤੇ ਹਮਲਿਆਂ ਲਈ ਸ਼ਹਿਰਾਂ ਨੂੰ ਵਰਤ ਰਹੇ ਆਪਣੇ ਦੁਸ਼ਟ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖ ਸਕਣ ਅਤੇ ਇਸ ਤਰੀਕੇ ਨਾਲ ਸਹਿਜੇ ਸਹਿਜੇ ਲਮਕਵੇਂ ਸੰਘਰਸ਼ ਰਾਹੀਂ ਇਨਕਲਾਬ ਦੀ ਮੁਕੰਮਲ ਜਿੱਤ ਹਾਸਲ ਕਰ ਸਕਣ।''
ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸਦੇ ਪੇਂਡੂ ਖਿੱਤੇ ਜਿੱਥੇ ਪਿਛਾਖੜੀ ਰਾਜ ਕਮਜ਼ੋਰ ਹੈ, ਇਨਕਲਾਬੀਆਂ ਦੀਆਂ ਆਜ਼ਾਦ ਗਤੀਵਿਧੀਆਂ ਲਈ ਵਿਸ਼ਾਲ ਖੇਤਰ ਮੁਹੱਈਆ ਕਰਦੇ ਹਨ। ਜੇ ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਇਨਕਲਾਬੀ ਲੀਹ 'ਤੇ ਡਟੇ ਰਹਿੰਦੇ ਹਨ ਅਤੇ ਆਪਣੇ ਮਹਾਨ ਸੰਗੀਆਂ ਯਾਨਿ ਕਿਸਾਨਾਂ 'ਤੇ ਭਰੋਸਾ ਰੱਖਦੇ ਹਨ ਤਾਂ ਉਹਨਾਂ ਲਈ ਵਿਸ਼ਾਲ ਪਛੜੇ ਪੇਂਡੂ ਇਲਾਕਿਆਂ ਅੰਦਰ ਇਕ ਤੋਂ ਬਾਅਦ ਇਕ ਵਿਕਸਤ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨਾ ਅਤੇ ਨਵੀਂ ਕਿਸਮ ਦੀ ਲੋਕ ਸੈਨਾ ਦੀ ਉਸਾਰੀ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਅਜਿਹੇ ਇਨਕਲਾਬੀ ਆਧਾਰ ਇਲਾਕਿਆਂ ਦੀ ਉਸਾਰੀ ਦੇ ਅਮਲ ਦੌਰਾਨ ਭਾਰਤੀ ਇਨਕਲਾਬੀਆਂ ਨੂੰ ਜਿੰਨ੍ਹੀਆਂ ਮਰਜ਼ੀ ਮੁਸ਼ਕਿਲਾਂ ਅਤੇ ਮੋੜਾਂ-ਘੋੜਾਂ ਦਾ ਸਾਹਮਣਾ ਕਰਨਾ ਪਵੇ ਅੰਤਮ ਤੌਰ 'ਤੇ ਉਹ ਲਹਿਰ ਰੂਪੀ ਪਸਾਰਾ ਕਰਦਿਆਂ ਇਨ੍ਹਾਂ ਨੂੰ ਟੁੱਟਵੀਆਂ ਥਾਵਾਂ ਤੋਂ ਵਿਸ਼ਾਲ ਖਿੱਤੇ ਵਿੱਚ ਅਤੇ ਛੋਟੇ ਇਲਾਕਿਆਂ ਤੋਂ ਵਿਸਤ੍ਰਿਤ ਇਲਾਕਿਆਂ 'ਚ ਵਿਕਸਤ ਕਰ ਸਕਣਗੇ। ਇਸ ਤਰ੍ਹਾਂ ਭਾਰਤੀ ਇਨਕਲਾਬ ਅੰਦਰ ਸਹਿਜੇ ਸਹਿਜੇ ਇਕ ਅਜਿਹੀ ਹਾਲਤ ਸਿਰਜੀ ਜਾ ਸਕੇਗੀ ਜਿਸ ਵਿੱਚ ਪੇਂਡੂ ਇਲਾਕਿਆਂ ਰਾਹੀਂ ਸ਼ਹਿਰਾਂ ਨੂੰ ਘੇਰਿਆ ਜਾ ਸਕੇ ਅਤੇ ਅੰਤਮ ਤੌਰ 'ਤੇ ਸ਼ਹਿਰਾਂ 'ਤੇ ਕਬਜਾ ਕਰਨ ਤੇ ਮੁਲਕ ਪੱਧਰੀ ਜਿੱਤ ਹਾਸਲ ਕਰਨ ਲਈ ਆਧਾਰ ਪੈਦਾ ਕੀਤਾ ਜਾ ਸਕੇ।
ਭਾਰਤੀ ਦੇ ਪਿਛਾਂਹਖਿੱਚੂ, ਦਾਰਜਲਿੰਗ ਵਿੱਚ ਪੇਂਡੂ ਹਥਿਆਰਬੰਦ ਸੰਘਰਸ਼ ਦੇ ਘਟਨਾ-ਵਿਕਾਸ ਕਾਰਨ ਤ੍ਰਬਕੇ ਹੋਏ ਹਨ। ਉਹ ਫੌਰੀ ਤਬਾਹੀ ਦਾ ਅਨੁਭਵ ਕਰ ਰਹੇ ਹਨ ਅਤੇ ਇਸ ਖਤਰੇ ਦਾ ਰੁਦਨ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਇਹ ਬਗਾਵਤਾਂ ''ਕੌਮੀ ਤਬਾਹੀ 'ਚ ਪਲਟ ਸਕਦੀਆਂ ਹਨ''। ਸਾਮਰਾਜੀ ਅਤੇ ਭਾਰਤੀ ਪਿਛਾਂਹਖਿੱਚ,ੂ ਦਾਰਜਲਿੰਗ ਦੇ ਕਿਸਾਨਾਂ ਦੇ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਅਤੇ ਇਸ ਨੂੰ ਜੰਮਦਿਆਂ ਹੀ ਕੁਚਲ ਦੇਣ ਲਈ ਅਨੇਕਾਂ ਢੰਗ ਤਰੀਕੇ ਅਜਮਾ ਰਹੇ ਹਨ। ਡਾਂਗੇ ਦੀ ਭਗੌੜੀ ਜੁੰਡਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੁੱਠੀਭਰ ਸੋਧਵਾਦੀ ਚੌਧਰੀ, ਕਮਿਊਨਿਸਟ ਪਾਰਟੀ ਵਿੱਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿੱਚਲੇ ਇਨਕਲਾਬੀ ਕਿਸਾਨਾਂ ਨੂੰ ਉਹਨਾਂ ਦੇ ਮਹਾਨ ਕਾਰਨਾਮਿਆਂ ਕਰਕੇ ਜ਼ੋਰਸ਼ੋਰ ਨਾਲ ਭੰਡ ਰਹੇ ਹਨ ਤੇ ਉਹਨਾ 'ਤੇ ਹਮਲੇ ਕਰ ਰਹੇ ਹਨ। ਪੱਛਮੀ ਬੰਗਾਲ ਵਿੱਚਲੀ ਅਖੌਤੀ 'ਗੈਰ-ਕਾਂਗਰਸੀ ਹਕੂਮਤ' ਦਾਰਜਲਿੰਗ ਵਿੱਚ ਇਨਕਲਾਬੀ ਕਿਸਾਨਾਂ ਦੇ ਖੂਨੀ ਦਮਨ ਲਈ ਸ਼ਰੇਆਮ ਭਾਰਤੀ ਪਿਛਾਂਹਖਿੱਚੂ ਹਕੂਮਤ ਦੇ ਪੱਖ 'ਚ ਖੜ੍ਹੀ ਹੈ। ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਹ ਭਗੌੜੇ ਤੇ ਸੋਧਵਾਦੀ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਚਾਕਰ ਹਨ ਅਤੇ ਵੱਡੇ ਭਾਰਤੀ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਹਨ। ਜਿਸਨੂੰ ਉਹ 'ਗੈਰ-ਕਾਂਗਰਸੀ ਸਰਕਾਰ' ਕਹਿੰਦੇ ਹਨ, ਇਹਨ੍ਹਾ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਸੰਦ-ਮਾਤਰ ਹੀ ਹੈ।
ਪ੍ਰੰਤੂ ਸਾਮਰਾਜਵਾਦੀ ਭਾਰਤੀ ਪਿਛਾਂਹਖਿੱਚੂ ਤੇ ਅਜੋਕੇ ਸੋਧਵਾਦੀ ਭੰਨਤੋੜ ਤੇ ਦਮਨ ਚੱਕਰ ਦੇ ਮਾਮਲੇ 'ਚ ਆਪਸ ਵਿੱਚ ਜਿੰਨ੍ਹਾਂ ਮਰਜੀ ਸਹਿਯੋਗ ਕਰ ਲੈਣ ਭਾਰਤੀ ਕਮਿਊਨਿਸਟ ਪਾਰਟੀ ਵਿਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿਚਲੇ ਇਨਕਲਾਬੀ ਕਿਸਾਨਾਂ ਵੱਲੋਂ ਜਗਾਈ ਗਈ ਹਥਿਆਰਬੰਦ ਸੰਘਰਸ਼ ਦੀ ਮਸ਼ਾਲ ਨੂੰ ਬੁਝਾ ਨਹੀਂ ਸਕਣਗੇ। ''ਇਕ ਚੰਗਆੜੀ ਸਾਰੇ ਜੰਗਲ ਨੂੰ ਅੱਗ ਲਾ ਸਕਦੀ ਹੈ''। ਦਾਰਜਲਿੰਗ ਵਿਚਲੀ ਚਿੰਗਾੜੀ ਜੰਗਲ ਦੀ ਅੱਗ ਦੀ ਸ਼ੁਰੂਆਤ ਬਣੇਗੀ ਅਤੇ ਯਕੀਨਨ ਹੀ ਭਾਰਤੀ ਦੇ ਵਿਸ਼ਾਲ ਖਿੱਤਿਆਂ ਨੂੰ ਭਾਂਬੜਾਂ 'ਚ ਬਦਲ ਦੇਵੇਗੀ। ਇਨਕਲਾਬੀ ਹਥਿਆਰਬੰਦ ਸੰਘਰਸ਼ ਦਾ ਇਹ ਭਾਰੀ ਤੂਫਾਨ ਅੰਤਮ ਤੌਰ 'ਤੇ ਪੂਰੇ ਭਾਰਤ 'ਚ ਫੈਲਣਾ ਯਕੀਨੀ ਹੈ। ਭਾਵੇਂ ਭਾਰਤੀ ਇਨਕਲਾਬੀ ਸੰਘਰਸ਼ ਦਾ ਰਾਹ ਲੰਮਾ ਅਤੇ ਬਿਖੜਾ ਹੋਵੇਗਾ, ਮਹਾਨ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਅਗਵਾਈ ਹੇਠ ਭਾਰਤੀ ਇਨਕਲਾਬ ਆਪਣੀ ਜਿੱਤ ਅਵੱਸ਼ ਹਾਸਲ ਕਰੇਗਾ।
(ਪੀਪਲਜ਼ ਡੇਲੀ, 5 ਜੁਲਾਈ 1967)

02 ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ ਬਣਕੇ ਉਭਰੀ ਨਕਸਲਬਾੜੀ ਬਗਾਵਤ
ਤਿਲੰਗਾਨਾ
ਘੋਲ ਦੀ ਵਾਪਸੀ ਦੇ 16 ਸਾਲਾਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ ਇਲਾਕੇ ਅੰਦਰ
ਕਿਸਾਨਾਂ ਦਾ ਜ਼ਮੀਨ ਅਤੇ ਸੱਤਾ ਲਈ ਇਕ ਅਜੇਹਾ ਖਾੜਕੂ ਸੰਘਰਸ਼ ਉੱਠਿਆ ਜਿਸ ਨੇ ਭਾਰਤ ਦੀ
ਕਮਿਊਨਿਸਟ ਲਹਿਰ 'ਤੇ ਆਪਣੀ ਅਜਿਹੀ ਅਮਿੱਟ ਛਾਪ ਛੱਡੀ ਕਿ ਨਕਸਲਬਾੜੀ ਅਤੇ ਕਮਿਊਨਿਸਟ
ਇਨਕਲਾਬੀ ਲਹਿਰ ਸਦਾ ਲਈ ਸਮਾਨਾਰਥਕ ਸ਼ਬਦ ਬਣ ਗਏ। ਇਹਨਾਂ ਸੋਲਾਂ ਸਾਲਾਂ ਅੰਦਰ ਸੰਸਾਰ ਅਤੇ
ਭਾਰਤ ਪੱਧਰ 'ਤੇ ਅਨੇਕਾਂ ਅਹਿਮ ਘਟਨਾਵਾਂ ਵਾਪਰ ਚੁੱਕੀਆਂ ਸਨ।
ਸੋਵੀਅਤ ਯੂਨੀਅਨ ਅਤੇ ਇਸ ਦੀ ਛਤਰੀ ਹੇਠਲੇ ਪੂਰਬੀ ਯੂਰਪੀਅਨ ਮੁਲਕ, ਸਮਾਜਵਾਦ ਤੋਂ ਭਟਕ ਕੇ, ਮੁੜ ਪੂੰਜੀਵਾਦ ਦੇ ਰਾਹ ਪੈ ਚੁੱਕੇ ਸਨ। ਸੋਵੀਅਤ ਯੂਨੀਅਨ ਅਮਰੀਕਾ ਦੇ ਮੁਕਾਬਲੇ ਦੀ ਇਕ ਦਿਓ ਤਾਕਤ ਵਜੋਂ ਉੱਭਰ ਰਿਹਾ ਸੀ ਅਤੇ ਆਪਣੇ ਪਹਿਲੇ ਸਮਾਜਵਾਦੀ ਮੁਲਕ ਦੇ ਵਕਾਰ ਨੂੰ ਵਰਤ ਕੇ ਤੀਜੀ ਦੁਨੀਆਂ ਦੇ ਮੁਲਕਾਂ ਅਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਪ੍ਰਭਾਵ-ਖੇਤਰ ਅਧੀਨ ਲਿਆਉਣ ਦੇ ਆਹਰਾਂ ਵਿੱਚ ਜੁੱਟਿਆ ਹੋਇਆ ਸੀ। ਇਸ ਦੇ ਬਾਵਜੂਦ ਵੀ ਇਨਕਲਾਬ ਦਾ ਰੁਝਾਨ ਪੂਰੇ ਵੇਗ ਨਾਲ ਅੱਗੇ ਵੱਧ ਰਿਹਾ ਸੀ। ਚੀਨ ਕਾ. ਮਾਓ ਦੀ ਦਰੁਸਤ ਅਗਵਾਈ ਹੇਠ ਸਾਬਤ ਕਦਮੀਂ ਨਾਲ ਸਮਾਜਵਾਦ ਦੀ ਉਸਾਰੀ ਵਿੱਚ ਜੁੱਟਿਆ ਹੋਇਆ ਸੀ ਅਤੇ ਅਗਾਂਹ ਵੱਲ ਲੰਮੀ ਛਾਲ ਮਾਰਨ ਤੋਂ ਬਾਅਦ ਸਭਿਆਚਾਰਕ ਇਨਕਲਾਬ ਦਾ ਬਿਗਲ-ਨਾਦ ਵਜਾ ਚੁੱਕਿਆ ਸੀ। ਉਤਰੀ ਕੋਰੀਆ ਅਤੇ ਉਤਰੀ ਵੀਅਤਨਾਮ ਸਾਮਰਾਜ ਦੇ ਚੁੰਗਲ 'ਚੋਂ ਨਿਕਲ ਕੇ ਸਮਾਜਵਾਦ ਦੀ ਸੇਧ ਵਿੱਚ ਅਗਾਂਹ ਵਧ ਰਹੇ ਸਨ। ਦੱਖਣੀ ਵੀਅਤਨਾਮ ਅੰਦਰ, ਫਰਾਂਸੀਸੀ ਮੂੰਹ ਦੀ ਖਾਕੇ ਪਿੱਛੇ ਹੱਟ ਗਏ ਸਨ ਅਤੇ ਉਹਨਾਂ ਦੀ ਥਾਂ 'ਤੇ ਅਮਰੀਕੀ ਸਾਮਰਾਜੀਆਂ ਨੇ ਆਪਣੀ ਸੂਰ-ਬੂਥੀ ਘੁਸੋ ਦਿੱਤੀ ਸੀ। ਪਰ ਵੀਅਤਨਾਮੀ ਲੋਕ ਇਸ ਦੇ ਵੀ ਬੁਥਾੜ ਸੇਕ ਰਹੇ ਸਨ ਅਤੇ ਚੰਗੇ ਸਬਕ ਸਿਖਾ ਰਹੇ ਸਨ। ਫਿਲਪਾਇਨ ਅੰਦਰ ਇਨਕਲਾਬੀ ਹਥਿਆਰਬੰਦ ਘੋਲ ਪਰ ਤੋਲ ਰਿਹਾ ਸੀ। ਕਿਊਬਾ ਅੰਦਰ ਇਨਕਲਾਬ ਦੀ ਜਿੱਤ ਤੋਂ ਬਾਅਦ ਬੁਲੀਵੀਆ ਦੇ ਜੰਗਲਾਂ ਵਿੱਚ ਗਰਜਦਾ ਹੋਇਆ ਚੀ ਗੁਵੇਰਾ ਸ਼ਹੀਦ ਹੋ ਚੁੱਕਿਆ ਸੀ ਪਰ ਉਸ ਦੀ ਜਾਂਬਾਜ਼ ਇਨਕਲਾਬੀ ਕੌਮਾਂਤਰੀ ਭਾਵਨਾ ਨੇ ਨੌਜੁਆਨਾਂ ਅੰਦਰ ਅਜੀਬ ਜੋਸ਼ ਤੇ ਹੁਲਾਰਾ ਪੈਦਾ ਕਰ ਦਿੱਤਾ ਸੀ। ਲਾਤੀਨੀ ਅਮਰੀਕਾ ਅਤੇ ਅਫਰੀਕਾ ਅੰਦਰ ਥਾਂ-ਥਾਂ ਸਾਮਰਾਜ ਵਿਰੋਧੀ ਘੋਲ ਉੱਠ ਰਹੇ ਸਨ। ਯੂਰਪ ਅੰਦਰ ਮਜ਼ਦੂਰਾਂ ਦੇ ਅੰਦੋਲਨਾਂ ਨੇ ਫਿਜ਼ਾ ਅੰਦਰ ਇਨਕਲਾਬ ਦੇ ਤਰਾਨਿਆਂ ਦੀ ਗੂੰਜ ਭਰ ਦਿੱਤੀ ਸੀ।
ਇਹਨਾਂ 16 ਵਰ੍ਹਿਆਂ ਅੰਦਰ ਭਾਰਤ ਅੰਦਰ, ਹਾਕਮ ਜਮਾਤਾਂ ਦੀ ਰਹਿਨੁਮਾ ਕਾਂਗਰਸ ਪਾਰਟੀ ਦੀ ਛੱਬ ਘਸਮੈਲੀ ਪੈ ਚੁਕੀ ਸੀ ਅਤੇ ਉਹ ਲੋਕਾਂ ਵਿੱਚੋਂ ਨਿਖੜ ਚੁੱਕੀ ਸੀ। ਕਮਿਊਨਿਸਟ ਪਾਰਟੀ ਦੁਫਾੜ ਹੋ ਚੁੱਕੀ ਸੀ ਅਤੇ ਇਨਕਲਾਬੀ ਅਖਵਾਉਣ ਵਾਲੀ ਮਾਰਕਸੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵੀ ਸੋਧਵਾਦ ਅਤੇ ਪਾਰਲੀਮੈਂਟਰੀਵਾਦ ਦੇ ਰਾਹ ਪੈ ਚੁੱਕੀ ਸੀ। ਪਰ ਲੋਕ ਇਸ ਨਰਕੀ ਜ਼ਿੰਦਗੀ ਤੋਂ ਆਕੀ ਹੋ ਰਹੇ ਸਨ। ਮਜ਼ਦੂਰ ਆਪਣੇ ਹੱਕਾਂ ਲਈ ਤਿੱਖੇ ਸੰਘਰਸ਼ ਦੇ ਰਾਹ ਪੈ ਰਹੇ ਸਨ। ਸਰਕਾਰੀ ਜ਼ਮੀਨੀ ਸੁਧਾਰਾਂ ਦਾ ਹੀਜ਼-ਪਿਆਜ਼ ਜਾਹਰ ਹੋ ਰਿਹਾ ਸੀ ਅਤੇ ਕਿਸਾਨ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ਼ ਖਾੜਕੂ ਟਕਰਾ ਦੇ ਰਾਹ ਪੈ ਰਹੇ ਸਨ। ਮਹਿੰਗਾਈ, ਬਲੈਕ ਮਾਰਕੀਟਿੰਗ, ਜ਼ਖੀਰੇਬਾਜ਼ੀ ਅਤੇ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਤੋਟ ਨੇ ਸ਼ਹਿਰੀ ਗਰੀਬਾਂ ਦਾ ਕਚੂਮਰ ਕੱਢ ਰੱਖਿਆ ਸੀ। ਇਸ ਅੰਨ੍ਹੀ ਲੁੱਟ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਵੀ ਅਕਸਰ ਅਖਬਾਰਾਂ ਵਿੱਚ ਸੁਰਖੀਆਂ ਬਣਦੇ ਰਹਿੰਦੇ ਸਨ
1967 ਦਾ ਸਾਲ ਅਜਿਹਾ ਸਾਲ ਸੀ ਜਦ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਹੁਣ ਤੱਕ ਦੇ ਸਭ ਤੋਂ ਤਿੱਖੇ ਆਰਥਕ-ਸਿਆਸੀ ਸੰਕਟ ਨੇ ਮਧੋਲਿਆ ਹੋਇਆ ਸੀ। ਹਾਕਮ ਜਮਾਤਾਂ ਲੋਕਾਂ 'ਚੋਂ ਨਿੱਖੜੀਆਂ ਹੋਈਆਂ ਸਨ ਅਤੇ ਲੋਕ ਥਾਂ ਥਾਂ ਸੰਘਰਸ਼ਾਂ ਦਾ ਰਾਹ ਫੜ ਰਹੇ ਸਨ। ਇਸ ਦੀ ਇੱਕ ਝਲਕ ਇਸ ਤੱਥ 'ਚੋ ਹੀ ਮਿਲ ਜਾਂਦੀ ਹੈ ਕਿ ਇਸ ਸਾਲ ਮਾਰਚ ਤੋਂ ਸਤੰਬਰ ਤੱਕ ਦੀ ਛਿਮਾਹੀ ਵਿੱਚ ਇਕੱਲੇ ਬੰਗਾਲ ਅੰਦਰ ਹੀ 1230 ਘਿਰਾਓ ਤੇ 447 ਹੜਤਾਲਾਂ ਹੋਈਆਂ ਜਿਨ੍ਹਾਂ ਅੰਦਰ 169000 ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੱਗਭੱਗ 60 ਲੱਖ ਦਿਹਾੜੀਆਂ ਦਾ ਨੁਕਸਾਨ ਹੋਇਆ। ਸੋ ਅਜਿਹੀ ਸੀ ਕੁੱਲ ਪ੍ਰਸਥਿਤੀ ਜਿਸ ਅੰਦਰ ਨਕਸਲਬਾੜੀ ਦਾ ਕਿਸਾਨ ਸੰਘਰਸ਼-''ਬਸੰਤ ਦੀ ਗਰਜ''-ਬਣ ਕੇ ਉੱਠਿਆ ਅਤੇ ਬਰਸਾਤ ਦੇ ਬੱਦਲਾਂ ਵਾਂਗ ਭਾਰਤ ਦੇ ਸਮੁੱਚੇ ਆਕਾਸ਼ 'ਤੇ ਘਣਘੋਰ ਘਟਾਵਾਂ ਬਣ ਕੇ ਛਾ ਗਿਆ। ਚੀਨੀ ਕਮਿਊਨਿਸਟ ਪਾਰਟੀ ਨੇ ਇਸ ਬਗਾਵਤ ਨੂੰ ''ਭਾਰਤ 'ਚ ਬਸੰਤ ਦੀ ਗਰਜ'' ਕਹਿ ਕੇ ਇਸਦਾ ਸੁਆਗਤ ਕੀਤਾ ਸੀ।
ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਹਿਮਾਲਾ ਦੀ ਤਰਾਈ ਦੇ 60 ਪਿੰਡਾਂ ਦਾ ਸਮੂਹ ਨਕਸਲਬਾੜੀ ਦਾ ਉਹ ਇਲਾਕਾ ਹੈ ਜਿਸ ਨੇ ਇਤਿਹਾਸਕ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਨਕਸਲਬਾੜੀ, ਖਾਰੀਬਾੜੀ ਅਤੇ ਫਾਂਸੀ ਦੇਵਾ ਥਾਣਿਆਂ ਅਧੀਨ 274 ਵਰਗ ਮੀਲ ਵਿੱਚ ਫੈਲੇ ਇਸ ਖੇਤਰ ਦੀ ਵਸੋਂ 1971 ਵਿੱਚ 167000 ਸੀ। ਇਸ ਵਿੱਚ ਜ਼ਿਆਦਾਤਰ ਕਬਾਇਲੀ ਅਤੇ ਰਾਜਬੰਸੀ ਅਖਵਾਉਂਦੇ ਕਿਸਾਨ ਸਨ। ਖੇਤੀ ਤੋਂ ਇਲਾਵਾ ਇੱਥੇ ਕਾਫੀ ਸਾਰੇ ਚਾਹ ਦੇ ਬਾਗ ਵੀ ਹਨ, ਜਿੱਥੇ ਆਦਿਵਾਸੀ ਕਿਸਾਨ ਮਜ਼ਦੂਰੀ ਵੀ ਕਰਦੇ ਸਨ। ਇਹ ਸਾਰਾ ਖੇਤਰ ਅੰਗਰੇਜ਼ੀ ਰਾਜ ਵੇਲੇ ਤੋਂ ਹੀ ਲੱਗਭਗ 500 ਦੇ ਕਰੀਬ ਜਗੀਰਦਾਰਾਂ ਦੀ ਮਾਲਕੀ ਹੇਠ ਚਲਿਆ ਆ ਰਿਹਾ ਸੀ। ਜ਼ਿਆਦਾਤਰ ਕਿਸਾਨ ਹਿੱਸੇ ਠੇਕੇ 'ਤੇ ਲੈ ਕੇ ਜਮੀਨ ਵਾਹੁਣ ਵਾਲੇ ਸਨ ਜਿਨ੍ਹਾਂ ਨੂੰ ਅਧਿਆਰ ਅਤੇ ਟਿੱਕੇਦਾਰ ਕਿਹਾ ਜਾਂਦਾ ਸੀ। 1947 ਤੋਂ ਬਾਅਦ ਜ਼ਮੀਨੀ ਸੁਧਾਰਾਂ ਦੀ ਚਰਚਾ ਨੇ ਜਗੀਰਦਾਰਾਂ ਨੂੰ ਚੁਕੰਨੇ ਕਰ ਦਿੱਤਾ ਸੀ ਤੇ ਉਹ ਸਦੀਆਂ ਤੋਂ ਮਾਣਦੇ ਆ ਰਹੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਲਈ, ਪਹਿਲਾਂ ਨਾਲੋਂ ਵੀ ਵੱਧ ਧੱਕੜ ਤੇ ਜਾਬਰ ਹੋ ਗਏ ਸਨ। ਹੁਣ ਉਨ੍ਹਾਂ ਗੁੰਡੇ ਅਤੇ ਲਠੈਤ ਪਾਲਣੇ ਸ਼ੁਰੂ ਕਰ ਦਿੱਤੇ ਸਨ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬੇਦਖਖ ਕਰਕੇ ਖੇਤ-ਮਜ਼ਦੂਰੀ ਲਈ ਮਜ਼ਬੂਰ ਵੀ ਕਰਨ ਲੱਗ ਪਏ ਸਨ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਉਪਰ ਆਪਣਾ ਦਾਬਾ ਬਣਾਈ ਰੱਖਣ ਲਈ ਆਪਣੇ ਹੀ ਕਾਨੂੰਨ ਤੇ ਰਿਵਾਜ਼ ਬਣਾਏ ਹੋਏ ਸਨ ਜਿਨ੍ਹਾਂ ਵਿੱਚ ਇਕ ਤਾਂ ਇਹ ਸੀ ਕਿ ਇੱਕ ਜੋਤੇਦਾਰ ਦਾ ਅਧਿਆਰ, ਭਾਵੇਂ ਉਸ ਨੂੰ ਕਿੰਨੀ ਲੋੜ ਕਿਉਂ ਨਾ ਹੋਵੇ ਕਿਸੇ ਹੋਰ ਜੋਤੇਦਾਰ ਦੀ ਜ਼ਮੀਨ ਵਾਹ-ਬੀਜ ਨਹੀਂ ਸੀ ਸਕਦਾ ਅਤੇ ਦੂਸਰਾ ਕਾਨੂੰਨ ਉਹਨਾਂ ਇਹ ਤਹਿ ਕੀਤਾ ਕਿ ਹਰੇਕ ਅਧਿਆਰ ਨੂੰ, ਭਾਵੇ ਉਸ ਨੂੰ ਲੋੜੇ ਹੋਵੇ ਜਾਂ ਨਾ, ਆਪਣੇ ਜੋਤੇਦਾਰ ਤੋਂ ਸਾਲ ਵਿੱਚ ਇਕ ਵਾਰ ਉਧਾਰ ਅਨਾਜ ਜ਼ਰੂਰ ਲੈਣਾ ਪੈਂਦਾ ਸੀ। ਇਸ ਉਧਾਰ ਉਪਰ 50% ਵਿਆਜ ਲੱਗਦਾ ਸੀ। ਜਗੀਰਦਾਰਾਂ-ਜੋਤੇਦਾਰਾਂ ਨੇ ਆਪਣੀ ਮਰਜ਼ੀ ਪੁਗਾਉਣ ਅਤੇ ਧੌਂਸ ਬਣਾਈ ਰੱਖਣ ਲਈ ਜੋਤੇਦਾਰਾਂ ਦੀ ਸਭਾ ਅਤੇ ਤਰਾਈ ਮੰਗਲ ਸੰਮਤੀ ਵਰਗੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਸਨ ਅਤੇ ਇਨ੍ਹਾ ਨੂੰ ਹਾਕਮ ਪਾਰਟੀ ਕਾਂਗਰਸ ਦੀ ਪੂਰੀ ਸ਼ਹਿ ਅਤੇ ਸਮਰਥਨ ਹਾਸਲ ਸੀ।
ਭਾਵੇਂ ਕਿ ਇਸ ਇਲਾਕੇ ਅੰਦਰ ਜੋਤੇਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖਿਲਾਫ਼ ਕਿਸਾਨਾਂ-ਮਜ਼ਦੂਰਾਂ ਦੇ ਉਘੜ-ਦੁਘੜੇ ਸੰਘਰਸ਼ ਇਕ ਆਮ ਵਰਤਾਰਾ ਸੀ, ਪਰ ਤਿਭਾਗਾ ਲਹਿਰ ਦੇ ਜ਼ੋਰਦਾਰ ਪ੍ਰਭਾਵ ਨੇ ਕਿਸਾਨਾਂ ਮਜ਼ਦੂਰਾਂ ਅੰਦਰ ਏਕਤਾ ਤੇ ਇਕਮੁੱਠਤਾ ਦੀ ਜਾਗ ਲਾਈ ਸ਼ੁਰੂਆਤੀ ਦੌਰ ਵਿੱਚ ਕਿਸਾਨਾਂ ਅੰਦਰ ਆਪਸ ਵਿੱਚ ਕਾਫ਼ੀ ਵਿਤਕਰੇ ਅਤੇ ਤੁਅਸਬ ਮੌਜੂਦ ਸਨ। 1952 ਵਿੱਚ ਅੰਬਾਰੀ ਕਿਸਾਨ ਕਾਨਫਰੰਸ ਵਿੱਚ ਲੱਗਭਗ 2000 ਕਿਸਾਨ ਸ਼ਾਮਲ ਹੋਏ ਸਨ ਪਰ ਉਨ੍ਹਾਂ ਲਈ ਖਾਣਾ ਅੱਡ ਅੱਡ 22 ਚੁੱਲ੍ਹਿਆਂ 'ਤੇ ਬਣਿਆ ਸੀ। ਪਰ 1960 ਤੱਕ ਜਮਾਤੀ ਚੇਤਨਤਾ ਦੇ ਵਿਕਾਸ ਤਹਿਤ ਇਹ ਤੁਅੱਸਬ ਅਤੇ ਵਿਤਕਰੇ ਦੂਰ ਹੋ ਚੁੱਕੇ ਸਨ ਅਤੇ ਇਕੋ ਰਸੋਈ ਬਣਨੀ ਸ਼ੁਰੂ ਹੋ ਗਈ ਸੀ।
ਇਸ ਦਹਾਕੇ ਅੰਦਰ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਨੇ ਕਈ ਖਾੜਕੂ ਘੋਲ ਲੜੇ। ਇਕ ਫਾਇਦੇਮੰਦ ਗੱਲ ਇਹ ਸੀ ਕਿ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿਚਕਾਰ ਅਜੇ ਕੋਈ ਨਿਸ਼ਚਤ ਵਖਰੇਵਾਂ ਅਤੇ ਸਨਾਖਤ ਨਹੀਂ ਬਣੀ ਸੀ। ਆਮ ਕਰਕੇ ਕਿਸਾਨ ਜਾਂ ਆਦਿਵਾਸੀ ਪਰਿਵਾਰਾਂ ਦੇ ਕੁਝ ਜੀਅ, ਜਾਂ ਕੰਮ ਦੇ ਜ਼ੋਰ ਸਮੇਂ ਸਮੁੱਚਾ ਪਰਿਵਾਰ ਹੀ ਚਾਹ-ਬਾਗਾਂ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਨਾਲ ਹੀ ਖੇਤੀ ਦਾ ਧੰਦਾ ਵੀ ਚੱਲਦਾ ਰਹਿੰਦਾ ਸੀ। 1955-56 ਦੇ ਬੋਨਸ ਘੋਲ ਦਰਮਿਆਨ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨਾਂ ਨੇ ਚਾਹ-ਬਾਗਾਂ ਦੇ ਮਾਲਕਾਂ ਦੇ ਲਠੈਤਾਂ ਅਤੇ ਪੁਲਸ ਨਾਲ ਜਬਰਦਸਤ ਟੱਕਰਾਂ ਲਈਆਂ ਸਨ ਅਤੇ ਉਨ੍ਹਾਂ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ ਸੀ।
1958-62 ਤੱਕ ਪੱਛਮੀ ਬੰਗਾਲ ਅੰਦਰ ਕਿਸਾਨ ਸਭਾ ਦੇ ਸੱਦੇ ਤੇ ਬੇਨਾਮੀ ਜ਼ਮੀਨਾਂ 'ਤੇ ਕਬਜੇ ਦੀ ਮੁਹਿਮ ਚੱਲੀ। ਇਸ ਮੁਹਿੰਮ ਦੌਰਾਨ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਨੇ ਬੇਨਾਮੀ ਜ਼ਮੀਨਾਂ ਤੋਂ ਇਲਾਵਾ ਜੋਤੇਦਾਰਾਂ ਦੀਆਂ ਫਸਲਾਂ ਅਤੇ ਜਮੀਨਾਂ 'ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਅਨੇਕਾਂ ਥਾਈਂ ਘਮਸਾਨੀ ਟੱਕਰਾਂ ਹੋਈਆਂ। ਕਿਸਾਨ ਕਿਤੇ ਵੀ ਨਾ ਡਰੇ ਨਾ ਝੁਕੇ। ਸਗੋਂ ਜੋਤੇਦਾਰਾਂ ਅੰਦਰ ਡਰ ਤੇ ਭੈਅ ਫੈਲ ਗਿਆ। ਉਹ ਪਹਿਲਾਂ ਨਾਲੋਂ ਵੀ ਵੱਧ ਜਥੇਬੰਦ, ਹਥਿਆਰਬੰਦ ਅਤੇ ਲੜਾਕੂ ਹੋਣਲੱਗ ਪਏ ਪਰ ਇਸ ਸਮੇਂ ਤੱਕ ਕਿਸਾਨ ਜਥੇਬੰਦੀ ਵੀ ਮਜਬੂਤ ਅਤੇ ਪੱਕੇ ਪੈਰੀਂ ਹੋ ਚੁੱਕੀ ਸੀ। ਕਿਸਾਨਾਂ ਅੰਦਰ ਇਨਕਲਾਬੀ ਚੇਤਨਾ ਜੜ੍ਹਾਂ ਲਾ ਚੁੱਕੀ ਸੀ। ਉਨ੍ਹਾਂ ਅੰਦਰ ਇਕ ਭਰੋਸੇਯੋਗ ਆਗੂ ਟੋਲੀ ਵੀ ਵਿਕਸਤ ਹੋ ਚੁੱਕੀ ਸੀ। ਇਨ੍ਹਾਂ ਵਿੱਚ ਇਕ ਕਾਨੂੰ ਸਾਨਿਆਨ ਸੀ, ਜਿਹੜਾ ਇਕ ਦਰਜੀ ਦਾ ਪੁੱਤਰ ਸੀ। ਵਿਦਿਆਰਥੀ ਜੀਵਨ ਦਰਮਿਆਨ ਤਿਭਾਗਾ ਲਹਿਰ ਤੋਂ ਪ੍ਰਭਾਵਤ ਹੋ ਕੇ ਕਮਿਊਨਿਸਟ ਪਾਰਟੀ ਦੇ ਵਾਹ ਵਿੱਚ ਆਇਆ ਸੀ ਅਤੇ ਮੁੜ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਲਗਾਤਾਰ ਸਰਗਰਮ ਰਿਹਾ ਸੀ। ਦੂਜਾ ਜੰਗਲ ਸੰਥਾਲ ਇਕ ਆਦਿਵਾਸੀ ਸੀ ਜਿਹੜਾ ਆਪਣੀ ਸੂਝਬੂਝ ਅਤੇ ਧੜੱਲੇ ਨਾਲ ਸਥਾਪਤ ਤੇ ਪਰਵਾਨਤ ਹੋਇਆ ਕਿਸਾਨ ਆਗੂ ਸੀ। ਤੀਸਰਾ ਬਾਬੂ ਲਾਲ ਵਿਸ਼ਵਕਰਮਨ, ਇਕ ਬੇਜ਼ਮੀਨੇ ਕਿਸਾਨ ਦਾ ਪੁੱਤਰ ਅਤੇ ਚਾਹ-ਬਾਗਾਂ ਦਾ ਮਜ਼ਦੂਰ ਸੀ ਜਿਹੜਾ ਮਜ਼ਦੂਰ ਸੰਘਰਸ਼ਾਂ ਦਾ ਚੰਡਿਆ ਤੇ ਹੰਡਿਆ ਵਰਤਿਆ ਆਗੂ ਸੀ। ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਨਿਹਚਾ ਅਤੇ ਦ੍ਰਿੜਤਾ ਵਾਲੇ ਪਾਰਟੀ ਕਾਰਕੁਨ ਮੌਜੂਦ ਸਨ। ਵਰਨਣ ਯੋਗ ਗੱਲ ਇਹ ਹੈ ਕਿ ਇਸ ਇਲਾਕੇ ਅੰਦਰ ਪਾਰਟੀ ਦਾ ਬਾਹਰੋਂ ਭੇਜਿਆ ਕੁਲਵਕਤੀ ਕਾਰਕੁਨ ਕੋਈ ਨਹੀਂ ਸੀ ਅਤੇ ਇਥੇ ਲਹਿਰ ਤੇ ਲੀਡਰਸ਼ਿਪ ਸਥਾਨਕ ਘੋਲਾਂ ਵਿੱਚੋਂ ਹੀ ਉਸਰੀ ਹੋਈ ਸੀ। ਨਕਲਸਬਾੜੀ ਦੀ ਬਗਾਵਤ ਨਾਲ ਕਾ. ਚਾਰੂ ਮਜ਼ੂਮਦਾਰ ਦਾ ਨਾਂ ਵੀ ਜੁੜਿਆ ਹੋਇਆ ਸੀ ਪਰ ਹਕੀਕਤ ਇਹ ਹੈ ਕਿ ਇਸ ਇਲਾਕੇ ਨਾਲ ਉਸ ਦਾ ਕੋਈ ਸਿੱਧਾ ਸਬੰਧ ਨਹੀਂ ਸੀ। ਉਸ ਦੀ ਸਰਗਰਮੀ ਦਾ ਖੇਤਰ ਸਿਲੀਗੁੜੀ ਸੀ।
ਮਈ 1967 ਦੀ ਨਕਸਲਬਾੜੀ ਬਗਾਵਤ ਲਈ ਜੂਨ ਤੋਂ ਦਸੰਬਰ 1966 ਤੱਕ ਦਾਰਜੀਲਿੰਗ ਅੰਦਰ ਚੱਲੀ ਚਾਹ ਬਾਗਾਂ ਦੇ ਮਜ਼ਦੂਰਾਂ ਦੀ ਹੜਤਾਲ ਅਤੇ ਖਾੜਕੂ ਸੰਘਰਸ਼ ਨੇ ਹੁਲਾਰ ਪੈੜੇ ਦਾ ਕੰਮ ਕੀਤਾ। ਚਾਹ-ਬਾਗ ਮਜ਼ਦੂਰਾਂ ਦਾ ਕਿਸਾਨੀ ਨੇ ਡਟਵਾਂ ਸਮਰਥਨ ਕੀਤਾ। ਸਤੰਬਰ ਦੇ ਮਹੀਨੇ ਨੌਂ ਦਿਨ ਲਗਾਤਾਰ ਚੱਲੀ ਹੜਤਾਲ ਇਸ ਪੱਖੋਂ ਬੇਹੱਦ ਅਹਿਮ ਸੀ ਕਿ ਇਸ ਅਰਸੇ ਦੋਰਾਨ ਸਮੁੱਚੇ ਦਾਰਜੀਲਿੰਗ ਜਿਲੇ ਅੰਦਰ, ਸਮੂਹ ਚਾਹ-ਬਾਗਾਂ ਅੰਦਰ ਪੱਤੀਆਂ ਦੀ ਤੁੜਵਾਈ ਬੰਦ ਰਹੀ। ਚਾਹ-ਬਾਗ ਮਾਲਕਾਂ ਅਤੇ ਪੁਲਸ ਦੇ ਦਬਾਅ ਪਾਉਣ ਅਤੇ ਹੜਤਾਲ ਕੁਚਲਣ ਦੇ ਸਭ ਹਰਬਿਆਂ ਨੂੰ ਅਸਫਲ ਬਣਾਉਦੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਉਭਰ ਰਹੇ ਸਹਿਯੋਗ ਨੇ, ਉਨ੍ਹਾਂ ਦੀ ਉਭਰ ਰਹੀ ਤਾਕਤ ਨੇ , ਹਾਕਮ ਜਮਾਤਾਂ ਦੀ ਸੱਤਾ ਨੂੰ ਚੁਣੌਤੀ ਦੇ ਦਿੱਤੀ। ਫਰਵਰੀ 1967 ਵਿਚ ਹੋਈਆਂ ਅਸੈਂਬਲੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਬਣੀ ਸਾਂਝੇ ਮੋਰਚੇ ਦੀ ਸਰਕਾਰ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਹ ਭਰਮਾਊ ਹੁਲਾਰਾ ਦਿੱਤਾ ਕਿ ਹੁਣ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜੋਤੇਦਾਰ ਅਤੇ ਚਾਹਬਾਗਾਂ ਦੇ ਮਾਲਕ ਹੁਣ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਣਗੇ।
ਇਸ ਉਤਸ਼ਾਹੀ ਮਹੌਲ ਵਿੱਚ 7 ਮਈ 1967 ਨੂੰ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਕਾਨਫਰੰਸ ਹੋਈ। ਇਸ ਕਾਨਫਰੰਸ ਅੰਦਰ ਜਾਗੀਰਦਾਰਾਂ ਦੀ ਸੱਤਾ ਨੂੰ ਤਹਿਸ਼-ਨਹਿਸ਼ ਕਰਨ ਲਈ ਜ਼ਰੱਈ ਇਨਕਲਾਬ ਨੂੰ ਅੱਗੇ ਵਧਾਉਣ ਦਾ ਅਤੇ ਜਾਗੀਰਦਾਰਾਂ ਦੀ ਜਮੀਨ 'ਤੇ ਕਬਜਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰਸੰਗ ਵਿਚ ਇਹ ਵੀ ਵਰਨਣਯੋਗ ਹੈ ਕਿ ਸਾਂਝੇ ਮੋਰਚੇ ਦੀ ਸਰਕਾਰ ਅੰਦਰ ਮਾਰਕਸੀ ਪਾਰਟੀ ਦਾ ਆਗੂ ਹਰੇ ਕ੍ਰਿਸ਼ਨ ਕੋਨਾਰ ਜ਼ਮੀਨ ਅਤੇ ਮਾਲੀਆ ਵਿਭਾਗ ਦਾ ਮੰਤਰੀ ਬਣਿਆ ਸੀ। ਉਸ ਨੇ ਮੰਤਰੀ ਬਣਦੇ ਸਾਰ ਹੀ ਬਿਆਨ ਦਿੱਤਾ ਕਿ ਹੁਣ ਕਿਸਾਨ ਕਾਨੂੰਨ ਦੀਆਂ ਸੀਮਾਵਾਂ ਵਿੱਚ ਰਹਿ ਕੇ ਅੰਦੋਲਨ ਕਰਨ ਅਤੇ ਸਾਂਝੇ ਮੋਰਚੇ ਦੀ ਸਰਕਾਰ ਲਈ ਕੋਈ ਦਿੱਕਤਾਂ ਖੜ੍ਹੀਆਂ ਨਾ ਕਰਨ। ਮਜ਼ਦੂਰਾਂ ਕਿਸਾਨਾਂ ਦੀ ਇਸ ਕਾਨਫਰੰਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਕਿਸਾਨ ਕਮੇਟੀਆਂ ਕਾਇਮ ਕਰਨ। ਰਾਖਾ ਦਸਤੇ ਤਿਆਰ ਕਰਨ , ਜਾਗੀਰੂ ਦਹਿਸ਼ਤ ਨੂੰ ਤੋੜ ਸੁੱਟਣ ਤੇ ਜਾਗੀਰਦਾਰਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰ ਲੈਣ। ਉਨ੍ਹ੍ਵਾਂ ਦੇ ਇਸ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਦਿਨਾਂ ਵਿਚ ਹੀ ਕਿਸਾਨ ਸਭਾ ਦੀ ਮੈਂਬਰਸ਼ਿਪ 4 ਹਜ਼ਾਰ ਤੋਂ 16 ਹਜਾਰ ਹੋ ਗਈ ਕਿਸਾਨ ਲਾਲ ਝੰਡੇ ਹੇਠ ਇਕੱਠੇ ਹੁੰਦੇ ਅਤੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਜਾ ਲਹਿਰਾਉਂਦੇ । ਹੱਦਬੰਦੀ ਨੂੰ ਚਕਮਾ ਦੇਣ ਵਾਲੇ ਪਟਵਾਰੀਆਂ ਦੇ ਝੂਠੇ ਰਿਕਾਰਡ ਸਾੜ ਦਿੰਦੇ। ਸੂਦਖੋਰਾਂ ਦੀਆਂ ਵਹੀਆਂ ਅਤੇ ਪ੍ਰੋਨੋਟ ਫੂਕ ਦਿੰਦੇ। ਜਾਗੀਰਦਾਰਾਂ ਦੇ ਗੁੰਡਿਆਂ ਨੂੰ ਕੁਟਾਪਾ ਚਾੜ੍ਹਦੇ ਇਸ ਤਰ੍ਹਾਂ ਜਾਗੀਰਦਾਰਾਂ ਅੰਦਰ ਸਹਿਮ ਅਤੇ ਦਹਿਸ਼ਤ ਪੈਦਾ ਹੋ ਰਹੀ ਸੀ, ਘਬਰਾਹਟ ਤੇ ਨਿਰਾਸ਼ਤਾ ਪਨਪ ਰਹੀ ਸੀ।
ਅਜਿਹੇ ਸਮੇਂ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਰਕਸੀ ਪਾਰਟੀ ਦੇ ''ਕਾਨੂੰਨ ਦੀਆਂ ਹੱਦਾਂ ਅੰਦਰ ਰਹਿ ਕੇ ਸੰਘਰਸ਼ ਕਰਨ'' ਦੀ ਪਹੁੰਚ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਤੇ ਨਾਲ ਹੀ ਮਜ਼ਦੂਰ-ਕਿਸਾਨ ਕਾਨਫਰੰਸ ਦੀ ਜ਼ਰੱੱੱੱੱਈ ਇਨਕਲਾਬੀ ਲਹਿਰ ਨੂੰ ਅਗਾਂਹ ਵਧਾਉਣ ਦੀ ਸੇਧ 'ਤੇ ਦਰੁਸਤੀ ਦੀ ਮੋਹਰ ਲਾ ਦਿੱਤੀ। ਇਸ ਇਲਾਕੇ ਵਿਚ ਇਕ ਬਿਗਲ ਨਾਮੀ ਬੇਜ਼ਮੀਨਾ ਕਿਸਾਨ ਸੀ, ਜਿਹੜਾ ਕਿ ਮਾਰਕਸੀ ਪਾਰਟੀ ਦਾ ਮੈਂਬਰ ਵੀ ਸੀ। ਮੁਜਾਰਾ ਐਕਟ ਤਹਿਤ ਉਸ ਨੂੰ ਜ਼ਮੀਨ ਮਾਲਕੀ ਦਾ ਅਧਿਕਾਰ ਮਿਲ ਗਿਆ ਸੀ ਪਰ ਜਾਗੀਰਦਾਰਾਂ ਨੇ ਪਹਿਲਾਂ ਅਦਾਲਤ ਵਿਚ ਉਲਝਾਈ ਰੱਖਿਆ। ਅਦਾਲਤ ਵਿੱਚੋਂ ਵੀ ਉਸ ਦੇ ਹੱਕ ਵਿਚ ਫੈਸਲਾ ਹੋ ਜਾਣ 'ਤੇ ਵੀ, ਜਾਗੀਰਦਾਰਾਂ ਨੇ ਉਸ ਨੂੰ ਜਮੀਨ ਵਿਚ ਪੈਰ ਨਾ ਰੱਖਣ ਦਿਤਾ। ਪਿੰਡ ਦੇ ਹੋਰ ਕਿਸਾਨ ਬਿਗਲ ਦੀ ਮਦੱਦ 'ਤੇ ਆਏ ਤਾਂ ਜਾਗੀਰਦਾਰਾਂ ਦੇ ਲਠੈਤਾਂ ਨਾਲ ਉਨ੍ਹਾਂ ਦੀ ਜੰਮ ਕੇ ਲੜਾਈ ਹੋਈ। ਦੋਹਾਂ ਧਿਰਾਂ ਦੇ ਸੱਟਾਂ-ਫੇਟਾਂ ਲੱਗੀਆਂ। 23 ਮਈ ਨੂੰ ਪੁਲਸ ਆਈ ਅਤੇ ਉਸ ਨੇ ਜਾਗੀਰਦਾਰਾਂ ਦਾ ਪੱਖ ਲੈ ਕੇ ਕਿਸਾਨਾਂ ਦੀ ਫੜੋ-ਫੜੀ ਆਰੰਭ ਦਿਤੀ। ਕਿਸਾਨਾਂ ਦਾ ਗੁੱਸਾ ਭਾਂਬੜ ਬਣ ਉਠਿਆ। ਰਵਾਇਤੀ ਹਥਿਆਰਾਂ ਨਾਲ ਲੈਸ ਕਿਸਾਨਾਂ ਅਤੇ ਤੀਰ-ਕਮਾਨਾਂ ਵਾਲੇ ਸੈਕੜੇ ਆਦਿਵਾਸੀਆਂ ਨੇ ਪੁਲਸ ਦਲ ਨੂੰ ਘੇਰ ਲਿਆ। ਝੜੱਪ ਹੋਈ। ਤਿੰਨ ਪੁਲਸੀਏ ਜਖਮੀ ਹੋ ਗਏ। ਦਰੋਗਾ ਸੁਨਮ ਵਾਂਗਦੀ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ। ਉਸੇ ਦਿਨ ਭਾਰੀ ਤਦਾਦ ਵਿਚ ਪੁਲਸ ਨੇ ਇਸ ਪਿੰਡ 'ਤੇ ਹਮਲਾ ਬੋਲ ਦਿੱਤਾ। ਜੰਮ ਕੇ ਲੜਾਈ ਹੋਈ। ਕਿਸਾਨਾਂ ਨੇ ਰਵਾਇਤੀ ਹਥਿਆਰਾਂ ਨਾਲ ਟਾਕਰਾ ਕੀਤਾ। ਔਰਤਾਂ-ਬੱਚਿਆਂ ਨੇ ਇੱਟਾਂ ਰੋੜੇ ਵਰਾ੍ਹਏ। ਆਦਿਵਾਸੀਆਂ ਨੇ ਤੀਰ ਛੱਡੇ। ਪੁਲਸ ਨੇ ਅੰਧਾਧੁੰਦ ਗੋਲੀ ਚਲਾਈ। ਦਸ ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸਨ। ਇਹੀ ਘਟਨਾ ਭਾਰਤ ਅੰਦਰ ''ਬਸੰਤ ਦੀ ਗਰਜ'' ਬਣ ਗਈ।
ਇਸ ਘਟਨਾ ਨੇ ਨਕਸਲਬਾੜੀ ਦੇ ਇਲਾਕੇ ਅੰਦਰ ਇੱਕ ਬਿਜਲਈ ਤਰੰਗ ਛੇੜ ਦਿੱਤੀ। ਕਿਸਾਨਾਂ ਨੇ ਥਾਂ ਥਾਂ ਜਾਰੀਰਦਾਰਾਂ ਦੀਆਂ ਜਮੀਨਾਂ 'ਤੇ ਕਬਜੇ ਆਰੰਭ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਰਵਾਇਤੀ ਹਥਿਆਰਾਂ ਸਮੇਤ ਇਕੱਠੇ ਹੁੰਦੇ, ਲਾਲ ਝੰਡੇ ਝੁਲਾਉਂਦ,ੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਕਬਜੇ ਕਰਦੇ ਅਤੇ ਜਾਲਮ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਲਠੈਤਾਂ ਨੂੰ ਸਜਾਵਾਂ ਸੁਣਾਉਂਦੇ। ਮੁਲਕ ਭਰ ਅੰਦਰ ਭਖੇ ਹੋਏ ਸਿਆਸੀ ਮਹੌਲ ਅੰਦਰ ਇਹ ਲਹਿਰ ਅਤੇ ਕਿਸਾਨ ਬਗਾਵਤ ਤਿੱਖੀ ਤੇ ਭਖਵੀਂ ਚਰਚਾ ਦਾ ਵਿਸ਼ਾ ਬਣ ਗਈ। ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਖਰੇ ਜਮਹੂਰੀ ਅਨਸਰ ਅਤੇ ਇਨਸਾਫਪਸੰਦ ਲੋਕ ਇਸ ਬਗਾਵਤ 'ਤੇ ''ਅਸ਼ ਅਸ਼ '' ਕਰ ਉਠੇ ਜਦ ਕਿ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਚਮਚੇ ''ਤਰਾਹ ਤਰਾਹ'' ਕਰ ਉਠੇ।
ਬੰਗਾਲ ਦਾ ਮੁੱਖ-ਮੰਤਰੀ ਅਜੈ ਕੁਮਾਰ ਮੁਖਰਜੀ, ਅਸੈਂਬਲੀ ਵਿਚ ਭਰਿਆ ਪੀਤਾ ਕੂਕਿਆ ਕਿ ਨਕਸਲਬਾੜੀ ਦੇ ਇਲਾਕੇ ਅੰਦਰ ਅਮਨ ਕਾਨੂੰਨ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਸ ਨੇ ਆਪਣੀ ਹਾਕਮ ਜਮਾਤੀ ਭਾਸ਼ਾ ਵਿਚ ਦੱਸਿਆ ਕਿ 8 ਤੋਂ 10 ਜੂਨ ਤੱਕ ਤਿੰਨ ਦਿਨਾਂ ਅੰਦਰ ਹੀ ਨਕਸਲਬਾੜੀ ਵਿਚ 13 ਡਕੈਤੀਆਂ, ਦੋ ਹੱਤਿਆਵਾਂ ਅਤੇ ਇੱਕ ਅਗਜਨੀ ਸਮੇਤ 80 ਵਾਰ ਕਾਨੂੰਨ ਭੰਗ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਖੁਸ਼ਵੰਤ ਰਾਓ ਚਵਾਨ ਨੇ ਲੋਕ ਸਭਾ ਵਿਚ ਬਿਆਨ ਦਿੱਤਾ ਕਿ ਨਕਸਲਵਾੜੀ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਰਹੇ ਹਨ ਅਤੇ ਭੰਨ ਤੋੜ ਕਰ ਰਹੇ ਹਨ। ਉਸ ਨੇ ਉਮੀਦ ਪਰਗਟ ਕੀਤੀ ਕਿ ਸਾਂਝੇ ਮੋਰਚੇ ਦੀ ਧਿਰ ਮਾਰਕਸੀ ਕਮਿਊਨਿਸਟ ਪਾਰਟੀ ਉਨ੍ਹਾਂ ਭੰਨਤੋੜ ਦੀਆਂ ਕਾਰਵਾਈਆਂ ਦਾ ਸਮਰਥਨ ਨਹੀਂ ਕਰੇਗੀ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਹਾਕਮ ਜਮਾਤਾਂ ਦੇ ਇਸ ਪਹਿਰੇਦਾਰ ਚਵਾਨ ਦੀ ਉਮੀਦ 'ਤੇ ਪੂਰੀ ਉਤਰੀ। 20 ਜੂਨ ਨੂੰ ਮਾਰਕਸੀ ਪਾਰਟੀ ਦੀ ਪੋਲਿਟ ਬਿਓਰੋ ਨੇ ਨਕਸਲਬਾੜੀ ਦੀ ਬਗਵਤ ਨੂੰ ਮੁੱਠੀ ਭਰ ਮਾਹਰਕੇਬਾਜਾਂ ਦੀ ਕਾਰਵਾਈ ਕਰਾਰ ਦੇ ਦਿੱਤਾ ਅਤੇ ਇਸ ਬਗਾਵਤ ਦਾ ਸਮਰਥਨ ਕਰਨ ਵਾਲੇ 19 ਮਹੱਤਵਪੂਰਨ ਆਗੂਆਂ ਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ।
ਇਸ ਉਪਰੰਤ ਮਾਰਕਸੀ ਪਾਰਟੀ ਦੀ ਹਮਾਇਤ ਮਿਲਣ 'ਤੇ ਪੱਛਮੀ ਬੰਗਾਲ ਸਰਕਾਰ ਨੇ 13 ਜੁਲਾਈ ਨੂੰ ਹਥਿਆਰਬੰਦ ਪੁਲਸ ਅਤੇ ਬੀ ਐਸ ਐਫ ਨਾਲ ਨਕਸਲਬਾੜੀ 'ਤੇ ਚੜ੍ਹਾਈ ਕਰ ਦਿੱਤੀ। 250 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਰੋਧ ਕਰ ਰਹੇ ਇੱਕ 80 ਸਾਲਾ ਬਜ਼ੁਰਗ ਨੂੰ ਸੰਗੀਨ ਖੋਭ ਕੇ ਮਾਰ ਦਿੱਤਾ । ਕਿਸਾਨ ਸ਼ਭਾ ਦੇ ਕਾਰਕੁੰਨਾਂ ਤੇ ਹਮੈਤੀਆਂ 'ਤੇ ਅੰਨ੍ਹਾਂ ਕੁਟਾਪਾ ਚਾੜ੍ਹਿਆ। ਥਾਂ ਥਾਂ ਪੁਲਸ ਕੈਂਪ ਸਥਾਪਤ ਕਰ ਦਿੱਤੇ ਅਤੇ ਉਲਟ ਇਨਕਲਾਬੀ ਦਹਿਸ਼ਤ ਦਾ ਗੇੜ ਚਲਾ ਦਿੱਤਾ । ਇਉਂ ਨਕਸਲਬਾੜੀ ਦੀ ਇਹ ਬਗਾਵਤ ਕੁੱਲ ਮਿਲਾ ਕੇ 53 ਦਿਨਾਂ ਤੱਕ ਹੀ ਚੱਲੀ, ਪਰ ਭਾਰਤ ਦੇ ਸਿਆਸੀ ਸੀਨ ਤੇ ਇਹ ਬਗਵਤ ਇਕ ਲਾਸਾਨੀ ਇਤਿਹਾਸਕ ਮਹੱਤਤਾ ਵਾਲੀ ਅਮਰ ਗਾਥਾ ਹੋ ਨਿੱਬੜੀ।
ਇਸ ਬਗਾਵਤ ਨੇ ਭਾਰਤ ਦੀ ਧਰਤੀ 'ਤੇ ਮਾਓ-ਜ਼ੇ-ਤੁੰਗ ਵਿਚਾਰਧਾਰਾ ਦਾ ਝੰਡਾ ਗੱਡ ਦਿੱਤਾ। ਭਾਰਤੀ ਇਨਕਲਾਬ ਦੇ ਰਾਹ, ਜ਼ੱਰਈ ਇਨਕਲਾਬ ਦੀ ਮਹੱਤਤਾ, ਲਮਕਵੇਂ ਲੋਕ ਯੁੱਧ ਦੀ ਸਾਰਥਕਤਾ ਆਦਿ ਸੁਆਲਾਂ ਦਾ ਨਿਬੇੜਾ ਕਰ ਦਿੱਤਾ। ਨਵ-ਸੋਧਵਾਦੀ ਮਾਰਕਸੀ ਪਾਰਟੀ ਦੇ ਮੁਖੌਟੇ ਲੂਹ ਸੁੱਟੇ ਅਤੇ ਉਨਾਂ ਦਾ ਹਾਕਮ ਜਮਾਤਾਂ ਪ੍ਰਤੀ, ਉਹਨਾਂ ਦੇ ਅਖੌਤੀ ਪਾਰਲੀਮੀਨੀ ਨਿਜ਼ਾਮ ਪ੍ਰਤੀ ਹੇਜ ਨੂੰ ਅਤੇ ਹਕੂਮਤੀ ਕੁਰਸੀਆਂ ਦੀ ਹਵਸ ਨੂੰ ਸ਼ਰੇਆਮ ਨੰਗਾ ਕਰ ਦਿੱਤਾ। ਇਸ ਉਪਰੰਤਰ ਨਕਸਲਬਾੜੀ ਇਲਾਕੇ ਦੀ ਇਹ ਬਗਾਵਤ ਵੀ ਇਕ ਘਟਨਾ ਨਾ ਰਹਿ ਕੇ ਇਕ ਅਜੇਹੀ ਇਨਕਲਾਬੀ ਜਮਹੂਰੀ ਲਹਿਰ ਬਣ ਗਈ ਜਿਹੜੀ ਲੱਖਾਂ ਹੀ ਕਮਿ: ਇਨਕਲਾਬੀਆਂ, ਕਿਸਾਨਾਂ-ਮਜ਼ਦੂਰਾਂ, ਬੁੱਧੀਜੀਵੀਆਂ ਅਤੇ ਨੌਜੁਆਨਾਂ ਲਈ ਇਨਕਲਾਬੀ ਪ੍ਰੇਰਨਾਸ੍ਰੋਤ ਤੇ ਮਾਰਗ-ਦਰਸ਼ਕ ਬਣ ਗਈ।
ਨਕਸਲਬਾੜੀ ਦੀ ਬਗਾਵਤ ਨੇ ਤਿਲੰਗਾਨਾ ਤੋਂ ਬਾਅਦ ਜ਼ੱਰਈ ਇਨਕਲਾਬੀ ਲਹਿਰ ਅਤੇ ਇਨਕਲਾਬੀ ਰਾਜ-ਸੱਤਾ ਦੀ ਸਥਾਪਤੀ ਦੇ ਆਪਸੀ ਰਿਸ਼ਤੇ ਦੇ ਸੁਆਲ ਨੂੰ ਸਦਾ ਲਈ ਹੱਲ ਕਰ ਦਿੱਤਾ। ''ਨਕਸਲਬਾੜੀ ਬਾਰੇ ਕੁਝ ਹੋਰ'' ਵਿੱਚ ਕਾਨੂੰ ਸਾਨਿਆਲ ਦਾ ਇਹ ਕਥਨ ਅੱਜ ਬੇਹੱਦ ਢੁਕਵਾਂ ਹੈ ਕਿ ਨਕਸਲਬਾੜੀ ਦਾ ਸਬਕ ਇਹ ਹੈ ਕਿ ਜ਼ੱਰਈ ਇਨਕਲਾਬ ਦਾ ਮੁੱਖ ਤੱਤ ਕਿਸਾਨਾਂ ਵਿੱਚ ਜ਼ਮੀਨ ਦੀ ਵੰਡ ਹੈ। ਆਪਣੀ ਮਲਕੀਅਤ ਹੇਠ ਆਈ ਇਸ ਜ਼ਮੀਨ ਦੀ ਰਾਖੀ ਲਈ ਟਾਕਰੇ ਦਾ ਉਹ ਸੰਘਰਸ਼ ਪੇਂਡੂ ਖੇਤਰਾਂ ਅੰਦਰ ਵਿਕਸਤ ਹੋਵੇਗਾ ਜਿਹੜਾ ਕਿ ਅਗਾਂਹ ਰਾਜਸੀ ਸੱਤਾ ਲਈ ਸੰਘਰਸ਼ ਵਿੱਚ ਬਦਲ ਜਾਵੇਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜ਼ੱਰਈ ਇਨਕਲਾਬ ਦੇ ਦੌਰ ਵਿੱਚ ਜਮੀਨ ਲਈ ਸੰਘਰਸ਼ ਅਤੇ ਸੱਤਾ ਲਈ ਸੰਘਰਸ਼ ਆਪਸ ਵਿੱਚ ਜੜੁੱਤ ਹਨ। '' ਕਾਨੂੰ ਸਾਨਿਆਲ ਨੇ ਇਸ ਲਿਖਤ ਅੰਦਰ ਇਹ ਹਕੀਕਤ ਵੀ ਉਭਾਰੀ ਸੀ ਕਿ ਨਕਸਲਬਾੜੀ ਦਾ ਕਿਸਾਨ ਘੋਲ ਕਿਸੇ ਵੀ ਰੂਪ ਵਿੱਚ ਵਿਅਕਤੀਗਤ ਸਫਾਏ ਦੀ ਲੀਹ ਦੀ ਧਾਰਨਾ ਪੇਸ਼ ਨਹੀਂ ਸੀ ਕਰਦਾ, ਸਗੋਂ ਇਸ ਤੋਂ ਉਲਟ ਇਹ ਇਨਕਲਾਬੀ ਜਨਤਕ ਲੀਹ 'ਤੇ ਆਧਾਰਤ ਜ਼ੱਰਈ ਇਨਕਲਾਬੀ ਲਹਿਰ ਦੇ ਵਿਕਾਸ ਮਾਰਗ ਦਾ ਨਕਸ਼ਾ ਚਿਤਰਦਾ ਸੀ। ਨਕਸਲਬਾੜੀ ਦੀ ਬਗਾਵਤ ਅੱਜ ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ੍ਹ ਬਣ ਕੇ ਸਦਾ ਲਈ ਅਮਰ ਹੋ ਗਈ ਹੈ।

01 ਨਕਸਲਬਾੜੀ ਬਗਾਵਤ ਦੀ ਅਮਰ ਦੇਣ
ਮਈ ਦੇ 1967 ਦੇ ਨਕਸਲਬਾੜੀ ਦੇ ਜ਼ੱਰਈ ਸੰਘਰਸ਼ ਦੇ ਇਨਕਲਾਬੀ ਜ਼ਰਈ ਬਗਾਵਤ 'ਚ ਵਟ ਜਾਣ ਨਾਲ ਭਾਰਤ ਦੇ ਸਿਆਸੀ ਮੰਚ 'ਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ। ਨਕਸਲਬਾੜੀ ਦੀ ਬਗਾਵਤ ਇੱਕ ਮਹਾਨ ਇਤਿਹਾਸਕ ਘਟਨਾ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਅੰਦਰਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਇਸ ਘੋਲ ਦੀ ਉਸਾਰੀ ਲਈ ਘਾਲੀ ਗਈ ਲੰਮੀ ਘਾਲਣਾ ਦਾ ਸਿੱਟਾ ਸੀ। ਨਕਸਲਬਾੜੀ ਦੇ ਝੰਜੋੜੇ ਨੇ ਨਾ ਸਿਰਫ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਲੋਕ-ਸੰਘਰਸਾਂ ਨੂੰ ਮਿਸਾਲੀ ਹੁਲਾਰਾ ਦਿੱਤਾ ਸਗੋਂ ਇਹਨਾ ਸੰਘਰਸ਼ਾਂ ਨੂੰ ਨਵੀਂ ਇਨਕਲਾਬੀ ਸੇਧ ਅਤੇ ਇਨਕਲਾਬੀ ਸਿਆਸੀ ਤੱਤ ਮੁਹੱਈਆ ਕਰਕੇ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਲਈ ਭਰਪੂਰ ਸੰਭਾਵਨਾਵਾਂ ਵੀ ਰੌਸ਼ਨ ਕੀਤੀਆਂ। ਤਿਲੰਗਾਨਾ ਦੇ ਹਥਿਆਰਬੰਦ ਘੋਲ ਤੋਂ ਬਾਅਦ ਨਕਸਲਬਾੜੀ ਦੀ ਘਟਨਾ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਇਤਿਹਾਸ ਅੰਦਰ ਇੱਕ ਨਵਾਂ ਮੀਲ ਪੱਥਰ ਸੀ।
ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਤਿਲੰਗਾਨਾ ਦੇ ਸ਼ਾਨਾਮੱਤੇ ਘੋਲ ਨਾਲ ਗਦਾਰੀ ਕੀਤੀ ਸੀ। ਪਰ ਇਸ ਗਦਾਰੀ ਦੇ ਬਾਵਜੂਦ ਵੱਧ ਘੱਟ ਰੂਪ 'ਚ ਇਸ ਦਾ ਮਖੌਟਾ ਬਚਿਆ ਰਿਹਾ ਸੀ। ਇਸ ਨੂੰ ਕੋਈ ਵੱਡੀ ਸਿਆਸੀ ਕੀਮਤ ਨਹੀਂ ਸੀ 'ਤਾਰਨੀ ਪਈ। ਕਿਸੇ ਅਸਰਦਾਰ ਵਿਚਾਰਧਾਰਕ ਸਿਆਸੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਪਰ ਨਕਸਲਬਾੜੀ ਬਗਾਵਤ ਦੇ ਇਨਕਲਾਬੀ ਝੰਜੋੜੇ ਨੇ ਸੋਧਵਾਦੀ ਲੀਡਰਸ਼ਿਪ ਦੇ ਨਕਾਬ ਲੂਹ ਸੁੱਟੇ। ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਨਿਖੇੜੇ ਦੀ ਲਕੀਰ ਖਿੱਚੀ ਗਈ। ਨਕਸਲਬਾੜੀ ਦੀ ਬਗਾਵਤ ਨੇ ਇਨਕਲਾਬੀ ਸੰਗਰਾਮਾਂ ਦੇ ਇੱਕ ਨਵੇਂ ਉਭਾਰ ਅਤੇ ਇੱਕ ਵੱਡੀ ਵਿਚਾਰਧਾਰਕ-ਸਿਆਸੀ ਉਥਲ-ਪੁਥਲ ਨੂੰ ਜਨਮ ਦਿੱਤਾ। ਇਹ ਉਭਾਰ ਕਮਿਊਨਿਸਟ ਇਨਕਲਾਬੀ ਅਤੇ ਸੋਧਵਾਦੀ ਵਿਚਾਰਧਾਰਾ, ਸਿਆਸਤ ਅਤੇ ਅਮਲਾਂ ਦਰਮਿਆਨ ਨਖੇੜੇ ਦੀ ਪਰਖ ਕਸਵੱਟੀ ਬਣ ਗਿਆ। ਅਖੌਤੀ ਮਾਰਕਸੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਪਹਿਲੀ ਵਾਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ। ਇਉਂ ਨਕਸਲਬਾੜੀ ਦੀ ਬਗਾਵਤ ਨੇ ਮਾਓ-ਵਿਚਾਰਧਾਰਾ ਦੇ ਹਕੀਕੀ ਵਿਚਾਰਧਾਰਕ ਰੁਤਬੇ ਨੂੰ ਉਭਾਰਨ ਅਤੇ ਸਥਾਪਤ ਕਰਨ ਦਾ ਰੋਲ ਨਿਭਾਇਆ। ਨਕਸਲਬਾੜੀ ਦੀ ਬਗਾਵਤ ਸਮੇਂ ਕੌਮਾਂਤਰੀ ਪੱਧਰ 'ਤੇ ਖਰਸ਼ੁਚੋਵ ਮਾਰਕਾ ਸੋਧਵਾਦ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਘੋਲ ਅੱਗੇ ਵਧ ਰਿਹਾ ਸੀ। ਇਹ ਘੋਲ ਸੱਠਵਿਆਂ ਦੇ ਦੂਜੇ ਅੱਧ 'ਚ ਛਿੜੀ ਮਹਾਨ-ਬਹਿਸ ਨਾਲ ਸ਼ੁਰੂ ਹੋਇਆ ਸੀ। ਦੁਨੀਆਂ ਪੱਧਰ 'ਤੇ ਹੀ ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਪਾਲਾਬੰਦੀ ਦਾ ਅਮਲ ਜਾਰੀ ਸੀ। ਨਕਸਲਬਾੜੀ ਦੀ ਬਗਾਵਤ ਤੋਂ ਬਾਅਦ ਭਾਰਤ ਦੀ ਧਰਤੀ 'ਤੇ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਕੌਮਾਂਤਰੀ ਕਮਿਊਨਿਸਟ ਇਨਕਲਾਬੀ ਕੈਂਪ ਵੱਲੋਂ ਲਈਆਂ ਵਿਚਾਰਧਾਰਕ ਸਿਆਸੀ ਪੁਜੀਸ਼ਨਾਂ ਦੀ ਡਟਵੀਂ ਹਮਾਇਤ ਦਾ ਝੰਡਾ ਚੁੱਕਿਆ ਗਿਆ। ਇਉਂ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੇ ਮਾਰਕਸਵਾਦ ਅਤੇ ਸੋਧਵਾਦ ਦਰਮਿਆਨ ਹੋ ਰਹੀ ਕੌਮਾਂਤਰੀ ਪਾਲਾਬੰਦੀ 'ਚ ਆਪਣਾ ਬਣਦਾ ਸਥਾਨ ਹਾਸਲ ਕੀਤਾ। ਮਹਾਨ ਬਹਿਸ ਰਾਹੀਂ ਸ਼ੁਰੂ ਹੋਈ ਕੌਮਾਂਤਰੀ ਪਾਲਾਬੰਦੀ ਦੇ ਅਮਲ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਸੀ। ਹੋਂਦ 'ਚ ਆਈ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਨੇ ਖਰੁਸਚੋਵ ਮਾਰਕਾ ਸੋਧਵਾਦ ਅਤੇ ਇਸ ਦੇ ਨਾਲ ਨੰਗੇ ਚਿੱਟੇ ਰੂਪ 'ਚ ਬੱਝੀ ਲੀਡਰਸ਼ਿਪ ਦਾ ਵਿਰੋਧ ਕਰਨ ਦਾ ਵਿਖਾਵਾ ਕੀਤਾ ਸੀ। ਪਰ ਇਹ ਵਿਰੋਧ ਬੋਚਵਾਂ, ਨਕਲੀ, ਰਸਮੀ ਅਤੇ ਧੁੰਦਲਾ ਸੀ। ਆਪਣੇ ਗੁੱਟ ਸੁਆਰਥਾਂ ਖਾਤਰ, ਸੋਧਵਾਦੀ ਲੀਡਰਸ਼ਿੱਪ ਖਿਲਾਫ ਇਨਕਲਾਬੀ ਕਾਡਰ ਦੇ ਰੋਹ ਦਾ ਲਾਹਾ ਲੈਣ ਲਈ ਕੀਤਾ ਜਾ ਰਿਹਾ ਸੀ। 'ਮਾਰਕਸੀ' ਲੀਡਰਸ਼ਿੱਪ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਲੀਹ ਬਾਰੇ ਸੋਚ ਸਮਝ ਕੇ ਡੱਟਵੀਆਂ ਅਤੇ ਨਿੱਤਰਵੀਆਂ ਪੁਜੀਸ਼ਨਾਂ ਲੈਣ ਤੋਂ ਟਲ ਰਹੀ ਸੀ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਇਹ ਦਰੁਸਤ ਕੌਮਾਂਤਰੀ ਲੀਹ ਦੀ ਰੌਸ਼ਨੀ 'ਚ ਭਾਰਤੀ ਨਿਕਲਾਬ ਦੇ ਪ੍ਰੋਗਰਾਮ ਅਤੇ ਰਾਹ ਦੇ ਸਵਾਲ 'ਤੇ ਰਵਾਇਤੀ ਸੋਧਵਾਦ ਨਾਲੋਂ ਤੋੜ ਵਿਛੋੜਾ ਕਰਨ ਤੋਂ ਇਨਕਾਰੀ ਸੀ। ਇਹ ਰਵਾਇਤੀ ਸੋਧਵਾਦ ਦੇ ਚੌਖਟੇ 'ਚ ਰਹਿੰਦਿਆਂ ਇਸ ਦੀ ਦਿੱਖ ਬਦਲੀ ਰਾਹੀਂ ਕਾਡਰ ਨੂੰ ਗੁਮਰਾਹ ਕਰਨਾ ਚਾਹੁੰਦੀ ਸੀ। ਮਾਓ-ਵਿਚਾਰਧਾਰਾ ਨੂੰ ਮਾਰਕਸਵਾਦ-ਲੈਨਿਨਵਾਦ ਵਿੱਚ ਰਚਨਾਤਮਕ ਵਾਧੇ ਵਜੋਂ ਕਬੂਲ ਕਰਨ ਤੋਂ ਇਸ ਦਾ ਪ੍ਰਹੇਜ ਸੋਚਿਆ ਸਮਝਿਆ ਸੀ। ਦਰੁਸਤ ਕੌਮਾਂਤਰੀ ਲੀਹ ਦੇ ਪੱਖ 'ਚ ਡੱਟਵੀਂ ਤੇ ਨਿੱਤਰਵੀਂ ਪੁਜੀਸ਼ਨ ਲੈਣਾ ਇਸ ਨੂੰ ਵਾਰਾ ਨਹੀਂ ਸੀ ਖਾਂਦਾ। ਕਿਉਂਕਿ ਇਸ ਲੀਹ ਨੂੰ ਅਪਨਾਉਣ ਦਾ ਮਤਲਬ ਭਾਰਤ ਅੰਦਰ ਪਾਰਲੀਮਾਨੀ ਰਾਹ ਨੂੰ ਰੱਦ ਕਰਨਾ ਅਤੇ ਲੋਕ-ਯੁੱਧ ਦੇ ਰਾਹ ਪੈਣਾ ਸੀ। ਭਾਰਤੀ ਰਾਜ ਅਤੇ ਹਾਕਮ-ਜਮਾਤੀ ਪਾਰਟੀਆਂ ਨੂੰ ਸਾਮਰਾਜ ਦੇ ਦਲਾਲ ਕਰਾਰ ਦੇ ਕੇ ਇਨ੍ਹਾਂ ਨਾਲ ਭਿਆਲੀ ਨੂੰ ਰੱਦ ਕਰਨਾ ਸੀ। ਭਾਰਤੀ ਰਾਜ ਦੀਆਂ ਸੰਸਥਾਵਾਂ ਨੂੰ, ਇਸ ਦੀਆਂ ਅਸੰਬਲੀਆਂ ਪਾਰਲੀਮੈਂਟਾਂ ਨੂੰ ਅੰਗਰੇਜ਼ ਸਾਮਰਾਜੀਆਂ ਦੇ ਬਸਤੀਵਾਦੀ ਰਾਜ ਵੇਲੇ ਤੋਂ ਚਲੇ ਆ ਰਹੇ ਆਪਾਸ਼ਾਹ ਰਾਜ ਲਈ ਪਰਦਾ ਕਰਾਰ ਦੇਣਾ ਸੀ। ਲੋਕਾਂ ਨੂੰ ਇਸ ਦੇ ਭਰਮ ਜਾਲ ਤੋਂ ਮੁਕਤ ਕਰਾਉਣ ਅਤੇ ਇਨਕਲਾਬੀ ਜਰਈ ਘੋਲਾਂ ਨੂੰ ਧੁਰਾ ਬਣਾ ਕੇ ਮੁਤਬਾਦਲ ਰਾਜ ਸੱਤਾ ਦੀ ਉਸਾਰੀ ਦੇ ਰਾਹ ਪੈਣਾ ਸੀ। 1967 ਦੀਆਂ ਚੋਣਾਂ ਨੇ ਇਹ ਪ੍ਰਤੱਖ ਵਿਖਾ ਦਿੱਤਾ ਸੀ ਕਿ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਪਾਰਲੀਮਾਨੀ ਮੌਕਾਪ੍ਰਸਤੀ ਦੀ ਦਲਦਲ 'ਚ ਸੀ.ਪੀ.ਆਈ ਦੀ ਲੀਡਰਸ਼ਿਪ ਨਾਲੋਂ ਵੀ ਡੂੰਘੀ ਧਸੀ ਹੋਈ ਹੈ। ਪਰ ਕੌਮਾਂਤਰੀ ਪੱਧਰ 'ਤੇ ਚੀਨ ਦੇ ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਅਤੇ ਮੁਲਕ 'ਚ ਨਕਸਲਬਾੜੀ ਦੀ ਘਟਨਾ ਨੇ ਸੋਧਵਾਦੀ ਲੀਡਰਸ਼ਿਪ ਨੂੰ ਤੇਜੀ ਨਾਲ ਆਪਣਾ ਅਸਲਾ ਉਘਾੜਨ ਲਈ ਮਜਬੂਰ ਕਰ ਦਿੱਤਾ । ਇਸ ਨੇ ਚੀਨੀ ਕਮਿਊਨਿਸਟ ਪਾਰਟੀ ਨਾਲੋਂ ''ਪਾਟਵੇਂ ਵਿਚਾਰਾਂ'' ਦੀ ਨੁਮਾਇਸ਼ ਲਾਉਣੀ ਸ਼ੁਰੂ ਕਰ ਦਿੱਤੀ। ਸਭਿਆਚਾਰਕ ਇਨਕਲਾਬ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਨਾ ਸਿਰਫ ਇਸ ਨੇ ਨਕਸਲਬਾੜੀ ਦੇ ਇਨਕਲਾਬੀ ਸੰਗਰਾਮ 'ਤੇ ਚਿੱਕੜ ਸੁੱਟਿਆ, ਸਗੋਂ ਪੱਛਮੀ ਬੰਗਾਲ ਦੀ ਹਾਕਮ ਪਾਰਟੀ ਦੀ ਹੈਸੀਅਤ 'ਚ ਇਸ ਸ਼ਾਨਦਾਰ ਬਗਾਵਤ ਨੂੰ ਕੁਚਲਣ ਲਈ ਕਿਸਾਨਾਂ ਦੇ ਲਹੂ ਦੀ ਹੋਲੀ ਖੇਡਣ ਤੋਂ ਵੀ ਪ੍ਰਹੇਜ ਨਾ ਕੀਤਾ। ਇਉਂ ''ਮਹਾਨ-ਬਹਿਸ'' ਨਾਲ ਸ਼ੁਰੂ ਰੋਈ ਪਾਲਾ ਬੰਦੀ ਦੇ ਅਗਲੇ ਵਿਕਸਤ ਅਤੇ ਉਚੇਰੇ ਗੇੜ 'ਚ ਹੋਈ ਨਕਸਲਬਾੜੀ ਦੀ ਘਟਨਾ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਸੇਧ ਅਤੇ ਭਾਰਤੀ ਇਨਕਲਾਬ ਦੀ ਸੇਧ ਦੇ ਸੁਆਲ 'ਤੇ ਭਾਰਤੀ ਕਮਿਊਨਿਸਟ ਇਨਕਲਾਬੀਆਂ ਵੱਲੋਂ ਦਰੁਸਤ ਇਨਕਲਾਬੀ ਪੁਜੀਸ਼ਨਾਂ ਅਤੇ ਅਮਲ ਦਾ ਝੰਡਾ ਬੁਲੰਦ ਕਰਨ ਦੇ ਯਤਨਾਂ ਨੂੰ ਜੋਰਦਾਰ ਹੁਲਾਰਾ ਮਿਲਿਆ। ਇਸ ਘਟਨਾ ਨਾਲ ਕੌਮਾਂਤਰੀ ਅਤੇ ਮੁਲਕ ਅੰਦਰਲੇ ''ਨਵ-ਬਸਤੀਵਾਦ ਦੇ ਪੈਰੋਕਾਰਾਂ'' ਨਾਲੋਂ ਨਿਖੇੜੇ ਦੀ ਦੋ-ਟੁੱਕ ਲਕੀਰ ਖਿੱਚੀ ਗਈ। ਭਾਰਤ 'ਚ 1947 ਦੀ ਤਬਦੀਲੀ ਅਤੇ ਮੁਲਕ ਦੇ ਖਾਸੇ ਬਾਰੇ ਦਰੁਸਤ ਨਿਰਣਿਆਂ ਨੂੰ ਸੋਧਵਾਦੀਆਂ ਨਾਲੋਂ ਨਿਖੇੜੇ ਦੇ ਮੁੱਦੇ ਵਜੋਂ ਉਭਾਰਨ ਅਤੇ ਸਥਾਪਤ ਕਰਨ ਦਾ ਅਮਲ ਸ਼ੁਰੂ ਹੋਇਆ। 1947 ਦੀ ਤਬਦੀਲੀ ਨੂੰ ਨਕਲੀ ਆਜਾਦੀ ਅਤੇ ਬਸਤੀਵਾਦੀ ਗੁਲਾਮੀ ਦਾ ਨਵੀਂ ਸ਼ਕਲ 'ਚ ਜਾਰੀ ਰੂਪ ਗਰਦਾਨਿਆਂ ਗਿਆ। ਇਉਂ ਭਾਰਤੀ ਕਮਿਊਨਿਸਟ ਇਨਕਲਾਬੀਆਂ ਨੇ ਤਰੰਗੇ ਦੀ ਜਕੜ ਵਗਾਹ ਮਾਰੀ। ਨਕਸਲਬਾੜੀ ਬਗਾਵਤ ਅਤੇ ਇਸ ਨਾਲ ਜੁੜਵੇਂ ਰੂਪ 'ਚ ਚਰਚਤ ਹੋਏ ਹੋਰ ਇਨਕਲਾਬੀ ਕਿਸਾਨ ਘੋਲ ਭਾਰਤੀ ਸਮਾਜ ਦੇ ਖਾਸੇ, ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਸੋਚ ਵਿਚਾਰ ਅਤੇ ਬਹਿਸ ਲਈ ਠੋਸ ਹਵਾਲਾ ਸਮੱਗਰੀ ਬਣ ਗਏ। ਇਨ੍ਹਾਂ ਘੋਲਾਂ ਨੇ ਇੱਕ ਵਾਰੀ ਫੇਰ ਭਾਰਤ ਦੇ ਜ਼ਰਈ ਰਿਸ਼ਤਿਆ ਦਾ ਅਰਧ-ਜਗੀਰੂ ਤੱਤ ਅਤੇ ''ਜ਼ਮੀਨ ਹਲਵਾਹਕ ਦੀ'' ਦੇ ਨਾਅਰੇ ਦੀ ਕੇਂਦਰੀ ਮਹੱਤਤਾ ਉਜਾਗਰ ਕਰ ਦਿੱਤੀ। ਕਮਿਊਨਿਸਟ ਇਨਕਲਾਬੀਆਂ ਵੱਲੋਂ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀਵਾਦੀ ਮੁਲਕ ਕਰਾਰ ਦਿੰਦਿਆਂ, ਨਵ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਉਭਾਰਿਆ ਗਿਆ ਅਤੇ ਜ਼ਰਈ ਇਨਕਲਾਬ ਨੂੰ ਇਸ ਦਾ ਤੱਤ ਕਰਾਰ ਦਿੱੱਤਾ ਗਿਆ। ਪਾਰਲੀਮਾਨੀ ਰਾਹ ਦੇ ਮੁਕਾਬਲੇ ਜ਼ਰਈ ਲਹਿਰ ਨੂੰ ਧੁਰਾ ਬਣਾ ਕੇ ਲਮਕਵੇਂ ਲੋਕ-ਯੁੱਧ ਦੀ ਉਸਾਰੀ ਦਾ ਰਾਹ ਪੇਸ਼ ਕੀਤਾ ਗਿਆ। ਸੋਧਵਾਦੀਆਂ ਵੱਲੋਂ ਹਾਕਮ ਜਮਾਤੀ ਪਾਰਟੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੇ ਮੁਕਾਬਲੇ 'ਤੇ ਸਾਮਰਾਜੀ-ਜਗੀਰੂ ਗੱਠਜੋੜ ਖਿਲਾਫ ਇਨਕਲਾਬੀ ਜਮਾਤਾਂ ਦੇ ਸੰਘਰਸ਼-ਮੁਖੀ ਸਾਂਝੇ ਮੋਰਚੇ ਦਾ ਸੰਕਲਪ ਉਭਾਰਿਆ ਗਿਆ। ਨਕਸਲਬਾੜੀ ਬਗਾਵਤ ਨਾਲ ਜੁੜ ਕੇ ਚੱਲੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਨੇ ਪਾਰਲੀਮਾਨੀ ਸੰਸਥਾਵਾਂ ਬਾਰੇ ਮਾਰਕਸੀ-ਲੈਨਿਨੀ ਸਮਝ ਅਤੇ ਪਹੁੰਚ ਦਾ ਵੱਡੇ ਪੱਧਰ 'ਤੇ ਸੰਚਾਰ ਕੀਤਾ। ਇਨ੍ਹਾਂ ਸੰਸਥਾਵਾਂ ਪ੍ਰਤੀ ਮੋਹ ਤੇ ਇਨ੍ਹਾਂ 'ਤੇ ਟੇਕ ਰੱਖਣ ਦੀ ਪਹੁੰਚ ਜਾਂ ਇਨ੍ਹਾਂ ਦੇ ਰੋਲ ਬਾਰੇ ਭਰਮ ਪਾਲਣ ਤੇ ਫੈਲਾਉਣ ਵਾਲੀਆਂ ਸੱਭੇ ਸੋਚਾਂ ਬਿਰਤੀਆਂ, ਸੋਧਵਾਦੀ ਵਿਚਾਰਧਾਰਾ ਅਤੇ ਸਿਆਸਤ ਦੇ ਅਸਰਾਂ ਦੀ ਸ਼ਨਾਖਤ ਲਈ ਸਥਾਪਤ ਪਛਾਣ ਚਿੰਨ੍ਹ ਬਣ ਗਈਆਂ। ਇਨਕਲਾਬੀ ਜਮਾਤੀ ਘੋਲਾਂ ਵਿਸ਼ੇਸ਼ ਕਰ ਕੇ ਇਨਕਲਾਬੀ ਜ਼ਰਈ ਘੋਲਾਂ ਦੇ, ਅਮਲੀ ਕਸਵੱਟੀ ਵਜੋਂ ਮਿੱਤਰਾਂ ਅਤੇ ਦੁÎਸ਼ਮਣਾਂ ਦੀ ਸ਼ਨਾਖਤ ਦਾ ਪੈਮਾਨਾ ਬਣ ਜਾਣ ਨਾਲ, ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦੇ ਚੌਖਟੇ ਅੰਦਰ ਸੰਗੀ ਤਲਾਸ਼ਣ ਅਤੇ ਬਣਾਉਣ ਦੀ ਸੋਧਵਾਦੀ ਬਿਰਤੀ ਬੇਨਕਾਬ ਹੋਣ ਲੱਗੀ। ਪਾਰਲੀਮਾਨੀ ''ਸਾਂਝੇ ਮੋਰਚਿਆਂ'' ਵਿਚਲੇ, ਸੋਧਵਾਦੀਆਂ ਦੇ ਜੋਟੀਦਾਰ ਇਨਕਲਾਬੀ ਜਮਾਤੀ ਘੋਲਾਂ 'ਤੇ ਬੇਤਹਾਸ਼ਾ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦੇ ਨਿਰਲੱਜ ਵਕੀਲਾਂ ਵਜੋਂ ਸਾਹਮਣੇ ਆ ਗਏ। ਕੀ ਅਕਾਲੀ, ਕੀ ਜਨਸੰਘੀ, ਕੀ ਸੋਸਲਿਸਟ ਕੀ, ਨਕਲੀ ਕਮਿਊਨਿਸਟ ਨਕਸਲਬਾੜੀ ਦੇ ਝੰਜੋੜੇ ਨੇ ਸਭਨਾ ਨੂੰ ਹਮਾਮ 'ਚ ਨੰਗੇ ਕਰ ਦਿੱਤਾ। ਨਕਸਲਬਾੜੀ ਦੀ ਘਟਨਾ ਸਮੇਂ ਦੁਨੀਆਂ ਭਰ ਅੰਦਰ ਖਰੁਸ਼ਚੋਵ-ਮਾਰਕਾ ਸੋਧਵਾਦੀ ਲਾਣੇ ਵੱਲੋਂ ਉਭਾਰੇ ''ਪੁਰਅਮਨ ਤਬਦੀਲੀ'' ਦੇ ਭਰਮਾਊ ਵਿਚਾਰ ਬਾਰੇ ਬਹਿਸ ਜਾਰੀ ਸੀ। ਭਾਰਤੀ ਸੋਧਵਾਦੀਆਂ ਵੱਲੋਂ ਇਸ ਵਿਚਾਰ ਤੋਂ ਤਾਕਤ ਲਈ ਜਾ ਰਹੀ ਸੀ। ਇਸ ਵਿਚਾਰ ਖਿਲਾਫ ਜੱਦੋਜਹਿਦ ਨੂੰ ਨਕਸਲਬਾੜੀ ਦੀ ਬਗਾਵਤ ਨੇ ਨਵੀਂ ਤਾਕਤ ਮੁਹੱਈਆ ਕੀਤੀ। ਇਹ ਬਗਾਵਤ ਪੁਰਅਮਨ ਤਬਦੀਲੀ ਦੇ ਵਿਚਾਰਾਂ ਦਾ ਅਮਲੀ ਖੰਡਨ ਹੋ ਨਿੱਬੜੀ । ਇਸ ਨੇ ਦੱਬੀਆਂ ਕੁਚਲੀਆਂ ਜਮਾਤਾਂ 'ਤੇ ਜ਼ਬਰ ਢਾਹੁਣ ਵਾਲੀ ਅਤੇ ਇਨਕਲਾਬੀ ਤਬਦੀਲੀ ਦਾ ਰਾਹ ਰੋਕਣ ਵਾਲੀ ਖੂੰਖਾਰ ਸ਼ਕਤੀ ਵਜੋਂ ਰਾਜ ਭਾਗ ਦੀ ਅਸਲੀਅਤ ਬੇਨਕਾਬ ਕਰ ਦਿੱਤੀ। ਇਨਕਲਾਬੀ ਸਮਾਜਕ ਤਬਦੀਲੀ ਦਾ ਪ੍ਰੋਗਰਾਮ ਲਾਗੂ ਕਰਨ ਲਈ ਮੁਕਾਬਲੇ ਦੀ ਰਾਜ ਸੱਤਾ ਦੀ ਉਸਾਰੀ ਦੇ ਕੇਂਦਰੀ ਮਹੱਤਵ ਨੂੰ ਉਭਾਰ ਦਿੱਤਾ। ਨਕਸਲਬਾੜੀ ਦੇ ਤਜਰਬੇ ਨੇ ਦਰਸਾ ਦਿੱਤਾ ਕਿ ਮੁਕਾਬਲੇ ਦੀ ਤਾਕਤ ਉਸਾਰੇ ਬਿਨਾ ਲੋਕ ਖੁਦ ਹਾਕਮ ਜਮਾਤਾਂ ਵੱਲੋਂ ਐਲਾਨੇ ਸੁਧਾਰ ਵੀ ਲਾਗੂ ਨਹੀਂ ਕਰਵਾ ਸਕਦੇ - ਕਿਸੇ ਇਨਕਲਾਬੀ ਜ਼ਰਈ ਪਰੋਗਰਾਮ ਨੂੰ ਲਾਗੂ ਕਰਨ ਦੀ ਤਾਂ ਗੱਲ ਹੀ ਛੱਡੋ। ਦੁਜੇ ਪਾਸੇ ਇਸ ਬਗਾਵਤ ਨੇ ਆਪਣੀ ਤਾਕਤ ਦੇ ਜੋਰ ਰਾਜ ਭਾਗ ਦੀ ਸ਼ਕਤੀ ਨੂੰ ਚੁਣੌਤੀ ਦੇਣ ਅਤੇ ਸੱਤਾ ਆਪਣੇ ਹੱਥ ਲੈਣ ਦੇ ਮਾਮਲੇ 'ਚ ਲੋਕ ਸਮੂਹਾਂ ਦੇ ਅਥਾਹ ਇਨਕਲਾਬੀ ਤੰਤ ਨੂੰ ਉਜਾਗਰ ਕੀਤਾ। ਇਉਂ ਨਕਸਲਬਾੜੀ ਦੀ ਬਗਾਵਤ ਨੇ ''ਪੁਰਅਮਨ ਤਬਦੀਲੀ'' ਦੇ ਸੋਧਵਾਦੀ ਪੈਰੋਕਾਰਾਂ ਅਤੇ ਕਮਿਊਨਿਸਟ ਇਨਕਲਾਬੀਆਂ ਦਰਮਿਆਨ ਨਿਖੇੜੇ ਦੀ ਲਕੀਰ ਨੂੰ ਪੱਕੇ ਪੈਰੀਂ ਕਰ ਦਿੱਤਾ। ਕੁੱਲ ਮਿਲਾ ਕੇ ਇਸ ਬਗਾਵਤ ਨੇ ਦਰਸਾ ਦਿੱਤਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਾਂਗ ਹੀ 'ਮਾਰਕਸੀ' ਪਾਰਟੀ ਦੀ ਲੀਡਰਸ਼ਿੱਪ ਵੀ 1947 ਦੀ ਨਕਲੀ ਆਜ਼ਾਦੀ ਦੀ ਢੰਡੋਰਚੀ ਹੈ। ਪਾਰਲੀਮਾਨੀ ਸੰਸਥਾਵਾਂ ਦੇ ਮੋਹ ਜਾਲ 'ਚ ਬੁਰੀ ਤਰ੍ਹਾਂ ਜਕੜੀ ਹੋਈ ਹੈ। ਇਸ ਮੋਹ ਜਾਲ ਸਦਕਾ ਹੀ ਆਪਾਸ਼ਾਹ ਭਾਰਤੀ ਰਾਜ ਨੂੰ ਬੁਰਜੂਆ-ਜਮਹੂਰੀਅਤ ਕਰਾਰ ਦਿੰਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਸਾਝ ਭਿਆਲੀ ਦੀ ਮੁਦਈ ਹੈ। ਕਨੂੰਨਵਾਦ ਅਤੇ ਸੁਧਾਰਵਾਦ ਦੀ ਜਿੱਲ੍ਹਣ 'ਚ ਧਸੀ ਹੋਈ ਹੈ। ਖਰੁਸ਼ਚੋਵ ਮਾਰਕਾ ਸੋਧਵਾਦ ਨਾਲੋਂ ਵਖਰੇਵੇਂ ਦੀ ਇਸ ਦੀ ਲਕੀਰ ਨਕਲੀ ਹੈ। ਰੂਸੀ ਸਮਾਜਕ ਸਾਮਰਾਜ ਨਾਲ ਸਾਂਝ ਭਿਆਲੀ ਦੀ ਲੋੜ ਕਰਕੇ ਇਹ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਨੂੰ ਨਾਲੇ ਸੋਧਵਾਦੀ ਨਾਲੇ ਸਮਾਜਵਾਦੀ ਕਰਾਰ ਦੇਣ ਦੀ ਆਪਾ ਵਿਰੋਧੀ ਪੁਜੀਸ਼ਨ ਲੈਂਦੀ ਹੈ। ਇਸੇ ਵਜ੍ਹਾ ਕਰਕੇ ਇਹ ਸਰਮਾਏਦਾਰਾ ਮੁੜ ਬਹਾਲੀ ਦੀਆਂ ਸ਼ਕਤੀਆਂ ਖਿਲਾਫ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਰਾਹੀਂ ਬੋਲੇ ਹੱਲੇ ਤੋਂ ਨਾਖੁਸ਼ੀ ਜਾਹਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕੌਮਾਂਤਰੀ ਪੱਧਰ 'ਤੇ ਵੀ ਅਤੇ ਮੁਲਕ ਪੱਧਰ 'ਤੇ ਵੀ ਇਹ ਸੋਧਵਾਦੀ ਕੈਂਪ ਦੇ ਘੇਰੇ 'ਚ ਹੈ। ਇਉਂ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਕੈਂਪ ਅਤੇ ਸੋਧਵਾਦੀ ਕੈਂਪ 'ਚ ਸਪਸ਼ਟ ਨਿਖੇੜੇ ਦੀ ਲਕੀਰ ਖਿੱਚਣ 'ਚ ਨਕਸਲਬਾੜੀ ਲਹਿਰ ਨੇ ਇਤਿਹਾਸਕ ਭੂਮਿਕਾ ਅਦਾ ਕੀਤੀ। ਨਕਸਲਬਾੜੀ ਦੀ ਘਟਨਾ ਨੂੰ 46 ਵਰ੍ਹੇ ਬੀਤ ਚੁੱਕੇ ਹਨ। ਇਸ ਅਰਸੇ ਦੌਰਾਨ ਕੌਮਾਂਤਰੀ ਅਤੇ ਮੁਲਕ ਦੀਆਂ ਕਮਿਊਨਿਸਟ ਇਨਕਲਾਬੀ ਲਹਿਰਾਂ ਵੱਡੀਆਂ ਉਥਲ-ਪੁਥਲਾਂ, ਪ੍ਰਾਪਤੀਆਂ ਅਤੇ ਪਛਾੜਾਂ ਦੇ ਅਮਲਾਂ 'ਚੋਂ ਗੁਜਰੀਆਂ ਹਨ। ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਇਸ ਦੇ ਅੰਦਰੋਂ ਕਿੰਨੇ ਹੀ ਵਿਚਾਰਧਾਰਕ-ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਨਕਸਲਬਾੜੀ ਦੀ ਬਗਾਵਤ ਨਾਲ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਮਹੱਈਆ ਹੋਇਆ ਵਿਚਾਰਧਾਰਕ ਸਿਆਸੀ ਅਧਾਰ ਲਗਾਤਾਰ ਹਰ ਕਿਸਮ ਦੇ ਭਟਕਾਊ ਰੁਝਾਨਾਂ ਦੀ ਸ਼ਨਾਖਤ ਕਰਨ ਦਾ ਪੈਮਾਨਾ ਅਤੇ ਇਨ੍ਹਾਂ ਨੂੰ ਬੇਨਕਾਬ ਕਰਨ ਦਾ ਹਥਿਆਰ ਬਣਦਾ ਆ ਰਿਹਾ ਹੈ। ਕੌਮਾਂਤਰੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਮ ਸੇਧ ਅਤੇ ਨਿਰਣਿਆਂ ਦੀ ਰੌਸ਼ਨੀ 'ਚ ਅਤੇ ਸਾਮਰਾਜੀ ਗਲਬੇ ਹੇਠਲੇ ਅਧੀਨ ਮੁਲਕਾਂ ਦੇ ਇਨਕਲਾਬਾਂ ਸਬੰਧੀ ਮਾਓ-ਵਿਚਾਰਧਾਰਾ ਦੀਆਂ ਮੂਲ ਸਥਾਪਨਾਵਾਂ ਦੀ ਰੌਸ਼ਨੀ 'ਚ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਆਪਣੀ ਲੀਹ ਵਿਕਸਤ ਕਰ ਲੈਣ ਨਾਲ, ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੇ ਹੋਰ ਠੋਸ ਸ਼ਕਲ ਅਖਤਿਆਰ ਕੀਤੀ। ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਅਧਾਰ ਬਣਾ ਕੇ ਘੜੀ ਗਈ ਇਹ ਠੋਸ ਲੀਹ ਅੱਜ ਕਿਸੇ ਵੀ ਗਲਤ ਰੁਝਾਣ, ਭਟਕਣ ਜਾਂ ਥਿੜਕਣ ਦੀ ਪਛਾਣ ਕਰਨ ਅਤੇ ਇਸ ਖਿਲਾਫ ਜੱਦੋਜਹਿਦ ਕਰਨ ਲਈ ਭਰੋਸੇਯੋਗ ਅਧਾਰ ਮੁਹੱਈਆ ਕਰਦੀ ਹੈ। ਕਮਿਊਨਿਸਟ ਇਨਕਲਾਬੀ ਲਹਿਰ ਨੂੰ ਲੀਹੋਂ ਭਟਕਉਣ ਲਈ ਇਸ ਦੇ ਅੰਦਰੋਂ ਸਮੇਂ ਸਮੇਂ ਉੱਠੀਆਂ ਭਟਕਣਾਂ, ਰੁਝਾਣਾਂ ਅਤੇ ਝੁਕਾਵਾਂ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਧੁੱਸ (1) ਇੱਕ ਜਾਂ ਦੂਜੇ ਢੰਗ ਨਾਲ ਮਹਾਨ ਬਹਿਸ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਅਪਣਾਏ ਨਿਰਣਿਆਂ ਨੂੰ ਇਕ ਜਾਂ ਦੂਜੇ ਢੰਗ ਨਾਲ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। (2) ਇਨ੍ਹਾਂ ਦੀ ਰੌਸ਼ਨੀ 'ਚ ਘੜੇ ਗਏ ਭਾਰਤੀ ਇਨਕਲਾਬ ਦੇ ਰਾਹ ਨੂੰ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਿਤ ਰਹੀ ਹੈ। ਵਿਸ਼ੇਸ਼ ਕਰਕੇ ਗਲਤ ਰੁਝਾਨਾਂ, ਭਟਕਣਾਂ ਅਤੇ ਝੁਕਾਵਾਂ ਦੇ ਝੰਡਾਬਰਦਾਰ ਪਛੜੇ ਮੁਲਕਾਂ ਦੇ ਸਾਮਰਾਜੀ ਪ੍ਰਬੰਧ ਅਤੇ ਮੁਲਕਾਂ ਨਾਲ (ਅਧੀਨਗੀ ਵਾਲੇ) ਰਿਸ਼ਤੇ ਇਨ੍ਹਾਂ ਦੇ ਰਾਜਾਂ ਅਤੇ ਹਾਕਮ ਜੁੰਡਲੀਆਂ ਦੇ (ਦਲਾਲ) ਖਾਸੇ, ਸਾਮਰਾਜੀ ਮੁਲਕਾਂ ਦੇ (ਸਮਾਜਵਾਦੀ) ਇਨਕਲਾਬਾਂ ਅਤੇ ਇਨ੍ਹਾਂ ਦੇ ਗਲਬੇ ਹੇਠਲੇ ਅਧੀਨ ਮੁਲਕਾਂ ਦੇ (ਨਵ ਜਮਹੂਰੀ) ਇਨਕਲਾਬਾਂ ਦਰਮਿਆਨ ਬੁਨਿਆਦੀ ਵਖਰੇਵੇਂ ਅਧੀਨ ਮੁਲਕਾਂ ਦੇ ਇਨਕਲਾਬਾਂ 'ਚ ਜ਼ਰੱਈ ਸਵਾਲ, ਲਮਕਵੇਂ ਲੋਕ ਯੁੱਧ ਅਤੇ ਸਾਂਝੇ ਮੋਰਚੇ ਦੇ ਮਹੱਤਵ ਸਬੰਧੀ ਨਿਰਣਿਆਂ ਅਤੇ ਇਨ੍ਹਾਂ ਦੀਆਂ ਅਮਲੀ ਅਰਥ-ਸੰਭਾਵਨਾਵਾਂ ਤੋਂ ਸਿੱਧੀ ਜਾਂ ਗੁੱਝੀ ਸਕਲ 'ਚ ਇਨਕਾਰੀ ਹੁੰਦੇ ਰਹੇ ਹਨ। ਨਕਸਲਬਾੜੀ ਲਹਿਰ ਦੇ ਅੰਦਰੋਂ ਉੱਠੀਆਂ ਭਟਕਣਾਂ ਨੇ ਚਾਹੇ ਤਿੰਨ ਸੰਸਾਰਾਂ ਦੇ ਬਦਨਾਮ ਸਿਧਾਂਤ ਦੀ ਓਟ 'ਚ ''ਰੂਸ ਵਿਰੋਧੀ ਗੈਰ-ਫਾਸ਼ੀ ਤਾਕਤਾਂ'' ਦਾ ਸਾਂਝਾ ਮੋਰਚਾ ਉਸਾਰਨ ਦਾ ਹੋਕਾ ਦਿੱਤਾ ਹੋਵੇ, ਜਰੱਈ ਸਬੰਧਾਂ 'ਚ ਪੂੰਜੀਵਾਦੀ ਤਬਦੀਲੀਆਂ ਅਤੇ ਨਵ-ਬਸਤੀਵਾਦੀ ਦੌਰ ਦੇ ''ਨਵੇਂ ਲੱਛਣਾਂ'' ਦੀ ਦਲੀਲ ਦੇ ਕੇ ਮੁਲਕ ਦੇ (ਅਰਧ ਜਗੀਰੂ ਅਰਧ ਬਸਤੀਵਾਦੀ) ਖਾਸੇ, ਸਾਮਰਾਜ ਨਾਲ (ਅਸਿੱਧੀ ਗੁਲਾਮੀ ਦੇ) ਰਿਸ਼ਤੇ ਅਤੇ ਇਨਕਲਾਬ ਦੇ(ਨਵ-ਜਮਹੂਰੀ) ਪੜਾਅ ਬਾਰੇ ਬਦਲਵੇਂ ਨਿਰਣੇ ਪੇਸ਼ ਕੀਤੇ ਜਾਂਦੇ ਹੋਣ ਜਾਂ ਮੌਕਾ ਮੇਲ ਦੇ ਸਿਧਾਂਤ ਰਾਹੀਂ ਸੰਸਾਰ ਇਨਕਲਾਬ 'ਚ ਪਛੜੇ ਮੁਲਕਾਂ ਦੀ ਯੁੱਧਨੀਤਕ ਮਹੱਤਤਾ ਅਤੇ ਇਨ੍ਹਾਂ ਮੁਲਕਾਂ ਅੰਦਰ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਦੀ ਮਹੱਤਤਾ ਨੂੰ ਨਕਾਰਨ ਦੇ ਯਤਨ ਕੀਤੇ ਹੋਣ- ਸਭਨਾ ਮਾਮਲਿਆਂ 'ਚ ਮਹਾਨ ਬਹਿਸ ਵੇਲੇ ਦੇ ਬੁਨਿਆਦੀ ਨਿਰਣਿਆਂ ਅਤੇ ਇਨ੍ਹਾਂ ਦੀ ਰੌਸ਼ਨੀ 'ਚ ਨਕਸਲਬਾੜੀ ਲਹਿਰ ਵੱਲੋਂ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਕੀਤੇ ਨਿਰਣਿਆਂ ਨੂੰ ਸੋਧਣ ਅਤੇ ਇਉਂ ਮਾਓ-ਵਿਚਾਰਧਾਰਾ ਦੀਆਂ ਮੂਲ ਧਾਰਨਾਵਾਂ ਨੂੰ ਸੋਧਣ ਦੀ ਸਾਂਝੀ ਧੁੱਸ ਵੇਖੀ ਜਾ ਸਕਦੀ ਹੈ। ਦਰੁਸਤ ਇਨਕਲਾਬੀ ਲੀਹ ਤੋਂ ਖੱਬੀਆਂ ਜਾਂ ਸੱਜੀਆਂ ਭਟਕਣਾਂ ਜਾਂ ਥਿੜਕਣਾਂ ਦਾ ਸਾਂਝਾ ਤੱਤ ਅਕਸਰ ਹੀ ਇਨਕਲਾਬੀ ਜ਼ਰਈ ਲਹਿਰ ਦੀ ਉਸਾਰੀ ਅਤੇ ਲਮਕਵੇਂ ਲੋਕਯੁੱਧ ਦੇ ਰਾਹ ਤੋਂ ਲਾਂਭੇ ਜਾਣ ਦੀ ਉੱਭਰਵੀਂ ਸ਼ਕਲ ਅਖਤਿਆਰ ਕਰਦਾ ਰਿਹਾ ਹੈ। ਇਸ ਨੇ ਕਦੇ ''ਜਮਾਤੀ ਦੁਸਮਣਾਂ'' ਦੇ ਸਫਾਏ ਦੀ ਲੀਹ ਨੂੰ ਇਨਕਲਾਬੀ ਜ਼ਰਈ ਲਹਿਰ ਦੇ ਬਦਲ ਵਜੋਂ ਉਭਾਰਨ ਦੀ ਖੱਬੀ ਸ਼ਕਲ ਅਖਤਿਆਰ ਕੀਤੀ ਹੈ ਅਤੇ ਕਦੇ ਕਾਨੂੰਨੀ ਮੌਕਿਆਂ ਦੀ ਵਰਤੋਂ ਦੇ ਨਾਂ ਹੇਠ ਖੁਲ੍ਹੀ ਪਾਰਟੀ ਉਸਾਰਨ ਦੀ ਸੇਧ ਪੇਸ਼ ਕਰਕੇ ਜਾਂ ਇਨਕਲਾਬੀ ਜ਼ਰਈ ਲਹਿਰ ਪ੍ਰਤੀ ਰਵੱਈਏ ਦੇ ਪੈਮਾਨੇ ਨੂੰ ਲਾਂਭੇ ਰੱਖ ਕੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੀ ਸੱਜੀ ਸ਼ਕਲ ਅਖਤਿਆਰ ਕੀਤੀ ਹੈ। ਪਰ ਗਲਤ ਰੁਝਾਨਾਂ, ਭਟਕਣਾਂ , ਝੁਕਾਵਾਂ ਅਤੇ ਥਿੜਕਣਾਂ ਦੇ ਹੱਲਿਆਂ ਅਤੇ ਇਨ੍ਹਾਂ ਸਦਕਾ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਹੋਏ ਵਕਤੀ ਹਰਜਿਆਂ ਦੇ ਬਾਵਜੂਦ ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਦਾ ਪੈਮਾਨਾ ਗਲਤ ਝੁਕਾਵਾਂ ਅਤੇ ਰੁਝਾਨਾਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਖਿਲਾਫ ਜੱਦੋਜਹਿਦ ਕਰਨ ਦਾ ਅਧਾਰ ਬਣਦਾ ਆ ਰਿਹਾ ਹੈ। ਨਕਸਲਬਾੜੀ ਦੀ ਵਿਚਾਰਧਾਰਾ ਦੇ ਅਧਾਰ 'ਤੇ ਘੜਿਆ ਕਮਿਊਨਿਸਟ ਇਨਕਲਾਬੀ ਲੀਹ ਦਾ ਬੁਨਿਆਦੀ ਚੌਖਟਾ ਹੀ ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਮੁੜ ਪਾਲਾਬੰਦੀ ਅਤੇ ਭਾਰਤ ਅੰਦਰ ਕਮਿਊਨਿਸਟ ਪਾਰਟੀ ਦੀ ਮੁੜ ਜਥੇਬੰਦੀ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣ ਰਿਹਾ ਹੈ। ਕਮਿਊਨਿਸਟ ਇਨਕਲਾਬੀ ਲਹਿਰ ਸਾਹਮਣੇ ਮੌਜੂਦ ਵੱਡੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਬਾਵਜੂਦ ਨਕਸਲਬਾੜੀ ਦੇ ਝੰਜੋੜੇ ਨਾਲ ਇਹਦੇ ਜੁੱਸੇ 'ਚ ਹੋਇਆ ਨਵੀਂ ਸੇਧ ਅਤੇ ਸ਼ਕਤੀ ਦਾ ਸੰਚਾਰ ਅੱਜ ਵੀ ਇਸਦੇ ਖੂਨ ਅੰਦਰ ਮੌਜੂਦ ਹੈ। ਭਾਰਤੀ ਕਮਿਊਨਿਸਟ ਲਹਿਰ ਦੇ 1967 ਤੋਂ ਪਹਿਲਾਂ ਅਤੇ ਮਗਰੋਂ ਦੇ ਦੌਰ ਦਾ ਇਹ ਬੁਨਿਆਦੀ ਵਖਰੇਵਾਂ ਨਕਸਲਬਾੜੀ ਦੀ ਚਿਰ ਸਥਾਈ ਮੋਹਰਛਾਪ ਦਾ ਨਤੀਜਾ ਹੈ। ਭਾਰਤੀ ਇਨਕਲਾਬ ਦਾ ਰਾਹ ਨਕਸਲਬਾੜੀ ਦੀ ਲੋਅ ਨਾਲ ਇਸ ਦੀ ਜਿੱਤ ਤੱਕ ਜਗਮਗਾਉਂਦਾ ਰਹਿਣਾ ਹੈ।
****
Subscribe to:
Posts (Atom)