Sunday, May 7, 2017

(09) ਨਕਸਲਬਾੜੀ ਬਗਾਵਤ ਅਤੇ ਮਜ਼ਦੂਰ ਜਮਾਤ

ਨਕਸਲਬਾੜੀ ਕਿਸਾਨ ਬਗਾਵਤ ਨੇ ਕਿਸਾਨ ਲਹਿਰ ਦੀ ਉਸਾਰੀ ਲਈ ਮਜ਼ਦੂਰ ਜਮਾਤ ਦੀ ਅਗਵਾਈ ਅਤੇ ਮਜ਼ਦੂਰ ਕਿਸਾਨ ਏਕਤਾ ਦੀ ਅਹਿਮੀਅਤ ਉਭਾਰ ਕੇ ਸਾਹਮਣੇ ਲਿਆਂਦੀ। ਨਕਸਲਬਾੜੀ ਬਗਾਵਤ ਬਾਰੇ ਕਾਨੂੰ ਸਾਨਿਆਲ ਵੱਲੋਂ ਲਿਖੀ ਲੰਮੀ ਲਿਖਤ 'ਚੋਂ ਇਸ ਬਗਵਾਤ 'ਚ ਮਜ਼ਦੂਰ ਜਨਸਮੂਹਾਂ ਦੇ ਰੋਲ ਨਾਲ ਸੰਬੰਧਿਤ ਕੁਝ ਸੰਖੇਪ ਅੰਸ਼ ਛਾਪ ਰਹੇ ਹਾਂ: ਸੰਪਾਦਕ


      1955 ਤੋਂ 1957 ਦਾ ਦੂਜਾ ਪੜਾਅ ਨਕਸਲਬਾੜੀ ਇਲਾਕੇ ਦੇ ਮਜਦੂਰਾਂ ਤੇ ਕਿਸਾਨਾਂ ਦੇ ਸਾਂਝੇ ਜਮਾਤੀ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਸ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਹ ਘੋਲ ਦੀ ਉਚੇਰੀ ਪੱਧਰ ਸੀ। ਇਹ ਪੱਧਰ ਉਚੇਰੀ ਦੋ ਕਾਰਨਾਂ ਕਰਕੇ ਸੀ। ਮਜਦੂਰ ਕਿਸਾਨ ਏਕਤਾ ਕੇਵਲ ਨਾਅਰੇਬਾਜੀ ਹੀ ਨਹੀਂ ਸੀ, ਮਜਦੂਰ ਜਮਾਤ ਇਹ ਸਮਝਦੀ ਸੀ ਕਿ ਆਪਣੀ ਜਮਾਤ ਦੀਆਂ ਮੰਗਾਂ ਮੰਨਵਾਉਣ ਲਈ ਕਿਸਾਨੀ ਦੀ ਸਰਗਰਮ ਘੋਲ ਵਿਚ ਕਿਸਾਨੀ ਦੀ ਸਰਗਰਮ ਮਦਦ ਹਾਸਲ ਕੀਤੀ।ਸੰਖੇਪ 'ਚ ਮਜਦੂਰ ਜਮਾਤ ਅਤੇ ਕਿਸਾਨੀ ਦਾ ਪੱਕਾ ਗਠਜੋੜ ਦਾ ਵਿਕਾਸ ਜਮਾਤੀ ਘੋਲ ਰਾਹੀਂ ਹੋਇਆ। 1967 ਤੱਕ ਇਹ ਇਸੇ ਤਰ੍ਹਾਂ ਹੀ ਰਿਹਾ।......ਜਮਾਤੀ ਘੋਲ ਨੇ ਆਪ ਹੀ ਏਹਨਾਂ ਦੇ ਕਾਨੂੰਨੀ ਭਰਮਜਾਲ ਨੂੰ ਤੋੜਕੇ ਰੱਖ ਦਿੱਤਾ ਅਤੇ ਨਤੀਜੇ ਵਜੋਂ ਉਹਨਾਂ ਨੇ ਰਸਮੀ ਅਮਨ ਭਰਪੂਰ ਢੰਗਾਂ ਤੇ ਟੇਕ ਰੱਖਣ ਦੀ ਬਜਾਏ ਆਪਣੇ ਆਪ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਕਰ ਲਿਆ। ਸਾਲ 1955-56 ਨਕਸਲਬਾੜੀ ਦੇ ਮਜਦੂਰਾਂ ਕਿਸਾਨਾ ਦੇ ਯਾਦਗਾਰੀ ਸਾਲ ਸਨ। ।955 ਵਿਚ ਚਾਹ ਮਜਦੂਰਾਂ ਦੇ ਬੋਨਸ ਦੇ ਘੋਲ ਦੌਰਾਨ ਹਜਾਰਾਂ ਚਾਹ ਮਜਦੂਰਾਂ ਅਤੇ ਕਿਸਾਨਾਂ ਨੇ ਨਾ ਕੇਵਲ ਚਾਹ ਦੇ ਬਾਗਾਂ ਦੇ ਮਾਲਕਾਂ ਨੂੰ ਸਗੋਂ ਪੁਲਸ ਨੂੰ ਵੀ ਪਛਾੜ ਦਿੱਤਾ। ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਬੋਨਸ ਦੀ ਲੜਾਈ ਨੂੰ ਰਾਜਨੀਤਕ ਲੜਾਈ ਵਿਚ ਬਦਲ ਦਿੱਤਾ...... ਜੂਨ ਤੋਂ ਦਸੰਬਰ 1966 ਵਿਚਕਾਰਲੇ ਸਮੇਂ ਨੂੰ ਨਕਸਲਬਾੜੀ ਬਗਾਵਤ ਲਈ ਇਕ ਹੁਲਾਰ-ਪੈੜਾ ਕਿਹਾ ਜਾ ਸਕਦਾ ਹੈ। ਜਿਲਾ ਤੇ ਸਥਾਨਕ ਪਾਰਟੀ ਕਾਡਰ ਨੇ ਚਾਹ ਕਾਮਿਆਂ ਅੰਦਰ ਜਰਈ ਇਨਕਲਾਬ ਦੀ ਸਿਆਸਤ ਦਾ ਪਰਚਾਰ ਕੀਤਾ। ਨਤੀਜੇ ਵਜੋਂ ਚਾਹ-ਕਾਮਿਆਂ ਅੰਦਰਲੇ ਪਾਰਟੀ ਮੈਂਬਰ ਅਤੇ ਸਥਾਨਕ ਚਾਹ-ਕਾਮੇ ਇਨਕਲਾਬੀ ਪਾਰਟੀ ਕਾਡਰ ਦੁਆਲੇ ਲਾਮਬੰਦ ਹੋ ਗਏ। ਇਕ ਪਾਸੇ ਸੋਧਵਾਦੀ ਯੂਨੀਅਨ ਲੀਡਰਾਂ ਵਿਰੁੱਧ ਮਜਦੂਰਾਂ ਦੀ ਅਸਤੁੰਸਟਤਾ ਅਤੇ ਦੂਜੇ ਪਾਸੇ ਆਰਥਕ ਸੰਕਟ ਨੇ ਮਜਦੂਰਾਂ ਨੂੰ ਘੋਲ ਵਲ ਧੱਕ ਦਿਤਾ। ਏਸ ਪੱਖੋਂ ਸਤੰਬਰ 1966 ਵਿਚ ਚਾਹ-ਸਨੱਅਤ ਵਿਚ ਨੌਂ ਦਿਨਾਂ ਦੀ ਆਮ ਹੜਤਾਲ ਨੇ ਨਕਸਲਬਾੜੀ ਬਗਾਵਤ ਲਈ ਤਿਆਰੀ ਦਾ ਰੋਲ ਨਿਭਾਇਆ ਅਤੇ ਚਾਹ-ਕਾਮਿਆਂ ਨੇ ਆਗੂ ਦਸਤੇ ਦਾ ਰੋਲ ਅਦਾ ਕੀਤਾ। ਜਦੋਂ ਨਾਲ ਜੁੜਵੇਂ ਜਲਪਾਈਗੁੜੀ ਜਿਲੇ ਵਿਚ ਚਾਹ-ਕਾਮਿਆਂ ਦੀ ਹੜਤਾਲ ਖਿੰਡ-ਪੁੰਡ ਗਈ ਸੀ ਤਾਂ ਦਾਰਜਲਿੰਗ ਜਿਲੇ ਦੇ ਚਾਹ-ਕਾਮਿਆਂ ਦੇ ਖਾੜਕੂ ਰੋਂਅ ਨੇ ਸੋਧਵਾਦੀ ਲੀਡਰਸਿਪ ਅੰਦਰ ਕੰਬਣੀ ਛੇੜ ਦਿਤੀ।ਉਸਨੇ  ਕਾਹਲੀ ਕਾਹਲੀ ਹੜਤਾਲ ਨੂੰ ਸਮੇਟਣ ਦਾ ਰਾਹ ਅਖਤਿਆਰ ਕੀਤਾ।ਦਾਰਜਲਿੰਗ ਜਿਲੇ ਵਿਚ ਸੰਨ 1965 ਦੀ ਹੜਤਾਲ ਨਾਲੋਂ ਵਧ ਪਸਾਰਾ ਸੀ। ਇਸ ਤੋਂ ਇਲਾਵਾ ਲਾਲ ਝੰਡਾ ਯੂਨੀਅਨ ਦੇ ਮਜਦੂਰਾਂ, ਹੋਰ ਯੂਨੀਅਨ ਦੇ ਮਜਦੂਰਾਂ ਅਤੇ ਇਥੋਂ ਤੱਕ ਕਿ ਚਾਹ-ਬਾਗਾਂ ਦੇ ਹਥਿਆਰਬੰਦ ਗਾਰਡਾਂ ਨੂੰ ਵੀ ਹੜਤਾਲ 'ਚ ਸਾਮਲ ਹੋਣਾ ਪਿਆ ਸੀ। ਪਹਾੜੀਆਂ ਵਿਚ ਪੁਲਸ ਨਾਲ ਝੜਪ ਦੌਰਾਨ ਪੁਲਸੀ ਗੋਲੀਆਂ ਨਾਲ ਇਕ ਮਜਦੂਰ ਦੀ ਮੌਤ 'ਤੇ ਮਜਦੂਰਾਂ ਅੰਦਰ ਬਦਲੇ ਦਾ ਰੋਂਅ ਏਨਾ ਭੱਖ ਗਿਆ ਕਿ ਸੋਧਵਾਦੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਦਾਨਾਂ ਵਿਚ, ਭਾਵ ਨਕਸਲਬਾੜੀ ਵਿਚ, ਕਿਸਾਨ ਆਪਣੇ ਜੋਬਨ 'ਤੇ ਚੱਲ ਰਹੇ ਖੇਤੀ ਦੇ ਕੰਮ ਨੂੰ ਲਾਂਭੇ ਛੱਡ ਕੇ ਮਜਦੂਰਾਂ ਦੇ ਪੱਖ ਵਿਚ ਡੱਟ ਕੇ ਖੜ੍ਹ ਗਏ। ਬੁੱਕਲ ਦੇ ਸੱਪ ਨੂੰ ਦੁਰਕਾਰਦੇ ਹੋਏ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਹੜਤਾਲ ਜਾਰੀ ਰੱਖੀ ਅਤੇ ਪੁਲਸ ਨੂੰ ਪਿਛੇ ਹੱਟਣ ਲਈ ਮਜਬੂਰ ਕਰ ਦਿੱਤਾ।ਘੋਲ ਚਾਹ-ਕਾਮਿਆਂ ਦੀ ਆਰਥਕ ਮੰਗ ਦੀਆਂ ਹੱਦਾਂ ਅੰਦਰ ਸੀਮਤ ਨਾ ਰਹਿ ਗਿਆ ਬਲਕਿ ਮਜਦੂਰ ਜਮਾਤ ਤੇ ਕਿਸਾਨੀ ਦੀ ਸਿਆਸੀ ਜਦੋਜਹਿਦ ਵਿਚ ਤਬਦੀਲ ਹੋ ਗਿਆ। ਕਿਸੇ ਮੁੱਢਲੀ ਮੰਗ ਨੂੰ ਮੰਨਵਾਏ ਬਿਨਾਂ ਹੜਤਾਲ ਵਾਪਸ ਲੈ ਕੇ ਸੋਧਵਾਦੀ, ਮਜਦੂਰਾਂ ਵਿਚ ਕਿਤੇ ਵੱਧ ਨਿਖੜ ਗਏ। ਜਿਲਾ ਤੇ ਸਥਾਨਕ ਕਾਡਰ ਨੇ ਇਹ ਹਾਲਤ ਦਾ ਪੂਰਾ ਲਾਹਾ ਲਿਆ ਅਤੇ ਚਾਹ-ਬਾਗਾਂ ਦੀ ਯੂਨੀਅਨ ਦੀਆਂ ਬਰਾਂਚ-ਕਾਨਫਰੰਸਾਂ ਵਿਚੋਂ ਜਰਈ ਇਨਕਲਾਬ ਦੇ ਪਰੋਗਰਾਮ ਬਾਰੇ ਮਤਾ ਪਾਸ ਕਰ ਦਿਤਾ। ਪਹਾੜੀ ਚਾਹ-ਕਾਮਿਆਂ ਦੀ ਸਲਾਨਾ ਕਾਨਫਰੰਸ ਵਿਚ ਸੋਧਵਾਦੀ ਲੀਡਰਾ ਦੀ ਸਖਤ ਨੁਕਤਾਚੀਨੀ ਹੋਈ ਅਤੇ ਉਹਨਾ ਨੂੰ ਟਰੇਡ-:ਯੂਨੀਅਨਾਂ ਵਿਚੋਂ ਬਾਹਰ ਕੱਢ ਦਿਤਾ ਗਿਆ। ਨਕਸਲਬਾੜੀ ਵਿਚ ਚਾਹ-ਬਾਗਾਂ ਦੇ ਮਜਦੂਰਾਂ ਦੀ ਸਲਾਨਾ ਕਾਨਫਰੰਸ ਵਿਚ ਕਦਮ ਹੋਰ ਅੱਗੇ ਵਧ ਗਏ ਅਤੇ ਇਸਨੇ ਕਿਸਾਨਾਂ ਨੂੰ ਜਮੀਨ ਲਈ ਘੋਲ ਛੇੜ ਦੇਣ ਦਾ ਸੱਦਾ ਦੇ ਦਿੱਤਾ। ਜਨਤਕ ਜਥੇਬੰਦੀ ਤੇ ਜਨਤਕ ਘੋਲ ਦੇ ਸੰਬੰਧ ਵਿਚ ਪਾਰਟੀ ਕਾਡਰ ਦੇ ਦਰੁੱਸਤ ਕੰਮ-ਢੰਗ ਨੇ ਜਿਲੇ ਦੇ, ਅਤੇ ਨਾਲ ਹੀ ਨਕਸਲਬਾੜੀ ਇਲਾਕੇ ਦੇ ਮਜਦੂਰ-ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਨਵੀਆਂ ਟਰੇਡ-ਯੂਨੀਅਨ ਉਸਾਰਨ ਅਤੇ ਉਨਾਂ ਨੂੰ ਘੋਲਾਂ ਵਿਚ ਪਾਉਣ ਵਿਚ ਮਦਦ ਕੀਤੀ। ਇਹ ਪਤਾ ਲੱਗਿਆ ਕਿ ਨਕਸਲਬਾੜੀ ਬਗਾਵਤ ਦੌਰਾਨ ਚਾਹ-ਕਾਮਿਆਂ ਨੇ ਕਿਸਾਨ ਘੋਲ ਦੀ ਹਮਾਇਤ ਵਿਚ ਤਿੰਨ ਵਾਰੀ ਆਮ ਹੜਤਾਲ ਕੀਤੀ।......ਚਾਹ-ਕਾਮਿਆ ਦੇ ਸਬੰਧਤ, 1966 ਦੇ ਘੋਲ ਨੇ ਕਿਸਾਨੀ 'ਤੇ ਏਨਾ ਜਬਰਜਸਤ ਪਰਭਾਵ ਪਾਇਆ ਕਿ ਉਸੇ ਸਾਲ ਦੇ ਨਵੰਬਰ-ਦਸੰਬਰ ਵਿਚ ਕਿਸਾਨਾਂ ਦੀ ਫਸਲਾਂ 'ਤੇ ਕਬਜਾ ਕਰਨ ਦੀ ਲਹਿਰ ਛਿੜ ਗਈ। ਇਹ ਲਹਿਰ ਤੇਜੀ ਨਾਲ ਸਾਰੇ ਨਕਸਲਬਾੜੀ ਇਲਾਕੇ ਵਿਚ ਫੈਲ ਗਈ । ਸੰਨ 1958-59 ਦੇ ਘੋਲ ਦੇ ਤਜਰਬੇ ਨੂੰ ਵਰਤੋਂ ਵਿਚ ਲਿਆਉਂਦੇ ਹੋਏ ਅਤੇ ਜਰਈ ਇਨਕਲਾਬ ਦੀ ਸਿਆਸਤ ਨਾਲ ਲੈਸ ਪੁਰ-ਜੋਸ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਜੋਤਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਅੰਦਰ ਦਹਿਸਤ ਪੈਦਾ ਕਰ ਦਿਤੀ। ਹਜਾਰਾਂ ਜਥੇਬੰਦ ਹੋਏ ਹਥਿਆਰਬੰਦ ਕਿਸਾਨਾਂ ਨੇ ਧਾਨ ਦੀ ਕਟਾਈ ਕੀਤੀ ਤੇ ਬੰਦੂਕਾਂ ਵੀ ਖੋਹੀਆਂ ਅਤੇ ਇਹ ਕੁਝ ਬਿਨਾਂ ਕਿਸੇ ਭੇੜੂ ਟੋਲੀਆਂ ਦੇ ਵਾਪਰਿਆ। ਜਦੋ ਹਥਿਆਰਬੰਦ ਪੁਲਸ ਫੋਰਸ ਫਸਲਾਂ 'ਤੇ ਕਬਜਾ ਕਰਨ ਆਈ, ਤਾਂ ਸੈਕੜੇਂ ਹਥਿਆਰਬੰਦ ਚਾਹ-ਕਾਮਿਆਂ ਨੇ ਉਹਨਾਂ ਨੂੰ ਰੋਕਿਆ।...
... ਨਕਸਲਬਾੜੀ ਦੇ ਮਜਦੂਰਾਂ ਤੇ ਕਿਸਾਨਾਂ ਦਾ ਏਕਾ ਹੋਰ ਮਜਬੂਤ ਹੋ ਗਿਆ ਅਤੇ ਇਕ ਪਾਸੇ ਤਾਂ ਗਰੀਬ ਤੇ ਦਰਮਿਆਲੇ ਕਿਸਾਨਾਂ ਵਿਚਕਾਰ ਅਤੇ ਦੂਜੇ ਪਾਸੇ ਕੁਝ ਕੁਝ ਕੁ ਗੋਰੇ ਜਗੀਰਦਾਰਾਂ ਸਮੇਤ ਧਨੀ ਕਿਸਾਨਾਂ ਦੇ ਇਕ ਹਿੱਸੇ ਵਿਚਕਾਰ ਏਕੇ ਦਾ ਅਧਾਰ ਪੈਦਾ ਹੋ ਗਿਆ ਤੇ ਜੋਤੇਦਾਰਾਂ ਨਾਲ ਝੜਪਾਂ ਹੋਣ ਲੱਗ ਪਈਆਂ। ਜੋਤਦਾਰ ਮਜਦੂਰ ਤੇ ਕਿਸਾਨਾਂ ਦੇ ਰਲਵੇ ਸਾਂਝੇ ਟਾਕਰੇ ਸਾਹਮਣੇ ਪਿਛੇ ਹੱਟਣ ਲਈ ਮਜਬੂਰ ਹੋ ਗਏ।ਇਹਨਾ ਹਾਲਤਾਂ ਅੰਦਰ ਕਿਸਾਨੀ ਪਾਰਟੀ ਕਾਡਰ ਨੂੰ, ਜਰਈ ਇਨਕਲਾਬ ਦੇ ਅਮਲੀ ਕਾਰਜ ਦਾ ਐਲਾਨ ਕਰਨ ਲਈ ਮਜਬੂਰ ਕਰਨ ਲੱਗੀ। ਸਿੱਟੇ ਵਜੋਂ, ਜਮੀਨਾ 'ਤੇ ਕਬਜੇ ਦੇ ਸੁਝਾਅ ਧੜਾਧੜ ਅਨੇਕਾਂ ਇਲਾਕਾ ਕਾਨਫਰੰਸਾਂ ਵਿਚੋਂ ਆਉਣੇ ਸੁਰੂ ਹੋ ਗਏ ਅਤੇ ਇਹ ਗੱਲ 7 ਮਈ, 1967 ਨੂੰ ਹੋਈ ਮਜਦੂਰ ਤੇ ਕਿਸਾਨ ਦੀ ਸਾਝੀ ਤਸੀਲ ਕਾਨਫਰੰਸ ਵਿਚ ਪਰਗਟ ਹੋਈ।
7 ਮਈ, 1967 ਦੀ ਇਸ ਇਤਿਹਾਸਕ ਕਾਨਫਰੰਸ ਨੇ ਨਕਸਲਬਾੜੀ ਦੀ ਦੇਣ ਦਿਤੀ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਰਚਣਹਾਰ ਮਜਦੂਰਾ ਤੇ ਕਿਸਾਨਾਂ ਦੇ ਜਨਤਕ ਘੋਲ ਨੇ ਇਸ ਬਗਾਵਤ ਨੂੰ ਜਨਮ ਦਿੱਤਾ। ਜਮੀਨ ਖੋਹਣ ਦੇ ਪਰੋਗਰਾਮ ਨੇ ਕਿਸਾਨੀ ਨੂੰ ਸਿਖਾਇਆ ਕਿ ਪੇਂਡੂ ਇਲਾਕਿਆਂ ਅੰਦਰ ਜੋਤਦਾਰਾਂ ਤੇ ਚਾਹ-ਬਾਗਾਂ ਦੇ ਮਾਲਕਾਂ ਦੀ ਤਾਕਤ ਤੇ ਸਿਆਸੀ ਦਾਬਾ ਭੰਨਕੇ ਅਤੇ ਇਸਦੀ ਥਾਂ ਇਨ੍ਹਾਂ ਇਲਾਕਿਆਂ ਅੰਦਰ ਮਜਦੂਰਾਂ ਤੇ ਕਿਸਾਨਾਂ ਦੀ ਤਾਕਤ ਤੇ ਸਿਆਸੀ ਦਾਬਾ ਸਥਾਪਤ ਕਰਕੇ ਹੀ ਜਰਈ ਇਨਕਲਾਬ ਦਾ ਕਾਰਜ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਨਕਸਲਬਾੜੀ ਦਾ ਸਬਕ ਹੈ: ਜਰਈ ਇਨਕਲਾਬ ਦਾ ਮੁਖ ਤੱਤ ਕਿਸਾਨਾਂ ਨੂੰ ਜਮੀਨ ਵੰਡ ਕੇ ਦੇਣਾ ਹੈ; ਆਪਣੇ ਕਬਜੇ ਹੇਠਲੀ ਜਮੀਨ ਦੀ ਰਾਖੀ ਲਈ ਹੀ ਪੇਂਡੂ ਇਲਾਕਿਆ ਅੰਦਰ ਟਾਕਰੇ ਦਾ ਘੋਲ ਵਿਕਸਤ ਹੋਵੇਗਾ ਜਿਹੜਾ ਮੁੜਕੇ ਸਿਆਸੀ ਤਾਕਤ ਲਈ ਘੋਲ ਵਿਚ ਵਟ ਜਾਏਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜਰਈ ਇਨਕਲਾਬ ਦੇ ਪੜਾਅ ਅੰਦਰ ਜਮੀਨ ਲਈ ਘੋਲ ਤੇ ਸਿਆਸੀ ਤਾਕਤ ਲਈ ਘੋਲ ਆਪਸ ਵਿਚ ਗੁੰਦੇ ਜਾਂਦੇ ਹਨ।...
 ***

No comments:

Post a Comment