ਭਾਰਤ ਦੀ ਧਰਤੀ 'ਤੇ ਬਿਜਲੀ ਕੜਕੀ ਹੈ। ਦਾਰਜਲਿੰਗ ਇਲਾਕੇ ਦੇ ਕਿਸਾਨਾਂ ਨੇ ਬਗਾਵਤ ਕਰ
ਦਿੱਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ, ਭਾਰਤ ਅੰਦਰ
ਪੇਂਡੂ ਇਨਕਲਾਬੀ ਹਥਿਆਰਬੰਦ ਜਦੋਜਹਿਦ ਦਾ ਇਕ ਲਾਲ ਇਲਾਕਾ ਸਥਾਪਤ ਹੋਇਆ ਹੈ। ਇਹ ਭਾਰਤੀ
ਲੋਕਾਂ ਦੀ ਇਨਕਲਾਬੀ ਜਦੋਜਹਿਦ ਅੰਦਰ ਬੇਹੱਦ ਅਹਿਮ ਘਟਨਾ-ਵਿਕਾਸ ਹੈ।
ਪਿਛਲੇ ਕੁਝ
ਮਹੀਨਿਆਂ ਅੰਦਰ, ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ ਕਿਸਾਨ
ਜਨਤਾ ਨੇ ਅਜੋਕੇ ਸੋਧਵਾਦ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਹਨ ਅਤੇ ਰੋਕਾਂ ਭੰਨ ਦਿੱਤੀਆਂ
ਹਨ। ਉਨ੍ਹਾਂ ਨੇ ਜਗੀਰਦਾਰਾਂ ਅਤੇ ਬਾਗਬਾਨਾਂ ਦੇ ਅਨਾਜ, ਜ਼ਮੀਨ ਤੇ ਹਥਿਆਰਾਂ 'ਤੇ ਕਬਜ਼ੇ
ਕਰ ਲਏ ਹਨ, ਸਥਾਨਕ ਜਾਬਰਾਂ ਅਤੇ ਦੁਸ਼ਟ ਸਫੈਦਪੋਸ਼ਾਂ ਨੂੰ ਸਜਾਵਾਂ ਦਿੱਤੀਆਂ ਹਨ ਅਤੇ
ਉਨ੍ਹਾਂ ਨੂੰ ਕੁਚਲਣ ਲਈ ਭੇਜੀ ਗਈ ਪੁਲਸ ਤੇ ਪਿਛਾਖੜੀ ਫੌਜੀ ਟੁਕੜੀਆਂ 'ਤੇ ਘਾਤ ਲਾ ਕੇ
ਹਮਲੇ ਕੀਤੇ ਹਨ। ਇਸ ਤਰ੍ਹਾਂ ਕਿਸਾਨਾਂ ਦੇ ਇਨਕਲਾਬੀ ਹਥਿਆਰਬੰਦ ਸੰਘਰਸ਼ ਦੀ ਆਥਾਹ ਸ਼ਕਤੀ
ਦਾ ਮੁਜ਼ਾਹਰਾ ਕੀਤਾ ਹੈ। ਸਾਰੇ ਸਾਮਰਾਜਵਾਦੀਏ, ਸੋਧਵਾਦੀਏ, ਭ੍ਰਿਸ਼ਟ ਅਫਸਰ, ਸਥਾਨਕ ਜਾਬਰ
ਤੇ ਦੁਸ਼ਟ ਸਫੈਦਪੋਸ਼, ਅਤੇ ਪਿਛਾਖੜੀ ਫੌਜ ਤੇ ਪੁਲਸ ਇਹਨਾਂ ਇਨਕਲਾਬੀ ਕਿਸਾਨਾਂ ਦੀਆਂ
ਨਜ਼ਰਾਂ 'ਚ ਕੁਝ ਵੀ ਨਹੀਂ ਹਨ ਜਿਹੜੇ ਕਿ ਇਨ੍ਹਾਂ ਸਭਨਾਂ ਨੂੰ ਮਿੱਟੀ 'ਚ ਮਿਲਾਉਣ 'ਤੇ
ਉਤਾਰੂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਨੇ ਬਿਲਕੁਲ ਸਹੀ ਗੱਲ ਕੀਤੀ
ਹੈ ਅਤੇ ਠੀਕ ਤਰ੍ਹਾਂ ਕੀਤੀ ਹੈ। ਚੀਨ ਦੇ ਲੋਕ ਅਤੇ ਦੁਨੀਆਂ ਭਰ ਦੇ ਸਾਰੇ
ਮਾਰਕਸਵਾਦੀ-ਲੈਨਿਨਵਾਦੀ ਅਤੇ ਇਨਕਲਾਬੀ ਲੋਕ ਦਾਰਜਲਿੰਗ ਇਲਾਕੇ ਦੇ ਭਾਰਤੀ ਕਿਸਾਨਾਂ ਦੇ
ਇਸ ਇਨਕਲਾਬੀ ਤੂਫਾਨ ਦੀ ਪੁਰਜ਼ੋਸ ਪ੍ਰੰਸ਼ਸ਼ਾ ਕਰਦੇ ਹਨ।
ਭਾਰਤੀ ਕਿਸਾਨਾਂ ਦੀ ਬਗਾਵਤ ਅਤੇ ਭਾਰਤੀ ਲੋਕਾਂ ਦਾ ਇਨਕਲਾਬ ਅਟੱਲ ਹਨ; ਪਿਛਾਖੜੀ ਕਾਂਗਰਸ ਹਕੂਮਤ ਨੇ ਉਨ੍ਹਾਂ ਲਈ ਕੋਈ ਰਾਹ ਨਹੀਂ ਛੱਡਿਆ। ਕਾਂਗਰਸੀ ਹਕੂਮਤ ਹੇਠ ਭਾਰਤ, ਭਾਵੇਂ ਨਾਂਅ ਨੂੰ ਤਾਂ ਆਜ਼ਾਦ ਹੈ, ਪਰ ਅਸਲੀਅਤ ਵਿੱਚ ਇਹ ਅਜੇ ਵੀ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਹੈ। ਕਾਂਗਰਸੀ ਹਕੂਮਤ ਭਾਰਤ ਦੇ ਜਗੀਰੂ ਸਹਿਜ਼ਾਦਿਆਂ, ਵੱਡੇ ਜਗੀਰਦਾਰਾਂ ਅਤੇ ਨੌਕਰਸ਼ਾਹ-ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀ ਹੈ। ਅੰਦਰੂਨੀ ਤੌਰ 'ਤੇ ਇਹ ਭਾਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਉਂਦੀ ਹੈ ਤੇ ਉਨ੍ਹਾਂ ਦੀ ਬੇਤਰਸ ਲੁੱਟ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਜਦਕਿ ਇਹ ਆਪਣੇ ਪੁਰਾਣੇ ਸੁਆਮੀ ਬਰਤਾਨਵੀ ਸਾਮਰਾਜਵਾਦ 'ਤੇ ਨਿਰਭਰਤਾ ਜਾਰੀ ਰੱਖ ਰਹੀ ਹੈ, ਇਹ ਆਪਣੇ ਨਵੇਂ ਮਾਲਕ ਅਮਰੀਕਨ ਸਾਮਰਾਜਵਾਦ ਤੇ ਉਸਦੇ ਇਕ ਨੰਬਰ ਦੇ ਜੋਟੀਦਾਰ ਰੂਸੀ ਸੋਧਵਾਦੀ ਜੁੰਡਲੀ ਦੀ ਝੋਲੀ 'ਚ ਪੈ ਰਹੀ ਹੈ। ਇਸ ਤਰ੍ਹਾਂ ਭਾਰਤ ਦੇ ਕੌਮੀ ਹਿੱਤਾਂ ਨੂੰ ਵੱਡੀ ਪੱਧਰ 'ਤੇ ਵੇਚ ਰਹੀ ਹੈ। ਸੋ, ਸਾਮਰਾਜਵਾਦ, ਸੋਵੀਅਤ ਸੋਧਵਾਦ, ਜਗੀਰਦਾਰੀ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰੀ, ਭਾਰਤੀ ਲੋਕਾਂ, ਖਾਸ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਿਹਨਤਕਸ਼ ਜਨਤਾ ਦੀ ਪਿੱਠ 'ਤੇ ਲੱਦੇ ਹੋਏ ਵੱਡੇ ਪਹਾੜ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ ਹਕੂਮਤ ਨੇ ਇਕ ਪਾਸੇ ਭਾਰਤੀ ਲੋਕਾਂ ਨੂੰ ਲੁੱਟਣ 'ਤੇ ਦਬਾਉਣ ਦੇ ਮਾਮਲੇ 'ਚ ਤੇ ਦੂਜੇ ਪਾਸੇ ਕੌਮੀ ਵਿਸ਼ਵਾਸ਼ਘਾਤ ਦੀ ਨੀਤੀ ਲਾਗੂ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਂਦੀ ਹੈ। ਸਿੱਟੇ ਵਜੋਂ ਸਾਲ ਦਰ ਸਾਲ ਅਕਾਲ ਪੈ ਰਹੇ ਹਨ। ਲੋਕਾਂ ਦਾ ਭੁੱਖ ਨਾਲ ਮਰਨਾ ਆਮ ਗੱਲ ਬਣ ਗਈ ਹੈ। ਭਾਰਤੀ ਲੋਕਾਂ ਦਾ ਤੇ ਸਭ ਤੋਂ ਵੱਧ ਕਿਸਾਨ ਜਨਤਾ ਦਾ ਜੀਣਾ ਦੁੱਭਰ ਹੋ ਰਿਹਾ ਹੈ। ਦਾਰਜਲਿੰਗ ਇਲਾਕੇ ਦੇ ਇਨਕਲਾਬੀ ਕਿਸਾਨ ਹੁਣ ਬਗਾਵਤ ਲਈ ਅਤੇ ਹਥਿਆਰਬੰਦ ਇਨਕਲਾਬ ਲਈ ਉੱਠ ਖੜ੍ਹੇ ਹਨ। ਇਹ ਪੂਰੇ ਭਾਰਤ ਦੇ ਲਖੂਖਾਂ ਲੋਕਾਂ ਦੇ ਹਿੰਸਕ ਇਨਕਲਾਬ ਦਾ ਅਗਰਦੂਤ ਹੈ। ਭਾਰਤੀ ਲੋਕ ਯਕੀਨਨ ਹੀ ਇਨ੍ਹਾਂ ਵੱਡੇ ਪਹਾੜਾਂ ਨੂੰ ਆਪਣੀਆਂ ਪਿੱਠਾਂ ਤੋਂ ਵਗਾਹ ਮਾਰਨਗੇ ਤੇ ਮੁਕੰਮਲ ਮੁਕਤੀ ਹਾਸਲ ਕਰ ਲੈਣਗੇ। ਇਹ ਭਾਰਤੀ ਇਤਿਹਾਸ ਦਾ ਆਮ ਰੁਝਾਣ ਹੈ, ਜਿਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਜਾਂ ਅਟਕਾਅ ਨਹੀਂ ਸਕਦੀ।
ਭਾਰਤੀ ਇਨਕਲਾਬ ਕਿਹੜਾ ਰਾਹ ਅਪਨਾਵੇ ਇਹ ਇਨਕਲਾਬ ਦੀ ਜਿੱਤ ਜਾਂ ਹਾਰ ਅਤੇ 50 ਕਰੋੜ ਭਾਰਤੀ ਲੋਕਾਂ ਦੀ ਹੋਣੀ ਨੂੰ ਅਸਰ-ਅੰਦਾਜ਼ ਕਰਨ ਵਾਲਾ ਬੁਨਿਆਦੀ ਸਵਾਲ ਹੈ। ਭਾਰਤੀ-ਇਨਕਲਾਬ ਨੂੰ ਕਿਸਾਨਾਂ 'ਤੇ ਨਿਰਭਰ ਕਰਨ, ਪੇਂਡੂ ਇਲਾਕਿਆਂ 'ਚ ਆਧਾਰ ਇਲਾਕੇ ਸਥਾਪਤ ਕਰਨ, ਲਮਕਵਾਂ ਹਥਿਆਰਬੰਦ ਘੋਲ ਚਲਾਉਣ ਅਤੇ ਪਿੰਡਾਂ ਰਾਹੀਂ ਸ਼ਹਿਰਾਂ ਨੂੰ ਘੇਰਨ ਅਤੇ ਅੰਤ ਫਤਿਹ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹ ਮਾਓ-ਜੇ-ਤੁੰਗ ਦਾ ਰਾਹ ਹੈ। ਇਹ ਉਹ ਰਾਹ ਹੈ ਜਿਸ 'ਤੇ ਚੱਲ ਕੇ ਚੀਨੀ ਇਨਕਲਾਬ ਨੇ ਜਿੱਤ ਹਾਸਲ ਕੀਤੀ ਹੈ। ਅਤੇ ਇਹ ਇਕੋ ਇਕ ਰਾਹ ਹੈ ਜਿਸ 'ਤੇ ਚੱਲਕੇ ਸਾਰੀਆਂ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਦੇ ਇਨਕਲਾਬ ਨੇ ਜੇਤੂ ਹੋਣਾ ਹੈ।
40 ਸਾਲ ਪਹਿਲਾਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ-ਜੇ-ਤੁੰਗ ਨੇ ਦਰਸਾਇਆ ਸੀ; ''ਚੀਨ ਦੇ ਕੇਂਦਰੀ ਦੱਖਣੀ ਤੇ ਉੱਤਰੀ ਸੂਬਿਆਂ ਵਿੱਚ ਲਖੂਖਾਂ ਕਿਸਾਨ ਭਾਰੀ ਹਨੇਰੀ ਦੀ ਤਰ੍ਹਾਂ, ਇਕ ਤੂਫਾਨ ਦੀ ਤਰ੍ਹਾਂ, ਤੇ ਇਕ ਅਜਿਹੀ ਤੀਬਰ ਤੇ ਹਿੰਸਕ ਤਾਕਤ ਬਣਕੇ ਉੱਠਣਗੇ ਜਿਸਨੂੰ ਵੱਡੀ ਤੋਂ ਵੱਡੀ ਤਾਕਤ ਵੀ ਰੋਕ ਨਹੀਂ ਸਕੇਗੀ। ਉਹ ਉਨ੍ਹਾਂ ਨੂੰ ਜਕੜੀ ਬੈਠੀਆਂ ਸਭ ਜ਼ੰਜੀਰਾਂ ਨੂੰ ਵਗਾਹ ਮਾਰਨਗੇ ਅਤੇ ਤੇਜ਼ੀ ਨਾਲ ਮੁਕਤੀ ਦੇ ਰਾਹ ਅੱਗੇ ਵਧਣਗੇ। ਉਹ ਹਰ ਕਿਸਮ ਦੇ ਸਾਮਰਾਜਵਾਦੀਆਂ, ਜੰਗੀ-ਲਾਟਾਂ, ਭ੍ਰਿਸ਼ਟ ਅਧਿਕਾਰੀਆਂ, ਸਥਾਨਕ ਜਾਬਰਾਂ ਤੇ ਦੁਸ਼ਟ ਸਫੈਦਪੋਸ਼ਾਂ ਨੂੰ ਹੂੰਝ ਸੁੱਟਣਗੇ ਤੇ ਕਬਰਾਂ 'ਚ ਦਫਨਾ ਦੇਣਗੇ।''
ਚੇਅਰਮੈਨ ਮਾਓ ਨੇ ਸਪਸ਼ਟ ਰੂਪ 'ਚ ਇਹ ਦਰਸਾਇਆ ਸੀ ਕਿ ਕਿਸਾਨੀ ਦਾ ਸੁਆਲ ਲੋਕਾਂ ਦੇ ਇਨਕਾਲਬ 'ਚ ਬੇਹੱਦ ਮਹੱਤਵ ਰੱਖਦਾ ਹੈ। ਕਿਸਾਨ, ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਇਨਕਲਾਬ ਅੰਦਰ ਮੁੱਖ ਸ਼ਕਤੀ ਬਣਦੇ ਹਨ। ਇਹ ਮਜ਼ਦੂਰ ਜਮਾਤ ਦੇ ਸਭ ਤੋਂ ਵੱਧ ਭਰੋਸੇਯੋਗ ਤੇ ਸਭ ਤੋਂ ਵੱਡੀ ਗਿਣਤੀ ਵਾਲੇ ਸੰਗੀ ਬਣਦੇ ਹਨ। ਭਾਰਤ ਇਕ ਵਿਸ਼ਾਲ ਅਰਧ-ਬਸਤੀਵਾਦੀ, ਅਰਧ-ਜਗੀਰੂ ਦੇਸ਼ ਹੈ ਜਿਸਦੀ ਆਬਾਦੀ 50 ਕਰੋੜ ਹੈ ਤੇ ਜਿਸਦੀ ਵਿਸ਼ਾਲ ਬਹੁਗਿਣਤੀ ਕਿਸਾਨੀ ਹੈ। ਜੇ ਇਕ ਵਾਰ ਉੱਠ ਖੜ੍ਹੇ ਤਾਂ ਇਹ ਕਰੋੜਾਂ ਭਾਰਤੀ ਕਿਸਾਨ ਭਾਰਤੀ ਇਨਕਲਾਬ ਦੀ ਅਜੇਤੂ ਸ਼ਕਤੀ ਬਣ ਜਾਣਗੇ। ਕਿਸਾਨਾਂ ਨਾਲ ਇਕਜੁੱਟ ਹੋ ਕੇ ਭਾਰਤੀ ਮਜ਼ਦੂਰ ਜਮਾਤ ਵਿਸ਼ਾਲ ਪੇਂਡੂ ਖੇਤਰਾਂ 'ਚ ਹੇਠਲੀ ਉੱਤੇ ਕਰਨ ਵਾਲੀਆਂ ਤਬਦੀਲੀਆਂ ਲਿਆ ਸਕੇਗੀ ਅਤੇ ਝੰਜੋੜ ਕੇ ਰੱਖ ਦੇਣ ਵਾਲੇ ਲੋਕ ਯੁੱਧ ਰਾਹੀਂ ਕਿਸੇ ਵੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਹਰਾ ਸਕਦੀ ਹੈ।
ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ, ''ਹਥਿਆਰਬੰਦ ਤਾਕਤ ਰਾਹੀਂ ਰਾਜ-ਸੱਤਾ 'ਤੇ ਕਬਜਾ, ਜੰਗ ਰਾਹੀਂ ਮਸਲੇ ਦਾ ਨਿਬੇੜਾ, ਇਨਕਲਾਬ ਦਾ ਕੇਂਦਰੀ ਕਾਰਜ ਅਤੇ ਉੱਚਤਮ ਰੂਪ ਹੈ। ਇਨਕਲਾਬ ਦਾ ਇਹ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹਰ ਜਗਾਹ ਲਾਗੂ ਹੁੰਦਾ ਹੈ – ਚੀਨ ਵਿੱਚ ਵੀ ਤੇ ਹੋਰ ਸਭਨਾਂ ਮੁਲਕਾਂ ਵਿੱਚ ਵੀ।''
ਚੀਨ ਦੇ ਇਨਕਲਾਬ ਵਾਂਗ ਹੀ ਭਾਰਤੀ ਇਨਕਲਾਬ ਦਾ ਵਿਸ਼ੇਸ਼ ਲੱਛਣ ਹਥਿਆਰਬੰਦ ਇਨਕਲਾਬ ਦੀ ਹਥਿਆਰਬੰਦ ਉਲਟ-ਇਨਕਲਾਬ ਖਿਲਾਫ਼ ਜੰਗ ਹੈ। ਹਥਿਆਰਬੰਦ ਸੰਘਰਸ਼ ਹੀ ਭਾਰਤੀ ਇਨਕਲਾਬ ਲਈ ਇਕੋ ਇਕ ਸਹੀ ਰਾਹ ਹੈ; ਇਸਦਾ ਹੋਰ ਕੋਈ ਵੀ ਰਾਹ ਨਹੀਂ ਹੈ। ''ਗਾਂਧੀਵਾਦ'', ਪਾਰਲੀਮਨੀ ਰਾਹ ਵਰਗੇ ਬੇਤੁਕੇ ਵਿਚਾਰ ਭਾਰਤੀ ਲੋਕਾਂ ਦੀ ਸੁਰਤ ਮਾਰਨ ਲਈ ਭਾਰਤੀ ਹਾਕਮ ਜਮਾਤਾਂ ਵੱਲੋਂ ਅਫੀਮ ਦਿੱਤੇ ਜਾਣ ਵਾਂਗ ਹੈ। ਸਿਰਫ ਹਿੰਸਕ ਇਨਕਲਾਬ 'ਤੇ ਨਿਰਭਰ ਕਰਕੇ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਹੀ ਭਾਰਤ ਨੂੰ ਬਚਾਇਆ ਜਾ ਸਕਦਾ ਹੈ ਤੇ ਭਾਰਤੀ ਲੋਕ ਮੁਕੰਮਲ ਮੁਕਤੀ ਹਾਸਲ ਕਰ ਸਕਦੇ ਹਨ। ਠੋਸ ਰੂਪ 'ਚ ਇਸਦਾ ਮਤਲਬ ਇਹ ਬਣਦਾ ਹੈ: ਕਿਸਾਨ ਜਨਤਾ ਨੂੰ ਧੜੱਲੇ ਨਾਲ ਉਠਾਉਣਾ, ਇਨਕਲਾਬੀ ਹਥਿਆਰਬੰਦ ਸ਼ਕਤੀਆਂ ਦੀ ਉਸਾਰੀ ਤੇ ਪਸਾਰਾ ਕਰਨਾ ਅਤੇ ਇਨਕਲਾਬੀ ਸ਼ਕਤੀਆਂ ਨਾਲੋਂ ਵਕਤੀ ਤੌਰ 'ਤੇ ਤਕੜੇ ਸਾਮਰਾਜੀਆਂ ਤੇ ਪਿਛਾਂਹ ਖਿੱਚੂਆਂ ਦੇ ਹਥਿਆਰਬੰਦ ਜਬਰ ਨਾਲ ਨਜਿੱਠਣ ਲਈ ਮਾਓ-ਜੇ-ਤੁੰਗ ਵੱਲੋਂ ਜਾਤੀ ਤੌਰ 'ਤੇ ਘੜੀ ਗਈ ਲੋਕਯੁੱਧ ਦੀ ਯੁੱਧਨੀਤੀ ਤੇ ਦਾਅਪੇਚਾਂ ਦੇ ਸਮੁੱਚੇ ਲਚਕੀਲੇ ਪੂਰ ਦੀ ਵਰਤੋਂ ਕਰਨੀ ਅਤੇ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣਾ ਅਤੇ ਇਨਕਲਾਬ 'ਚ ਕਦਮ-ਬ-ਕਦਮ ਜਿੱਤ ਹਾਸਲ ਕਰਨਾ।
ਚੀਨੀ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਧਿਆਨ 'ਚ ਰੱਖਦਿਆਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨ ਦੇ ਮਹੱਤਵ ਨੂੰ ਦਰਸਾਇਆ ਸੀ। ਚੇਅਰਮੈਨ ਮਾਓ ਸਾਨੂੰ ਸਿੱਖਿਆ ਦਿੰਦੇ ਹਨ ਕਿ ''ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣ ਅਤੇ ਇਹਨਾਂ ਨੂੰ ਹਰਾਉਣ ਲਈ, ਇਨਕਲਾਬੀ ਸਫਾਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਛੜੇ ਹੋਏ ਪਿੰਡਾਂ ਨੂੰ ਵਿਕਸਤ ਤੇ ਮਜ਼ਬੂਤ ਆਧਾਰ ਇਲਾਕਿਆਂ 'ਚ ਤੇ ਇਨਕਲਾਬ ਦੇ ਮਹਾਨ ਫੌਜੀ, ਸਿਆਸੀ, ਆਰਥਕ ਅਤੇ ਸਭਿਆਚਾਰਕ ਗੜ੍ਹਾਂ 'ਚ ਬਦਲ ਦੇਣ, ਜਿਨ੍ਹਾਂ ਦੇ ਜ਼ੋਰ 'ਤੇ ਉਹ ਇਨ੍ਹਾਂ ਪੇਂਡੂ ਖੇਤਰਾਂ 'ਤੇ ਹਮਲਿਆਂ ਲਈ ਸ਼ਹਿਰਾਂ ਨੂੰ ਵਰਤ ਰਹੇ ਆਪਣੇ ਦੁਸ਼ਟ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖ ਸਕਣ ਅਤੇ ਇਸ ਤਰੀਕੇ ਨਾਲ ਸਹਿਜੇ ਸਹਿਜੇ ਲਮਕਵੇਂ ਸੰਘਰਸ਼ ਰਾਹੀਂ ਇਨਕਲਾਬ ਦੀ ਮੁਕੰਮਲ ਜਿੱਤ ਹਾਸਲ ਕਰ ਸਕਣ।''
ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸਦੇ ਪੇਂਡੂ ਖਿੱਤੇ ਜਿੱਥੇ ਪਿਛਾਖੜੀ ਰਾਜ ਕਮਜ਼ੋਰ ਹੈ, ਇਨਕਲਾਬੀਆਂ ਦੀਆਂ ਆਜ਼ਾਦ ਗਤੀਵਿਧੀਆਂ ਲਈ ਵਿਸ਼ਾਲ ਖੇਤਰ ਮੁਹੱਈਆ ਕਰਦੇ ਹਨ। ਜੇ ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਇਨਕਲਾਬੀ ਲੀਹ 'ਤੇ ਡਟੇ ਰਹਿੰਦੇ ਹਨ ਅਤੇ ਆਪਣੇ ਮਹਾਨ ਸੰਗੀਆਂ ਯਾਨਿ ਕਿਸਾਨਾਂ 'ਤੇ ਭਰੋਸਾ ਰੱਖਦੇ ਹਨ ਤਾਂ ਉਹਨਾਂ ਲਈ ਵਿਸ਼ਾਲ ਪਛੜੇ ਪੇਂਡੂ ਇਲਾਕਿਆਂ ਅੰਦਰ ਇਕ ਤੋਂ ਬਾਅਦ ਇਕ ਵਿਕਸਤ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨਾ ਅਤੇ ਨਵੀਂ ਕਿਸਮ ਦੀ ਲੋਕ ਸੈਨਾ ਦੀ ਉਸਾਰੀ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਅਜਿਹੇ ਇਨਕਲਾਬੀ ਆਧਾਰ ਇਲਾਕਿਆਂ ਦੀ ਉਸਾਰੀ ਦੇ ਅਮਲ ਦੌਰਾਨ ਭਾਰਤੀ ਇਨਕਲਾਬੀਆਂ ਨੂੰ ਜਿੰਨ੍ਹੀਆਂ ਮਰਜ਼ੀ ਮੁਸ਼ਕਿਲਾਂ ਅਤੇ ਮੋੜਾਂ-ਘੋੜਾਂ ਦਾ ਸਾਹਮਣਾ ਕਰਨਾ ਪਵੇ ਅੰਤਮ ਤੌਰ 'ਤੇ ਉਹ ਲਹਿਰ ਰੂਪੀ ਪਸਾਰਾ ਕਰਦਿਆਂ ਇਨ੍ਹਾਂ ਨੂੰ ਟੁੱਟਵੀਆਂ ਥਾਵਾਂ ਤੋਂ ਵਿਸ਼ਾਲ ਖਿੱਤੇ ਵਿੱਚ ਅਤੇ ਛੋਟੇ ਇਲਾਕਿਆਂ ਤੋਂ ਵਿਸਤ੍ਰਿਤ ਇਲਾਕਿਆਂ 'ਚ ਵਿਕਸਤ ਕਰ ਸਕਣਗੇ। ਇਸ ਤਰ੍ਹਾਂ ਭਾਰਤੀ ਇਨਕਲਾਬ ਅੰਦਰ ਸਹਿਜੇ ਸਹਿਜੇ ਇਕ ਅਜਿਹੀ ਹਾਲਤ ਸਿਰਜੀ ਜਾ ਸਕੇਗੀ ਜਿਸ ਵਿੱਚ ਪੇਂਡੂ ਇਲਾਕਿਆਂ ਰਾਹੀਂ ਸ਼ਹਿਰਾਂ ਨੂੰ ਘੇਰਿਆ ਜਾ ਸਕੇ ਅਤੇ ਅੰਤਮ ਤੌਰ 'ਤੇ ਸ਼ਹਿਰਾਂ 'ਤੇ ਕਬਜਾ ਕਰਨ ਤੇ ਮੁਲਕ ਪੱਧਰੀ ਜਿੱਤ ਹਾਸਲ ਕਰਨ ਲਈ ਆਧਾਰ ਪੈਦਾ ਕੀਤਾ ਜਾ ਸਕੇ।
ਭਾਰਤੀ ਦੇ ਪਿਛਾਂਹਖਿੱਚੂ, ਦਾਰਜਲਿੰਗ ਵਿੱਚ ਪੇਂਡੂ ਹਥਿਆਰਬੰਦ ਸੰਘਰਸ਼ ਦੇ ਘਟਨਾ-ਵਿਕਾਸ ਕਾਰਨ ਤ੍ਰਬਕੇ ਹੋਏ ਹਨ। ਉਹ ਫੌਰੀ ਤਬਾਹੀ ਦਾ ਅਨੁਭਵ ਕਰ ਰਹੇ ਹਨ ਅਤੇ ਇਸ ਖਤਰੇ ਦਾ ਰੁਦਨ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਇਹ ਬਗਾਵਤਾਂ ''ਕੌਮੀ ਤਬਾਹੀ 'ਚ ਪਲਟ ਸਕਦੀਆਂ ਹਨ''। ਸਾਮਰਾਜੀ ਅਤੇ ਭਾਰਤੀ ਪਿਛਾਂਹਖਿੱਚ,ੂ ਦਾਰਜਲਿੰਗ ਦੇ ਕਿਸਾਨਾਂ ਦੇ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਅਤੇ ਇਸ ਨੂੰ ਜੰਮਦਿਆਂ ਹੀ ਕੁਚਲ ਦੇਣ ਲਈ ਅਨੇਕਾਂ ਢੰਗ ਤਰੀਕੇ ਅਜਮਾ ਰਹੇ ਹਨ। ਡਾਂਗੇ ਦੀ ਭਗੌੜੀ ਜੁੰਡਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੁੱਠੀਭਰ ਸੋਧਵਾਦੀ ਚੌਧਰੀ, ਕਮਿਊਨਿਸਟ ਪਾਰਟੀ ਵਿੱਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿੱਚਲੇ ਇਨਕਲਾਬੀ ਕਿਸਾਨਾਂ ਨੂੰ ਉਹਨਾਂ ਦੇ ਮਹਾਨ ਕਾਰਨਾਮਿਆਂ ਕਰਕੇ ਜ਼ੋਰਸ਼ੋਰ ਨਾਲ ਭੰਡ ਰਹੇ ਹਨ ਤੇ ਉਹਨਾ 'ਤੇ ਹਮਲੇ ਕਰ ਰਹੇ ਹਨ। ਪੱਛਮੀ ਬੰਗਾਲ ਵਿੱਚਲੀ ਅਖੌਤੀ 'ਗੈਰ-ਕਾਂਗਰਸੀ ਹਕੂਮਤ' ਦਾਰਜਲਿੰਗ ਵਿੱਚ ਇਨਕਲਾਬੀ ਕਿਸਾਨਾਂ ਦੇ ਖੂਨੀ ਦਮਨ ਲਈ ਸ਼ਰੇਆਮ ਭਾਰਤੀ ਪਿਛਾਂਹਖਿੱਚੂ ਹਕੂਮਤ ਦੇ ਪੱਖ 'ਚ ਖੜ੍ਹੀ ਹੈ। ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਹ ਭਗੌੜੇ ਤੇ ਸੋਧਵਾਦੀ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਚਾਕਰ ਹਨ ਅਤੇ ਵੱਡੇ ਭਾਰਤੀ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਹਨ। ਜਿਸਨੂੰ ਉਹ 'ਗੈਰ-ਕਾਂਗਰਸੀ ਸਰਕਾਰ' ਕਹਿੰਦੇ ਹਨ, ਇਹਨ੍ਹਾ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਸੰਦ-ਮਾਤਰ ਹੀ ਹੈ।
ਪ੍ਰੰਤੂ ਸਾਮਰਾਜਵਾਦੀ ਭਾਰਤੀ ਪਿਛਾਂਹਖਿੱਚੂ ਤੇ ਅਜੋਕੇ ਸੋਧਵਾਦੀ ਭੰਨਤੋੜ ਤੇ ਦਮਨ ਚੱਕਰ ਦੇ ਮਾਮਲੇ 'ਚ ਆਪਸ ਵਿੱਚ ਜਿੰਨ੍ਹਾਂ ਮਰਜੀ ਸਹਿਯੋਗ ਕਰ ਲੈਣ ਭਾਰਤੀ ਕਮਿਊਨਿਸਟ ਪਾਰਟੀ ਵਿਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿਚਲੇ ਇਨਕਲਾਬੀ ਕਿਸਾਨਾਂ ਵੱਲੋਂ ਜਗਾਈ ਗਈ ਹਥਿਆਰਬੰਦ ਸੰਘਰਸ਼ ਦੀ ਮਸ਼ਾਲ ਨੂੰ ਬੁਝਾ ਨਹੀਂ ਸਕਣਗੇ। ''ਇਕ ਚੰਗਆੜੀ ਸਾਰੇ ਜੰਗਲ ਨੂੰ ਅੱਗ ਲਾ ਸਕਦੀ ਹੈ''। ਦਾਰਜਲਿੰਗ ਵਿਚਲੀ ਚਿੰਗਾੜੀ ਜੰਗਲ ਦੀ ਅੱਗ ਦੀ ਸ਼ੁਰੂਆਤ ਬਣੇਗੀ ਅਤੇ ਯਕੀਨਨ ਹੀ ਭਾਰਤੀ ਦੇ ਵਿਸ਼ਾਲ ਖਿੱਤਿਆਂ ਨੂੰ ਭਾਂਬੜਾਂ 'ਚ ਬਦਲ ਦੇਵੇਗੀ। ਇਨਕਲਾਬੀ ਹਥਿਆਰਬੰਦ ਸੰਘਰਸ਼ ਦਾ ਇਹ ਭਾਰੀ ਤੂਫਾਨ ਅੰਤਮ ਤੌਰ 'ਤੇ ਪੂਰੇ ਭਾਰਤ 'ਚ ਫੈਲਣਾ ਯਕੀਨੀ ਹੈ। ਭਾਵੇਂ ਭਾਰਤੀ ਇਨਕਲਾਬੀ ਸੰਘਰਸ਼ ਦਾ ਰਾਹ ਲੰਮਾ ਅਤੇ ਬਿਖੜਾ ਹੋਵੇਗਾ, ਮਹਾਨ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਅਗਵਾਈ ਹੇਠ ਭਾਰਤੀ ਇਨਕਲਾਬ ਆਪਣੀ ਜਿੱਤ ਅਵੱਸ਼ ਹਾਸਲ ਕਰੇਗਾ।
(ਪੀਪਲਜ਼ ਡੇਲੀ, 5 ਜੁਲਾਈ 1967)

No comments:
Post a Comment