Showing posts with label ਲੋਕ ਯੁੱਧ. Show all posts
Showing posts with label ਲੋਕ ਯੁੱਧ. Show all posts

Sunday, May 7, 2017

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ

ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ  ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼


***

Friday, May 5, 2017

03 ਭਾਰਤ 'ਤੇ ਬਸੰਤ ਦੀ ਗਰਜ (ਚੀਨੀ ਕਮਿਊਨਿਸਟ ਪਾਰਟੀ ਦੀ ਟਿੱਪਣੀ)

ਭਾਰਤ ਦੀ ਧਰਤੀ 'ਤੇ ਬਿਜਲੀ ਕੜਕੀ ਹੈ। ਦਾਰਜਲਿੰਗ ਇਲਾਕੇ ਦੇ ਕਿਸਾਨਾਂ ਨੇ ਬਗਾਵਤ ਕਰ ਦਿੱਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ, ਭਾਰਤ ਅੰਦਰ ਪੇਂਡੂ ਇਨਕਲਾਬੀ ਹਥਿਆਰਬੰਦ ਜਦੋਜਹਿਦ ਦਾ ਇਕ ਲਾਲ ਇਲਾਕਾ ਸਥਾਪਤ ਹੋਇਆ ਹੈ। ਇਹ ਭਾਰਤੀ ਲੋਕਾਂ ਦੀ ਇਨਕਲਾਬੀ ਜਦੋਜਹਿਦ ਅੰਦਰ ਬੇਹੱਦ ਅਹਿਮ ਘਟਨਾ-ਵਿਕਾਸ ਹੈ।
ਪਿਛਲੇ ਕੁਝ ਮਹੀਨਿਆਂ ਅੰਦਰ, ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ ਕਿਸਾਨ ਜਨਤਾ ਨੇ ਅਜੋਕੇ ਸੋਧਵਾਦ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਹਨ ਅਤੇ ਰੋਕਾਂ ਭੰਨ ਦਿੱਤੀਆਂ ਹਨ। ਉਨ੍ਹਾਂ ਨੇ ਜਗੀਰਦਾਰਾਂ ਅਤੇ ਬਾਗਬਾਨਾਂ ਦੇ ਅਨਾਜ, ਜ਼ਮੀਨ ਤੇ ਹਥਿਆਰਾਂ 'ਤੇ ਕਬਜ਼ੇ ਕਰ ਲਏ ਹਨ, ਸਥਾਨਕ ਜਾਬਰਾਂ ਅਤੇ ਦੁਸ਼ਟ ਸਫੈਦਪੋਸ਼ਾਂ ਨੂੰ ਸਜਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਕੁਚਲਣ ਲਈ ਭੇਜੀ ਗਈ ਪੁਲਸ ਤੇ ਪਿਛਾਖੜੀ ਫੌਜੀ ਟੁਕੜੀਆਂ 'ਤੇ ਘਾਤ ਲਾ ਕੇ ਹਮਲੇ ਕੀਤੇ ਹਨ। ਇਸ ਤਰ੍ਹਾਂ ਕਿਸਾਨਾਂ ਦੇ ਇਨਕਲਾਬੀ ਹਥਿਆਰਬੰਦ ਸੰਘਰਸ਼ ਦੀ ਆਥਾਹ ਸ਼ਕਤੀ ਦਾ ਮੁਜ਼ਾਹਰਾ ਕੀਤਾ ਹੈ। ਸਾਰੇ ਸਾਮਰਾਜਵਾਦੀਏ, ਸੋਧਵਾਦੀਏ, ਭ੍ਰਿਸ਼ਟ ਅਫਸਰ, ਸਥਾਨਕ ਜਾਬਰ ਤੇ ਦੁਸ਼ਟ ਸਫੈਦਪੋਸ਼, ਅਤੇ ਪਿਛਾਖੜੀ ਫੌਜ ਤੇ ਪੁਲਸ ਇਹਨਾਂ ਇਨਕਲਾਬੀ ਕਿਸਾਨਾਂ ਦੀਆਂ ਨਜ਼ਰਾਂ 'ਚ ਕੁਝ ਵੀ ਨਹੀਂ ਹਨ ਜਿਹੜੇ ਕਿ ਇਨ੍ਹਾਂ ਸਭਨਾਂ ਨੂੰ ਮਿੱਟੀ 'ਚ ਮਿਲਾਉਣ 'ਤੇ ਉਤਾਰੂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਅਤੇ ਠੀਕ ਤਰ੍ਹਾਂ ਕੀਤੀ ਹੈ। ਚੀਨ ਦੇ ਲੋਕ ਅਤੇ ਦੁਨੀਆਂ ਭਰ ਦੇ ਸਾਰੇ ਮਾਰਕਸਵਾਦੀ-ਲੈਨਿਨਵਾਦੀ ਅਤੇ ਇਨਕਲਾਬੀ ਲੋਕ ਦਾਰਜਲਿੰਗ ਇਲਾਕੇ ਦੇ ਭਾਰਤੀ ਕਿਸਾਨਾਂ ਦੇ ਇਸ ਇਨਕਲਾਬੀ ਤੂਫਾਨ ਦੀ ਪੁਰਜ਼ੋਸ ਪ੍ਰੰਸ਼ਸ਼ਾ ਕਰਦੇ ਹਨ।
ਭਾਰਤੀ ਕਿਸਾਨਾਂ ਦੀ ਬਗਾਵਤ ਅਤੇ ਭਾਰਤੀ ਲੋਕਾਂ ਦਾ ਇਨਕਲਾਬ ਅਟੱਲ ਹਨ; ਪਿਛਾਖੜੀ ਕਾਂਗਰਸ ਹਕੂਮਤ ਨੇ ਉਨ੍ਹਾਂ ਲਈ ਕੋਈ ਰਾਹ ਨਹੀਂ ਛੱਡਿਆ। ਕਾਂਗਰਸੀ ਹਕੂਮਤ ਹੇਠ ਭਾਰਤ, ਭਾਵੇਂ ਨਾਂਅ ਨੂੰ ਤਾਂ ਆਜ਼ਾਦ ਹੈ, ਪਰ ਅਸਲੀਅਤ ਵਿੱਚ ਇਹ ਅਜੇ ਵੀ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਹੈ। ਕਾਂਗਰਸੀ ਹਕੂਮਤ ਭਾਰਤ ਦੇ ਜਗੀਰੂ ਸਹਿਜ਼ਾਦਿਆਂ, ਵੱਡੇ ਜਗੀਰਦਾਰਾਂ ਅਤੇ ਨੌਕਰਸ਼ਾਹ-ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀ ਹੈ। ਅੰਦਰੂਨੀ ਤੌਰ 'ਤੇ ਇਹ ਭਾਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਉਂਦੀ ਹੈ ਤੇ ਉਨ੍ਹਾਂ ਦੀ ਬੇਤਰਸ ਲੁੱਟ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਜਦਕਿ ਇਹ ਆਪਣੇ ਪੁਰਾਣੇ ਸੁਆਮੀ ਬਰਤਾਨਵੀ ਸਾਮਰਾਜਵਾਦ 'ਤੇ ਨਿਰਭਰਤਾ ਜਾਰੀ ਰੱਖ ਰਹੀ ਹੈ, ਇਹ ਆਪਣੇ ਨਵੇਂ ਮਾਲਕ ਅਮਰੀਕਨ ਸਾਮਰਾਜਵਾਦ ਤੇ ਉਸਦੇ ਇਕ ਨੰਬਰ ਦੇ ਜੋਟੀਦਾਰ ਰੂਸੀ ਸੋਧਵਾਦੀ ਜੁੰਡਲੀ ਦੀ ਝੋਲੀ 'ਚ ਪੈ ਰਹੀ ਹੈ। ਇਸ ਤਰ੍ਹਾਂ ਭਾਰਤ ਦੇ ਕੌਮੀ ਹਿੱਤਾਂ ਨੂੰ ਵੱਡੀ ਪੱਧਰ 'ਤੇ ਵੇਚ ਰਹੀ ਹੈ। ਸੋ, ਸਾਮਰਾਜਵਾਦ, ਸੋਵੀਅਤ ਸੋਧਵਾਦ, ਜਗੀਰਦਾਰੀ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰੀ, ਭਾਰਤੀ ਲੋਕਾਂ, ਖਾਸ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਿਹਨਤਕਸ਼ ਜਨਤਾ ਦੀ ਪਿੱਠ 'ਤੇ ਲੱਦੇ ਹੋਏ ਵੱਡੇ ਪਹਾੜ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ ਹਕੂਮਤ ਨੇ ਇਕ ਪਾਸੇ ਭਾਰਤੀ ਲੋਕਾਂ ਨੂੰ ਲੁੱਟਣ 'ਤੇ ਦਬਾਉਣ ਦੇ ਮਾਮਲੇ 'ਚ ਤੇ ਦੂਜੇ ਪਾਸੇ ਕੌਮੀ ਵਿਸ਼ਵਾਸ਼ਘਾਤ ਦੀ ਨੀਤੀ ਲਾਗੂ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਂਦੀ ਹੈ। ਸਿੱਟੇ ਵਜੋਂ ਸਾਲ ਦਰ ਸਾਲ ਅਕਾਲ ਪੈ ਰਹੇ ਹਨ। ਲੋਕਾਂ ਦਾ ਭੁੱਖ ਨਾਲ ਮਰਨਾ ਆਮ ਗੱਲ ਬਣ ਗਈ ਹੈ। ਭਾਰਤੀ ਲੋਕਾਂ ਦਾ ਤੇ ਸਭ ਤੋਂ ਵੱਧ ਕਿਸਾਨ ਜਨਤਾ ਦਾ ਜੀਣਾ ਦੁੱਭਰ ਹੋ ਰਿਹਾ ਹੈ। ਦਾਰਜਲਿੰਗ ਇਲਾਕੇ ਦੇ ਇਨਕਲਾਬੀ ਕਿਸਾਨ ਹੁਣ ਬਗਾਵਤ ਲਈ ਅਤੇ ਹਥਿਆਰਬੰਦ ਇਨਕਲਾਬ ਲਈ ਉੱਠ ਖੜ੍ਹੇ ਹਨ। ਇਹ ਪੂਰੇ ਭਾਰਤ ਦੇ ਲਖੂਖਾਂ ਲੋਕਾਂ ਦੇ ਹਿੰਸਕ ਇਨਕਲਾਬ ਦਾ ਅਗਰਦੂਤ ਹੈ। ਭਾਰਤੀ ਲੋਕ ਯਕੀਨਨ ਹੀ ਇਨ੍ਹਾਂ ਵੱਡੇ ਪਹਾੜਾਂ ਨੂੰ ਆਪਣੀਆਂ ਪਿੱਠਾਂ ਤੋਂ ਵਗਾਹ ਮਾਰਨਗੇ ਤੇ ਮੁਕੰਮਲ ਮੁਕਤੀ ਹਾਸਲ ਕਰ ਲੈਣਗੇ। ਇਹ ਭਾਰਤੀ ਇਤਿਹਾਸ ਦਾ ਆਮ ਰੁਝਾਣ ਹੈ, ਜਿਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਜਾਂ ਅਟਕਾਅ ਨਹੀਂ ਸਕਦੀ।
ਭਾਰਤੀ ਇਨਕਲਾਬ ਕਿਹੜਾ ਰਾਹ ਅਪਨਾਵੇ ਇਹ ਇਨਕਲਾਬ ਦੀ ਜਿੱਤ ਜਾਂ ਹਾਰ ਅਤੇ 50 ਕਰੋੜ ਭਾਰਤੀ ਲੋਕਾਂ ਦੀ ਹੋਣੀ ਨੂੰ ਅਸਰ-ਅੰਦਾਜ਼ ਕਰਨ ਵਾਲਾ ਬੁਨਿਆਦੀ ਸਵਾਲ ਹੈ। ਭਾਰਤੀ-ਇਨਕਲਾਬ ਨੂੰ ਕਿਸਾਨਾਂ 'ਤੇ ਨਿਰਭਰ ਕਰਨ, ਪੇਂਡੂ ਇਲਾਕਿਆਂ 'ਚ ਆਧਾਰ ਇਲਾਕੇ ਸਥਾਪਤ ਕਰਨ, ਲਮਕਵਾਂ ਹਥਿਆਰਬੰਦ ਘੋਲ ਚਲਾਉਣ ਅਤੇ ਪਿੰਡਾਂ ਰਾਹੀਂ ਸ਼ਹਿਰਾਂ ਨੂੰ ਘੇਰਨ ਅਤੇ ਅੰਤ ਫਤਿਹ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹ ਮਾਓ-ਜੇ-ਤੁੰਗ ਦਾ ਰਾਹ ਹੈ। ਇਹ ਉਹ ਰਾਹ ਹੈ ਜਿਸ 'ਤੇ ਚੱਲ ਕੇ ਚੀਨੀ ਇਨਕਲਾਬ ਨੇ ਜਿੱਤ ਹਾਸਲ ਕੀਤੀ ਹੈ। ਅਤੇ ਇਹ ਇਕੋ ਇਕ ਰਾਹ ਹੈ ਜਿਸ 'ਤੇ ਚੱਲਕੇ ਸਾਰੀਆਂ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਦੇ ਇਨਕਲਾਬ ਨੇ ਜੇਤੂ ਹੋਣਾ ਹੈ।
40 ਸਾਲ ਪਹਿਲਾਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ-ਜੇ-ਤੁੰਗ ਨੇ ਦਰਸਾਇਆ ਸੀ; ''ਚੀਨ ਦੇ ਕੇਂਦਰੀ ਦੱਖਣੀ ਤੇ ਉੱਤਰੀ ਸੂਬਿਆਂ ਵਿੱਚ ਲਖੂਖਾਂ ਕਿਸਾਨ ਭਾਰੀ ਹਨੇਰੀ ਦੀ ਤਰ੍ਹਾਂ, ਇਕ ਤੂਫਾਨ ਦੀ ਤਰ੍ਹਾਂ, ਤੇ ਇਕ ਅਜਿਹੀ ਤੀਬਰ ਤੇ ਹਿੰਸਕ ਤਾਕਤ ਬਣਕੇ ਉੱਠਣਗੇ ਜਿਸਨੂੰ ਵੱਡੀ ਤੋਂ ਵੱਡੀ ਤਾਕਤ ਵੀ ਰੋਕ ਨਹੀਂ ਸਕੇਗੀ। ਉਹ ਉਨ੍ਹਾਂ ਨੂੰ ਜਕੜੀ ਬੈਠੀਆਂ ਸਭ ਜ਼ੰਜੀਰਾਂ ਨੂੰ ਵਗਾਹ ਮਾਰਨਗੇ ਅਤੇ ਤੇਜ਼ੀ ਨਾਲ ਮੁਕਤੀ ਦੇ ਰਾਹ ਅੱਗੇ ਵਧਣਗੇ। ਉਹ ਹਰ ਕਿਸਮ ਦੇ ਸਾਮਰਾਜਵਾਦੀਆਂ, ਜੰਗੀ-ਲਾਟਾਂ, ਭ੍ਰਿਸ਼ਟ ਅਧਿਕਾਰੀਆਂ, ਸਥਾਨਕ ਜਾਬਰਾਂ ਤੇ ਦੁਸ਼ਟ ਸਫੈਦਪੋਸ਼ਾਂ ਨੂੰ ਹੂੰਝ ਸੁੱਟਣਗੇ ਤੇ ਕਬਰਾਂ 'ਚ ਦਫਨਾ ਦੇਣਗੇ।''
ਚੇਅਰਮੈਨ ਮਾਓ ਨੇ ਸਪਸ਼ਟ ਰੂਪ 'ਚ ਇਹ ਦਰਸਾਇਆ ਸੀ ਕਿ ਕਿਸਾਨੀ ਦਾ ਸੁਆਲ ਲੋਕਾਂ ਦੇ ਇਨਕਾਲਬ 'ਚ ਬੇਹੱਦ ਮਹੱਤਵ ਰੱਖਦਾ ਹੈ। ਕਿਸਾਨ, ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਇਨਕਲਾਬ ਅੰਦਰ ਮੁੱਖ ਸ਼ਕਤੀ ਬਣਦੇ ਹਨ। ਇਹ ਮਜ਼ਦੂਰ ਜਮਾਤ ਦੇ ਸਭ ਤੋਂ ਵੱਧ ਭਰੋਸੇਯੋਗ ਤੇ ਸਭ ਤੋਂ ਵੱਡੀ ਗਿਣਤੀ ਵਾਲੇ ਸੰਗੀ ਬਣਦੇ ਹਨ। ਭਾਰਤ ਇਕ ਵਿਸ਼ਾਲ ਅਰਧ-ਬਸਤੀਵਾਦੀ, ਅਰਧ-ਜਗੀਰੂ ਦੇਸ਼ ਹੈ ਜਿਸਦੀ ਆਬਾਦੀ 50 ਕਰੋੜ ਹੈ ਤੇ ਜਿਸਦੀ ਵਿਸ਼ਾਲ ਬਹੁਗਿਣਤੀ ਕਿਸਾਨੀ ਹੈ। ਜੇ ਇਕ ਵਾਰ ਉੱਠ ਖੜ੍ਹੇ ਤਾਂ ਇਹ ਕਰੋੜਾਂ ਭਾਰਤੀ ਕਿਸਾਨ ਭਾਰਤੀ ਇਨਕਲਾਬ ਦੀ ਅਜੇਤੂ ਸ਼ਕਤੀ ਬਣ ਜਾਣਗੇ। ਕਿਸਾਨਾਂ ਨਾਲ ਇਕਜੁੱਟ ਹੋ ਕੇ ਭਾਰਤੀ ਮਜ਼ਦੂਰ ਜਮਾਤ ਵਿਸ਼ਾਲ ਪੇਂਡੂ ਖੇਤਰਾਂ 'ਚ ਹੇਠਲੀ ਉੱਤੇ ਕਰਨ ਵਾਲੀਆਂ ਤਬਦੀਲੀਆਂ ਲਿਆ ਸਕੇਗੀ ਅਤੇ ਝੰਜੋੜ ਕੇ ਰੱਖ ਦੇਣ ਵਾਲੇ ਲੋਕ ਯੁੱਧ ਰਾਹੀਂ ਕਿਸੇ ਵੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਹਰਾ ਸਕਦੀ ਹੈ।
ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ, ''ਹਥਿਆਰਬੰਦ ਤਾਕਤ ਰਾਹੀਂ ਰਾਜ-ਸੱਤਾ 'ਤੇ ਕਬਜਾ, ਜੰਗ ਰਾਹੀਂ ਮਸਲੇ ਦਾ ਨਿਬੇੜਾ, ਇਨਕਲਾਬ ਦਾ ਕੇਂਦਰੀ ਕਾਰਜ ਅਤੇ ਉੱਚਤਮ ਰੂਪ ਹੈ। ਇਨਕਲਾਬ ਦਾ ਇਹ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹਰ ਜਗਾਹ ਲਾਗੂ ਹੁੰਦਾ ਹੈ – ਚੀਨ ਵਿੱਚ ਵੀ ਤੇ ਹੋਰ ਸਭਨਾਂ ਮੁਲਕਾਂ ਵਿੱਚ ਵੀ।''
ਚੀਨ ਦੇ ਇਨਕਲਾਬ ਵਾਂਗ ਹੀ ਭਾਰਤੀ ਇਨਕਲਾਬ ਦਾ ਵਿਸ਼ੇਸ਼ ਲੱਛਣ ਹਥਿਆਰਬੰਦ ਇਨਕਲਾਬ ਦੀ ਹਥਿਆਰਬੰਦ ਉਲਟ-ਇਨਕਲਾਬ ਖਿਲਾਫ਼ ਜੰਗ ਹੈ। ਹਥਿਆਰਬੰਦ ਸੰਘਰਸ਼ ਹੀ ਭਾਰਤੀ ਇਨਕਲਾਬ ਲਈ ਇਕੋ ਇਕ ਸਹੀ ਰਾਹ ਹੈ; ਇਸਦਾ ਹੋਰ ਕੋਈ ਵੀ ਰਾਹ ਨਹੀਂ ਹੈ। ''ਗਾਂਧੀਵਾਦ'', ਪਾਰਲੀਮਨੀ ਰਾਹ ਵਰਗੇ ਬੇਤੁਕੇ ਵਿਚਾਰ ਭਾਰਤੀ ਲੋਕਾਂ ਦੀ ਸੁਰਤ ਮਾਰਨ ਲਈ ਭਾਰਤੀ ਹਾਕਮ ਜਮਾਤਾਂ ਵੱਲੋਂ ਅਫੀਮ ਦਿੱਤੇ ਜਾਣ ਵਾਂਗ ਹੈ। ਸਿਰਫ ਹਿੰਸਕ ਇਨਕਲਾਬ 'ਤੇ ਨਿਰਭਰ ਕਰਕੇ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਹੀ ਭਾਰਤ ਨੂੰ ਬਚਾਇਆ ਜਾ ਸਕਦਾ ਹੈ ਤੇ ਭਾਰਤੀ ਲੋਕ ਮੁਕੰਮਲ ਮੁਕਤੀ ਹਾਸਲ ਕਰ ਸਕਦੇ ਹਨ। ਠੋਸ ਰੂਪ 'ਚ ਇਸਦਾ ਮਤਲਬ ਇਹ ਬਣਦਾ ਹੈ: ਕਿਸਾਨ ਜਨਤਾ ਨੂੰ ਧੜੱਲੇ ਨਾਲ ਉਠਾਉਣਾ, ਇਨਕਲਾਬੀ ਹਥਿਆਰਬੰਦ ਸ਼ਕਤੀਆਂ ਦੀ ਉਸਾਰੀ ਤੇ ਪਸਾਰਾ ਕਰਨਾ ਅਤੇ ਇਨਕਲਾਬੀ ਸ਼ਕਤੀਆਂ ਨਾਲੋਂ ਵਕਤੀ ਤੌਰ 'ਤੇ ਤਕੜੇ ਸਾਮਰਾਜੀਆਂ ਤੇ ਪਿਛਾਂਹ ਖਿੱਚੂਆਂ ਦੇ ਹਥਿਆਰਬੰਦ ਜਬਰ ਨਾਲ ਨਜਿੱਠਣ ਲਈ ਮਾਓ-ਜੇ-ਤੁੰਗ ਵੱਲੋਂ ਜਾਤੀ ਤੌਰ 'ਤੇ ਘੜੀ ਗਈ ਲੋਕਯੁੱਧ ਦੀ ਯੁੱਧਨੀਤੀ ਤੇ ਦਾਅਪੇਚਾਂ ਦੇ ਸਮੁੱਚੇ ਲਚਕੀਲੇ ਪੂਰ ਦੀ ਵਰਤੋਂ ਕਰਨੀ ਅਤੇ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣਾ ਅਤੇ ਇਨਕਲਾਬ 'ਚ ਕਦਮ-ਬ-ਕਦਮ ਜਿੱਤ ਹਾਸਲ ਕਰਨਾ।
ਚੀਨੀ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਧਿਆਨ 'ਚ ਰੱਖਦਿਆਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨ ਦੇ ਮਹੱਤਵ ਨੂੰ ਦਰਸਾਇਆ ਸੀ। ਚੇਅਰਮੈਨ ਮਾਓ ਸਾਨੂੰ ਸਿੱਖਿਆ ਦਿੰਦੇ ਹਨ ਕਿ ''ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣ ਅਤੇ ਇਹਨਾਂ ਨੂੰ ਹਰਾਉਣ ਲਈ, ਇਨਕਲਾਬੀ ਸਫਾਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਛੜੇ ਹੋਏ ਪਿੰਡਾਂ ਨੂੰ ਵਿਕਸਤ ਤੇ ਮਜ਼ਬੂਤ ਆਧਾਰ ਇਲਾਕਿਆਂ 'ਚ ਤੇ ਇਨਕਲਾਬ ਦੇ ਮਹਾਨ ਫੌਜੀ, ਸਿਆਸੀ, ਆਰਥਕ ਅਤੇ ਸਭਿਆਚਾਰਕ ਗੜ੍ਹਾਂ 'ਚ ਬਦਲ ਦੇਣ, ਜਿਨ੍ਹਾਂ ਦੇ ਜ਼ੋਰ 'ਤੇ ਉਹ ਇਨ੍ਹਾਂ ਪੇਂਡੂ ਖੇਤਰਾਂ 'ਤੇ ਹਮਲਿਆਂ ਲਈ ਸ਼ਹਿਰਾਂ ਨੂੰ ਵਰਤ ਰਹੇ ਆਪਣੇ ਦੁਸ਼ਟ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖ ਸਕਣ ਅਤੇ ਇਸ ਤਰੀਕੇ ਨਾਲ ਸਹਿਜੇ ਸਹਿਜੇ ਲਮਕਵੇਂ ਸੰਘਰਸ਼ ਰਾਹੀਂ ਇਨਕਲਾਬ ਦੀ ਮੁਕੰਮਲ ਜਿੱਤ ਹਾਸਲ ਕਰ ਸਕਣ।''
ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸਦੇ ਪੇਂਡੂ ਖਿੱਤੇ ਜਿੱਥੇ ਪਿਛਾਖੜੀ ਰਾਜ ਕਮਜ਼ੋਰ ਹੈ, ਇਨਕਲਾਬੀਆਂ ਦੀਆਂ ਆਜ਼ਾਦ ਗਤੀਵਿਧੀਆਂ ਲਈ ਵਿਸ਼ਾਲ ਖੇਤਰ ਮੁਹੱਈਆ ਕਰਦੇ ਹਨ। ਜੇ ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਇਨਕਲਾਬੀ ਲੀਹ 'ਤੇ ਡਟੇ ਰਹਿੰਦੇ ਹਨ ਅਤੇ ਆਪਣੇ ਮਹਾਨ ਸੰਗੀਆਂ ਯਾਨਿ ਕਿਸਾਨਾਂ 'ਤੇ ਭਰੋਸਾ ਰੱਖਦੇ ਹਨ ਤਾਂ ਉਹਨਾਂ ਲਈ ਵਿਸ਼ਾਲ ਪਛੜੇ ਪੇਂਡੂ ਇਲਾਕਿਆਂ ਅੰਦਰ ਇਕ ਤੋਂ ਬਾਅਦ ਇਕ ਵਿਕਸਤ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨਾ ਅਤੇ ਨਵੀਂ ਕਿਸਮ ਦੀ ਲੋਕ ਸੈਨਾ ਦੀ ਉਸਾਰੀ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਅਜਿਹੇ ਇਨਕਲਾਬੀ ਆਧਾਰ ਇਲਾਕਿਆਂ ਦੀ ਉਸਾਰੀ ਦੇ ਅਮਲ ਦੌਰਾਨ ਭਾਰਤੀ ਇਨਕਲਾਬੀਆਂ ਨੂੰ ਜਿੰਨ੍ਹੀਆਂ ਮਰਜ਼ੀ ਮੁਸ਼ਕਿਲਾਂ ਅਤੇ ਮੋੜਾਂ-ਘੋੜਾਂ ਦਾ ਸਾਹਮਣਾ ਕਰਨਾ ਪਵੇ ਅੰਤਮ ਤੌਰ 'ਤੇ ਉਹ ਲਹਿਰ ਰੂਪੀ ਪਸਾਰਾ ਕਰਦਿਆਂ ਇਨ੍ਹਾਂ ਨੂੰ ਟੁੱਟਵੀਆਂ ਥਾਵਾਂ ਤੋਂ ਵਿਸ਼ਾਲ ਖਿੱਤੇ ਵਿੱਚ ਅਤੇ ਛੋਟੇ ਇਲਾਕਿਆਂ ਤੋਂ ਵਿਸਤ੍ਰਿਤ ਇਲਾਕਿਆਂ 'ਚ ਵਿਕਸਤ ਕਰ ਸਕਣਗੇ। ਇਸ ਤਰ੍ਹਾਂ ਭਾਰਤੀ ਇਨਕਲਾਬ ਅੰਦਰ ਸਹਿਜੇ ਸਹਿਜੇ ਇਕ ਅਜਿਹੀ ਹਾਲਤ ਸਿਰਜੀ ਜਾ ਸਕੇਗੀ ਜਿਸ ਵਿੱਚ ਪੇਂਡੂ ਇਲਾਕਿਆਂ ਰਾਹੀਂ ਸ਼ਹਿਰਾਂ ਨੂੰ ਘੇਰਿਆ ਜਾ ਸਕੇ ਅਤੇ ਅੰਤਮ ਤੌਰ 'ਤੇ ਸ਼ਹਿਰਾਂ 'ਤੇ ਕਬਜਾ ਕਰਨ ਤੇ ਮੁਲਕ ਪੱਧਰੀ ਜਿੱਤ ਹਾਸਲ ਕਰਨ ਲਈ ਆਧਾਰ ਪੈਦਾ ਕੀਤਾ ਜਾ ਸਕੇ।
ਭਾਰਤੀ ਦੇ ਪਿਛਾਂਹਖਿੱਚੂ, ਦਾਰਜਲਿੰਗ ਵਿੱਚ ਪੇਂਡੂ ਹਥਿਆਰਬੰਦ ਸੰਘਰਸ਼ ਦੇ ਘਟਨਾ-ਵਿਕਾਸ ਕਾਰਨ ਤ੍ਰਬਕੇ ਹੋਏ ਹਨ। ਉਹ ਫੌਰੀ ਤਬਾਹੀ ਦਾ ਅਨੁਭਵ ਕਰ ਰਹੇ ਹਨ ਅਤੇ ਇਸ ਖਤਰੇ ਦਾ ਰੁਦਨ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਇਹ ਬਗਾਵਤਾਂ ''ਕੌਮੀ ਤਬਾਹੀ 'ਚ ਪਲਟ ਸਕਦੀਆਂ ਹਨ''। ਸਾਮਰਾਜੀ ਅਤੇ ਭਾਰਤੀ ਪਿਛਾਂਹਖਿੱਚ,ੂ ਦਾਰਜਲਿੰਗ ਦੇ ਕਿਸਾਨਾਂ ਦੇ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਅਤੇ ਇਸ ਨੂੰ ਜੰਮਦਿਆਂ ਹੀ ਕੁਚਲ ਦੇਣ ਲਈ ਅਨੇਕਾਂ ਢੰਗ ਤਰੀਕੇ ਅਜਮਾ ਰਹੇ ਹਨ। ਡਾਂਗੇ ਦੀ ਭਗੌੜੀ ਜੁੰਡਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੁੱਠੀਭਰ ਸੋਧਵਾਦੀ ਚੌਧਰੀ, ਕਮਿਊਨਿਸਟ ਪਾਰਟੀ ਵਿੱਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿੱਚਲੇ ਇਨਕਲਾਬੀ ਕਿਸਾਨਾਂ ਨੂੰ ਉਹਨਾਂ ਦੇ ਮਹਾਨ ਕਾਰਨਾਮਿਆਂ ਕਰਕੇ ਜ਼ੋਰਸ਼ੋਰ ਨਾਲ ਭੰਡ ਰਹੇ ਹਨ ਤੇ ਉਹਨਾ 'ਤੇ ਹਮਲੇ ਕਰ ਰਹੇ ਹਨ। ਪੱਛਮੀ ਬੰਗਾਲ ਵਿੱਚਲੀ ਅਖੌਤੀ 'ਗੈਰ-ਕਾਂਗਰਸੀ ਹਕੂਮਤ' ਦਾਰਜਲਿੰਗ ਵਿੱਚ ਇਨਕਲਾਬੀ ਕਿਸਾਨਾਂ ਦੇ ਖੂਨੀ ਦਮਨ ਲਈ ਸ਼ਰੇਆਮ ਭਾਰਤੀ ਪਿਛਾਂਹਖਿੱਚੂ ਹਕੂਮਤ ਦੇ ਪੱਖ 'ਚ ਖੜ੍ਹੀ ਹੈ। ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਹ ਭਗੌੜੇ ਤੇ ਸੋਧਵਾਦੀ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਚਾਕਰ ਹਨ ਅਤੇ ਵੱਡੇ ਭਾਰਤੀ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਹਨ। ਜਿਸਨੂੰ ਉਹ 'ਗੈਰ-ਕਾਂਗਰਸੀ ਸਰਕਾਰ' ਕਹਿੰਦੇ ਹਨ, ਇਹਨ੍ਹਾ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਸੰਦ-ਮਾਤਰ ਹੀ ਹੈ।
ਪ੍ਰੰਤੂ ਸਾਮਰਾਜਵਾਦੀ ਭਾਰਤੀ ਪਿਛਾਂਹਖਿੱਚੂ ਤੇ ਅਜੋਕੇ ਸੋਧਵਾਦੀ ਭੰਨਤੋੜ ਤੇ ਦਮਨ ਚੱਕਰ ਦੇ ਮਾਮਲੇ 'ਚ ਆਪਸ ਵਿੱਚ ਜਿੰਨ੍ਹਾਂ ਮਰਜੀ ਸਹਿਯੋਗ ਕਰ ਲੈਣ ਭਾਰਤੀ ਕਮਿਊਨਿਸਟ ਪਾਰਟੀ ਵਿਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿਚਲੇ ਇਨਕਲਾਬੀ ਕਿਸਾਨਾਂ ਵੱਲੋਂ ਜਗਾਈ ਗਈ ਹਥਿਆਰਬੰਦ ਸੰਘਰਸ਼ ਦੀ ਮਸ਼ਾਲ ਨੂੰ ਬੁਝਾ ਨਹੀਂ ਸਕਣਗੇ। ''ਇਕ ਚੰਗਆੜੀ ਸਾਰੇ ਜੰਗਲ ਨੂੰ ਅੱਗ ਲਾ ਸਕਦੀ ਹੈ''। ਦਾਰਜਲਿੰਗ ਵਿਚਲੀ ਚਿੰਗਾੜੀ ਜੰਗਲ ਦੀ ਅੱਗ ਦੀ ਸ਼ੁਰੂਆਤ ਬਣੇਗੀ ਅਤੇ ਯਕੀਨਨ ਹੀ ਭਾਰਤੀ ਦੇ ਵਿਸ਼ਾਲ ਖਿੱਤਿਆਂ ਨੂੰ ਭਾਂਬੜਾਂ 'ਚ ਬਦਲ ਦੇਵੇਗੀ। ਇਨਕਲਾਬੀ ਹਥਿਆਰਬੰਦ ਸੰਘਰਸ਼ ਦਾ ਇਹ ਭਾਰੀ ਤੂਫਾਨ ਅੰਤਮ ਤੌਰ 'ਤੇ ਪੂਰੇ ਭਾਰਤ 'ਚ ਫੈਲਣਾ ਯਕੀਨੀ ਹੈ। ਭਾਵੇਂ ਭਾਰਤੀ ਇਨਕਲਾਬੀ ਸੰਘਰਸ਼ ਦਾ ਰਾਹ ਲੰਮਾ ਅਤੇ ਬਿਖੜਾ ਹੋਵੇਗਾ, ਮਹਾਨ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਅਗਵਾਈ ਹੇਠ ਭਾਰਤੀ ਇਨਕਲਾਬ ਆਪਣੀ ਜਿੱਤ ਅਵੱਸ਼ ਹਾਸਲ ਕਰੇਗਾ।
(ਪੀਪਲਜ਼ ਡੇਲੀ, 5 ਜੁਲਾਈ 1967)