47 ਵਰ੍ਹੇ ਪਹਿਲਾਂ 25 ਮਈ 1967 ਨੂੰ ਨਕਸਲਬਾੜੀ ਬਗਾਵਤ ਦੀ ਗੂੰਜ ਉੱਚੀ ਹੋਈ। ਪਹਿਲੇ ਹੀ
ਦਿਨ ਤੋਂ ਇਹ ਬਗਾਵਤ ਸ਼ਹਾਦਤਾਂ ਦੀ ਗੁੜ੍ਹਤੀ ਲੈ ਕੇ ਜੰਮੀ। ਪੁਲਸ ਦੀ ਅੰਨ੍ਹੀ ਫਾਇਰਿੰਗ
ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਦਸ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਇਸ ਦਿਨ
ਸ਼ਹਾਦਤ ਪਾਈ। ਇਸੇ ਦਿਨ ਦਾ ਗਿਆਰਵਾਂ ਸ਼ਹੀਦ ਦਰੋਗਾ ਸੁਨਮ ਵਾਂਗਦੀ ਸੀ। ਉਹ ਦੋ ਦਿਨ
ਪਹਿਲਾਂ ਪੁਲਸ ਨਾਲ ਜਨਤਕ ਝੜੱਪ ਦੌਰਾਨ ਜ਼ਖਮੀ ਹੋਇਆ ਸੀ ਅਤੇ ਹਸਪਤਾਲ ਵਿੱਚ ਸ਼ਹੀਦ ਹੋ
ਗਿਆ।
ਨਕਸਲਬਾੜੀ ਦੀ ਵਿਚਾਰਧਾਰਾ ਸਾਡੀ ਪ੍ਰੇਰਨਾ ਹੈ। ਸ਼ਹਾਦਤਾਂ ਦੀ ਲੰਮੀ ਲੜੀ ਇਸ ਵਿਚਾਰਧਾਰਾ ਦਾ ਹੀ ਇੱਕ ਵਿਸ਼ੇਸ਼ ਅਕਸ ਹੈ। ਉਸ ਜਿਓਣ-ਜਾਚ ਦਾ ਨਮੂਨਾ ਜਿਸਦੀ ਜਾਗ ਇਸ ਵਿਚਾਰਧਾਰਾ ਨੇ ਅਨੇਕਾਂ ਜੁਝਾਰਾਂ ਨੂੰ ਲਾਈ। ਕਿੰਨੇ ਹੀ ਸ਼ਹੀਦ ਸ਼ਹਾਦਤ ਤੋਂ ਪਹਿਲਾਂ ਕਸਾਈ ਦੁਸ਼ਮਣ ਦੇ ਅੰਨ੍ਹੇ ਤਸ਼ਦਦ ਦੇ ਦੌਰਾਂ ਚੋਂ ਗੁਜ਼ਰੇ। ਉੱਚੇ ਮਨੋਬਲ, ਸਿਦਕ ਅਤੇ ਨਿਹਚਾ ਦੀ ਲਟ-ਲਟ ਬਲਦੀ ਮਸ਼ਾਲ ਬਣਕੇ ਉਨ੍ਹਾ ਨੇ ਮੌਤ ਨੂੰ ਗਲਵੱਕੜੀ ਪਾਈ।
25 ਮਈ ਨਕਸਲਬਾੜੀ ਬਗਾਵਤ ਦੀ ਪੰਜਾਹਵੀਂ ਵਰੇਗੰਢ ਦਾ ਦਿਹਾੜਾ ਹੈ। ਇਹ ਨਕਸਲਬਾੜੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਚਾਰਧਾਰਾ ਅਤੇ ਸਿਆਸਤ ਦੀ ਜੈ ਜੈ ਕਾਰ ਦਾ ਦਿਨ ਹੈ। ਨਾਲ ਹੀ ਇਹ ਉਨ੍ਹਾ ਸਭਨਾਂ ਸ਼ਹੀਦਾਂ ਦੀ ਕਰਨੀ ਨੂੰ ਸਿਜਦਾ ਕਰਨ ਅਤੇ ਉਚਿਆਉਣ ਦਾ ਦਿਨ ਹੈ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੋਕ ਮੁਕਤੀ ਦੇ ਮਹਾਨ ਆਦਰਸ਼ ਲਈ ਵਾਰ ਦਿੱਤੀਆਂ। ਲਹਿਰ ਦੇ ਵਾਰਸਾਂ ਦੇ ਨੈਣਾਂ ਦੀ ਲਸ਼ਕੋਰ ਬਣੀ ਇਸ ਲੰਮੀ ਲੜੀ'ਚ ਉਹ ਸੱਭੇ ਜੁਝਾਰ ਆਗੂ ਅਤੇ ਕਾਰਕੁਨ ਵੀ ਸ਼ਾਮਲ ਹਨ, ਜੋ ਦੁਸ਼ਮਣ ਹੱਥੋਂ ਕਤਲ ਤਾਂ ਨਹੀਂ ਹੋਏ, ਪਰ ਜ਼ਿੰਦਗੀ ਭਰ ਸਿਰ ਤਲ਼ੀ 'ਤੇ ਧਰ ਕੇ ਜੂਝਦਿਆਂ ਸੰਗਰਾਮੀ ਕਾਫਲੇ ਚੋਂ ਵਿਦਾ ਹੋਏ।
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਅਤੇ ਸ਼ਹੀਦਾਂ ਦਾ ਜਿਉਣ-ਮਰਨ ਲਹਿਰ ਦੇ ਕਰੂਰੇ ਦੀ ਹੀ ਝਲਕ ਹੁੰਦਾ ਹੈ। ਸ਼ਹੀਦਾਂ ਦੀ ਯਾਦ ਮਨਾਉਣ ਦਾ ਮਹੱਤਵ ਇਸੇ ਗੱਲ ਕਰਕੇ ਹੈ। ਸ਼ਹੀਦੀ ਦਿਹਾੜੇ ਲਹਿਰ ਦੇ ਆਦਰਸ਼ਾਂ ਅਤੇ ਗੁਣਾਂ ਦੀ ਤਸਵੀਰ ਨੂੰ ਉਭਾਰਨ ਦਾ ਸਾਧਨ ਬਣਦੇ ਹਨ। ਸ਼ਹੀਦਾਂ ਦੀ ਜੀਵਨ ਗਾਥਾ ਅਤੇ ਕਰਨੀ ਇਨ੍ਹਾਂ ਆਦਰਸ਼ਾਂ ਅਤੇ ਗੁਣਾਂ ਨੂੰ ਹੀ ਸਾਕਾਰ ਕਰਦੀ ਹੈ। ਇਸ ਕਰਕੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਘਾਲਣਾ ਨੂੰ ਬੁਲੰਦ ਕਰਨ ਦੀ ਸਰਗਰਮੀ ਇਸ ਲਹਿਰ ਦੀ ਜਿਉਂਦੀ ਜਾਗਦੀ ਪ੍ਰੇਰਨਾ ਨੂੰ ਡੂੰਘੀ ਕਰਨ ਦੀ ਸਰਗਰਮੀ ਹੈ।
ਇਹ ਸ਼ਹੀਦ ਮਹਾਨ ਹਨ, ਕਿਉਂਕਿ ਉਨ੍ਹਾਂ ਦਾ ਜੀਵਨ
ਦੁਨੀਆ ਦੇ ਸਭ ਤੋਂ ਮਹਾਨ ਆਦਰਸ਼ ਦੇ ਲੇਖੇ ਲੱਗਿਆ। ਇਹ ਆਦਰਸ਼ ਸਮੁੱਚੀ ਮਨੁੱਖਤਾ ਨੂੰ ਲੁੱਟ, ਦਾਬੇ ਅਤੇ ਵਿਤਕਰਿਆਂ ਤੋਂ ਮੁਕਤ ਕਰਾਉਣ ਦਾ ਆਦਰਸ਼ ਹੈ। ਉਹ ਮਹਾਨ ਹਨ ਕਿਉਂਕਿ ਉਹ ਇਸ ਆਦਰਸ਼ ਦੇ ਸਭ ਤੋਂ ਮਹਾਨ ਹੋਣ ਦੇ ਅਥਾਹ ਭਰੋਸੇ ਨਾਲ ਜੂਝੇ। ਉਹ ਮਹਾਨ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਇੱਕ ਨਵਾਂ ਸਮਾਜ ਹਰ ਹਾਲ ਸਿਰਜਿਆ ਜਾਵੇਗਾ. ਕੋਈ ਤਾਕਤ ਇਸਦੀ ਅੱਟਲਤਾ ਨੂੰ ਰੋਕ ਨਹੀਂ ਸਕਦੀ। ਉਹ ਮਹਾਨ ਸਨ; ਕਿਉਂਕਿ ਉਹ ਸਮਾਜ ਦੀ ਸਭ ਤੋਂ ਹੋਣਹਾਰ ਜਮਾਤ, ਮਜਦੂਰ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਦੇ ਸਨ। ਮਨੁੱਖਤਾ ਦੇ ਭਵਿੱਖ ਦੀ ਰਥਵਾਨ ਇਸ ਜਮਾਤ ਨਾਲ ਉਹਨਾਂ ਨੇ ਆਪਣੀ ਹੋਣੀ ਨੂੰ ਇੱਕਮਿਕ ਕਰ ਲਿਆ ਸੀ। ਉੇਹ ਮਹਾਨ ਸਨ ਕਿਉਂਕਿ ਉਹ ਮਹਾਨ ਲੋਕਤਾ ਦੇ ਸਭ ਤੋਂ ਸੂਝਵਾਨ ਜਾਇਆਂ ਦੀ ਕਤਾਰ 'ਚ ਸ਼ਾਮਲ ਸਨ।
ਆਪਣੇ ਮਕਸਦ ਦੇ ਜਾਇਜ਼-ਉੱਤਮ ਹੋਣ ਦੀ ਨਿਹਚਾ ਇਹਨਾਂ ਸੰਗਰਾਮੀਆਂ ਦੀਆਂ ਰਗਾਂ 'ਚ ਵਸਦੀ ਸੀ।ਇਹ ਨਿਹਚਾ ਹੀ ਅਕਹਿ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਹੰਢਾਉਣ ਦੀ ਤਾਕਤ ਬਖਸ਼ਦੀ ਸੀ। ਇਹ ਨਿਹਚਾ ਹੀ ਸਖਤ ਜਾਨ-ਹੂਲਵੇਂ ਇਮਤਿਹਾਨਾਂ ਸਾਹਮਣੇ ਆਦਰਸ਼ ਨਾਲ ਵਫਾਦਾਰੀ ਦੀ ਜਾਮਨ ਬਣਦੀ ਸੀ।ਪੰਜਾਬੀ ਕਵਿਤਾ ਨੇ ਨਕਸਲਬਾੜੀ ਲਹਿਰ ਦੇ ਚਣੌਤੀ ਭਰੇ ਦੌਰਾਂ ਦੇ ਅਨੁਭਵ ਨੂੰ ਆਪਣੇ ਬੋਲਾਂ 'ਚ ਸਾਂਭਿਆ ਹੈ। ਇਹ ਬੋਲ ਦੱਸਦੇ ਹਨ ਕਿ ਪੰਜਾਬ ਦੀ ਧਰਤੀ ਤੇ ਕਿਵੇਂ, “ਦੇਗਾਂ, ਤਵੀਆਂ, ਆਰਿਆਂ ਦਾ ਇਤਿਹਾਸ ਦੁਹਰਾਇਆ ਗਿਆ।'' ਇਹ ਬੋਲ ਦੱਸਦੇ ਹਨ ਕਿ ਕਿਵੇਂ ਨਿਹਚਾ ਪਰਖ ਦੀ ਕਸਵੱਟੀ 'ਤੇ ਲੱਗੀ:
“ਦੋਸਤੀ ਦੇ ਪੰਧ 'ਤੇ ਕਿੰਨਾ ਚੱਲਣਗੇ ਪੈਰ ਹੋਰ,
ਏਸ ਗੱਲ ਦਾ ਫੈਸਲਾ ਆਉਂਦੇ ਪਲਾਂ ਦੀ ਗੱਲ ਹੈ
ਵਫਾ ਦੇ ਇਤਿਹਾਸ ਦਾ ਲਿਖਣਾ ਕਿ ਨਹੀਂ ਵਰਕਾ ਨਕੋਰ,
ਏਸ ਗੱਲ ਦਾ ਫੈਸਲਾ ਤਾਂ ਹਿੰਮਤਾਂ ਦੀ ਗੱਲ ਹੈ''
ਪੰਜਾਬੀ ਕਵਿਤਾ ਦੱਸਦੀ ਹੈ ਕਿ ਕਿਵੇਂ ਨਕਸਲਬਾੜੀ ਲਹਿਰ ਨੇ ਆਪਣੇ ਜੁਝਾਰ ਸਿਪਾਹੀਆਂ ਨੂੰ ਜਿੰਦਗੀ ਅਤੇ ਮੌਤ ਦੇ ਨਵੇਂ ਅਰਥਾਂ ਦੇ ਰੰਗ 'ਚ ਰੰਗਿਆ:
“ਕੱਖੋਂ ਹੌਲ਼ੀ ਮੌਤ ਕੌਣ ਕਬੂਲਦੈ,
ਹਾਲਾਤ ਜਦੋਂ ਸੂਝ-ਦੀਵੇ ਬਾਲਦੇ''।
ਨਕਸਲਬਾੜੀ ਬਗਾਵਤ ਦੀ 50 ਵੀਂ ਵਰੇਗੰਢ 'ਤੇ ਇਸ ਦੇ ਸ਼ਹੀਦਾਂ ਦੀ ਮਹਾਨ ਕਰਨੀ ਨੂੰ ਉਭਾਰਨਾ ਲਹਿਰ ਦੇ ਵਿਰਸੇ ਨੂੰ ਉਚਿਆਉਣ ਅਤੇ ਪ੍ਰੇਰਣਾ ਦਾ ਸਰੋਤ ਬਣਾਉਣ ਦੇ ਹੰਭਲੇ ਦਾ ਅਹਿਮ ਅੰਗ ਬਣਦਾ ਹੈ। ਆਉ ਰਲਕੇ ਇਹ ਹੰਭਲਾ ਜੁਟਾਈਏ।
***

No comments:
Post a Comment