ਪੰਜਾਬ ਦੇ ਕਿਰਤੀ ਲੋਕਾਂ ਦੀ ਜੁਝਾਰ ਲਹਿਰ ਹਾਕਮ ਜਮਾਤਾਂ ਦੀਆਂ ਲੁਟੇਰੀਆਂ ਤੇ ਜਾਬਰ
ਨੀਤੀਆਂ ਖਿਲਾਫ ਜਾਨ ਹੂਲਵੇਂ ਘੋਲਾਂ ਦੇ ਰਾਹ 'ਤੇ ਹੈ ਅਤੇ ਇਸ ਲਹਿਰ ਦਾ ਘੇਰਾ ਹੋਰ
ਵਿਸ਼ਾਲ ਹੁੰਦਾ ਆ ਰਿਹਾ ਹੈ। ਆਰਥਕ ਸੁਧਾਰਾਂ ਦੇ ਨਾਂ ਥੱਲੇ ਲਾਗੂ ਹੋ ਰਹੀਆਂ ਸੰਸਾਰੀਕਰਨ
ਦੀਆਂ ਨੀਤੀਆਂ ਨੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਲਹੂ-ਮੁੜ੍ਹਕਾ ਨਚੋੜ ਸੁੱਟਿਆ ਹੈ। ਉਹ ਆਏ
ਦਿਨ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ। ਲੋਕਾਂ ਕੋਲ ਜਥੇਬੰਦ ਹੋਣ ਤੇ ਸੰਘਰਸ਼ਾਂ ਦਾ
ਪਰਚਮ ਲਹਿਰਾਉਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ। ਆਰਥਿਕ ਹਮਲਾ ਏਨਾ ਡੂੰਘਾ ਤੇ ਵਿਆਪਕ
ਹੈ ਕਿ ਇਹ ਆਏ ਦਿਨ ਨਵੇਂ ਤੋਂ ਨਵੇਂ ਹਿੱਸਿਆਂ ਨੂੰ ਆਪਣੇ ਹੱਕਾਂ 'ਤੇ ਹੋਏ ਹਮਲੇ ਖਿਲਾਫ
ਨਿੱਤਰਨ ਦੀ ਲੋੜ ਖੜ੍ਹੀ ਕਰ ਦਿੰਦਾ ਹੈ। ਅੱਜ ਪੰਜਾਬ 'ਚ ਸੈਂਕੜੇ ਛੋਟੀਆਂ ਵੱਡੀਆਂ
ਜਥੇਬੰਦੀਆਂ ਹਨ। ਲੱਖਾਂ ਲੋਕ ਇਹਨਾਂ ਯੂਨੀਅਨਾਂ ਦੇ ਪ੍ਰਭਾਵ 'ਚ ਹਨ ਤੇ ਇਹਨਾਂ ਸੰਘਰਸ਼ਾਂ
ਨਾਲ ਸਿੱਧੇ ਅਸਿਧੇ ਜੁੜੇ ਹੋਏ ਹਨ। ਨਵੇਂ ਤੋਂ ਨਵੇਂ ਤਬਕੇ ਯੂਨੀਅਨਾਂ ਬਣਾ ਰਹੇ ਹਨ। ਹਰ
ਧੱਕੇ ਵਿਤਕਰੇ ਖਿਲਾਫ ਫੌਰੀ ਧਰਨਾ ਮੁਜਾਹਰਾ ਲੋਕਾਂ ਦੇ ਰੋਹ ਪ੍ਰਗਟਾਵੇ ਦਾ ਸਥਾਪਿਤ
ਤਰੀਕਾ ਬਣ ਗਿਆ ਹੈ। ਪਿਛਲੇ ਸਾਲਾਂ 'ਚ ਪੰਜਾਬ 'ਚ ਲੜੇ ਗਏ ਜਨਤਕ ਸੰਘਰਸ਼ਾਂ ਦਾ ਅਸਰ
ਪੰਜਾਬ ਦੇ ਕਿਰਤੀ ਲੋਕਾਂ ਦੀ ਚੇਤਨਾ 'ਤੇ ਉਕਰਿਆ ਸਾਫ਼ ਦਿਖਦਾ ਹੈ। ਪੰਜਾਬ ਦੇ ਲੋਕਾਂ
ਦੇ ਹੱਕਾਂ ਦੀ ਲਹਿਰ ਭਰ ਜੋਬਨ ਵੱਲ ਵਧ ਰਹੀ ਹੈ। ਸਮਾਜ ਦੀਆਂ ਬੁਨਿਆਦੀ ਮਿਹਨਤਕਸ਼ ਜਮਾਤਾਂ
(ਖੇਤ ਮਜਦੂਰ ਤੇ ਕਿਸਾਨ) ਇਸ ਲਹਿਰ ਦੇ ਕੇਂਦਰ 'ਚ ਹਨ ਤੇ ਇਹਨਾਂ ਦਾ ਸਮਾਜ ਦੇ ਹੋਰਨਾਂ
ਮਿਹਨਤਕਸ਼ ਤਬਕਿਆਂ ਨਾਲ ਸਹਿਯੋਗ ਦਾ ਸੰਗਰਾਮੀ ਰਿਸ਼ਤਾ ਵਿਕਸਿਤ ਹੋ ਰਿਹਾ ਹੈ। ਪੰਜਾਬ ਦੀ
ਇਸ ਜੁਝਾਰ ਲੋਕ ਲਹਿਰ ਦੀ ਉਸਾਰੀ 'ਚ ਕਮਿਊਨਿਸਟ ਇਨਕਲਾਬੀਆਂ (ਨਕਸਲਬਾੜੀ) ਦੀ ਸਿਆਸਤ ਦੀ
ਸੇਧ ਦਾ ਅਹਿਮ ਤੇ ਮੋਹਰੀ ਰੋਲ ਹੈ। ਅਜਿਹੀ ਲਹਿਰ ਉਸਾਰਨ 'ਚ ਕਮਿ. ਇਨਕਲਾਬੀ ਸ਼ਕਤੀਆਂ ਦੀ
ਦਹਾਕਿਆਂ ਤੋਂ ਅਣਥੱਕ ਘਾਲਣਾ ਹੈ। ਲੋਕਾਂ ਦੀਆਂ ਜਥੇਬੰਦੀਆਂ ਬਣਾਉਣ, ਉਹਨਾਂ ਨੂੰ ਸਹੀ
ਸੇਧ ਦੇਣ ਤੇ ਲਗਾਤਾਰ ਉਸਾਰਦੇ ਜਾਣ ਦੇ ਕਾਰਜ 'ਚ ਨਕਸਲਬਾੜੀ ਦੀ ਸਿਆਸਤ ਨੂੰ ਪ੍ਰਣਾਈਆਂ
ਕਮਿ. ਇਨਕਲਾਬੀ ਸ਼ਕਤੀਆਂ ਨੇ ਆਪਣਾ ਲਹੂ ਤੇ ਮੁੜ੍ਹਕਾ ਵਹਾਇਆ ਹੈ। ਪਿਛਲੇ ਦਹਾਕਿਆਂ 'ਚ
ਲੜੇ ਗਏ ਵੱਡੇ ਜਨਤਕ ਸੰਗਰਾਮਾਂ ਦੀਆਂ ਮੋਹਰੀ ਸਫਾਂ 'ਚ ਕਮਿ. ਇਨਕਲਾਬੀ ਘੁਲਾਟੀਆਂ ਦੀ
ਉਭਰਵੀਂ ਭੂਮਿਕਾ ਰਹੀ ਹੈ ਤੇ ਉਹਨਾਂ ਨੇ ਲੋਕਾਂ ਦੀ ਲਹਿਰ ਦੇ ਜੁਝਾਰੂ ਕਿਰਦਾਰ ਤੇ
ਜਮਹੂਰੀ ਇਨਕਲਾਬੀ ਸੇਧ ਦੀ ਸਥਾਪਤੀ ਲਈ ਲਗਾਤਾਰ ਯਤਨ ਜੁਟਾਏ ਹਨ। ਲੋਕਾਂ ਦੀ ਲਹਿਰ ਨੂੰ
ਅਜਿਹੇ ਮੁਕਾਮ 'ਤੇ ਪਹੁੰਚਾਉਣ 'ਚ ਕਮਿ. ਇਨਕਲਾਬੀਆਂ ਨੇ ਵੱਖ ਵੱਖ ਮੋੜਾਂ ਤੇ ਅਹਿਮ
ਦੌਰਾਂ 'ਚ ਆਪਣੇ ਵਿਚਾਰਾਂ ਨਾਲ ਲਹਿਰ ਦਾ ਮਾਰਗ ਰੋਸ਼ਨ ਕੀਤਾ ਹੈ। ਚਾਹੇ ਹਾਕਮ ਜਮਾਤਾਂ
ਵੱਲੋਂ ਲੋਕਾਂ 'ਤੇ ਬੋਲੇ ਫਿਰਕਾਪ੍ਰਸਤੀ ਦੇ ਹਮਲੇ ਤਹਿਤ ਖਾਲਿਸਤਾਨੀ ਦਹਿਸ਼ਤਗਰਦੀ ਤੇ
ਹਕੂਮਤੀ ਜਬਰ ਖਿਲਾਫ ਜੂਝਣ ਦਾ ਸਵਾਲ ਹੋਵੇ ਤੇ ਚਾਹੇ ਹਕੂਮਤੀ ਕਾਲੇ ਕਾਨੂੰਨਾਂ ਤੇ ਜਾਬਰ
ਹੱਲਿਆਂ ਖਿਲਾਫ ਲੋਕਾਂ ਦੀ ਜਮਹੂਰੀ ਲਹਿਰ ਉਸਾਰੀ ਦੀ ਉਭਰੀ ਲੋੜ ਹੋਵੇ, ਅਜਿਹੇ ਸਭਨਾਂ
ਅਹਿਮ ਮੋੜਾਂ 'ਤੇ ਨਕਸਲਬਾੜੀ ਦੀ ਸਿਆਸਤ ਦੀ ਮਿਸ਼ਾਲ ਨੇ ਲੋਕਾਂ ਦੀ ਲਹਿਰ ਦੀ ਮੂਹਰੇ ਹੋ
ਕੇ ਅਗਵਾਈ ਕੀਤੀ ਹੈ। ਇਹ ਨਕਸਲਬਾੜੀ ਸਿਆਸਤ ਦੇ ਸਹੀ ਰੁਝਾਨ ਦੀਆਂ ਨੀਤੀਆਂ ਦਾ ਪੂਰ ਹੀ
ਹੈ ਜਿਹੜੇ ਹਾਕਮ ਜਮਾਤੀ ਵੋਟ ਸਿਆਸਤ ਦੇ ਹਮਲੇ ਤੋਂ ਲੋਕਾਂ ਦੀ ਲਹਿਰ ਦੇ ਨਰੋਏ ਜੁੱਸੇ ਦੀ
ਰਾਖੀ ਲਈ ਲਹਿਰ ਦੇ ਘੁਲਾਟੀਆਂ ਨੂੰ ਤੇ ਸੰਘਰਸ਼ਸ਼ੀਲ ਜਨਤਾ ਨੂੰ ਚੇਤਨ ਕਰਦਾ ਆਇਆ ਹੈ ਤੇ
ਲੋਕਾਂ ਦੇ ਹੱਕਾਂ ਦੀ ਲਹਿਰ ਦੀਆਂ ਸਭ ਤੋਂ ਹੋਣਹਾਰ ਤੇ ਨਰੋਈਆਂ ਟੁਕੜੀਆਂ ਇਸ ਹਮਲੇ 'ਚਂੋ
ਸਾਬਤ ਕਦਮੀਂ ਨਿੱਕਲਦੀਆਂ ਆਈਆਂ ਹਨ। ਅੱਜ ਇਸ ਮੋੜ ਤੱਕ ਪੁੱਜੀ ਲਹਿਰ ਦੇ ਅਗਲੇਰੇ ਪੜਾਅ
ਦਾ ਭਵਿੱਖ ਵੀ ਨਕਸਲਬਾੜੀਆਂ ਕੋਲ ਹੈ। ਹਾਕਮ ਜਮਾਤਾਂ ਵੱਲੋਂ ਲੋਕਾਂ 'ਤੇ ਬੋਲੇ ਹੋਏ ਆਰਥਕ
ਤੇ ਖੂਨੀ ਧਾਵਿਆਂ ਨਾਲ ਟੱਕਰਨ ਲਈ ਜਿਸ ਜੁਝਾਰ ਦਿਸ਼ਾ 'ਚ ਅੱਗੇ ਵਧਣ ਦੀ ਜਰੂਰਤ ਹੈ ਉਹ
ਨਕਸਲਬਾੜੀਆਂ ਕੋਲ ਹੈ। ਇਸ ਦਿਸ਼ਾ ਤੋਂ ਬਿਨਾਂ ਪੰਜਾਬ ਦੀ ਲੋਕ ਲਹਿਰ ਭਟਕਣਾਂ ਤੇ ਖਿੰਡਾਅ
ਦਾ ਸ਼ਿਕਾਰ ਹੋਣ ਲਈ ਸਰਾਪੀ ਜਾਵੇਗੀ। ਖਾਸ ਕਰ ਜਬਰ ਦੇ ਹਥਿਆਰ ਦੀ ਵਰਤੋਂ ਦੇ ਨਾਲ ਨਾਲ
ਫਿਰਕਾਪ੍ਰਸਤੀ, ਇਲਾਕਾਪ੍ਰਸਤੀ ਤੇ ਜਾਤਪ੍ਰਸਤੀ ਵਰਗੇ ਭਟਕਾਊ ਹਥਿਆਰਾਂ 'ਤੇ ਵਧਦੀ ਟੇਕ
ਨਾਲ ਪੈਦਾ ਹੋ ਰਹੀਆਂ ਗੁੰਝਲਦਾਰ ਹਾਲਤਾਂ ਦਾ ਟਾਕਰਾ ਕਰਨ ਲਈ ਨਕਸਲਬਾੜੀ ਦੀ ਸਿਆਸਤ ਦੀ
ਦਰੁਸਤ ਸੇਧ ਅਤਿ ਲੋੜੀਂਦੀ ਹੈ।
ਪੰਜਾਬ ਦੀ ਠੋਸ ਹਾਲਤ ਦੇ ਫੌਰੀ ਪ੍ਰਸੰਗ 'ਚ ਇਹ ਸੇਧ ਸੰਸਾਰੀਕਰਨ ਦੇ ਹਮਲੇ ਖਿਲਾਫ ਵੱਖ ਵੱਖ ਮਿਹਨਤਕਸ਼ ਤਬਕਿਆਂ ਦੇ ਸਾਂਝੇ, ਦ੍ਰਿੜ ਤੇ ਖਾੜਕੂ ਘੋਲਾਂ ਦੀ ਸੇਧ ਹੈ। ਵਿਸ਼ਾਲ ਕਿਰਤੀ ਜਨਤਾ ਦੇ ਏਕੇ ਦਾ ਯੱਕ ਬੰਨ੍ਹਣਾ ਤੇ ਉਸ ਦੇ ਵੱਡੇ ਹਿੱਸੇ ਨੂੰ ਘੋਲ ਦੇ ਮੈਦਾਨ 'ਚ ਲੈ ਆਉਣ ਦੀ ਸੇਧ ਹੈ। ਪੰਜਾਬ ਦੇ ਵੱਖ ਵੱਖ ਸੰਘਰਸਸ਼ੀਲ ਕਿਰਤੀ ਤਬਕਿਆਂ ਦਾ ਆਪੋ ਆਪਣੀਆਂ ਤਬਕਾਤੀ ਮੰਗਾਂ ਤੋਂ ਅਗੇ ਵੱਧ ਕੇ ਸਾਂਝੀਆਂ ਬੁਨਿਆਦੀ ਮੰਗਾਂ ਲਈ ਸੰਘਰਸ਼ਾਂ ਤੱਕ ਪਹੁੰਚਣਾ ਇਸ ਲਹਿਰ ਦਾ ਨੇੜ ਭਵਿੱਖੀ ਟੀਚਾ ਬਣਦਾ ਹੈ। ਪੰਜਾਬ ਦੀ ਜਨਤਕ ਲਹਿਰ ਦੇ ਅਗਲੇ ਵਧਾਰੇ ਦਾ ਚੌਖਟਾ ਸਾਮਰਾਜ ਵਿਰੋਧੀ ਤੇ ਜਾਗੀਰਦਾਰੀ ਵਿਰੋਧੀ ਜਨਤਕ ਘੋਲਾਂ ਦਾ ਚੌਖਟਾ ਹੈ। ਇਸ ਚੌਖਟੇ ਤੋਂ ਬਿਨਾਂ ਪੰਜਾਬ ਦੀ ਜਨਤਕ ਲਹਿਰ ਨਿਗੂਣੀਆਂ ਆਰਥਕ ਰਿਆਇਤਾਂ ਦੇ ਗਧੀ-ਗੇੜ 'ਚ ਰਹੇਗੀ ਤੇ ਲੋਕਾਂ ਦੇ ਆਰਥਕ ਜਮਹੂਰੀ ਤੇ ਸਿਆਸੀ ਹਿਤਾਂ ਦੀ ਰਾਖੀ ਤੋਂ ਅਸਮਰੱਥ ਹੋ ਨਿੱਬੜੇਗੀ।
ਅੱਜ ਪੰਜਾਬ ਦੇ ਕਿਰਤੀ ਲੋਕਾਂ ਦੇ ਵੱਖ ਵੱਖ ਤਬਕੇ ਸੰਸਾਰੀਕਰਨ ਦੇ ਹੱਲੇ 'ਚੋਂ ਨਿੱਕਲਦੀਆਂ ਆਪੋ-ਆਪਣੀਆਂ ਮੰਗਾਂ 'ਤੇ ਜੂਝ ਰਹੇ ਹਨ। ਹਕੂਮਤੀ ਫੈਸਲਿਆਂ ਨਾਲ ਫੌਰੀ ਤੌਰ 'ਤੇ ਆਰਥਿਕ ਹਿੱਤਾਂ ਨੂੰ ਵਜਦੀ ਸੱਟ ਤਾਂ ਲੋਕ ਚੇਤਨਾ ਦੇ ਸਰੋਕਾਰਾਂ 'ਚ ਥਾਂ ਮੱਲਦੀ ਹੈ। ਅਜਿਹੇ ਫੈਸਲੇ ਰੋਹ ਵੀ ਜਗਾਉਂੇਦੇ ਹਨ ਤੇ ਫੌਰੀ ਤੌਰ ਤੇ ਵੱਡੀਆਂ ਲਾਮਬੰਦੀਆਂ ਦਾ ਕਾਰਨ ਵੀ ਬਣਦੇ ਹਨ, ਪਰ ਇਹਨਾਂ ਫੈਸਲਿਆਂ ਪਿੱਛੇ ਕੰਮ ਕਰਦੀ ਨੀਤੀ ਅਜੇ ਰੋਸ ਪੈਦਾ ਨਹੀਂ ਕਰਦੀ ਤੇ ਲੋਕਾਂ ਦੇ ਸੰਘਰਸ਼ ਦੇ ਨਿਸ਼ਾਨੇ 'ਤੇ ਨਹੀਂ ਆਉਂਦੀ। ਜਨ-ਸਮੂਹਾਂ ਦੀ ਚੇਤਨਾ ਅਜੇ ਫੌਰੀ ਆਰਥਕ ਹਿਤਾਂ ਦੇ ਦਾਇਰੇ 'ਚ ਸੀਮਤ ਹੈ। ਲੋਕ ਚੇਤਨਾ 'ਚ ਹਾਕਮ ਜਮਾਤਾਂ ਦੀਆਂ ਸੰਸਾਰੀਕਰਨ ਦੀਆਂ ਲੁਟੇਰੀਆਂ ਨੀਤੀਆਂ ਨੂੰ ਸਮੁੱਚੇ ਤੌਰ 'ਤੇ ਸਥਾਪਿਤ ਕਰਨ ਦਾ ਅਹਿਮ ਕਾਰਜ ਦਰਪੇਸ਼ ਹੈ। ਅਜੇ ਇਹਨਾਂ ਨੀਤੀਆਂ ਦੇ ਅਸਰ ਲੋਕਾਂ ਦੇ ਨਿਸ਼ਾਨੇ 'ਤੇ ਹਨ ਪਰ ਇਹਨਾਂ ਨੀਤੀਆਂ ਦੇ ਸਮੁੱਚੇ ਤੌਰ 'ਤੇ ਘੋਲਾਂ ਦਾ ਨਿਸ਼ਾਨਾ ਬਣਨ ਨਾਲ ਹੀ ਵਡੇਰੀ ਏਕਤਾ ਤੇ ਤਿੱਖੇ ਘੋਲਾਂ ਦਾ ਅਗਲਾ ਪੜਾਅ ਆਉਣਾ ਹੈ। ਇਹਨਾਂ ਨੀਤੀਆਂ ਦਾ ਸਾਂਝਾ ਹਵਾਲਾ ਹੀ ਤਬਕਾਤੀ ਹੱਦ-ਬੰਦੀਆਂ ਪੂਰੀ ਤਰ੍ਹਾਂ ਤੋੜ ਸਕਦਾ ਹੈ, ਲੋਕਾਂ ਦੀ ਲਹਿਰ ਲਈ ਵਡੇਰੀਆਂ ਆਰਥਕ-ਸਿਆਸੀ ਪ੍ਰਾਪਤੀਆਂ ਦਾ ਰਾਹ ਖੋਲ੍ਹ ਸਕਦਾ ਹੈ। ਪੰਜਾਬ ਦੀ ਲੋਕ ਲਹਿਰ ਦੇ ਵਿਕਾਸ ਦੀ ਇਹ ਸੇਧ ਨਕਸਲਬਾੜੀ ਸਿਆਸਤ ਦੀਆਂ ਨੀਤੀਆਂ 'ਚੋਂ ਹੀ ਨਿੱਕਲਦੀ ਹੈ।
ਪੰਜਾਬ ਦੀ ਜੁਝਾਰ ਜਨਤਕ ਲਹਿਰ ਦਾ ਅਗਲਾ ਸਫਰ ਇਸ ਪੱਖ 'ਤੇ ਵਿਸ਼ੇਸ਼ ਕਰਕੇ ਨਿਰਭਰ ਕਰਦਾ ਹੈ ਕਿ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਲਹਿਰ ਦਾ ਅਗਲਾ ਕਦਮ ਵਧਾਰਾ ਕਿਵੇਂ ਹੁੰਦਾ ਹੈ। ਪੰਜਾਬ ਦੀ ਕਿਸਾਨ-ਖੇਤ ਮਜ਼ਦੂਰ ਲਹਿਰ ਦੇ ਅਗਲੇਰੇ ਵਿਕਾਸ ਲਈ ਮਾਰਗ ਦਰਸ਼ਨ ਕਮਿ. ਇਨ. ਸਿਆਸਤ ਹੀ ਕਰ ਸਕਦੀ ਹੈ। ਪੰਜਾਬ ਦੀ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਜੁਝਾਰ ਲਹਿਰ ਇਸ ਸਿਆਸਤ ਤੋਂ ਰੌਸ਼ਨੀ ਲੈਂਦਿਆਂ ਪਹਿਲਾਂ ਹੀ ਜਗੀਰੂ ਲੁਟ-ਖਸੁੱਟ ਖਿਲਾਫ ਤਿੱਖੇ ਤੇ ਲਮਕਵੇਂ ਘੋਲਾਂ ਦੇ ਰਾਹ ਪੈਣ ਦਾ ਇੱਕ ਅਮਲ ਹੰਢਾ ਰਹੀ ਹੈ। ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਹੱਕ 'ਚ ਜ਼ਮੀਨ ਦੀ ਮੁੜ-ਵੰਡ ਦੇ ਨਾਅਰੇ ਦੁਆਲੇ ਵਿਸ਼ਾਲ ਤੇ ਵੱਡੀਆਂ ਲਾਮਬੰਦੀਆਂ ਤੇ ਲਮਕਵੇਂ ਖਾੜਕੂ ਘੋਲਾਂ ਦੇ ਰਾਹ ਅੱਗੇ ਵਧਣਾ ਪੰਜਾਬ ਦੀ ਕਿਸਾਨ ਲਹਿਰ ਦਾ ਫੌਰੀ ਟੀਚਾ ਬਣਦਾ ਹੈ। ਸੂਦਖੋਰੀ ਦੇ ਖਾਤਮੇ ਲਈ ਕਿਸਾਨੀ ਘੋਲ ਵੀ ਜਮੀਨ ਪ੍ਰਾਪਤੀ ਲਈ ਘੋਲਾਂ ਦਾ ਅੰਗ ਬਣ ਕੇ ਹੀ ਅੱਗੇ ਵਧਣੇ ਹਨ। ਇਉਂ ਪੰਜਾਬ ਦੇ ਕਿਸਾਨ ਘੋਲਾਂ ਦਾ ਅਗਲੇਰਾ ਵਿਕਾਸ ਜਗੀਰਦਾਰੀ ਵਿਰੋਧੀ ਜ਼ਰੱਈ ਇਨਕਲਾਬੀ ਲਹਿਰ ਦੀ ਸੇਧ 'ਚ ਹੀ ਅੱਗੇ ਵਧ ਸਕਦਾ ਹੈ। ਇਸ ਸੇਧ ਨੂੰ ਲਾਗੂ ਕਰਨ ਦਾ ਫੌਰੀ ਅਰਥ ਪੰਜਾਬ ਦੀ ਖੇਤ ਮਜ਼ਦੂਰ ਲਹਿਰ ਦੀ ਹੋਰ ਮਜਬੂਤੀ ਤੇ ਵਿਕਾਸ ਹੈ ਜਿਸ ਨਾਲ ਉਹ ਪੰਜਬ ਦੇ ਜਮਾਤੀ ਘੋਲਾਂ ਦੇ ਦ੍ਰਿਸ਼ 'ਤੇ ਮੋਹਰੀ ਸ਼ਕਤੀ ਵਜੋਂ Àੁੱਭਰ ਕੇ ਆਵੇ। ਇਸ ਦਾ ਮਾਲਕ-ਕਿਸਾਨੀ ਦੀ ਲਹਿਰ ਨਾਲ ਇੱਕਜੁੱਟ ਤੇ ਮਜਬੂਤ ਰਿਸ਼ਤਾ ਵਿਕਸਤ ਹੋਣਾ ਹੈ। ਇਸ ਰਿਸ਼ਤੇ 'ਚ ਆਉਂਦੇ ਜਾਤਪਾਤੀ ਤੁਅੱਸਬਾਂ ਤੇ ਨਫਰਤ ਨੂੰ ਜਮਾਤੀ ਘੋਲਾਂ ਦੇ ਚੌਖਟੇ 'ਚ ਨਜਿੱਠ ਕੇ ਖਾਰਜ ਕਰਨਾ ਹੈ। ਤੇ ਇਉਂ ਵਿਕਾਸ ਕਰਦਿਆਂ ਆਖਰ ਨੂੰ ਇੱਕਜੁੱਟ ਲਹਿਰ ਉਸਾਰੀ ਤੱਕ ਪੁੱਜਣਾ ਹੈ। ਜਿਉਂ ਹੀ ਇਹ ਲਹਿਰ ਜ਼ਮੀਨ ਦੀ ਮੁੜ ਵੰਡ ਦੇ ਸਵਾਲ 'ਤੇ ਅੱਗੇ ਵਧਦੀ ਹੈ ਤੇ ਸੂਦਖੋਰੀ ਖਿਲਾਫ ਸੰਘਰਸ਼ ਦਾ ਸੁਆਲ ਆਉਂਦਾ ਹੈ ਤਾਂ ਜਗੀਰੂ ਜਮਾਤਾਂ ਤੇ ਉਸ ਦੀ ਰਾਜ ਮਸ਼ੀਨਰੀ ਦਾ ਮੋੜਵਾਂ ਕਸਾਈ ਹਮਲਾ ਪੂਰੀ ਤਾਕਤ ਨਾਲ ਹੁੰਦਾ ਹੈ। ਪੰਜਾਬ ਦੀ ਕਿਸਾਨ ਲਹਿਰ ਦਾ ਹੁਣ ਤੱਕ ਦਾ ਤਜਰਬਾ ਇਹੀ ਦਸਦਾ ਹੈ। ਅਜਿਹੇ ਹਮਲੇ ਦੇ ਟਾਕਰੇ ਲਈ ਪੰਜਾਬ ਦੀ ਕਿਸਾਨ ਲਹਿਰ ਨੂੰ ਆਪਣੀ ਰਾਖੀ ਦੇ ਇੰਤਜ਼ਾਮ ਕਰਨੇ ਪੈਣਗੇ। ਰਾਜ ਮਸ਼ੀਨਰੀ ਦੀਆਂ ਪੁਲਸਾਂ, ਫੌਜਾਂ ਤੇ ਗੈਰਕਾਨੂੰਨੀ ਲੱਠਮਾਰ ਗਰੋਹਾਂਤੋਂ ਕਿਸਾਨ ਘੋਲਾਂ, ਜਥੇਬੰਦੀਆਂ ਤੇ ਆਗੂਆਂ ਦੀ ਰਾਖੀ ਲਈ ਵਲੰਟੀਅਰ ਟੀਮਾਂ ਤੇ ਸੁਰੱਖਿਆ ਢਾਂਚਾ ਉਸਾਰਨਾ ਪੈਣਾ ਹੈ। ਅਜਿਹੇ ਢਾਂਚੇ ਤੋਂ ਵਿਰਵੀ ਕਿਸਾਨ ਲਹਿਰ ਜਗੀਰਦਾਰੀ ਤੇ ਸੂਦਖੋਰੀ ਵਿਰੋਧੀ ਘੋਲਾਂ 'ਚ ਲੰਮਾ ਸਮਾਂ ਤਾਂ ਕੀ ਸ਼ੁਰੂਆਤੀ ਗੇੜਾਂ 'ਚ ਵੀ ਨਹੀਂ ਨਿਭ ਸਕਦੀ। ਅਜਿਹੇ ਢਾਂਚੇ ਦੀ ਉਸਾਰੀ ਕਿਸਾਨ ਘੁਲਾਟੀਆਂ ਦੀ ਇਨਕਲਾਬੀ ਚੇਤਨਾ 'ਤੇ ਨਿਰਭਰ ਕਰਦੀ ਹੈ। ਉਹਨਾਂ ਦੀ ਚੇਤਨਾ 'ਚ ਭਵਿੱਖ ਦੀ ਜ਼ਰੱਈ ਇਨਕਲਾਬੀ ਲਹਿਰ ਦਾ ਨਕਸ਼ਾ ਸਮੋਏ ਹੋਣ 'ਤੇ ਨਿਰਭਰ ਕਰਦੀ ਹੈ। ਰਾਜ ਭਾਗ ਦੇ ਖਾਸੇ ਤੇ ਇਸ ਦੇ ਜਾਬਰ ਕਿਰਦਾਰ ਦੀ ਡੂੰਘੀ ਪਛਾਣ ਹੋਣ 'ਤੇ ਨਿਰਭਰ ਕਰਦੀ ਹੈ। ਅਜਿਹੀ ਚੇਤਨਾ ਨਕਲਸਬਾੜੀ ਸਿਆਸਤ ਤੋਂ ਹਾਸਲ ਹੋ ਸਕਦੀ ਹੈ। ਇਸ ਸਿਆਸਤ ਦੀ ਅਗਵਾਈ ਤੋਂ ਸੱਖਣੀ ਕਿਸਾਨ ਲਹਿਰ ਨਿਗੂਣੀਆਂ ਆਰਥਕ ਮੰਗਾਂ ਦੇ ਚੱਕਰਾਂ 'ਚ ਗੇੜੇ ਲਾਉਂਦੀ ਰਹੇਗੀ। ਜਗੀਰੂ ਚੌਧਰੀਆਂ ਦੀਆਂ ਜਾਤ ਅਧਾਰਿਤ ਲਾਮਬੰਦੀਆਂ ਦੀ ਪਟੜੀ ਚੜ੍ਹੇਗੀ ਤੇ ਆਖਰ ਨੂੰ ਹਰਿਆਣੇ ਦੇ ਜਾਟ ਅੰਦੋਲਨਾਂ ਵਰਗਾ ਰੁੱਖ ਲਵੇਗੀ।
ਪੰਜਾਬ ਦੇ ਮਿਹਨਤਕਸ਼ ਬੁਨਿਆਦੀ ਤਬਕਿਆਂ ਦੀ ਲਹਿਰ ਦਾ ਧੁਰੇ ਦਾ ਸਥਾਨ ਹੋਣ ਕਰਕੇ ਇਸ ਦੀ ਹਾਲਤ ਦਾ ਅਸਰ ਦੂਸਰੇ ਤਬਕਿਆਂ 'ਤੇ ਪੈਂਦਾ ਹੈ ਤੇ ਇਸ ਦੀ ਚੜ੍ਹਤ ਤੇ ਲਹਿਤ ਤੋਂ ਉਹ ਅਸਰ ਅੰਦਾਜ ਹੁੰਦੇ ਹਨ। ਇਸ ਲਹਿਰ ਦੇ ਇਨਕਲਾਬੀ ਦਿਸ਼ਾ ਅਖਤਿਆਰ ਕਰਨ ਦੀਆਂ ਪੰਜਾਬ ਦੀ ਸਮੁੱਚੀ ਲੋਕ ਲਹਿਰ ਲਈ ਸਿੱਧੀਆਂ ਅਰਥ ਸੰਭਾਵਨਾਵਾਂ ਬਣਦੀਆਂ ਹਨ। ਪੰਜਾਬ ਦੀ ਮਜ਼ਦੂਰ ਮੁਲਾਜ਼ਮ ਲਹਿਰ ਦਾ ਅਗਲੇਰਾ ਵਿਕਾਸ ਵੀ ਇਸ ਦੇ ਨਕਸਲਬਾੜੀ ਸਿਆਸਤ 'ਚਂੋ ਨਿੱਕਲਦੀ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਕਰਨ 'ਚ ਪਿਆ ਹੈ। ਇਹ ਦੋਵੇਂ ਤਬਕੇ ਸੰਸਾਰੀਕਰਨ ਦੇ ਹਮਲੋਂ 'ਚੋਂ ਨਿੱਕਲਦੇ ਹਕੂਮਤੀ ਕਦਮਾਂ ਖਿਲਾਫ ਲਗਾਤਾਰ ਜੂਝ ਰਹੇ ਹਨ ਪਰ ਵੱਖ ਵੱਖ ਫਾਂਕਾਂ 'ਚ ਵੰਡੇ ਹੋਣ ਤੇ ਅਗਾਂਹ ਸਾਂਝ ਭਿਆਲੀ ਵਾਲੀਆਂ ਸੁਧਾਰਵਾਦੀ-ਆਰਥਕਵਾਦੀ ਚੌਖਟੇ ਵਾਲੀਆਂ ਰਵਾਇਤੀ ਲੀਡਰਸ਼ਿੱਪਾਂ ਦਾ ਬੋਲਬਾਲਾ ਹੋਣ ਕਰਕੋ ਅਗਲੇਰੀ ਪੇਸ਼ਕਦਮੀ ਤੋਂ ਵਾਂਝੇ ਹਨ। ਖਾਸ ਕਰ ਸਨਅੱਤੀ ਮਜ਼ਦੂਰਾਂ ਦੀ ਲਹਿਰ 'ਤੇ ਰਵਾਇਤੀ ਟਰੇਡ ਯੂਨੀਅਨ ਲੀਡਰਸ਼ਿੱਪ ਦੀ ਭਾਰੂ ਹੈਸੀਅਤ ਨੇ ਇਸ ਲਹਿਰ ਨੂੰ ਖੜੋਤ ਦਾ ਸ਼ਿਕਾਰ ਬਣਾ ਰੱਖਿਆ ਹੈ। ਇਸ ਲਹਿਰ ਦਾ ਖਾੜਕੂ ਘੋਲਾਂ ਵੱਲ ਕਦਮ ਵਧਾਰਾ ਵੀ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ। ਅੱਜ ਅਜਿਹੀ ਲੀਹ ਲਾਗੂ ਕਰਨ ਵਾਲੇ ਆਗੂ ਕਾਰਕੁੰਨਾਂ ਦੀਆਂ ਟੀਮਾਂ ਬਹੁਤ ਛੋਟੀਆਂ ਤੇ ਕਮਜੋਰ ਹਨ। ਪੰਜਾਬ ਦੇ ਮਲਾਜ਼ਮਾਂ ਦੀ ਲਹਿਰ 'ਚ ਜੋ ਸ਼ਾਨਾਮੱਤੇ ਸੰਗਰਾਮ ਲੜੇ ਗਏ ਹਨ ਉਹ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਹੋਣ ਦੀਆਂ ਹੀ ਬਰਕਤਾਂ ਹਨ। ਵੱਖ ਵੱਖ ਸਿਆਸੀ ਵਿਚਾਰਾਂ ਦੀਆਂ ਫੈਡਰੇਸ਼ਨਾਂ ਦੇ ਅਧਾਰ 'ਤੇ ਵੰਡੀ ਮੁਲਾਜ਼ਮ ਲਹਿਰ ਨੂੰ 'ਇੱਕ ਟਰੇਡ-ਇੱਕ ਯੂਨੀਅਨ' ਦੇ ਸਿਧਾਂਤ 'ਤੇ ਜਥੇਬੰਦ ਕਰਨਾ ਅਤੇ ਵੱਖ ਵੱਖ ਕੈਟੇਗਿਰੀਆਂ ਦੇ ਸਾਂਝੇ ਘੋਲ ਉਸਾਰਨ ਵੱਲ ਅੱਗੇ ਵਧਣਾ, ਟਰੇਡ ਯੂਨੀਅਨਵਾਦ ਦੀਆਂ ਤੰਗ ਵਲਗਣਾਂ ਤੋਂ ਉੱਪਰ ਉਠ ਕੇ ਮਜ਼ਦੂਰਾਂ ਕਿਸਾਨਾਂ ਦੇ ਨਾਲ ਸਾਂਝ ਉਸਾਰਨਾ ਅਤੇ ਰਸਮੀ ਕਾਰਵਾਈ ਐਕਸ਼ਨਾਂ ਦੀ ਥਾਂ ਲਮਕਵੀਂ ਜੱਦੋਜਹਿਦ ਦੇ ਰਾਹ ਤੁਰਨਾ ਹੀ ਇਸ ਦੀ ਕਾਇਆਕਲਪੀ ਕਰ ਸਕਦਾ ਹੈ ਅਤੇ ਮੁਲਾਜ਼ਮ ਏਕਤਾ ਤੇ ਸੰਘਰਸ਼ਾਂ ਦੀ ਪੂਰੀ ਸਾਰਥਕਤਾ ਬਣਾ ਸਕਦਾ ਹੈ। ਖਾਸ ਕਰ ਮਜ਼ਦੂਰ ਹਿੱਸਿਆਂ ਨਾਲ ਸਾਂਝ ਪੀਡੀ ਹੋਣ ਨਾਲ ਮੁਲਾਜ਼ਮ ਲਹਿਰ ਨੂੰ ਹੋਰ ਖਾੜਕੂ ਰੰਗ ਚੜ੍ਹ ਸਕਦਾ ਹੈ। ਇਸ ਲਈ ਸਾਂਝੇ ਮਜਦੂਰ ਮੁਲਾਜ਼ਮ ਘੋਲ ਕੇਂਦਰਾਂ ਦੀ ਉਸਾਰੀ ਕਰਨ ਦੀ ਸੇਧ 'ਚ ਅੱਗੇ ਵਧਣਾ ਹੀ ਇਸ ਲਹਿਰ ਦਾ ਭਵਿੱਖ ਹੈ।
ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਅਗਵਾਈ 'ਚ Àੁੱਸਰੀ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਦਾ ਸ਼ਾਨਾਮੱਤਾ ਫਖਰਯੋਗ ਵਿਰਸਾ ਹੈ। ਇਹ ਨਕਸਲਬਾੜੀ ਸਿਆਸਤ ਅਗਵਾਈ ਦਾ ਹੀ ਸਿੱਟਾ ਸੀ ਕਿ ਪੰਜਾਬ ਦੇ ਨੌਜਵਾਨ ਤੇ ਵਿਦਿਆਰਥੀ ਆਪਣੇ ਤੱਕ ਸੀਮਤ ਨਾ ਰਹਿ ਕੇ, ਪੰਜਾਬ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਲਈ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਣਾ ਬਣੇ ਤੇ ਕਈ ਲੋਕ-ਘੋਲਾਂ ਵਿਚ ਮੋਹਰੀ ਜੁਝਾਰੂ ਟੁਕੜੀ ਬਣ ਕੇ ਨਿਭੇ। ਇਸ ਸਿਆਸਤ ਦੀ ਅਗਵਾਈ ਨਾਲ ਹੀ ਨੌਜਵਾਨਾਂ-ਵਿਦਿਆਰਥੀਆਂ 'ਚ ਮੌਜੂਦ ਸਾਮਰਾਜ-ਵਿਰੋਧੀ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨੂੰ ਇਨਕਲਾਬੀ ਰੰਗਤ 'ਚ ਰੰਗ ਕੇ ਘੋਲਾਂ 'ਚ ਸਾਕਾਰ ਕੀਤਾ ਜਾ ਸਕਿਆ ਤੇ ਪੰਜਾਬ ਦੀ ਧਰਤੀ ਤੋਂ ਦੁਨੀਆਂ ਭਰ ਦੀਆਂ ਸਾਮਰਾਜ-ਵਿਰੋਧੀ ਟਾਕਰਾ ਲਹਿਰਾਂ ਦੇ ਸਮਰਥਨ 'ਚ ਵੀ ਹਜਾਰਾਂ ਵਿਦਿਆਰਥੀਆਂ ਦੇ ਕਾਫਲੇ ਮਾਰਚ ਕਰਦੇ ਰਹੇ। ਹੁਣ ਵੀ ਪੰਜਾਬ ਦੇ ਨੌਜਵਾਨਾਂ-ਵਿਦਿਅਰਥੀਆਂ ਦੀ ਸੰਕਟਮਈ ਜਿੰਦਗੀ 'ਚੋਂ ਉਪਜਦੀ ਨਿਰਾਸ਼ਾ ਦਾ ਆਲਮ ਤੋੜ ਕੇ, ਆਪਣੀ ਹੋਣੀ ਸਿਰਜਣ ਦੇ ਰਾਹ ਤੋਰਨ ਦਾ ਮਾਰਗ ਵੀ ਨਕਸਲਬਾੜੀ ਸਿਆਸਤ ਦੇ ਪੱਲੇ ਹੈ। ਏਸੇ ਸਿਆਸਤ ਦੇ ਲੜ ਲੱਗ ਕੇ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਦੀ ਲਹਿਰ ਦੇ ਅੱੱਜ ਛੋਟੇ ਕਾਫਲੇ ਵੱਡੇ ਹੋ ਸਕਦੇ ਹਨ ਤੇ ਪੰਜਾਬ ਦੀ ਜਨਤਕ ਲਹਿਰ ਨੂੰ ਨਵਾਂ ਰੰਗ ਚਾੜ੍ਹ ਸਕਦੇ ਹਨ ਤੇ ਇਸ ਲਹਿਰ 'ਤੇ ਸਾਮਰਾਜ-ਵਿਰੋਧੀ ਵਿਚਾਰਾਂ ਦੀ ਪਾਹ ਹੋਰ ਗੂੜ੍ਹੀ ਕਰ ਸਕਦੇ ਹਨ।
ਸੋ ਪੰਜਾਬ ਦੀ ਸੰਗਰਾਮੀ ਲੋਕ ਲਹਿਰ ਦਾ ਰਸਤਾ ਰੁਸ਼ਨਾਉਣ ਲਈ ਤੇ ਅਗਲੇ ਸਫਰ ਦੇ ਹਾਣ ਦੀ ਬਣਨ ਲਈ ਇਸ ਨੂੰ ਨਕਸਲਬਾੜੀ ਵਿਚਾਰਾਂ ਦੀ ਸੋਝੀ ਦਾ ਲੜ ਹੋਰ ਮਜ਼ਬੂਤੀ ਨਾਲ ਫੜਨਾ ਪੈਣਾ ਹੈ। ਪੰਜਾਬ ਦੇ ਜਨਤਕ ਘੁਲਾਟੀਆਂ ਤੇ ਆਗੂ ਕਾਰਕੁਨਾਂ ਕੋਲ ਇਸ ਸਿਆਸਤ ਤੇ ਨੀਤੀਆਂ ਦਾ ਪਹੁੰਚਣਾ ਬੇਹੱਦ ਲਾਜ਼ਮੀ ਹੈ ਤੇ ਕਮਿ. ਇਨ. ਕਾਰਕੁੰਨਾਂ ਨੂੰ ਇਹ ਕਾਰਜ ਨਿਭਾਉਣ ਲਈ ਹੋਰ ਵਧੇਰੇ ਸਰਗਰਮੀ ਨਾਲ ਜੁਟਣਾ ਚਾਹੀਦਾ ਹੈ।
*****

No comments:
Post a Comment