ਮਹਾਨ ਨਕਸਲਬਾੜੀ ਬਗਾਵਤ ਨੂੰ 50 ਵਰ੍ਹੇ ਬੀਤ ਗਏ ਹਨ। ਇਹ ਬਗਾਵਤ ਕਮਿ. ਇਨਕਲਾਬੀਆਂ ਦੀ
ਅਗਵਾਈ 'ਚ ਉੱਠੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਨਕਸਲਬਾੜੀ ਵਿਚਾਰਾਂ ਦੀ ਰੋਸ਼ਨੀ
ਲੋਕ-ਘੋਲਾਂ ਦਾ ਰਾਹ ਰੁਸ਼ਨਾਉਂਦੀ ਆ ਰਹੀ ਹੈ। ਇਸ ਲੰਮੇ ਅਰਸੇ ਦੌਰਾਨ ਮੁਲਕ ਦੀ ਕਮਿਊਨਿਸਟ
ਇਨਕਲਾਬੀ ਲਹਿਰ ਦੇਸ਼ ਭਰ 'ਚ ਚਲਦੇ ਜਾਨ ਹੂਲਵੇਂ ਘੋਲਾਂ ਦੀ ਅਗਵਾਈ ਕਰਦੀ ਆ ਰਹੀ ਹੈ ਤੇ
ਇਸ ਲਹਿਰ ਨੂੰ ਇਹਨਾਂ ਘੋਲਾਂ 'ਚ ਸਭ ਤੋਂ ਵਧ ਕੇ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅਜ
ਜਦੋਂ ਅਸੀਂ ਪੰਜ ਦਹਾਕਿਆਂ ਬਾਅਦ ਉਸ ਸੂਹੀ ਗਰਜਣਾ ਦਾ ਜਸ਼ਨ ਮਨਾ ਰਹੇ ਹਾਂ ਤਾਂ ਮੁਲਕ ਦੇ
ਕਿਰਤੀ ਲੋਕਾਂ ਦੇ ਸੰਗਰਾਮਾਂ ਦਾ ਜੋਰਦਾਰ ਭਖਾਅ ਬਣਿਆ ਹੋਇਆ ਹੈ। ਸਾਮਰਾਜੀ ਸੰਸਾਰੀਕਰਨ
ਦੇ ਹੱਲੇ ਖਿਲਾਫ ਦੇਸ਼ ਦੇ ਕਿਰਤੀ ਲੋਕ ਥਾ ਥਾਂ 'ਤੇ ਜੂਝ ਰਹੇ ਹਨ ਤੇ ਹਰ ਤਬਕਾ ਇਹਨਾਂ
ਨੀਤੀਆਂ ਖਿਲਾਫ ਵਰ੍ਹਿਆਂ ਤੋਂ ਮੈਦਾਨ ਵਿਚ ਹੈ। ਏਸੇ ਸੰਸਾਰੀਕਰਨ ਦੇ ਹਮਲੇ ਨਾਲ ਦੇਸ਼ ਦਾ
ਜ਼ਰੱਈ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਤੇ ਕਿਸਾਨ ਜਨਸਮੂਹਾਂ ਦੇ ਰੋਹ ਨੂੰ ਅੱਡੀ ਲਾ ਰਿਹਾ
ਹੈ। ਮੁਲਕ ਭਰ 'ਚ ਲੰਮੇ ਤੇ ਖਾੜਕੂ ਕਿਸਾਨ ਸੰਘਰਸ਼ ਫੁੱਟ ਰਹੇ ਹਨ। ਮੁਲਕ ਦੀ ਮਜ਼ਦੂਰ
ਜਮਾਤ ਤੋਂ ਲੈ ਕੇ ਆਦਿਵਾਸੀ ਖਿਤਿਆਂ ਤੱਕ ਹਰ ਥਾਂ ਸੰਗਰਾਮਾਂ ਦੇ ਸਿਲਸਿਲੇ ਹਨ। ਭਾਰਤੀ
ਰਾਜ ਵੱਲੋਂ ਦਬਾਈਆਂ ਕੌਮੀਅਤਾਂ ਦੇ ਹੱਕੀ ਸੰਗਰਾਮ ਕਹਿਰਾਂ ਦਾ ਜਬਰ ਹੰਢਾ ਕੇ ਵੀ, ਸਿਦਕ
ਦਿਲੀ ਨਾਲ ਜਾਰੀ ਹਨ ਤੇ ਨਿੱਤ ਨਵੀਂ ਤਿੱਖ ਫੜ ਰਹੇ ਹਨ। ਵਿਸ਼ੇਸ਼ ਕਰਕੇ ਕਸ਼ਮੀਰੀ ਲੋਕਾਂ ਦੇ
ਜਨਤਕ ਉਭਾਰਾਂ ਦੇ ਗੇੜ ਬਾਰ 2 ਉੱਠ ਰਹੇ ਹਨ। ਭਾਰਤੀ ਰਾਜ ਦੇ ਲੋਕਾਂ ਖਿਲਾਫ ਆਰਥਕ ਤੇ
ਜਾਬਰ ਹਮਲੇ ਲਗਾਤਾਰ ਤੇਜ ਹੋ ਰਹੇ ਹਨ। ਉਹ ਇਹਨਾਂ ਸੰਘਰਸ਼ਾਂ ਨੂੰ ਫੌਜੀ ਤਾਕਤ ਦੇ ਜੋਰ
ਕੁਚਲ ਦੇਣ 'ਤੇ ਉਤਾਰੂ ਹਨ। ਇਹਨਾਂ ਸੰਘਰਸ਼ਾਂ 'ਚ ਲੋਕਾਂ ਦੇ ਮੂਹਰੇ ਹੋ ਕੇ ਜੂਝ ਰਹੀਆਂ
ਕਮਿ. ਇਨਕਲਾਬੀ ਸ਼ਕਤੀਆਂ ਲਈ ਚੁਣੌਤੀਆਂ ਵੱਡੀਆਂ ਹਨ। ਛੋਟੀ ਤੇ ਕਮਜੋਰ ਤਾਕਤ ਹੋਣ ਕਰਕੇ,
ਇਹ ਚੁਣੌਤੀਆਂ ਤਾਂ ਵੱਡੀਆਂ ਹਨ ਹੀ ਪਰ ਇਹ ਛੋਟੀ ਤਾਕਤ ਵੀ ਵੱਖ ਵੱਖ ਫਾਂਕਾਂ 'ਚ ਵੰਡੀ
ਹੋਣ ਕਰਕੇ ਇਸ ਜਾਬਰ ਹੱਲੇ ਦਾ ਟਾਕਰਾ ਕਰਨ ਪੱਖੋਂ ਬਹੁਤ ਨਿਗੂਣੀ ਤੇ ਕਮਜੋਰ ਹੈ। ਵੱਖ
ਵੱਖ ਗਰੁੱਪਾਂ 'ਚ ਵੰਡੀ ਹੋਣ ਕਾਰਨ ਇਹ ਕਿਸੇ ਹੱਦ ਤੱਕ ਲੋਕਾਂ 'ਚ ਕਮਿ. ਇਨਕਲਾਬੀਆਂ
ਬਾਰੇ ਭਰੋਸੇਯੋਗਤਾ 'ਤੇ ਆਂਚ ਦਾ ਸਬੱਬ ਵੀ ਬਣਦੀ ਹੈ। ਇਹ ਪਾਟੋਧਾੜ ਵਾਲੀ ਹਾਲਤ ਲੋਕਾਂ
'ਚ ਤੇ ਲਹਿਰ ਦੀਆਂ ਸਫ਼ਾਂ 'ਚ ਘਚੋਲੇ ਦਾ ਕਾਰਨ ਵੀ ਬਣ ਜਾਂਦੀ ਹੈ। ਸ਼ਕਤੀ ਪੱਖੋਂ ਛੋਟੀ
ਹੋਣ ਕਰਕੇ ਤੇ ਉਪਰ ਜਿਕਰ ਆਏ ਕਾਰਨਾਂ ਕਰਕੇ ਵੀ, ਕਮਿ. ਇਨਕਲਾਬੀ ਲਹਿਰ ਲੋਕਾਂ ਲਈ
ਖਿੱਚ-ਪਾਊ ਬਦਲ ਬਣਨ ਜੋਗੀ ਨਹੀਂ। ਅਜਿਹੀ ਹਾਲਤ 'ਚ ਹਾਕਮ ਜਮਾਤੀ ਜਾਬਰ ਹੱਲੇ ਦਾ ਟਾਕਰਾ
ਕਰਨਾ ਤੇ ਹੋਰਨਾਂ ਵਡੇਰੇ ਕਾਰਜਾਂ ਨੂੰ ਮੁਖਤਿਬ ਹੋਣਾ ਇਕੱਲੀ ਕਹਿਰੀ ਕਮਿ. ਇਨਕਲਾਬੀ
ਜਥੇਬੰਦੀ ਲਈ ਔਖਾ ਕਾਰਜ ਹੈ। ਇਹਨਾਂ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਕਮਿ. ਇਨ.
ਸ਼ਕਤੀਆਂ ਦੀ ਏਕਤਾ ਅਣਸਰਦੀ ਜਰੂਰਤ ਹੈ। ਇਹ ਜਰੂਰਤ ਨਾ ਸਿਰਫ ਮੌਜੂਦਾ ਦੌਰ ਦੇ ਵਡੇਰੇ
ਕਾਰਜਾਂ ਲਈ ਅਤੇ ਹਾਕਮ ਜਮਾਤੀ ਹਮਲੇ ਦੇ ਟਾਕਰੇ ਲਈ ਲਾਜ਼ਮੀ ਹੈ ਸਗੋਂ ਭਾਰਤੀ ਇਨਕਲਾਬ ਦੇ
ਵਡੇਰੇ ਪ੍ਰਸੰਗ ਲਈ ਵੀ ਅਣਸਰਦੀ ਹੈ। ਮੁਲਕ ਭਰ 'ਚ ਚੱਲ ਰਹੇ ਅਣਲਿਫ ਤੇ ਸਿਦਕਵਾਨ
ਸੰਘਰਸ਼ਾਂ ਦਾ ਭਵਿੱਖ ਕਮਿਊਨਿਸਟ ਇਨਕਲਾਬੀਆਂ ਕੋਲ ਹੈ ਕਿਉਂਕਿ ਉਹਨਾਂ ਨੇ ਹੀ ਇਹਨਾਂ
ਸੰਗਰਾਮਾਂ ਨੂੰ ਨਵ-ਜਮਹੂਰੀ ਇਨਕਲਾਬ ਤੱਕ ਤੋੜ ਚੜ੍ਹਾਉਣ ਦੀ ਅਗਵਾਈ ਕਰਨੀ ਹੈ। ਚਾਹੇ ਹੁਣ
ਵੀ ਕਮਿ. ਇਨਕਲਾਬੀ ਤਾਕਤਾਂ ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ਮਹੱਈਆ ਕਰਵਾ ਕੇ, ਹੋਰ
ਉਚੇਰੇ ਪੱਧਰ 'ਤੇ ਲੈ ਕੇ ਜਾਣ ਲਈ ਯਤਨ ਜੁਟਾ ਰਹੀਆਂ ਹਨ ਪਰ ਇਹਨਾਂ ਯਤਨਾਂ 'ਤੇ ਲਹਿਰ ਦੀ
ਆਪਸੀ ਖਿੰਡਾਅ ਦੀ ਹਾਲਤ ਨਾਂਹ-ਪੱਖੀ ਅਸਰ ਪਾ ਰਹੀ ਹੈ ਤੇ ਇਹਨਾਂ ਸੰਘਰਸ਼ਾਂ ਦੇ ਵਿਕਾਸ
ਨੂੰ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਭਰ ਦੇ ਜਮਾਤੀ/ਤਬਕਾਤੀ ਘੋਲਾਂ ਨੂੰ ਇੱਕ ਲੜੀ 'ਚ
ਪਰੋਣਾ ਤੇ ਇਹਨਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦਾ ਕਾਰਜ ਇੱਕ ਮੁਲਕ ਪੱਧਰੀ ਖਰੀ
ਕਮਿਊਸ਼ਿਟ ਇਨਕਲਾਬੀ ਜਥੇਬੰਦੀ ਦੀ ਅਗਵਾਈ ਮੰਗਦਾ ਕਾਰਜ ਹੈ। ਵੰਡੀ ਹੋਈ ਕਮਿ. ਇਨਕਲਾਬੀ
ਲਹਿਰ ਦੀ ਕਮਜੋਰੀ ਹੀ ਮੁਲਕ ਦੇ ਲੋਕ-ਘੋਲਾਂ ਦੇ ਅਗਾਂਹ ਵਧਾਰੇ ਲਈ ਸੀਮਤਾਈ ਬਣ ਰਹੀ ਹੈ।
ਮੁਲਕ ਦੇ ਸਭਨਾਂ ਕਿਰਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕਮਿ. ਇਨਕਲਾਬੀ ਪਾਰਟੀ ਵੱਲੋਂ
ਸਿਆਸੀ ਵਿਚਾਰਧਾਰਕ ਅਗਵਾਈ ਮੁਹੱਈਆ ਕਰਵਾ ਕੇ, ਇੱਕ ਸਾਂਝੀ ਤੰਦ 'ਚ ਪਰੋਣਾ, ਹੋਰ ਉਚੇਰੇ
ਪੱਧਰਾਂ 'ਤੇ ਲਿਜਾਣਾ ਤੇ ਆਖਰ ਨੂੰ ਲੋਕ ਜਮਹੂਰੀ ਇਨਕਲਾਬ ਤੱਕ ਲਿਜਾਣ ਦਾ ਕਾਰਜ ਦਹਾਕਿਆਂ
ਤੋਂ ਅਜਿਹੀ ਇੱਕਜੁੱਟ ਪਾਰਟੀ ਦੀ ਅਗਵਾਈ ਉਡੀਕ ਰਿਹਾ ਹੈ। ਚਾਹੇ ਅੱਜ ਕਈ ਗਰੁੱਪ ਆਪਣੇ
ਆਪ ਨੂੰ ਪਾਰਟੀ ਬਣੀ ਹੋਣ ਦਾ ਦਾਅਵਾ ਕਰਦੇ ਹਨ ਪਰ ਅਸਲ 'ਚ ਅਜੇ ਸਾਰੇ ਹੀ ਗਰੁੱਪ
ਜਥੇਬੰਦੀਆਂ ਹਨ ਤੇ ਖਿੰਡੀ ਹੋਈ ਕਮਿ. ਪਾਰਟੀ ਦੀਆਂ ਵੱਖ ਵੱਖ ਫਾਂਕਾਂ ਹੀ ਹਨ। ਇਹਨਾਂ
ਵੱਖ ਵੱਖ ਗਰੁੱਪਾਂ ਨੂੰ ਇੱਕ-ਜੁੱਟ ਪਾਰਟੀ 'ਚ ਮੁੜ-ਜਥੇਬੰਦ ਕਰਨਾ ਹੀ ਕਮਿ. ਇਨਕਲਾਬੀਆਂ
ਦੀ ਏਕਤਾ ਕਰਨਾ ਹੈ।
ਭਾਰਤੀ ਇਨਕਲਾਬ ਦਾ ਮੌਜੂਦਾ ਪੜਾਅ ਨਵ-ਜਮਹੂਰੀ ਹੈ ਤੇ ਜ਼ਰੱਈ ਸੁਆਲ ਇਸ ਦਾ ਧੁਰਾ ਹੈ। ਸਮੁੱਚੀ ਲੋਕ ਲਹਿਰ ਜ਼ਰੱਈ ਇਨਕਲਾਬੀ ਲਹਿਰ ਦੇ ਦੁਆਲੇ ਹੀ ਉੱਸਰਨੀ ਹੈ। ਭਾਵ ਕਿਸਾਨੀ ਦੇ ਜਗੀਰਦਾਰੀ ਵਿਰੋਧੀ ਸੰਘਰਸ਼ਾਂ ਨੇ ਸਮੁੱਚੀ ਲਹਿਰ 'ਚ ਧੁਰੇ ਦਾ ਰੋਲ ਨਿਭਾਉਣਾ ਹੈ ਤੇ ਜ਼ਮੀਨ ਦੇ ਮਸਲੇ 'ਤੇ ਚੱਲਦੇ ਸੰਘਰਸ਼ ਨੇ ਰਾਜ ਸੱਤਾ ਲਈ ਸੰਘਰਸ਼ਾਂ 'ਚ ਵਟਣਾ ਹੈ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਭਾਰਤੀ ਲੋਕਾਂ ਤੇ ਜਗੀਰਦਾਰੀ ਦੀ ਵਿਰੋਧਤਾਈ ਦੀ ਉਧੇੜ ਨਾਲ ਸਮੁੱਚੀ ਇਨਕਲਾਬੀ ਲਹਿਰ ਦਾ ਵਿਕਾਸ ਤੈਅ ਹੁੰਦਾ ਹੈ। ਅਜਿਹੀ ਲਹਿਰ ਦੀ ਉਸਾਰੀ ਕਮਿ. ਇਨਕਲਾਬੀ ਪਾਰਟੀ ਦੀ ਅਗਵਾਈ 'ਚ ਹੀ ਹੋ ਸਕਦੀ ਹੈ ਜਿਸ ਕੋਲ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਰੋਸ਼ਨੀ 'ਚ ਘੜੀ ਗਈ ਭਾਰਤੀ ਨਿਕਲਾਬ ਦੀ ਦਰੁਸਤ ਯੁੱਧਨੀਤਕ ਤੇ ਦਾਅਪੇਚਕ ਲੀਹ ਹੋਵੇ। ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਲਈ ਪ੍ਰੋਲੇਤਾਰੀ ਲੀਡਰਸ਼ਿੱਪ ਮਹੱਈਆ ਕਰਵਾਉਣਾ ਅਤੀ ਜਰੂਰੀ ਹੈ ਜਾਂ ਇਉਂ ਕਹਿਣਾ ਹੋਵੇ ਕਿ ਇਨਕਲਾਬੀ ਜ਼ਰੱਈ ਲਹਿਰ ਦੀ ਉਸਾਰੀ ਦਾ ਸੰਕਲਪ ਹੀ, ਇਸ 'ਤੇ ਪ੍ਰੋਲੇਤਾਰੀ ਦੀ ਅਗਵਾਈ ਨਾਲ ਜੁੜਿਆ ਹੋਇਆ ਹੈ। ਇਸ ਅਗਵਾਈ ਤੋਂ ਬਿਨਾਂ ਇਹ ਸਾਧਾਰਨ ਕਿਸਾਨ ਲਹਿਰ ਰਹਿ ਜਾਂਦੀ ਹੈ ਤੇ ਸਾਂਝੇ ਮੋਰਚੇ ਦੀ ਗੁਲੀ ਨਹੀਂ ਬਣ ਸਕਦੀ। ਪ੍ਰੋਲੇਤਾਰੀ ਇਹ ਲੀਡਰਸ਼ਿਪ ਆਪਣੇ ਹਿਰਾਵਲ ਦਸਤੇ ਯਾਨੀ ਕਮਿਊਨਿਸਟ ਪਾਰਟੀ ਰਾਹੀਂ ਮੁਹੱਈਆ ਕਰਵਾਉਂਦਾ ਹੈ। ਕਾਮਰੇਡ ਮਾਓ ਨੇ ਇਨਕਲਾਬ ਲਈ ਅਤਿ ਲੋੜੀਂਦੇ ਤਿੰਨ ਜਾਦੂਮਈ ਹਥਿਆਰਾਂ ਦਾ ਵਰਨਣ ਕੀਤਾ ਹੈ। ਪਾਰਟੀ, ਹਥਿਆਰਬੰਦ ਘੋਲ ਤੇ ਸਾਂਝੇ ਮੋਰਚੇ ਦੇ ਤਿੰਨ ਜਾਦੂਮਈ ਹਥਿਆਰਾਂ ਨੂੰ ਉਸ ਨੇ ਨਵ-ਜਮਹੂਰੀ ਇਨਕਲਾਬ ਲਈ ਸਫਲਤਾ ਦੀ ਕੁੰਜੀ ਦੱਸਿਆ ਹੈ। ਇਹਨਾਂ 'ਚ ਸਭ ਤੋਂ ਅਹਿਮ ਪਾਰਟੀ ਹੈ ਜਿਸ ਰਾਹੀਂ ਦੂਜੇ ਦੋਹੇਂ ਵਰਤੇ ਜਾ ਸਕਦੇ ਹਨ। ਸੰਸਾਰ ਇਨਕਲਾਬ ਤੇ ਭਾਰਤੀ ਇਨਕਲਾਬ ਦਾ ਹੁਣ ਤੱਕ ਦਾ ਤਜਰਬਾ ਵੀ ਇਨਕਲਾਬ ਦੀਆਂ ਜਿੱਤਾਂ-ਹਾਰਾਂ ਦਾ ਸਬੰਧ ਇਹਨਾਂ ਤਿੰਨਾਂ ਹਥਿਆਰਾਂ ਨੂੰ ਕਾਰੀਗਰੀ ਨਾਲ ਵਰਤਣ 'ਚ ਦਿਖਾਉਂਦਾ ਹੈ ਖਾਸ ਕਰ ਪਾਰਟੀ ਦੇ ਮਾਮਲੇ 'ਚ ਜਾਹਰ ਹੁੰਦੀ ਕਮਜੋਰੀ ਤੇ ਘਾਟ ਇਹਨਾਂ ਅਸਫਲਤਾਵਾਂ ਦਾ ਮੁੱਖ ਕਾਰਨ ਰਹਿੰਦੀ ਰਹੀ ਹੈ। ਪਾਰਟੀ ਉਸਾਰੀ ਤੋਂ ਇੱਥੇ ਭਾਵ ਸਿਆਸੀ ਵਿਚਾਰਧਾਰਕ ਉਸਾਰੀ ਤੋਂ ਹੈ, ਭਾਵ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ 'ਤੇ ਮਜਬੂਤ ਪਕੜ ਹੋਣ ਤੇ ਭਾਰਤੀ ਸਮਾਜ ਦੀਆਂ ਠੋਸ ਹਾਲਤਾਂ ਨਾਲ ਇਸ ਦਾ ਸੰਯੋਗ ਕਰਨ ਤੇ ਇਹਨਾਂ 'ਤੇ ਢੁਕਾ ਸਕਣ ਦੀ ਸਮਰੱਥਾ ਤੋਂ ਹੈ। ਮਹਾਨ ਬਹਿਸ ਦੌਰਾਨ ਸਥਾਪਤ ਹੋਈ ਸੰਸਾਰ ਕਮਿ. ਲਹਿਰ ਦੀ ਆਮ ਸੇਧ ਅਨੁਸਾਰ ਭਾਰਤੀ ਇਨਕਲਾਬ ਦੀ ਠੋਸ ਯੁੱਧਨੀਤਕ ਤੇ ਦਾਅਪੇਚਕ ਸੇਧ ਘੜਨ ਦੀ ਸਮਰੱਥਾ ਤੋਂ ਹੈ। ਦੇਸ਼ ਦੇ ਬੀਤੇ ਦੇ ਜ਼ਰੱਈ ਇਨਕਲਾਬੀ ਘੋਲਾਂ ਖਾਸ ਕਰ ਤਿਲੰਗਾਨਾ, ਸਿਰੀਕਾਕੁਲਮ ਤੇ ਨਕਸਲਬਾੜੀ ਦੇ ਘੋਲਾਂ ਦੇ ਤਜਰਬੇ 'ਚੋਂ ਸਬਕ ਕੱਢ ਕੇ ਇਹਨਾਂ ਸਬਕਾਂ ਦੀ ਰੋਸ਼ਨੀ 'ਚ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਕਰਨ ਦੀ ਸਮਰੱਥਾ ਤੋਂ ਹੈ। ਅਜਿਹੀ ਮੁਲਕ ਪੱਧਰੀ ਕਮਿਊਨਿਸਟ ਪਾਰਟੀ ਦੀ ਮੁੜ-ਉਸਾਰੀ ਦਾ ਕਾਰਜ ਸਭਨਾਂ ਕਮਿ. ਇਨਕਲਾਬੀਆਂ ਦਾ ਸਾਂਝਾ ਕਾਰਜ ਹੈ ਜੋ ਭਾਰਤੀ ਇਨਕਲਾਬ ਦੀ ਅੰਤ ਤੱਕ ਅਗਵਾਈ ਕਰਨ ਦੇ ਸਮਰੱਥ ਹੋਵੇ ਤੇ ਇਸ ਦੇ ਰਸਤੇ 'ਚ ਆਉਂਦੇ ਸਭਨਾਂ ਸਵਾਲਾਂ ਨੂੰ ਹੱਲ ਕਰਨ ਦੇ ਯੋਗ ਹੋਵੇ। ਕਮਿ. ਇਨਕਲਾਬੀਆਂ ਦੀ ਏਕਤਾ ਰਾਹੀ ਹੀ ਅਜਿਹੀ ਪਾਰਟੀ ਦੀ ਉਸਾਰੀ ਹੋਣੀ ਹੈ। ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਦਾ ਕਾਰਜ ਗੁੰਝਲਦਾਰ ਤੇ ਕਠਿਨ ਕਾਰਜ ਹੈ। ਏਕਤਾ ਤੋਂ ਭਾਵ ਬੇ-ਅਸੂਲੇ ਗੱਠ-ਜੋੜਾਂ ਜਾਂ ਨਿਰੋਲ ਭਾਵਨਾ ਅਧਾਰਿਤ ਏਕਤਾ ਤੋਂ ਨਹੀਂ ਸਗੋਂ ਸਹੀ ਸਿਆਸੀ ਵਿਚਾਰਧਾਰਕ ਲੀਹ ਅਧਾਰਿਤ ਏਕਤਾ ਤੋਂ ਹੈ। ਕਮਿ. ਕੈਂਪ 'ਚ ਮੌਜੂਦ ਦਰੁਸਤ ਪ੍ਰੋਲੇਤਾਰੀ ਰੁਝਾਨ ਦੀ ਲੀਹ ਹੋਰ ਵਡੇਰੀ ਏਕਤਾ ਲਈ ਕਾਫੀ ਨਹੀਂ ਹੈ। ਇਸ ਦਾ ਹੋਰ ਵਿਕਾਸ ਕਰਕੇ ਹੀ ਹੋਰ ਵਡੇਰੀ ਏਕਤਾ ਲਈ ਅਧਾਰ ਸਿਰਜਿਆ ਜਾ ਸਕਦਾ ਹੈ ਤੇ ਉਸ ਦਾ ਹੋਰ ਵਿਕਾਸ ਕਰਕੇ ਹੀ ਭਾਰਤੀ ਇਨਕਲਾਬ ਨੂੰ ਦਰਪੇਸ਼ ਸਭਨਾਂ ਮਸਲਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ।
ਕਮਿਊਨਿਸਟ ਇਨਕਲਾਬੀਆਂ 'ਚ ਏਕਤਾ ਯਤਨਾਂ ਦੀ ਇੱਕ ਤੰਦ ਵੱਖ ਵੱਖ ਹਿੱਸਿਆਂ 'ਚ ਆਪਸੀ ਸਿਆਸੀ-ਸਿਧਾਂਤਕ ਏਕਤਾ ਹਾਸਲ ਕਰਨ ਲਈ ਬਹਿਸ ਵਿਚਾਰ ਚੱਲਣਾ ਹੈ। ਤੇ ਆਪਸੀ ਵਖਰੇਵਿਆਂ ਨੂੰ ਨਿਤਾਰ ਕੇ, ਸਾਂਝੀ ਸਹਿਮਤੀ 'ਤੇ ਪੁੱਜ ਕੇ, ਇੱਕਜੁੱਟ ਜਥੇਬੰਦੀ 'ਚ ਸਮੋਣਾ ਹੈ। ਪਰ ਏਕਤਾ ਲਈ ਯਤਨਸ਼ੀਲ ਕਮਿ: ਇਨਕਲਾਬੀ ਜਥੇਬੰਦੀਆਂ 'ਚ ਜੇਕਰ ਸਿਆਸੀ-ਵਿਚਾਰਧਾਰਕ ਵਖਰੇਂਵੇਂ ਜਿਆਦਾ ਗੰਭੀਰ ਹੋਣ ਤੇ ਬਹਿਸ-ਵਿਚਾਰ ਦੇ ਅਮਲ ਰਾਹੀਂ ਫੌਰੀ ਹੱਲ ਨਾ ਹੋਣ ਵਾਲੇ ਹੋਣ ਤਾਂ ਫਿਰ ਇਸ ਏਕਤਾ ਅਮਲ ਦੀ ਦੂਸਰੀ ਤੰਦ ਇਹ ਬਣਦੀ ਹੈ ਕਿ ਸੰਬੰਧਤ ਕਮਿ: ਇਨਕਲਾਬੀ ਜਥੇਬੰਦੀਆਂ ਵੱਲੋਂ ਆਪੋ ਆਪਣੀ ਲੀਹ ਨੂੰ ਲਾਗੂ ਕੀਤਾ ਜਾਵੇ, ਇਨਕਲਾਬੀ ਅਭਿਆਸ ਦਾ ਨਿਚੋੜ ਕੱਢਿਆ ਜਾਵੇ ਤੇ ਲੀਹ ਨੂੰ ਵਿਕਸਤ ਕਰਕੇ ਅਗਲੇਰੀ ਏਕਤਾ ਲਈ ਆਧਾਰ ਤਿਆਰ ਕੀਤਾ ਜਾਵੇ। ਨਾਲ ਹੀ, ਹਾਸਲ ਦਰੁਸਤ ਲੀਹ ਨੂੰ ਲਾਗੂ ਕਰਨ ਵਾਲੇ ਸੰਦ, ਭਾਵ ਕਮਿ. ਇਨਕਲਾਬੀ ਜਥੇਬੰਦੀ ਨੂੰ ਭਵਿੱਖ 'ਚ ਬਣਨ ਵਾਲੀ ਕਮਿ. ਪਾਰਟੀ ਦੇ ਹੋਣਹਾਰ ਅੰਗ ਵਜੋਂ ਵਿਕਸਿਤ ਕੀਤਾ ਜਾਵੇ। ਕਮਿਊਨਿਸਟ ਕਾਰ ਵਿਹਾਰ ਤੇ ਅਭਿਆਸ ਦੇ ਅਸੂਲਾਂ ਦਾ ਪੱਧਰ Àੁੱਚਾ ਚੁੱਕ ਕੇ, ਇਸ ਨੂੰ ਹਾਸਲ ਦਰੁਸਤ ਲੀਹ ਨੂੰ ਭਰਭੂਰਤਾ 'ਚ ਲਾਗੂ ਕਰਨ ਦੇ ਯੋਗ ਬਣਾਇਆ ਜਾਵੇ। ਦਰੁਸਤ ਪ੍ਰੋਲੇਤਾਰੀ ਰੁਝਾਨ ਦੇ ਜਥੇਬੰਦ ਅਭਿਆਸ ਨੂੰ ਬੇਹਤਰ ਬਣਾ ਕੇ ਹੀ ਇਸ ਨੂੰ ਹੋਣਹਾਰ ਅੰਗ ਵਜੋ ਵਿਕਸਤ ਕੀਤਾ ਜਾ ਸਕਦਾ ਹੈ। ਅਭਿਆਸ ਨੂੰ ਬੇਹਤਰ ਬਣਾਉਣ ਲਈ ਅਭਿਆਸ ਦੇ ਅਸੂਲਾਂ (ਜਮਹੂਰੀ ਕੇਂਦਰਵਾਦ, ਪੜਚੋਲ- ਆਪਾ ਪੜਚੋਲ ਵਗੈਰਾ) ਦਾ ਬਕਾਇਦਾ ਨਿਭਾਅ ਜਰੂਰੀ ਹੈ । ਇਉਂ ਕਮਿਊਨਿਸਟ ਕਾਰ-ਵਿਹਾਰ ਦੇ ਅਸੂਲਾਂ 'ਤੇ ਡਟਵਾਂ ਪਹਿਰਾ ਦਿੰਦਿਆਂ ਲੀਹ ਲਾਗੂ ਕਰਨੀ ਅਤੇ ਇਨਕਲਾਬੀ ਅਭਿਆਸ ਦਾ ਨਿਚੋੜ ਕੱਢਣ ਦਾ ਮਹੱਤਵ ਹੈ ਤਾਂ ਕਿ ਦਰੁਸਤ ਲੀਹ ਨੂੰ ਕਮਿ. ਕੈਂਪ 'ਚ ਸਥਾਪਿਤ ਕੀਤਾ ਜਾਵੇ, ਇਸ ਦਾ ਹੋਰ ਵਿਕਾਸ ਕੀਤਾ ਜਾਵੇ ਤੇ ਇਸ ਰਾਹੀਂ ਪਾਰਟੀ ਨੂੰ ਮੁੜ ਜਥੇਬੰਦ ਕਰਨ ਦਾ ਕਾਰਜ ਨੇਪਰੇ ਚਾੜ੍ਹਿਆ ਜਾਵੇ।
ਮੌਜੂਦਾ ਦੌਰ ਪਾਰਟੀ ਮੁੜ ਜਥੇਬੰਦੀ ਦਾ ਦੌਰ ਹੈ। ਇਹ ਇਸ ਦੌਰ ਦੀ ਵਿਸ਼ੇਸ਼ਤਾ ਹੈ। ਚਾਹੇ ਇਹ ਕਾਰਜ ਨੇਪਰੇ ਚਾੜ੍ਹਨ ਦਾ ਅਮਲ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਕਰਨ ਦੇ ਕਾਰਜ ਨਾਲ ਜੁੜ ਕੇ ਹੀ ਅੱਗੇ ਵਧਣਾ ਹੈ ਪਰ ਇਸ ਕਾਰਜ ਲਈ ਕਮਿਊਨਿਸਟਾਂ ਵੱਲੋਂ ਮਜ਼ਦੂਰ ਜਮਾਤ 'ਚ ਵੀ ਵਿਸ਼ੇਸ਼ ਤੌਰ 'ਤੇ ਕੰਮ ਕਰਨ ਦਾ ਮਹੱਤਵ ਹੈ। ਇਹ ਜ਼ਰੱਈ ਇਨਕਲਾਬੀ ਲਹਿਰ 'ਤੇ ਮਜ਼ਦੂਰ ਜਮਾਤ ਦੀ ਅਗਵਾਈ ਸਥਾਪਤ ਕਰਨ ਲਈ ਵੀ ਲਾਜ਼ਮੀ ਹੈ। ਪਾਰਟੀ ਮੁੜ ਜਥੇਬੰਦੀ ਦੇ ਦੌਰ ਦੀ ਵਿਸ਼ੇਸ਼ਤਾ ਦੀ ਮੋਹਰਛਾਪ ਸਮੁੱਚੇ ਕੰਮ 'ਤੇ ਰਹਿੰਦੀ ਹੈ। ਭਾਵ ਕਮਿਊਨਿਸਟਾਂ ਵੱਲੋਂ ਕੀਤਾ ਜਾਣ ਵਾਲਾ ਸਮੁੱਚਾ ਕੰਮ (ਪਾਰਟੀ ਕੰਮ ਤੇ ਜਨਤਕ ਕੰਮ) ਪਾਰਟੀ ਮੁੜ ਜਥੇਬੰਦੀ ਦੇ ਕਾਰਜ ਵੱਲ ਸੇਧਤ ਹੋਣਾ ਚਾਹੀਦਾ ਹੈ। ਇਸ ਸਮੁੱਚੇ ਕੰਮ ਦਾ ਨਿਚੋੜ ਕੱਢ ਕੇ ਹੀ ਇਸ ਨੂੰ ਪਾਰਟੀ ਮੁੜ-ਜਥੇਬੰਦੀ ਦੇ ਕਾਰਜ ਦੀ ਸੇਵਾ 'ਚ ਲਾਇਆ ਜਾ ਸਕਦਾ ਹੈ। ਏਸੇ ਪਹੁੰਚ ਕਾਰਨ ਹੀ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਦੀਆਂ ਸਾਂਝੀਆਂ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਬਣਦਾ ਹੈ। ਕਿਉਂਕਿ ਨਿਚੋੜ ਕੱਢਣ ਦੇ ਕਾਰਜ ਤੋਂ ਭਾਵ ਵੀ ਦੇਸ਼ ਦੇ ਸਮੁੱਚੇ ਘੋਲਾਂ ਦੇ ਤਜਰਬੇ ਦਾ ਨਿਚੋੜ ਕੱਢਣਾ ਹੈ। ਏਸੇ ਪ੍ਰਸੰਗ 'ਚ ਹੀ ਵੱਖ ਵੱਖ ਗਰੁੱਪਾਂ ਦੀ ਤਜਰਬਾ ਵਟਾਈ ਦਾ ਵੀ ਮਹੱਤਵ ਹੈ। ਇਸ ਲਈ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਨੂੰ ਸਾਂਝੀਆਂ ਸਰਗਰਮੀਆਂ ਪ੍ਰਤੀ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ।
ਨਕਸਲਬਾੜੀ ਬਗਾਵਤ ਵੇਲੇ ਸ਼ੁਰੂ ਹੋਇਆ ਪਾਰਟੀ ਮੁੜ-ਜਥੇਬੰਦੀ ਦਾ ਅਮਲ ਬਹੁਤ ਲਮਕਵਾਂ ਹੋ ਚੁੱਕਿਆ ਹੈ। ਇਸ ਅਮਲ ਦੇ ਸਿਰੇ ਲੱਗਣ 'ਤੇ ਹੀ ਭਾਰਤੀ ਇਨਕਲਾਬ ਦਾ ਵਿਕਾਸ ਨਿਰਭਰ ਕਰਦਾ ਹੈ। ਇਸ ਕਾਰਜ ਨੂੰ ਤੋੜ ਚੜ੍ਹਾਉਣ ਲਈ ਯਤਨ ਜੁਟਾਉਣੇ ਹੀ ਅੱਜ ਦਰੁਸਤ ਪਰੋਲੇਤਾਰੀ ਲੀਹ 'ਤੇ ਖੜ੍ਹੇ ਹਿੱਸਿਆਂ ਲਈ ਪਰਮੁੱਖ ਕਾਰਜ ਬਣਦਾ ਹੈ। ਨਕਸਲਬਾੜੀ ਦੀ 50ਵੀਂ ਵਰ੍ਹੇ ਗੰਢ ਏਸੇ ਨੂੰ ਨੇਪਰੇ ਚਾੜ੍ਹਨ ਲਈ ਜੀਅ ਜਾਨ ਨਾਲ ਜੁਟ ਜਾਣ ਖਾਤਰ ਤਹੱਈਆ ਕਰਨ ਦਾ ਮੌਕਾ ਹੈ।

***
No comments:
Post a Comment