Saturday, October 14, 2017

ਨਕਸਲਬਾੜੀ ਦੇ ਰਾਹ 'ਤੇ ਅੱਗੇ ਵਧਣ ਦਾ ਹੋਕਾ

ਨਕਸਲਬਾੜੀ ਬਗਾਵਤ ਦੀ 50ਵੀਂ ਵਰ੍ਹੇਗੰਢ ਪੰਜਾਬ 'ਚ ਪੂਰੇ ਇਨਕਲਾਬੀ ਉਤਸ਼ਾਹ ਨਾਲ ਮਨਾਈ ਗਈ ਹੈ। ਸੂਬੇ ਦੀਆਂ ਕਮਿ: ਇਨਕਲਾਬੀ ਸਖਸ਼ੀਅਤਾਂ ਵੱਲੋਂ ਨਕਸਲਬਾੜੀ ਦੇ ਰਾਹ ਤੇ ਸਿਆਸਤ ਨੂੰ ਬੁਲੰਦ ਕੀਤਾ ਗਿਆ ਹੈ ਅਤੇ ਨਕਸਲਬਾੜੀ ਨੂੰ ਭਾਰਤੀ ਲੋਕਾਂ ਦੀ ਮੁਕਤੀ ਦੇ ਰਾਹ ਵਜੋਂ ਉਭਾਰਿਆ ਗਿਆ ਹੈ। ਇਹ ਵਰ੍ਹੇਗੰਢ ਵੱਖ-2 ਜਥੇਬੰਦੀਆਂ ਤੇ ਪਲੇਟਫਾਰਮਾਂ ਵੱਲੋਂ ਮਨਾਈ ਗਈ ਹੈ। ਪੰਜਾਬ 'ਚ ਤਿੰਨ ਇਨਕਲਾਬੀ ਜਥੇਬੰਦੀਆਂ ਵੱਲੋਂ ਇੱਕ ਵੱਡਾ ਜਨਤਕ ਇਕੱਠ 25 ਮਈ ਲੁਧਿਆਣਾ 'ਚ ਕਰਕੇ, ਨਕਸਲਬਾੜੀ ਦੀ ਮਸ਼ਾਲ ਬਲਦੀ ਰੱਖਣ ਦਾ ਹੋਕਾ ਦਿੱਤਾ ਗਿਆ ਹੈ। ਇਸ ਕਾਨਫਰੰਸ ਦਾ ਸੱਦਾ ਇਨਕਲਾਬੀ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੰਚ ਤੇ ਸੀ.ਪੀ.ਆਈ. (ਮ.ਲ.) ਨਿਊ ਡੈਮੋਕਰੇਸੀ ਵੱਲੋਂ ਦਿੱਤਾ ਗਿਆ ਸੀ। ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ-ਵਿਦਿਆਰਥੀਆਂ ਤੇ ਹੋਰਨਾਂ ਤਬਕਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਹਿਲਾਂ ਜਨਤਕ ਮੁਹਿੰਮ ਰਾਹੀਂ ਨਕਸਲਬਾੜੀ ਦਾ ਹੋਕਾ ਪੰਜਾਬ 'ਚ ਦਿੱਤਾ ਗਿਆ ਸੀ। ਮੰਚ ਤੋਂ ਤਿੰਨੋਂ ਜਥੇਬੰਦੀਆਂ ਦੇ ਬੁਲਾਰਿਆਂ ਲਾਲ ਸਿੰਘ ਗੋਲੇਵਾਲਾ, ਸੁਖਵਿੰਦਰ ਕੌਰ ਤੇ ਦਰਸ਼ਨ ਖਟਕੜ ਨੇ ਨਕਸਲਬਾੜੀ ਦੇ ਰਾਹ ਤੇ ਪ੍ਰੋਗਰਾਮ ਨੂੰ ਮੌਜੂਦਾ ਲੁਟੇਰੇ ਰਾਜ ਦੇ ਇਨਕਲਾਬੀ ਬਦਲ ਵਜੋਂ ਉਭਾਰਿਆ। ਉਹਨਾਂ ਰਾਜ ਮਸ਼ੀਨਰੀ ਦੇ ਨਕਸਲਬਾੜੀ ਲਹਿਰ ਬਾਰੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਛੰਡਿਆ ਤੇ ਹੁਣ ਤੱਕ ਭਾਰਤੀ ਰਾਜ ਵੱਲੋਂ ਝੁਲਾਏ ਗਏ ਦਮਨ ਝੱਖੜਾਂ ਰਾਹੀਂ ਇਸ ਲਹਿਰ ਨੂੰ ਕੁਚਲਣ ਦੇ ਮਨਸੂਬਿਆਂ ਦਾ ਪਰਦਾਫਾਸ਼ ਕੀਤਾ। ਜ਼ਰੱਈ ਇਨਕਲਾਬ ਨੂੰ ਭਾਰਤੀ ਇਨਕਲਾਬ ਦਾ ਤੱਤ ਦਸਦਿਆਂ ਜ਼ਰੱਈ ਇਨਕਲਾਬੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਮੋਦੀ ਹੂਕਮਤ ਵੱਲੋਂ ਵਿੱਢੇ ਫਿਰਕੂ ਫਾਸ਼ੀ ਹਮਲੇ ਖਿਲਾਫ਼ ਡਟਣ ਅਤੇ ਜੰਗਲੀ ਖੇਤਰਾਂ ' ਵਿੱਢੇ ਅਪ੍ਰੇਸ਼ਨ ਗ੍ਰੀਨ ਹੰਟ ਦਾ ਵਿਰੋਧ ਕਰਨ ਲਈ ਸਾਂਝੀ ਲਹਿਰ ਉਸਾਰਨ ਦੀ ਮਹੱਤਤਾ 'ਤੇ ਵੀ ਜ਼ੋਰ ਪਾਇਆ ਗਿਆ। ਇਸ ਮੌਕੇ ਸਮਾਗਮ ਨਾਲ ਇੱਕਜੁੱਟਤਾ ਜ਼ਾਹਰ ਕਰਨ ਪਹੁੰਚੇ ਸੁਰਖ ਲੀਹ ਦੇ ਸੰਪਾਦਕ ਜਸਪਾਲ ਜੱਸੀ ਨੇ ਸਮਾਗਮ ਕਰ ਰਹੀਆਂ ਜਥੇਬੰਦੀਆਂ ਨੂੰ ਨਕਸਲਬਾੜੀ ਦੀ ਵਿਰਾਸਤ ਬੁਲੰਦ ਕਰਨ ਦੀ ਵਧਾਈ ਦਿੱਤੀ। ਉਹਨਾਂ ਨਕਸਲਬਾੜੀ ਦੇ ਨਾਂ ਹੇਠ ਲਹਿਰ 'ਚ ਘੁਸਪੈਠ ਕਰ ਰਹੀਆਂ ਸੋਧਵਾਦੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਹਨਾਂ ਨਕਸਲਬਾੜੀ ਲਹਿਰ ਦੇ ਰੋਸ਼ਨ ਭਵਿੱਖ 'ਚ ਅਡੋਲ ਨਿਹਚਾ ਕਾਇਮ ਰੱਖਦਿਆਂ, ਇਨਕਲਾਬੀ ਤਾਕਤਾਂ ਵੱਲੋਂ ਇੱਕਜੁੱਟ ਹੋ ਕੇ ਅੱਗੇ ਵਧਣ ਨਾਲ ਜਿੱਤਾਂ ਹਾਸਲ ਹੋਣ ਦੀਆਂ ਸੰਭਾਵਨਾਵਾਂ ਦੀ ਗੱਲ ਕੀਤੀ। ਸਮਾਗਮ ਦੇ ਅੰਤ 'ਤੇ ਨਕਸਲਬਾੜੀ ਜਿੰਦਾਬਾਦ ਦੇ ਜ਼ੋਰਦਾਰ ਨਾਅਰੇ ਗੁੰਜਾਉਂਦਿਆਂ ਮਾਰਚ ਵੀ ਕੀਤਾ ਗਿਆ। ਪੰਜਾਬੀ ਟ੍ਰਿਬਿਊਨ ਦੀ ਇੱਕ ਖਬਰ ਅਨੁਸਾਰ ਅਦਾਰਾ ਲਾਲ ਪਰਚਮ ਵੱਲੋਂ ਬਰਨਾਲਾ ' ਇਕੱਤਰਤਾ ਰਾਹੀਂ ਨਕਸਲਬਾੜੀ ਦਾ ਦਿਹਾੜਾ ਮਨਾਇਆ ਗਿਆ ਹੈ ਤੇ ਅਜੋਕੇ ਦੌਰ 'ਚ ਇਸਦੀ ਪ੍ਰਸੰਗਕਤਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸਤੋਂ ਬਿਨਾਂ ਇਕ ਨਕਸਲੀ ਜਥੇਬੰਦੀ ਸੀ.ਪੀ.ਆਰ.ਸੀ.ਆਈ.(ਮ.ਲ.) ਵੱਲੋਂ ਵੀ ਨਕਸਲਬਾੜੀ ਵਰ੍ਹੇਗੰਢ ਮੌਕੇ ਇੱਕ ਦੁ-ਵਰਕੀ ਜਾਰੀ ਕੀਤੀ ਗਈ ਹੈ ਅਤੇ ਇਕ ਪੋਸਟਰ ਵੀ ਪੰਜਾਬ 'ਚ ਲਾਇਆ ਗਿਆ ਹੈ। ਇਸ ਸਮੱਗਰੀ 'ਚ ਨਕਸਲਬਾੜੀ ਸਿਆਸਤ ਦੇ ਅਹਿਮ ਅੰਸ਼ਾਂ ਨੂੰ ਉਭਾਰਿਆ ਗਿਆ ਹੈ ਤੇ ਨਕਸਲਬਾੜੀ ਦੇ ਰਾਹ 'ਤੇ ਅੱਗੇ ਵਧਣ ਦਾ ਸੱਦਾ ਦਿੱਤਾ ਗਿਆ ਹੈ। ਇਕ ਹੋਰ ਜਥੇਬੰਦੀ ਸੀ.ਪੀ.ਆਈ. ਮਾਓਵਾਦੀ ਵੱਲੋਂ ਵੀ ਇਕੱ ਹੱਥ ਪਰਚਾ ਵੰਡਿਆ ਗਿਆ ਹੈ। ਸੁਰਖ ਲੀਹ ਤੋਂ ਇਲਾਵਾ ਇੱਕ ਹੋਰ ਮੈਗਜ਼ੀਨ 'ਇਨਕਲਾਬੀ ਸਾਡਾ ਰਾਹ' ਵੱਲੌਂ ਵੀ ਇਕ ਵਿਸ਼ੇਸ਼ ਸਪਲੀਮੈਂਟ ਜਾਰੀ ਕੀਤਾ ਗਿਆ ਹੈ।
ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਇਹ ਵਰ੍ਹੇਗੰਢ ਮਨਾਉਣ ਦੀਆਂ ਖਬਰਾਂ ਮਿਲੀਆਂ ਹਨ। ਜਿਵੇਂ ਨਕਸਲਬਾੜੀ ਖੇਤਰ ' ਸਿਲੀਗੁੜੀ (ਪੱਛਮੀ ਬੰਗਾਲ) 'ਚ ਵੀ ਇਹ ਦਿਹਾੜਾ ਮਨਾਇਆ ਗਿਆ ਹੈ। ਸਿਲੀਗੁੜੀ ਤੋਂ ਇੱਕ ਮਾਰਚ ਨਕਸਲਬਾੜੀ ਪਿੰਡ ਤੱਕ ਪਹੁੰਚਿਆ ਹੈ ਤੇ ਇਸ ਮਹਾਨ ਕਿਸਾਨ ਬਗਾਵਤ ਦੀ ਦੇਣ ਨੂੰ ਬੁਲੰਦ ਕੀਤਾ ਹੈ।

No comments:

Post a Comment