ਸਹਾਰਨਪੁਰ ਦੀਆਂ ਘਟਨਾਵਾਂ ਨੇ
ਮੁੜ ਪੁਸ਼ਟੀ ਕੀਤੀ ਹੈ ਕਿ ਸਾਡੇ ਸਮਾਜ 'ਚ ਦਲਿਤ ਹਿੱਸਿਆਂ 'ਤੇ ਜਬਰ ਆਏ ਦਿਨ ਵਧ ਰਿਹਾ ਹੈ ਤੇ ਉਹ ਹੋਰ ਵਧੇਰੇ ਦਬਾਏ ਤੇ ਲਤਾੜੇ
ਜਾ ਰਹੇ ਹਨ। ਰਾਜ ਮਸ਼ੀਨਰੀ ਦਾ ਅੰਗ-ਅੰਗ ਉੱਚ ਜਾਤੀ ਹੰਕਾਰ 'ਚ ਗ੍ਰਸਿਆ ਹੋਇਆ ਹੈ ਅਤੇ ਅਜਿਹੇ ਮੌਕਿਆਂ 'ਤੇ ਉਪਰਲੀ ਸਰਪ੍ਰਸਤੀ ਨਾਲ
ਸੌਖਿਆਂ ਹੀ, ਇਹ ਸਵੈਚਾਲਿਤ ਢੰਗ ਨਾਲ ਹਰਕਤ ਚ ਆਉਦਾ ਹੈ। ਅਜਾਦੀ ਦੀ ਪੌਣੀ ਸਦੀ ਤੋਂ ਇਹੀ ਹੁੰਦਾ ਆ ਰਿਹਾ ਹੈ। ਇਸ ਧਰਤੀ 'ਤੇ ਜਿੰਦਗੀ ਦੇ ਸਿਰਜਣਹਾਰਿਆਂ
ਨਾਲ ਹੋਏ ਅਜਿਹੇ ਅਨੇਕਾਂ ਸਾਕੇ ਸਨ। ਪੈਰ-ਪੈਰ 'ਤੇ ਜਲਾਲਤ ਦਾ ਸੰਤਾਪ ਦਲਿਤਾਂ ਦੀ ਹੋਣੀ ਬਣਿਆ ਹੋਇਆ ਹੈ। ਬਿਹਾਰ 'ਚ ਰਣਬੀਰ ਸੈਨਾ ਵੱਲੋਂ ਕੀਤੇ ਕਤਲੇਆਮ ਭਾਰਤੀ ਜਮਹੂਰੀਅਤ ਦੇ ਮੱਥੇ 'ਤੇ ਅਜੇ ਵੀ ਉੱਕਰੇ ਹੋਏ ਹਨ। ਜਬਰ ਦਾ ਅਜਿਹਾ ਹਰ ਝੱਖੜ
ਦਲਿਤਾਂ ਦੇ ਮਨਾਂ 'ਚ ਹੋਰ ਬਾਰੂਦ ਭਰ ਦਿੰਦਾ ਹੈ। ਸਹਾਰਨਪੁਰ ਤੋਂ ਮਗਰੋਂ ਦੀਆਂ
ਘਟਨਾਵਾਂ 'ਚ ਇਸ ਬਾਰੂਦ ਦੀ ਹਿਲਜੁਲ ਦੇ ਸੰਕੇਤ ਵੀ ਹਨ।
ਮੌਜੂਦਾ ਦੌਰ 'ਚ ਦਲਿਤਾਂ 'ਚ ਵਿਸ਼ੇਸ਼ ਕਰਕੇ ਨੌਜਵਾਨ ਦਲਿਤ ਹਿੱਸਿਆਂ 'ਚ ਨਵੀਂ ਚੇਤਨਾ ਦੀ ਅੰਗੜਾਈ ਦੇ ਝਲਕਾਰੇ ਦਿਖ ਰਹੇ ਹਨ। ਇਹ ਚੇਤਨਾ ਦਲਿਤ ਅਧਿਕਾਰ ਜਤਾਈ ਦੇ ਰੂਪ 'ਚ ਪ੍ਰਗਟ ਹੋ ਰਹੀ ਹੈ। ਸਹਾਰਨਪੁਰ ਖੇਤਰ ਦੇ ਇੱਕ ਪਿੰਡ 'ਚ ''ਮਹਾਨ ਚਮਾਰ'' ਦਾ ਇੱਕ ਬੋਰਡ ਅਖੌਤੀ ਉੱਚ ਜਾਤੀ ਠਾਕਰਾਂ ਨਾਲ ਟਕਰਾਅ ਦਾ ਮਸਲਾ ਬਣਿਆ ਹੈ ਤੇ ਦਲਿਤ ਨੌਜਵਾਨਾਂ ਨੇ ਇਸਦੀ ਰਾਖੀ ਭਿੜ ਕੇ ਕੀਤੀ ਹੈ। ਇਹ ਅਖੌਤੀ ਉੱਚ ਜਾਤੀ ਹੰਕਾਰ ਦੇ ਮੁਕਾਬਲੇ ਅੰਗੜਾਈ ਲੈ ਰਿਹਾ ਦਲਿਤ ਸਵੈਮਾਣ ਹੈ ਜੋ ਅਜਿਹੇ ਢੰਗਾਂ ਰਾਹੀਂ ਪ੍ਰਗਟ ਹੋ ਰਿਹਾ ਹੈ। ਜੰਤਰ ਮੰਤਰ 'ਤੇ ਲੱਗੇ ''ਹਮ ਇਸ ਦੇਸ਼ ਕੇ ਮਾਲਿਕ ਹੈਂ'' ਵਰਗੇ ਨਾਅਰਿਆਂ ਰਾਹੀਂ ਉਭਰਿਆ ਹੈ। ਯੂ.ਪੀ. ਦੇ ਇਸ ਖੇਤਰ 'ਚ ਭੀਮ ਸੈਨਾ ਦਾ ਉਭਾਰ ਅਜਿਹੇ ਵਰਤਾਰੇ ਦਾ ਹੀ ਅੰਗ ਹੈ। ਦਲਿਤ ਹਿੱਸਿਆਂ ਨੇ ਪਿਛਲੇ ਦਹਾਕਿਆਂ 'ਚ ਤਰ੍ਹਾਂ-ਤਰ੍ਹਾਂ ਦੇ ਵੋਟ ਵਟੋਰੂ ਸਿਆਸਤਦਾਨ ਅਜ਼ਮਾ ਕੇ ਦੇਖੇ ਹਨ ਪਰ ਹੁਣ ਉਹ ਵਾਰੋ-ਵਾਰੀ ਨੱਕੋਂ ਬੁੱਲ੍ਹੋਂ ਲਹਿ ਰਹੇ ਹਨ। ਰਵਾਇਤੀ ਪਾਰਲੀਮਾਨੀ ਪਾਰਟੀਆਂ ਤੋਂ ਬਦਜਨੀ ਵਧ ਰਹੀ ਹੈ ਤੇ ਗੈਰ-ਪਾਰਲੀਮਾਨੀ ਪਲੇਟਫਾਰਮਾਂ ਪ੍ਰਤੀ ਖਿੱਚ ਵਧ ਰਹੀ ਹੈ। ਜਬਰ ਦੇ ਟਾਕਰੇ ਲਈ ਵੀ ਪਾਰਲੀਮਾਨੀ ਸਿਆਸੀ ਤਰੀਕਿਆਂ ਦੇ ਦਾਇਰੇ ਤੋਂ ਅਗਾਂਹ ਝਾਕਣ ਦੇ ਸੰਕੇਤ ਪ੍ਰਗਟ ਹੋ ਰਹੇ ਹਨ। ਪਿਛਲੇ ਵਰ੍ਹੇ ਉਭਰੇ ਗੁਜਰਾਤ ਦੇ ਦਲਿਤ ਅੰਦੋਲਨ ਦੌਰਾਨ ਵੀ ਅਜਿਹੇ ਝਲਕਾਰੇ ਦਿਖੇ ਸਨ। ਦਿੱਲੀ 'ਚ ਭੀਮ ਸੈਨਾ ਦੇ ਸੱਦੇ 'ਤੇ ਹੋਏ ਵਿਸ਼ਾਲ ਪ੍ਰਦਰਸ਼ਨ ਨੇ ਤੇ ਇਸ 'ਚ ਉਮੜ ਕੇ ਪਹੁੰਚੇ ਨੌਜਵਾਨਾਂ ਦੇ ਜਵਾਰਭਾਟੇ ਨੇ, ਭਾਜਪਾ ਤੇ ਹੋਰਨਾਂ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਤੇ ਉਹਨਾਂ ਨੂੰ ਦਲਿਤ ਵੋਟ ਬੈਂਕ ਨੂੰ ਖੁਰਨੋ ਰੋਕਣ ਦੇ ਫਿਕਰ ਸਤਾਉਣ ਲੱਗੇ।
ਸਹਾਰਨਪੁਰ ਦੀਆਂ ਘਟਨਾਵਾਂ ਨੇ ਭਾਜਪਾ ਵੱਲੋਂ ਪਾਟਕਪਾਊ ਸਿਆਸਤ ਦੇ ਲੋਕ ਮਾਰੂ ਨਤੀਜੇ ਇੱਕ ਵਾਰ ਫਿਰ ਉਘਾੜ ਦਿੱਤੇ ਹਨ। ਭਾਜਪਾ ਲਗਾਤਾਰ ਧਰਮ ਅਤੇ ਜਾਤ ਅਧਾਰਿਤ ਲਾਮਬੰਦੀਆਂ 'ਤੇ ਸਵਾਰ ਹੈ। ਯੂ.ਪੀ. ਚੋਣਾਂ 'ਚ ਜਿੱਤ ਅਜਿਹੀਆਂ ਲਾਮਬੰਦੀਆਂ ਦੇ ਅਧਾਰ 'ਤੇ ਬਣੇ ਸਮੀਕਰਨਾਂ ਦੇ ਜਮ੍ਹਾਂ ਘਟਾਉ ਦੀ ਕੁਸ਼ਲਤਾ ਦਾ ਹੀ ਸਿੱਟਾ ਸੀ। ਹੁਣ ਵੀ 2019 ਦੀਆਂ ਮੁਲਕ ਦੀਆਂ ਚੋਣਾਂ ਜਿੱਤਣ ਲਈ ਉਸਦੀ ਟੇਕ ਅਜਿਹੀਆਂ ਪਾਲਾਬੰਦੀਆਂ 'ਤੇ ਹੈ। ਇਹਦੇ 'ਚ ਦਲਿਤ ਵੋਟਾਂ ਅਹਿਮ ਹਨ ਤੇ ਭਾਜਪਾ ਦੀ ਅੱਖ ਇਹ ਵੋਟਾਂ ਮੁੱਛਣ 'ਤੇ ਹੈ। ਹੁਣ ਮੁਲਕ ਦੇ ਰਾਸ਼ਟਰਪਤੀ ਲਈ ਉਮੀਦਵਾਰ ਵਜੋਂ ਦਲਿਤ ਨੂੰ ਉਭਾਰਨਾ ਵੀ ਏਸੇ ਖੇਡ ਦਾ ਹਿੱਸਾ ਹੈ। ਲੰਘੀਆਂ ਯੂ.ਪੀ. ਚੋਣਾਂ 'ਚ ਭਾਜਪਾ ਨੇ ਦਲਿਤ ਵੋਟਾਂ ਭਾਰੀ ਗਿਣਤੀ 'ਚ ਹਾਸਲ ਵੀ ਕੀਤੀਆਂ ਸਨ। ਭਾਜਪਾ ਦੀਆਂ ਜਾਤ ਫਿਰਕੇ ਅਧਾਰਿਤ ਲਾਮਬੰਦੀਆਂ 'ਚ ਇੱਕ ਟਕਰਾਵਾਂ ਅੰਸ਼ ਵੀ ਮੌਜੂਦ ਹੈ। ਉੱਚ ਜਾਤੀਆਂ ਦੀਆਂ ਫਾਸ਼ੀ ਲਾਮਬੰਦੀਆਂ ਦਾ ਨਤੀਜਾ ਆਖਰਕਾਰ ਦਲਿਤਾਂ 'ਤੇ ਕਹਿਰ ਦੇ ਰੂਪ 'ਚ ਨਿਕਲਦਾ ਹੈ। ਭਾਜਪਾ ਵੱਲੋਂ ਫਿਰਕੂ ਲੀਹਾਂ ਦੇ ਹਿੰਦੂਆਂ ਦੀ ਲਾਮਬੰਦੀ ਵੀ ਅਖੌਤੀ ਉੱਚ ਜਾਤੀਆਂ ਦੀ ਲਾਮਬੰਦੀ ਹੀ ਬਣਦੀ ਹੈ। ਉੱਚ ਜਾਤੀਆਂ ਨੂੰ ਸ਼ਿਸਕਰਨ ਤੇ ਫਾਸੀ ਲਾਮਬੰਦੀਆਂ ਦੇ ਰਾਹ ਤੋਰਨ ਦਾ ਅਰਥ ਦਬਾਏ ਹੋਏ ਸਮਾਜਿਕ ਹਿੱਸਿਆਂ 'ਤੇ ਪਹਿਲਾਂ ਹੀ ਮੌਜੂਦ ਜਬਰ ਨੂੰ ਹੋਰ ਤੇਜ਼ ਕਰਨਾ ਹੈ। ਯੂ.ਪੀ. 'ਚ ਯੋਗੀ ਅਦਿਤਾਨਾਥ ਦੇ ਮੁੱਖ ਮੰਤਰੀ ਬਣਨ ਮਗਰੋਂ ਠਾਕਰਾਂ ਸਮੇਤ ਅਖੌਤੀ ਉੱਚ ਜਾਤਾਂ ਦਾ ਹੰਕਾਰ ਸੱਤਵੇਂ ਅਸਮਾਨ 'ਤੇ ਹੈ ਤੇ ਸਹਾਰਨਪੁਰ 'ਚ ਏਸੇ ਹੰਕਾਰ ਦੀ ਖੂਨੀ ਨੁਮਾਇਸ਼ ਲਾਈ ਗਈ ਹੈ। ਅਜਿਹੀ ਹਾਲਤ 'ਚ ਦਲਿਤ ਵੋਟ ਬੈਂਕ ਦੀ ਪਾਲਣਾ ਪੋਸਣਾ ਟੇਡੀ ਖੀਰ ਸਾਬਿਤ ਹੋ ਰਿਹਾ ਹੈ।ਇਹ ਵਰਤਾਰਾ ਦਰਸਾਉਂਦਾ ਹੈ ਕਿ ਭਾਜਪਾ ਲਈ ਦੋ ਬੇੜੀਆਂ 'ਤੇ ਸਵਾਰ ਹੋ ਕੇ, 2019 'ਚ ਪਾਰ ਲੱਗਣਾ ਸੌਖਾ ਕਾਰਜ ਨਹੀਂ ਹੈ।
ਦਲਿਤ ਹਿੱਸਿਆਂ 'ਚ ਅੰਗੜਾਈ ਲੈ ਰਹੇ ਅਜਿਹੇ ਰੋਹ ਨੂੰ ਖਰੇ ਰਾਹ ਤੇ ਸਹੀ ਅਗਵਾਈ ਦੀ ਜ਼ਰੂਰਤ ਹੈ। ਦਰੁਸਤ ਅਗਵਾਈ ਤੋਂ ਸੱਖਣਾ ਇਹ ਰੋਹ ਆਖਰ ਨੂੰ ਇੱਕ ਜਾਂ.... ...ਦੂਜੇ ਢੰਗ ਨਾਲ ਹਾਕਮ ਜਮਾਤੀ ਪਾਰਟੀਆਂ ਦੇ ਸਿਆਸੀ ਹਿਤਾਂ ਦੀ ਪੂਰਤੀ ਦਾ ਹੱਥਾ ਬਣਨ ਲਈ ਸਰਾਪਿਆ ਜਾਣਾ ਹੈ। ਅਜਿਹੀ ਅਗਵਾਈ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਹੀ ਕਰ ਸਕਦੀਆਂ ਹਨ ਤੇ ਇਸ ਰੋਹ ਨੂੰ ਦਲਿਤ ਚੇਤਨਾ ਦੇ ਸੌੜੇ ਦਾਇਰੇ ਤੋਂ ਅਗਾਂਹ ਇਨਕਲਾਬੀ ਜਮਾਤੀ ਚੇਤਨਾ ਦੀ ਰੰਗਤ ਚਾੜ੍ਹ ਸਕਦੀਆਂ ਹਨ। ਜਰੱਈ ਇਨਕਲਾਬੀ ਲਹਿਰ ਉਸਾਰੀ ਦੇ ਕਾਰਜ ਨਾਲ ਇਸ ਭਬੂਕੇ ਮਾਰਦੇ ਰੋਹ ਨੂੰ ਗੁੰਦ ਸਕਦੀਆਂ ਹਨ। ਇਹਦੇ ਲਈ ਲਾਜਮੀ ਹੀ ਅਖੌਤੀ ਉੱਚ ਜਾਤੀ ਚੋਂ ਆਉਂਦੀ ਮਾਲਕ ਕਿਸਾਨੀ ਪ੍ਰਤੀ ਤੁਅੱਸਬ ਘਟਾਉਣਾ ਤੇ ਜਮਾਤੀ ਏਕਤਾ ਦਾ ਮਹੱਤਵ ਦਰਸਾਉਣਾ ਅਹਿਮ ਕਾਰਜ ਹੈ। ਇਸ ਲਈ ਸਾਂਝੇ ਜ਼ਰੱਈ ਪ੍ਰੋਗਰਾਮ ਦਾ ਉਭਾਰਨਾ ਤੇ ਸਥਾਪਿਤ ਹੋਣਾ ਲਾਜ਼ਮੀ ਹੈ। ਸੋ,ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਅਜਿਹੀ ਜਿੰਮੇਵਾਰੀ ਨਿਭਾਉਣ ਲਈ ਆਪਣਾ ਪੂਰਾ ਤਾਣ ਜਟਾਉਣਾ ਚਾਹੀਦਾ ਹੈ ਤਾਂ ਕਿ ਦਲਿਤ ਜਨ ਸਮੂਹਾਂ ਦੇ ਰੋਹ ਨੂੰ ਔਝੜੇ ਰਾਹੀਂ ਪੈਣੋ ਰੋਕਿਆ ਜਾ ਸਕੇ ਤੇ ਅਜਿੱਤ ਇਨਕਲਾਬੀ ਤੂਫਾਨਾਂ 'ਚ ਢਾਲਿਆ ਜਾ ਸਕੇ।

No comments:
Post a Comment