ਦੋਸਤੀ ਦੇ ਪੰਧ 'ਤੇ, ਚੱਲਣਗੇ ਕਿੰਨਾਂ ਪੈਰ ਹੋਰ
ਏਸ ਗੱਲ ਦਾ ਫੈਸਲਾ, ਆਉਂਦੇ ਪਲਾਂ ਦੀ ਗੱਲ ਹੈ
ਰੋਣਾ ਹੈ ਬੁੱਝ ਗਿਆਂ ਨੂੰ, ਜਾਂ ਜਗਾਉਣੇ ਦੀਪ ਹੋਰ
ਏਸ ਗੱਲ ਦਾ ਫੈਸਲਾ, ਹੁਣ ਦੇ ਪਲਾਂ ਦੀ ਗੱਲ ਹੈ
ਕੱਲ ਤੁਰੇ ਜੋ ਰਾਹ ਇਨ੍ਹੀਂ, ਸੁਣੀਆਂ ਉਨ੍ਹਾਂ ਸੰਗ ਬੀਤੀਆਂ
ਖਾਧੀ ਵਫ਼ਾ ਦੀ ਸੀ ਕਸਮ, ਹੋਈਆਂ ਨੇ ਕਿਉਂ ਬਦਨੀਤੀਆਂ
ਵਫ਼ਾ ਦੇ ਇਤਿਹਾਸ ਦਾ ਲਿਖਣਾ ਕਿ ਨਹੀਂ, ਵਰਕਾ ਨਕੋਰ
ਏਸ ਗੱਲ ਦਾ ਫੈਸਲਾ, ਤਾਂ ਹਿੰਮਤਾਂ ਦੀ ਗੱਲ ਹੈ
ਜਿੰਦਾਂ ਜੋ ਸਿਦਕ ਵਿਹੂਣੀਆਂ, ਕੰਡਿਆਂ ਤੋਂ ਡਰ ਕੇ ਕੰਬੀਆਂ
ਅਗਲੇ ਪੜਾਅ ਤੋਂ ਸਹਿਮ ਕੇ, ਉਰਲੇ ਪੜਾਅ 'ਤੇ ਹੰਭੀਆਂ
ਸਹਿਮਗੇ ਪਰ ਇਹ ਇਸ਼ਕ ਨਹੀਂ, ਟੁੱਟੇਗੀ ਨਹੀਂ ਸੂਲੀ 'ਤੇ ਲੋਰ
ਏਸ ਗੱਲ ਦਾ ਫੈਸਲਾ, ਸਾਡੇ ਸਿਦਕ ਦੀ ਗੱਲ ਹੈ
ਬਚਣਾ ਓ ਮੇਰੇ ਦੋਸਤੋ, ਲਾ ਕੇ ਨਿਭਾਉਣਾ ਸੌਖ ਨਹੀਂ
''ਤੂੰ'' ਲਈ ਬੱਸ ''ਮੈਂ'' ਦੇ, ਸਿਰ ਨੂੰ ਝੁਕਾਉਣਾ ਸੌਖ ਨਹੀਂ
ਜਿੱਤੋਗੇ ਜਾਂ ਹਰ ਜਾਓਗੇ, ਮਾਰ ਸਮਿਆਂ ਦੀ ਕਠੋਰ
ਏਸ ਗੱਲ ਦਾ ਫੈਸਲਾ, ਆਉਂਦੇ ਪਲਾਂ ਦੀ ਗੱਲ ਹੈ
ਕਿਰਤ ਦੀ ਮੁਕਤੀ ਲਈ, ਸੰਗਰਾਮ ਸਾਡਾ ਇਸ਼ਕ ਹੈ,
ਇਸ ਦੀ ਸਿਰਤਾਜੀ ਲਈ, ਮਰ ਜਾਣਾ ਸਾਡਾ ਇਸ਼ਕ ਹੈ
ਕੀੜੀਆਂ ਜਾਂ ਬਿਜਲੀਆਂ ਤੋਂ, ਮੰਗਣੀ ਆਪਾਂ ਹੈ ਤੋਰ
ਏਸ ਗੱਲ ਦਾ ਫੈਸਲਾ, ਤਾਂ ਜਿਗਰਿਆਂ ਦੀ ਗੱਲ ਹੈ
ਹੂੰਝਣੇ ਲਈ ਗੰਦਗੀ, ਲੋਹੇ ਦੀ ਨਸ਼ਤਰ ''ਹਾਂ'' ਕਰੇ
ਉਹ ਫਰੇਬੀ ਅੱਜ ਜੋ, 'ਚੜ੍ਹਦੇ' ਨੂੰ ਸੁਣਨੋਂ ਨਾਂਹ ਕਰੇ
''ਮੂੜ੍ਹ ਬੁੱਢੇ''* ਲੈਣਗੇ, ਹੱਥ ਵਿੱਚ ਕਿਸਮਤ ਦੀ ਡੋਰ
ਏਸ ਗੱਲ ਦਾ ਫੈਸਲਾ, ਦਿਲ ਦੀ ਲਗਨ ਦੀ ਗੱਲ ਹੈ
ਦੋਸਤੀ ਦੇ ਪੰਧ 'ਤੇ, ਚੱਲਣਗੇ ਕਿੰਨਾਂ ਪੈਰ ਹੋਰ
ਏਸ ਗੱਲ ਦਾ ਫੈਸਲਾ, ਆਉਂਦੇ ਪਲਾਂ ਦੀ ਗੱਲ ਹੈ
ਰੋਣਾ ਹੈ ਬੁੱਝ ਗਿਆਂ ਨੂੰ, ਜਾਂ ਜਗਾਉਣੇ ਦੀਪ ਹੋਰ
ਏਸ ਗੱਲ ਦਾ ਫੈਸਲਾ, ਹੁਣ ਦੇ ਪਲਾਂ ਦੀ ਗੱਲ ਹੈ।
* ਚੀਨੀ ਲੋਕ ਕਥਾ ''ਮੂਰਖ ਬੁੱਢੇ ਨੇ ਪਹਾੜ ਕਿਵੇਂ ਹਟਾਇਆ'' ਦਾ ਹਵਾਲਾ

No comments:
Post a Comment