ਹਰਿਆਣੇ
ਦੇ ਖੰਡਵਾਲੀ ਪਿੰਡ ਦਾ 16 ਵਰ੍ਹਿਆਂ ਦਾ ਮੁੰਡਾ ਜੁਨੈਦ ਜਦੋਂ ਈਦ ਦੀ ਖਰੀਦਦਾਰੀ ਕਰਨ ਲਈ ਆਪਣੇ ਵੱਡੇ ਭਰਾ ਹਾਸ਼ਿਮ ਅਤੇ ਦੋ
ਦੋਸਤਾਂ ਸਮੇਤ, ਦਿੱਲੀ ਨੂੰ ਚੱਲਣ ਲੱਗਿਆ ਤਾਂ ਉਸ ਦੇ ਪਿਓ ਜਲਾਲੁਦੀਨ ਨੇ ਜੋ ਟੈਕਸੀ
ਚਲਉਂਦਾ ਹੈ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਟੈਕਸੀ ਚਲਾਉਣ ਕਰਕੇ ਉਹ ਸਮੇਂ ਦੀ ਨਜ਼ਾਕਤ
ਦਾ ਭੇਤੀ ਸੀ। ਉਸ ਨੇ ਕਿਹਾ,''ਅੱੱਜਕਲ੍ਹ ਮਹੌਲ ਚੰਗਾ ਨਹੀਂ, ਲੋਕ ਮੁਸਲਮਾਨਾਂ ਨੂੰ ਮਾਰ ਰਹੇ ਹਨ, ਸਾਡੀ ਦਾੜ੍ਹੀ ਤੇ ਟੋਪੀ ਦੇਖ ਕੇ।''
ਪਰ ਬੱਚੇ ਕਦੋਂ ਪ੍ਰਵਾਹ ਕਰਦੇ ਹਨ। ਉਨ੍ਹਾਂ ਨੂੰ ਇਲਮ ਨਹੀਂ ਸੀ ਕਿ ਐਰ.ਐਸ.ਐਸ ਅਤੇ ਭਾਜਪਾ ਨੇ ਮੋਦੀ, ਖੱਟੜ ਅਤੇ ਯੋਗੀ ਅਦਿੱਤਿਆ ਨਾਥ ਵਰਗਿਆਂ ਦੀ ਅਗਵਾਈ 'ਚ ਹਿੰਦੂ ਫਿਰਕਾਪ੍ਰਸਤ ਟੋਲਿਆਂ ਦੇ ਪਟੇ ਖੋਹਲ ਦਿੱਤੇ ਹਨ। ਇਹਨਾਂ ਗੁੰਡਾ ਅਨਸਰਾਂ ਨੂੰ ਮਾਣ-ਤਾਣ ਦਿਵਾਉਣ ਲਈ ਕਿਸੇ ਨੂੰ ਵੀ ਦੇਸ਼ ਭਗਤ ਜਾਂ ਦੇਸ਼-ਧਰੋਹੀ ਐਲਾਨਣ ਦਾ ਠੇਕਾ ਇਹਨਾਂ ਨੂੰ ਦੇ ਦਿੱਤਾ ਹੈ। ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਹਨਾਂ ਦੀਆਂ ਬੁਰਛਾਗਰਦ ਅਤੇ ਕਾਤਲੀ ਕਾਰਵਾਈਆਂ ਤੋਂ ਅੱਖਾਂ ਮੀਚ ਲੈਣ ਦੇ ਹੁਕਮ ਚਾੜ੍ਹ ਦਿੱਤੇ ਹਨ। ਸੰਘੀ ਅਤੇ ਭਾਜਪਾਈ ਆਗੂਆਂ ਵੱਲੋਂ ਭੜਕਾਈਆਂ ਭੀੜਾਂ ਇਕੱਠੀਆਂ ਹੋ ਕੇ ਕਿਸੇ ਵੀ ਵਿਅਕਤੀ ਨੂੰ ''ਗਊ ਹਤਿਆਰਾ'' ਜਾਂ ''ਦੇਸ਼-ਧਰੋਹੀ'' ਕਹਿ ਕੇ ਕੁੱਟ ਕੁੱਟ ਕੇ ਮਾਰ ਸੁੱਟਦੀਆਂ ਹਨ। ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹਿੰਦੀ ਹੈ।
22 ਜੂਨ ਸਵੇਰੇ ਜੁਨੈਦ ਤੇ ਉਸ ਦੇ ਸਾਥੀ ਦਿੱਲੀ ਲਈ ਚੱਲੇ। ਰਮਜ਼ਾਨ ਦੇ ਮਹੀਨੇ ਦੌਰਾਨ ਕੁਰਾਨ ਸ਼ਰੀਫ ਮੂੰਹ-ਜੁਬਾਨੀ ਯਾਦ ਕਰਨ ਕਰਕੇ ਪਿੰਡ ਦੇ ਲੋਕਾਂ ਨੇ ਉਸ ਦਾ ਸਨਮਾਨ ਕੀਤਾ ਸੀ, ਇਨਾਮ ਦਿੱਤੇ ਸਨ। ਉਸਦੀ ਮਾਂ ਨੇ ਵੀ ਉਸ ਨੂੰ 1500 ਰੁਪਏ ਇਨਾਮ ਦਿੱਤੇ ਸਨ। ਕੁੱਝ ਦਿਨਾਂ ਬਾਅਦ ਈਦ ਦਾ ਤਿਉਹਾਰ ਸੀ। ਉਹ ਜਾਮਾ ਮਸਜਿਦ ਕੋਲ ਲਗਦੇ ਬਾਜਾਰ 'ਚੋਂ ਸਸਤੇ ਕੱਪੜੇ ਅਤੇ ਬੂਟ ਵਗੈਰਾ ਖਰੀਦਦੇ ਰਹੇ। ਜੁਨੈਦ ਦੀ ਮਾਂ ਨੇ ਉਸ ਨੂੰ ਰੋਜ਼ੇ ਖੋਹਲਣ ਲਈ ਦਿੱਲੀ ਤੋਂ ਵਾਧੀਆ ਸੇਵੀਆਂ ਅਤੇ ਮਠਿਆਈ ਲਿਆਉਣ ਲਈ ਕਿਹਾ ਸੀ। ਉਸ ਨੇ ਉਹ ਵੀ ਖਰੀਦੀਆਂ। ਜਾਮਾ ਮਸਜਿਦ ਮੂਹਰੇ ਖੜ੍ਹ ਕੇ ''ਸੈਲਫੀਆਂ'' ਖਿੱਚੀਆਂ ਅਤੇ ਖੁਸ਼ੀ ਖੁਸ਼ੀ ਸ਼ਾਮ ਨੂੰ ਸਦਰ ਬਾਜਾਰ ਤੋਂ ਵਾਪਸੀ ਲਈ ਗੱਡੀ ਚੜ੍ਹ ਗਏ। ਜੁਨੈਦ ਨੂੰ ਚੇਤੇ ਵੀ ਨਹੀਂ ਸੀ ਕਿ ਇਹ ਸਫਰ ਉਸਦਾ ਆਖਰੀ ਸਫਰ ਹੋਵੇਗਾ, ਮੌਤ ਦਾ ਸਫਰ! ਮਿਠਾਈਆਂ ਤੇ ਸੇਵੀਆਂ ਉਡੀਕਦੀ ਮਾਂ ਦੀ ਝੋਲੀ 'ਚ ਮਾਸੂਮ ਪੁੱਤ ਦੀ ਲਾਸ਼ ਪਵੇਗੀ!!
ਜਦੋਂ ਗੱਡੀ ਅੋਖਲਾ ਸਟੇਸ਼ਨ 'ਤੇ ਪਹੁੰਚੀ ਤਾਂ ਉਹਨਾਂ ਦੇ ਡੱਬੇ 'ਚ 15-20 ਲੋਕਾਂ ਦੀ ਭੀੜ ਵੜ ਆਈ ਅਤੇ ਉਹਨਾਂ ਨੂੰ ਸੀਟਾਂ ਖਾਲੀ ਕਰਨ ਲਈ ਕਹਿਣ ਲੱਗੀ। ਜਦੋਂ ਜੁਨੈਦ ਹੁਰਾਂ ਨੇ ਇਤਰਾਜ਼ ਕੀਤਾ ਤਾਂ ਭੀੜ 'ਚ ਸ਼ਾਮਲ ਲੋਕਾਂ ਨੇ ਉਹਨਾਂ ਨੂੰ ''ਸਾਲੇ ਗਊ ਖਾਣੇ ਮੁਸਲੇ'', ''ਦੇਸ਼ ਦੇ ਗੱਦਾਰ'' ਅਤੇ ''ਮੁੱਲੇ'' ਆਦਿ ਕਹਿੰਦਿਆਂ ਉਹਨਾਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਸਿਰ 'ਤੇ ਲਈਆਂ ਟੋਪੀਆਂ ਲਾਹ ਕੇ ਭੁੰਜੇ ਸੁੱਟ ਦਿੱਤੀਆਂ। ਦਾਹੜੀਆਂ ਫੜ ਕੇ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟ-ਮਾਰ ਕੀਤੀ। ਜੁਨੈਦ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਤੁਗਲਕਾਬਾਦ ਪਹੁੰਚ ਕੇ ਡੱਬਾ ਬਦਲ ਲਿਆ, ਪਰ ਫਿਰਕੂ ਜਨੂੰਨੀ ਗੁੰਡਿਆਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਉਹ ਵੀ ਉਸੇ ਡੱਬੇ ਵਿਚ ਆ ਗਏ ਅਤੇ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। 16 ਸਾਲਾਂ ਦੇ ਜੁਨੈਦ ਨੂੰ ਛੁਰੇ ਮਾਰ ਕੇ ਗੰਭੀਰ ਜਖਮੀ ਕਰਕੇ ਅਸੌਟੀ ਰੇਲਵੇ ਸਟੇਸ਼ਨ 'ਤੇ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੇ ਬਾਕੀ ਤਿੰਨ ਸਾਥੀ-ਮੋਇਨ, ਮੋਹਸਿਮ ਤੇ ਹਾਸ਼ਿਮ ਵੀ ਚਾਕੂਆਂ ਨਾਲ ਗੰਭੀਰ ਜਖਮੀ ਕਰ ਦਿੱਤੇ।
ਲੋਕ ਜੁਨੈਦ ਦੇ ਪਰਿਵਾਰ ਦੀ ਹਮਾਇਤ 'ਚ ਆਏ
ਸੰਘੀ ਅਤੇ ਭਾਜਪਾਈ ਫਿਰਕੂ ਜਨੂੰਨੀਆਂ ਵੱਲੋਂ ਭੀੜਾਂ ਨੂੰ ਭੜਕਾ ਕੇ ਮੁਸਲਮਾਨਾਂ ਨੂੰ ਵੱਖ ਵੱਖ ਬਹਾਨਿਆਂ ਹੇਠ ਕੁੱਟ ਕੁੱਟ ਕੇ ਮਾਰਨ ਦਾ ਸਿਲਸਿਲਾ, ਜੋ ਨਿਰੰਤਰ 2015 'ਚ, Àੁੱਤਰ ਪ੍ਰਦੇਸ਼ ਦੇ ਸ਼ਹਿਰ ਦਾਦਰੀ 'ਚ ਸ਼ੁਰੂ ਹੋਇਆ, ਜਿੱਥੇ ਮਹੰਮਦ ਇਖਲਾਕ ਨਾਂ ਦੇ ਇੱਕ ਵਿਅਕਤੀ ਨੂੰ ਗਊ ਮਾਸ ਰੱਖਣ ਦਾ ਦੋਸ਼ ਲਾ ਕੇ ਕੁੱਟ ਕੁੱਟ ਮਾਰ ਦਿੱਤਾ ਸੀ, ਹੁਣ ਵਿਕਰਾਲ ਰੂਪ ਧਾਰਨ ਕਰ ਗਿਆ ਹੈ। ਮੁਸਲਮਾਨਾਂ, ਦਲਿਤਾਂ, ਤਰਕਸ਼ੀਲਾਂ, ਕਲਾਕਾਰਾਂ ਅਤੇ ਅਗਾਂਹਵਧੂ ਲੇਖਕਾਂ ਆਦਿ ਖਿਲਾਫ ਸੇਧਿਤ ਇਸ ਵਹਿਸ਼ੀ ਮੁਹਿੰਮ ਨੇ ਆਮ ਲੋਕਾਂ 'ਚ ਰੋਸ ਅਤੇ ਰੋਹ ਪੈਦਾ ਕੀਤਾ ਹੈ।
ਇਹ ਇਸ ਜਨਤਕ ਰੋਹ ਅਤੇ ਰੋਸ ਦਾ ਲਿਸ਼ਕਾਰਾ ਹੀ ਸੀ ਕਿ ਜੁਨੈਦ ਨੂੰ ਦਫਨਾਉਣ ਸਮੇਂ ਆਸ-ਪਾਸ ਦੇ ਪਿੰਡਾਂ ਦੇ ਹਜਾਰਾਂ ਲੋਕ ਆਪ-ਮੁਹਾਰੇ ਸ਼ਾਮਲ ਹੋਏ। ਮੌਕੇ 'ਤੇ ਮੌਜੂਦ ਜੁਨੈਦ ਦੇ ਦੋਸਤ ਮੁਜਾਹਿਦ ਅਨੁਸਾਰ ,''ਇਤਨੇ ਲੋਗ ਥੇ ਕਿ ਮਿੱਟੀ ਕਮ ਪੜ ਗਈ।''
ਲੱਗਭਗ ਸਾਰੀਆਂ ਕੌਮੀ ਪੱਧਰ ਦੀਆਂ ਅਖਬਾਰਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ। ਇਲਾਕੇ ਦੇ ਲੋਕਾਂ ਨੇ ਈਦ ਦੇ ਤਿਉਹਾਰ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਾਤਮ ਮਨਾਇਆ।
''ਮੇਰੇ ਨਾਂ 'ਤੇ ਇਹ ਵਹਿਸ਼ਤ ਨਹੀਂ '' ਮੁਹਿੰਮ
1970 ਵਿਆਂ 'ਚ ਜਦੋਂ ਅਮਰੀਕੀ ਸਮਰਾਜੀਆਂ ਨੇ ਵੀਅਤਨਾਮੀ ਜੰਗ 'ਚ ਖੁੱਲ੍ਹੀ ਅਤੇ ਭਰਵੀਂ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਸੀ, ਨੌਜਵਾਨਾਂ ਲਈ ਫੌਜ 'ਚ ਭਰਤੀ ਹੋਣਾ ਲਾਜ਼ਮੀ ਕਰਾਰ ਦੇ ਦਿੱਤਾ ਸੀ, ਤਾਂ ਅਮਰੀਕਾ ਦੇ ਲੋਕਾਂ ਨੇ ਇਸ ਨਹੱਕੀ ਜੰਗ ਪ੍ਰਤੀ ਆਪਣਾ ਵਿਰੋਧ ਦਰਜ ਕਰਾਉਣ ਲਈ , ਇਸ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ। (ਸੰਘੀਆਂ ਦੀਆਂ ਨਜ਼ਰਾਂ 'ਚ ਤਾਂ ਸ਼ਾਇਦ ਇਹ 'ਦੇਸ਼-ਧਰੋਹ' ਬਣਦਾ ਹੋਵੇ) ਉਸ ਮੁਹਿੰਮ ਦੀ ਤਰਜ 'ਤੇ ਸੰਘੀਆਂ ਅਤੇ ਭਾਜਪਾਈਆਂ ਵੱਲੋਂ ਫੈਲਾਈ ਜਾ ਰਹੀ ਵਹਿਸ਼ਤ ਦੇ ਖਿਲਾਫ ਗੁੜਗਾਉਂ 'ਚ ਰਹਿੰਦੀ ਇੱਕ ਫਿਲਮਕਾਰ-ਮੱਬਾ ਦੀਵਾਨ ਨੇ ਦਲਿਤਾਂ ਅਤੇ ਮੁਸਲਮਾਨਾਂ ਨੂੰ ਕੁੱਟ ਕੁੱਟ ਕੇ ਕਤਲ ਕੀਤੇ ਜਾਣ ਦੇ ਖਿਲਾਫ ''ਮੇਰੇ ਨਾਂ 'ਤੇ ਇਹ ਵਹਿਸ਼ਤ ਨਹੀਂ'' (ਨਾਟ ਇਨ ਮਾਈ ਨੇਮ) ਮੁਹਿੰਮ ਦਾ ਸੱਦਾ ਫੇਸਬੁੱਕ 'ਤੇ ਪੋਸਟ ਰਾਹੀਂ ਦਿੱਤਾ। ਉਸ ਨੇ ਲੋਕਾਂ ਨੂੰ ਦਿੱਲੀ ਜੰਤਰ ਮੰਤਰ 'ਤੇ ਇਕੱਠੇ ਹੋਕੇ ਰੋਸ ਪ੍ਰਗਟਾਉਣ ਲਈ ਕਿਹਾ। ਇਸ ਸੱਦੇ ਨੂੰ ਬੰਬਈ ਦੇ ਇੱਕ ਫਿਲਮੀ ਲੇਖਕ ਅਰਪਿਤਾ ਚੈਟਰਜੀ ਅਤੇ ਪੰਜਾਬ 'ਚੋਂ ਦੇਸ਼ ਭਗਤ ਯਾਦਗਾਰ ਹਾਲ ਦੇ ਬਜੁਰਗ ਟਰੱਸਟੀ ਗੰਧਵ ਸੈਨ ਕੋਛੜ ਅਤੇ ਉਸ ਦੀ ਸਪੁੱਤਰੀ ਸੁਰਿੰਦਰ ਕੁਮਾਰੀ ਕੋਛੜ ਹੁਰਾਂ ਨੇ ਹੁੰਗਾਰਾ ਦਿੱਤਾ। ਇਸ ਮੁਹਿੰਮ ਤਹਿਤ ਭਾਰਤ ਦੇ ਵੱਖ ਵੱਖ ਸ਼ਹਿਰਾਂ-ਦਿੱਲੀ, ਮੁੰਬਈ, ਕਲਕੱਤਾ, ਹੈਦਰਾਬਾਦ, ਬੰਗਲੌਰ, ਤਿਰੂਵੰਥਾਪੁਰਮ, ਕੋਚੀ, ਪਟਨਾ, ਲਖਨਊ ਅਤੇ ਅਲਾਹਬਾਦ ਤੋਂ ਇਲਾਵਾ ਵਿਦੇਸ਼ਾਂ 'ਚ ਲੰਦਨ ਅਤੇ ਟੋਰਾਂਟੋ ਸ਼ਹਿਰਾਂ 'ਚ ਇਨਸਾਫ ਅਤੇ ਜਮਹੂਰੀਅਤ ਪਸੰਦ ਲੋਕਾਂ ਨੇ ਰੋਸ ਪ੍ਰਗਟਾਉਣ ਦੇ ਪ੍ਰੋਗਰਾਮ ਬਣਾਏ। ਚੰਡੀਗੜ੍ਹ 'ਚ ਵੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਹ ਇੱਕ ਸ਼ੁਭ ਤੇ ਸੁਲੱਖਣਾ ਕਦਮ ਹੈ।
ਇਹ ਸਪਸ਼ਟ ਹੈ ਕਿ ਸੰਘੀ-ਭਾਜਪਾਈਆਂ ਵੱਲੋਂ ਆਪਣੇ ਗਿਣੇ-ਮਿÎਥੇ ਮਨਸੂਬਿਆਂ ਤਹਿਤ ਰਾਜ-ਸੱਤਾ ਦੀ ਮੁਕੰਮਲ ਹਮਾਇਤ ਨਾਲ ਦਲਿਤਾਂ, ਤਰਕਸ਼ੀਲਾਂ, ਅਗਾਂਹਵਧੂ ਲੇਖਕਾਂ ਅਤੇ ਕਲਾਕਰਾਂ ਵਿਰੁੱਧ ਵਹਿਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਲੋਕ ਇਸ ਮੁਹਿੰਮ ਖਿਲਾਫ ਡਟ ਕੇ ਅੱਗੇ ਆਏ ਹਨ-ਖਾਸ ਤੌਰ 'ਤੇ ਦਲਿਤ। ਸਿਰਫ ਲੋਕਾਂ ਦਾ ਖਾੜਕੂ ਏਕਾ ਹੀ ਸੰਘੀ-ਭਾਜਪਈਆਂ ਦੀਆਂ ਫਿਰਕੂ-ਫਾਸ਼ੀ ਕੁਚਾਲਾਂ ਨੂੰ ਠੱਲ੍ਹ ਪਾ ਸਕਦਾ ਹੈ।
***w.w.w.countercurrents.org ਤੋਂ ਧੰਨਵਾਦ ਸਹਿਤ )

No comments:
Post a Comment