Saturday, October 14, 2017

ਝੂਠੇ ਮੁਕਾਬਲੇ ਦਾ ਪਾਜ਼ ਉਘਾੜਣ ਵਾਲੇ ਅਫਸਰ ਦਾ ਤਬਾਦਲਾ

ਸੀ.ਆਰ.ਪੀ.ਐਫ. ਦੇ ਆਈ.ਜੀ. ਰਜਨੀਸ਼ ਰਾਏ ਜਿਸਨੇ ਜਾਂਚ ਕਰਕੇ ਇਕ ਪੁਲਿਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਸੀ, ਨੂੰ ਉੱਤਰ-ਪੂਰਬ ਤੋਂ ਬਦਲ ਦਿੱਤਾ ਗਿਆ ਹੈ। ਉਸਨੂੰ ਆਂਧਰਾ ਪ੍ਰਦੇਸ਼ ''ਕਾਂਊਟਰ ਇੰਸਰਜੈਂਸੀ ਤੇ ਐਂਟੀ ਟੈਰਿਰਰਿਜ਼ਮ ਸਕੂਲ' ਚਿਤੂਰ ਵਿਖੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਉਸਦੀ ਜਾਂਚ ਦੇ ਆਧਾਰ 'ਤੇ ਗ੍ਰਹਿ ਮੰਤਰਾਲੇ ਵਲੋਂ ਉਸ ਮੁਕਾਬਲੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹੋਏ ਹਨ।
ਉਸਨੇ 30 ਮਾਰਚ ਨੂੰ ਆਸਾਮ ਦੇ ਚਿਰਾਂਗ ਜ਼ਿਲ੍ਹੇ ਦੇ ਪਿੰਡ ਸਿਮਲਾਗੁੜੀ ' ਮਾਰੇ ਗਏ ਦੋ ਵਿਅਕਤੀਆਂ ਦੇ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਸੀ। 17 ਅਪ੍ਰੈਲ ਨੂੰ ਜਾਰੀ ਕੀਤੀ ਆਪਣੀ ਰਿਪੋਰਟ 'ਚ ਉਸਨੇ ਕਿਹਾ ਸੀ ਕਿ ਡੀ-ਕਾਲਿੰਗ ਪਿੰਡ ਤੋਂ ਦੋਹਾਂ ਵਿਅਕਤੀਆਂ ਨੂੰ ਚੁੱਕਿਆ ਗਿਆ ਸੀ। ਆਪਣੀ ਇਸ ਮੁੱਢਲੀ ਜਾਂਚ ਦੇ ਆਧਾਰ 'ਤੇ ਰਾਏ ਨੇ ਇੱਕ ਪੂਰੀ ਸੂਰੀ ਜਾਂਚ ਦੀ ਮੰਗ ਕੀਤੀ। ਪਿੰਡ ਦਾ ਦੌਰਾ ਕਰਨ ਵਾਲੀ  ਇੰਡੀਅਨ ਐਕਸਪ੍ਰੈਸ ਦੀ ਟੀਮ  ਨੇ ਵੀ ਕਿਹਾ ਸੀ ਕਿ 29 ਮਾਰਚ ਨੂੰ ਦੋਹਾਂ ਵਿਅਕਤੀਆਂ ਨੂੰ ਸਿਪਾਹੀਆਂ ਵੱਲੋਂ ਉਦੋਂ ਚੁੱਕ ਲਿਆ ਗਿਆ ਜਦੋਂ ਉਹ ਆਪਣੇ ਘਰ ਸੌਂ ਰਹੇ ਸਨ। ਉਸਨੇ ਰਿਪੋਰਟ 'ਚ ਕਿਹਾ ਕਿ ਜੀ.ਪੀ.ਐਸ. ਦਾ ਰਿਕਾਰਡ ਵੀ ਦੱਸਦਾ ਹੈ ਕਿ ਕੋਬਰਾ ਟੀਮ ਨੇ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ, ਸਿਮਲਾਗੁੜੀ 'ਚ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ ਸੀ। ਇਹ ਗੱਲ ਹੀ ਸ਼ੱਕ ਪੈਦਾ ਕਰਦੀ ਹੈ ਕਿ ਕੋਬਰਾ ਟੀਮ ਮੁਕਾਬਲੇ ਤੋਂ ਪਹਿਲਾਂ ਢੁੱਕਵੀਂ ਥਾਂ ਲੱਭ ਰਹੀ ਸੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਉਸ ਕੋਲ ਅਜਿਹੇ ਗਵਾਹ ਵੀ ਹਨ ਜਿਨ੍ਹਾਂ ਨੇ ਲਾਸ਼ਾਂ ਦੀ ਪਛਾਣ ਕਰਕੇ ਦੱਸਿਆ ਕਿ ਇਨ੍ਹਾਂ ਨੂੰ ਹੀ ਡੀ-ਕਾਲਿੰਗ ਪਿੰਡ ਤੋਂ ਚੁੱÎਕਿਆ ਗਿਆ ਸੀ। ਉਸ ਨੇ ਕਿਹਾ ਕਿ ਇਹਨਾਂ ਗਵਾਹਾਂ ਦੇ ਬਿਆਨ ਵੀ ਮੇਰੇ ਕੋਲ ਸੁਰੱਖਿਅਤ ਹਨ।
(15
ਜੂਨ ਦੇ ਇੰਡੀਅਨ ਐਕਸਪ੍ਰੈਸ ਦੀ ਖਬਰ 'ਤੇ ਆਧਾਰਿਤ)

No comments:

Post a Comment