ਸ਼ਹੀਦੀ ਯਾਦਗਾਰ ਦਾ ਉਦਘਾਟਨ
- ਡਾ. ਜਗਮੋਹਣ ਸਿੰਘ
20 ਫਰਵਰੀ ਨੂੰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਛੇਵੀਂ ਬਰਸੀ ’ਤੇ ਤਖਤੂਪੁਰਾ ਵਿਖੇ ਸ਼ਹੀਦ ਦੀ ਯਾਦਗਾਰੀ ਲਾਟ ਅਤੇ ਹਾਲ ਦਾ ਉਦਘਾਟਨੀ ਸਮਾਗਮ ਕੀਤਾ ਗਿਆ। ਭਾਰਤੀ ਕਿਸਾਨ ਯਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਲਹਿਰਾਉਦੇ ਝੰਡਿਆਂ ਹੇਠ ਕਿਸਾਨ ਮਜ਼ਦੂਰ ਮਰਦਾਂ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ ਇਸ ਛੋਟੇ ਪਰ ਉਤਸ਼ਾਹੀ ਸਮਾਗਮ ਦੀ ਨਿਵੇਕਲੀ ਛੱਬ ਸੀ ਜੋ ਸਭਨਾ ਦਰਸ਼ਕਾਂ ਦੇ ਦਿਲਾਂ-ਮਨਾਂ ਅੰਦਰ ਸ਼ਹੀਦ ਦੀ ਯਾਦ ’ਚ ਵਾਰ ਵਾਰ ਗੂੰਜ ਰਹੇ ਨਾਅਰਿਆਂ ਰਾਹੀਂ ਉਛਲਦੇ ਇਨਕਲਾਬੀ ਜੋਸ਼ ਅਤੇ ਜਜਬਾਤਾਂ ਦੀਆਂ ਲਗਾਤਾਰ ਤਰੰਗਾਂ ਛੇੜਦੀ ਰਹੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ, ‘‘ਸ਼ਹੀਦ ਸਾਧੂ ਸਿੰਘ ਅਮਰ ਰਹੇ’’, ‘‘ਸਾਧੂ ਸਿੰਘ ਤੇਰੀ ਸੋਚ ਤੇ -ਪਹਿਰਾ ਦਿਆਂਗੇ ਠੋਕ ਕੇ’’, ਅਤੇ ਇਨਕਲਾਬ ਜਿੰਦਾਬਾਦ’’ ਦੇ ਗੂੰਜਦੇ ਨਾਅਰਿਆਂ ਹੇਠ ਉਦਘਾਟਨੀ ਰਿਬਨ ਕੱਟਿਆ, ਯਾਦਗਾਰੀ ਲਾਟ ’ਤੇ ਯੂਨੀਅਨ ਦਾ ਝੰਡਾ ਲਹਿਰਾਇਆ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਵਜੋਂ ਉਸ ਦੀ ਯਾਦ ’ਚ ਖੜੇ• ਹੋ ਕੇ 2 ਮਿੰਟ ਦੇ ਮੌਨ ਦੀ ਅਗਵਾਈ ਕੀਤੀ।
ਸੂਬਾ ਪ੍ਰਧਾਨ ਨੇ ਆਪਣੇ ਸ਼ਰਧਾਂਜਲੀ ਭਾਸ਼ਣ ਵਿਚ ਅੰਮ੍ਰਿਤਸਰ ਜਿਲ੍ਹੇ ਦੇ ਆਬਾਦਕਾਰ ਕਿਸਾਨਾਂ ਦੀ ਲਹਿਰ ਉਸਾਰਨ ਦੇ ਯੂਨੀਅਨ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਕਾਰਜ ’ਚ ਜੁਟੇ ਸਾਧੂ ਸਿੰਘ ਨਾਲ ਵੀਰ ਸਿੰਘ ਲੋਪੋ ਕੇ ਦੇ ਭੋਂਇੰ-ਮਾਫੀਆ ਗਰੋਹ ਹੱਥੋਂ ਸ਼ਹੀਦੀ ਪ੍ਰਾਪਤ ਕਰਨ ਤੋਂ ਕੁੱਝ ਪਹਿਲੇ ਪਲਾਂ ਦੌਰਾਨ ਆਪਣੀ ਮਿਲਣੀ ਨੂੰ ਸਰੋਤਿਆਂ ਨਾਲ ਸਾਂਝੀ ਕਰਕੇ ਸਭਨਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਯੂਨੀਅਨ ਦੀ ਸੂਬਾ ਕਮੇਟੀ ਅੰਦਰ ਸਾਧੂ ਸਿੰਘ ਦੇ ਵਿਲੱਖਣ ਰੋਲ ਨੂੰ ਬਿਆਨਦਿਆਂ ਸੂਬਾ ਪ੍ਰਧਾਨ ਨੇ ਐਲਾਨ ਕੀਤਾ,‘‘ਸਾਧੂ ਸਿੰਘ ਸਿਰਫ ਕਿਸਾਨਾਂ ਦਾ ਹੀ ਆਗੂ ਨਹੀਂ ਸੀ ਉਹ ਮਜਦੂਰਾਂ ਦਾ ਵੀ ਆਗੂ ਸੀ। ਉਸ ਦੀ ਸੋਚ ਦਾ ਘੇਰਾ ਵਿਸ਼ਾਲ ਸੀ। ਉਹ ਪੂਰੇ ਸਮਾਜ ਵਿਚੋਂ ਮਿਹਨਤਕਸ਼ ਲੋਕਾਂ ਦੀ ਲੁੱਟ ਖਤਮ ਕਰਨਾ ਚਾਹੁੰਦਾ ਸੀ । ਉਸ ਦੀਆਂ ਕਵਿਤਾਵਾਂ ਅਤੇ ਗੀਤ ਇਸ ਦਾ ਜਿਉਂਦਾ ਜਾਗਦਾ ਸਬੂਤ ਹਨ।’’ ਸੂਬਾ ਪ੍ਰਧਾਨ ਨੇ ਗਰਜਵਾਂ ਪਰ ਜਜ਼ਬਾਤੀ ਐਲਾਨ ਕਰਦਿਆਂ ਕਿਹਾ,‘‘ਸਾਧੂ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਕੇ
ਕਈ ਵਰ੍ਹੇ ਪਹਿਲਾਂ ਸਹੀਦ ਭਗਤ ਸਿੰਘ ਦੀ ਸਮਾਧ ’ਤੇ ਖਾਧੀ ਕਸਮ ਨੂੰ ਸੱਚ ਕਰ ਵਿਖਾਇਆ ਹੈ।’’
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ, ‘‘ਸਾਧੂ ਸਿੰਘ ਕਿਸਾਨਾਂ ਨਾਲੋਂ ਵਧ ਕੇ ਮਜਦੂਰਾਂ ਦਾ ਆਗੂ ਸੀ।’’ ਆਪਣੇ ਭਾਸ਼ਣ ’ਚ ਖੇਤ ਮਜਦੂਰ ਮਰਦਾਂ ਔਰਤਾਂ ਨਾਲ ਸਬੰਧਤ ਸਾਧੂ ਸਿੰਘ ਦੀਆਂ ਵੱਖ ਵੱਖ ਕਵਿਤਾਵਾਂ ਦੀਆਂ ਸਤਰਾਂ ਰਾਹੀਂ ਸੂਬਾ ਪ੍ਰਧਾਨ ਨੇ ਦਰਸਾਇਆ ਕਿ ਇੱਕ ਕਿਸਾਨ ਪਰਿਵਾਰ ’ਚ ਜੰਮੇ ਪਲੇ ਇਸ ਮਨੁੱਖ ਦੇ ਖੇਤ ਮਜਦੂਰਾਂ ਦੀ ਮੁਸ਼ਕਲਾਂ ਭਰੀ ਅਤੇ ਦਸੌਂਟੇ ਕੱਟ ਰਹੀ ਜਿੰਦਗੀ ਬਾਰੇ ਡੂੰਘੇ ਸਰੋਕਾਰਾਂ ਅਤੇ ਜਜ਼ਬਾਤੀ ਵਲਵਲਿਆਂ ਨਾਲ ਸਰਸ਼ਾਰ ਉਸ ਦੀ ਨਿਵੇਕਲੀ ਸ਼ਖਸ਼ੀਅਤ ਉਸ ਦੇ ਅਤੀ ਸੰਵੇਦਨਸ਼ੀਲ ਮਨ ਦੀ ਪ੍ਰਤੀਕ ਹੈ।
ਸ਼ਹੀਦੀ ਯਾਦਗਾਰ ਕਮੇਟੀ ਦੇ ਖਜਾਨਚੀ ਕ੍ਰਿਸ਼ਨ ਦਿਆਲ ਕੁੱਸਾ ਨੇ ਜਵਾਨੀ ਤੋਂ ਲੈ ਅੰਤ ਤੱਕ ਦੇ ਸਾਧੂ ਸਿੰਘ ਦੇ ਪੂਰੇ ਜੀਵਨ ਦੀਆਂ ਵਿਦਿਆਰਥੀਆਂ ਨੌਜਵਾਨਾਂ, ਟਰੇਡ ਯੂਨੀਅਨ ਅੰਦਰਲੀਆਂ ਵੱਖ ਵੱਖ ਇਨਕਲਾਬੀ ਅਤੇ ਸਹਿਤਕ ਸਰਗਰਮੀਆਂ ਦਾ ਬਿਓਰਾ ਪੇਸ਼ ਕਰਦਿਆਂ ਉਸ ਦੇ ਸਮੁੱਚੇ ਇਨਕਲਾਬੀ ਰੋਲ ਨੂੰ ਬਾਖੂਬ ਉਭਾਰਿਆ।
ਭਾਰਤੀ ਕਿਸਾਨ ਯੂਨੀਅਨ ਦੀ ਔਰਤ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਸਾਨ ਜਥੇਬੰਦੀ ਅੰਦਰ ਔਰਤ ਕਾਰਕੁਨਾਂ ਨੂੰ ਉਭਾਰਨ ’ਚ ਸਾਧੂ ਸਿੰਘ ਦੇ ਪ੍ਰੇਰਣਾਮਈ ਰੋਲ ਨੂੰ ਵਿਆਖਿਆ ਸਹਿਤ ਉਭਾਰਦਿਆਂ ਇੱਕ ਆਗੂ ਵਜੋਂ ਆਪਣੀ ਖੁਦ ਦੀ ਢਲਾਈ ਉਪਰ ਉਸ ਦੀ ਸ਼ਖਸ਼ੀਅਤ ਦੀ ਮੋਹਰਸ਼ਾਪ ਨੂੰ ਧੜੱਲੇ ਭਰੀ ਜਜ਼ਬਾਤੀ ਆਵਾਜ਼ ’ਚ ਬਿਆਨ ਕੀਤਾ। ਕਰਮ ਰਾਮਾ ਨੇ ਆਪਣੇ ਭਾਸ਼ਣ ਵਿੱਚ ਸਾਧੂ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਨੂੰ ਬਿਆਨ ਕੀਤਾ।
ਮੌਸਮ ਦੀ ਖਰਾਬੀ ਦੇ ਖਤਰੇ ਨੂੰ ਭਾਂਪਦਿਆਂ ਆਖਰੀ ਪਲਾਂ ’ਤੇ ਇਸ ਸਮਗਮ ਨੂੰ ਸੰਖੇਪ ਰੂਪ ਦੇਣ ਦੀ ਖੜ੍ਹੀ ਹੋਈ ਮਜਬੂਰੀ ਦੀ ਘਾਟ ਪੂਰੀ ਕਰਨ ਲਈ ਅਤੇ ਸ਼ਹੀਦ ਸਾਧੂ ਸਿੰਘ ਦੀਆਂ ਮਨੋਕਾਮਨਾਵਾਂ ਨੂੰ ਸਿਜਦਾ ਕਰਨ ਲਈ ਇਸੇ ਹੀ ਸਥਾਨ ’ਤੇ 8 ਮਾਰਚ ਔਰਤ ਦਿਹਾੜੇ ’ਤੇ ਸੂਬਾਈ ਇਕੱਤਰਤਾ ਕਰਨ ਦੇ ਐਲਾਨ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।

No comments:
Post a Comment