ਹਿੰਦੂ ਫਾਸ਼ੀਵਾਦੀ ਹੱਲੇ ਦਾ ਮੌਜੂਦਾ ਵਰਤਾਰਾ ਤੇ ਭਾਜਪਾ ਲਈ ਅੜਿੱਕੇ
- ਜਸਜੀਤ
ਕੀ ਹਿੰਦੂ-ਵਾਦੀ ਫਾਸ਼ੀ ਕਾਰਵਾਈਆਂ ਦਾ ਮੌਜੂਦਾ ਵਰਤਾਰਾ ਲਗਾਤਾਰ ਵਧਣ-ਫੁੱਲਣ ਵਾਲਾ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਇਹ ਨਿਰਣਾ ਕਰਨਾ ਜਰੂਰੀ ਹੈ ਕਿ ਉਹ ਕਿਹੜੀਆਂ ਸ਼ਰਤਾਂ/ਹਾਲਤਾਂ ਹਨ ਜਿਹੜੀਆਂ ਇਸ ਵਰਤਾਰੇ ਲਈ ਸਾਜਗਾਰ ਬਣਦੀਆਂ ਹਨ ਅਤੇ ਕਿਹੜੀਆਂ ਇਸ ਦੇ ਉਲਟ ਭੁਗਤਦੀਆਂ ਹਨ।
ਇਸ ਵਰਤਾਰੇ ਲਈ ਸਾਜਗਾਰ ਹੋਣ ਵਾਲੀ ਪਹਿਲੀ ਸ਼ਰਤ ਭਾਜਪਾ ਪਾਰਟੀ ਅੰਦਰ ਅਤੇ ਭਾਜਪਾ ਸਰਕਾਰ ਅੰਦਰ ਇੱਕ (ਜਾਂ ਮੁੱਠੀ ਭਰ) ਵਿਅਕਤੀਆਂ ਦੇ ਹੱਥਾਂ ਵਿਚ ਤਾਕਤ ਦਾ ਕੇਂਦਰਤ ਹੋਣਾ ਹੈ। ਇਹ ਸ਼ਰਤ ਇੱਕ ਵਾਰ ਤਾਂ ਪੂਰੀ ਹੋਈ ਹੈ। ਮੋਦੀ, ਭਾਜਪਾ ਵਿਚ ਅਤੇ ਮੋਦੀ ਸਰਕਾਰ ਵਿਚ ਸਰਬਸ਼ਕਤੀਮਾਨ ਦੀ ਹੈਸੀਅਤ ਹਾਸਲ ਕਰਨ ਵਿਚ ਸਫਲ ਹੋਇਆ ਹੈ। ਉਸ ਦੀ ਇਹ ਸਫਲਤਾ ਉਸ ਦੇ ਨਾਉਂ ਉੱਤੇ ਭਾਜਪਾ ਵੱਲੋਂ ਲੜੀਆਂ ਪਾਰਲੀਮਾਨੀ ਚੋਣਾਂ ਵਿਚ ਵੱਡਾ ਬਹੁ-ਮੱਤ ਹਾਸਲ ਕਰਨ ਸਦਕਾ ਹੋਈ ਹੈ। ਦੇਸ਼ ਭਰ ਵਿਚ ਸਭ ਤੋਂ ਵੱਡੇ ਵੋਟ ਵਟੋਰੂ ਵਜੋਂ ਉਸ ਦੇ ਨਾਉਂ ਦਾ ਸਿਤਾਰਾ ਬੁਲੰਦ ਹੋਇਆ ਹੈ। ਪਰ ਮੋਦੀ ਦੀ ਸਰਬ-ਸ਼ਕਤੀਮਾਨ ਵਾਲੀ ਇਹ ਹਾਲਤ ਚਿਰ-ਸਥਾਈ ਨਹੀਂ ਹੈ। ਪਾਰਲੀਮੈਂਟ ਦੀਆਂ ਚੋਣਾਂ ਵੇਲੇ ਮੋਦੀ ਵੱਲੋਂ ਵਿਖਾਏ ਸਬਜਬਾਗਾਂ ਦੀ ਫੂਕ ਨਿਕਲਣੀ ਸ਼ੁਰੂ ਹੋ ਗਈ ਹੈ। ਦਿੱਲੀ ਅਤੇ ਬਿਹਾਰ ਦੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਹੋਈ ਭਾਰੀ ਹਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਦੀ-ਮਾਰਕਾ ਸਿੱਕੇ ਦੀ ਚਮਕ ਮੱਧਮ ਪਈ ਹੈ। ਨਤੀਜੇ ਵਜੋਂ ਭਾਜਪਾ ਅੰਦਰ ਮੋਦੀ-ਅਮਿਤ ਸ਼ਾਹ ਜੁੰਡਲੀ ਦੇ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋਈਆਂ ਹਨ। ਪਿਛਲੇ ਅਰਸੇ ’ਚ ਅਡਵਾਨੀ ਵੱਲੋਂ ਦਿੱਤੇ ਇਕ ਬਿਆਨ ਵਿਚ ਐਮਰਜੈਂਸੀ ਵਰਗੀਆਂ ਹਾਲਤਾਂ ਵੱਲ ਇਸ਼ਾਰਾ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਅੰਦਰ ਸਭ ਠੀਕ ਨਹੀਂ ਹੈ। ਸੂਬਾ ਅਸੰਬਲੀਆਂ ਦੀਆਂ ਅੱਗੇ ਆ ਰਹੀਆਂ ਚੋਣਾਂ ਵਿਚ ਭਾਜਪਾ ਨੂੰ ਹੋਣ ਵਾਲੀਆਂ ਸੰਭਵ ਹਾਰਾਂ ਨਾਲ ਮੋਦੀ ਦੇ ਨਾਉਂ ਦੇ ਬੁਲੰਦ ਸਿਤਾਰੇ ਦਾ ਹੋਰ ਤੋਂ ਹੋਰ ਹੇਠਾਂ ਖਿਸਕਣਾ ਤਹਿ ਹੈ।
ਗੱਲ ਇਹ ਵੀ ਨਹੀਂ ਕਿ ਪੂਰੀ ਦੀ ਪੂਰੀ ਭਾਜਪਾ ਹਿੰਦੂਵਾਦੀ ਫਾਸ਼ੀ ਗਰੋਹਾਂ ਦੀਆਂ ਧੱਕੜਸ਼ਾਹੀ ਕਰਤੂਤਾਂ ਨਾਲ ਸਹਿਮਤ ਹੈ। ਇਹਨਾਂ ਕਰਤੂਤਾਂ ਦੇ ਸਖਤ ਵਿਰੋਧ ਦੀਆਂ ਸੁਰਾਂ ਭਾਜਪਾ ਦੇ ਅੰਦਰੋਂ ਉਠਣੀਆਂ ਸ਼ੁਰੂ ਵੀ ਹੋ ਗਈਆਂ ਹਨ। ਜਿਉਂ ਜਿਉਂ ਆਮ ਜਨਤਾ ਵਿਚ ਇਹਨਾਂ ਕਰਤੂਤਾਂ ਦੀ ਵਿਰੋਧਤਾ ਵਧਦੀ ਜਾਣੀ ਹੈ, ਭਾਜਪਾ ਦੇ ਅੰਦਰ ਵੀ ਇਹਨਾਂ ਫਾਸ਼ੀ ਤੌਰ-ਤਰੀਕਿਆਂ ਦਾ ਵਿਰੋਧ ਵਧਣਾ ਲਾਜਮੀ ਹੈ।
ਇੱਕ ਦੂਜੀ ਗੱਲ ਅਜਿਹੀ ਹੈ ਜਿਹੜੀ ਹਿੰਦੂਵਾਦੀ ਫਾਸ਼ੀ ਵਰਤਾਰੇ ਦੇ ਵਧਣ-ਫੁੱਲਣ ਵਿਚ ਇੱਕ ਵੱਡਾ ਅੜਿੱਕਾ ਬਣਨ ਵਾਲੀ ਹੈ । ਉਹ ਹੈ ਸਾਡੇ ਸਮਾਜ ਦੀ ਬਣਤਰ । ਸਾਡਾ ਸਮਾਜ ਅਨੇਕਾਂ ਧਰਮਾਂ, ਜਾਤਾਂ, ਅਤੇ ਕਬੀਲਿਆਂ ਵਿਚ ਵੰਡਿਆ ਹੋਇਆ ਹੈ। ਇੱਥੇ ਉਹਨਾਂ ਲੋਕਾਂ ਦੀ ਗਿਣਤੀ ਦੇਸ਼ ਦੀ ਕੁਲ ਵਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਬਣਦੀ ਹੈ ਜਿਹੜੇ ਲੋਕ ਸਾਧਾਰਨ ਘੱਟ ਗਿਣਤੀਆਂ (ਮੁਸਲਮਾਨ, ਇਸਾਈ, ਜੈਨੀ, ਬੋਧੀ, ਪਾਰਸੀ, ਸਿੱਖ) ਨਾਲ ਸਬੰਧਤ ਹਨ ਅਤੇ ਦਲਿਤ ਜਾਤਾਂ ਅਤੇ ਆਦਿਵਾਸੀਆਂ ਨਾਲ ਸਬੰਧਤ ਹਨ। ਦੇਸ਼ ਦੀ ਵਸੋਂ ਦੇ ਇਹ ਸਾਰੇ ਹਿੱਸੇ ਅਜਿਹੇ ਹਨ ਜਿਹੜੇ ਹਿੰਦੂਵਾਦੀ ਫਾਸ਼ੀ ਗਰੋਹਾਂ ਦੀ ਭਰਤੀ ਦਾ ਸਰੋਤ ਨਹੀਂ ਬਣ ਸਕਦੇ।
ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਵਧਣ-ਫੁੱਲਣ ਦੇ ਮਾਮਲੇ ’ਚ ਨਾ-ਸਾਜਗਾਰ ਇਕ ਹੋਰ ਗੱਲ ਇਹ ਹੈ ਕਿ ਭਾਰਤ ਇੱਕ ਆਜਾਦ ਦੇਸ਼ ਨਹੀਂ ਹੈ। ਇਸ ਕਰਕੇ ਭਾਰਤੀ ਹਾਕਮ ਜਮਾਤਾਂ ਦੇ ਕਿਸੇ ਹਿੱਸੇ ਦੀ ਇਹ ਆਵਦੀ ਮਨਮਰਜੀ ਨਹੀਂ ਹੈ ਕਿ ਉਹ ਆਪਣੇ ਤੰਗ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਰਾਜ ਅਤੇ ਸਮਾਜ ਵਿਚ ਕੋਈ ਵੱਡੀ ਉੱਥਲ-ਪੁਥਲ ਮਚਾਉਣ ਦਾ ਰਸਤਾ ਅਖਤਿਆਰ ਕਰ ਲਵੇ। ਅਜਿਹੇ ਵੱਡੇ ਫੈਸਲੇ ਲੈਣ ਪੱਖੋਂ ਉਹਨਾਂ ਉਤੇ ਸਾਮਰਾਜੀ ਕੁੰਡਾ ਹੈ। ਸਾਮਰਾਜੀ ਕੰਪਨੀਆਂ ਆਪਣੀ ਪੂੰਜੀ ਨੂੰ, ਖਾਸ ਕਰਕੇ ਲੰਮੇ ਦਾਅ ਦੇ ਪ੍ਰੋਜੈਕਟਾਂ ਵਿਚ ਲਾਉਣ ਦੇ ਮਾਮਲੇ ਵਿਚ ਉਹਨਾਂ ਮੁਲਕਾਂ ਨੂੰ ਤਰਜੀਹ ਦਿੰਦੀਆਂ ਹਨ ਜਿੱਥੇ ਹੋਰਨਾਂ ਗੱਲਾਂ ਤੋ ਇਲਾਵਾ, ਮੁਕਾਬਲਤਨ ਟਿਕ-ਟਿਕਾਅ ਰਹਿਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਏਸੇ ਕਰਕੇ ਅਮਰੀਕਨ ਰਾਸ਼ਟਰਪਤੀ ਓਬਾਮਾ ਨੇ ਮੋਦੀ ਸਰਕਾਰ ਨੂੰ ਫਿਰਕੂ ਪਾਟਕ ਪਾਉਣ ਦੇ ਖਿਲਾਫ ਇੱਕ ਤੋਂ ਵੱਧ ਵਾਰ ਵਰਜਿਆ ਹੈ।

ਇਸ ਲਈ ਜਿਹੜੇ ਥਾਵਾਂ ਉਥੇ ਹਿੰਦੂਵਾਦੀ ਫਾਸ਼ੀ ਤਾਕਤਾਂ ਲਈ ਸਿਆਸੀ ਤੇ ਸਮਾਜਕ ਹਾਲਤਾਂ ਸਾਜਗਰ ਹਨ, ਉਥੇ ਲੋਕ-ਪੱਖੀ ਸ਼ਕਤੀਆਂ ਲਈ, ਤੁਰਤ ਪੈਰੇ ਕਾਰਜ ਪੱਖੋਂ ਇਹਨਾਂ ਦੇ ਟਾਕਰੇ ਦਾ ਇਕ ਗੰਭੀਰ ਕਾਰਜ ਨਿੱਕਲਦਾ ਹੈ। ਭਾਵੇਂ ਨੇੜ ਭਵਿੱਖ ਵਿਚ ਹਿੰਦੂਵਾਦੀ ਫਾਸ਼ੀਵਾਦ ਦੇ ਇਕ ਮੁਲਕ-ਪੱਧਰਾ ਵਰਤਾਰਾ ਬਣ ਜਾਣ ਦੀਆਂ ਘੱਟ ਸੰਭਾਵਨਾਵਾਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਤਾਕਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਜਾਂ ਰਾਜ ਤੇ ਸਮਾਜ ਦੇ ਭਗਵੇਂ ਕਰਨ ਦੇ ਆਪਣੇ ਯੁੱਧਨੀਤਕ ਏਜੰਡੇ ਨੂੰ ਤਿਆਗ ਦੇਣਗੀਆਂ। ਸਮੇਂ ਤੇ ਸਥਾਨ ਦੀਆਂ ਹਾਲਤਾਂ ਅਨੁਸਾਰ ਕਦੇ ਇੱਕ ਕਦਮ ਅੱਗੇ ਤੇ ਕਦੇ ਦੋ ਕਦਮ ਪਿੱਛੇ ਅਤੇ ਦੋ ਕਦਮ ਅੱਗੇ, ਇੱਕ ਕਦਮ ਪਿੱਛੇ ਦੇ ਦਾਅਪੇਚਾਂ ਰਾਹੀਂ ਆਪਣੇ ਯੁੱਧਨੀਤਕ ਨਿਸ਼ਾਨੇ ਵੱਲ ਵਧਣ ਦੇ ਯਤਨ ਕਰਦੀਆਂ ਰਹਿਣਗੀਆਂ।
No comments:
Post a Comment