ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਭਾਜਪਾ ਅਤੇ ਸੰਘ ਵਾਸਤੇ ਚੁਣੌਤੀ ਕਿਉਂ?
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱ•ਈਆ ਕੁਮਾਰ ਨੂੰ ਦੇਸ਼-ਧਰੋਹ ਦੇ ਦੋਸ਼ ’ਚ ਫੜੇ ਜਾਣ ਤੋਂ ਬਾਅਦ ਦੇਸ਼ ਦੀ ਇਸ ਫਖਰਯੋਗ ਯੂਨੀਵਰਸਿਟੀ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਦੋਂ ਕਾਇਮ ਕੀਤੀ ਗਈ ਸੀ, ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਸ ਨੂੰ ਸਰਕਾਰ ਦੇ ਵੱਖ ਵੱਖ ਖੇਤਰਾਂ ਵਾਸਤੇ ਪੇਸ਼ਾਵਰ ਅਫਸਰਾਂ ਨੂੰ ਸਿਖਲਾਈ ਦੇਣ ਵਾਲੀ ਯੂਨੀਵਰਸਿਟੀ ਬਣਾਉਣ ਬਾਰੇ ਸੋਚ ਰਹੀ ਸੀ। ਪਰ ਮਗਰੋਂ ਇਸ ਨੂੰ ਖੋਜ ਸੰਸਥਾ ਵਿਚ ਬਦਲਣ ਦਾ ਫੈਸਲਾ ਕੀਤਾ ਗਿਆ। ਪਹਿਲਾਂ ਸਰਕਾਰ ਨੇ ਜੇ.ਐਨ.ਯੂ. ਸ਼ੁਰੂ ਕਰਨ ਵਾਸਤੇ ਕੁੱਝ ਬਿਹਤਰੀਨ ਬੰਦਿਆਂ ਨੂੰ ਇਕੱਠਾ ਕੀਤਾ ਅਤੇ ਇਸ ਯੂਨੀਵਰਸਿਟੀ ਨੂੰ ਇੱਕ ਉੱਚੇ ਦਰਜੇ ਵਾਲੇ ਵਿਗਿਆਨਕ ਨਜ਼ਰੀਏ ਦੀ ਸਿੱਖਿਆ ਸੰਸਥਾ ਦੇ ਰੂਪ ਵਿਚ ਵਿਕਸਤ ਕਰਨ ਦੀ ਪੂਰੀ ਜੁਮੇਵਾਰੀ ਇਹਨਾਂ ਸ਼ੁਰੂਆਤੀ ਪ੍ਰਫੈਸਰਾਂ ਉਤੇ ਛੱਡ ਦਿੱਤੀ। ਕੁੱਝ ਹੀ ਸਮੇਂ ਵਿਚ ਇਹ ਭਾਰਤ ਦੀ ਇੱਕ ਫਖਰਯੋਗ ਯੂਨੀਵਰਸਿਟੀ ਬਣ ਗਈ । ਜੇ.ਐਨ.ਯੂ. ਵਿਚ ਸ਼ੁਰੂ ਤੋਂ ਹੀ ਬੌਧਿਕ ਰੂਪ ਵਿਚ ਪ੍ਰਬੁੱਧ, ਉਦਾਰਵਦੀ ਅਤੇ ਖੱਬ-ਪੱਖੀ ਝੁਕਾਅ ਵਾਲੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਸੀ। ਇਹ ਦੇਸ਼ ਦੀ ਪਹਿਲੀ ਅਜਿਹੀ ਯੁਨੀਵਰਸਿਟੀ ਬਣੀ ਜੋ ਆਪਣੇ ਹਰ ਫੈਸਲੇ ਵਾਸਤੇ ਅਧਿਕਾਰਤ ਸੀ।
ਏਥੇ ਜਮਾਤਾਂ ਦੇ ਅੰਦਰ ਤੇ ਜਮਾਤਾਂ ਤੋਂ ਬਾਹਰ ਖੁੱਲ੍ਹੇ ਬਹਿਸ-ਮੁਬਾਸੇ ਦੀ ਐਸੀ ਪ੍ਰੰਪਰਾ ਕਾਇਮ ਹੋਈ ਜੋ ਦੇਸ਼ ਦੀ ਕਿਸੇ ਹੋਰ ਯੂਨੀਵਰਸਿਟੀ ਵਿਚ ਸੰਭਵ ਨਹੀ ਹੋ ਸਕੀ। ਇਸ ਯੂਨੀਵਰਸਿਟੀ ਦਾ ਬੱਜਟ ਵੀ ਹੋਰਨਾਂ ਯੂਨੀਵਰਸਿਟੀਆਂ ਨਾਲੋਂ ਬਿਹਤਰ ਸੀ। ਏਥੇ ਦਾਖਲੇ ਦਾ ਐਸਾ ਸਿਸਟਮ ਲਾਗੂ ਕੀਤਾ ਗਿਆ ਕਿ ਇਸ ਸੰਸਥਾ ਵਿਚ ਜੇਕਰ ਦੇਸ਼ ਦੇ ਵੱਡੇ ਸ਼ਹਿਰਾਂ ਦੇ ਉੱਚ ਵਰਗ ਦੇ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ ਤਾਂ ਨਾਲ ਹਜ਼ਾਰਾਂ ਦੂਰ-ਦਰਾਜ ਦੇ ਪੇਂਡੂ ਬੱਚਿਆਂ ਨੂੰ ਵੀ ਦਾਖਲਾ ਮਿਲ ਜਾਂਦਾ ਹੈ ਜਿਹੜੇ ਘੋਰ ਗਰੀਬੀ ਦੇ ਬਾਵਜੂਦ ਪਹਿਲੀ ਵਾਰ ਵਿਦਿਆ ਤੱਕ ਪਹੁੰਚ ਸਕੇ ਹਨ। ਕਨ੍ਹੱਈਆ ਵੀ ਉਹਨਾਂ ਵਿਚੋਂ ਇੱਕ ਹੈ।
ਜੇ.ਐਨ.ਯੂ. ਦੀ ਮਾਨਤਾ ਅਤੇ ਤਰੱਕੀ ਤੋਂ ਬਾਅਦ ਇੰਦਰਾ ਗਾਂਧੀ ਦੀ ਇਹ ਤਮੰਨਾ ਸੀ ਕਿ ਉਹ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਸਕੇ ਪਰ ਵਿਦਿਆਰਥੀਆਂ ਨੇ ਉਸ ਨੂੰ ਯੂਨੀਵਰਸਿਟੀ ਵਿਚ ਨਹੀਂ ਵੜਨ ਦਿੱਤਾ। ਵਿਦਿਆਰਥੀ ਐਮਰਜੈਂਸੀ ਵਾਸਤੇ ਉਸ ਤੋਂ ਮੁਆਫੀ ਮੰਗਵਾਉਣਾ ਚਾਹੁੰਦੇ ਸਨ ਜਿਸ ਦੇ ਵਾਸਤੇ ਉਹ ਤਿਆਰ ਨਹੀਂ ਸੀ।
ਯੂਨੀਵਰਸਿਟੀ ਵਿਚ ਪ੍ਰੰਪਰਾ ਦੇ ਤੌਰ ’ਤੇ ਉਦਾਰਵਾਦੀਆਂ ਅਤੇ ਉਦਾਰ ਵਿਚਾਰਾਂ ਵਾਲੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਬੋਲਬਾਲਾ ਰਿਹਾ ਹੈ। ਇੱਥੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਨਾਲ ਮੁਕਤ ਵਿਚਾਰਾਂ ਵਾਲੇ ਅਤੇ ਲੋਹੀਆਵਾਦੀ ਵਿਚਾਰਾਂ ਨਾਲ ਜੁੜੇ ਵਿਦਿਆਰਥੀ ਰਾਜਨੀਤੀ ਦੀ ਧੁਰੀ ਰਹੇ ਹਨ। ਪਿਛਲੇ 40 ਸਾਲਾਂ ਤੋਂ ਕਾਂਗਰਸ, ਭਾਜਪਾ ਅਤੇ ਆਰ.ਐਸ.ਐਸ ਨੇ ਯੂਨੀਵਰਸਿਟੀ ਵਿਚ ਆਪਣਾ ਅਸਰ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਕੋਈ ਖਾਸ ਸਫਲਤਾ ਹਾਸਲ ਨਹੀਂ ਕਰ ਸਕੇ। ਪਿਛਲੇ ਕੁੱਝ ਸਾਲਾਂ ਤੋਂ ਇੱਥੇ ਖੱਬੇ ਪੱਖੀਆਂ ਦਾ ਇੱਕ ਅਜਿਹਾ ਸਮੂਹ ਮਜਬੂਤ ਹੋਇਆ ਹੈ ਜਿਸ ਦੀ ਕੌਮੀ ਰਾਜਨੀਤੀ ਵਿਚ ਲਗਭਗ ਕੋਈ ਭੂਮਿਕਾ ਨਹੀਂ ਹੈ।
ਜੇ.ਐਨ.ਯੂ. ਹਮੇਸ਼ਾ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਸਵਾਲਾਂ ਉਤੇ ਅਧਾਰਤ ਸਥਾਪਤ ਵਿਚਾਰਾਂ ਨੂੰ ਚੁਣੌਤੀ ਦਿੰਦੀ ਰਹੀ ਹੈ ਅਤੇ ਘੱਟੋ ਘੱਟ ਹਮੇਸ਼ਾ ਮੌਕੇ ਦੀ ਸਰਕਾਰ ਦੇ ਖਿਲਾਫ ਪਹਿਲਾਂ ਵੀ ਇਸ ਉਤੇ ਦੇਸ਼-ਵਿਰੋਧੀ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਇਸ ਯੂਨੀਵਰਸਿਟੀ ਦੇ ਬਾਹਰ ਆਮ ਤੌਰ ’ਤੇ ਇਸ ਨੂੰ ‘ਖੱਬੇ-ਪੱਖੀ’ ਬੋਲਬਾਲੇ ਵਾਲੀ ਯੂਨੀਵਰਸਿਟੀ ਮੰਨੀ ਜਾਂਦੀ ਹੈ। ਪਰ ਇਸ ਯੂਨੀਵਰਸਿਟੀ ਵਿਚ ਹਰ ਸਿਆਸੀ ਅਤੇ ਧਾਰਮਿਕ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਹਰ ਪਹਿਲੂ ਉਤੇ ਸਵਾਲ ਉਠਾਏ ਜਾਂਦੇ ਰਹੇ ਹਨ। ਇਥੇ ਜਮਾਤਾਂ ਵਿਚ, ਸੈਮੀਨਾਰ ਹਾਲ ਵਿਚ, ਮੈੱਸ ਵਿਚ ਅਤੇ ਹੋਸਟਲਾਂ ਦੇ ਕਮਰਿਆਂ ਵਿਚ, ਹਰ ਥਾਂ ਚਰਚਾ ਅਤੇ ਬਹਿਸ ਦੀ ਇੱਕ ਅੱਛੀ ਅਤੇ ਸਿਹਤਮੰਦ ਪ੍ਰੰਪਰਾ ਕਾਇਮ ਹੈ।
ਜੇ.ਐਨ.ਯੂ. ਕਿਸੇ ਵਿਚਾਰਧਾਰਾ ਦੇ ਅਧੀਨ ਨਹੀਂ ਹੈ। ਇਹ ਯੂਨੀਵਰਸਿਟੀ ਗਿਆਨ ਦੇ ਨਵੇਂ ਰਾਹਾਂ ਦੀ ਖੋਜ ਅਤੇ ਵਿਗਿਆਨਕ ਸਿਧਾਂਤਾਂ ਦਾ ਕੇਂਦਰ ਰਹੀ ਹੈ। ਇੱਥੋਂ ਵਿਦਿਆਰਥੀ ਕੇਵਲ ਅਧਿਅਨ ਕਰਕੇ ਹੀ ਨਹੀ ਨਿੱਕਲਦੇ ਸਗੋਂ ਇਥੇ ਮਨੁੱਖੀ ਰਿਸ਼ਤਿਆਂ, ਕਦਰਾਂ ਕੀਮਤਾਂ ਅਤੇ ਸਮਾਜਕ, ਰਾਜਨੀਤਕ ਅਤੇ ਆਰਥਕ ਗੁੰਝਲਾਂ ਤੋਂ ਵੀ ਜਾਣੂੰ ਕਰਾਇਆ ਜਾਂਦਾ ਹੈ ਤਾਂ ਜੋ ਉਹ ਸਮਾਜ ਦੀਆਂ ਹਕੀਕਤਾਂ ਦੇ ਪਿਛੋਕੜ ਵਿਚ ਖੁਦ ਸੋਚ ਪੈਦਾ ਕਰ ਸਕਣ। ਬੀਤੇ ਸਮੇਂ ਵਿਚ ਹਰ ਵੱਡੀ ਸਿਆਸੀ ਪਾਰਟੀ ਅਤੇ ਆਰ.ਐਸ.ਐਸ. ਵਰਗੀਆਂ ਜਥੇਬੰਦੀਆਂ ਨੇ ਆਪਣੀ ਵਿਚਾਰਧਾਰਾ ਦੇ ਜਰੀਏ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਉਹਨਾਂ ਨੂੰ ਹਾਰ ਮਿਲੀ ਹੈ।
(ਸ਼ਕੀਲ ਅਖਤਰ, ਬੀ ਬੀ ਸੀ ਦਾ ਉਰਦੂ ਪੱਤਰਕਾਰ, ਦਿੱਲੀ, 22 ਫਰਵਰੀ 2016, ਧੰਨਵਾਦ ਸਹਿਤ)

No comments:
Post a Comment