ਫੈਕਟਰੀ ਮਜ਼ਦੂਰਾਂ ਦੇ ਏਕੇ ਤੇ ਸੰਘਰਸ਼ ਦੀ ਜਿੱਤ
- ਹਰਜਿੰਦਰ
ਲੁਧਿਆਣੇ ਦੀ ਇੱਕ ਦਰਮਿਆਨੀ ਸਾਈਕਲ ਇੰਡਸਟਰੀ ਦੇ ਮਜ਼ਦੂਰਾਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਪਿਛਲੇ ਮਹੀਨਿਆਂ ’ਚ ਆਪਣੇ ਏਕੇ ਤੇ ਸੰਘਰਸ਼ ਦੇ ਜ਼ੋਰ 3-4 ਵਾਰ ਪ੍ਰੋਡਕਸ਼ਨ ਠੱਪ ਕਰਕੇ, ਮਾਲਕ/ਮੈਨੇਜਮੈਂਟ ਨੂੰ ਝੁਕਾ ਕੇ ਜਿੱਥੇ ਕੁੱਝ ਆਰਥਿਕ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਆਰਥਿਕ ਮੰਦੀ ਦੀ ਆੜ ’ਚ ਕਿਰਤੀਆਂ ਦੀ ਤੇਜ਼ ਕੀਤੀ ਬੇ-ਕਿਰਕ ਲੁੱਟ, ਜਬਰ, ਛਾਂਟੀਆਂ ਤੇ ਹੱਕਾਂ ’ਤੇ ਮਾਰੇ ਜਾ ਰਹੇ ਡਾਕਿਆਂ ਨੂੰ ਚੁਣੌਤੀ ਵੀ ਦਿੱਤੀ ਹੈ।
ਇਹ ਸਾਈਕਲ ਇੰਡਸਟਰੀ ਸਾਈਕਲ ਹੱਬ ਬਣਾਉਂਦੀ ਹੈ। ਜਿਸ ਵਿੱਚ 350 ਦੇ ਕਰੀਬ ਕਿਰਤੀ ਕਈ ਵਰ੍ਹਿਆਂ ਤੋਂ ਪੱਕੇ ਤੌਰ ’ਤੇ ਕੰਮ ਕਰਦੇ ਹਨ। ਭਾਵੇਂ ਕਿਰਤੀਆਂ ਨੂੰ ਈ. ਐਸ. ਆਈ. ਪ੍ਰਾਵੀਡੈਂਟ ਫੰਡ ਆਦਿ ਦੀ ਸੁਵਿਧਾ ਤਾਂ ਹੈ, ਪ੍ਰੰਤੂ ਪਿਛਲੇ ਵਰ੍ਹਿਆਂ ਤੋਂ ਪ੍ਰਬੰਧਕਾਂ ਨੇ ਹੋਰਨਾਂ ਛੋਟੇ ਤੇ ਦਰਮਿਆਨੇ ਫੈਕਟਰੀ ਮਾਲਕਾਂ/ਮੈਨੇਜਮੈਂਟ ਦੀ ਤਰ੍ਹਾਂ ਆਰਥਿਕ ਮੰਦੀ ਦੀ ਆੜ ਹੇਠ ਇਸਦਾ ਬੋਝ ਕਿਰਤੀਆਂ ’ਤੇ ਲੱਦਣਾ ਸ਼ੁਰੂ ਕੀਤਾ ਹੋਇਆ ਸੀ। ਜਿਸਦੀ ਬਦੌਲਤ ਕਈ ਕਈ ਵਰ੍ਹਿਆਂ ਤੋਂ ਕੰਮ ਕਰਦੇ ਕਿਰਤੀਆਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਵਿਤੋਂ ਬਾਹਰਾ ਕੰਮ ਕਰਵਾਇਆ ਜਾ ਰਿਹਾ ਸੀ। ਲੇਬਰ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਜਿਵੇਂ ਹੈਲਪਰ ਨੂੰ ਬਣਦੀ ਘੱਟੋ ਘੱਟ ਤਨਖਾਹ 6853/- ਰੁ. ਦੀ ਬਜਾਏ 6200/- ਰੁ. ਤਨਖਾਹ ਦਿੱਤੀ ਜਾ ਰਹੀ ਸੀ। ਪ੍ਰਬੰਧਕਾਂ ਨੇ ਪਿਛਲੇ 2 ਸਾਲਾਂ ਤੋਂ ਸਾਲਾਨਾ ਤਰੱਕੀ, ਬੋਨਸ ਤੇ ਛੁੱਟੀਆਂ ਦੇ ਪੈਸੇ ਵੀ ਰੋਕੇ ਹੋਏ ਸਨ, ਉੱਪਰੋਂ ਪ੍ਰਬੰਧਕਾਂ ਵੱਲੋਂ ਪ੍ਰੋਡਕਸ਼ਨ ਵਧਾਉਣ ਲਈ ਦਬਾਅ ਬਣਾਇਆ ਹੋਇਆ ਸੀ। ਪ੍ਰਵਾਸੀ ਕਿਰਤੀਆਂ ਨੂੰ ਆਪਣੇ ਘਰ ਜਾਣ ਲਈ ਸਾਲ ਮਗਰੋਂ ਬਣਦੀ ਕਾਨੂੰਨੀ ਛੁੱਟੀ ਦੇਣ ਦੀ ਬਜਾਏ ਸਰਵਿਸ ’ਚ ਬਰੇਕ ਪਾ ਕੇ ਨਵੇਂ ਸਿਰੇ ਤੋਂ ਭਰਤੀ ਕਰ ਲਿਆ ਜਾਂਦਾ ਸੀ ਤੇ ਪਿਛਲੀ ਸਰਵਿਸ/ਗਰੈਚੁਇਟੀ ਵਗੈਰਾ ਵੀ ਨਹੀਂ ਦਿੱਤੀ ਜਾ ਰਹੀ ਸੀ। ਵਧਦੀ ਮਹਿੰਗਾਈ, ਸੁੰਗੜਦੀਆਂ ਤਨਖਾਹਾਂ ਤੇ ਪ੍ਰਬੰਧਕਾਂ ਦੇ ਗੈਰ-ਮਾਨਵੀ ਵਿਹਾਰ ਨੇ ਜਿੱਥੇ ਕਿਰਤੀਆਂ ਦਾ ਜੀਣਾ ਦੁੱਭਰ ਕਰ ਦਿੱਤਾ, ਉੱਥੇ ਕਿਰਤੀਆਂ ਦਾ ਰੋਹ ਵੀ ਪ੍ਰਚੰਡ ਹੋਣ ਲੱਗਾ। ਪਰ ਖਰੀ ਤੇ ਭਰੋਸੇਯੋਗ ਲੀਡਰਸ਼ਿੱਪ ਦੀ ਘਾਟ ਰੜਕ ਰਹੀ ਸੀ। ਕਿਉਂਕਿ ਇਸ ਫੈਕਟਰੀ ’ਚ ਪਹਿਲਾਂ ਵੀ ਦੋ ਵਾਰ ਹੜਤਾਲਾਂ ਹੋ ਚੁੱਕੀਆਂ ਸਨ, ਪਰ ਕਦੇ ਇੰਟਕ ਤੇ ਕਦੇ ਸੀਟੂ ਦੀ ਲੀਡਰਸ਼ਿੱਪ ਦੀ ਗਦਾਰੀ ਕਰਕੇ ਮਜ਼ਦੂਰਾਂ ਨਾਲ ਧੋਖਾ ਹੋਇਆ ਸੀ। ਇਹ 10-12 ਸਾਲ ਪਹਿਲਾਂ ਸਾਈਕਲ ਇੰਡਸਟਰੀ ਦੇ ਮਜ਼ਦੂਰ ਘੋਲ ਦੇ ਉਭਾਰ ਸਮੇਂ ਵਾਪਰਿਆ ਸੀ ਜਿਸ ’ਚ ਇਹ ਫੈਕਟਰੀ ਮਜ਼ਦੂਰ ਵੀ ਸਨ।
ਅਜਿਹੀਆਂ ਹਾਲਤਾਂ ’ਚ ਫੈਕਟਰੀ ਅੰਦਰਲੇ ਕੁੱਝ ਸੁਲਝੇ ਹੋਏ ਕਿਰਤੀਆਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੂੰ ਸੰਪਰਕ ਕੀਤਾ। ਮੁੱਢਲੇ ਸੰਪਰਕ ਹੋਏ ਨੂੰ ਅਜੇ ਮਸੀਂ ਹਫ਼ਤਾ ਹੀ ਬੀਤਿਆ ਸੀ ਕਿ ਮਾਲਕ/ਪ੍ਰਬੰਧਕਾਂ ਨੇ 30 ਸਤੰਬਰ ਨੂੰ ਡਿਊਟੀ ਖ਼ਤਮ ਕਰਨ ਉਪਰੰਤ ਨਵਾਂ ਫੁਰਮਾਨ ਸੁਣਾ ਦਿੱਤਾ ਕਿ ਕੱਲ੍ਹ ਤੋਂ ਸਾਰੇ ਕਿਰਤੀਆਂ ਦਾ ਤਨਖਾਹ ਸਿਸਟਮ ਖ਼ਤਮ ਕਰਕੇ ਪੀਸ ਰੇਟ ਘਟਾਕੇ, ਪ੍ਰੋਡਕਸ਼ਨ ਵਧਾ ਕੇ ਕੰਮ ਕਰਨਾ ਪਵੇਗਾ। ਮਾਲਕਾਂ ਦੇ ਧੱਕੜ ਫੁਰਮਾਨ ਖਿਲਾਫ਼ ਸਮੂਹ ਮਜ਼ਦੂਰਾਂ ਨੇ ਉਸੇ ਸ਼ਾਮ ਫੈਕਟਰੀ ਤੋਂ ਬਾਹਰ ਮੀਟਿੰਗ ਕੀਤੀ। ਮੋਲਡਰ ਯੂਨੀਅਨ ਦੇ ਆਗੂ ਵੀ ਪਹੁੰਚੇ। ਸਮੂਹ ਵਰਕਰਾਂ ਦੀ ਹੋਈ ਇਕੱਤਰਤਾ ’ਚ ਫੈਸਲਾ ਹੋਇਆ ਕਿ ਮਾਲਕਾਂ ਦੇ ਇਸ ਧੱਕੜ ਫੁਰਮਾਨ ਖਿਲਾਫ਼ ਫੈਕਟਰੀ ਗੇਟ ਅੱਗੇ ਵਿਰੋਧ ਕਰਨ ਦੀ ਬਜਾਏ ਅੰਦਰ ਜਾ ਕੇ ਉਦੋਂ ਤੱਕ ਪ੍ਰੋਡਕਸ਼ਨ ਠੱਪ ਕੀਤੀ ਜਾਵੇ ਜਿੰਨੀ ਦੇਰ ਇਸ ਮਜ਼ਦੂਰ ਮਾਰੂ ਫੈਸਲੇ ਨੂੰ ਵਾਪਿਸ ਨਹੀਂ ਲੈਂਦੇ ਤੇ ਨਾਲ ਹੀ ਬੋਨਸ, ਛੁੱਟੀਆਂ ਦੇ ਬਕਾਏ ਪੈਸੇ, ਤਰੱਕੀ ਆਦਿ ਦੀ ਮੰਗ ਵੀ ਉਠਾਈ ਜਾਵੇ। ਯੂਨੀਅਨ ਆਗੂਆਂ ਨੇ ਘੋਲ਼ ਲੜਨ ਲਈ ਭਰੋਸੇਯੋਗ ਫੈਕਟਰੀ ਕਮੇਟੀ ਦੀ ਆਗੂ ਗੁਲੀ ਬਣਾਉਣ ’ਤੇ ਵੀ ਜ਼ੋਰ ਦਿੱਤਾ।
ਅਗਲੇ ਦਿਨ ਹੋਏ ਫੈਸਲੇ ਮੁਤਾਬਕ ਸਮੂਹ ਕਾਰੀਗਰ ਕੰਮ ’ਤੇ ਗਏ। ਪਰ ਕਿਸੇ ਨੇ ਵੀ ਮਸ਼ੀਨ ਨਾ ਚਲਾਈ। ਪ੍ਰੋਡਕਸ਼ਨ ਠੱਪ ਹੋ ਗਈ। ਸੁਪਰਵਾਈਜ਼ਰ, ਮੈਨੇਜਮੈਂਟ, ਮਾਲਕਾਂ ਦੀਆਂ ਗਿੱਦੜ ਧਮਕੀਆਂ ਕਿਸੇ ਕੰਮ ਨਾ ਆਈਆਂ। ਦਰਜਨ ਦੇ ਕਰੀਬ ਸੁਲਝੇ ਮਜ਼ਦੂਰਾਂ ਨੇ ਬੇਖੌਫ਼ ਹੋ ਕੇ ਪ੍ਰਬੰਧਕਾਂ ਨੂੰ ਕਰਾਰੇ ਸੁਆਲ ਜਵਾਬ ਕੀਤੇ। ਵਰਕਰਾਂ ਦੇ ਰੋਹ ਤੇ ਏਕੇ ਨੂੰ ਭਾਂਪਦੇ ਹੋਏ ਮੈਨੇਜਮੈਂਟ ਨੂੰ ਝੁਕਣਾ ਪੈ ਗਿਆ। ਪੀਸਰੇਟ ਖ਼ਤਮ ਕਰਕੇ ਤਨਖਾਹ ਸਿਸਟਮ ਚਾਲੂ ਰੱਖਣ ਤੇ ਇਸੇ ਮਹੀਨੇ 1 ਸਾਲ ਦਾ ਬੋਨਸ ਤੇ ਛੁੱਟੀਆਂ ਦੇ ਪੈਸੇ ਦੇਣ ਦਾ ਫੈਸਲਾ ਕਰਨਾ ਪੈ ਗਿਆ। ਫਿਰ ਕਿਤੇ ਸਾਢੇ ਤਿੰਨ ਘੰਟੇ ਮਗਰੋਂ ਜੇਤੂ ਰੌਂਅ ’ਚ ਉਤਾਪਦਨ ਚਾਲੂ ਹੋਇਆ।
ਅਕਤੂਬਰ ਮਹੀਨੇ ’ਚ ਬੋਨਸ, ਛੁੱਟੀਆਂ ਦੇ ਪੈਸੇ ਮਿਲਣ ਉਪਰੰਤ ਮੈਨੇਜਮੈਂਟ ਨੇ ਸੁਪਰਵਾਈਜ਼ਰ ਤੇ ਕਿਰਤੀਆਂ ਦਾ ਆਪਸੀ ਟਕਰਾਅ ਕਰਵਾ ਕੇ ਕੁੱਝ ਮੋਹਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਹਨਾਂ ਸਾਜਿਸ਼ਾਂ ਨੂੰ ਵੀ ਦੋ ਵਾਰ ਸੰਖੇਪ ਸਮੇਂ ਲਈ ਪ੍ਰੋਡਕਸ਼ਨ ਠੱਪ ਕਰਕੇ ਨਾਕਾਮ ਕੀਤਾ ਤੇ ਸੁਪਰਵਾਈਜ਼ਰਾਂ ਤੇ ਕਿਰਤੀਆਂ ਦੀ ਜਮਾਤੀ ਸਾਂਝ ਨੂੰ ਉਭਾਰਿਆ। ਦਸੰਬਰ ’ਚ ਇੱਕ ਹੋਰ ਫੈਕਟਰੀ ਕਮੇਟੀ ਦੇ ਮੁਖੀ ਨੂੰ ਐਮਰਜੈਂਸੀ ਹਫ਼ਤੇ ਲਈ ਛੁੱਟੀ ਲੈ ਕੇ ਘਰ ਜਾਣ ਅਤੇ ਵਾਪਸੀ ’ਤੇ ਡਿਊਟੀ ’ਤੇ ਨਾ ਰੱਖਣ ਦੇ ਵਿਰੋਧ ’ਚ ਪ੍ਰੋਡਕਸ਼ਨ ਠੱਪ ਕੀਤੀ ਗਈ। ਮਾਲਕਾਂ ਵੱਲੋਂ ਫੈਕਟਰੀ ਬੰਦ ਕਰਨ ਦੀਆਂ ਧਮਕੀਆਂ ਅਤੇ ਫਿਰ ਪੁਲਸ ਬੁਲਾ ਕੇ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਕੇ ਵਰਕਰ ਨੂੰ ਕੰਮ ’ਤੇ ਬਹਾਲ ਤਾਂ ਕਰਵਾਇਆ ਹੀ ਇਸਦੇ ਨਾਲ ਹੀ ਘਟਾਈਆਂ ਉਜਰਤਾਂ ਵਧਾਉਣ ਦੀ ਮੰਗ ਵੀ ਉਭਾਰੀ, ਜੋ ਪ੍ਰਬੰਧਕਾਂ ਨੂੰ ਮੰਨ ਕੇ ਘੱਟੋ ਘੱਟ 1000/- ਰੁ. ਹਰ ਕਿਰਤੀ ਦੀ ਤਨਖਾਹ ’ਚ ਵਾਧਾ ਕਰਨਾ ਪਿਆ। ਮਜ਼ਦੂਰਾਂ ਦੀ ਇਸ ਸੰਘਰਸ਼ ਸਰਗਰਮੀ ਸਦਕਾ ਮੈਨੇਜਮੈਂਟਾਂ ਦਾ ਦਾਬਾ ਘਟਿਆ ਹੈ, ਹੱਕਾਂ ਦੀ ਸੋਝੀ ਆ ਰਹੀ ਹੈ। ਫੈਕਟਰੀ ਕਮੇਟੀ ਨੇ ਮਾਲਕ/ਮੈਨੇਜਮੈਂਟ ਤੋਂ ਏਕੇ ਅਤੇ ਸੰਘਰਸ਼ ਦੇ ਜ਼ੋਰ ਮਾਨਤਾ ਪ੍ਰਾਪਤ ਕਰ ਲਈ ਹੈ। ਜਿਸਦੀ ਬਦੌਲਤ ਪੇ ਸਲਿੱਪ ’ਤੇ ਵਰਕਰ ਦੀ ਥਾਂ ਕਾਰੀਗਰ ਦੀ ਕੰਮ ਦੀ ਪਛਾਣ ਛਪਵਾਈ ਹੈ ਜੋ ਕਾਰੀਗਰ ਦੇ ਕੰਮ ਅਨੁਸਾਰ ਤਨਖਾਹ ’ਚ ਵਾਧੇ ਦਾ ਅਧਾਰ ਬਣਦੀ ਹੈ। ਪਹਿਚਾਣ-ਪੱਤਰ ਬਣਾਉਣ ਦੀ ਮੰਗ ਰੱਖੀ ਹੈ ਤੇ ਤਨਖਾਹ ਸਕੇਲ ਅਤੇ ਸਬੰਧਤ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਦੀ ਤਿਆਰੀ ਚੱਲ ਰਹੀ ਹੈ।
ਇਨ੍ਹਾਂ ਘੋਲ ਪ੍ਰਾਪਤੀਆਂ ਕਰਕੇ ਭਾਵੇਂ ਫੈਕਟਰੀ ਕਮੇਟੀ ਅਤੇ ਵੱਡਾ ਹਿੱਸਾ ਮਜ਼ਦੂਰਾਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਦੀ ਲੀਡਰਸ਼ਿੱਪ ਅਤੇ ਯੂਨੀਅਨ ਦੀਆਂ ਸਹੀ ਨੀਤੀਆਂ ’ਤੇ ਭਰੋਸਾ ਬੱਝਿਆ ਹੈ। ਰਵਾਇਤੀ ਮਾਲਕਾਂ ਦੀ ਸੇਵਾ ’ਚ ਭੁਗਤਣ ਵਾਲੀਆਂ ਲੀਡਰਸ਼ਿੱਪਾਂ ਤੋਂ ਨਿਖੇੜਾ ਹੋਇਆ ਹੈ।, ਪ੍ਰੰਤੂ ਇਸਦੇ ਬਾਵਜੂਦ ਫੈਕਟਰੀ ਕਮੇਟੀ ਦੀ ਆਗੂ ਗੁਲੀ ਤੇ ਸਮੂਹ ਮਜ਼ਦੂਰਾਂ ਨੂੰ ਮਾਲਕ/ਮੈਨੇਜਮੈਂਟ ਵੱਲੋਂ ਸੁਪਰਵਾਈਜ਼ਰ ਤੇ ਕਿਰਤੀਆਂ ਨੂੰ ਆਪਸ ’ਚ ਲੜਾਉਣ, ਭੜਕਾਉਣ, ਫੁੱਟ-ਪਾਉਣ, ਵਰਕਰ ਏਕੇ ਨੂੰ ਤੋੜਨ, ਡਰਾਉਣ-ਧਮਕਾਉਣ ਤੇ ਲਾਲਚ ਦੇਣ ਦੀਆਂ ਸਭਨਾਂ ਚਾਲਾਂ ਤੋਂ ਸੁਚੇਤ ਰਹਿਕੇ, ਬੇਸਿਕ ਪੇ ਸਕੇਲ, ਹਾਊਸ ਰੈਂਟ, ਮਹਿੰਗਾਈ ਭੱਤਾ, ਸਫ਼ਰ ਭੱਤਾ, ਕਿਰਤੀ ਦੀ ਲੜਕੀ ਦੀ ਸ਼ਾਦੀ ਮੌਕੇ ਵਜ਼ੀਫੇ ਆਦਿ ਸਹੂਲਤਾਂ ਲਈ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ। ਇਸਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੇਬਰ ਕਾਨੂੰਨਾਂ ਤੇ ਕਿਰਤ ਵਿਭਾਗ ਨੂੰ ਖ਼ਤਮ ਕਰਨ ਅਤੇ ਲੋਕ ਘੋਲਾਂ ਨੂੰ ਕੁਚਲਣ, ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ’ਤੇ ਮਾਰੇ ਜਾ ਰਹੇ ਛਾਪਿਆਂ/ਕਾਲ਼ੇ ਕਾਨੂੰਨਾਂ ਖਿਲਾਫ਼ ਚੱਲ ਰਹੀ ਸਾਂਝੀ ਲੜਾਈ ’ਚ ਹਿੱਸਾ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

No comments:
Post a Comment