ਕੌਮੀ ਤੇ ਜਾਤਪਾਤੀ ਦਾਬੇ-ਵਿਤਕਰੇ ’ਚੋਂ ਜਨਮੇ
ਰੋਹ ਦਾ ਸੰਗਮ ਤੇ ਅੰਗੜਾਈ ਲੈਂਦੀ ਚੇਤਨਾ
- ਜਸਜੀਤ
ਪਿਛਲੀ ਜਨਵਰੀ (2016) ਵਿੱਚ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਦਾ ਇੱਕ ਦਲਿਤ ਵਿਦਿਆਰਥੀ, ਰੋਹਿਤ ਵੇਮੁਲਾ ਖੁਦਕਕਸ਼ੀ ਕਰਨ ਲਈ ਮਜਬੂਰ ਹੋ ਗਿਆ। ਉਹ ਇੱਕ ਬਹੁਤ ਸੰਵੇਦਨਸ਼ੀਲ ਅਤੇ ਚੇਤੰਨ ਸਮਾਜਕ ਸਰਗਰਮੀਆ ਸੀ। ਇਸਤੋਂ ਇਲਾਵਾ ਰੋਹਿਤ ਇੱਕ ਜ਼ਹੀਨ ਬੁੱਧੀਜੀਵੀ ਅਤੇ ਹੋਣਹਾਰ ਵਿਗਿਆਨੀ ਸੀ। ਉਹ ਵਿਗਿਆਨਕ ਤਕਨੀਕ ਅਤੇ ਸਮਾਜਿਕ ਅਧਿਆਨ ਦੇ ਵਿਸ਼ੇ ਉੱਤੇ ਪੀ. ਐ¤ਚ. ਡੀ. ਕਰ ਰਿਹਾ ਸੀ। ਇੱਕ ਗਰੀਬ ਅਤੇ ਦਲਿਤ ਹੋਣ ਸਦਕਾ, ਧੱਕੇ-ਵਿਤਕਰੇ ਦੀਆਂ ਹਾਲਤਾਂ ਵਿੱਚ ਜੰਮੇ-ਪਲੇ ਰੋਹਿਤ ਦੀ ਰੂਹ ਪਹਿਲਾਂ ਹੀ ਬਿਹਬਲ ਸੀ। ਉੱਤੋਂ ਇਸ ਯੂਨੀਵਰਸਿਟੀ ਵਿੱਚ ਬੀ. ਜੇ. ਪੀ. ਅਤੇ ਆਰ. ਐਸ. ਐਸ. ਵਾਲਿਆਂ ਦੀਆਂ ਧੱਕੇ, ਵਿਤਕਰੇ ਅਤੇ ਜਲਾਲਤ ਦੀਆਂ ਕਾਰਵਾਈਆਂ ਦੇ ਧੱਫੇ ਨੇ ਉਸਦੇ ਸਬਰ ਦਾ ਬੰਨ੍ਹ ਤੋੜ ਦਿੱਤਾ। ਆਪਣੇ ਦਲਿਤ ਵਿਦਿਆਰਥੀ ਸਾਥੀਆਂ ਨੂੰ ਅਤੇ ਹੋਰਨਾਂ ਲੋਕ ਪੱਖੀ ਜਮਹੂਰੀ ਹਲਕਿਆਂ ਨੂੰ ਝੰਜੋੜਾ ਦਿੰਦਿਆਂ ਉਹ ਇਸ ਜਹਾਨੋਂ ਤੁਰ ਗਿਆ। ਇਸ ਘਟਨਾ ਨਾਲ ਝੰਜੋੜੇ ਬੀ. ਜੇ. ਪੀ. ਦੇ ਇੱਕ ਦਲਿਤ ਆਗੂ, ਇੱਕ ਸਾਬਕਾ ਕੇਂਦਰੀ ਵਜ਼ੀਰ ਅਤੇ ਬੀ. ਜੇ. ਪੀ. ਦੀ ਕੌਮੀ ਐਗਜੈਕਟਿਵ ਦੇ ਮੈਂਬਰ, ਸੰਜੇ ਪਾਸਵਾਨ ਨੇ ਆਪਣੇ ਟਵੀਟ ਉੱਤੇ ਲਿਖਿਆ: ‘‘ਰਾਜਸੀ ਤਾਕਤ ਦੀ ਖੇਡ ਖੇਡਣ ਵਾਲਿਆਂ ਨੂੰ ਰੋਹਿਤ ਵੇਮੁਲਾ ਕਾਂਡ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜਾਂ ਫੇਰ ਪ੍ਰਚੰਡ ਕਰੋਧ ਬਦਲੇ, ਬਗਾਵਤ ਅਤੇ ਜਵਾਬੀ ਕਾਰਵਾਈ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।’’
ਘਟਨਾ ਦਾ ਪਿਛੋਕੜ
ਪਿਛਲੀ ਅਗਸਤ (2015) ਵਿੱਚ ਅੰਬੇਦਕਰ ਵਿਦਿਆਰਥੀ ਐਸੋਸੀਏਸ਼ਨ (ਏ. ਐਸ. ਏ.) ਤੋਂ ਇਲਾਵਾ ਦਿੱਲੀ ਯੂਨੀਵਰਸਿਟੀ, ਆਈ. ਆਈ. ਟੀ. ਮਦਰਾਸ, ਟੀ. ਆਈ. ਐਸ. ਐਸ. ਬੰਬਈ ਅਤੇ ਆਈ. ਆਈ. ਟੀ. ਬੰਬਈ ਦੇ ਦਲਿਤ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ, ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) ਵੱਲੋਂ ‘‘ਮੁਜੱਫਰਨਗਰ ਬਾਕੀ ਹੈ’’ ਨਾਉਂ ਦੀ ਇੱਕ ਫਿਲਮ ਨੂੰ ਦਿਖਾਉਣ ਉੱਤੇ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕੀਤੀ ਸੀ। ਇਹ ਫਿਲਮ ਹਿੰਦੂਵਾਦੀ ਤਾਕਤਾਂ ਵੱਲੋਂ ਮਜ਼ੱਫਰਨਗਰ ਵਿੱਚ ਭੜਕਾਏ ਮੁਸਲਿਮ ਵਿਰੋਧੀ ਦੰਗਿਆਂ ਦੀ ਹਕੀਕਤ ਨੂੰ ਨੰਗਾ ਕਰਦੀ ਹੈ। ਇਸ ਲਈ ਇਹਨਾਂ ਤਾਕਤਾਂ ਵੱਲੋਂ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿੱਦਿਅਕ ਸੰਸਥਾਵਾਂ ਵਿੱਚ, ਜਿੱਥੇ ਸੰਭਵ ਹੋ ਸਕੇ ਇਸ ਫਿਲਮ ਨੂੰ ਦਿਖਾਉਣ ਉੱਤੇ ਅਣਐਲਾਨੀ ਤੇ ਗੈਰ-ਕਾਨੂੰਨੀ ਪਾਬੰਦੀ ਲਾਈ ਹੋਈ ਹੈ।
ਮਗਰੋਂ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿੱਚ ਏ. ਐਸ. ਏ. ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਇਸ ਮਸਲੇ ਉੱਤੇ ਰੋਸ ਮੁਜ਼ਾਹਰਾ ਕੀਤਾ ਗਿਆ। ਏ. ਬੀ. ਵੀ. ਪੀ. ਵਾਲਿਆਂ ਨੇ ਨਾ ਸਿਰਫ਼ ਯੂਨੀਵਰਸਿਟੀ ਵਿੱਚ ਇਹ ਫਿਲਮ ਦਿਖਾਉਣ ਨਹੀਂ ਦਿੱਤੀ ਸਗੋਂ ਏ. ਬੀ. ਵੀ. ਪੀ. ਦੇ ਆਗੂ ਸੁਸ਼ੀਲ ਕੁਮਾਰ ਵੱਲੋਂ ਫੇਸਬੁੱਕ ਉੱਤੇ ਏ. ਐਸ. ਏ. ਨਾਲ ਸਬੰਧਤ ਵਿਦਿਆਰਥੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਦਰਜ ਕਰ ਦਿੱਤੀਆਂ। ਇਨ੍ਹਾਂ ਵਿਦਿਆਰਥੀਆਂ ਨੇ ਸੁਸ਼ੀਨ ਕੁਮਾਰ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਅੰਤ ਨੂੰ ਵਿਦਿਆਰਥੀਆਂ ਦੇ ਜਨਤਕ ਰੋਹ ਨੂੰ ਦੇਖਦਿਆਂ ਉਸਨੂੰ ਲਿਖਤੀ ਤੌਰ ’ਤੇ ਮੁਆਫ਼ੀ ਮੰਗਣੀ ਪਈ।
ਪਰ ਨਾਲ ਦੀ ਨਾਲ, ਸਥਾਨਕ ਬੀ. ਜੇ. ਪੀ. ਅਤੇ ਆਰ. ਐਸ. ਐਸ. ਦੇ ਆਗੂਆਂ ਦੀ ਹਮਾਇਤ ਅਤੇ ਸ਼ਹਿ ਨਾਲ ਸੁਸ਼ੀਨ ਕੁਮਾਰ ਨੇ ਇੱਕ ਪੁਲਸ ਕੇਸ ਦਰਜ ਕਰਵਾ ਦਿੱਤਾ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਕਿ ਏ. ਐਸ. ਏ. ਨਾਲ ਸਬੰਧਤ 30 ਵਿਦਿਆਰਥੀਆਂ ਦੀ ‘‘ਭੀੜ’’ ਨੇ ਉਸਨੂੰ (3 ਅਗਸਤ ਨੂੰ) ਉਸਦੇ ਕਮਰੇ ਵਿੱਚ ਆ ਕੇ ਕੁੱਟਿਆ। 4 ਅਗਸਤ ਨੂੰ ਸੁਸ਼ੀਨ ਹਸਪਤਾਲ ਵਿੱਚ ਦਾਖ਼ਲ ਹੋ ਗਿਆ। ਸੁਸ਼ੀਲ ਕੁਮਾਰ ਨੇ ਰੋਹਿਤ ਅਤੇ ਉਸਦੇ ਸਾਥੀਆਂ ਉੱਤੇ ਇਹ ਵੀ ਦੋਸ਼ ਲਾਇਆ ਕਿ ਰੋਹਿਤ ਅਤੇ ਉਸਦੇ ਸਾਥੀ ਯੂਨੀਵਰਸਿਟੀ ਵਿੱਚ ਦੇਸ਼-ਧਰੋਹੀ ਸਰਗਰਮੀਆਂ ਕਰ ਰਹੇ ਹਨ ਜਿਹਨਾਂ ਵਿੱਚ ਯਾਕੂਬ ਮੈਮਨ ਦੀ ਫਾਂਸੀ ਦਾ ਵਿਰੋਧ ਕਰਨ ਦੀ ਸਰਗਰਮੀ ਵੀ ਸ਼ਾਮਲ ਹੈ। ਯਾਕੂਬ ਅਬਦਲ ਮੈਮਨ ਬੰਬਈ ਦਾ ਇੱਕ ਚਾਰਟਰਡ ਅਕਾਊਂਟੈਂਟ ਸੀ ਜਿਸਨੂੰ 1993 ਦੇ ਬੰਬਈ ਬੰਬ ਧਮਾਕਿਆਂ ਦੇ ਦੋਸ਼ ਵਿੱਚ 30 ਜੁਲਾਈ 2015 ਨੂੰ ਫਾਂਸੀ ਦੇ ਦਿੱਤੀ ਗਈ ਸੀ। ਸੁਸ਼ੀਲ ਵੱਲੋਂ ਇੱਕ ਪਾਸੇ ਪੁਲਸ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਤੇ ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਸੋ ਕੁੱਲ ਮਿਲਾਕੇ ਉਹਨਾਂ ਦੇ ਖਿਲਾਫ਼ ਤਿੰਨ ਜਾਂਚ ਪੜਤਾਲਾਂ ਸ਼ੁਰੂ ਹੋ ਗਈਆਂ।

ਦੋਸ਼ ਝੂਠੇ ਸਾਬਤ ਹੋਏ
ਦਾ ਹਿੰਦੂ ਅਖਬਾਰ ਵੱਲੋਂ ਕੀਤੀ ਪੜਤਾਲ ਅਨੁਸਾਰ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਿੱਤੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਸੁਸ਼ੀਲ ਕੁਮਾਰ ਅਤੇ ਏ. ਐਸ. ਏ. ਦੇ ਵਿਦਿਆਰਥੀਆਂ ਵਿਚਕਾਰ ਹੋਈ ‘‘ਹੱਥੋਪਾਈ’’ ਦੌਰਾਨ ਕਿਸੇ ਦੇ ਕੋਈ ਵੱਡੀ ਸੱਟ ਨਹੀਂ ਵੱਜੀ। ਸੁਸ਼ੀਲ ਕੁਮਾਰ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਵੇਲੇ ਡਾਕਟਰਾਂ ਨੇ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਸੁਸ਼ੀਲ ਦੀ ਹਾਲਤ ਠੀਕ-ਠਾਕ ਹੈ, ਕਿ ਉਸਦੇ ਮੋਢੇ ਉੱਤੇ ਵੱਜੀ ਇੱਕ ਝਰੀਟ ਤੋਂ ਬਿਨਾਂ ਉਸ ਉੱਤੇ ਹੋਏ ਹਮਲੇ ਦੀ ਕੋਈ ਗਵਾਹੀ ਨਹੀਂ ਮਿਲੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਵਿਰੁੱਧ ਕਾਨੂੰਨ ਦੀਆਂ 4 ਗੰਭੀਰ ਧਾਰਾਵਾਂ ਲਾਈਆਂ ਗਈਆਂ।
ਯੂਨੀਵਰਸਿਟੀ ਦੇ ਪਰੋਕਟੋਰੀਅਲ ਬੋਰਡ ਨੂੰ ਸੁਸ਼ੀਲ ਕੁਮਾਰ ਉੱਤੇ ਕੀਤੇ ਹਮਲੇ ਜਾਂ ਹੋਏ ਨੁਕਸਾਨ ਦਾ ਕੋਈ ਸਬੂਤ ਨਹੀਂ ਮਿਲਿਆ ਫਿਰ ਵੀ ਪਰੋਕਟੋਰੀਅਲ ਬੋਰਡ ਵੱਲੋਂ 31 ਅਗਸਤ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਨੂੰ ਇੱਕ ਸਮੈਸਟਰ (6 ਮਹੀਨਿਆਂ ਦਾ ਪੜ੍ਹਾਈ ਅਰਸਾ) ਵਾਸਤੇ ਮੁਅੱਤਲ ਕਰਨ ਦੀ ਸਜ਼ਾ ਦੀ ਸਿਫਾਰਸ਼ ਕਰ ਦਿੱਤੀ।

ਕੇਂਦਰੀ ਮੰਤਰੀ ਦਾ ਫ਼ਤਵਾ
ਕਿਉਂਕਿ ਇਹ ਸਾਰਾ ਕੁਝ ਸਥਾਨਕ ਬੀ. ਜੇ. ਪੀ. ਅਤੇ ਆਰ. ਐਸ. ਐਸ ਦੇ ਲੀਡਰਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਸੀ ਸੋ ਉਹਨਾਂ ਨੇ ਏ. ਬੀ. ਵੀ. ਪੀ. ਦੇ ਵਿਦਿਆਰਥੀਆਂ ਵੱਲੋਂ ਕੇਂਦਰੀ ਰਾਜ ਮੰਤਰੀ (ਲੇਬਰ ਅਤੇ ਰੁਜ਼ਗਾਰ) ਬੰਦਾਰੂ ਦੱਤਾਤਰੇਆ ਨੂੰ ਸ਼ਿਕਾਇਤ ਭਿਜਵਾ ਦਿੱਤੀ। ਬੰਦਾਰੂ ਸਕੰਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਹੈ ਅਤੇ ਹੈਦਰਾਬਾਦ ਸ਼ਹਿਰ ਦਾ ਵੱਡਾ ਹਿੱਸਾ ਇਸ ਪਾਰਲੀਮੈਂਟਰੀ ਹਲਕੇ ਵਿੱਚ ਆਉਂਦਾ ਹੈ। ਦੱਤਾਤਰੇਅ ਨੇ, ਮਨੁੱਖੀ ਵਸੀਲਿਆਂ ਦੇ ਵਿਕਾਸ ਨਾਲ ਸਬੰਧਤ ਕੇਂਦਰੀ ਵਜ਼ੀਰ ਸਮਰਿਤੀ ਇਰਾਨੀ ਨੂੰ ਇੱਕ ਜਹਿਰੀਲੀ ਚਿੱਠੀ ਲਿਖੀ ਜਿਸ ਵਿੱਚ ਸੁਸ਼ੀਲ ਕੁਮਾਰ ਉੱਤੇ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਹੈਦਰਾਬਾਦ ਯੂਨੀਵਰਸਿਟੀ ਵਿੱਚ ਹੋ ਰਹੀਆਂ ‘‘ਦੇਸ਼ ਧਰੋਹੀ, ਜਾਤੀਵਾਦੀ ਅਤੇ ਅਤਿਵਾਦੀ’’ ਸਰਗਰਮੀਆਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਸਮਰਿਤੀ ਈਰਾਨੀ ਦੇ ਦਫ਼ਤਰ ਵੱਲੋਂ ਢਾਈ ਮਹੀਨਿਆਂ ਦੇ ਅਰਸੇ (3 ਸਤੰਬਰ ਤੋਂ 19 ਨਵੰਬਰ) ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇੱਕ ਈ. ਮੇਲ. ਅਤੇ ਚਾਰ ਚਿੱਠੀਆਂ ਲਿਖੀਆਂ ਗਈਆਂ ਜਿਹਨਾਂ ਵਿੱਚ ਦੱਤਾਤਰੇਆ ਵੱਲੋਂ ਕੀਤੇ ਇਹਨਾਂ ਦਾਅਵਿਆਂ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ ਕਿ ਯੂਨੀਵਰਸਿਟੀ ‘‘ਜਾਤੀਵਾਦੀ, ਅਤਿਵਾਦੀ ਅਤੇ ਦੇਸ਼-ਧਰੋਹੀ ਸਿਆਸਤ ਦਾ ਅੱਡਾ’’ ਬਣ ਗਈ ਹੈ।
ਯੂਨੀਵਰਸਿਟੀ ਦੇ ਪਹਿਲੇ ਵੀ. ਸੀ. ਦੇ ਸੇਵਮੁਕਤ ਹੋਣ ਮਗਰੋਂ ਨਵੇਂ ਵੀ. ਸੀ. ਅੱਪਾਰਾਓ ਨੇ ਮਨੁੱਖੀ ਵਸੀਲਿਆਂ ਦੇ ਵਿਕਾਸ ਦੇ ਮੰਤਰੀ ਦੇ ਦਫ਼ਤਰ ਵੱਲੋਂ ਚਿੱਠੀਆਂ ਮਿਲਣ ਮਗਰੋਂ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਨੂੰ ਤੁਰੰਤ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ। ਉਹਨਾਂ ਤੋਂ ਹੋਸਟਲ ਦੇ ਕਮਰੇ ਖਾਲੀ ਕਰਵਾ ਲਏ ਗਏ।
ਆਪਣੇ ਨਾਲ ਹੋਏ ਇਸ ਧੱਕੇ ਅਤੇ ਬੇਇਨਸਾਫੀ ਵਿਰੁੱਧ ਘੋਲ ਦੀ ਇੱਕ ਸ਼ਕਲ ਵਜੋਂ ਰੋਹਿਤ ਅਤੇ ਉਸਦੇ 4 ਸਾਥੀਆਂ ਨੇ, ਹੋਸਟਲ ਵਿੱਚੋਂ ਕੱਢੇ ਜਾਣ ਤੋਂ ਮਗਰੋਂ ਯੂਨੀਵਰਸਿਟੀ ਵਿੱਚ ਖੁੱਲ੍ਹੇ ਅਸਮਾਨ ਹੇਠ ਤੇ ਫਰਸ਼ ਉੱਤੇ ਹੀ ਡੇਰਾ ਲਾ ਲਿਆ। ਉਸਦੇ ਇੱਕ ਸਾਥੀ ਨੇ ਕਿਹਾ, ‘‘ਰੋਹਿਤ ਨੇ ਸਾਡੇ ਸਾਰਿਆਂ ਵਾਸਤੇ ਇੱਕ ਵੱਡੀ ਲੜਾਈ ਲੜੀ ਪ੍ਰੰਤੂ ਇਹ ਇੱਕ ਅਮੁੱਕ ਲੜਾਈ ਬਣਨੀ ਸ਼ੁਰੂ ਹੋ ਗਈ ਸੀ। ਜਦੋਂ 5 ਦਲਿਤ ਖੋਜੀ ਵਿਦਵਾਨ ਸ਼ਾਪਿੰਗ ਕੰਪਲੈਕਸ ਵਿੱਚ ਖੁੱਲ੍ਹੇ ਅਸਮਾਨ ਵਿੱਚ ਸੌਂ ਰਹੇ ਸਨ, ਵੀ. ਸੀ. ਨੇ ਕੋਲ ਆਉਣ ਦੀ ਵੀ ਲੋੜ ਨਹੀਂ ਸਮਝੀ। ਵੀ. ਸੀ. ਨਾਲ ਗੱਲ ਕਰਨ ਵਾਸਤੇ, ਸਾਨੂੰ 3 ਜਨਵਰੀ ਨੂੰ ਯੂਨੀਵਰਸਿਟੀ ਦੀ ਪ੍ਰਬੰਧਕ ਇਮਾਰਤ ਦਾ ਘਿਰਾਓ ਕਰਨਾ ਪਿਆ। ਅੰਤ ਨੂੰ 17 ਜਨਵਰੀ ਨੂੰ ਉਸਨੇ ਆਪਣੇ ਇੱਕ ਸਾਥੀ ਦੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ।’’
ਜਿਵੇਂ ਪਹਿਲਾਂ ਜ਼ਿਕਰ ਆਇਆ ਹੈ ਜੂਨ 2015 ਵਿੱਚ ਉਸਦੀ ਪੀ. ਐਚ. ਡੀ. ਦਾ ਪਹਿਲਾ ਸਾਲ ਖ਼ਤਮ ਹੋਇਆ ਹੀ ਸੀ ਕਿ ਉਸਦੇ ਖਿਲਾਫ਼ ਸ਼ੁਰੂ ਹੋਈਆਂ ਤਿੰਨ ਜਾਂਚ-ਪੜਤਾਲਾਂ ਨੇ ਉਸਨੂੰ ਉਲਝਾ ਲਿਆ। ਨਾ ਹੀ ਉਹ ਆਪਣੇ ਖੋਜ ਦੇ ਕੰਮ ਵਿੱਚ ਖੁੱਭ ਸਕਿਆ ਅਤੇ ਨਾ ਹੀ ਸਿਆਸੀ ਸਰਗਰਮੀ ਵਿੱਚ। ਇਹ ਹਾਲਤ ਉਦੋਂ ਸੀ ਜਦੋਂ ਉਹ (ਉਸਦੀ ਖੁਦਕੁਸ਼ੀ ਨੋਟ ਅਨੁਸਾਰ) ਉਸ ਧੱਕੇ-ਵਿਤਕਰੇ ਤੇ ਜਾਬਰ ਸਮਾਜ ਸਦਕਾ ‘‘ਆਪਣੀ ਆਤਮਾ ਅਤੇ ਦੇਹ ਵਿਚਲੀ ਖਾਈ ਨੂੰ ਵਧਦਾ ਹੋਇਆ ਮਹਿਸੂਸ ਕਰ ਰਿਹਾ’’ ਸੀ। ਅਜਿਹੇ ਸਮਾਜ ਵਿੱਚ ਉਸਦਾ ਦਮ ਘੁੱਟ ਰਿਹਾ ਸੀ ਜਿਸ ਵਿੱਚ ‘‘ਇੱਕ ਆਦਮੀ ਦੀ ਕੀਮਤ ਉਸ ਦੀ ਮੌਕੇ ਦੀ ਪਛਾਣ ਅਤੇ ਨਜ਼ਦੀਕੀ ਸੰਭਾਵਨਾ ਤੱਕ ਸੀਮਤ ਕਰ ਦਿੱਤੀ ਗਈ ਹੈ, ਇੱਕ ਵੋਟ ਤੱਕ। ਆਦਮੀ ਇੱਕ ਅੰਕੜਾ ਬਣ ਕੇ ਰਹਿ ਗਿਆ ਹੈ। ਇੱਕ ਵਸਤੂ ਮਾਤਰ। ਕਦੇ ਵੀ ਇੱਕ ਆਦਮੀ ਨੂੰ ਉਸਦੇ ਦਿਮਾਗ ਅਨੁਸਾਰ ਨਹੀਂ ਅੰਗਿਆ ਗਿਆ।’’ ਉਸਨੂੰ ਲੱਗਦਾ ਸੀ ਕਿ ‘‘ਮੇਰੇ ਵਰਗੇ ਲੋਕਾਂ ਵਾਸਤੇ ਜੀਵਨ ਇੱਕ ਸਰਾਪ ਹੀ ਰਿਹਾ। ਮੇਰਾ ਜਨਮ ਇੱਕ ਦੁਰਘਟਨਾ ਸੀ’’ ਅਜਿਹੀ ਹਾਲਤ ਵਿੱਚ ਉਸਨੂੰ ਮਹਿਸੂਸ ਹੁੰਦਾ ਸੀ ਕਿ ‘‘ਮੈਂ ਬੱਸ ਖਾਲੀ ਹਾਂ’’।
ਇੱਕ ਜ਼ਹੀਨ ਅਤੇ ਬੁੱਧੀਮਾਨ ਦਲਿਤ ਨੌਜਵਾਨ ਵਾਸਤੇ ਦਮ-ਘੋਟੂ ਹਾਲਤਾਂ ਸਦਕਾ ਅਤੇ ਆਪਣੀ ਅਤਿ-ਸੰਵੇਦਨਸ਼ੀਲਤਾ ਸਦਕਾ ਭਾਵੇਂ ਰੋਹਿਤ ਇਸ ਧੱਕੇ, ਦਾਬੇ ਤੇ ਵਿਤਕਰੇ ਭਰੇ ਸਮਾਜ ਵਿਰੁੱਧ ਆਪਣੇ ਘੋਲ ਨੂੰ ਵਿੱਚੇ ਛੱਡ ਕੇ ਤੁਰ ਗਿਆ ਪਰ ਉਹ ਮਰ ਕੇ ਵੀ ਹਿੰਦੂਵਾਦੀ ਫਾਸ਼ੀ ਤਾਕਤਾਂ ਨੂੰ ਇੱਕ ਤਕੜਾ ਝਟਕਾ ਦੇ ਕੇ ਗਿਆ ਹੈ। ਉਸਦੀ ਖੁਦਕੁਸ਼ੀ ਨੇ ਇਹਨਾਂ ਤਾਕਤਾਂ ਦੇ ਦਲਿਤ-ਵਿਰੋਧੀ ਚਿਹਰੇ ਨੂੰ ਇੱਕ ਵਾਰੀ ਫੇਰ ਨੰਗਾ ਕੀਤਾ ਹੈ।
ਬੀ. ਜੇ. ਪੀ. ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੇ ਸਮਾਜਕ ਆਧਾਰ ਨੂੰ ਚੌੜੇਰਾ ਕਰਨ ਲਈ ਇਸ ਵਿੱਚ ਦਲਿਤਾਂ ਅਤੇ ਦੂਜੀਆਂ ਪਛੜੀਆਂ ਸ਼੍ਰੇਣੀਆਂ ਨੂੰ ਜਜ਼ਬ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ। ਉਹਨਾਂ ਕੋਸ਼ਿਸ਼ਾਂ ਨੂੰ ਇੱਕ ਹੱਦ ਤੱਕ ਖਾਰਜ ਕਰਨ ਵਾਲੀ ਰੋਹਿਤ ਦੀ ਖੁਦਕੁਸ਼ੀ ਦੀ ਘਟਨਾ ਬੀ. ਜੇ. ਪੀ. ਵਾਸਤੇ ਇੱਕ ਮੁਸ਼ਕਲ ਸਿਆਸੀ ਸਮੱਸਿਆ ਬਣ ਗਈ ਹੈ। ਇਸ ਨੂੰ ਡਰ ਹੈ ਕਿ ਪੰਜਾਬ ਅਤੇ ਯੂ. ਪੀ. ਵਿੱਚ ਆ ਰਹੀਆਂ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਜਿੱਤ ਦੀ ਸੰਭਾਵਨਾ ਉੱਤੇ ਰੋਹਿਤ ਦੀ ਖੁਦਕੁਸ਼ੀ ਦਾ ਨਾਂਹ-ਪੱਖੀ ਅਸਰ ਪੈ ਸਕਦਾ ਹੈ।
ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ‘‘ਇਹਨਾਂ ਦੋਹੇਂ ਸੂਬਿਆਂ ਵਿੱਚ ਦਲਿਤ ਵੋਟ ਨਿਰਣਾਇਕ ਹੈ। ਪਿਛਲੀਆਂ ਆਮ ਚੋਣਾਂ ਵਿੱਚ ਯੂ. ਪੀ. ਵਿੱਚ ਦਲਿਤਾਂ ਨੇ ਬੀ. ਜੇ. ਪੀ. ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਸਨ। ਸਾਨੂੰ ਡਰ ਹੈ ਕਿ ਖੁਦਕੁਸ਼ੀ ਦੀ ਇਹ ਘਟਨਾ ਇਸ ਸਭ ਕਾਸੇ ਦਾ ਖਾਤਮਾ ਕਰ ਦੇਵੇਗੀ।’’
ਬੀ. ਜੇ. ਪੀ. ਦੀਆਂ ਇਹਨਾਂ ਵੋਟ ਗਿਣਤੀਆਂ-ਮਿਣਤੀਆਂ ਤੋਂ ਕਿਤੇ ਵੱਧ ਮਹੱਤਵਪੂਰਨ ਸੁਆਲ ਤਾਂ ਇਹ ਹੈ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਚੇਤੰਨ ਅਤੇ ਸਮਾਜਕ ਸਰਗਰਮੀਏ ਵਿਦਿਆਰਥੀ ਹਿੰਦੂਵਾਦੀ ਤਾਕਤਾਂ ਦੀ ਅੱਖ ਦਾ ਰੋੜ ਕਿਉਂ ਬਣੇ? ਇਹਨਾਂ ਵਿਦਿਆਰਥੀਆਂ ਦੀਆਂ ਸਰਗਰਮੀਆਂ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਕਿਉਂ ‘‘ਜਾਤੀਵਾਦੀ, ਅਤਿਵਾਦੀ ਅਤੇ ਕੌਮ-ਵਿਰੋਧੀ ਸਿਆਸਤ ਦਾ ਅੱਡਾ’’ ਨਜ਼ਰ ਆਉਣ ਲੱਗੀ?

‘ਦਲਿਤ ਚੇਤਨਾ’ ਹਿੰਦੂਵਾਦੀਆਂ ਦੀ ਅੱਖ ਦਾ ਰੋੜ
ਦਲਿਤ ਭਾਈਚਾਰੇ ਨੂੰ ਉਹਨਾਂ ਦੀ ਨੀਵੀਂ ਸਮਝੀ ਜਾਂਦੀ ਸਮਾਜਕ ਹੈਸੀਅਤ ਅਤੇ ਇਸ ਸਦਕਾ ਹੋ ਰਹੇ ਧੱਕੇ-ਵਿਤਕਰੇ ਦਾ ਅਹਿਸਾਸ ਕਰਵਾਉਣ ਦਾ ਕੰਮ ਖੁਦ ਹਾਕਮ ਜਮਾਤੀ ਪਾਰਟੀਆਂ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ। ਇਹ ਇਸ ਕਰਕੇ ਨਹੀਂ ਸੀ ਕਿ ਇਹ ਪਾਰਟੀਆਂ ਮਨੋਂ ਇਸ ਭਾਈਚਾਰੇ ਦੀਆਂ ਹਮਾਇਤੀ ਹਨ ਅਤੇ ਇਸ ਦੇ ਹਿਤਾਂ ਦੀ ਰਾਖੀ ਤੇ ਵਧਾਰਾ ਕਰਨਾ ਚਾਹੁੰਦੀਆਂ ਹਨ। ਸਗੋਂ ਇਸ ਤੋਂ ਐਨ ਉਲਟ ਇਹ ਆਪਣੇ ਵੋਟ ਹਥਕੰਡਿਆਂ ਦੀ ਸਿਆਸਤ ਸਦਕਾ ਇਸ ਭਾਈਚਾਰੇ ਦੇ ਇਸ ਅਹਿਸਾਸ ਨੂੰ ਵਰਤਣਾ ਤੇ ਵਧਾਉਣਾ ਚਾਹੁੰਦੀਆਂ ਸਨ। ਪਰ ਪਿਛਲੇ ਇੱਕ ਅਰਸੇ ਦੌਰਾਨ ‘‘ਦਲਿਤ ਚੇਤਨਾ’’ ਦਾ ਇਹ ਵਰਤਾਰਾ ਆਪਣੀ ਇੱਕ ਆਜ਼ਾਦ ਹੈਸੀਅਤ ਅਖ਼ਤਿਆਰ ਕਰ ਗਿਆ ਹੈ। ਇਹਨਾਂ ਸਿਆਸੀ ਪਾਰਟੀਆਂ ਦੀ ਇੱਛਾ ਤੋਂ ਆਜ਼ਾਦ, ਦਲਿਤ ਸਿਆਸੀ ਆਗੂਆਂ ਨੇ ਆਪਣੀ ਪੁੱਗਤ ਬਣਾਉਣੀ ਅਤੇ ਵਧਾਉਣੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਵਿਕਾਸ ਨਾਲ ਕਮਿਊਨਿਸਟ ਇਨਕਲਾਬੀ ਅਤੇ ਹੋਰਨਾਂ ਲੋਕ-ਪੱਖੀ ਸ਼ਕਤੀਆਂ ਸਾਹਮਣੇ ਇੱਕ ਮਹੱਤਵਪੂਰਨ ਲੋੜ ਉੱਭਰਦੀ ਹੈ ਕਿ ਤੰਗ ਜਾਤੀਵਾਦੀ ਚੇਤਨਾ (ਦਲਿਤ ਚੇਤਨਾ) ਅਤੇ ਸਿਆਸਤ ਤੋਂ ਉੱਤੇ ਉੱਠਕੇ ਜਮਹੂਰੀ ਇਨਕਲਾਬੀ ਚੇਤਨਾ ਅਤੇ ਸਿਆਸਤ ਦੇ ਲੜ ਲੱਗਣ ਵਿੱਚ ਦਲਿਤ ਭਾਈਚਾਰੇ ਦੇ ਆਗੂਆਂ ਦੀ ਸਹਾਇਤਾ ਕੀਤੀ ਜਾਵੇ।
ਹੁਣ ਹੈਦਰਾਬਾਦ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਉੱਘੀਆਂ ਉੱਚ-ਵਿੱਦਿਅਕ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਵੱਲੋਂ ‘‘ਮੁਜ਼ੱਫਰਨਗਰ ਬਾਕੀ ਹੈ’’ ਵਰਗੀ ਫ਼ਿਲਮ ਦਿਖਾਉਣ ਦੀਆਂ ਕੋਸ਼ਿਸ਼ਾਂ ਅਤੇ ਅਫ਼ਜ਼ਲ ਗੁਰੂ ਅਤੇ ਯਾਕੂਬ ਮੈਮਨ ਦੀ ਫਾਂਸੀ ਦਾ ਸ਼ਰ੍ਹੇਆਮ ਵਿਰੋਧ ਪ੍ਰਗਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ਾਂ ਤੱਤ ਰੂਪ ਵਿੱਚ ਤੰਗ ਜਾਤੀਵਾਦੀ ਸਿਆਸਤ ਤੋਂ ਉੱਤੇ ਉੱਠਕੇ, ਦਲਿਤ ਭਾਈਚਾਰੇ, ਮੁਸਲਿਮ ਧਾਰਮਕ ਘੱਟ ਗਿਣਤੀ ਅਤੇ ਸਵੈ-ਨਿਰਨੇ ਦੇ ਹੱਕ ਖਾਤਰ ਲੜ ਰਹੇ ਕਸ਼ਮੀਰੀ ਲੋਕਾਂ, ਵਿਚਕਾਰ ਸਾਂਝਾ ਮੋਰਚਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਵਧਾਰਾ ਹੈ। ਇਹ ਕੋਸ਼ਿਸ਼ਾਂ, ਤੱਤ ਰੂਪ ਵਿੱਚ, ਤੰਗ ਜਾਤੀਵਾਦੀ ਚੇਤਨਾ ਅਤੇ ਸਿਆਸਤ ਤੋਂ ਉੱਤੇ ਉੱਠਕੇ, ਲੋਕ-ਜਮਹੂਰੀ ਚੇਤਨਾ ਅਤੇ ਲੋਕ-ਪੱਖੀ ਸਿਆਸਤ ਦੀ ਦਿਸ਼ਾ ਵਿੱਚ ਇੱਕ ਕਦਮ ਵਧਾਰਾ ਹੈ। ਇਸ ਤਰ੍ਹਾਂ ਦਲਿਤ ਭਾਈਚਾਰੇ ਦੀ ਕਰੀਮ, ਚੋਟੀ ਦੇ ਨੌਜਵਾਨ ਬੱਧੀਮਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਕਦਮ ਵਧਾਰਾ ਇਨਕਲਾਬੀ ਜਮਹੂਰੀ ਤਾਕਤਾਂ ਵਾਸਤੇ ਇੱਕ ਉਤਸ਼ਾਹਜਨਕ ਅਤੇ ਸੁਲੱਖਣਾ ਘਟਨਾ ਵਿਕਾਸ ਹੈ।
ਐਨ ਏਸੇ ਗੱਲ ਕਰਕੇ ਇਹ ਘਟਨਾ ਵਿਕਾਸ ਹਿੰਦੂਵਾਦੀ ਤਾਕਤਾਂ ਲਈ ਇੱਕ ਵੱਡੀ ਚਿੰਤਾ ਦਾ ਮਾਮਲਾ ਹੈ। ਇਹ ਤਾਕਤਾਂ ਦਲਿਤ ਭਾਈਚਾਰੇ ਨੂੰ ਆਪਣੀ ਹਿੰਦੂਵਾਦੀ ਸਮਾਜਕ ਧਾਰਾ ਵਿੱਚ ਜਜ਼ਬ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ‘ਦਲਿਤ ਚੇਤਨਾ’ ਅਤੇ ਜਾਤੀਵਾਦੀ ਸਿਆਸਤ ਨੂੰ ਹਿੰਦੂਵਾਦੀ ਵਿਚਾਰਧਾਰਾ ਅਤੇ ਸਿਆਸਤ ਵਿੱਚ ਜਜ਼ਬ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ਦੂਜੇ ਪਾਸੇ ਮੁਸਲਿਮ ਧਾਰਮਕ ਘੱਟ ਗਿਣਤੀ ਨੂੰ ਅਤੇ ਸਵੈ-ਨਿਰਣੇ ਦਾ ਹੱਕ ਮੰਗਦੇ ਕਸ਼ਮੀਰੀ ਲੋਕਾਂ ਨੂੰ ਭਾਰਤ ਦੀ ਸਮੁੱਚੀ ਜਨਤਾ ਵਿੱਚੋਂ ਨਿਖੇੜ ਕੇ ਦਬਾਉਣ ਤੇ ਕੁਚਲਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ਦਲਿਤ ਵਿਦਿਆਰਥੀਆਂ ਵੱਲੋਂ, ਦਲਿਤ ਭਾਈਚਾਰੇ, ਮੁਸਲਿਮ ਧਾਰਮਕ ਘੱਟ-ਗਿਣਤੀ ਅਤੇ ਸਵੈ-ਨਿਰਨੇ ਦਾ ਹੱਕ ਮੰਗਦੇ ਕਸ਼ਮੀਰੀ ਲੋਕਾਂ ਦਾ ਗੱਠਜੋੜ ਕਰਨ ਦਾ ਰੁਝਾਨ ਹਿੰਦੂਵਾਦੀ ਤਾਕਤਾਂ ਦੀ ਵਿਚਾਰਧਾਰਕ-ਸਿਆਸੀ ਸਕੀਮ ਲਈ ਇੱਕ ਵੱਡੇ ਖਤਰੇ ਦਾ ਸੰਕੇਤ ਹੈ।

No comments:
Post a Comment