Friday, July 22, 2011

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)


ਇਜ਼ਰਾਈਲੀ ਦਹਿਸ਼ਤਗਰਦੀਫਲਸਤੀਨੀਆਂ 'ਤੇ ਹਮਲੇ

ਡਾ. ਜਗਮੋਹਨ ਸਿੰਘ


15 ਮਈ ਦਾ ਦਿਨ ਫਲਸਤੀਨੀ ਲੋਕਾਂ ਲਈ ਇੱਕ ਮਨਹੂਸ ਦਿਨ ਹੈ। ਸੰਨ 1948 ਵਿੱਚ ਇਸ ਦਿਨ ਯੂ.ਐਨ.. ਦੇ ਇੱਕ ਫੈਸਲੇ ਅਨੁਸਾਰ ਲੱਖਾਂ ਫਲਸਤੀਨੀ ਲੋਕਾਂ ਨੂੰ ਉਹਨਾਂ ਦੇ ਵਸਦੇ-ਰਸਦੇ ਘਰਾਂ ਤੋਂ ਜਬਰਦਸਤੀ ਉਜਾੜ ਕੇ ਇਜ਼ਰਾਈਲ ਦੀ ਜ਼ਿਓਨਵਾਦੀ ਸਟੇਟ ਕਾਇਮ ਕੀਤੀ ਗਈ ਸੀ, ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਗਈਆਂ ਸਨ। ਦੂਜੀ ਸੰਸਾਰ ਜੰਗ 'ਚੋਂ ਜੇਤੂ ਹੋ ਕੇ ਨਿੱਕਲੇ ਅਮਰੀਕੀ ਸਾਮਰਾਜੀ ਗੁੱਟ ਨੇ ਦੁਨੀਆਂ ਦੇ ਨਕਸ਼ੇ ਤੋਂ ਫਲਸਤੀਨ ਦੇਸ਼ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਤੋਂ ਲੈ ਕੇ ਗਾਜ਼ਾ ਪੱਟੀ ਤੇ ਪੱਛਮੀ ਤੱਟ 'ਤੇ ਵਸੇ, ਅਤੇ ਲਿਬਨਾਨ, ਸੀਰੀਆ, ਜਾਰਡਨ ਆਦਿ ਅਨੇਕਾਂ ਮੁਲਕਾਂ ਵਿੱਚ ਸ਼ਰਨਾਰਥੀਆਂ ਵਜੋਂ ਰਹਿ ਰਹੇ ਫਲਸਤੀਨੀ ਲੋਕ 15 ਮਈ ਦੇ ਦਿਨ ਨੂੰ ਨਾਕਬਾ (ਪਰਲੌ) ਦੇ ਦਿਨ ਵਜੋਂ ਯਾਦ ਕਰਦੇ ਹਨ।


ਇਸ ਸਾਲ 15 ਮਈ ਨੂੰ ਗਾਜ਼ਾਪੱਟੀ ਅਤੇ ਪੱਛਮੀ ਤੱਟ ਵਿੱਚ ਦਹਿ-ਹਜਾਰਾਂ ਦੀ ਗਿਣਤੀ ਵਿਚ ਆਪਣੇ ਘ੍ਰਾਂ ਦੀਆਂ ਚਾਬੀਆਂ ਲੈ ਕੇ ਸੜਕਾਂ 'ਤੇ ਆਏ। ਇਜ਼ਰਾਈਲੀ ਫੌਜ ਨੇ ਅਨੇਕਾਂ ਥਾਵਾਂ 'ਤੇ ਮੁਜਾਹਰਾਕਾਰੀਆਂ 'ਤੇ ਹਮਲੇ ਕੀਤੇ ਅਤੇ ਗੋਲੀਆਂ ਵਰ੍ਹਾਈਆਂ। ਸਿੱਟੇ ਵਜੋਂ ਲੱਗਭੱਗ 60 ਮੁਜਾਹਰਾਕਾਰੀ ਜਖ਼ਮੀ ਹੋਏ। ਇਜ਼ਰਾਈਲੀ ਫੌਜ ਵੱਲੋਂ ਥਾਂ ਥਾਂ ਕੀਤੀਆਂ ਨਾਕਾਬੰਦੀਆਂ ਦੇ ਬਾਵਜੂਦ ਲੋਕਾਂ ਨੇ ਇਜ਼ਰਾਈਲੀ ਬਾਰਡਰ ਤੱਕ ਮਾਰਚ ਕੀਤਾ। ਸੀਰੀਆ ਅਤੇ ਲਿਬਨਾਨ ਵਿੱਚ ਵੀ ਫਲਸਤੀਨੀ ਜਨਤਾ ਦੇ ੱਜਿਹੇ ਇਕੱਠਾਂ 'ਤੇ ਇਜ਼ਰਾਈਲੀ ਫੌਜਾਂ ਵੱਲੋਂ ਹਮਲੇ ਕੀਤੇ ਗਏ। ਹੱਥਾਂ ਵਿੱਚ ਝੰਡੇ ਅਤੇ ਬੈਨਰ ਫੜ ਕੇ ਉਹਨਾਂ ਨੇ ਆਪਣੀ ਮਾਤਭੂਮੀ ਦੀ ਮੰਗ ਕਰਦੇ ਨਾਹਰੇ ਲਗਾਏ ਅਤੇ ਫਲਸਤੀਨੀ ਲੋਕਾਂ ਦੀ ਏਕਤਾ ਨੂੰ ਮਜਬੂਤ ਕਰਦੇ ਹੋਏ, ਆਪਣੀ ਮਾਤ-ਭੂਮੀ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਨੂੰ ਅੱਗੇ ਵਧਾਉਣ ਦੇ ਪ੍ਰਣ ਦੁਹਰਾਏ। 
ਮਿਸਰ ' ਇਜ਼ਰਾਈਲ ਖਿਲਾਫ ਵਧਦਾ ਰੋਹ


ਇਸ ਸਾਲ ਜਨਵਰੀ ਮਹੀਨੇ ਉੱਠਿਆ ਮਿਸਰ ਦੇ ਲੋਕਾਂ ਦਾ ਉਭਾਰ, ਜਿਸਦੇ ਸਿੱਟੇ ਵਜੋਂ ਰਾਸ਼ਟਰਪਤੀ ਹੋਸਨੀ ਮੁਰਾਬਕ ਨੂੰ ਗੱਦੀ ਛੱਡ ਕੇ ਲਾਂਭੇ ਹੋਣਾ ਪਿਆ ਸੀ (ਦੇਖੋ ਸੁਰਖ਼ ਰੇਖਾ ਮਾਰਚ-ਅਪਰੈਲ ਅੰਕ) ਅਜੇ ਵੀ ਸ਼ਾਂਤ ਨਹੀਂ ਹੌਇਆ। ਦੇਸ਼ ਵਿੱਚ ਚੋਣਾਂ ਕਨਵਾਉਣ ਵਰਗੀਆਂ ਹੋਰਨਾਂ ਮੰਗਾਂ ਤੋਂ ਇਲਾਵਾ, ਉਦੋਂ ਤੋਂ ਹੀ ਮਿਸਰ ਦੇ ਲੋਕ ਜ਼ੋਰ ਨਾਲ ਇਹ ਮੰਗ ਕਰ ਰਹੇ ਹਨ ਕਿ ਇਜ਼ਰਾਈਲ ਨਾਲੋਂ ਸਬੰਧ ਤੋੜੇ ਜਾਣ। 


ਮਿਸਰ ਦੀ ਰਾਸ਼ਟਰਪਤੀ ਅਨਵਰ ਸੱਦਾਤ ਦੀ ਅਗਵਾਈ ਵਾਲੀ ਸਰਕਾਰ ਨੇ 1978 ਵਿੱਚ ਕੈਂਪ ਡੈਵਿਡ ਸ਼ਾਂਤੀ ਸਮਝੌਤੇ ਰਾਹੀਂ ਮਿਸਰ ਅਤੇ ਸਮੁੱਚੇ ਅਰਬ ਜਗਤ ਦੀ ਰਜ਼ਾ ਦੇ ਖਿਲਾਫ ਜਾ ਕੇ ਫਲਸਤੀਨੀ ਲੋਕਾਂ ਦੀ ਆਪਣੀ ਮਾਤ-ਭੂਮੀ ਦੀ ਪਰਾਪਤੀ ਲਈ ਹੱਕੀ ਲਹਿਰ ਨਾਲ ਗਦਾਰੀ ਕੀਤੀ ਸੀ। ਰਾਸ਼ਟਰਪਤੀ ਸੱਦਾਤ ਨੂੰ ਆਪਣੀ ਜਾਨ ਤੋਂ ਹੱਥ ਦੋਣ ਰਾਹੀਂ ਇਸ ਗਦਾਰੀ ਦੀ ਸਜ਼ਾ ਭੁਗਤਣੀ ਪਈ ਸੀ। ਉਸ ਤੋਂ ਮਗਰੋਂ ਹੀ ਮੁਬਾਰਕ ਗੱਦੀ 'ਤੇ ਆਇਆ ਸੀ। ਪਰ ਉਹ ਵੀ ਸੱਦਾਤ ਦੇ ਰਾਹ 'ਤੇ ਹੀ ਅੱਗੇ ਵਧਦਾ ਰਿਹਾ। ਮਿਸਰ ਇਜ਼ਰਾਈਲ ਦਾ ਗੁਆਂਢੀ ਅਤੇ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਅਰਬ ਦੇਸ਼ ਹੋਣ ਕਰਕੇ, ਇਸ ਸ਼ਾਂਤੀ ਸਮਝੌਤੇ ਰਾਹੀਂ ਪੈਦਾ ਹੋਈ ਹਾਲਤ ਨੇ ਫਲਸਤੀਨੀ ਲੋਕਾਂ ਦੀ ਲਹਿਰ ਨੂੰ ਕਾਫੀ ਸੱਟ ਮਾਰੀ ਹੈ। ਮਿਸਰ ਦੇ ਲੋਕਾਂ ਦੀ ਇਸ ਸ਼ਾਂਤੀ ਸਮਝੌਤੇ ਨੂੰ ਰੱਦ ਕਰਕੇ ਇਜ਼ਰਾਈਲ ਨਾਲੋਂ ਸਬੰਧ ਤੋੜਨ ਦੀ ਚਿਰ ਸਥਾਈ ਮੰਗ ਮੌਜੂਦਾ ਉਭਾਰ ਦੌਰਾਨ ਜ਼ੋਰ ਨਾਲ ਉੱਭਰੀ ਹੈ। ਲੋਕ ਫਲਸਤੀਨ ਨਾਲ ਲੱਗਦੀ 25 ਮੀਲ ਲੰਮੀ ਸੀਲ ਕੀਤੀ ਸਰਹੱਦ ਨੂੰ ਖੋਲ੍ਹਣ ਅਤੇ ਇਜ਼ਰਾਈਲ ਵੱਲੋਂ ਕੀਤੀ ਗਾਜ਼ਾ ਪੱੱਟੀ ਦੀ ਨਾਕਾਬੰਦੀ ਖੋਲ੍ਹਣ ਦੀ ਮੰਗ ਕਰ ਰਹੇ ਹਨ। 


ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਲੋਕ ਇਜ਼ਰਾਈਲ ਦੁਤਾਵਾਸ ਅੱਗੇ ਲਗਾਤਾਰ ਰੋਸ ਮੁਜਾਹਰੇ ਕਰ ਰਹੇ ਹਨ। 15 ਮਈ ਨੂੰ ਫਲਸਤੀਨੀ ਲੋਕਾਂ ਦੇ ਕਾਜ਼ ਦੀ ਹਮਾਇਤ ਵਿੱਚ ਬਣੀ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਗਾਜ਼ਾ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ 'ਤੇ ਫੌਜੀ ਕੌਂਸਲ ਨੇ ਬੰਦਸ਼ ਲਗਾ ਦਿੱਤੀ। 


ਮਿਸਰ ਦੇ ਲੋਕ ਮਹਿਸੂਸ ਕਰਦੇ ਹਨ ਕਿ ''ਉਹਨਾਂ ਮੁਬਾਰਕ ਨੂੰ ਲਾਹਿਆ ਸੀ, ਪਰ ਇੱਕ ਫੀਲਡ ਮਾਰਸ਼ਲ ਉਸਦੀ ਦੀ ਥਾਂ ਚੜ੍ਹ ਆਇਆ ਹੈ।'' ਮਜ਼ਦੂਰ ਜਮਾਤ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਵਿੱਚ ਰੋਹ ਵਧ ਰਿਹਾ ਹੈ। ਉਹ ਆਰਜੀ ਸਰਕਾਰ ਦੇ ਜਾਬਰ ਤੇ ਧੱਕੜ ਕਦਮਾਂ ਮੂਹਰੇ ਗੋਡੇ ਟੇਕਣ ਨੂੰ ਤਿਆਰ ਨਹੀਂ ਹਨ। ਜੂਨ-ਜੁਲਾਈ ਦੇ ਇਹਨਾਂ ਦਿਨਾਂ ਵਿੱਚ ਰਾਜਧਾਨੀ ਕਹਿਰਾ ਦੇ ਤਹਿਰੀਰ ਚੌਕ ਸਮੇਤ ਮਿਸਰ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਦਹਿ ਹੜਾਰਾਂ ਲੋਕਾਂ ਦੇ ਵੱਡੇ ਵੱਡੇ ਮੁਜਾਹਰੇ ਹੋਏ ਹਨ। ਉਹ ਆਪਣੀ ਹੋਣੀ ਨੂੰ ਆਪਣੇ ਹੱਥ ਲੈਣਾ ਚਾਹੁੰਦੇ ਹਨ ਅਤੇ ''ਤਬਦੀਲੀ, ਆਜ਼ਾਦੀ ਅਤੇ ਸਮਾਜਿਕ ਇਨਸਾਫ'' ਦੀ ਮੰਗ ਕਰਦੇ ਨਾਹਰੇ ਲਗਾ ਰਹੇ ਹਨ। 


ਪਿਛਲੇ ਦਿਨਾਂ ਵਿੱਚ, ਫਲਸਤੀਨ ਦੇ ਦੋ ਗੁੱਟਾਂ- ਹਮਸ ਅਤੇ ਫੱਤਾ ਵਿਚਕਾਰ ਹੋਇਆ ਸਮਝੌਤਾ ਇਜ਼ਰਾਈਲ ਨਹੀਂ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਫਲਸਤੀਨੀ ਲੋਕਾਂ ਦੇ ਕਾਜ਼ ਲਈ ਤਕੜੀ ਹਮਾਇਤ ਬਣਨ ਵਾਲੇ ਮਿਸਰ ਨੂੰ ਨਾ ਇਜ਼ਰਾਈਲ, ਨਾ ਅਮਰੀਕਾ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੇ। ਪਰ ਮਿਸਰ ਵਿੱਚ ਲੋਕ ਉਭਾਰ ਸ਼ਾਂਤ ਹੋਣ ਨੂੰ ਨਹੀਂ ਰਿਹਾ। ਕੈਂਪ ਡੈਵਿਡ ਸਮਝੌਤੇ ਨੂੰ ਕਾਇਮ ਰੱਖਣ ਅਤੇ ਫਲਸਤੀਨੀ ਲੋਕਾਂ ਦੇ ਕਾਜ਼ ਨਾਲ ਅਰਬ ਲੋਕਾਂ ਦੀ ਵਧ ਰਹੀ ਯਕਯਹਿਤੀ ਨੂੰ ਜੂੜ ਪਾ ਕੇ ਰੱਖਣ ਦੇ ਮਕਸਦ ਨਾਲ ਅਮਰੀਕਾ ਅਤੇ ਇਜ਼ਰਾਈਲ- ਦੋਹਾਂ ਦੀ ਹੀ ਦਿਲਚਸਪੀ ਇਸ ਗੱਲ ਵਿੱਚ ਹੈ ਕਿ 'ਸਮਾਜਿਕ ਸ਼ਾਂਤੀ' ਤੇ ਭਰੋਸੇਮੰਦ ਸ਼ਾਸਕ ਮਿਲਣ ਤੱਕ ਮਿਸਰ ਅੰਦਰ ਚੋਣਾਂ ਕਰਵਾਉਣ ਤੋਂ ਟਾਲਾ ਹੀ ਵੱਟਿਆ ਜਾਵੇ 

No comments:

Post a Comment