Friday, July 22, 2011

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)



ਉਹ ਕਹਿੰਦੇ ਹਨ :
ਆਈ.ਐਮ.ਐਫ. ਦਫ਼ਾ ਹੋਵੇ!


ਕੁੱਝ ਵਾਰ, 24x7 ਖਬਰਾਂ ਦੇ ਮੁੱਦੇ ਦੀ ਚੀਖਵੀਂ ਬਕ ਬਕ ਦਾ ਸਭ ਤੋਂ ਵੱਧ ਪ੍ਰਗਟਾਊ ਪੱਖ ਚੁੱਪ ਹੁੰਦਾ ਹੈ। ਅਕਸਰ ਹੀ, ਸਭ ਤੋਂ ਅਹਿਮ ਤੱਥ ਬੇਜ਼ਿਕਰੇ ਅਤੇ ਬਿਨਾ-ਵਿਚਾਰੇ, ਰੌਲੇ-ਰੱਪੇ ਹੇਠ ਦਬੇ ਰਹਿ ਜਾਂਦੇ ਹਨ।



ਸੋ, ਇਹ ਤੱਥ ਕਿ ਡੌਮੀਨਿੱਕ ਸਟਰੌਸ ਕਾਨ੍ਹ, ਅੰਤਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ.) ਦਾ ਸਾਬਕਾ ਮੁੱਖੀ ਨਿਊਯਾਰਕ ਹੋਟਲ ਦੇ ਕਮਰੇ ' ਇੱਕ ਨੌਕਰਾਣੀ ਦੇ ਬਲਾਤਕਾਰ ਦੀ ਪੇਸ਼ੀ ਭੁਗਤ ਰਿਹਾ ਹੈ, ਇਹ ਇੱਕ ਵੱਡੀ ਖਬਰ ਹੈ। ਪਰ ਇਸ ਗੱਲ ਦੀ ਕਲਪਨਾ ਕਰੋ ਕਿ ਕੋਈ ਉੱਭਰਵੀਂ ਸਖਸ਼ੀਅਤ, ਨੌਕਰਾਣੀ ਦੇ ਬਲਾਤਕਾਰ ਦੀ ਦੋਸ਼ੀ ਨਾ ਹੋਵੇ, ਪਰ ਉਹ ਉਸਨੂੰ ਉਸਦੇ ਬੱਚਿਆਂ, ਮਾਪਿਆਂ ਨੂੰ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਭੁੱਖ ਨਾਲ ਮਾਰਨ ਦੀ ਦੋਸ਼ੀ ਹੋਵੇ। ਇਹੀ ਕੁੱਝ ਹੈ, ਜੋ ਆਈ.ਐਮ.ਐਫ. ਨੇ ਨੇੜਲੇ ਬੀਤੇ ਸਮੇਂ ਵਿੱਚ ਬੇਕਸੂਰ ਲੋਕਾਂ ਨਾਲ ਕੀਤਾ ਹੈ। ਜੇ ਅਸੀਂ ਇਸ ਦਾ ਹੁਲੀਆ ਮੁੱਢੋਂ-ਸੁੱਢੋਂ ਨਹੀਂ ਬਦਲਦੇ ਤਾਂ ਇਹੀ ਕੁੱਝ ਇਹ ਫੇਰ ਕਰੇਗਾ। ਪਰ ਇਹ ਸਵਾਲ ਤਾਂ ਚੁੱਪ ਥੱਲੇ ਹੀ ਦਬ ਗਿਆ। 



ਇਸ ਕਹਾਣੀ ਨੂੰ ਸਮਝਣ ਲਈ, ਤੁਹਾਨੂੰ ਆਈ.ਐਮ.ਐਫ. ਦੇ ਜਨਮ ਤੱਕ ਚਰਖੜੀ ਉਧੇੜਨੀ ਪਊ। ਦੂਜੀ ਸੰਸਾਰ ਜੰਗ ਵਿੱਚ ਜੇਤੂ ਹੋਣ ਵਾਲੇ ਦੇਸ਼ 1944 ਵਿੱਚ ਲੁੱਟ ਦੇ ਮਾਲ ਨੂੰ ਵੰਡਣ ਲਈ ਨਿਊ ਹੈਂਪਸ਼ਾਇਰ ਦੇ ਹੋਟਲ ਦੇ ਇੱਕ ਕਮਰੇ ' ਸਿਰ ਜੋੜ ਕੇ ਬੈਠੇ। ਵੱਡੇ ਬਰਤਾਨਵੀ ਅਰਥਸ਼ਾਸਤਰੀ ਜੇ.ਐਮ. ਕੇਨਜ਼ ਵਰਗਿਆਂ ਕੁਝ ਨੂੰ ਛੱਡ ਕੇ, ਸੰਧੀ ਕਰਨ ਵਾਲੇ ਇੱਕ ਗੱਲ ਲਈ ਦ੍ਰਿੜ੍ਹ ਸਨ। ਉਹ ਇੱਕ ਸੰਸਾਰ ਵਿੱਤੀ ਪ੍ਰਬੰਧ ਉਸਾਰਨਾ ਚਾਹੁੰਦੇ ਸਨ, ਜੋ Îਧਰਤੀ ਦੀ ਮੁਦਰਾ ਅਤੇ ਸਾਧਨਾਂ ਨੂੰ ਹਮੇਸ਼ਾਂ ਲਈ ਉਹਨਾਂ ਵੱਲ ਧੱਕਣ ਨੂੰ ਯਕੀਨੀ ਬਣਾਵੇ। ਉਹਨਾਂ ਨੇ ਇਸ ਮਨਸੂਬੇ ਨੂੰ ਪੂਰਾ ਕਰਨ ਲਈ ਸੰਸਥਾਵਾਂ ਦੀ ਇੱਕ ਲੜੀ ਕਾਇਮ ਕੀਤੀ ਅਤੇ ਇਸ ਤਰ੍ਹਾਂ ਆਈ.ਐਮ.ਐਫ. ਨੇ 'ਅਵਤਾਰ' ਧਾਰਿਆ। 



ਇਹ ਅਮੀਰਾਂ ਲਈ ਕੰਮ ਕਰਦਾ ਹੈ


ਆਈ.ਐਮ.ਐਫ. ਦਾ ਕਾਗਜ਼ਾਂ ' ਦਰਜ਼ ਕੀਤਾ ਹੋਇਆ ਕੰਮ ਸਰਲ ਅਤੇ  ਮਨਭਾਉਂਦਾ ਹੈ। ਇਸ ਦਾ ਇੱਕ ਕੰਮ ਨੂੰ ਯਕੀਨੀ ਬਣਾਉਣਾ ਮਿਥਿਆ ਹੋਇਆ ਹੈ ਕਿ ਗਰੀਬ ਮੁਲਕ ਕਰਜ਼ੇ ਦਾ ਸ਼ਿਕਾਰ ਨਾ ਹੋਣ ਅਤੇ ਜੇ ਉਹ ਹੁੰਦੇ ਹਨ ਤਾਂ ਇਹ ਉਹਨਾਂ ਨੂੰ ਉਧਾਰ ਅਤੇ ਆਰਥਿਕ ਨਿਪੁੰਨਤਾ ਰਾਹੀਂ ਕਰਜ਼ੇ 'ਚੋਂ ਬਾਹਰ ਕੱਢੇ। ਇਸ ਨੂੰ ਗਰੀਬ ਦੁਨੀਆਂ  ਦੇ ਸਭ ਤੋਂ ਵਧੀਆ ਦੋਸਤ ਅਤੇ ਰਾਖੇ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਪਰ ਇਸ ਲਫ਼ਾਜ਼ੀ ਤੋਂ ਅੱਗੇ, ਆਈ.ਐਮ.ਐਫ. ਨੂੰ ਕੁੱਝ ਅਮੀਰ ਮੁਲਕਾਂ ਦੇ, ਖਾਸ ਕਰਕੇ ਇਹਨਾਂ ਦੇ ਬੈਂਕ-ਮਾਲਕਾਂ ਅਤੇ ਵਿੱਤੀ ਸੱਟੇਬਾਜ਼ਾਂ ਦੇ ਗਲਬੇ ਹੇਠ ਰਹਿਣ ਨੂੰ ਧਿਆਨ ਵਿੱਚ ਰੱਖ ਕੇ ਸਿਰਜਿਆ ਗਿਆ ਸੀ। ਆਈ.ਐਮ.ਐਫ. ਆਪਣੇ ਹਰੇਕ ਕਦਮ 'ਤੇ ਇਹਨਾਂ ਦੇ ਹਿੱਤਾਂ ਲਈ ਕੰਮ ਕਰਦਾ ਹੈ। 



ਆਓ ਆਪਾਂ ਵੇਖੀਏ ਕਿ ਇਹ ਹਕੀਕਤ ਵਿੱਚ ਕਿਵੇਂ ਵਾਪਰਦਾ ਹੈ। 1990ਵਿਆਂ ਵਿੱਚ, ਦੱਖਣ-ਪੂਰਬੀ ਅਫਰੀਕਾ ਦਾ ਇੱਕ ਬਿੱਲੀ ਦੇ ਪੌਂਚੇ ਜਿੱਡਾ ਕੁ ਦੇਸ਼ ਮਲਾਵੀ ਤਿੱਖੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਇਸ ਤੋਂ ਪਹਿਲਾਂ ਏਡਜ਼ ਦੀ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕਿਆ ਸੀ ਅਤੇ ਭਿਆਨਕ ਤਾਨਾਸ਼ਾਹੀ ਹੰਢਾ ਰਿਹਾ ਸੀ। ਉਹਨਾਂ ਨੂੰ ਮੱਦਦ ਲਈ ਆਈ.ਐਮ.ਐਫ. ਅੱਗੇ ਹੱਥ ਅੱਡਣੇ ਪਏ। ਜੇ ਆਈ.ਐਮ.ਐਫ. ਆਪਣੇ ਕਾਗਜ਼ਾਂ ' ਦਰਜ ਰੋਲ ਅਨੁਸਾਰ ਚੱਲਿਆ ਹੁੰਦਾ ਤਾਂ ਇਸਨੇ ਉਸ ਮੁਲਕ ਨੂੰ ਉਧਾਰ ਦਿੱਤਾ ਹੁੰਦਾ ਅਤੇ ਵਿਕਾਸ ਕਰਨ ਲਈ ਉਸੇ ਤਰ੍ਹਾਂ ਅਗਵਾਈ-ਸੇਧਾਂ ਦਿੰਦਾ ਜਿਵੇਂ ਬਰਤਾਨੀਆ, ਅਮਰੀਕਾ ਅਤੇ ਦੂਸਰੇ ਵਿਕਸਤ ਦੇਸ਼ਾਂ ਨੂੰ ਦਿੱਤੀਆਂ ਸਨ, ਜਿਵੇਂ ਇਹਨਾਂ ਦੀ ਨਵੀਂ ਸਨੱਅਤ ਦੀ ਰਾਖੀ ਕਰਕੇ, ਕਿਸਾਨਾਂ ਨੂੰ ਸਬਸਿਡੀਆਂ ਦੇ ਕੇ ਅਤੇ ਲੋਕਾਂ ਦੀ ਸਿੱਖਿਆ ਅਤੇ ਸਿਹਤ ਲਈ ਨਿਵੇਸ਼ ਕਰਕੇ। 



ਜਿਸ ਸੰਸਥਾ ਦਾ ਲੋਕਾਂ ਦੇ ਹਿੱਤਾਂ ਨਾਲ ਸਰੋਕਾਰ ਹੈ ਅਤੇ ਉਹਨਾਂ ਨੂੰ ਜੁਆਬਦੇਹ ਹੈ, ਉਹ ਇਉਂ ਹੀ ਕਰੂਗੀ। ਪਰ ਆਈ.ਐਮ.ਐਫ. ਨੇ ਤਾਂ ਬਿਲਕੁੱਲ ਹੀ ਵੱਖਰੀ ਗੱਲ ਕੀਤੀ। ਉਸਨੇ ਕਿਹਾ ਕਿ ਉਹ ਸਿਰਫ ਤਾਂ ਹੀ ਮੱਦਦ ਦੇਣਗੇ ਜੇ ਮਲਾਵੀ ਦੇਸ਼ 'ਢਾਂਚਾਗਤ ਢਲਾਈ' ਕਰਨ ਲਈ ਸਹਿਮਤ ਹੁੰਦਾ ਹੈ। ਉਸਨੇ ਮਲਾਵੀ ਨੂੰ ਹੁਕਮ ਦਿੱਤਾ ਕਿ ਉਹ ਰਾਜ ਦੀ ਮਾਲਕੀਵਾਲੀ ਲੱਗਭੱਗ ਹਰ ਵਸਤੂ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਸੱਟੇਬਾਜ਼ਾਂ ਕੋਲ ਵੇਚਣ ਅਤੇ ਵਸੋਂ ਦੀ ਭਲਾਈ ਲਈ ਕੀਤੇ ਜਾਂਦੇ ਖਰਚੇ ' ਕਟੌਤੀ ਕਰਨ। ਉਹਨਾਂ ਨੇ ਮੰਗ ਕੀਤੀ ਕਿ ਉਹ ਖਾਦਾਂ ਦੀ ਸਬਸਿਡੀ ਬੰਦ ਕਰਨ। ਭਾਵੇਂ ਕਿ ਇਹ ਖਾਦ ਹੀ ਸੀ ਜਿਸ ਰਾਹੀਂ ਕਿਸਾਨ, ਕਮਜ਼ੋਰ ਅਤੇ ਨਿਤਾਣੀ ਪਈ ਭੋਇੰ 'ਤੇ ਕੁੱਝ ਪੈਦਾ ਕਰ ਸਕਦੇ ਸਨ। ਉਹਨਾਂ ਨੇ ਕਿਹਾ ਮਲਾਵੀ ਦੇਸ਼ ਲੋਕਾਂ 'ਤੇ ਪੈਸਾ ਖਰਚਣ ਨਾਲੋਂ ਕੌਮਾਂਤਰੀ ਬੈਂਕ ਮਾਲਕਾਂ ਨੂੰ ਪੈਸਾ ਮੋੜਨ ਨੂੰ ਤਰਜੀਹ ਦੇਵੇ।


ਬਾਹਰ ਨਿਕਲਣ ਲਈ ਕਿਹਾ


ਜਦੋਂ 2001 ਵਿੱਚ ਆਈ.ਐਮ.ਐਫ. ਨੂੰ ਪਤਾ ਲੱਗਿਆ ਕਿ ਮਲਾਵੀ ਸਰਕਾਰ ਨੇ ਫਸਲਾਂ ਦੇ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਅਨਾਜ ਦਾ ਵੱਡਾ ਭੰਡਾਰ ਬਣਾਇਆ ਹੋਇਆ ਹੈ ਤਾਂ ਉਸਨੇ ਹੁਕਮ ਚਾੜ੍ਹਿਆ ਕਿ ਇਸ ਨੂੰ ਫੌਰੀ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾਵੇ। ਉਸਨੇ ਮਲਾਵੀ ਸਰਕਾਰ ਨੂੰ ਕਿਹਾ ਕਿ ਇਸ ਅਨਾਜ ਨੂੰ ਵੇਚਣ ਤੋਂ ਕਮਾਏ ਪੈਸੇ ਨੂੰ ਵੱਡੇ ਬੈਂਕਾਂ ਤੋਂ ਲਏ ਕਰਜ਼ੇ ਨੂੰ ਵਾਪਸ ਮੋੜਨ ਵਾਸਤੇ ਵਰਤਿਆ ਜਾਵੇ, ਇਹ ਕਰਜ਼ਾ ਵੀ ਆਈ.ਐਮ.ਐਫ. ਦੇ ਕਹਿਣ 'ਤੇ 56 ਫੀਸਦੀ ਸਾਲਾਨਾ ਵਿਆਜ 'ਤੇ ਲਿਆ ਗਿਆ ਸੀ। ਮਲਾਵੀ ਦੇ ਰਾਸ਼ਟਰਪਤੀ ਨੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਤਾਂ ਖਤਰਨਾਕ ਗੱਲ ਹੈ। ਪਰ ਉਸਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ। ਅਨਾਜ ਵੇਚਿਆ ਗਿਆ ਅਤੇ ਕਰਜ਼ਾ ਮੋੜਿਆ ਗਿਆ। 

ਅਗਲੇ ਵਰ੍ਹੇ, ਫਸਲ ਫੇਲ੍ਹ ਹੋ ਗਈ। ਮਲਾਵੀ ਸਰਕਾਰ ਕੋਲ ਲੋਕਾਂ ਨੂੰ ਅਨਾਜ ਦੇਣ ਲਈ ਹੱਥ-ਪੱਲੇ ਕੁੱਝ ਵੀ ਨਹੀਂ ਸੀ। ਭੁੱਖ ਦੇ ਸ਼ਿਕਾਰ ਲੋਕਾਂ ਨੂੰ ਦਰਖਤਾਂ ਦੀ ਛਿੱਲ ਅਤੇ ਜਿਸ ਵੀ ਚੂਹੇ ਨੂੰ ਫੜ ਲੈਣ, ਖਾਣ ਲਈ ਮਜਬੂਰ ਹੋਣਾ ਪਿਆ। ਬੀ.ਬੀ.ਸੀ. ਨੇ ਇਸ ਨੂੰ ''ਮਲਾਵੀ ਦਾ ਹੁਣ ਤੱਕ ਦਾ ਸਭ ਤੋਂ ਭੈੜਾ ਕਾਲ'' ਬਿਆਨ ਕੀਤਾ। ਇਸ ਤਰ੍ਹਾਂ ਘੱਟੋ-ਘੱਟ ਹਜ਼ਾਰ ਲੋਕ ਭੁੱਖ ਨਾਲ ਮੌਤ ਦੇ ਮੂੰਹ ਜਾ ਪਏ। (1991-92 ਵਿੱਚ ਫਸਲ ਬੁਰੀ ਤਰ੍ਹਾਂ ਫੇਲ੍ਹ ਹੋਈ ਸੀ। ਪਰ ਕੋਈ ਕਾਲ ਨਹੀਂ ਸੀ ਪਿਆ ਕਿਉਂਕਿ ਉਸ ਸਮੇਂ ਸਰਕਾਰ ਕੋਲ ਵੰਡਣ ਲਈ ਅਨਾਜ ਦਾ ਭੰਡਾਰ ਪਿਆ ਸੀ।) 



ਭੋਖੜੇ ਦੇ ਸਿਖਰ 'ਤੇ, ਆਈ.ਐਮ.ਐਫ. ਨੇ 4 ਕਰੋੜ 70 ਲੱਖ ਮੱਦਦ ਦੀ ਰਾਸ਼ੀ ਮੁਲਤਵੀ ਕਰ ਦਿੱਤੀ, ਕਿਉਂਕਿ ਸਰਕਾਰ ਨੇ ਮੰਡੀ 'ਸੁਧਾਰਾਂ' ਦੀ ਅਮਲਦਾਰੀ ਨੂੰ 'ਧੀਮਾ' ਕਰ ਦਿੱਤਾ ਸੀ, ਜਿਹਨਾਂ ਕਰਕੇ ਇਹ ਬਿਪਤਾ ਖੜ੍ਹੀ ਹੋਈ ਸੀ। ਸਹਾਇਤਾ ਸਰਗਰਮੀ (ਐਕਸ਼ਨ ਏਡ) ਜੋ ਹੇਠਾਂ ਮੱਦਦ ਮੁਹੱਈਆ ਕਰਦੀ ਹੈ, ਨੇ ਇਸ ਕਾਲ ਦੀ ਚੀਰ-ਫਾੜ ਕੀਤੀ। ਉਹਨਾਂ ਨੇ ਸਿੱਟਾ ਕੱਢਿਆ ਕਿ ਇਸ ''ਬਿਪਤਾ ਦੀ ਜੁੰਮੇਵਾਰ'' ਆਈ.ਐਮ.ਐਫ. ਹੈ।



ਤਦ, ਇਸ ਭੁੱਖ ਦੀ ਤਬਾਹੀ ', ਮਲਾਵੀ ਸਰਕਾਰ ਨੇ ਉਹ ਕੁੱਝ ਕੀਤਾ ਜੋ ਗਰੀਬ ਮੁਲਕਾਂ ਲਈ ਮਿਥਿਆ ਜਾਂਦਾ ਹੈ ਕਿ ਉਹ ਨਾ ਕਰਨ। ਉਸਨੇ ਆਈ.ਐਮ.ਐਫ. ਨੂੰ ਕਿਹਾ ਕਿ ਉਹ ਮੁਲਕੋਂ ਬਾਹਰ ਨਿਕਲ ਜਾਵੇ। ਅਚਾਨਕ ਹੀ ਆਪਣੇ ਦੇਸਵਾਸੀਆਂ ਨੂੰ ਜੁਆਬਦੇਹ ਹੋਣ ਲਈ, ਨਾ ਕਿ ਵਿਦੇਸ਼ੀ ਬੈਂਕ-ਮਾਲਕਾਂ ਨੂੰ, ਆਜ਼ਾਦ ਮਲਾਵੀ ਸਰਕਾਰ ਨੇ ਆਈ.ਐਮ.ਐਫ. ਦੀਆਂ ਸਾਰੀਆਂ 'ਨਸੀਹਤਾਂ' ਨੂੰ ਦਰਕਿਨਾਰ ਕਰਦਿਆਂ, ਸਾਧਾਰਨ ਲੋਕਾਂ ਨੂੰ ਦੂਸਰੀਆਂ ਸੇਵਾਵਾਂ ਦੀ ਲੜੀ ਦੇ ਨਾਲ ਨਾਲ ਖਾਦਾਂ 'ਤੇ ਸਬਸਿਡੀ ਦੇਣ ਨੂੰ ਮੁੜ ਵਾਪਸ ਲਾਗੂ ਕਰ ਦਿੱਤਾ। ਦੋ ਸਾਲਾਂ ਦੇ ਅੰਦਰ ਅੰਦਰ ਹੀ, ਮੁਲਕ,ਜਿਹੜਾ ਪਹਿਲਾਂ ਠੂਠਾ ਫੜੀਂ ਫਿਰਦਾ ਸੀ, ਐਨਾ ਭਰਪੂਰ ਹੋ ਗਿਆ ਕਿ ਉਹ ਯੁਗਾਂਡਾ ਅਤੇ ਜਿੰਬਾਵਵੇ ਨੂੰ ਅਨਾਜ ਦੇਣ ਲੱਗ ਪਿਆ। 

ਮਲਾਵੀ ਕਾਲ ਤੁਹਾਡੇ ਲਈ ਅਤੇ ਮੇਰੇ ਲਈ ਦੁਰ ਦੀ ਚੇਤਾਵਨੀ ਹੋ ਸਕਦੀ ਹੈ। ਸਾਧਾਰਨ ਲੋਕਾਂ ਦੇ ਹਿਤਾਂ ਨੂੰ ਬੈਂਕ ਮਾਲਕਾਂ ਅਤੇ ਸੱਟੇਬਾਜ਼ਾਂ ਦੇ ਅਧੀਨ ਕਰਨ ਨਾਲ ਇਹ ਭੋਖੜਾ ਵਾਪਰਿਆ। ਕੁੱਝ ਹੀ ਵਰ੍ਹਿਆਂ ', ਇਸਨੇ ਸੰਸਾਰ ਅਰਥਚਾਰੇ ਦਾ, ਸਾਡੇ ਸਾਰਿਆਂ ਲਈ, ਕਚੁੰਮਰ ਕੱਢ ਦਿੱਤਾ। 



ਆਈ.ਐਮ.ਐਫ. ਦੇ ਇਤਿਹਾਸ ' ਇਹ ਕਹਾਣੀ ਕੋਈ 'ਕੱਲੀ ਇਕਹਿਰੀ ਕਹਾਣੀ ਨਹੀਂ ਹੈ। ਇਹ ਆਮ ਵਾਪਰਦਾ ਵਰਤਾਰਾ ਹੈ। ਇਹ ਜਥੇਬੰਦੀ ਗਰੀਬ ਮੁਲਕਾਂ ਦੀ ਜੁੰਮੇਵਾਰੀ ਲੈਂਦੀ ਹੈ ਅਤੇ ਵਾਅਦਾ ਕਰਦੀ ਹੈ ਕਿ ਇਸ ਕੋਲ ਉਹਨਾਂ ਦੇ ਇਲਾਜ ਦੀ ਦਵਾਈ ਹੈ ਅਤੇ ਫੇਰ ਉਹਨਾਂ ਦੇ ਸੰਘਾਂ ' ਜ਼ਹਿਰ ਪਾਉਂਦੀ ਹੈ। ਜਦੋਂ ਕਦੇ ਵੀ ਮੈਂ ਸੰਸਾਰ ਦੇ ਗਰੀਬ ਹਿੱਸਿਆਂ ਵਿੱਚ ਸਫਰ ਕਰਦਾ ਹਾਂ ਤਾਂ ਮੈਂ ਹਰ ਥਾਂ ਪੀਰੂ ਤੋਂ ਈਥੋਪੀਆ ਤੱਕ ਆਈ.ਐਮ.ਐਫ. ਦੇ 'ਢਾਂਚਾਗਤ ਢਲਾਈ' ਦੇ ਦਾਗ ਦੇਖਦਾ ਹਾਂ। ਆਈ.ਐਮ.ਐਫ. ਦੀ ਦਵਾਈ ਨਾਲ ਸਾਰੇ ਮੁਲਕਾਂ ਦਾ ਹੀ ਭੱਠਾ ਬੈਠਿਆ ਹੈ। 1990ਵਿਆਂ ' ਸਭ ਤੋਂ ਮਸ਼ਹੂਰ ਮਾਮਲੇ ਅਰਜਨਟਾਈਨਾ ਅਤੇ ਥਾਈਲੈਂਡ ਦੇ ਹਨ।



ਇਸ ਜਥੇਬੰਦੀ ਦੇ ਕੁੱਝ ਵੱਡੇ ਕਾਰਨਾਮਿਆਂ ਨੂੰ ਦੇਖੋ। ਕੀਨੀਆ ' ਇਸ ਨੇ ਸਰਕਾਰ 'ਤੇ ਜ਼ੋਰ ਪਾਇਆ ਕਿ ਉਹ ਡਾਕਟਰਾਂ ਨੂੰ ਮਿਲਣ ਲਈ ਫੀਸ ਦੇਣ ਨੂੰ ਲਾਗੂ ਕਰੇ। ਇਸ ਨਾਲ ਗੁਪਤ ਅੰਗਾਂ ਦੀਆਂ ਬੀਮਾਰੀਆਂ ਵਾਲੀਆਂ ਔਰਤਾਂ ਦੀ, ਜਿਹਨਾਂ ਨੂੰ ਡਾਕਟਰੀ ਮੱਦਦ ਦੀ ਲੋੜ ਸੀ, ਡਾਕਟਰਾਂ ਕੋਲ ਜਾਣ ਦੀ 65 ਫੀਸਦੀ ਗਿਣਤੀ ਘਟ ਗਈ। ਇਹ ਦੁਨੀਆਂ ਵਿੱਚ ਏਡਜ਼ ਨਾਲ ਬੁਰੀ ਤਰ੍ਹਾਂ ਪੀੜਤ ਮੁਲਕਾਂ ਵਿਚੋਂ ਇੱਕ ਹੈ। 



ਘਾਨਾ ' ਆਈ.ਐਮ.ਐਫ. ਨੇ ਸਰਕਾਰ 'ਤੇ ਦਬਾਅ ਪਾਇਆ ਕਿ ਉਹ ਸਕੂਲ ਜਾਣ ਵਾਲੇ ਬੱਚਿਆਂ ਲਈ ਫੀਸ ਲਾਗੂ ਕਰੇ। ਇਸ ਨਾਲ ਪੇਂਡੂ ਪਰਿਵਾਰਾਂ ਦੇ ਦੋ ਤਿਹਾਈ ਬੱਚੇ ਸਕੂਲੋਂ ਹਟ ਗਏ। ਜਾਂਬੀਆ ਵਿੱਚ ਇਸਨੇ ਸਰਕਾਰ 'ਤੇ ਦਬਾਅ ਪਾਇਆ ਕਿ ਉਹ ਸਿਹਤ 'ਤੇ ਖਰਚ ਨੂੰ ਛਾਂਗੇ। ਮਰਨ ਵਾਲੇ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਤਾਂ ਆਪਣੇ ਮੁਲਕਾਂ ਦੇ ਪੈਸੇ ਨੂੰ ਵਿਦੇਸ਼ੀ ਬੈਂਕ ਮਾਲਕਾਂ ਵੰਨੀ ਕਹੀਆਂ ਦੇ ਚੇਪੇ ਭਰ ਭਰ ਕੇ ਸੁੱਟਣ ਬਰਾਬਰ ਹੈ। ਕੀ ਇਹ ਮਹਾਨ ਵਿਕਾਸ ਯੁੱਧਨੀਤੀ ਨਹੀਂ ਹੈ। 



ਨੋਬਲ ਇਨਾਮ ਜੇਤੂ ਜੋਸਫ ਸਟਿੱਗਲਿੱਜ ਨੇ ਆਈ.ਐਮ.ਐਫ. ਵਿੱਚ ਦਹਾਕਾ ਭਰ ਕੰਮ ਕੀਤਾ ਅਤੇ ਅਖੀਰ ਵਿੱਚ ਉਸਨੇ ਆਈ.ਐਮ.ਐਫ. ਨੂੰ ਛੱਡ ਦਿੱਤਾ ਅਤੇ ਲੋਕਾਂ ਦੇ ਕੰਨ ਖੜ੍ਹੇ ਕਰਨ ਵਾਲਾ ਬਣ ਗਿਆ। ਕੁੱਝ ਵਰ੍ਹੇ ਪਹਿਲਾਂ ਉਸਨੇ ਮੈਨੂੰ ਦੱਸਿਆ ਸੀ, ''ਜਦੋਂ ਆਈ.ਐਮ.ਐਫ. ਕਿਸੇ ਮੁਲਕ ਵਿੱਚ ਪਹੁੰਚ ਜਾਂਦੀ ਹੈ ਤਾਂ ਉਸਦੀ ਇੱਕੋ ਗੱਲ ਵਿੱਚ ਦਿਲਚਸਪੀ ਹੁੰਦੀ ਹੈ। ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਪੈਸੇ ਦਾ ਭੁਗਤਾਨ ਹੋਵੇ, ਇਸ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ? .. ਇਹ ਆਈ.ਐਮ.ਐਫ. ਹੀ ਹੈ, ਜੋ (ਵਿੱਤੀ) ਸੱਟੇਬਾਜ਼ਾਂ ਨੂੰ ਧੰਦੇ ਵਿੱਚ ਰੱਖਦੀ ਹੈ। ਉਹਨਾਂ ਦੀ ਵਿਕਾਸ ਵਿੱਚ ਜਾਂ ਮੁਲਕ ਨੂੰ ਗਰੀਬੀ ਵਿੱਚੋਂ ਕੱਢਣ ਵਿੱਚ ਦਿਲਚਸਪੀ ਨਹੀਂ ਹੈ।''



ਕੁੱਝ ਲੋਕ ਕਹਿੰਦੇ ਹਨ ਕਿ ਆਈ.ਐਮ.ਐਫ. ਦਾ ''ਇਕਸਾਰ'' ਰਵੱਈਆ ਨਹੀਂ ਹੈ ਕਿਉਂਕਿ ਇਹ ਅਮੀਰ ਮੁਲਕਾਂ ' ਤਾਂ ਬੈਂਕਾਂ ਨੂੰ ਸੰਕਟ 'ਚੋਂ ਕੱਢਣ ਲਈ ਰਾਜ ਵੱਲੋਂ ਮੱਦਦ ਦੇਣ ਦੀ ਹਮਾਇਤ ਕਰਦੀ ਹੈ ਅਤੇ ਗਰੀਬ ਮੁਲਕਾਂ ' ਰਾਜ ਵੱਲੋਂ ਮੱਦਦ ਦੇਣ ਨੂੰ ਖਤਮ ਕਰਨ ਦੀ ਮੰਗ ਕਰਦੀ ਹੈ। ਪਰ ਇਹ ਉਸ ਖੇਤਰ ਵਿੱਚ ਇਕਸਾਰ ਨਹੀਂ ਹੈ ਜੇ ਤੁਸੀਂ ਸਿਰਫ ਬੌਧਿਕ ਵਿਚਾਰ ਦੇ ਖੇਤਰ ਤੱਕ ਹੀ ਸੀਮਤ ਹੋ ਨਾ ਕਿ ਆਰਥਿਕ ਹਿੱਤਾਂ ਤੱਕ। ਹਰ ਇੱਕ ਹਾਲਤ ਵਿੱਚ, ਆਈ.ਐਮ.ਐਫ. ਉਹ ਕੁੱਝ ਕਰਦੀ ਹੈ ਜੋ ਬੈਂਕ ਮਾਲਕਾਂ ਅਤੇ ਸੱਟੇਬਾਜ਼ਾਂ ਨੂੰ ਜ਼ਿਆਦਾ ਧਨ ਹਾਸਲ ਕਰਵਾਏ। ਜੇ ਅਮੀਰ ਸਰਕਾਰਾਂ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਪੈਸੇ ਦੇਣ ਤਾਂ ਕਿਆ ਖੂਬ ਹੈ। ਜੇ ਗਰੀਬ ਮੁਲਕ ਨੂੰ ਇਹਨਾਂ ਬੈਂਕਾਂ ਨੂੰ ਲੋਟੂ ''ਅਦਾਇਗੀ'' ਕਰਨ ਲਈ ਮਜਬੂਰ ਕੀਤਾ ਜਾ ਸਕੇ, ਇਹ ਵੀ ਖੂਬ ਹੈ। ਇਹ ਬਿੱਲਕੁਲ ਹੀ ਇਕਸਾਰ ਹੈ!



ਕੁੱਝ ਲੋਕ ਦਾਅਵਾ ਕਰਦੇ ਹਨ ਕਿ ਸਟਰੌਸ ਕਾਨ੍ਹ ਇੱਕ ਸੁਧਾਰਕ ਸੀ, ਜਿਸਨੇ 2009 ਵਿੱਚ ਅਹੁਦਾ ਸੰਭਾਲਣ ਪਿੱਛੋਂ ਆਈ.ਐਮ.ਐਫ. ਨੂੰ ਬਦਲ ਕੇ ਰੱਖ ਦਿੱਤਾ ਹੈ। ਇਹ ਪੱਕੀ ਗੱਲ ਹੈ ਕਿ ਲਫਾਜ਼ੀ ਵਿੱਚ ਤਬਦੀਲੀ ਆਈ ਹੈ। ਪਰ ਬਰਤਾਨੀਆ ਦੀ ਪੱਛਮ ਦੀ ਯੂਨੀਵਰਸਿਟੀ ਦੇ ਡਾਕਟਰ ਡਾਨੀਐਲਾ ਗੱਬਰ ਦੇ ਵਿਸਥਾਰੀ ਅਧਿਐਨ ਨੇ ਦਰਸਾਇਆ ਹੈ ਕਿ ਤੱਤ ਪਹਿਲਾਂ ਵਾਂਗ ਹੀ ਹੈ। 


ਉਦਾਹਰਣ ਲਈ ਹੰਗਰੀ ਨੂੰ ਵੇਖੋ। 2008 ਦੀ ਤਬਾਹੀ ਪਿੱਛੋਂ ਮੂਲ ਬੱਜਟ ਘਾਟੇ ਦੇ ਟੀਚਿਆਂ ਨੂੰ ਕਾਇਮ ਰੱਖਣ ਲਈ ਜਨਤਕ ਸੇਵਾਵਾਂ ਦੇ ਖਰਚੇ ਛਾਂਗਣ ਵਾਸਤੇ ਆਈ.ਐਮ.ਐਫ. ਨੇ ਹੰਗਰੀ ਸਰਕਾਰ ਦੀ ਸਰਾਹਨਾ ਕੀਤੀ। ਹੰਗਰੀ ਦੇ ਘਬਰਾਏ ਲੋਕਾਂ ਨੇ ਸਰਕਾਰ ਨੂੰ ਠੁੱਡੇ ਮਾਰਕੇ ਗੱਦੀ ਤੋਂ ਲਾਹ ਦਿੱਤਾ ਅਤੇ ਉਹ ਸਰਕਾਰ ਚੁਣੀ ਜਿਸਨੇ ਵਾਅਦਾ ਕੀਤਾ ਸੀ ਕਿ ਜਿਹਨਾਂ ਬੈਂਕਾਂ ਨੇ ਇਹ ਸੰਕਟ ਪੈਦਾ ਕੀਤਾ ਹੈ, ਉਹੀ ਇਸਦੀ ਅਦਾਇਗੀ ਕਰਨਗੇ। ਇਸਨੇ ਬੈਂਕਾਂ ਉੱਤੇ 0.7 ਫੀਸਦੀ ਚੰਦਾ ਲਾ ਦਿੱਤਾ। (ਹੋਰ ਕਿਸੇ ਵੀ ਥਾਂ ਨਾਲੋਂ ਚਾਰ ਗੁਣਾਂ ਜ਼ਿਆਦਾ) ਆਈ.ਐਮ.ਐਫ. ਸੁਦਾਈ ਹੋ ਉੱਠਿਆ। ਇਸਨੇ ਕਿਹਾ ਕਿ ਇਹ ਬੈਂਕ ਸਰਗਰਮੀਆਂ ਵਾਸਤੇ ''ਉੱਚ ਦਰਜੇ ਦਾ ਵਿਗਾੜ'' ਹੈ, ਨਿਰਸੰਦੇਹ ਬੈਂਕਾਂ ਨੂੰ ਸੰਕਟ 'ਚੋਂ ਕੱਢਣ ਦੇ ਉਲਟ ਅਤੇ ਚੀਖਿਆ ਕਿ ਇਹ ਤਾਂ ਬੈਂਕਾਂ ਨੂੰ ਮੁਲਕ 'ਚੋਂ ਭਜਾ ਦੇਵੇਗਾ। ਆਈ.ਐਮ.ਐਫ. ਨੇ ਹੰਗਰੀ ਨੂੰ ਯਰਕਾਉਣ ਲਈ ਆਪਣੇ ਸਮੁੱਚੇ ਹੰਗਰੀ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ। 



ਢਹਿਢੇਰੀ ਨਾ ਹੋਇਆ


ਪਰ ਆਈ.ਐਮ.ਐਫ. ਵੱਲੋਂ ਅਨੁਮਾਨਿਆ ਢਹਿ-ਢੇਰੀ ਹੋਣਾ ਵਾਪਰਿਆ ਨਹੀਂ। ਲੋਕਾਂ ਨੂੰ ਸਜ਼ਾ ਦੇਣ ਦੀ ਥਾਂ ਹੰਗਰੀ ਨੇ ਆਪਣੇ ਤਮੀਜ਼ਦਾਰ ਨਰਮ ਉਪਾਵਾਂ ਦੀ ਪੈਰਵੀ ਜਾਰੀ ਰੱਖੀ। ਇਸਨੇ ਪਰਚੂਨ ਊਰਜਾ ਅਤੇ ਦੂਰ-ਸੰਚਾਰ (ਟੈਲੀਕੌਮ) ਦੇ ਅਥਾਹ ਮੁਨਾਫੇ ਵਾਲੇ ਖੇਤਰਾਂ 'ਤੇ ਟੈਕਸ ਲਾਏ ਅਤੇ ਘਾਟਾ ਪੂਰਨ ਲਈ ਪ੍ਰਾਈਵੇਟ ਪੈਨਸ਼ਨਾਂ ਤੋਂ ਫੰਡ ਉਗਰਾਹੇ। ਆਈ.ਐਮ.ਐਫ. ਨੇ ਹਰੇਕ ਕਦਮ 'ਤੇ ਹੀ ਚੀਕ-ਚਿਹਾੜਾ ਪਾਇਆ ਅਤੇ ਸਾਧਾਰਨ ਹੰਗਰੀ-ਵਾਸੀਆਂ 'ਤੇ ਹੁੰਦੇ ਖਰਚੇ ਕੱਟ ਕਰਨ ਦੀ ਮੰਗ ਕੀਤੀ। ਇਹ ਉਹੀ ਪੁਰਾਣੀਆਂ ਧਮਕੀਆਂ ਵਾਲਾ ਉਹੀ ਪੁਰਾਣਾ ਮੁੱਦਾ ਸੀ। ਕਾਨ੍ਹ ਨੇ ਲੱਗਭੱਗ ਸਾਰੇ ਗਰੀਬ ਮੁਲਕਾਂ ਵਿੱਚ ਐਲਸਲਵਾਡੋਰ ਤੋਂ ਪਾਕਿਸਤਾਨ, ਇਥੋਪੀਆ ਤੱਕ ਉਹੀ ਕੁੱਝ ਕੀਤਾ ਜੋ ਕੁੱਝ ਕਾਨ੍ਹ ਤੋਂ ਪਹਿਲਾਂ ਹੁੰਦਾ ਸੀ, ਸਾਧਾਰਨ ਲੋਕਾਂ ਲਈ ਸਬਸਿਡੀਆਂ ' ਵੱਡੀਆਂ ਕਟੌਤੀਆਂ ਕਰਨਾ। ਬਹੁਤਿਆਂ ਨੂੰ ਆਪਣੇ ਹਿੱਤਾਂ ਨੂੰ ਨੁਕਸਾਨ ਪੁਚਾਉਣ ਲਈ ਧਮਕਾਇਆ-ਯਰਕਾਇਆ ਗਿਆ। ਇਹ ਸਟਰੌਲ ਕਾਨ੍ਹ ਨਹੀਂ, ਜਿਸਦੀ ਪੇਸ਼ੀ ਪੈਣੀ ਚਾਹੀਦੀ ਹੈ। ਜਿਸ ਨੂੰ ਉਹ ਚਲਾ ਰਿਹਾ ਸੀ, ਉਸ ਸੰਸਥਾ ਦੀ ਪੇਸ਼ੀ ਪੈਣੀ ਚਾਹੀਦੀ ਹੈ। ਆਈ.ਐਮ.ਐਫ. ਦੇ ਅਗਲੇ ਮੁਖੀ ਬਾਰੇ ਅਖਬਾਰਾਂ ਵਿੱਚ ਤੱਤ-ਵਿਹੂਣੀ ਬਹਿਸ ਚੱਲ ਰਹੀ ਹੈ ਜਿਵੇਂ ਅਸੀਂ ਵਿਚਾਰ ਚਰਚਾ ਕਰ ਰਹੇ ਹੋਈਏ ਕਿ ਸਥਾਨਿਕ ਦੁੱਧ ਬੋਰਡ ਨੂੰ ਹੁਣ ਕੌਣ ਚਲਾਵੇਗਾ। ਪਰ ਜੇ ਅਸੀਂ ਮਨੁੱਖੀ ਬਰਾਬਰੀ ਦੇ ਵਿਚਾਰ ਨੂੰ ਗੰਭੀਰਤਾ ਨਾਲ ਲੈਂਦੇ ਹੁੰਦੇ ਅਤੇ ਉਹਨਾਂ ਸਾਰੇ ਲੋਕਾਂ ਨੂੰ ਯਾਦ ਰੱਖਦੇ ਜਿਹਨਾਂ ਨੂੰ ਇਸ ਸੰਸਥਾ ਨੇ ਕੰਗਾਲ ਕੀਤਾ, ਭੁੱਖ ਦਾ ਸ਼ਿਕਾਰ ਬਣਾਇਆ ਅਤੇ ਮਾਰਿਆ ਹੈ ਤਾਂ ਅਸੀਂ ਸਚਾਈ ਅਤੇ ਸੁਲਾਹ-ਸਫਾਈ ਕਮਿਸ਼ਨ ਬਾਰੇ ਅਤੇ ਆਈ.ਐਮ.ਐਫ. ਦਾ ਸਮੁੱਚੇ ਰੁਪ ਵਿੱਚ ਭੋਗ ਪਾਉਣ ਬਾਰੇ ਅਤੇ ਦੁਬਾਰਾ ਸ਼ੁਰੂ ਕਰਨ ਬਾਰੇ ਵਿਚਾਰ-ਚਰਚਾ ਕਰ ਰਹੇ ਹੁੰਦੇ। 



ਜੇ ਸਟਰੌਸ ਕਾਨ੍ਹ ਦੋਸ਼ੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਜਾਣਦਾ ਹਾਂ ਕਿ ਇਹ ਕਿਵੇਂ ਵਾਪਰਿਆ ਹੋਊ। ਉਸ ਨੂੰ ਜ਼ਰੂਰ ਹੀ ਨੌਕਰਾਣੀ 'ਚੋਂ ਵਿੱਤੀ ਮੁਸ਼ਕਲਾਂ ਵਿੱਚ ਫਸੇ ਗਰੀਬ ਮੁਲਕ ਦਾ ਝਾਓਲਾ ਪਿਆ ਹੋਵੇਗਾ। ਆਖਰ ਆਈ.ਐਮ.ਐਫ. ਦੇ ਮੁਖੀਆਂ ਨੂੰ ਬਿਨਾ ਕਿਸੇ ਡਰ-ਭੈਅ ਤੋਂ ਵਰ੍ਹਿਆਂ ਬੱਧੀ ਇਹਨਾਂ ਮੁਲਕਾਂ ਦਾ ਬਲਾਤਕਾਰ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ।



ਜੋਹਾਨ ਹਰੀ, 'ਦਾ ਇੰਡੀਪੈਂਡੈਂਟ'

No comments:

Post a Comment