ਹਿੰਦੂਤਵਾ ਪੋ੍ਰਜੈਕਟ ਦਾ ਕੁਤਰਕ
ਹਾਕਮ ਜਮਾਤਾਂ ਇਤਿਹਾਸ ਦੀ ਪੇਸ਼ਕਾਰੀ ਆਪਣੇ ਹਿੱਤਾਂ ਅਨੁਸਾਰ ਕਰਦੀਆਂ ਹਨ। ਆਮ ਕਰਕੇ ਹੀ ਇਤਿਹਾਸ ਦੀ ਜਮਾਤੀ ਪੇਸ਼ਕਾਰੀ ਤੋਂ ਕਿਨਾਰਾ ਕੀਤਾ ਜਾਂਦਾ ਹੈ ਤੇ ਉਸਨੂੰ ਰਾਜਿਆਂ-ਮਹਾਰਾਜਿਆਂ ਦਾ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਆਰ.ਐਸ.ਐਸ. ਤੇ ਭਾਜਪਾ ਵੱਲੋਂ ਇਤਿਹਾਸ ਦੀ ਅਜਿਹੀ ਫ਼ਿਰਕੂ ਪੇਸ਼ਕਾਰੀ ਕਰਨ ਦਾ ਟਿੱਲ ਲਾਇਆ ਜਾ ਰਿਹਾ ਹੈ ਕਿ ਰਾਜਿਆਂ ਦੇ ਜ਼ੁਲਮਾਂ ਨੂੰ ਮੁਸਲਮਾਨ ਰਾਜਿਆਂ ਦੇ ਜ਼ੁਲਮਾਂ ਵਜੋਂ ਪੇਸ਼ ਕੀਤਾ ਜਾ ਸਕੇ ਤੇ ਮੁਗ਼ਲ ਕਾਲ ਨੂੰ ਭਾਰਤ ’ਚ ਮੁਸਲਮਾਨਾਂ ਵੱਲੋਂ ਹਿੰਦੂਆਂ ’ਤੇ ਜ਼ੁਲਮਾਂ ਦੇ ਦੌਰ ਵਜੋਂ ਦਰਸਾਇਆ ਜਾਵੇ। ਜਦ ਕਿ ਹਕੀਕਤ ਇਹ ਹੈ ਕਿ ਹੁਣ ਦੇ ਸਾਸ਼ਕਾਂ ਵਾਂਗ ਪੁਰਾਤਨ ਸਮਿਆਂ ’ਚ ਵੀ ਸਾਸ਼ਕਾਂ ਵੱਲੋਂ ਲੋਕਾਂ ’ਤੇ ਰਾਜ ਕਰਨ ਲਈ ਧਰਮ ਦੀ ਆੜ ਲਈ ਜਾਂਦੀ ਸੀ ਜਦ ਕਿ ਹਕੀਕਤ ਲੁਟੇਰੀਆਂ ਜਮਾਤਾਂ ਤੇ ਅਧੀਨ ਜਮਾਤਾਂ ਦੀ ਸੀ। ਲੁਟੇਰੀਆਂ ਜਮਾਤਾਂ ਦੇ ਨੁਮਾਇੰਦਿਆਂ ਦਾ ਰਿਸ਼ਤਾ ਲੋਕਾਂ ਨਾਲ ਇੱਕੋ ਜਿਹਾ ਸੀ, ਉਹ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ।
ਮੁਗ਼ਲ ਕਾਲ ਦੇ ਹਿੰਦੂ ਰਾਜਿਆਂ ਤੇ ਜਗੀਰਦਾਰਾਂ ਨਾਲ ਸੰਬੰਧਾਂ ਰਾਹੀਂ ਇਹ ਲਿਖਤ ਦਰਸਾਉਦੀ ਹੈ ਕਿ ਇਤਿਹਾਸ ਨੂੰ ਭਾਜਪਾ ਦੀਆਂ ਐਨਕਾਂ ਤੋਂ ਪਾਸੇ ਹੋ ਕੇ ਦੇਖੀਏ ਤਾਂ ਉਹ ਹੋਰ ਤਰ੍ਹਾਂ ਦਾ ਹੈ। ਲੇਖਕ ਦੀ ਹਰ ਗੱਲ ਨਾਲ ਸਹਿਮਤੀ ਅਸਹਿਮਤੀ ਨੂੰ ਪਾਸੇ ਰੱਖਦਿਆ, ਇਸ ਲਿਖਤ ਦਾ ਮਹੱਤਵ ਮੁਗਲਾਂ ਦੇ ਰਾਜ ’ਚ ਹਿੰਦੂ ਜਗੀਰਦਾਰਾਂ ਤੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਤਸਵੀਰ ਦਰਸਾਉਣ ਪੱਖੋਂ ਹੈ।
-ਸੰਪਾਦਕ
ਔਰੰਗਜ਼ੇਬ ਜਾਂ ਹੋਰਨਾਂ ਮੁਸਲਿਮ ਸਾਸ਼ਕਾਂ ਦੇ ਜੁਲਮਾਂ ਨੂੰ ਕਿਸ ਹੋਰ ਧਰਮ ਨਾਲ ਸਬੰਧ ਜੋੜਨ ਦੇ ਆਰ.ਐਸ.ਐਸ. ਦੇ ਇਤਿਹਾਸ ਦੇ ਹਿੰਦੂ ਸਰੂਪ ਦੇ ਵਰਨਣ ਲਈ ਵੀ ਗੰਭੀਰ ਸਿੱਟੇ ਹੋਣਗੇ। ਭਾਰਤੀਆਂ ਦੇ ਇੱਕ ਵਰਗ ਨੂੰ ਦੂਜੇ ਨਾਲ ਭਿੜਾਉਣ ਨਾਲ ਜਮਹੂਰੀ-ਧਰਮ-ਨਿਰਲੇਪ ਭਾਰਤ ਨੂੰ ਤਬਾਹ ਕਰਨ ਲਈ ਕਿਸੇ ਵਿਦੇਸ਼ੀ ਦੁਸ਼ਮਣ ਦਾ ਜ਼ਰੂਰਤ ਨਹੀਂ ਪੈਣੀ।
ਕਾਨੂੰਨ-ਪ੍ਰਸਤ ਭਾਰਤੀ ਮੁਸਲਿਮਾਂ ਨੂੰ ਮਾਂਜਣ ਦੀ ਮੰਗ ਕਰਦੇ ਆਰ ਐਸ ਐਸ ਦੇ ਹਿਤੈਸ਼ੀ ਹਿੰਦੂ ਸਾਧੂਆਂ ਦੀਆਂ ਗੁਪਤ ਸਭਾਵਾਂ ਦੀ ਗਿਣਤੀ ਨੂੰ ਹਰ ਕੋਈ ਭੁੱਲੀ ਬੈਠਾ ਹੈ। ਬਹੁਤਾ ਚਿਰ ਨਹੀਂ ਹੋਇਆ ਕਿ ਤਿ੍ਰਪੁਰਾ ਦੇ ਗਵਰਨਰ ਵਜੋਂ ਉੱਚ ਸੰਵਿਧਾਨਕ ਦਫ਼ਤਰ ’ਚ ਸੁਸ਼ੋਬਿਤ ਆਰ ਐਸ ਐਸ ਦੇ ਇੱਕ ਪ੍ਰਤਿਭਾਵਨ ਵਿਅਕਤੀ ਤਥਾਗੱਟਾ ਰਾਏ ਨੇ ਟਵੀਟ ਕੀਤਾ ਸੀ ਕਿ ‘‘ਹਿੰਦੂ ਮੁਸਲਿਮ ਸਮੱਸਿਆ ਘਰੋਗੀ ਜੰਗ ਤੋਂ ਬਿਨਾਂ ਹੱਲ ਨਹੀਂ ਹੋ ਸਕਦੀ।’’ ਰਾਏ ਨੇ ਦਾਅਵਾ ਕੀਤਾ ਕਿ ਉਹ ਤਾਂ ਸਿਰਫ਼ ਆਰ ਐਸ ਐਸ ਦੇ ਆਈਕਨ ਸ਼ਿਆਮਾ ਪ੍ਰਸ਼ਾਦ ਮੁਕਰਜੀ ਦੀ ਅਪੂਰਤ ਖਾਹਸ਼ ਦੀ ਹੀ ਯਾਦ ਦੁਆ ਰਿਹਾ ਸੀ। 1925 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਆਰ ਐਸ ਐਸ ਦਾ ਦਰਅਸਲ ਇਹ ਸਭ ਤੋਂ ਵੱਧ ਮਨਭਾਉਦਾ ਵਿਸ਼ਾ ਰਿਹਾ ਹੈ। ਭਾਰਤ ਰਾਮ ਦੇ ਬੱਚਿਆਂ ਦਾ ਹੈ, ਅਤੇ ਬਾਬਰ ਦੇ ਬੱਚਿਆਂ ਲਈ ਵਰਜਿਤ ਹੈ, ਜਿੰਨ੍ਹਾਂ ਨੂੰ ‘ਹਰਾਮਜ਼ਾਦੇ’ ਵਜੋਂ ਵੀ ਵਿਅਕਤ ਕੀਤਾ ਜਾਂਦਾ ਹੈ।
ਆਰ ਐਸ ਐਸ ਅਤੇ ਇਸਦੇ ਹਿੰਦੂਤਵਾ ਪਿੱਛਲੱਗ ਇਤਿਹਾਸ ਵਿੱਚ ਹਿੰਦੂਆਂ ਦੇ ਖਿਲਾਫ਼ ਜੁਲਮਾਂ ਦਾ ਬਦਲਾ ਲੈਣ ਦੀ ਮੰਗ ਕਰਦੇ ਰਹੇ ਹਨ, ਪਰ ‘ਮੁਸਲਿਮ’ ਸਾਸ਼ਕਾਂ ਵੱਲੋਂ ਢਾਹੇ ਅੱਤਿਆਚਾਰਾਂ ’ਤੇ ਕੇਂਦਰਤ ਕਰਨ ਲਈ ਮੱਧਕਾਲੀਨ ਦੌਰ ਦੀ ਵਿਸ਼ੇਸ਼ ਚੋਣ ਕੀਤੀ ਗਈ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਵਰਗਾ ਦੇਸ਼ ਜਿਸਦੀ ਸੱਭਿਅਤਾ 5000 ਸਾਲ ਤੋਂ ਵੱਧ ਪੁਰਾਣੀ ਹੈ, ‘ਮੁਸਲਿਮ’ ਰਾਜ ਦਾ 400-500 ਸਾਲ ਦਾ ਸਮਾਂ ਹੈ, ਜਿਸਨੂੰ ਪਰਖ-ਕਸਵੱਟੀ ’ਤੇ ਲਾਇਆ ਜਾ ਰਿਹਾ ਹੈ। ਸੱਚਾਈ ’ਤੇ ਪਹੁੰਚਣ ਲਈ ਸਾਨੂੰ ‘ਮੁਸਲਿਮ’ ਰਾਜ ਦੀ ਵਿਸ਼ੇਸ਼ਤਾ ਦਾ ਮੁਤਾਲਿਆ ਕਰਨ ਦੀ ਲੋੜ ਹੈ। ਸਭ ਤੋਂ ਵਧਕੇ ਸਪਸ਼ਟ-ਸਰੀਂਧ ਮੁੱਦਾ ਇਹ ਹੈ ਕਿ ਵਰਤਮਾਨ ਭਾਰਤ ਦੇ ਸਧਾਰਨ ਮੁਸਲਮਾਨਾਂ ਨੂੰ ਭੂਤਕਾਲ ਦੇ ‘ਮੁਸਲਿਮ’ ਸਾਸ਼ਕਾਂ ਦੇ ਅਪਰਾਧਾਂ ਦੀ ਸਜ਼ਾ ਕਿਉ ਭੁਗਤਣੀ ਪਵੇ, ਜਿੰਨ੍ਹਾਂ ਦੇ ਉੱਚ ਜਾਤੀ ਹਿੰਦੂਆਂ ਨਾਲ ਕਰੀਬੀ ਦੋਸਤਾਨਾ ਤੇ ਸਨੇਹਪੂਰਨ (ਸਮੇਤ ਵਿਆਹਕ) ਸਬੰਧ ਸਨ? ਸਾਨੂੰ ਇਹ ਜਾਂਚ ਕਰਨ ਦੀ ਵੀ ਲੋੜ ਹੈ ਕਿ ਕੀ ‘ਹਿੰਦੂ’ ਇਤਿਹਾਸ ਧਾਰਮਿਕ, ਸਮਾਜਕ ਅਤੇ ਸਿਆਸੀ ਜ਼ੁਲਮ-ਸਿਤਮ ਤੋਂ ਵਿਰਵਾ ਸੀ। ਮੁਸਲਿਮ-ਮੁਕਤ ਭਾਰਤ ਦੀ ਮੰਗ ਕਰ ਰਹੇ ਹਿੰਦੂਤਵਾ ਕੱਟੜਪੰਥੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ‘ਮੁਸਲਿਮ’ ਸਾਸ਼ਕਾਂ ਨੂੰ ਆਪਣੇ ਰਾਜ ਚਲਾਉਣ ਵਿੱਚ ਉੱਚ-ਜਾਤੀ ਹਿੰਦੂਆਂ ਦੇ ਸਹਿਯੋਗ ਕਰਕੇ ਹੀ ‘ਮੁਸਲਿਮ’ ਰਾਜ ਕਾਇਮ ਰਹੇ ਸਨ। ਮੁਸਲਿਮਾਂ ਤੇ ਹਿੰਦੂ ਜਾਤ ਵਿਚਕਾਰ ਇਸ ਮੇਲ-ਮਿਲਾਪ ਦਾ ਇਸ ਤੱਥ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਕਬਰ ਤੋਂ ਬਾਅਦ ਕੋਈ ਵੀ ਮੁਗ਼ਲ ਬਾਦਸ਼ਾਹ ਮੁਸਲਿਮ ਮਾਂ ਦੀ ਕੁੱਖੋਂ ਪੈਦਾ ਨਹੀਂ ਸੀ ਹੋਇਆ । ਅਨੇਕਾਂ ਉੱਚ ਜਾਤੀ ਹਿੰਦੂਆਂ ਨੇ ‘ਮੁਸਲਿਮ’ ਸਾਸ਼ਕਾਂ ਦੀ ਵਫ਼ਾਦਾਰੀ ਨਾਲ ਸੇਵਾ ਕੀਤੀ । ਬਾਬਰ ਜਿਸ ਨੂੰ ਹਿੰਦੂ ਰਾਜਿਆਂ ਦੇ ਇੱਕ ਹਿੱਸੇ ਵੱਲੋਂ ਭਾਰਤ ’ਤੇ ਕਬਜ਼ਾ ਕਰਨ ਲਈ ਬੁਲਾਇਆ ਗਿਆ ਸੀ, (ਜਿਵੇਂ ਅੱਜ ਅਸੀਂ ਇਹ ਜਾਣਦੇ ਹਾਂ) ਵੱਲੋਂ ਸਥਾਪਤ ਕੀਤਾ ਮੁਗਲ ਰਾਜ ਉੱਚ-ਜਾਤੀ ਹਿੰਦੂਆਂ ਦਾ ਵੀ ਰਾਜ ਸੀ।
ਮੁਗਲ ਅਦਾਲਤਾਂ ਵਿੱਚ ਹਿੰਦੂ ਅਧਿਕਾਰੀ
ਔਰੋਬਿੰਦੋ ਘੋਸ਼, ਜਿਸਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂ ਆਧਾਰ ਮੁਹੱਈਆ ਕਰਨ ’ਚ ਉੱਘਾ ਰੋਲ ਨਿਭਾਇਆ ਸੀ, ਨੇ ਸਵੀਕਾਰ ਕੀਤਾ ਹੈ ਕਿ ਮੁਗ਼ਲ ਰਾਜ ਇੱਕ ਸਦੀ ਤੋਂ ਵੱਧ ਸਮਾਂ ਇਸ ਕਰਕੇ ਜਾਰੀ ਰਿਹਾ, ਕਿ ਮੁਗ਼ਲ ਸਾਸ਼ਕਾਂ ਨੇ ਹਿੰਦੂਆਂ ਨੂੰ ‘‘ਸਰਕਾਰੀ ਸੱਤਾ ਦੀਆਂ (ਪ੍ਰਭਾਵਸ਼ਾਲੀ) ਪਦਵੀਆਂ ਅਤੇ ਜੁੰਮੇਵਾਰੀਆਂ ਸੌਂਪੀਆਂ, ਆਪਣੇ ਰਾਜ-ਭਾਗ ਦੀ ਸੁਰੱਖਿਆ ਲਈ ਉਹਨਾਂ ਦੀ ਸੂਝ ਅਤੇ ਸ਼ਕਤੀ ਦਾ ਇਸਤੇਮਾਲ ਕੀਤਾ।’’ ਉੱਘੇ ਇਤਿਹਾਸਕਾਰ ਤਾਰਾ ਚੰਦ ਨੇ ਮੱਧਕਾਲੀਨ ਸਮੇਂ ਦੀ ਮੌਲਿਕ ਸ੍ਰੋਤ ਸਮੱਗਰੀ ’ਤੇ ਭਰੋਸਾ ਕਰਦੇ ਹੋਏ ਸਿੱਟਾ ਕੱਢਿਆ ਕਿ 16 ਵੀਂ ਸਦੀ ਦੇ ਅੰਤ ਤੋਂ 19ਵੀਂ ਸਦੀ ਦੇ ਮੱਧ ਤੱਕ, ‘‘ਵਾਜਬ ਤੌਰ ’ਤੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਪੱਛਮੀ ਪੰਜਾਬ ਤੋਂ ਸਿਵਾਏ, ਸਮੁੱਚੇ ਭਾਰਤ ਵਿੱਚ ਰਾਜ ਵਿਚਲੇ ਆਹਲਾ ਅਧਿਕਾਰ ਹਿੰਦੂਆਂ ਦੇ ਹੱਥਾਂ ਵਿੱਚ ਸੌਂਪੇ ਹੋਏ ਸਨ’’ ਜੋ ਸੰਯੋਗ ਵੱਸ ਬਹੁਤੇ ਰਾਜਪੂਤ ਸਨ । 1556 ਤੋਂ 1780 (ਅਕਬਰ ਤੋਂ ਸ਼ਾਹਆਲਮ) ਤੱਕ ਦੇ ਮੁਗਲ ਰਾਜ ਵਿੱਚ ਅਧਿਕਾਰੀਆਂ ਦੇ ਜੀਵਨ ਸਬੰਧੀ ਡਿਕਸ਼ਨਰੀ ਮਾਸੀਰ-ਉਲ-ਉਮਰਾ ਨੂੰ ਮੁਗਲ ਬਾਦਸ਼ਾਹਾਂ ਵੱਲੋਂ ਨਿਯੁਕਤ ਕੀਤੇ ਉੱਚ ਕੋਟੀ ਦੇ ਅਧਿਕਾਰੀਆਂ ਦਾ ਸਭ ਤੋਂ ਵੱਧ ਭਰੋਸੇਯੋਗ ਰਿਕਾਰਡ ਸਮਝਿਆ ਜਾਂਦਾ ਹੈ। ਇਸ ਕਾਰਜ ਨੂੰ 1741ਤੋਂ 1747 ਵਿਚਕਾਰ ਸ਼ਾਹ ਨਿਵਾਜ਼ ਖਾਨ ਅਤੇ ਉਹਦੇ ਪੁੱਤਰ ਅਬਦੁਲ ਹੈਅ ਵੱਲੋਂ ਸੰਗ੍ਰਹਿਤ ਕੀਤਾ ਗਿਆ ਸੀ। ਇਸ ਅਨੁਸਾਰ, ਇਸ ਸਮੇਂ ਦੌਰਾਨ ਮੁਗਲ ਸਾਸ਼ਕਾਂ ਨੇ ਇੱਕ ਸੌ (365 ਵਿੱਚੋਂ) ਦੇ ਕਰੀਬ ਉੱਚ ਕੋਟੀ ਦੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ, ਜਿੰਨ੍ਹਾਂ ਵਿੱਚੋਂ ਬਹੁਤੇ ਰਾਜਪੂਤਾਨਾ, ਮੱਧ-ਪ੍ਰਦੇਸ਼, ਬੰਦੇਲਖੰਡ ਅਤੇ ਮਹਾਂਰਾਸ਼ਟਰ ਤੋਂ ਰਾਜਪੂਤ ਸਨ।’’ ਮੁਗ਼ਲ ਪ੍ਰਸਾਸ਼ਨ ਵਿੱਚ ਰਾਜਪੂਤਾਂ ਤੋਂ ਬਾਅਦ ਹਿੰਦੂ ਅਧਿਕਾਰੀਆਂ ਦਾ ਦੂਜਾ ਸਭ ਤੋਂ ਵੱਡਾ ਗਰੁੱਪ ਬ੍ਰਾਹਮਣਾਂ ਦਾ ਸੀ। ਦਿਲਚਸਪ ਗੱਲ ਇਹ, ਕਿ 1893 ’ਚ ਸਥਾਪਤ ਹੋਈ ਕਾਸ਼ੀ ਦੀ ਨਗਰੀ ਪ੍ਰਚਾਰਨੀ ਸਭਾ, ਜਿਹੜੀ ਦਫ਼ਤਰੀ ਭਾਸ਼ਾ ਵਜੋਂ ਹਿੰਦੀ ਨੂੰ ਪ੍ਰਣਾਈ ਹੋਈ ਸੀ, ਨੇ 1931 ਵਿੱਚ ਇਸ ਪੁਸਤਕ ਦਾ ਅਨੁਵਾਦ ਪ੍ਰਕਾਸ਼ਤ ਕੀਤਾ।
ਇਸ ’ਤੇ ਕਿਸੇ ਦਾ ਕੋਈ ਵਾਦ-ਵਿਵਾਦ ਨਹੀਂ ਹੈ ਕਿ ਔਰੰਗਜ਼ੇਬ ਨੇ ਭਾਰਤੀ ਪਰਜਾ ਖਿਲਾਫ਼ ਵਹਿਸ਼ੀ ਜ਼ੁਲਮ ਨਹੀਂ ਢਾਹੇ। ਇਹ ਯਾਦ ਰਹਿਣਾ ਚਾਹੀਦਾ ਹੈ ਕਿ ਉਸਦਾ ਨਿਰਦਈਪੁਣਾ ਗੈਰ-ਮੁਸਲਿਮਾਂ ਤੱਕ ਹੀ ਸੀਮਤ ਨਹੀਂ ਸੀ, ਉਸਦਾ ਆਪਣਾ ਪਿਤਾ, ਭਰਾ, ਸ਼ੀਆ ਮੁਸਲਿਮ ਜਿਹੜੇ ਵੀ ਉਸਦੀ ਭਾਂਤ ਦੇ ਇਸਲਾਮ ਨੂੰ ਨਹੀਂ ਮੰਨਦੇ ਸਨ ਅਤੇ ਭਾਰਤ ਦੇ ਪੂਰਬੀ, ਮੱਧ-ਵਿਚਕਾਰਲੇ ਅਤੇ ਪੱਛਮੀ ਹਿੱਸਿਆਂ ਵਿੱਚ ਮੁਸਲਿਮ ਹਾਕਮ ਪਰਿਵਾਰਾਂ ਨੂੰ ਇਹਦੇ ਵਹਿਸ਼ੀ ਜਬਰ ਦਾ ਸਾਹਮਣਾ ਹੋਇਆ ਅਤੇ ਕਤਲ ਕੀਤੇ ਗਏ। ਔਰੰਗਜ਼ੇਬ ਨੇ ਦਿੱਲੀ ਵਿੱਚ ਜਾਮਾ ਮਸਜਿਦ ਦੇ ਅਹਾਤੇ ਵਿੱਚ ਉੱਘੇ ਸੂਫ਼ੀ ਸੰਤ ਸਰਮਦ ਨੂੰ ਫਾਹੇ ਲਾਇਆ। ਇਹ ਸੱਚ ਹੈ ਕਿ ਉਸਦੇ ਅੱਤਿਆਚਾਰੀ ਰਾਜ ਦੌਰਾਨ ਹਿੰਦੂਆਂ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ’ਤੇ ਹਿੰਸਕ ਚੋਟ-ਨਿਸ਼ਾਨਿਆਂ ਦੇ ਅਨੇਕਾਂ ਕੇਸ ਹਨ। ਤਾਂ ਵੀ, ਆਧੁਨਿਕ ਰਿਕਾਰਡ ਦਰਸਾਉਦੇ ਹਨ ਕਿ ਉਸਨੇ ਹਿੰਦੂ ਤੇ ਜੈਨ ਪੂਜਾ ਦੇ ਧਾਰਮਿਕ ਸਥਾਨਾਂ ਨੂੰ ਵੀ ਥਾਪੜਾ ਦਿੱਤੀ। ਇਸਦੀ ਇੱਕ ਸਦੀਵੀ ਮਿਸਾਲ ਲਾਲ ਕਿਲ੍ਹੇ ਦੇ ਲਹੌਰੀ ਗੇਟ ਤੋਂ ਥੋੜ੍ਹੇ ਫਾਸਲੇ ’ਤੇ ਆਲ੍ਹੀਸ਼ਾਨ ਗੌਰੀ ਸ਼ੰਕਰ ਮੰਦਰ ਹੈ, ਜਿਹੜਾ ਸ਼ਾਹਜਹਾਂ ਦੇ ਰਾਜ ਦੌਰਾਨ ਉਸਾਰਿਆ ਗਿਆ ਸੀ ਤੇ ਔਰੰਗਜ਼ੇਬ ਦੇ ਰਾਜ ਦੌਰਾਨ ਚੱਲਦਾ ਰਿਹਾ ਸੀ। ਉਸਦੇ ਸਾਰੇ ਅਪਰਾਧਾਂ ਨੂੰ ਹਿੰਦੂਆਂ ’ਤੇ ਜ਼ੁਲਮ ਤੱਕ ਸੁੰਗੇੜਨਾ, ਮਨੁੱਖਤਾ ਦੇ ਖਿਲਾਫ਼ ਉਸਦੇ ਜ਼ੁਲਮਾਂ ਦੀ ਗੰਭੀਰਤਾ ਨੂੰ ਘਟਾਉਣ ਦੇ ਤੁੱਲ ਹੈ।
ਕੋਈ ਵੀ ਸਮਝਦਾਰ ਵਿਅਕਤੀ ਇਨਕਾਰ ਨਹੀਂ ਕਰੇਗਾ ਕਿ ਮਹਿਮੂਦ ਗਾਜ਼ੀ (ਮਹਿਮੂਦ ਗਜ਼ਨਵੀ) ਵੱਲੋਂ ਗੁਜਰਾਤ ਵਿੱਚ ਸੋਮਨਾਥ ਮੰਦਰ ਦੀ ਬੇਹੁਰਮਤੀ ਕੀਤੀ, ਲੁੱਟਿਆ ਤੇ ਮਲੀਆਮੇਟ ਕੀਤਾ ਗਿਆ। ਪਰ ਇੱਕ ਤੱਥ ਜਿਹੜਾ ਛੁਪਿਆ ਰਹਿੰਦਾ ਹੈ, ਉਹ ਇਹ ਹੈ ਕਿ ਇਹ ਹਿੰਦੂ ਸਥਾਨਕ ਚੌਧਰੀਆਂ ਦੀ ਸਰਗਰਮ ਮੱਦਦ ਤੇ ਸ਼ਮੂਲੀਅਤ ਨਾਲ ਕੀਤਾ ਗਿਆ ਸੀ। ਆਰ ਐਸ ਐਸ ਦਾ ਸਭ ਤੋਂ ਉੱਤਮ ਸਿਧਾਂਤਕਾਰ ਐਮ ਐਸ ਗੋਲਵਾਲਕਰ ਨੇ ਸੋਮਨਾਥ ਮੰਦਰ ਦੀ ਬੇਹੁਰਮਤੀ ਅਤੇ ਤਬਾਹੀ ਦਾ ਹਵਾਲਾ ਦਿੰਦਿਆਂ ਕਿਹਾ,‘‘ਉਸਨੇ ਸੋਮਨਾਥ ਦੀ ਦੌਲਤ ਨੂੰ ਲੁੱਟਣ ਲਈ ਖੈਬਰ ਦੱਰ੍ਹੇ ਨੂੰ ਪਾਰ ਕੀਤਾ ਤੇ ਭਾਰਤ ਵਿੱਚ ਪੈਰ ਪਾਇਆ। ਉਸਨੂੰ ਰਾਜਸਥਾਨ ਦਾ ਮਹਾਨ ਮਾਰੂਥਲ ਪਾਰ ਕਰਨਾ ਪੈਣਾ ਸੀ । ਇਹ ਸਮਾਂ ਸੀ ਜਦ ਉਸਦੀ ਫੌਜ ਲਈ ਅਤੇ ਖੁਦ ਉਹਦੇ ਆਵਦੇ ਲਈ ਵੀ, ਨਾ ਭੋਜਨ ਸੀ ਤੇ ਨਾ ਪਾਣੀ। ਆਪਣੀ ਆਈ ਕਿਸਮਤ ਨੂੰ ਉਹ ਮਰ ਮਿਟ ਗਿਆ ਹੁੰਦਾ.. .. ਪਰ ਨਹੀਂ, ਮਹਿਮੂਦ ਗਜ਼ਨਵੀ ਨੇ ਸਥਾਨਕ ਚੌਧਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਸੌਰਾਸ਼ਟਰਾ ਦੇ ਉਸਦੇ ਖਿਲਾਫ਼ ਪਸਾਰਵਾਦੀ ਮਨਸੂਬੇ ਹਨ। ਆਪਣੀ ਮੂਰਖਤਾ ਤੇ ਹੋਛੇਪਣ ’ਚੋਂ ਉਨ੍ਹਾਂ ਨੇ ਉਸ ’ਤੇ ਵਿਸ਼ਵਾਸ਼ ਕਰ ਲਿਆ ਅਤੇ ਉਹ ਉਸ ਨਾਲ ਜੁੜ ਬੈਠੇ। ਜਦ ਮਹਿਮੂਦ ਗਜ਼ਨਵੀ ਨੇ ਮਹਾਨ ਮੰਦਰ ’ਤੇ ਹਮਲਾ ਕੀਤਾ, ਇਹ ਹਿੰਦੂ ਸਨ, ਸਾਡਾ ਆਪਣਾ ਖੂਨ, ਸਾਡੀਆਂ ਆਪਣੀਆਂ ਦੇਹਾਂ, ਸਾਡੀ ਆਪਣੀ ਆਤਮਾ ਸੀ ਜਿਹੜੀ ਉਸਦੀ ਫ਼ੌਜ ਦਾ ਹਰਾਵਲ ਦਸਤਾ ਬਣ ਕੇ ਖੜ੍ਹ ਗਈ। ਹਿੰਦੂਆਂ ਦੀ ਸਰਗਰਮ ਮੱਦਦ ਨਾਲ ਸੋਮਨਾਥ ਦੇ ਮੰਦਰ ਦੀ ਬੇਹੁਰਮਤੀ ਕੀਤੀ ਗਈ। ਇਹ ਇਤਿਹਾਸ ਦੇ ਤੱਥ ਹਨ।’’ (ਆਰ ਐਸ ਐਸ ਦੀ ਅੰਗਰੇਜ਼ੀ ਪਤਿ੍ਰਕਾ-ਆਰਗੇਨਾਈਜ਼ਰ , ਜਨਵਰੀ 4, 1950)
ਜ਼ਾਲਮ ਹਿੰਦੂ ਰਾਜੇ
ਸਿਰਫ਼ ਮੁਸਲਿਮ ਹਾਕਮ ਹੀ ਨਹੀਂ ਸਨ, ਜਿੰਨ੍ਹਾਂ ਨੇ ਮੰਦਰਾਂ ਦੀ ਬੇਹੁਰਮਤੀ ਕੀਤੀ। ਸਵਾਮੀ ਵਿਵੇਕਾਨੰਦ ਨੇ ਇਹ ਤੱਥ ਸਾਂਝਾ ਕੀਤਾ ਹੈ ਕਿ,‘‘ਜਗਨ ਨਾਥ ਦਾ ਮੰਦਰ ਇੱਕ ਪੁਰਾਣਾ ਬੋਧੀ ਮੰਦਰ ਹੈ। ਅਸੀਂ ਇਸ ’ਤੇ ਅਤੇ ਹੋਰਾਂ ’ਤੇ ਅਧਿਕਾਰ ਜਮਾ ਲਿਆ ਅਤੇ ਅਤੇ ਉਨ੍ਹਾਂ ਦਾ ਮੁੜ ਹਿੰਦੂਕਰਨ ਕੀਤਾ। ਸਾਨੂੰ ਅਜੇ ਇਸ ਦਾ ਬਹੁਤ ਕੁੱਝ ਕਰਨਾ ਪੈਣਾ ਹੈ।’’ ( ਸਵਾਮੀ ਵਿਵੇਕਾਨੰਦ ਦੀਆਂ ਸੰਪੂਰਨ ਕਿਰਤਾਂ ਗ੍ਰੰਥ 3, ਸਫਾ 264) ਬੇਹੁਰਮਤੀ ਦੀ ਇਹ ਕੋਈ ’ਕੱਲੀ-ਕਹਿਰੀ ਘਟਨਾ ਨਹੀਂ ਸੀ।
ਸਵਾਮੀ ਦਯਾਨੰਦ ਸਰਸਵਤੀ, ਜਿਸਨੂੰ ਹਿੰਦੂਤਵਾ ਦੇ ਅਵਤਾਰ ਵਜੋਂ ਮੰਨਿਆ ਜਾਂਦਾ ਹੈ, ਨੇ ਆਪਣੇ ਗ੍ਰੰਥ ਸੱਤਿਆ ਪ੍ਰਕਾਸ਼ ਵਿੱਚ ਸ਼ੰਕਰਾਚਾਰੀਆ ਦੇ ਯੋਗਦਾਨ ਨਾਲ ਸਿੱਝਦੇ ਹੋਏ ਲਿਖਿਆ :‘‘10 ਸਾਲ ਉਸਨੇ ਪੂਰੇ ਦੇਸ਼ ਭਰ ਦਾ ਟੂਰ ਲਾਇਆ, ਜੈਨ ਮੱਤ ਨੂੰ ਰੱਦ ਕੀਤਾ ਅਤੇ ਵੈਦਿਕ ਧਰਮ ਦੀ ਵਕਾਲਤ ਕੀਤੀ । ਸਾਰੀਆਂ ਟੁੱਟੀਆਂ-ਫੁੱਟੀਆਂ ਮੂਰਤੀਆਂ ਜਿਹੜੀਆਂ ਅੱਜਕਲ੍ਹ ਧਰਤੀ ’ਚੋਂ ਪੁੱਟ ਕੇ ਕੱਢੀਆਂ ਗਈਆਂ ਹਨ, ਸ਼ੰਕਰ ਦੇ ਸਮੇਂ ਤੋੜੀਆਂ-ਭੰਨੀਆਂ ਗਈਆਂ ਸਨ। ਜਦ ਕਿ, ਜਿਹੜੀਆਂ ਇੱਧਰ-ਉੱਧਰ ਜ਼ਮੀਨ ਦੇ ਹੇਠਾਂ ਸਾਬਤ-ਸਬੂਤ ਮਿਲੀਆਂ ਹਨ, ਤੋੜੇ ਜਾਣ ਦੇ ਡਰੋਂ ਜੈਨੀਆਂ ਵੱਲੋਂ ਦੱਬ ਦਿੱਤੀਆਂ ਗਈਆਂ ਸਨ।’’
ਪੁਰਾਤਨ ਭਾਰਤੀ ਇਤਿਹਾਸ ਦੇ ‘ਹਿੰਦੂ’ ਬਿਰਤਾਂਤ ਅਨੁਸਾਰ ਮੌਰੀਆ ਵੰਸ਼ ਦਾ ਆਖ਼ਰੀ ਬੋਧੀ ਰਾਜਾ ਬਰੀਹਾਦਰਥਾ (ਇੱਕ ਅਸ਼ੋਕਾ ਸੀ) ਦਾ 184 ਪੂਰਵ ਈਸਵੀ ਵਿੱਚ ਇੱਕ ਬ੍ਰਾਹਮਣ ਪੁਸ਼ਿਆ ਮਿੱਤਰਾ ਸ਼ੁੰਗਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਇਸ ਤਰ੍ਹਾਂ ਪ੍ਰਸਿੱਧ ਬੋਧੀ ਵੰਸ਼ ਦੇ ਰਾਜ ਦਾ ਅੰਤ ਹੋਇਆ ਅਤੇ ਸ਼ੁੰਗਾ ਵੰਸ਼ ਦਾ ਰਾਜ ਸਥਾਪਤ ਹੋਇਆ।
ਪੁਰਾਤਨ ਭਾਰਤੀ ਇਤਿਾਹਾਸ ਦੇ ਵਿਦਵਾਨ ਡੀ.ਐਨ. ਝਾਅ ਨੇ ਅਰੰਭਕ ਸਦੀਆਂ ਵੇਲੇ ਦੀ ਬੋਧੀ ਸੰਸ�ਿਤ ਕਿਰਤ ਦਿਵੀਆ ਵਦਾਨਾ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪੁਸ਼ਿਆ ਮਿੱਤਰਾ ਸ਼ੁੰਗਾ ਦਾ ਬੋਧੀਆਂ ਦੇ ਸਿਤਮਗਰ ਵਜੋਂ ਵਰਨਣ ਕੀਤਾ ਗਿਆ ਹੈ, ਜਿਸਨੇ ਬੁੱਧ ਅਤੇ ਜੈਨ ਧਾਰਮਿਕ ਸਥਾਨਾਂ ਨੂੰ ਤਬਾਹ ਕੀਤਾ। ਆਪਣੇ 2018 ਦੇ 1 7 : , 9 8 ਨਾਮੀ ਲੇਖਾਂ ਦੇ ਸੰਗ੍ਰਹਿ ਵਿੱਚ ਝਾਅ ਲਿਖਦਾ ਹੈ :‘‘ਉਹ ਇੱਕ ਵੱਡੀ ਫੌਜ ਦੇ ਨਾਲ ਸਟੂਪਾਜ਼ (ਬੋਧੀ ਤੀਰਥ ਸਥਾਨ ਵਜੋਂ ਗੁੰਬਦਨੁਮਾ ਇਮਾਰਤ) ਨੂੰ ਢਹਿ-ਢੇਰੀ ਕਰਦੇ ਹੋਏ, ਧਾਰਮਿਕ ਮੱਠਾਂ ਨੂੰ ਸਾੜਦੇ ਹੋਏ ਅਤੇ ਭਿਖਸ਼ੂਆਂ ਦੇ ਕਤਲ ਕਰਦਾ ਹੋਇਆ ਸਕਾਲਾ, ਜੋ ਅੱਜਕਲ੍ਹ ਸਿਆਲਕੋਟ ਕਰਕੇ ਜਾਣਿਆ ਜਾਂਦਾ ਹੈ, ਤੱਕ ਕੂਚ ’ਤੇ ਨਿੱਕਲਿਆ ਜਿੱਥੇ ਉਸਨੇ ਸ਼ਰਮਨਾ (ਵੇਦਾਂ ਦੇ ਵਿਰੋਧੀ ) ਦੇ ਹਰੇਕ ਸਿਰ ਲਈ 100 ਦਿਨਾਰ ਦੇ ਇਨਾਮ ਦਾ ਐਲਾਨ ਕੀਤਾ।’’
ਝਾਅ ਨੇ ਸ਼ੁੰਗਾਜ਼ ਦੀ ਸਮਕਾਲੀ ਸ਼ਬਦ-ਸ਼ਾਸਤਰੀ, ਪਤਾਂਜਲੀ ’ਚੋਂ ਸਬੂਤ ਵੀ ਪੇਸ਼ ਕੀਤੇ, ਜਿਸਨੇ ਆਪਣੀ ਮਹਾਂ-ਭਾਸ਼ਿਆ ਵਿੱਚ ਬੜੀ ਚੰਗੀ ਤਰ੍ਹਾਂ ਬਿਆਨ ਕੀਤਾ ਕਿ ਸੱਪ ਤੇ ਨਿਓਲੋ ਵਾਂਗ, ਬ੍ਰਾਹਮਣ ਅਤੇ ਸ਼ਰਾਮਨਾ ਸਦੀਵੀ ਦੁਸ਼ਮਣ ਹਨ ('Monumental Absence : The Destruction of Ancient Budhist Sites,'' Caravan, June 2018) ਹਿੰਦੂਤਵੀ ਬਿਰਤਾਂਤ ਵਿੱਚ ਮੁਗਲ ਸਾਸ਼ਕਾਂ ਵੱਲੋਂ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ’ਤੇ ਅਤਿਆਚਾਰ ਨੂੰ ਅੱਜ ਦੇ ਭਾਰਤੀ ਮੁਸਲਿਮਾਂ ਦੇ ਖਿਲਾਫ਼ ਨਫ਼ਰਤ ਫੈਲਾਉਣ ਲਈ ਵਰਤਿਆ ਜਾਂਦਾ ਹੈ। ਮੁਗਲ ਸਾਸ਼ਕਾਂ ਵਿਸ਼ੇਸ਼ ਕਰਕੇ ਔਰੰਗਜ਼ੇਬ ਦੀਆਂ ਫੌਜਾਂ ਨੇ ਸਿੱਖਾਂ ’ਤੇ ਹੌਲਨਾਕ ਤੇ ਅਕਹਿ ਜੁਲਮ ਢਾਹੇ। ਕੀ ਇਹ ਮੁਸਲਿਮ ਬਨਾਮ ਸਿੱਖ ਦਾ ਵਰਤਾਰਾ ਸੀ? ਸਮਕਾਲੀ ਸਿੱਖ ਰਿਕਾਰਡ ਅਜਿਹੇ ਅਰਥ-ਨਿਰਣੇ ਨੂੰ ਰੱਦ ਕਰਦੇ ਹਨ। ਸਿੱਖ ਵੈਬ-ਸਾਈਟ ((https: //w w w. sikhdharma.org/ 4-sons-ofguru-gobind-singh/ ), ), ਅਨੁਸਾਰ 1704 ਵਿੱਚ ਆਖ਼ਰੀ ਅਤੇ ਅਨੰਦਪੁਰ ਸਾਹਿਬ ਦੇ ਸਭ ਤੋਂ ਵਹਿਸ਼ੀ ਘੇਰਾਬੰਦੀ ਦੌਰਾਨ ਮੁਸਲਿਮ ਅਤੇ ਹਿੰਦੂ ਪਹਾੜੀ ਰਾਜਿਆਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰਾ ਪਾ ਕੇ ਅਲੱਗ-ਥਲੱਗ ਕਰ ਦਿੱਤਾ। ਜਦ ਸਿੱਖ ਮੁਗਲ ਹਮਲਾਵਰਾਂ ਤੋਂ ਬਚ ਨਿੱਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚੇ, ਬਾਬਾ ਜ਼ੋਰਾਵਰ ਸਿੰਘ, ਉਮਰ 9 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 7 ਸਾਲ, ਹਫੜਾ-ਦਫੜੀ ’ਚ ਗਰੁੱਪ ਨਾਲੋਂ ਨਿੱਖੜ ਗਏ। ਇੱਕ ਖੁਸ਼ਕ-ਕਠੋਰ ਜੰਗਲ ਵਿਚਦੀ ਉਹ ਆਪਣੀ ਦਾਦੀ, ਮਾਤਾ ਗੁਜਰੀ ਜੀ (ਗੁਰੂ ਗੋਬਿੰਦ ਸਿੰਘ ਦੀ ਮਾਤਾ) ਨਾਲ ਚੱਲ ਪਏ, ਜਦੋਂ ਤੱਕ ਕਿ ਉਹ ਇੱਕ ਛੋਟੇ ਜਿਹੇ ਪਿੰਡ ’ਚ ਅੱਪੜ ਨਾ ਗਏ, ਜਿੱਥੇ ਉਨ੍ਹਾਂ ਨੇ ਠਾਹਰ ਕੀਤੀ।’’ ਗੁਰੂ ਘਰ ਦੇ ਪੁਰਾਣੇ ਨੌਕਰ, ਗੰਗੂ ਨੂੰ ਪਤਾ ਲੱਗਣ ’ਤੇ ਕਿ ਉਹ ਪਿੰਡ ਵਿੱਚ ਹਨ, ਮਾਤਾ ਜੀ ਕੋਲ ਆਇਆ ਅਤੇ ਉਸਨੂੰ ਆਪਣੇ ਨਾਲ ਚੱਲਣ ਲਈ ਮਨਾ ਲਿਆ। ਬਿਰਤਾਂਤ ਅਨੁਸਾਰ,‘‘ਉਸਨੇ ਜਿੰਮੇਵਾਰੀ ਅਤੇ ਸਰੋਕਾਰ ਜਾਹਰ ਕੀਤਾ। ਪਰ ਵਿਸ਼ਵਾਸ਼ਘਾਤ ਨਾਲ ਉਸਦਾ ਦਿਲ ਮੈਲਾ ਹੋਇਆ ਪਿਆ ਸੀ। ਠੰਢ, ਮੀਂਹ ਅਤੇ ਇਕੱਲਤਾ, ਮਾਤਾ ਗੁਜਰੀ, ਆਪਣੇ ਪੋਤਿਆਂ ਨੂੰ ਲੈ ਕੇ, ਅਹਿਸਾਨਮੰਦੀ ਨਾਲ ਗੰਗੂ ਦੇ ਘਰ ਚਲੀ ਗਈ।’’ ਸੋਨੇ ਦੇ ਕੁੱਝ ਸਿੱਕਿਆਂ ਦੀ ਖਾਤਰ ਗੰਗੂ ਨੇ ਮੁਗਲ ਫੌਜ ਕੋਲ ਉਨ੍ਹਾਂ ਦੇ ਥਾਂ-ਟਿਕਾਣੇ ਦਾ ਭੇਤ ਖੋਲ੍ਹ ਦਿੱਤਾ। ਸਵੇਰ ਸਾਰ ਦਰਵਾਜ਼ੇ ’ਤੇ ਜ਼ੋਰਦਾਰ ਖੜਕਾਟ ਹੋਈ ਅਤੇ ਦੁਸ਼ਟ ਗਵਰਨਰ ਵਜ਼ੀਰ ਖਾਨ ਦੇ ਸਿਪਾਹੀ ਇਸ ਦੈਵੀ ਪਰਿਵਾਰ ਨੂੰ ਸਿਰਹੰਦ ਲੈ ਗਏ। ‘‘ਜਿਉ ਹੀ ਉਹ ਸ਼ਹਿਰ ਵਿਚਦੀ ਲੰਘੇ , ਲੋਕ ਹੌਂਸਲਾ-ਹਫ਼ਜ਼ਾਈ ਦੇ ਬੋਲ ਬਿਖੇਰਦੇ ਹੋਏ, ਉਹਨਾਂ ਨੂੰ ਦੇਖਣ ਲਈ ਉਮਡ ਪਏ। ਉਨ੍ਹਾਂ ਨੇ ਬ੍ਰਾਹਮਣ ਨੂੰ ਫਿਟਕਾਰਾਂ ਪਾਈਆਂ ਮੁਗਲ ਗਵਰਨਰ ਦੀ ਦੁਸ਼ਟਤਾ ਕਰਕੇ ਉਨ੍ਹਾਂ ਨੂੰ ਸਦਮਾ ਪਹੁੰਚਿਆ।’’
ਉੱਘੇ ਇਤਿਹਾਸਕਾਰ ਸਰ ਜਾਦੂਨਾਥ ਸਰਕਾਰ (1870-1958) ਦੇ ਭਾਰਤ ਵਿੱਚ ਇਸਲਾਮ ਜਾਂ ਮੁਸਲਿਮ ਸਾਸ਼ਕਾਂ ਬਾਰੇ ਕੋਈ ਓਪਰੇ ਜਿਹੇ ਪ੍ਰਭਾਵ ਨਹੀਂ ਹਨ। ਦਰਅਸਲ, ਮੁਗਲ ਰਾਜ ਦੌਰਾਨ ਹਿੰਦੂ ਇਤਿਹਾਸ ਦਾ ਉਹ ਬਿਰਤਾਂਤਕਾਰ ਮੰਨਿਆ ਜਾਂਦਾ ਹੈ। ਜਿਵੇਂ ਵੀ, 1742 ਵਿੱਚ ਬੰਗਾਲ ਦੇ ਮਰਾਠਾ ਹਮਲੇ ਬਾਰੇ ਉਸਦਾ ਵਰਨਣ ਇਹ ਸਪਸ਼ਟ ਕਰ ਦਿੰਦਾ ਹੈ ਕਿ ‘‘ਹਿੰਦੂ ਕੌਮ’’ ਦੀ ਇਸ ਫੌਜ ਨੇ ਬੰਗਾਲ ਦੇ ਹਿੰਦੂਆਂ ਦੇ ਮਾਣ-ਸਤਿਕਾਰ ਅਤੇ ਸੰਪਤੀ ਦੀ ਰੱਤੀ ਪ੍ਰਵਾਹ ਨਾ ਕੀਤੀ । ਸਰਕਾਰ ਅਨੁਸਾਰ, ‘‘ ਘੁੰਮਦੇ -ਫਿਰਦੇ ਮਰਾਠਾ ਦਸਤਿਆਂ ਨੇ ਅੰਨ੍ਹੀਂ ਤਬਾਹੀ ਅਤੇ ਅਕਹਿ ਜੁਲਮ ਢਾਹੇ।’’
ਬੰਗਾਲ-ਮੁਸਲਿਮ ਕਾਲ 1200-1757 ਈਸਵੀ (ਗ੍ਰੰਥ-॥) ਦੇ ਉਸ ਵੱਲੋਂ ਸੰਪਾਦਤ ਇਤਿਹਾਸ ਵਿੱਚ ਸਰਕਾਰ ਨੇ ਮਰਾਠਿਆਂ ਦੇ ਹੱਥੋਂ ਬੰਗਾਲੀ ਹਿੰਦੂਆਂ ਦੇ ਕਸ਼ਟਾਂ ਦੇ ਚਸ਼ਮਦੀਦ ਵਰਨਣ ਦੀ ਉਦਾਹਰਨ ਨੂੰ ਉਭਾਰਿਆ ਹੈ। ਅਜਿਹੇ ਹੀ ਇੱਕ ਚਸ਼ਮਦੀਦੀ ਗੰਗਾ ਰਾਮ ਅਨੁਸਾਰ ,‘‘ਮਰਾਠੇ ਹੋਰ ਕਿਸੇ ਵੀ ਵਸਤ ਨੂੰ ਰੱਦ ਕਰਕੇ, ਸੋਨਾ ਤੇ ਚਾਂਦੀ ’ਤੇ ਟੁੱਟ ਕੇ ਪੈ ਗਏ। ਕਈਆਂ ਦੇ ਉਨ੍ਹਾਂ ਨੇ ਹੱਥ ਕੱਟ ਦਿੱਤੇ, ਕਈਆਂ ਦੇ ਨੱਕ ਤੇ ਕੰਨ; ਕਈਆਂ ਨੂੰ ਸਰਾਸਰ ਕਤਲ ਕੀਤਾ। ਉਹ ਸੁੰਦਰ ਔਰਤਾਂ ਨੂੰ ਧੂਹ ਕੇ ਲੈ ਗਏ ਅਤੇ ਉਨ੍ਹਾਂ ਨਾਲ ਜਬਰ-ਜਿਨਾਹ ਕਰਨ ਤੋਂ ਬਾਅਦ ਹੀ ਛੱਡਿਆ।’’
ਇੱਕ ਹੋਰ ਚਸ਼ਮਦੀਦ, ਬਰਦਵਾਂਨ ਦੇ ਮਹਾਰਾਜਾ ਦੀ ਅਦਾਲਤ ਦੇ ਪੰਡਿਤ ਵਨੇਸ਼ਵਰ ਵਿੱਦਿਆਲੰਕਾਰ ਨੇ ਮਰਾਠਿਆਂ ਵੱਲੋਂ ਢਾਹੇ ਜੁਲਮਾਂ ਦੀਆਂ ਹੌਲਨਾਕ ਕਹਾਣੀਆਂ ਬਿਆਨ ਕੀਤੀਆਂ। ‘‘ਸ਼ਾਹੂ ਰਾਜਾ ਦੇ ਲਸ਼ਕਰ ਬੇ-ਰਹਿਮ, ਗਰਭਵਤੀ ਔਰਤਾਂ ਅਤੇ ਬੱਚਿਆਂ ਦੇ, ਬ੍ਰਾਹਮਣਾਂ ਅਤੇ ਗਰੀਬਾਂ ਦੇ ਕਾਤਲ, ਰੂਹ ਦੇ ਬੇਕਿਰਕ, ਹਰ ਕਿਸੇ ਦੀ ਸੰਪਤੀ ਲੁੱਟਣ ਅਤੇ ਹਰ ਤਰ੍ਹਾਂ ਦੇ ਅਪਰਾਧੀ ਕੰਮ ਕਰਨ ਦੇ ਮਾਹਰ ਹਨ। ਸਮਕਾਲੀ ਰਿਕਾਰਡ ਸਾਬਤ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਰਾਜਪੂਤਾਂ ਅਤੇ ਕਸ਼ੱਤਰੀਆਂ ਦਾ (ਹਿੰਦੂ ਸਮਾਜਕ ਦਰਜਾਬੰਦੀ ਵਿੱਚ ਚਾਰ ਜਾਤਾਂ ਵਿੱਚੋਂ ਦੋ ਦੇ ਮੈਂਬਰ) ਅਤੇ ਉੱਚ-ਜਾਤੀ ਹਿੰਦੂਆਂ ਦੇ ਹੋਰ ਮੈਂਬਰਾਂ ਦਾ ਰਾਜ ਵੀ ਸੀ। ਔਰੰਗਜ਼ੇਬ ਨੇ ਜੰਗ ਦੇ ਮੈਦਾਨ ’ਚ ਮਰਾਠਾ ਸਾਸ਼ਕ ਸ਼ਿਵਾ ਜੀ ਦਾ ਕਦੇ ਵੀ ਸਾਹਮਣਾ ਨਹੀਂ ਕੀਤਾ। ਉਸਨੇ ਆਪਣੇ ਕਮਾਂਡਰ-ਇਨ-ਚੀਫ, ਅਮੇਰ (ਰਾਜਸਥਾਨ) ਦੇ ਰਾਜਪੂਤ ਸਾਸ਼ਕ ਜੈ ਸਿੰਘ ॥ (1688-1743) ਨੂੰ ਸ਼ਿਵਾ ਜੀ ਨੂੰ ਕਾਬੂ ਕਰਨ ਲਈ ਭੇਜਿਆ। ਔਰੰਗਜ਼ੇਬ ਨੇ 1699 ਵਿੱਚ ਉਸਨੂੰ ਸਵਾਈ ( ਜਿਹੜਾ ਆਪਣੇ ਸਮਕਾਲੀਆਂ ਤੋਂ ਸਵਾ ਗੁਣਾ ਉੱਤਮ ਹੋਵੇ) ਦੇ ਖਿਤਾਬ ਨਾਲ ਨਿਵਾਜਿਆ ਅਤੇ ਇਸ ਨਾਲ ਉਹ ਮਹਾਰਾਜਾ ਸਵਾਈ ਜੈ ਸਿੰਘ ਵਜੋਂ ਜਾਣਿਆ ਜਾਣ ਲੱਗਾ। ਔਰੰਗਜ਼ੇਬ ਨੇ ਉਸਨੂੰ ‘ਮਿਰਜ਼ਾ ਰਾਜ’ (ਸ਼ਾਹੀ ਰਾਜਕੁਮਾਰ ਲਈ ਫਾਰਸੀ ਖਿਤਾਬ) ਦਾ ਖਿਤਾਬ ਵੀ ਦਿੱਤਾ। ਹੋਰਨਾਂ ਮੁਗਲ ਸਾਸ਼ਕਾਂ ਵੱਲੋਂ ਉਸਨੂੰ ਪ੍ਰਦਾਨ ਕੀਤੇ ਹੋਰ ਖਿਤਾਬਾਂ ਵਿੱਚ , ਸਰਮਦ-ਏ-ਰਾਜਾ-ਏ-ਹਿੰਦ (ਭਾਰਤ ਦਾ ਸਦੀਵੀ ਸਾਸ਼ਕ) ਰਾਜ ਰਾਜੇਸ਼ਵਰ (ਰਾਜਿਆਂ ਦਾ ਸੁਲਤਾਨ) ਅਤੇ ਸ਼੍ਰੀ ਸ਼ਨਤਾਨੂੰਜੀ (ਹਿੱਤਕਾਰੀ ਰਾਜਾ) ਸ਼ਾਮਲ ਸਨ। ਇਹਨਾਂ ਖਿਤਾਬਾਂ ਦਾ ਅੱਜ ਵੀ ਉਸਦੇ ਜਾਨਸ਼ੀਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਪੁੱਤਰ ਨਾਲ ਆਪਣੀ ਧੀ ਵੀ ਵਿਆਹੀ। (https: w ww indianrajputs.com/view/jaipur and https: //w w w Indian rajputs.com/famous/jaisingh £-Amber.php. ) ਉਹਨਾਂ ਵੱਲੋਂ ਭਾਰਤ ਦੇ ਇੱਕ ਹਿੱਸੇ ਨੂੰ ਦੂਜੇ ਦੇ ਖਿਲਾਫ ਖੜ੍ਹਾ ਕਰਨ ਦੀ ਪੈਦਾ ਕੀਤੀ ਜਾ ਰਹੀ ਹਾਲਤ ਵਿੱਚ ਭਾਰਤੀ ਰਾਜ ਦੀ ਧਰਮ-ਨਿਰਲੇਪਤਾ ਨੂੰ ਖਤਮ ਕਰਨ ਲਈ ਕਿਸੇ ਬਾਹਰੀ ਦੁਸ਼ਮਣ ਦੀ ਜ਼ਰੂਰਤ ਨ
No comments:
Post a Comment