Wednesday, November 20, 2019

ਮੁਸਲਮਾਨ ਧਾਰਮਕ ਫਿਰਕੇ ਦੀ ਹਾਲਤ ਬਾਰੇ

ਮੁਸਲਮਾਨ ਧਾਰਮਕ ਫਿਰਕੇ ਦੀ ਹਾਲਤ ਬਾਰੇ
ਸਾਡੇ ਮੁਲਕ ਦੀ ਫਰਿਕੂ ਸਆਿਸਤ ਨੇ ਧਾਰਮਕਿ ਘੱਟ ਗਣਿਤੀ ਬਣਦੇ ਮੁਸਲਮਾਨ ਤਬਕੇ ਨੂੰ ਡੂੰਘੇ ਆਰਥਕ-ਸਮਾਜਿਕ ਪਛੜੇਵੇਂ ਦੀ ਖੱਡ ਵਿਚ ਧੱਕ ਦਲਿਤਾਂ ਹੈ। ਮੁਲਕ ਵਿਚ ਹਿੰਦੂ ਬਹੁ-ਗਣਿਤੀ ਵਸੋਂ ਹੋਣ ਕਰਕੇ ਆਮ ਕਰਕੇ ਮੁਲਕ ਦੀਆਂ ਕੌਮੀ ਪੱਧਰੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਵੱਲੋਂ ਹਿੰਦੂ ਵੋਟ ਬੈਂਕ ਦੇ ਪੱਤੇ ਖੇਡੇ ਜਾਂਦੇ ਰਹੇ ਹਨ ਤੇ ਮੁਸਲਮਾਨ ਧਰਮ ਨਾਲ ਸਬੰਧਤ ਜਨਤਾ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤੀ ਗਈ ਹੈ। ਉਂਝ ਤਾਂ ਚਾਹੇ ਮੁਲਕ ਭਰ ਦੀਆਂ ਕਿਰਤੀ-ਜਮਾਤਾਂ ਅਖੌਤੀ ਆਜ਼ਾਦੀ ਦੇ 72 ਸਾਲਾਂ ਮਗਰੋਂ ਭਾਰੀ ਕੰਗਾਲੀ ਤੇ ਮੰਦਹਾਲੀ ਦਾ ਸ਼ਿਕਾਰ ਹਨ ਤੇ ਲੁਟੇਰੀਆਂ ਦਲਾਲ ਜਮਾਤਾਂ ਤੇ ਸਾਮਰਾਜੀਆਂ ਦੀ ਅੰਨ੍ਹੀਂ ਲੁੱਟ ਹੇਠ ਕਰਾਹ ਰਹੀਆਂ ਹਨ। ਇਸ ਲੁੱਟ ਨੇ ਪਹਿਲਾਂ ਹੀ ਸਮਾਜਕ ਆਰਥਕ ਤੌਰ ਤੇ ਪਛੜੇਵੇਂ ਦਾ ਸ਼ਿਕਾਰ ਤੁਰੇ ਆਉਂਦੇ ਹਿੱਸਿਆਂ ਜਿਵੇਂ ਦਲਿਤਾਂ, ਔਰਤਾਂ ਤੇ ਆਦਿਵਾਸੀ ਕਬੀਲਿਆਂ ਆਦਿ ਨੂੰ ਹੋਰ ਵਧੇਰੇ ਪਛੜੇਵੇਂ ਚ ਧੱਕਿਆ ਹੈ। ਮੁਸਲਮਾਨ ਧਾਰਮਕ ਘੱਟਗਣਿਤੀ ਤਬਕਾ ਅਜਿਹਾ ਹੈ ਜੋ ਫਿਰਕੂ ਸਆਿਸਤ ਦੇ ਪੈਂਤੜਿਆਂ ਦੀ ਭੇਂਟ ਚੜ੍ਹਿਆ ਹੈ ਤੇ ਉਹ ਵੀ ਇਹਨਾਂ ਹਿੱਸਿਆਂ ਚ ਹੀ ਸ਼ੁਮਾਰ ਹੋ ਗਿਆ ਹੈ। ਮੁਸਲਮਾਨ ਭਾਈਚਾਰਾ ਤਾਂ ਕਈ ਪੱਖਾਂ ਤੋਂ ਦਲਿਤਾਂ ਅਤੇ ਹਿੰਦੂ (ਓ. ਬੀ. ਸੀ.) ਹਿੱਸਿਆਂ ਤੋਂ ਵੀ ਜਿਆਦਾ ਪਛੜੇਵੇਂ ਚ ਚਲਿਆ ਗਿਆ ਹੈ।
ਕੌਮੀ ਅੰਕੜਾ ਸੰਸਥਾ ਦੀ ਇੱਕ ਰਿਪੋਰਟ ਨੂੰ ਘੋਖਿਆਂ ਤੇ ਮੁਲਕ ਦੇ ਹੋਰਨਾਂ ਤਬਕਿਆਂ ਦੇ ਨੌਜਵਾਨਾਂ ਦਾ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਨਾਲ ਮੁਕਾਬਲਾ ਕਰਕੇ ਦੇਖਿਆਂ ਤਾਂ ਇਹੀ ਸਿੱਟਾ ਨਿਕਲਦਾ ਹੈ। ਦੋ ਖੋਜਾਰਥੀਆਂ ਵੱਲੋਂ ਕੀਤੇ 13 ਸੂਬਿਆਂ ਚ ਕੀਤੇ ਸਰਵੇ ਦੇ ਅੰਕੜੇ ਦੱਸਦੇ ਹਨ ਕਿ ਜਿਨ੍ਹਾਂ ਨੌਜਵਾਨਾਂ ਨੇ ਗਰੈਜੂਏਸ਼ਨ ਕੀਤੀ ਹੈ, 2017-18 ਚ ਉਹਨਾਂ ਚੋਂ ਮੁਸਲਿਮ ਨੌਜਵਾਨਾਂ ਦੀ ਗਿਣਤੀ14 ਫੀਸਦੀ ਹੈ ਜਦਕਿ ਦਲਿਤਾਂ ਦੀ 18 ਫੀਸਦੀ, ਹਿੰਦੂ ਓ. ਬੀ. ਸੀ. ਦੀ 25 ਫੀਸਦੀ ਤੇ ਉੱਚ ਜਾਤੀ ਹਿੰਦੂਆਂ ਦੀ 37 ਫੀਸਦੀ ਹੈ। ਇਹ ਪਾੜ੍ਹਾ 2011-12 ਸਾਲ ਦੇ ਮੁਕਾਬਲੇ ਕਈ ਗੁਣਾ ਵਧ ਗਿਆ ਹੈ। ਹਿੰਦੂ ਹਾਰਟਲੈਂਡ ਕਹੇ ਜਾਂਦੇ ਖੇਤਰ ਚ ਤਾਂ ਮੁਸਲਿਮ ਨੌਜਵਾਨਾਂ ਦੀ ਹਾਲਤ ਹੋਰ ਵੀ ਮੰਦੀ ਹੈ। ਇਉਂ ਹੀ ਵਿੱਦਿਅਕ ਸੰਸਥਾਵਾਂ ਚ ਮੁਸਲਿਮ ਨੌਜਵਾਨਾਂ ਦੀ ਦਾਖਲਿਆਂ ਪੱਖੋਂ ਹਾਲਤ ਵੀ ਦਲਿਤਾਂ ਤੇ ਓ ਬੀ ਸੀ ਹਿੱਸਿਆਂ ਤੋਂ ਪਛੜੀ ਪਈ ਹੈ।
2018 ਚ ਵਿੱਦਿਅਕ ਸੰਸਥਾਵਾਂ ਚ ਦਾਖਲ ਹੋਏ ਨੌਜਵਾਨਾਂ ਚ ਮੁਸਲਮਾਨ ਤਬਕੇ ਦੀ ਇਹ ਅਨੁਪਾਤ 39ਫੀਸਦੀ ਹੈ ਜਦ ਕਿ ਦਲਿਤਾਂ ਚ 44 ਫੀਸਦੀ ਤੇ ਹਿੰਦੂ ਓ ਬੀ ਸੀ ਜਾਤਾਂ ਚ 51 ਫੀਸਦੀ ਅਤੇ ਉੱਚ ਜਾਤੀ ਹਿੰਦੂਆਂ ਚ ਇਹ 59 ਫੀਸਦੀ ਹੈ। ਇਉਂ ਹੀ ਪੜ੍ਹਾਈ ਵਿਚੇ ਛੱਡ ਕੇ, ਬੇ-ਰੁਜ਼ਗਾਰੀ ਦੀ ਦੌੜ ਚ ਸ਼ੁਮਾਰ ਹੋਣ ਵਾਲੰਆਂ ਚ ਵੀ ਆਬਾਦੀ ਦੇ ਅਨੁਪਾਤ ਦੀ ਵੱਡੀ ਫੀਸਦੀ ਮੁਸਲਮਾਨ ਨੌਜਵਾਨਾਂ ਦੀ ਬਣਦੀ ਹੈ।
ਮੁਸਲਮਾਨ ਭਾਈਚਾਰੇ ਦੇ ਹਾਸ਼ੀਏ ਤੇ ਧੱਕੇ ਜਾਣ ਬਾਰੇ ਇਹ ਅਧਿਐਨ ਕੁੱਝ ਸੰਕੇਤਾਂ ਨੂੰ ਫੜਦਾ ਹੈ। ਇਸ ਭਾਈਚਾਰੇ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈਇਹ ਸਿਰਫ ਭਾਜਪਾ ਦੀ ਸਰਕਾਰ ਦੇ 5 ਸਾਲਾਂ ਚ ਹੀ ਨਹੀਂ ਵਾਪਰਿਆ ਸਗੋਂ ਕਾਂਗਰਸ ਦੇ ਦਹਾਕਿਆਂ ਦੇ ਰਾਜ ਚ ਵੀ ਇਹੀ ਵਾਪਰਿਆ ਹੈ। ਹੁਣ ਭਾਜਪਾ ਵੱਲੋਂ ਫਿਰਕੂ ਲਾਮਬੰਦੀਆਂ ਤੇ ਰੱਖੀ ਟੇਕ ਇਸਨੂੰ ਹੋਰ ਵਧੇਰੇ ਤੇਜ਼ ਕਰ ਰਹੀ ਹੈ। ਮੁਲਕ ਦੀਆਂ ਜੇਲ੍ਹਾਂ ਚ ਸੜ ਰਹੇ ਲੱਖਾਂ ਲੋਕਾਂ ਚ ਭਾਰੀ ਗਿਣਤੀ ਮੁਸਲਮਾਨਾਂ ਦੀ ਹੈ ਜਦਕਿ ਆਪਣੀ ਆਬਾਦੀ ਦੇ ਨਿਸਬਤ ਵੱਖ ਵੱਖ ਸਰਕਾਰੀ ਅਹੁਦਿਆਂ ਖਾਸ ਕਰਕੇ ਉੱਚ ਅਹੁਦਿਆਂ ਤੇ ਮੁਸਲਮਾਨਾਂ ਦੀ ਗਿਣਤੀ ਆਟੇ ਚ ਲੂਣ ਬਰਾਬਰ ਹੈ। ਹੁਣ ਤਾਂ ਲੋਕ ਸਭਾ ਚ ਵੀ ਮੌਜੂਦਾ ਮੈਂਬਰਾਂ ਚ ਮੁਸਲਮਾਨ ਭਾਈਚਾਰੇ ਚੋਂ ਸਿਰਫ ਮੁੱਠੀ ਭਰ ਮੈਂਬਰ ਹੀ ਹਨ। ਮੁਲਕ ਚ ਦਬਾਈ ਹੋਈ ਧਾਰਮਿਕ ਘੱਟਗਿਣਤੀ ਹੋਣ ਦਾ ਤੇ ਆਪਣੇ ਆਪ ਚ ਧਾਰਮਿਕ ਘੱਟਗਿਣਤੀ ਹੋਣ ਦਾ ਫਰਕ ਵੀ ਇਸ ਸਰਵੇ ਤੋਂ ਦੇਖਿਆ ਜਾ ਸਕਦਾ ਹੈਮੁਲਕ ਅੰਦਰ ਮੌਜੂਦ ਸਾਰੀਆਂ ਘੱਟ ਗਿਣਤੀਆਂ ਹੀ ਇਉਂ ਸਮਾਜਕ ਆਰਥਕ ਪਛੜੇਵੇਂ ਚ ਨਹੀਂ ਧੱਕੀਆਂ ਗਈਆਂ ਹਨ। ਇਹ ਹਾਕਮ ਜਮਾਤੀ ਸਿਆਸਤ ਚ ਫਿਰਕੂ ਲਾਮਬੰਦੀਆਂ ਦਾ ਦਹਾਕਿਆਂ ਬੱਧੀ ਨਿਸ਼ਾਨਾ ਰਹੇ ਹੋਣ ਦਾ ਸਿੱਟਾ ਹੈ।
ਏਸੇ ਵੇਲੇ ਸਭ ਤੋਂ ਸਸਤੀ ਲੇਬਰ ਮੁਸਲਮਾਨ ਬਸਤੀਆਂ ਚ ਮਿਲਦੀ ਹੈ। ਇਹ ਬਸਤੀਆਂ ਭਾਰਤ ਦੇ ਗੈਰ-ਜਥੇਬੰਦ ਮਜ਼ਦੂਰਾਂ ਦੇ ਸਭ ਤੋਂ ਵੱਡੇ ਕੇਂਦਰ ਹਨ। ਹਾਕਮਾਂ ਦੇ ਦਹਿਸ਼ਤਗਰਦੀ ਦੇ ਹੋਕਰਿਆਂ ਨੇ ਮੁਸਲਮਾਨਾਂ ਨੂੰ ਬਾਕੀ ਸਮਾਜ ਦੀਆਂ ਨਜ਼ਰਾਂ ਚ ਮੁਜ਼ਰਮਾਂ ਵਜੋਂ ਪੇਸ਼ ਕਰ ਦੱਲਿਤਾਂ ਹੈ ਤੇ ਹੁਣ ਦਿਨੋ ਦਿਨ ਚੱਕਵੇਂ ਫਿਰਕੂ ਨਾਅਰਿਆਂ ਦਰਮਿਆਨ ਇਹ ਆਬਾਦੀ ਭਾਰੀ ਦਹਿਸ਼ਤ ਦੇ ਸਾਏ ਚ ਜਿਉਣ ਲਈ ਮਜ਼ਬੂਰ ਹੈ। ਮੁਸਲਮਾਨ ਭਾਈਚਾਰਾ ਵੀ ਸਮਾਜ ਦੇ ਹੋਰਨਾਂ ਦਬਾਏ ਹੋਏ ਤਬਕਿਆਂ ਨਾਲ ਜੁੜਕੇ, ਲੋਕਾਂ ਦੀ ਇਨਕਲਾਬੀ ਲਹਿਰ ਦੀ ਰੋਕ ਬਣਨ ਦੀ ਸਮਰੱਥਾ ਰੱਖਦਾ ਹੈ ਬਸ਼ਰਤੇ ਕਿ ਇਸਨੂੰ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਜਥੇਬੰਦ ਕਰਕੇ ਲੋਕ ਮੁਕਤੀ ਦੇ ਬਦਲਵੇਂ ਰਾਹ ਤੇ ਪ੍ਰੋਗਰਾਮ ਦੇ ਲੜ ਲਾਇਆ ਜਾਵੇ। ਇਹ ਧੱਕੇ ਤੇ ਵਿਤਕਰੇ ਖਿਲਾਫ ਜਥੇਬੰਦ ਹੋਵੇ। ਅਜਿਹਾ ਨਾ ਹੋਣ ਦੀ ਹਾਲਤ ਚ ਤਾਂ ਗੁੱਸੇ ਤੇ ਰੋਹ ਨਾਲ ਉੱਬਲ ਰਹਾ ਇਹ ਭਾਈਚਾਰਾ ਧਾਰਮਿਕ ਮੂਲਵਾਦੀ ਪੈਂਤੜੇ ਵਾਲੀਆਂ ਫਿਰਕੂ ਜਥੇਬੰਦੀਆਂ ਲਈ ਭਰਤੀ ਦਾ ਸੋਮਾ ਬਣ ਜਾਂਦਾ ਹੈ। ਤੇ ਹਾਕਮ ਜਮਾਤਾਂ ਦੀਆਂ ਫਿਰਕੂ ਚਾਲਾਂ ਚ ਹੱਥਾ ਬਣ ਜਾਂਦਾ ਹੈ।

No comments:

Post a Comment