Wednesday, November 20, 2019

ਭਾਰਤੀ ਮੀਡੀਆ ਦਾ ਕਿਰਦਾਰ ਤੇ ਦਲਿਤ

ਭਾਰਤੀ ਮੀਡੀਆ ਦਾ ਕਿਰਦਾਰ ਤੇ ਦਲਿਤ
ਇੱਕ ਬ੍ਰਾਹਮਣ ਔਰਤ ਨਾਲ ਬਲਾਤਕਾਰ' ਜਾਂ 'ਇੱਕ ਰਾਜਪੂਤ ਔਰਤ ਨਾਲ ਬਲਾਤਕਾਰ'ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਮੈਂ ਅਖਬਾਰਾਂ 'ਚ ਅਕਸਰ ਅਜਿਹੀਆਂ ਸੁਰਖੀਆਂ ਕਿਉਂ ਨਹੀਂ ਦੇਖਦਾ। ਜਦਕਿ ਹਰ ਦੂਜੇ ਦਿਨ ਮੈਨੂੰ ਸੁਰਖੀ ਦਿਖਦੀ ਹੈ ਦਲਿਤ ਔਰਤ ਨਾਲ ਬਲਾਤਕਾਰਕੀ ਇਉਂ ਹੈ ਕਿ ਸਿਰਫ ਦਲਿਤ ਔਰਤਾਂ ਨਾਲ ਹੀ ਬਲਾਤਕਾਰ ਹੁੰਦਾ ਹੈ? ਅਜਿਹਾ ਨਹੀਂ ਹੈ । ਤਾਂ ਫਿਰ ਜਦੋਂ ਦਲਿਤ ਔਰਤ ਨਾਲ ਬਲਾਤਕਾਰ ਹੁੰਦਾ ਹੈ ਤਾਂ ਉਸਦੀ ਜਾਤ ਹੀ ਕਿਉਂ ਦੱਸੀ ਜਾਂਦੀ ਹੈ? ਅਜਿਹਾ ਕੌਣ ਕਰਦਾ ਹੈ?
ਇਸ ਸਵਾਲ ਦਾ ਜਵਾਬ ਆਮ ਕਰਕੇ ਭਾਰਤੀ ਮੀਡੀਆ ਦੇ ਕਿਰਦਾਰ ਜਾਂ ਕਹਿ ਸਕਦੇ ਹਾਂ ਉੱਚ ਜਾਤੀ ਮੀਡੀਆ 'ਚ ਹੈ। ਮੈਂ ਇਸ ਨੂੰ ਉੱਚ ਜਾਤੀ ਮੀਡੀਆ ਤਾਂ ਕਿਹਾ ਕਿਉਂਕਿ ਇਹ ਜਿਸ ਢੰਗ ਨਾਲ ਕੰਮ ਕਰਦਾ ਹੈ, ਜਿਵੇਂ ਲਿਖਦਾ ਹੈ ਤੇ ਖਬਰਾਂ ਪੇਸ਼ ਕਰਦਾ ਹੈ ਉਹਨਾਂ 'ਚੋਂ ਇਸਦਾ ਕਿਰਦਾਰ ਝਲਕਦਾ ਹੈ। ਇਹ ਬਲਾਤਕਾਰ ਪੀੜਤ ਔਰਤ ਦੀ ਜਾਤ ਤਾਂ ਦੱਸਦਾ ਹੈ ਪਰ ਜਦ ਮੈਰੀ ਕੌਮ ਉਲਪਿੰਕ 'ਚ ਸੋਨ ਤਗਮਾ ਜਿੱਤਦੀ ਹੈ ਤਾਂ ਉਦੋਂ ਇਹ ਪਾਠਕਾਂ ਨੂੰ ਉਸਦੀ ਜਾਤ ਬਾਰੇ ਨਹੀਂ ਦੱਸਦਾ। ਜਦੋਂ ਹਿਮਾ ਦਾਸ ਤੇ ਦੁਨੀ ਚੰਦ ਤਗਮੇ ਜਿੱਤਦੇ ਹਨ, ਸੰਸਾਰ ਕੀਰਤੀਮਾਨ ਸਿਰਜਦੇ ਹਨ ਤਾਂ ਕੋਈ ਉਹਨਾਂ ਦੀ ਜਾਤ ਨਹੀਂ ਦੱਸਦਾ। ਫਿਰ ਮੀਡੀਆ ਅਜਿਹੀ ਚਰਚਾ ਵੀ ਨਹੀਂ ਕਰਦਾ ਕਿ ਸਚਿਨ ਤੈਂਦੂਲਕਰ ਨੂੰ (ਇਕ ਬ੍ਰਾਹਮਣ) ਜਿਹੜਾ ਬੀ. ਬੀ. ਸੀ. ਆਈ. ਤੋਂ ਭਾਰਤ ਵਾਸਤੇ ਖੇਡਣ ਲਈ ਕਰੋੜਾਂ ਰੁਪਏ ਲੈਂਦਾ ਹੈ, ਤਾਂ ਭਾਰਤ ਰਤਨ ਦਿੱਤਾ ਜਾਂਦਾ ਹੈ ਜਦਕਿ ਕ੍ਰਿਕਟ ਮੁਕਾਬਲੇ ਕਿਤੇ ਜ਼ਿਆਦਾ ਦੇਸ਼ਾਂ 'ਚ ਖੇਡੀ ਜਾਣ ਵਾਲੀ ਖੇਡ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਇਹ ਸਨਮਾਨ ਕਿਉਂ ਨਹੀਂ ਮਿਲਿਆ।
ਇਹਨਾਂ ਮਸਲਿਆਂ 'ਤੇ ਭਾਰਤੀ ਮੀਡੀਆ ਦੇ ਦੋਹਰੇ ਮਿਆਰ ਦਰਸਾਉਂਦੇ ਹਨ ਕਿ ਇਹ ਦਲਿਤਾਂ ਨੂੰ ਹੋਰ ਤਰ•ਾਂ ਦੇਖਦਾ ਹੈ। ਭਾਰਤੀ ਮੀਡੀਆ ਖਾਸ ਕਰਕੇ ਹਿੰਦੀ ਮੀਡੀਆ ਵੱਲੋਂ ਵਰਤੀ ਜਾਂਦੀ ਭਾਸ਼ਾ ਅਕਸਰ ਹਮਲਾਵਰ ਹੁੰਦੀ ਹੈ। ਅਖਬਾਰਾਂ 'ਚ ਅਕਸਰ ਖਬਰ ਹੁੰਦੀ ਹੈ ਦਬੰਗ ਨੇ ਦਲਿਤ ਝੰਬਿਆਏਥੇ ਦਬੰਗ ਕੌਣ ਹੈ? ਜਿਹੜਾ ਇੱਕ ਗਰੀਬ, ਬੇਕਸੂਰ, ਕਮਜ਼ੋਰ ਤੇ ਸਾਰੇ ਹੱਕਾਂ ਤੋਂ ਵਾਂਝੇ ਵਿਅਕਤੀ 'ਤੇ ਜ਼ੁਲਮ ਢਾਹੁੰਦਾ ਹੈ। ਅਜਿਹੇ ਵਿਅਕਤੀ ਲਈ ਦਬੰਗ ਨਾਲੋਂ ਗੁੰਡਾ ਸ਼ਬਦ ਜ਼ਿਆਦਾ ਠੀਕ ਨਹੀਂ? ਹਰ ਵਾਰ ਇੱਕ ਅਪਰਾਧੀ ਨੂੰ ਕਿਉਂ ਚਮਕਾਇਆ ਜਾਂਦਾ ਹੈ?
ਭਾਰਤੀ ਮੀਡੀਆ ਦਾ ਇਹ ਕਿਰਦਾਰ ਸਿਰਫ ਖਬਰਾਂ 'ਚ ਹੀ ਨਹੀਂ ਸਗੋਂ ਖਬਰਾਂ ਸਟੂਡੀਉ ਦੇ ਅੰਦਰ ਵੀ ਹਨ। ਚਾਹੇ ਮੁੱਖ ਧਾਰਾਈ ਮੀਡੀਆ 'ਚ ਬਹੁਤ ਥੋੜ੍ਹੇ ਦਲਿਤ ਹਨ। ਵੱਡੇ ਚੈਨਲਾਂ 'ਚ ਕੰਮ ਕਰਦੇ ਮੇਰੇ ਕੁੱਝ ਦਲਿਤ ਮਿੱਤਰਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਸਹਿ ਕਰਮੀ ਅਕਸਰ ਕਹਿੰਦੇ ਹਨ ਕਿ ਉਹ ਦਲਿਤ ਮਸਲਿਆਂ ਬਾਰੇ ਕਿਉਂ ਲਿਖਦੇ ਹਨ ਤੇ ਇਹ ਮਸਲੇ ਮੀਟਿੰਗਾਂ 'ਚ ਉਠਾਉਂਦੇ ਹਨ। ਉਹਨਾਂ ਨੂੰ ਜਾਤੀਵਾਦੀ ਕਿਹਾ ਜਾਂਦਾ ਹੈ ਤੇ ਉਹਨਾਂ ਦੀਆਂ ਜ਼ਿਆਦਾਤਰ ਰਿਪੋਰਟਾਂ ਰੱਦ ਕੀਤੀਆਂ ਜਾਂਦੀਆਂ ਹਨ।
2006 '
, ਮੁਲਕ ਦੇ ਨਾਮਵਰ ਮੀਡੀਆ ਕਾਲਜਾਂ 'ਚ ਇੱਕ, ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਉਨੀਕੇਸ਼ਨਜ਼ ਤੋਂ ਪੱਤਰਕਾਰਤਾ ਦਾ ਡਿਪਲੋਮਾ ਕਰਨ ਮਗਰੋਂ ਮੈਂ ਮੁੱਖ ਧਾਰਾਈ ਮੀਡੀਏ ਦਾ ਹਿੱਸਾ ਬਣਿਆ ਤਾਂ ਜਾਤ ਦੇ ਮਾਮਲੇ 'ਚ ਮੇਰਾ ਤਜਰਬਾ ਬਹੁਤ ਬੁਰਾ ਰਿਹਾ। ਐਨ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਮਨਸ਼ਾ ਮੇਰੀ ਜਾਤ ਬਾਰੇ ਜਾਨਣ 'ਚ ਸੀ।
ਮੇਰੀ ਦੂਸਰੀ ਨੌਕਰੀ ', ਜਿਹੜੀ ਉੱਤਰੀ ਭਾਰਤ ਦੇ ਮੋਹਰੀ ਹਿੰਦੀ ਅਖਬਾਰ 'ਚ ਸੀ, ਮੈਨੂੰ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਤਰੱਕੀ ਨਹੀਂ ਦਿੱਤੀ ਗਈ। .... ਮੀਡੀਆ 'ਚ ਨੌਜਵਾਨ ਦਲਿਤ ਪੱਤਰਕਾਰੀ ਦੀ ਕੋਈ ਰਾਹਨੁਮਾਈ ਨਹੀਂ ਕਰਦਾ। ਅੰਕੜੇ ਦਰਸਾਉਂਦੇ ਹਨ। ਵਿਕਾਸਸ਼ੀਲ ਸਮਾਜਾਂ ਬਾਰੇ ਅਧਿਐਨ ਕੇਂਦਰ ਵੱਲੋਂ 2006 'ਚ ਦਿੱਲੀ ਮੀਡੀਆ ਬਾਰੇ ਸਰਵੇ ਕਰਵਾਇਆ ਗਿਆ ਸੀ। ਹਿੰਦੂ ਤੇ ਅੰਗਰੇਜ਼ੀ ਦੇ 37 ਅਖਬਾਰਾਂ ਤੋਂ ਬਿਨਾਂ ਖਬਰੀ ਚੈਨਲਾਂ ਦੇ 315 ਫੈਸਲਾਕੁੰਨ ਅਖਤਿਆਰੀ ਸ਼ਕਤੀਆਂ ਦੇ ਮਾਲਕਾਂ ਦਾ ਸਰਵੇ ਕੀਤਾ ਗਿਆ। ਅਧਿਐਨ ਨੇ ਦਰਸਾਇਆ ਕਿ ਅਖਬਾਰਾਂ 'ਚ ਫੇਸਲੇ ਲੈਣ ਵਾਲਿਆਂ '90 ਫੀਸਦੀ ਉਪਰਲੀਆਂ ਜਾਤਾਂ ਦੇ ਸਨ ਤੇ ਚੈਨਲਾਂ ਅੰਦਰ 79 ਫੀਸਦੀ। ਇਹਨਾਂ '48% ਸਿਰਫ ਬ੍ਰਾਹਮਣ ਸਨ। ਖਬਰੀ ਚੈਨਲਾਂ ਦੇ ਉਪਰਲੇ 314 ਫੇਸਲਾਕੁੰਨ ਵਿਅਕਤੀਆਂ 'ਚ ਕੋਈ ਦਲਿਤ ਜਾਂ ਆਦਿਵਾਸੀ ਭਾਈਚਾਰੇ 'ਚੋਂ ਨਹੀਂ ਸੀ। ਓ ਬੀ ਸੀ 4 ਫੀਸਦੀ ਸਨ ਜਦਕਿ ਮੁਸਲਿਮ ਭਾਈਚਾਰੇ 'ਚੋਂ 3 ਫੀਸਦੀ ਸਨ।
ਏਥੇ ਇਕ ਹੋਰ ਰਿਪੋਰਟ ਦਾ ਜ਼ਿਕਰ ਵੀ ਜ਼ਰੂਰੀ ਹੈ। ਆਕਸਟਾਮ ਇੰਡੀਆ ਨੇ ਨਿਊਜ਼ ਸਾਂਡਰੀ ਦੇ ਸਹਿਯੋਗ ਨਾਲ ਇਕ ਰਿਪੋਰਟ ਤਿਆਰ ਕੀਤੀ ਸੀ ਜਿਸਦਾ ਸਿਰਲੇਖ ਸੀ, “ਇਹ ਅਰਥ ਰੱਖਦਾ ਕਿ ਸਾਡੇ ਬਾਰੇ ਕੌਣ ਦੱਸਦਾ ਹੈ - ਭਾਰਤੀ ਖਬਰ ਸੰਸਥਾਵਾਂ 'ਚ ਹਾਸ਼ੀਆਗਤ ਜਾਤਾਂ ਦੀ ਨੁਮਾਇੰਦਗੀ।ਇਸ ਰਿਪੋਰਟ 'ਚ ਹਿੰਦੀ ਅੰਗਰੇਜ਼ੀ ਦੇ ਸਾਰੇ ਪ੍ਰਮੁੱਖ ਖਬਰਾਂ ਦੇ ਮੰਚ ਜਿਵੇਂ ਅਖਬਾਰ, ਟੀ. ਵੀ. ਚੈਨਲ, ਖਬਰਾਂ ਦੀਆਂ ਵੈਬਸਾਈਟਾਂ ਤੇ ਯੂ-ਟਿਊਬ ਚੈਨਲ ਸਨ। ਰਿਪੋਰਟ ਅਨੁਸਾਰ ਅੰਗਰੇਜ਼ੀ ਅਖਬਾਰਾਂ ਲਈ ਲਿਖਣ ਵਾਲੇ ਪੱਤਰਕਾਰਾਂ 'ਚ ਦਲਿਤਾਂ ਤੇ ਆਦਿਵਾਸੀ ਭਾਈਚਾਰੇ 'ਚੋਂ ਸਿਰਫ 5% ਹਨ। ਹਿੰਦੀ ਅਖਬਾਰਾਂ 'ਚ ਇਹ 10% ਹਨ। 12 ਪ੍ਰਮੁੱਖ ਮੈਗਜ਼ੀਨ ਵੀ ਅਧਿਐਨ ਅਧੀਨ ਲਿਆਂਦੇ ਗਏ ਸਨ। ਇਹ ਪਾਇਆ ਗਿਆ ਕਿ ਇਹਨਾਂ ਦੇ ਕਵਰ ਪੇਜਾਂ 'ਤੇ ਛਪੀਆਂ 972 ਸਟੋਰੀਆਂ 'ਚੋਂ ਸਿਰਫ 1% ਹੀ ਜਾਤ ਦੇ ਮਸਲੇ 'ਤੇ ਹਨ।
(
ਅਸ਼ੋਕ ਦਾਸ, ਇੰਡੀਅਨ ਐਕਸਪ੍ਰੈਸ 'ਚੋਂ ਸੰਖੇਪ)
ਲੇਖਕ ਮਹੀਨਾਵਾਰ ਮੈਗਜ਼ੀਨ ਦਲਿਤ

No comments:

Post a Comment