ਜਨਮ ਦਿਹਾੜੇ ਮੌਕੇ:
ਕਾਮਰੇਡ ਸਟਾਲਿਨ ਨੂੰ ਯਾਦ ਕਰਦਿਆਂ
18 ਦਸੰਬਰ ਮਹਾਨ ਸਟਾਲਿਨ ਦਾ 141ਵਾਂ ਜਨਮ ਦਿਹਾੜਾ ਹੈ। ਉਸਨੂੰ ਇਸ ਧਰਤੀ ਤੋਂ ਵਿਦਾ ਹੋਇਆਂ 66 ਵਰ੍ਹੇ ਹੋ ਚੁੱਕੇ ਹਨ। ਸਟਾਲਿਨ ਨੇ 75 ਵਰ੍ਹੇ ਦੀ ਸ਼ਾਨਾਮੱਤੀ ਜਿੰਦਗੀ ਇਉਂ ਗੁਜ਼ਾਰੀ ਕਿ ਉਹਦਾ ਨਾਂ ਮਨੁੱਖਤਾ ਦੇ ਇਤਿਹਾਸ ਅੰਦਰ ਸਦਾ ਰਹਿਣੀ ਸ਼ਾਨ ਨਾਲ ਚਮਕ ਰਿਹਾ ਹੈ। ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਉਸਤਾਦਾਂ ‘ਚ ਸ਼ੁਮਾਰ, ਕਾਮਰੇਡ ਲੈਨਿਨ ਦਾ ਸੱਚਾ ਤੇ ਹੋਣਹਾਰ ਵਾਰਸ, ਮਹਾਨ ਸੋਵੀਅਤ ਸਮਾਜਵਾਦ ਦਾ ਉਸਰੱਈਆ, ਫਾਸ਼ੀਵਾਦ ਖਿਲਾਫ ਦੁਨੀਆਂ ਦੇ ਲੋਕਾਂ ਦੀ ਜਦੋਜਹਿਦ ਦਾ ਰਹਿਬਰ, ਪੂਰਬ ਦੀਆਂ ਜੂਝਦੀਆਂ ਕੌਮਾਂ ਦਾ ਸੱਚਾ ਮਿੱਤਰ ਤੇ ਹੋਰ ਬਹੁਤ ਕੁੱਝ ਸੀ ਸਾਥੀ ਸਟਾਲਿਨ। ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਉਸਦੀਆਂ ਅਮਿੱਟ ਦੇਣਾਂ ਅੱਜ ਵੀ ਕਿਰਤੀ ਦੀ ਮੁਕਤੀ ਲਈ ਜੂਝਦੀ ਲੋਕਾਈ ਦੇ ਕਦਮਾਂ ‘ਚ ਬਿਜਲੀਆਂ ਭਰਦੀਆਂ ਹਨ, ਦਿਮਾਗਾਂ ਨੂੰ ਰੁਸ਼ਨਾਉਂਦੀਆਂ ਹਨ ਤੇ ਇਰਾਦਿਆਂ ਨੂੰ ਫੌਲਾਦ ਬਣਾਉਂਦੀਆਂ ਹਨ।
ਕਾਮਰੇਡ ਸਟਾਲਿਨ ਆਪਣੇ ਜਿਉਂਦੇ ਜੀਅ ਵੀ ਤੇ ਮੌਤ ਤੋਂ ਮਗਰੋਂ ਵੀ, ਸੰਸਾਰ ਸਾਮਰਾਜੀ ਤਾਕਤਾਂ ਦੇ ਤਿੱਖੇ ਵਿਅਕਤੀਗਤ ਹਮਲਿਆਂ ਦਾ ਨਿਸ਼ਾਨਾ ਰਿਹਾ ਹੈ। ਸਰਮਾਏਦਾਰੀ ਦੇ ਟੁੱਕੜ-ਬੋਚ ਪੱਤਰਕਾਰਾਂ ਨੇ ਉਸ ਬਾਰੇ ਇੱਕ ਤਾਨਾਸ਼ਾਹ ਦਾ ਬਿੰਬ ਸਿਰਜਣ ਦਾ ਯਤਨ ਕੀਤਾ ਹੈ। ਏਥੋਂ ਤੱਕ ਕਿ ਅਜਿਹੀ ਧਾਰਨਾ ਪੇਸ਼ ਕੀਤੀ ਜਾਂਦੀ ਹੈ ਜਵੇਂ ਸਟਾਲਿਨ ਹਿਟਲਰ ਵਾਂਗ ਇੱਕ ਤਾਨਾਸ਼ਾਹ ਸਾਸ਼ਕ ਸੀ। ਉਸਦੀ ਅਗਵਾਈ ਹੇਠਲੇ ਸੋਵੀਅਤ ਯੂਨੀਅਨ ‘ਚ ਜ਼ੁਲਮਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਾਮਰੇਡ ਸਟਾਲਿਨ ਤੇ ਇਹ ਹਮਲੇ ਉਸ ਵੱਲੋਂ ਸੋਵੀਅਤ ਸਮਾਜਵਾਦ ਦੀ ਉਸਾਰੀ ‘ਚ ਰਹੀਆਂ ਕਮੀਆਂ-ਪੇਸ਼ੀਆਂ ਕਰਕੇ ਨਹੀਂ ਹਨ ਸਗੋਂ ਉਸ ਵੱਲੋਂ ਪ੍ਰੋਲੇਤਾਰੀ ਡਿਕਟੇਟਰਸ਼ਿਪ ਲਾਗੂ ਕਰਨ ਦੇ ਰਾਹ ‘ਤੇ ਡਟੇ ਰਹਿਣ ਕਾਰਨ ਹਨ। ਪ੍ਰੋਲੇਤਾਰੀ ਡਿਕਟੇਟਰਸ਼ਿਪ ਲਾਗੂ ਕਰਦਿਆਂ ਉਹ ਸੱਚਮੁਚ ਹੀ ਤਾਨਾਸ਼ਾਹ ਸੀ, ਬੁਰਜੂਆਜ਼ੀ ਲਈ ਤੇ ਸੰਸਾਰ ਸਾਮਰਾਜੀਆਂ ਲਈ। ਪਰ ਰੂਸ ਦੇ ਕਿਰਤੀ ਲੋਕਾਂ ਲਈ ਤੇ ਸੰਸਾਰ ਭਰ ਦੇ ਕਿਰਤੀਆਂ ਲਈ ਉਹ ਪਿਆਰਾ ਸਾਥੀ ਸਟਾਲਿਨ ਸੀ ਜਿਸਦੇ ਸੀਨੇ ਅੰਦਰ ਸੰਸਾਰ ਭਰ ਚੋਂ ਕਿਰਤ ਦੀ ਮੁਕਤੀ ਦਾ ਸੁਪਨਾ ਅੰਤ ਤੱਕ ਧੜਕਦਾ ਰਿਹਾ ਹੈ ਤੇ ਇਸ ਮੁਕਤੀ ਲਈ ਇੱਕ ਮਾਰਗ ਸਿਰਜ ਕੇ ਗਿਆ।
1924ਚ ਲੈਨਿਨ ਦੇ ਤੁਰ ਜਾਣ ਮਗਰੋਂ, ਰੂਸ ਦੀ ਮੁੜ ਉਸਾਰੀ ਦੇ ਪਹਾੜੋਂ ਵੱਡੇ ਕਾਰਜ ਦੀ ਅਗਵਾਈ ਦਾ ਜਿੰਮਾਂ ਸਟਾਲਿਨ ਦੇ ਮੋਢਿਆਂ ‘ਤੇ ਸੀ। 1920 ਵਿਆਂ ਦੇ ਸ਼ੁਰੂਆਤੀ ਸਾਲਾਂ ‘ਚ ਸੋਵੀਅਤ ਯੂਨੀਅਨ ਭੁੱਖਾਂ-ਦੁੱਖਾਂ ਨਾਲ ਝੰਬੀ ਧਰਤੀ ਸੀ। ਇਥੇ ਖੇਤੀ ਪਛੜੀ ਹੋਈ ਸੀ ਤੇ ਉਦਯੋਗਿਕ ਪੈਦਾਵਾਰ ਬਹੁਤ ਨੀਵੀਂ ਪੱਧਰ ‘ਤੇ ਸੀ। ਪਹਿਲਾਂ ਜੰਗ ਨੇ ਤੇ ਫਿਰ ਕਾਲ ਨੇ ਲੋਕਾਂ ਦਾ ਕਚੂੰਮਰ ਕੱਢਿਆ ਪਿਆ ਸੀ। ਨਵੀਂ ਨਵੀਂ ਕਾਇਮ ਹੋਈ ਸੋਵੀਅਤ ਸੱਤਾ ਅਜੇ ਪੱਕੇ ਪੈਰੀਂ ਨਹੀਂ ਸੀ ਹੋਈ ਕਿ ਇਸਨੂੰ ਘਰੇਲੂ ਜੰਗ ਚੋਂ ਗੁਜ਼ਰਨਾ ਪੈ ਗਿਆ ਸੀ। ਸੋਵੀਅਤ ਯੂਨੀਅਨ ਪੂੰਜੀਵਾਦੀ ਤੇ ਸਾਮਰਾਜੀ ਮੁਲਕਾਂ ‘ਚ ਘਿਰਿਆ ਹੋਇਆ ਸੀ ਜਿਹੜੇ ਆਰਥਿਕ ਨਾਕਾਬੰਦੀਆਂ ਤੋਂ ਲੈ ਕੇ ਮੁਲਕ ਅੰਦਰ ਬਗਾਵਤਾਂ ਭੜਕਾਉਣ ਤੱਕ ਤੇ ਬਾਹਰੋਂ ਹਮਲੇ ਦੀਆਂ ਤਿਆਰੀਆਂ ਤੋਂ ਲੈ ਕੇ ਫੌਜਾਂ ‘ਚ ਹਿਲਜੁਲ ਕਰਵਾਉਣ ਤੱਕ ਦੇ ਹਰ ਹੀਲੇ ਵਰਤ ਰਹੇ ਸਨ ਅਤੇ ਹਰ ਹਾਲ ਨਵੇਂ ਜਨਮੇ ਲਾਲ ਸੋਵੀਅਤ ਯੂਨੀਅਨ ਨੂੰ ਮਸਲ ਦੇਣਾ ਚਾਹੁੰਦੇ ਸਨ। ਅਜਿਹੀਆਂ ਹਾਲਤਾਂ ‘ਚ ਖੇਤੀ, ਵਿਗਿਆਨ, ਉਦਯੋਗ ਦੀ ਤਰੱਕੀ ਤੇ ਸਿਹਤ, ਸੁਰੱਖਿਆ ਸਹੂਲਤਾਂ ਦੇ ਪਸਾਰੇ ਲਈ ਲੰਮਾਂ ਰਸਤਾ ਖੜ੍ਹਾ ਸੀ। ਯੂਰਪ ‘ਚ ਉਲਟ ਇਨਕਲਾਬੀ ਤਾਕਤਾਂ ਚੜ੍ਹਤ ‘ਚ ਜਾ ਰਹੀਆਂ ਸਨ ਤੇ ਜਰਮਨ, ਇਟਲੀ ਵਰਗੇ ਮੁਲਕਾਂ ‘ਚ ਫਾਸ਼ੀਵਾਦੀ ਹਕੂਮਤਾਂ ਜਨਮ ਲੈ ਰਹੀਆਂ ਸਨ ਤੇ ਸੰਸਾਰ ਦਾ ਵੱਡਾ ਹਿੱਸਾ ਯੂਰਪੀ ਤਾਕਤਾਂ ਦੀਆਂ ਬਸਤੀਆਂ ਜਾਂ ਨਵ-ਬਸਤੀਆਂ ਵਜੋਂ ਲੁੱਟ-ਖਸੁੱਟ ਦਾ ਸ਼ਿਕਾਰ ਸੀ। ਅਜਿਹੀ ਹਾਲਤ ਸੀ ਜਦੋਂ ਸਟਾਲਿਨ ਨੇ ਸੋਵੀਅਤ ਯੂਨੀਅਨ ਦੀ ਅਗਵਾਈ ਸਾਂਭੀ। ਜਦੋਂ 1953 ‘ਚ ਉਸ ਨੇ ਇਸ ਜਹਾਨ ਤੋਂ ਕੂਚ ਕੀਤਾ ਤਾਂ ਉਦੋਂ ਸੋਵੀਅਤ ਯੂਨੀਅਨ ਸੰਸਾਰ ‘ਚ ਦੂਜੇ ਨੰਬਰ ਦੀ ਵਿਗਿਆਨਕ, ਉਦਯੋਗਿਕ ਤੇ ਫੌਜੀ ਸ਼ਕਤੀ ਸੀ ਤੇ ਸੰਸਾਰ ਦੇ ਸਭ ਤੋਂ ਸੁਖੀ ਲੋਕਾਂ ਦਾ ਘਰ ਸੀ। ਉਹ ਤੇਜੀ ਨਾਲ ਅਮਰੀਕਾ ਨੂੰ ਲੰਘ ਕੇ ਪਹਿਲੀ ਵੱਡੀ ਮਹਾਂਸ਼ਕਤੀ ਬਣਨ ਵੱਲ ਵਧ ਰਿਹਾ ਸੀ। ਇਹ ਵੀ ਉਦੋਂ ਸੀ ਜਦੋਂ ਉਸਨੇ ਦੂਜੀ ਸੰਸਾਰ ਜੰਗ ਦੌਰਾਨ ਫਾਸ਼ੀਵਾਦੀ ਤਾਕਤਾਂ ਨਾਲ ਭਿੜਦਿਆਂ ਆਪਣਾ ਬਹੁਤ ਕੁੱਝ ਕੁਰਬਾਨ ਕੀਤਾ ਸੀ। ਸਟਾਲਿਨ ਦੀ ਅਗਵਾਈ ‘ਚ ਸੋਵੀਅਤ ਯੂਨੀਅਨ ‘ਚੋਂ ਭੁੱਖਮਰੀ ਤੇ ਅਨਪੜ੍ਹਤਾ ਦਾ ਖਾਤਮਾ ਕਰ ਦਿੱਤਾ ਗਿਆ ਸੀ। ਖੇਤੀ ਦਾ ਸਮੂਹੀਕਰਨ ਹੋ ਚੁੱਕਿਆ ਸੀ ਤੇ ਪੈਦਾਵਾਰ ਸਿਖਰਾਂ ਵੱਲ ਜਾ ਰਹੀ ਸੀ। ਸਿਹਤ ਸਹੂਲਤਾਂ ਹਰ ਵਿਅਕਤੀ ਦੀ ਪਹੁੰਚ ‘ਚ ਸਨ ਤੇ ਸੋਵੀਅਤ ਸਿਹਤ ਢਾਂਚਾ ਦੁਨੀਆਂ ਦੇ ਬੇਹਤਰੀਨ ਢਾਂਚਿਆਂ ਚੋਂ ਇੱਕ ਸੀ। ਸਿੱਖਿਆ ਵੀ ਪੂਰੀ ਤਰ੍ਹਾਂ ਮੁਫਤ ਤੇ ਹਰ ਇੱਕ ਦੀ ਪਹੁੰਚ ‘ਚ ਸੀ। ਬੇ-ਰੁਜ਼ਗਾਰੀ ਦਾ ਫਾਹਾ ਵੱਢ ਦਿੱਤਾ ਗਿਆ ਸੀ। ਸਟਾਲਿਨ ਦੇ ਸੰਸਾਰ ਤੋਂ ਵਿਦਾ ਹੋਣ ਵੇਲੇ ਦੁਨੀਆਂ ਭਰ ‘ਚ ਸਾਮਰਾਜ ਵਰੋਧੀ ਇਨਕਲਾਬੀ ਲਹਿਰਾਂ ਦੀ ਕਾਂਗ ਚੜ੍ਹਦੀ ਜਾ ਰਹੀ ਸੀ। ਚੀਨ ਦੀ ਧਰਤੀ ਤੇ ਸੰਸਾਰ ਦਾ ਚੌਥਾ ਹਿੱਸਾ ਆਬਾਦੀ ਨੇ ਸਾਮਰਾਜ ਤੇ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਨੂੰ ਚਿੱਤ ਕਰਕੇ ਨਵ-ਜਮਹੂਰੀ ਇਨਕਲਾਬ ਦਾ ਝੰਡਾ ਝੁਲਾ ਦਿੱਤਾ ਸੀ। ਅੱਧਾ ਕੋਰੀਆ ਮੁਕਤ ਹੋ ਚੁੱਕਿਆ ਸੀ। ਕਈ ਮੁਲਕਾਂ ਚ ਇਨਕਲਾਬੀ ਹਕੂਮਤਾਂ ਕਾਇਮ ਹੋ ਚੁੱਕੀਆਂ ਸਨ ਤੇ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਚ ਕਮਿਊਨਿਸਟ ਪਾਰਟੀਆਂ ਵੱਡੀਆਂ ਤਾਕਤਾਂ ਵਜੋਂ ਉੱਭਰ ਆਈਆਂ ਸਨ। ਇਸ ਸਾਰੀ ਹਾਲਤ ਦੇ ਵਿਸ਼ਵ ‘ਚ ਕਾਮਰੇਡ ਸਟਾਲਿਨ ਦੀ ਸਿਧਾਂਤਕ, ਸਿਆਸੀ ਅਗਵਾਈ ਦਾ ਮੋਹਰੀ ਰੋਲ ਸੀ। ਸੋਵੀਅਤ ਯੂਨੀਅਨ ਦੀ ਪਦਾਰਥਕ ਤੇ ਨੈਤਿਕ ਹਮਾਇਤ ਦਾ ਯੋਗਦਾਨ ਵੀ ਸੀ। ਇਉਂ ਸਟਾਲਿਨ ਦੀ ਅਗਵਾਈ ‘ਚ ਕਮਿਊਨਸਿਟਾਂ ਨੇ ਇਹਨਾਂ ਦਹਾਕਿਆਂ ‘ਚ ਦੁਨੀਆਂ ਦਾ ਦ੍ਰਿਸ਼ ਬਦਲ ਦਿੱਤਾ ਸੀ। ਇਹੀ ਕਾਰਨ ਸੀ ਕਿ ਸਟਾਲਿਨ ਦੁਨੀਆਂ ਭਰ ਦੀ ਬੁਰਜੂਆਜ਼ੀ ਦੀਆਂ ਅੱਖਾਂ ‘ਚ ਰੜਕਦਾ ਸੀ। ਖਰੁਸ਼ਚੋਵ ਵੱਲੋਂ ਸੱਤਾ ‘ਚ ਆ ਜਾਣ ਮਗਰੋਂ ਉਸਨੇ ਸੰਸਾਰ ਸਾਮਰਾਜੀਆਂ ਨਾਲ ਰਲਕੇ ਸਟਾਲਿਨ ‘ਤੇ ਹਮਲੇ ਕੀਤੇ। ਉਸਦੀ ਅਲੋਚਨਾ ਦੇ ਨਾਂ ਥੱਲੇ ਇਨਕਲਾਬ ਦਾ ਰਸਤਾ ਤਿਆਗ ਦਿੱਤਾ, ਸਮਾਜਵਾਦ ਨੂੰ ਪੁੱਠਾ ਗੇੜ ਦੇ ਕੇ, ਸਰਮਾਏਦਾਰਾ ਮੁੜ ਬਹਾਲੀ ਕੀਤੀ ਅਤੇ ਅਜਿਹਾ ਕਰਨ ਲਈ ਸਟਾਲਿਨ ਦੀ ਵਿਰਾਸਤ ਨੂੰ ਨਿਸ਼ਾਨਾ ਬਣਾਉਣਾ ਜ਼ਰੂਰੀ ਸੀ। ਸਟਾਲਿਨ ਦੀਆ ਗਲਤੀਆਂ ਸੁਧਾਰਨ ਦੇ ਨਾਂ ਤੇ ਪ੍ਰੋਲੇਤਾਰੀ ਤਾਨਾਸ਼ਾਹੀ ਦਾ ਅਸੂਲ ਤਿਆਗ ਦਿੱਤਾ ਅਤੇ ਆਖਰ ਨੂੰ ਸੋਵੀਅਤ ਯੂਨੀਅਨ ਵੀ ਸੰਸਾਰ ਸਾਮਰਾਜੀ ਤਾਕਤਾਂ ਦੀ ਕਤਾਰ ‘ਚ ਜਾ ਖੜ੍ਹਾ ਹੋਇਆ।
ਬਿਨਾਂ ਸ਼ੱਕ ਕਾਮਰੇਡ ਸਟਾਲਿਨ ਤੋਂ, ਸੋਵੀਅਤ ਸਮਾਜਵਾਦੀ ਉਸਾਰੀ ਸਮੇਂ ਕਮੀਆਂ ਰਹੀਆਂ ਤੇ ਗਲਤੀਆਂ ਵੀ ਹੋਈਆਂ ਪਰ ਇਹ ਗਲਤੀਆਂ ਉਸਦੀਆਂ ਦੇਣਾਂ ਦੇ ਮੁਕਾਬਲੇ ਕਿਤੇ ਨਿਗੂਣੀਆਂ ਹਨ। ਇਹ ਗਲਤੀਆਂ ਵੀ ਉਹਨਾਂ ਹਾਲਤਾਂ ‘ਚ ਕੋਈ ਅਲੋਕਾਰੀ ਵਰਤਾਰਾ ਨਹੀਂ ਬਣ ਜਾਂਦਾ ਜਦੋਂ ਦੁਨੀਆਂ ‘ਚ ਪਹਿਲਾਂ ਕਿਤੇ ਵੀ ਸਮਾਜਵਾਦੀ ਉਸਾਰੀ ਦਾ ਤਜਰਬਾ ਮੌਜੂਦ ਨਹੀਂ ਸੀ। ਸਟਾਲਿਨ ਦੀ ਸੀਮਤਾਈ ਦਾ ਮੁੱਖ ਪਹਿਲੂ ਸੋਵੀਅਤ ਸਮਾਜ ਦੇ ਉੱਚ ਉਸਾਰ ਚ ਬੁਰਜੂਆਜ਼ੀ ਦੀ ਤਾਕਤ ਨੂੰ ਘਟਾ ਕੇ ਦੇਖਣਾ ਰਿਹਾ ਸੀ। ਸਟਾਲਿਨ ਇਹ ਜਾਣਦਾ ਸੀ ਸਮਾਜਵਾਦ, ਕਮਿਊਨਿਜ਼ਮ ਵੱਲ ਉਸਾਰੀ ਦਾ ਇੱਕ ਪੜਾਅ ਹੈ ਜਿਹੜਾ ਮਜ਼ਦੂਰ ਜਮਾਤ ਵੱਲੋਂ ਸੱਤਾ ਹਥਿਆਉਣ ਨਾਲ ਸ਼ੁਰੂ ਹੁੰਦਾ ਹੈ ਪਰ ਇਸਦੇ ਅੰਦਰ ਵੀ ਜਮਾਤੀ ਘੋਲ ਜਾਰੀ ਰਹਿੰਦਾ ਹੈ। ਉਸਨੇ ਆਰਥਿਕ-ਸਿਆਸੀ ਖੇਤਰਾਂ ਚ ਇਹ ਘੋਲ ਚਲਾਇਆ ਵੀ ਪਰ ਜ਼ਰੂਰਤ ਇਸਤੋਂ ਅੱਗੇ ਜਾਣ ਦੀ ਸੀ ਜਿੱਥੋਂ ਤੱਕ ਕਾਮਰੇਡ ਮਾਓ ਜ਼ੇ-ਤੁੰਗ ਪੁੱਜਿਆ। ਕਾਮਰੇਡ ਮਾਓ-ਜ਼ੇ-ਤੁੰਗ ਨੇ ਬੁੱਝਿਆ ਕਿ ਇਸ ਜਮਾਤੀ ਘੋਲ ‘ਚ ਉੱਚ-ਉਸਾਰ ਦਾ ਖੇਤਰ ਇੱਕ ਖਾਸ ਪਡ਼ਾਅ ਤੇ ਜਾ ਕੇ ਪ੍ਰਮੁੱਖਤਾ ਹਾਸਲ ਕਰ ਜਾਂਦਾ ਹੈ ਜਿਸ ਵਿਚ ਬੁਰਜੂਆਜ਼ੀ ਨੂੰ ਮਾਤ ਦੇਣ ਲਈ ਸਭਿਆਚਾਰਕ ਇਨਕਲਾਬ ਦੀ ਜ਼ਰੂਰਤ ਪੈਂਦੀ ਹੈ। ਚੀਨ ‘ਚ ਇਹ ਸਭਿਆਚਾਰਕ ਇਨਕਲਾਬ ਅਮਲ ‘ਚ ਲਿਆਂਦਾ ਗਿਆ। ਏਥੋਂ ਤੱਕ ਨਾ ਪੁੱਜ ਸਕਣ ਕਰਕੇ ਸਟਾਲਿਨ ਨੇ ਮਗਰਲੇ ਅਰਸੇ ਦੌਰਾਨ ਬੁਰਜੂਆਜ਼ੀ ਨੂੰ ਮਾਤ ਦੇਣ ਲਈ ਅਫਸਰਸ਼ਾਹੀ ਤੇ ਵਧਵੀਂ ਟੇਕ ਰੱਖੀ ਤੇ ਵਿਅਕਤੀਆਂ ਉੱਪਰ ਜਿਆਦਾ ਕੇਂਦਰਤ ਕੀਤਾ ਜਦ ਕਿ ਬੁਰਜੂਆ ਵਿਚਾਰਾਂ ਨੂੰ ਮਾਤ ਦੇਣ ਲਈ ਜਨਤਾ ਨੂੰ ਉਭਾਰਨ ਦੀ ਜ਼ਰੂਰਤ ਸੀ। ਇਸ ਨੁਕਸਦਾਰ ਪਹੁੰਚ ਕਾਰਨ ਕਈ ਵਿਅਕਤੀਆਂ ਨੂੰ ਵਧਵੀਆਂ ਸਜਾਵਾਂ ਮਿਲੀਆਂ ਜਿਸ ਨੂੰ ਸੰਸਾਰ ਸਰਮਾਏਦਾਰ ਪਿਛਾਖੜੀ ਹਲਕਿਆਂ ਨੇ ਵਧਾਅ ਚੜ੍ਹਾ ਕੇ ਪੇਸ਼ ਕੀਤਾ ਤੇ ਇਸਨੂੰ ਸਟਾਲਿਨ ਦੇ ਜ਼ੁਲਮਾਂ ਦੇ ਦੌਰ ਵਜੋਂ ਪੇਸ਼ ਕੀਤਾ। ਸਟਾਲਿਨ ਨੂੰ ਸੋਵੀਅਤ ਯੂਨੀਅਨ ਦੀ ਮੁੜ ਉਸਾਰੀ ਕਰਦੇ ਸਮੇਂ ਬਾਹਰੀ ਹਮਲਿਆਂ ਤੇ ਅੰਦਰੂਨੀ ਸਾਜਸ਼ਾਂ ਨਾਲ ਕਾਫੀ ਸਮਾਂ ਜੂਝਣਾ ਪਿਆ ਤੇ ਇਸ ਨੇ ਉਸਦੀ ਊਰਜਾ ਦਾ ਵੱਡਾ ਹਿੱਸਾ ਲਿਆ। ਖਾਸ ਕਰਕੇ ਜਦੋਂ ਇਹ ਸਮੱਸਿਆਵਾਂ ਉੱਭਰ ਕੇ ਆ ਰਹੀਆਂ ਸਨ ਤਾਂ ਉਹ ਦੌਰ ਹੀ ਫਾਸ਼ੀਵਾਦ ਦੇ ਉਭਾਰ ਦਾ ਦੌਰ ਹੋ ਨਿੱਬੜਿਆ ਤੇ ਲਗਾਤਾਰ 10 ਵਰ੍ਹੇ ਸੋਵੀਅਤ ਯੂਨੀਅਨ ਨੂੰ ਜੰਗ ਜਾਂ ਜੰਗੀ ਤਿਆਰੀਆਂ ਚ ਗੁਜਾਰਨੇ ਪਏ । ਉਸ ਸਾਰੇ ਅਰਸੇ ‘ਚ ਸਟਾਲਿਨ ਦੀ ਸੁਤਾ ‘ਚ ਸੰਸਾਰ ਸਾਮਰਾਜੀ ਸ਼ਕਤੀਆਂ ਤੋਂ ਸਮਾਜਵਾਦ ਦੇ ਪਹਿਲੇ ਕਿਲ੍ਹੇ ਦੀ ਰੱਖਿਆ ਦੇ ਮਸਲੇ ਨੇ ਲਈ । ਉਂਝ ਉਸ ਵੱਲੋਂ 1950 ‘ਚ ਇਸ ਬਾਰੇ ਸੋਚਣ ਦੇ ਸੰਕੇਤ ਵੀ ਮਿਲਦੇ ਹਨ, ਉਸ ਵੱਲੋਂ ਲਿਖੀ ਕਿਤਾਬ “ਸੋਵੀਅਤ ਯੂਨੀਅਨ ‘ਚ ਆਰਥਿਕ ਸਮੱਸਆਿਵਾਂ” ਅਜਿਹੇ ਸਵਾਲਾਂ ਨੂੰ ਸੰਬੋਧਤ ਵੀ ਹੁੰਦੀ ਹੈ। ਇਹਦੇ ‘ਚ ਉਹ ਸਮਾਜਵਾਦੀ ਉਸਾਰੀ ਲਈ ਤਕਨੀਕ ਦੀ ਵਧਵੀਂ ਮਹੱਤਤਾ ਅਤੇ ਵਿਅਕਤੀ ਦੇ ਰੋਲ ਦੀ ਕਦਰ ਘਟਾਈ ਨੂੰ ਬੁਰਜੂਆ ਵਿਚਾਰਧਾਰਾ ਵਿਗਸਣ ਦੇ ਸੰਕੇਤਾਂ ਵਜੋਂ ਨੋਟ ਕਰਦਾ ਹੈ ਤੇ ਇਹਦੇ ਖਿਲਾਫ ਸੰਘਰਸ਼ ਦੀ ਲੋੜ ਉਭਾਰਦਾ ਹੈ ਪਰ ਉਹ ਜਿਆਦਾ ਅੱਗੇ ਨਾ ਜਾ ਸਕਿਆ। ਉਸਦੀ ਅਗਵਾਈ ‘ਚ ਹੋਇਆ ਸਮਾਜਵਾਦ ਦੀ ਉਸਾਰੀ ਦਾ ਇਹ ਤਜਰਬਾ ਚੀਨੀ ਕਮਿਊਨਸਿਟਾਂ ਲਈ ਅਧਾਰ ਬਣਿਆ ਤੇ ਉਹਨਾਂ ਨੇ ਇਸਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਰਕਸਵਾਦੀ ਸਿਧਾਂਤ ਦਾ ਹੋਰ ਅੱਗੇ ਵਿਕਾਸ ਕੀਤਾ।
ਸਟਾਲਿਨ ਦੀਆਂ ਕਮੀਆਂ ਉਸ ਦੌਰ ‘ਚ ਕਮਿਊਨਿਸਟ ਲਹਿਰ ਕੋਲ ਹਾਸਲ ਸਿਧਾਂਤ ਦੀਆਂ ਸੀਮਤਾਈਆਂ ਚੋਂ ਨਿਕਲਦੀਆਂ ਹਨ ਜਿਸ ਸਿਧਾਂਤ ਨੂੰ ਘੜਨ ‘ਚ ਸਟਾਲਿਨ ਦਾ ਆਪਣਾ ਵੱਡਾ ਯੋਗਦਾਨ ਹੈ। ਇਹ ਕਮੀਆਂ ਕਮਿਊਨਿਸਟਾਂ ਤੇ ਕਿਰਤੀ ਲੋਕਾਂ ਦੀ ਆਲੋਚਨਾ ਦੀਆਂ ਹੱਕਦਾਰ ਤਾਂ ਹੋ ਸਕਦੀਆਂ ਹਨ ਪਰ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਦੇ ਲੀਡਰਾਂ ਦੀ ਦੂਸ਼ਣਬਾਜੀ ਇਸ ਆਲੋਚਨਾ ਤੋਂ ਬਿਲਕੁਲ ਪਰ੍ਹੇ ਹੈ ਤੇ ਕਸੇ ਤਰ੍ਹਾਂ ਵੀ ਪ੍ਰਵਾਨ ਕਰਨ ਯੋਗ ਨਹੀਂ ਹੈ। ਦੁਨੀਆਂ ਭਰ ਦੇ ਜੂਝਦੇ ਕਿਰਤੀ ਲੋਕਾਂ ਨੇ ਇਹ ਦੂਸ਼ਣਬਾਜੀ ਤੇ ਭੰਡੀ ਪ੍ਰਚਾਰ ਮੁਹਿੰਮਾਂ ਨੂੰ ਰੱਦ ਕੀਤਾ ਹੈ ਤੇ ਸਟਾਲਿਨ ਅੱਜ ਵੀ ਕਿਰਤ ਦੀ ਮੁਕਤੀ ਲਈ ਜੂਝਦੇ ਕਾਫਲਿਆਂ ਦੇ ਦਿਲਾਂ ਚ ਧੜਕ ਰਿਹਾ ਹੈ। ਰੂਸ ਅੰਦਰ ਵੀ ਖਰੁਸ਼ਚੋਵ ਮਾਰਕਾ ਸੋਧਵਾਦੀ ਲਾਣੇ ਵੱਲੋਂ ਸਟਾਲਿਨ ਖਲਾਫ ਕੂੜ-ਪ੍ਰਚਾਰ ਦੀ ਹਨੇਰੀ ਦੀ ਗਰਦ ਹੁਣ ਲਹਿਣੀ ਸ਼ੁਰੂ ਹੋ ਚੁੱਕੀ ਹੈ ਤੇ ਸਟਾਲਿਨ ਲੋਕਾਂ ਨੂੰ ਮੁੜ-ਮੁੜ ਯਾਦ ਆ ਰਿਹਾ ਹੈ। ਉਹਦੀ ਰਹਿਨੁਮਾਈ ਚ ਸਿਰਜੀਆਂ ਬਰਕਤਾਂ ਦੇ ਦਿਨ ਲੋਕਾਂ ਨੂੰ ਯਾਦ ਆ ਰਹੇ ਹਨ ਜੋ ਲਾਜ਼ਮੀ ਹੀ ਉਸਦੇ ਸਿਧਾਂਤਾਂ ਤੇ ਅਮਲੀ ਅਭਿਆਸ ਦੇ ਰਾਹ ਤੇ ਲੋਕਾਂ ਨੂੰ ਮੁੜ ਤੋਰਨਗੇ।
ਕਾਮਰੇਡ ਸਟਾਲਿਨ ਅਮਰ ਹੈ ਤੇ ਅਮਰ ਰਹੇਗਾ।

No comments:
Post a Comment