ਬੱਧਨੀ ਕਲਾਂ ਕਿਸਾਨ ਘੋਲ ਦੀ ਜਿੱਤ
ਸਿਆਸੀ ਸਰਪ੍ਰਸਤੀ
ਵਾਲੇ ਅਖੌਤੀ ਬਾਬੇ ਨੂੰ ਗੋਡਣੀਏਂ ਕੀਤਾਪੰਜਾਬ 'ਚ ਫੈਲੇ ਅਣਗਿਣਤ ਡੇਰਿਆਂ ਵਾਂਗ ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਵਿਚ ਵੀ ਅਜਿਹੇ ਡੇਰੇ ਦੇ ਇਕ ਮੁਖੀ ਅਖੌਤੀ ਮਹਾਂ ਪੁਰਸ਼ ਜੋਰਾ ਸਿੰਘ ਵਲੋਂ ਵੀ ਆਪਣੀ ਠਾਠ (ਜਿੱਥੇ ਅਜਿਹੇ ਸਾਧ ਠਾਠ ਨਾਲ ਰਹਿੰਦੇ ਹਨ) ਨਾਲ ਬਹੁਤ ਸਾਰੀ ਜ਼ਮੀਨ ਖਰੀਦ ਰੱਖੀ ਹੈ। ਨਾ ਸਿਰਫ ਬੱਧਨੀ ਕਲਾਂ, ਸਗੋਂ ਪੰਜਾਬ 'ਚ ਅਤੇ ਪੰਜਾਬ ਤੋਂ ਬਾਹਰ ਵੀ ਹੋਰ ਥਾਵਾਂ 'ਤੇ ਅਜਿਹੀਆਂ ਠਾਠਾਂ ਦੇ ਨਾਂ ਹੇਠ ਡੇਰੇ ਸਥਾਪਤ ਕਰ ਰੱਖੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ
J ਦਿੱਲੀ 'ਚ ਇਕ ਠਾਠ 12 ਏਕੜ ਵਿੱਚ ਹੈ
J ਢੈਪਈ (ਬਠਿੰਡਾ) 4 ਏਕੜ
J ਖੰਨਾ (ਫਤਹਿਗੜ੍ਹਸਾਹਿਬ) 9 ਏਕੜ
J ਮਾਹਲਾ (ਮੋਗਾ) 2 ਏਕੜ
J ਕੁਲਗੜ੍ਹੀ(ਫਿਰੋਜਪੁਰ) 3 ਏਕੜ
J ਸੇਲਬਰਾਹ (ਬਠਿੰਡਾ) 6 ਏਕੜ
J ਰੋਡੇ (ਮੋਗਾ) 25 ਏਕੜ
J ਦਿੜਬਾ (ਸੰਗਰੂਰ) ਏਰੀਏ ਦੀ ਜਾਣਕਾਰੀ ਨਹੀਂ
J ਸਰਦੂਲਗੜ੍ਹ (ਮਾਨਸਾ) - - -- --
J ਨਾਨਕਸਰ (ਜਗਰਾਓਂ) -- -- --
J ਬੱਧਨੀਕਲਾਂ (ਮੋਗਾ) 3 ਏਕੜ +ਖੇਤੀਬਾੜੀ ਦੀ
ਜ਼ਮੀਨ ਲਗਭਗ 20 ਏਕੜ
J ਬੱਧਨੀ ਕਲਾਂ 'ਚ ਆਪਣੇ ਡੇਰੇ ਨਾਲ 13 ਏਕੜ ਜ਼ਮੀਨ ਹੋਰ
ਇਸ ਨੇ ਨਾਲ ਲਗਦੇ ਗਰੀਬ ਤੇ ਮਜਬੂਰ ਕਿਸਾਨਾਂ ਤੋਂ ਕਿਸੇ ਨੂੰ ਪੈਸੇ ਦੇ ਲਾਲਚ ਅਤੇ ਕਿਸੇ ਨੂੰ ਆਸੇ ਪਾਸੇ ਦੀ ਜ਼ਮੀਨ ਖਰੀਦ ਕੇ ਅਜਿਹੀਆਂ ਹਾਲਤਾਂ ਹੀ ਪੈਦਾ ਕਰ ਦਿੱਤੀਆਂ ਹਨ ਕਿ ਬੇਵੱਸ ਕਿਸਾਨ ਇਸ ਨੂੰ ਆਪਣੀ ਜ਼ਮੀਨ ਵੇਚਣ ਲਈ ਮਜ਼ਬੂਰ ਹੋ ਜਾਂਦਾ ਹੈ।
ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਕੋਈ ਵੀ ਕਿਸਾਨ ਅਜਿਹੇ ਬਾਬਿਆਂ ਨਾਲ ਆਢਾ ਲਾਉਣ ਤੋਂ ਡਰਦਾ ਹੈ। ਇਹ ਸਿਆਸੀ ਪਾਰਟੀਆਂ ਲਈ ਨੋਟਾਂ ਦੀ ਖਾਣ ਹੈ। ਵੋਟਾਂ ਦੇ ਦਿਨਾਂ 'ਚ ਸਿਆਸੀ ਆਗੂਆਂ ਦੇ ਲਗਦੇ ਇਹਦੇ ਡੇਰੇ ਦੇ ਚੱਕਰ ਲੋਕ ਆਮ ਦੇਖਦੇ ਰਹਿੰਦੇ ਹਨ। ਸਥਾਨਕ ਪੱਤਰਕਾਰ (ਬਾਬੇ) ਦੇ ਤਪ-ਤੇਜ਼ ਤੋਂ ਡਰਦੇ ਕਿਸਾਨ ਜਥੇਬੰਦੀ ਦੀ ਖਬਰ ਭੇਜਣ ਤੋਂ ਟਾਲਾ ਵਟਦੇ ਰਹੇ।
ਇਸ ਸਾਲ ਦੇ ਸ਼ੁਰੂ 'ਚ ਇਸ ਅਖੌਤੀ ਮਹਾਂਪੁਰਸ਼ ਵਲੋਂ ਬੱਧਨੀ ਕਲਾਂ ਦੇ ਕਿਸਾਨ ਪ੍ਰਵਾਰ ਦੀ 4 ਏਕੜ ਜ਼ਮੀਨ ਖਰੀਦ ਲਈ, ਪਰ ਜ਼ਮੀਨ ਦਾ ਖਾਤਾ ਕਈ ਭਰਾਵਾਂ ਦੇ ਨਾਂ ਸਾਂਝਾ ਸੀ ਸਿਰਫ 2 ਹਿੱਸੇਦਾਰਾਂ ਨੇ ਜ਼ਮੀਨ ਵੇਚੀ ਸੀ, ਜ਼ਮੀਨ ਅਜੇ ਉਹਨਾਂ ਭਰਾਵਾਂ ਨੇ ਤਕਸੀਮ ਨਹੀਂ ਕਰਾਈ ਸੀ। ਜ਼ਮੀਨ ਦੇ ਦੋ ਵੱਖਰੇ ਵੱਖਰੇ ਟੱਕ ਸਨ। ਜੋ ਇਕ ਦੂਜੇ ਤੋਂ ਦੂਰ ਸਨ। ਪਰ ਇਸ 'ਬਾਬੇ' ਨੇ ਠਾਠ ਦੇ ਨਾਲ ਲਗਦੀ ਜ਼ਮੀਨ'ਤੇ ਆਪਣੀ ਮਰਜ਼ੀ ਨਾਲ ਕਬਜ਼ਾ ਕਰ ਲਿਆ। ਸਰਕਾਰੀ ਅਧਿਕਾਰੀਆਂ ਦੇ ਅਮਲੇ ਫੈਲੇ 'ਚ ਪਹੁੰਚ ਹੋਣ ਕਰਕੇ ਗਰਦਾਵਰੀ ਗਲਤ ਢੰਗ ਨਾਲ ਕਰਾਈ ਗਈ। ਉਤੋਂ ਸਿਤਮ ਇਹ ਕਿ ਕਿਸਾਨ ਦੀ ਅੱਧ ਪੱਕੀ ਕਣਕ ਹੀ ਰਾਤ ਦੇ ਹਨੇਰੇ 'ਚ ਆਪਣੇ 150 ਸ਼ਰਧਾਲੂ ਦੇ ਲਾਮ-ਲਸ਼ਕਰ ਨਾਲ ਵੱਢ ਲਈ ਗਈ। ਸਬੰਧਤ ਕਿਸਾਨ ਨੇ ਮੌਕੇ 'ਤੇ ਜਾ ਕੇ ਵਿਰੋਧ ਕੀਤਾ ਪੁਲਿਸ ਪਾਸ ਰਿਪੋਰਟ ਦਰਜ ਕਰਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਸੁਣਵਾਈ ਨਾ ਹੋਈ। ਜਦੋਂ ਮਾਮਲਾ ਕਿਸਾਨ ਜਥੇਬੰਦੀ ਕੋਲ ਆਇਆ ਤਾਂ ਸੰਘਰਸ਼ ਦੇ ਲਗਾਤਾਰ ਦਬਾਅ ਸਦਕਾ ਪੁਲਸ ਨੂੰ ਕੇਸ ਦਰਜ ਕਰਨਾ ਪਿਆ,ਪਰ ਕਿਸੇ ਦੋਸ਼ੀ ਨੂੰ ਹੱਥ ਨਾ ਪਾਇਆ ਗਿਆ। ਪਿੰਡ ਦੇ ਵੱਖ ਵੱਖ ਪਾਰਟੀਆਂ ਦੇ ਹਮਾਇਤੀ ਚੌਧਰੀ ਉਸਦੇ ਜਾਹਰਾ ਹੀ ਧੱਕੇ ਅਤੇ ਗਲਤ ਕਾਰਵਾਈ ਕਾਰਨ ਉਸਦੀ ਹਮਾਇਤ 'ਤੇ ਨਾ ਆ ਸਕੇ। ਕਿਸਾਨ ਜਥੇਬੰਦੀ ਨੇ ਲਗਾਤਾਰ ਪਿੰਡ 'ਚ ਪ੍ਰਚਾਰ ਤੇ ਲਾਮਬੰਦੀ ਜਾਰੀ ਰੱਖੀ। ਕਈ ਵਾਰ ਧਰਨੇ ਤੇ ਅਧਿਕਾਰੀਆਂ ਦੇ ਘਿਰਾਓ ਕੀਤੇ। ਕਿਸਾਨ ਵਰਕਰਾਂ ਵਲੋਂ ਕੀਤੀ ਮਿਹਨਤ ਸਦਕਾ ਲਾਮਬੰਦੀ ਵਧਦੀ ਗਈ। ਪ੍ਰਸ਼ਾਸਨ ਸਿਵਲ ਅਤੇ ਪੁਲਸ ਉਸਦੇ ਪੱਖ 'ਚ ਰਿਹਾ। ਦਫਾ 145 ਲਾ ਕੇ ਕਿਸਾਨ ਨੂੰ ਜ਼ਮੀਨ ਵਿੱਚ ਵੜਨ ਤੋਂ ਰੋਕ ਦਿੱਤਾ। ਕਣਕ ਦੀ 4 ਏਕੜ ਕੱਚੀ ਵੱਢੀ ਤੇ ਬਰਬਾਦ ਕੀਤੀ ਅਤੇ ਅਗਲੀ ਫਸਲ (ਝੋਨਾ) ਨਾ ਬੀਜੀ ਜਾ ਸਕੀ। ਕਿਸਾਨ ਵਰਕਰਾਂ ਵਲੋਂ ਕੀਤੀ ਪ੍ਰਚਾਰ ਸਰਗਰਮੀ ਨੇ ਸਭ ਸਿਆਸੀ ਪਾਰਟੀਆਂ ਨੂੰ ਖੁੱਡਾਂ ਵਿਚ ਵੜਨ ਲਈ ਮਜਬੂਰ ਕਰ ਦਿੱਤਾ। ਪਿੰਡ ਦੇ ਸਿਆਸੀ ਚੌਧਰੀ ਕਿਸਾਨ ਵਰਕਰਾਂ ਤੋਂ ਮੂੰਹ ਲੁਕੋਂਦੇ ਰਹੇ। ਪੁਲਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਤੇ ਬਾਈਕ ਕਬਜੇ ਕੀਤੇ, ਸਿਵਲ ਅਧਿਕਾਰੀ ਕਿਸਾਨਾਂ ਦੀਆਂ ਦਲੀਲਾਂ ਅੱਗੇ ਲਾਜਵਾਬ ਹੁੰਦੇ ਰਹੇ। ਅੰਤ ਪੰਜ ਮਹੀਨੇ ਦੇ ਸਿਰੜੀ ਸੰਘਰਸ਼ ਅੱਗੇ ਉਸ 'ਬਾਬੇ' ਨੂੰ ਸਹੀ ਰਾਹ 'ਤੇ ਆਉਣ ਲਈ ਪੱਧਰਾ ਕਰ ਦਿੱਤਾ ਜਦੋਂ ਉਸਨੂੰ ਕਿਸਾਨ ਸੰਘਰਸ਼ ਅੱਗੇ ਹਾਰ ਮੰਨਣੀ ਪਈ ਸਰਕਾਰੀ ਰਿਕਾਰਡ ਅਤੇ ਨਿਯਮਾਂ ਅਨੁਸਾਰ ਜਿੱਥੇ ਉਸ ਵੱਲੋਂ ਖਰੀਦੀ ਜ਼ਮੀਨ ਬਣਦੀ ਸੀ ਉਥੇ ਹੀ ਕਬਜਾ ਲੈਣ ਲਈ ਰਜ਼ਾਮੰਦ ਹੋਣਾ ਪਿਆ। ਕੱਚੀ ਵੱਢੀ ਕਣਕ ਅਤੇ ਕਿਸਾਨ ਦਾ ਅਗਲੀ ਫਸਲ ਨਾ ਬੀਜ ਸਕਣ ਕਾਰਨ ਹੋਇਆ ਨੁਕਸਾਨ ਦਾ ਮੁਆਵਜਾ ਅਤੇ ਦੰਡ ਵੀ 5 ਲੱਖ ਰੁਪਏ ਭਰਨ ਲਈ ਮੰਨਣਾ ਪਿਆ। ਸਿਆਸੀ ਸਰਪ੍ਰਸਤੀ ਵਾਲੇ 'ਬਾਬੇ' ਦੀ ਕਿਸਾਨ ਜਥੇਬੰਦੀ ਦੇ ਸੰਘਰਸ਼ਾਂ ਅੱਗੇ ਲੱਗੀ ਬੂਥ ਦੀ ਇਲਾਕੇ 'ਚ ਚਰਚਾ ਹੈ। ਇਲਾਕੇ ਭਰ 'ਚ ਕਿਸਾਨ ਜਥੇਬੰਦੀ ਦੇ ਕੰਮ ਨੂੰ ਇਸ ਜਿੱਤ ਤੋਂ ਹੁਲਾਰਾ ਮਿਲਿਆ ਹੈ। ਦਰਜਨ ਤੋਂ ਵੱਧ ਨੌਜਵਾਨ ਬੱਧਨੀ ਕਲਾਂ ਕਸਬੇ ਵਿਚੋਂ ਜਥੇਬੰਦੀ ਦੇ ਸਰਗਰਮ ਵਰਕਰ ਬਣੇ ਹਨ।
No comments:
Post a Comment