Saturday, October 5, 2019

ਪੂੰਜੀਵਾਦੀ ਮੁਨਾਫ਼ੇ ਦੀ ਹਵਸ ਨਿਗਲ ਰਹੀ ਹੈ ਐਮਾਜ਼ੋਨ ਦੇ ਜੰਗਲ



ਪੂੰਜੀਵਾਦੀ ਮੁਨਾਫ਼ੇ ਦੀ ਹਵਸ ਨਿਗਲ ਰਹੀ ਹੈ ਐਮਾਜ਼ੋਨ ਦੇ ਜੰਗਲ
ਲਾਤੀਨੀ ਅਮਰੀਕਾ ਦਾ ਸੰਘਣਾਂ ਬਰਸਾਤੀ- ਜੰਗਲ ਐਮਾਜ਼ੌਨ ਪਿਛਲੇ ਇੱਕ ਮਹੀਨੇ ਤੋਂ ਅੱਗ ਦੀ ਲਪੇਟ ਵਿੱਚ ਹੈ। ਇਸ ਵਿੱਚ ਪਿਛਲੇ ਮਹੀਨੇ ਦੌਰਾਨ ਹੀ ਲੱਗਭਗ 80 ਹਜ਼ਾਰ ਦੇ ਕਰੀਬ ਅੱਗਾਂ ਲੱਗਣ ਦੀ ਪੁਸ਼ਟੀ ਹੋਈ ਹੈ ਜੋ ਕਿ 2013 ਦੇ ਮੁਕਾਬਲੇ  85% ਜ਼ਿਆਦਾ ਹੈ।ਏਨੇ ਵੱਡੇ ਪੈਮਾਨੇ 'ਤੇ ਲੱਗੀ ਅੱਗ ਨੇ ਇਸ ਵਾਤਾਵਰਣ ਦੇ ਪੱਖ ਤੋਂ ਲਾਤੀਨੀ ਅਮਰੀਕਾ ਦੇ ਬਹੁਤ ਹੀ ਅਹਿਮ ਜੰਗਲ ਦੀ ਹੋਂਦ ਲਈ ਹੀ ਖਤਰਾ ਖੜ੍ਹਾ ਕਰ ਦਿੱਤਾ ਹੈ। ਇਸ ਖਤਰੇ ਨੇ ਵਾਤਾਵਰਣ ਪ੍ਰੇਮੀਆਂ”, ਸਾਇੰਸਦਾਨਤੇ ਸਮਾਜ- ਸੇਵੀ ਸਮੂਹਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਇਹਨਾਂਜੰਗਲਾਂਦੀ ਅੱਗ ਦਾ ਮਸਲਾ ਅੰਤਰ-ਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਕਈ ਯੂਰਪੀ ਦੇਸ਼ਾਂਦੇ ਨੇਤਾਵਾਂਵਿਚਕਾਰ ਸ਼ਬਦੀ ਜੰਗ ਚੱਲ ਰਹੀ ਹੈ। ਬਰਾਜ਼ੀਲ ਦਾ ਰਾਸ਼ਟਰਪਤੀ ਜਿਸਦੇ ਭੂਗੋਲਿਕ ਖੇਤਰ ਵਿੱਚ ਇਸ ਜੰਗਲ ਦਾ ਜ਼ਿਆਦਾ ਹਿੱਸਾ ਪੈਂਦਾ ਹੈ, ਅੱਜਕੱਲ੍ਹ ਇਹਨਾਂਸਭ ਦੀ ਆਲੋਚਨਾ ਦੇ ਨਿਸ਼ਾਨੇ 'ਤੇ ਹੈ।
ਐਮਾਜ਼ੌਨ ਨਾਮ ਦਾ ਇਹ ਸੰਘਣਾਂ ਬਰਸਾਤੀ ਜੰਗਲ ਲੱਗਭਗ ਇੱਕੀ ਲੱਖ ਵਰਗ ਮੀਲ ਤੱਕ ਫੈਲਿਆ ਹੋਇਆ ਹੈ ਤੇ ਇਹ ਧਰਤੀ ਦੀ ਕੁੱਲ ਵਿੱਚੋਂ ਲੱਗਭਗ 20 ਪ੍ਰਤੀਸ਼ਤ ਆਕਸੀਜਨ ਪੈਦਾ ਕਰਦਾ ਹੈ ਤੇ ਭਾਰੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨੂੰ ਸੋਖਦਾ ਹੈ ਤੇ ਧਰਤੀ 'ਤੇ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਰੋਕਣ ਲਈ ਅਹਿਮ ਥਾਂਰੱਖਦਾ ਹੈ।ਇਸਦੀ ਇਸੇ ਮਹਤੱਤਾ ਕਾਰਨ ਵਿਗਿਆਨੀ ਇਸਨੂੰ ਧਰਤੀ ਦੇ ਫੇਫੜੇ ਹੋਣ ਦਾ ਖਿਤਾਬ ਦਿੰਦੇ ਹਨ। ਇਸਤੋਂ ਬਿਨਾਂਇਸ ਜੰਗਲ ਵਿੱਚ ਧਰਤੀ ਦੀ  ਲੱਗਭਗ 10 % ਜੀਵ-ਬਨਸਪਤੀ ਮੌਜੂਦ ਹੈ। ਵਿਗਿਆਨੀਆਂਤੇ ਵਾਤਾਵਰਣ ਪ੍ਰੇਮੀਆਂਅਨੁਸਾਰ ਇਸ ਜੰਗਲ ਦੀ ਤਬਾਹੀ ਦਾ ਅਰਥ ਧਰਤੀ ਦੀ ਤਬਾਹੀ ਹੈ।ਵਿਗਿਆਨੀਆਂਅਨੁਸਾਰ ਜੇਕਰ ਇਸ ਜੰਗਲ ਦਾ 25% ਹਿੱਸਾ ਵੀ ਤਬਾਹ ਹੋ ਗਿਆ ਤਾਂਇਹ ਮੁੜ ਨਾ ਠੀਕ ਹੋਣ ਯੋਗ ਤਬਾਹੀ ਦੇ ਰਾਹ ਪੈ ਜਾਵੇਗਾ ਤੇ ਇਸਦੇ ਨਤੀਜੇ ਇਸ ਖਿੱਤੇ ਤੇ ਕੁੱਲ ਧਰਤੀ ਲਈ ਬਹੁਤ ਹੀ ਖਤਰਨਾਕ ਹੋਣਗੇ।
ਪਰ ਪੂੰਜੀਵਾਦੀ ਮੁਨਾਫੇ ਦੇ ਦੈਂਤ ਦੀ ਅੰਨ੍ਹੀਂ ਭੁੱਖ ਸਾਹਮਣੇ ਇਹ ਖਤਰੇ ਕੋਈ ਅਹਿਮੀਅਤ ਨਹੀਂ ਰੱਖਦੇ। ਬਰਾਜ਼ੀਲ ਦਾ ਰਾਸ਼ਟਰਪਤੀ ਜੇਅਰ ਬੋਲਸਨਾਰੋ, ਐਲਾਨੀਆ ਤੌਰ'ਤੇ ਇਹਨਾਂਜੰਗਲਾਂਦੇ ਸਫਾਏ ਰਾਹੀਂ ਮੁਨਾਫੇ ਕਮਾਉਣ ਦਾ ਨਾਅਰਾ ਦੇ ਕੇ ਰਾਸ਼ਟਰਪਤੀ ਬਣਿਆ ਹੈ।ਉਹ ਇਹਨਾਂਜੰਗਲਾਂਦੇ ਦੂਰ-ਦੁਰਾਡੇ ਹਿੱਸਿਆਂ” 'ਚ ਵਸੇ ਕਬਾਇਲੀ ਲੋਕਾਂਦੇ ਉਜਾੜੇ ਦਾ ਮੂੰਹ-ਫੱਟ ਬੁਲਾਰਾ ਵੀ ਹੈ। ਉਸਦਾ ਵਾਤਾਵਰਣ ਮੰਤਰੀ ਰਿਕਾਰਡੋ ਸਾਲੇਸ ਪਿਛਲੇ ਸਾਲ ਪ੍ਰਾਈਵੇਟ ਮਾਈਨਿੰਗ ਕੰਪਨੀਆਂਨੂੰ ਇਹਨਾਂਜੰਗਲਾਂ” 'ਚ ਗੈਰ-ਕਾਨੂੰਨੀ ਖੁਦਾਈ ਕਰਵਾਉਣ ਲਈ ਨਕਸ਼ਿਆਂਨਾਲ ਛੇੜ-ਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਸੋ ਸਾਫ ਹੈ ਕਿ ਇਹਨਾਂਜੰਗਲਾਂਨੂੰ ਲੱਗੀ ਅੱਗ ਕੁਦਰਤੀ ਨਹੀਂ ਸਗੋਂ ਮੁਨਾਫੇ ਦੇ ਹਿੱਤਾਂਤੋਂ ਪ੍ਰੇਰਿਤ ਹੈ।ਇਹਨਾਂਜੰਗਲਾਂਪ੍ਰਤੀ ਫਰਾਂਸ,ਜਰਮਨੀ ਸਮੇਤ ਹੋਰਨਾਂਯੂਰਪੀ ਦੇਸ਼ਾਂਦਾ ਹੇਜ ਵੀ ਨਕਲੀ ਹੈ ਤੇ ਅਸਲ ਵਿੱਚ ਇਹਨਾਂਜੰਗਲਾਂਦੇ ਖਣਿਜਾਂਤੇ ਮਾਲ-ਖਜਾਨਿਆਂਦੀ ਲੁੱਟ ਕਰਨ ਦੀ ਆਪਣੀ ਇੱਛਾ ਤੋਂ ਪ੍ਰੇਰਿਤ ਹੈ। ਬਰਾਜ਼ੀਲੀ ਰਾਸ਼ਟਰਪਤੀ ਬੋਲਸਨਾਰੋ ਕਹਿੰਦਾ ਹੈ ਕਿ ਬਰਾਜ਼ੀਲ ਇੱਕ ਅਜਿਹੀ ਕੁਆਰੀ ਔਰਤ ਵਾਂਗ ਹੈ ਜਿਸਨੂੰ ਹਰੇਕ ਬਾਹਰਲਾ ਬੰਦਾ ਆਪਣੇ ਲਈ ਰੱਖਣਾ ਚਾਹੁੰਦਾ ਹੈ''  ਅਸਲ ਵਿੱਚ ਬਰਾਜ਼ੀਲ ਦੇ ਧਨਾਢ ਇਸਨੂੰ ਸਿਰਫ ਆਪਣੇ ਲਈ ਰੱਖਣਾ ਚਾਹੁੰਦੇ ਹਨ। ਅਸਲ ਵਿੱਚ ਇਹ ਵਿਸ਼ਾਲ ਬਰਸਾਤੀ ਜੰਗਲ ਵਾਤਾਵਰਣਿਕ ਤੌਰ 'ਤੇ ਹੀ ਨਹੀਂ ਸਗੋਂ ਆਰਥਿਕ ਤੌਰ 'ਤੇ ਵੀ ਬਹੁਤ ਕੀਮਤੀ ਹੈ। ਬਰਾਜ਼ੀਲ ਬੀਫ ਅਤੇ ਸੋਇਆਬੀਨ ਭੋਜਨ ਪਦਾਰਥਾਂਜਿਹੀਆਂ  ਵਸਤਾਂਦਾ ਵੱਡਾ ਦਰਾਮਦਕਾਰ ਹੈ ਤੇ ਇਹ ਜੰਗਲ ਇਸਦਾ ਵੱਡਾ ਸ੍ਰੋਤ ਹਨ। ਇਸਤੋਂ ਬਿਨਾਂਇਹਨਾਂਜੰਗਲਾਂ” 'ਚ ਖਣਿਜ ਪਦਾਰਥਾਂਦੇ ਵੱਡੇ ਸਰੋਤ ਹਨ ਜਿਹਨਾਂਉਪਰ ਵੱਡੀਆਂਸਰਮਾਏਦਾਰ ਕੰਪਨੀਆਂ ਦੀ ਅੱਖ ਹੈ ਤੇ ਜਿਹਨਾਂਨੂੰ ਹਾਸਲ ਕਰਨ ਲਈ ਜੰਗਲਦਾ ਸਫਾਇਆ ਜਰੂਰੀ ਹੈ। ਇਹਨਾਂਵੱਡੀਆਂਕੰਪਨੀਆਂ ਦੇ ਹਿੱਤ ਪੂਰੇ ਕਰਨ ਲਈ ਹੀ ਬਰਾਜ਼ੀਲ ਨੇ ਜੰਗਲ ਸੁਰੱਖਿਆ ਦੇ ਆਪਣੇ ਕਾਨੂੰਨਨੂੰ ਵੀ ਤਾਕ'ਤੇ ਰੱਖ ਦਿੱਤਾ ਹੈ। ਸੰਸਾਰ ਭਰ ਵਿੱਚ ਹੋ ਰਹੇ ਰੋਸ ਪ੍ਰਦਰਸ਼ਨਾਂਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ ਤੇ ਅੱਗ 'ਤੇ ਕਾਬੂ ਪਾਉਣ ਲਈ ਯੂਰਪੀ ਯੂਨੀਅਨ ਵੱਲੋਂ 2 ਕਰੋੜ  ਡਾਲਰ (ਨਿਗੂਣੀ) ਸਹਾਇਤਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਲਗਾਤਾਰ ਵਧ ਰਹੇ ਗਲੋਬਲ ਵਾਰਮਿੰਗ ਦੇ ਖਤਰੇ ਦੇ ਸਮਨੁੱਖ ਐਮਾਜ਼ੌਨ ਦੇ ਜੰਗਲਾਂਦੀ ਤਬਾਹੀ ਦੇ ਸਿੱਟੇ ਧਰਤੀ ਤੇ ਮਨੁੱਖੀ ਹੋਂਦ ਲਈ ਬਹੁਤ ਹੀ ਤਬਾਹਕੁੰਨ ਹਨ। ਇਸ ਵਾਤਾਵਰਣੀ ਤਬਾਹੀ ਦੇ ਜੁੰਮੇਵਾਰ ਸਾਮਰਾਜੀ ਮੁਲਕ, ਖਾਸ ਕਰ ਅਮਰੀਕਾ ਨੇ ਇਸਦੇ ਅਸਰਨਾਲ ਨਜਿੱਠਣ ਦੀ ਆਪਣੀ ਜੁੰਮੇਵਾਰੀ ਤੋਂ ਪੱਲਾ ਝਾੜਕੇ ਇਸਦਾ ਬੋਝ ਪਛੜੇ ਮੁਲਕਾਂਸਿਰ ਲੱਦਣ ਦਾ ਰਾਹ ਫੜਿਆ ਹੋਇਆ ਹੈ। ਵਾਤਾਵਰਣ ਨੂੰ ਬਚਾਉਣ ਦੀਆਂਅਸਰਦਾਰ ਤੇ ਪਾਏਦਾਰ ਨੀਤੀਆਂਤੇ ਯਤਨਦੀ ਅਣਹੋਂਦ ਵਿੱਚ ਭਾਰੀ ਵਾਤਾਵਰਣਿਕ ਤਬਾਹੀਆਂਤੇ ਸੰਕਟ ਵਾਪਰਨ ਦਾ ਖਤਰਾ ਸਮੁੱਚੀ ਮਨੁੱਖਤਾ ਦੇ ਸਿਰ 'ਤੇ ਮੰਡਰਾ ਰਿਹਾ ਹੈ।ਪਰ ਪੂੰਜੀਵਾਦੀ ਮੁਨਾਫੇ ਦੇ ਦੈਂਤ ਨੂੰ ਇਹਨਾਂਤਬਾਹੀਆਂਨਾਲੋਂ ਜਿਆਦਾ ਆਪਣੀ ਮੁਨਾਫੇ ਦੀ ਭੁੱਖ ਨੂੰ ਮਿਟਾਉਣ ਦਾ ਫਿਕਰ ਹੈ। ਐਮਾਜ਼ੌਨ ਦੇ ਜੰਗਲਾਂਨੂੰ ਲੱਗੀ ਅੱਗ ਇਸ ਮੁਨਾਫੇ ਦੀ ਭੁੱਖ ਦਾ ਸਿੱਟਾ ਹੈ ਜਿਸਨੇ ਧਰਤੀ ਦੇ ਵਾਤਾਵਰਣ ਤੇ ਮਨੁੱਖੀ ਜੀਵਨ ਲਈ ਗੰਭੀਰ ਸੰਕਟ ਪੈਦਾ ਕਰਨਾ ਹੈ। ਲੋੜ ਹੈ ਸਭਨਾਂਮੁਲਕਾਂਦੀਆਂਇਨਕਲਾਬੀ ਤੇ ਲੋਕ-ਪੱਖੀ ਸ਼ਕਤੀਆਂਨੂੰ  ਧਰਤੀ ਤੇ ਵਾਤਾਵਰਣ ਦੀ ਤਬਾਹੀ ਲਈ ਜੁੰਮੇਵਾਰ ਇਸ ਸਾਮਰਾਜੀ-ਪੂੰਜੀਵਾਦੀ ਪ੍ਰਬੰਧ ਨੂੰ ਲੋਕਾਂਸਾਹਮਣੇ ਨੰਗਾ ਕਰਦਿਆਂਇਸਦੇ ਬਦਲ ਵਜੋਂ ਖਰਾ ਲੋਕ-ਪੱਖੀ ਸਮਾਜਵਾਦੀ ਸਿਸਟਮ ਉਸਾਰਨ ਲਈ ਜੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ।


No comments:

Post a Comment