Saturday, October 5, 2019

ਵਿਦਿਆਰਥੀ ਮੰਗਾਂ 'ਤੇ ਹੜਤਾਲ



ਵਿਦਿਆਰਥੀ ਮੰਗਾਂ 'ਤੇ ਹੜਤਾਲ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਸੱਦੇ 'ਤੇ ਵਿਦਿਆਰਥੀ ਮੰਗਾਂ ਦੇ ਹੱਲ ਲਈ ਪਟਿਆਲਾ, ਸੰਗਰੂਰ, ਮੁਕਤਸਰ, ਮਲੇਰਕੋਟਲਾ, ਅਨੰਦਪੁਰ ਸਾਹਿਬ, ਰੋਪੜ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਕੋਟਕਪੂਰਾ, ਜਲੰਧਰ, ਮੋਗਾ ਆਦਿ ਵਿੱਦਿਅਕ ਸੰਸਥਾਵਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਹੜਤਾਲ ਕੀਤੀ। ਪੀ. ਐਸ. ਯੂ. ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ, ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐੱਸ. ਸੀ., .ਬੀ. ਸੀ., . ਬੀ. ਸੀ. (ਇਕਨਾਮਿਕਲੀ ਬੈਕਵਰਡ ਕਲਾਸ) ਤੇ ਘੱਟ ਗਿਣਤੀਆਂ ਦੀ ਫ਼ੀਸ ਮੁਆਫ਼ ਕਰਵਾਉਣ ਅਤੇ ਈ. ਬੀ. ਸੀ. ਨੂੰ ਸਕਾਲਰਸ਼ਿੱਪ ਤੇ ਆਸ਼ੀਰਵਾਦ ਪੋਰਟਲ 'ਤੇ ਓਪਨ ਕਰਵਾਉਣ ਲਈ, ਲੜਕੀਆਂ ਦੀ ਪੀ. ਐੱਚ. ਡੀ. ਤੱਕ ਦੀ ਵਿੱਦਿਆ ਮੁਫ਼ਤ ਕਰਵਾਉਣ ਅਤੇ ਪੰਜਾਬ ਦੀਆਂ ਇਤਿਹਾਸਕ ਯਾਦਗਾਰਾਂ, ਜਿਸ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਤੂੜੀ ਬਾਜ਼ਾਰ (ਫਿਰੋਜ਼ਪੁਰ) ਵਿੱਚ ਗੁਪਤ ਟਿਕਾਣਾ, ਜਲ੍ਹਿਆਂਵਾਲਾ ਬਾਗ਼ ਅਤੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕੋਟਲਾ ਨਿਹੰਗ ਖਾਂ ਦੀ ਵਿਰਾਸਤ ਬਚਾਉਣ ਲਈ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ 'ਚ ਹੜਤਾਲ ਕੀਤੀ ਗਈ। (ਪੰਜਾਬੀ ਟ੍ਰਿਬਿਊਨ, 13 ਸਤੰਬਰ)

No comments:

Post a Comment