ਕਸ਼ਮੀਰੀ ਕੌਮੀ ਸੰਘਰਸ਼ ਦੀ ਹਮਾਇਤ 'ਚ
ਪੰਜਾਬ ਭਰ 'ਚ ਜ਼ੋਰਦਾਰ ਸਰਗਰਮੀ
ਧਾਰਾ 370 ਤੇ 35-ਏ ਦੇ ਖਾਤਮੇ ਅਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ 'ਚ ਵੰਡ ਕੇ, ਕੇਂਦਰੀ ਸਾਸ਼ਨ ਅਧੀਨ ਰਾਜ ਬਣਾਉਣ ਦੇ ਭਾਜਪਾ ਹਕੂਮਤ ਦੇ ਕਦਮਾਂ ਤੇ ਪੰਜਾਬ ਦੀ ਇਨਕਲਾਬੀ ਤੇ ਜਨਤਕ-ਜਮਹੂਰੀ ਲਹਿਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸਨੇ ਇਹਨਾਂ ਕਦਮਾਂ ਦੀ ਫੌਰੀ ਵਾਪਸੀ ਦੀ ਮੰਗ ਕਰਦਿਆਂ ਕਸ਼ਮੀਰੀ ਕੌਮ ਦੇ ਸਵੈ ਨਿਰਨੇ ਦੇ ਹੱਕ ਦੀ ਮੰਗ ਪੂਰੇ ਜ਼ੋਰ ਨਾਲ'ਤੇ ਸਪਸ਼ਟਤਾ ਨਾਲ ਉਭਾਰੀ ਹੈ। ਕਸ਼ਮੀਰੀ ਕੌਮੀ ਸੰਘਰਸ਼ ਦੀ ਹਮਾਇਤ 'ਚ ਤੇ ਭਾਰਤੀ ਰਾਜ ਦੇ ਕਸ਼ਮੀਰ 'ਚ ਜਬਰ ਖਿਲਾਫ ਸੂਬੇ ਦੀ ਇਨਕਲਾਬੀ ਜਮਹੂਰੀ ਲਹਿਰ ਪਹਿਲਾਂ ਵੀ ਅਵਾਜ਼ ਉਠਾਉਂਦੀ ਰਹੀ ਹੈ ਤੇ ਕਸ਼ਮੀਰੀ ਕੌਮੀ ਜਦੋਜਹਿਦ ਨਾਲ ਲੋਕਾਂ ਦਾ ਸਰੋਕਾਰ ਜਗਾਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਕਸ਼ਮੀਰ 'ਚ ਜਬਰ ਦੇ ਵੱਖ ਵੱਖ ਗੇੜਾਂ ਦੌਰਾਨ ਸੂਬੇ ਦੀ ਜਮਹੂਰੀ ਲਹਿਰ ਰੋਸ ਸਰਗਰਮੀ ਜਥੇਬੰਦ ਕਰਦੀ ਆ ਰਹੀ ਹੈ। ਪਰ ਏਸ ਵਾਰ ਹੋ ਰਹੀ ਸਰਗਰਮੀ ਦਾ ਘੇਰਾ ਵਿਆਪਕ ਹੈ ਤੇ ਇਸਨੇ ਜਨਤਕ ਲਹਿਰ ਦੀਆਂ ਹੋਰ ਅਗਲੇਰੀਆਂ ਪਰਤਾਂ ਨੂੰ ਕਲਾਵੇ 'ਚ ਲਿਆ ਹੈ। ਸੂਬੇ ਦੀ ਇਨਕਲਾਬੀ ਲਹਿਰ ਦੇ ਪਲੇਟਫਾਰਮਾਂ-ਜਥੇਬੰਦੀਆਂ ਦੇ ਨਾਲ ਨਾਲ ਜਨਤਕ ਜਮਹੂਰੀ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਨੇ ਕਸ਼ਮੀਰੀ ਕੌਮੀ ਸੰਘਰਸ਼ ਦੇ ਹੱਕ 'ਚ ਡਟਵੀਂ ਪੁਜੀਸ਼ਨ ਲਈ ਹੈ। ਦਰਜਨਾਂ ਜਨਤਕ ਜਥੇਬੰਦੀਆਂ ਕਸ਼ਮੀਰੀ ਕੌਮੀ ਸੰਘਰਸ਼ ਦੀ ਹਮਾਇਤ 'ਚ ਨਿੱਤਰੀਆਂ ਹਨ। ਸੂਬੇ ਦੀ ਜਨਤਕ ਜਮਹੂਰੀ ਲਹਿਰ ਲਈ ਇਹ ਬਹੁਤ ਹੀ ਸੁਬੋਧਵਾਂ ਘਟਨਾ ਵਿਕਾਸ ਹੈ ਤੇ ਇਸਦੇ ਹੋ ਰਹੇ ਵਿਕਾਸ ਦਾ ਸਬੂਤ ਹੈ।ਕਸ਼ਮੀਰ ਬਾਰੇ ਫੈਸਲਾ ਆਉਣ ਦੇ ਦਿਨ ਤੋਂ ਹੀ, ਸੂਬੇ 'ਚ ਸਰਗਰਮੀ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਇਸ ਮਸਲੇ 'ਤੇ ਸਰਗਰਮ ਮੁਹਿੰਮ ਹੱਥ ਲਈ ਹੋਈ ਹੈ। ਆਪਣੇ ਸੀਮਤ ਜਥੇਬੰਦਕ ਵਿਤ ਦੇ ਬਾਵਜੂਦ ਇਸ ਪਲੇਟਫਾਰਮ ਵਲੋਂ ਬਹੁਤ ਉਘੜਵੀਂ ਤੇ ਭਰਵੀਂ ਸਰਗਰਮੀ ਕੀਤੀ ਗਈ ਹੈ। ਇਸ ਵੱਲੋਂ ਵੱਖ ਵੱਖ ਖੇਤਰਾਂ 'ਚ ਇਕੱਤਰਤਾਵਾਂ ਤੇ ਰੋਸ ਮੁਜਾਹਰੇ ਕਰਨ ਮਗਰੋਂ ਬਰਨਾਲੇ 'ਚ ਸੂਬਾਈ ਇਕੱਮੁਠਤਾ ਕਨਵੈਨਸ਼ਨ ਕੀਤੀ ਗਈ ਜਿਸ ਵਿਚ ਸੈਂਕੜੇ ਲੋਕਾਂ ਦੀ ਸ਼ਮੂਲੀਅਤ ਸੀ। ਇਸ ਸਾਰੀ ਸਰਗਰਮੀ ਦੌਰਾਨ ਕਸ਼ਮੀਰੀ ਲੋਕਾਂ 'ਤੇ ਜਬਰ ਬੰਦ ਕਰਨ ਦੀਆਂ ਮੰਗਾਂ ਤੋਂ ਲੈ ਕੇ ਸਵੈ-ਨਿਰਣੇ ਦਾ ਹੱਕ ਦੇਣ ਦੀ ਮੰਗ ਉਭਾਰੀ ਗਈ ਹੈ ਤੇ ਭਾਰਤੀ ਰਾਜ ਦੇ ਧੱਕੜ ਤੇ ਆਪਸ਼ਾਹ ਖਾਸੇ ਦਾ ਪਰਦਾਚਾਕ ਕੀਤਾ ਗਿਆ ਹੈ। ਕਸ਼ਮੀਰੀ ਕੌਮੀ ਜਦੋਜਹਿਦ ਦੇ ਕੌਮੀ ਮੁਕਤੀ ਦੇ ਨਿਸ਼ਾਨੇ ਨੂੰ ਦਰਸਾਉਣ ਤੇ ਇਸਦੀ ਭਾਰਤ ਦੀ ਇਨਕਲਾਬੀ ਲਹਿਰ ਨਾਲ ਸਾਂਝ ਵਿਕਸਿਤ ਕਰਨ ਦੀ ਲੋੜ ਉਭਾਰੀ ਗਈ ਹੈ। ਭਾਰਤ ਅੰਦਰਲੀਆਂ ਕੌਮੀਅਤਾਂ ਦੇ ਵਿਕਾਸ ਤੇ ਖੁਸ਼ਹਾਲੀ ਦਾ ਰਾਹ ਖੋਲ•ਣ ਲਈ ਹਕੀਕੀ ਲੋਕ ਜਮਹੂਰੀਅਤ ਦੀ ਸਥਾਪਨਾ ਦਾ ਬਦਲਾਅ ਉਭਾਰਿਆ ਗਿਆ ਹੈ।
ਭਰਵੇਂ ਇਨਕਲਾਬੀ ਤੱਤ ਵਾਲੀ ਤੇ ਭਰਵੀਂ ਜਨਤਕ ਸ਼ਮੂਲੀਅਤ ਵਾਲੀ ਇਸ ਸਰਗਰਮੀ ਨੇ ਚੰਗਾ ਅਸਰ ਛੱਡਿਆ ਹੈ ਤੇ ਇਹ ਸਰਗਰਮੀ ਜਾਰੀ ਹੈ।
ਇਸ ਤੋਂ ਬਿਨਾਂ ਸੂਬੇ ਦੀਆਂ ਦਰਜਨ ਭਰ ਜਨਤਕ ਜਥੇਬੰਦੀਆਂ ਨੇ ਬਹੁਤ ਲੋੜੀਂਦੀ ਤੇ ਢੁੱਕਵੀਂ ਪਹਿਲਕਦਮੀ ਲੈਂਦਿਆਂ 'ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ' ਦਾ ਗਠਨ ਕੀਤਾ ਹੈ ਤੇ ਸੂਬੇ ਭਰ 'ਚ ਮੁਜਾਹਰਿਆਂ ਦੀ ਲੜੀ ਮਗਰੋਂ 15 ਸਤੰਬਰ ਨੂੰ ਚੰਡੀਗੜ• 'ਚ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ, ਸਨੱਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ ਤੇ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵੱਲੋਂ ਬਣਾਈ ਗਈ ਇਸ ਕਮੇਟੀ ਨੇ ਜਮਹੂਰੀ ਨੁਕਤਾ-ਨਜ਼ਰ ਤੋਂ ਮੰਗਾਂ ਉਭਾਰੀਆਂ ਹਨ। ਕਸ਼ਮੀਰ ਦੇ ਲੋਕਾਂ ਨੂੰ ਸਵੈਨਿਰਣੇ ਦਾ ਹੱਕ ਦੇਣ ਤੇ ਜਬਰ ਬੰਦ ਕਰਨ ਦੇ ਨਾਲ ਨਾਲ ਹੁਣ ਚੱਕੇ ਕਦਮਾਂ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ। ਸੂਬੇ ਦੇ ਲੋਕਾਂ ਦੀ ਹੱਕੀ ਲਹਿਰ ਤੇ ਕਸ਼ਮੀਰੀ ਕੌਮੀ ਲਹਿਰ ਦਾ ਰਿਸ਼ਤਾ ਉਘਾੜਿਆ ਹੈ। ਕਸ਼ਮੀਰ 'ਤੇ ਦਾਬਾ ਰੱਖਣ ਦੇ ਲੁਟੇਰੇ ਭਾਰਤੀ ਰਾਜ ਦੇ ਮਕਸਦਾਂ ਦੀ ਪਛਾਣ ਕੀਤੀ ਹੈ। ਮੋਦੀ ਹਕੂਮਤ ਦੇ ਫਿਰਕੂ-ਫਾਸ਼ੀ ਹੱਲੇ ਦੇ ਟਾਕਰੇ ਲਈ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਕਰਨ ਤੇ ਦੂਹਰੇ ਦਾਬੇ ਦਾ ਸ਼ਿਕਾਰ ਹਿੱਸਿਆਂ ਦੀ ਇਸ ਏਕਤਾ ਦੇ ਲੋਕ ਬਹਿਸ ਦਾ ਮਹੱਤਵ ਉਘੜ ਰਿਹਾ ਹੈ।
ਇਸ ਕਮੇਟੀ ਦੇ ਸੱਦੇ 'ਤੇ ਜ਼ਿਲਿ•ਆਂ ਦੇ ਕਾਨਫਰੰਸਾਂ ਤੇ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਹਨ ਜਿੰਨ•ਾਂ 'ਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰ ਰਹੇ ਹਨ। ਕਮੇਟੀ ਦੀ ਸਰਗਰਮੀ ਦਾ ਮਹੱਤਵ ਇਸ ਕਰਕੇ ਵਿਸ਼ੇਸ਼ ਬਣ ਜਾਂਦਾ ਹੈ, ਕਿਉਂਕਿ ਮਾਲਵੇਦੀ ਕਿਸਾਨ ਜਨਤਾ 'ਚ ਵਿਆਪਕ ਅਧਾਰ ਰੱਖਣ ਵਾਲੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਸਦਾ ਸਿਰ ਕੱਢਵਾਂ ਅੰਗ ਹੈ ਤੇ ਇਸ ਵਲੋਂ ਆਪਣੀਆਂ ਸਫਾਂ ਨੂੰ ਸਿੱਖਿਅਤ ਕਰਕੇ, ਇਸ ਮਸਲੇ 'ਤੇ ਸਰਗਰਮੀ ਲਈ ਉਭਾਰਿਆ ਜਾ ਰਿਹਾ ਹੈ। ਸੰਗਰੂਰ 'ਚ ਹੋਏ ਪਹਿਲੇ ਵੱਡੇ ਇਕੱਠ 'ਚ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਭਾਰਤੀ ਰਾਜ ਦੇ ਧੱਕੜ ਕਦਮਾਂ ਖਿਲਾਫ ਕਸ਼ਮੀਰੀ ਸੰਘਰਸ਼ ਦੇ ਹੱਕ 'ਚ ਹੋ ਰਹੀ ਇਹ ਜਨਤਕ ਲਾਮਬੰਦੀ ਜਮਾਤੀ-ਤਬਕਾਤੀ ਘੋਲ ਸਰਗਰਮੀਆਂ ਦੇ ਜ਼ੋਰਦਾਰ ਰੁਝੇਵਿਆਂ ਦੇ ਦਰਮਿਆਨ ਹੋ ਰਹੀ ਹੈ। ਕਿਸਾਨਾਂ ਤੇ ਖੇਤ ਮਜ਼ਦੂਰਾਂ 'ਚ ਕਰਜਿਆਂ, ਨਸ਼ਿਆਂ, ਪਲਾਟਾਂ ਵਰਗੇ ਮਸਲਿਆਂ 'ਤੇ ਸੰਘਰਸ਼ ਲਾਮਬੰਦੀਆਂ ਦੀਆਂ ਅਤਿ Àੁੱਭਰਵੀਆਂ ਲੋੜਾਂ ਦਰਮਿਆਨ ਵੀ ਕਸ਼ਮੀਰੀ ਕੌਮ ਦੇ ਹੱਕ 'ਚ ਡਟਣ ਤੇ ਵਿਸ਼ਾਲ ਜਨਤਕ ਲਾਮਬੰਦੀ ਕਰਨ ਦਾ ਫੈਸਲਾ ਵੇਲੇ ਦੀ ਲੋੜ ਨੂੰ ਬਹੁਤ ਢੁੱਕਵਾਂ ਹੁੰਗਾਰਾ ਹੈ। ਇਹ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਇਨਕਲਾਬੀ ਜਮਹੂਰੀ ਰੂਪ ਹੋਏ ਵਿਕਾਸ ਦਾ ਸੂਚਕ ਵੀ ਹੈ। ਕਮੇਟੀ ਵੱਲੋਂ ਜਾਰੀ ਹੱਥ ਪਰਚੇ ਤੇ ਕੰਧ ਇਸ਼ਤਿਹਾਰਾਂ ਦੀ ਗਿਣਤੀ ਇਸਦੇ ਆਕਾਰ ਪਸਾਰ ਦੀ ਤਸਵੀਰ ਦੇ ਦਰਸ਼ਨ ਕਰਵਾਉਂਦੀ ਹੈ। ਇਕ ਲੱਖ ਹੱਥ ਪਰਚਾ ਤੇ 25 ਹਜ਼ਾਰ ਪੋਸਟਰ ਪੰਜਾਬ ਭਰ 'ਚ ਪਹੁੰਚ ਰਿਹਾ ਹੈ। ਪਿਡ-ਪਿੰਡ ਵੰਡਿਆ ਜਾ ਰਿਹਾ ਹੈ। ਪੰਜਾਬ ਦੇ ਖੇਤ ਮਜ਼ਦੂਰ ਵਿਹੜਿਆਂ 'ਚ ਕਸ਼ਮੀਰੀ ਕੌਮੀ ਜਦੋਜਹਿਦ ਦੀ ਚਰਚਾ ਆਪਣੇ ਆਪ 'ਚ ਨਿਵੇਕਲਾ ਵਰਤਾਰਾ ਹੈ। ਇਹ ਕਸ਼ਮੀਰੀ ਕੌਮੀ ਜਦੋਜਹਿਦ ਦੀ ਨਿੱਗਰ ਹਮਾਇਤ ਪੱਖੋਂ ਤਾਂ ਮਹੱਤਵਪੂਰਨ ਵਰਤਾਰਾ ਹੈ ਹੀ ਨਾਲ ਹੀ ਇਹ ਸੂਬੇ ਦੀ ਜਨਤਕ ਲਹਿਰ ਦੇ ਇਨਕਲਾਬੀ ਤੱਤ ਦੇ ਹੋਰ ਭਰਪੂਰ ਹੋਣ ਪੱਖੋਂ ਵੀ ਅਹਿਮ ਹੈ। ਸੂਬੇ ਦੀ ਜਨਤਕ ਲਹਿਰ ਦੀਆਂ ਹੋਰ ਅਗਲੇਰੀਆਂ ਪਰਤਾਂ ਨੂੰ ਦਬਾਈਆਂ ਕੌਮੀਅਤਾਂ ਦੇ ਸੰਘਰਸ਼ਾਂ ਦੇ ਮਹੱਤਵ ਦਾ ਜਾਗ ਰਿਹਾ ਅਹਿਸਾਸ ਇਹਨਾਂ ਦੇ ਆਪਣੇ ਵਿਕਾਸ ਲਈ ਵੀ ਪ੍ਰੇਰਕ ਬਣਦਾ ਹੈ। ਕੌਮੀ ਦਾਬੇ ਤੇ ਜਾਤ-ਪਾਤੀ ਦਾਬੇ ਦੀਆਂ ਪੀੜਾਂ ਦੇ ਜੁੜ ਜਾਣ ਦਾ ਉੱਚਾ ਹੋ ਰਿਹਾ ਹੋਕਾ ਮੁਲਕ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਅਗਲੇ ਵਿਕਾਸ ਲਈ ਅਤਿ ਲੋੜੀਂਦਾ ਸੁਨੇਹਾ ਹੈ। ਇਉਂ ਹੀ, ਵਿੱਦਿਅਕ ਸੰਸਥਾਵਾਂ 'ਚ ਮੀਟਿੰਗਾਂ ਕਰਵਾਉਂਦੀਆਂ ਤੇ ਲੀਫਲੈਂਟ ਵੰਡਦੀਆਂ ਵਿਦਿਆਰਥੀਆਂ ਸਰਗਰਮਾਂ ਦੀਆਂ ਟੋਲੀਆਂ ਚਾਹੇ ਅਜੇ ਗਿਣਤੀ ਪੱਖੋਂ ਛੋਟੀਆਂ ਹਨ ਪਰ ਪੰਜਾਬ ਦੀ ਜਵਾਨੀ ਨੂੰ ਕਸ਼ਮੀਰੀ ਨੌਜਵਾਨਾਂ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਜਾ ਰਿਹਾ ਹੋਕਾ ਆਪਣੇ ਤੱਤ ਪੱਖੋਂ ਬਹੁਤ ਵੱਡਾ ਹੈ। ਅਖੌਤੀ ਦੇਸ਼ ਭਗਤੀ ਦੇ ਸ਼ੋਰੀਲੇ ਪ੍ਰਚਾਰ ਦੇ ਦਰਮਿਆਨ ਕਸ਼ਮੀਰੀ ਕੌਮੀ ਜਦੋਜਹਿਦ ਦੇ ਹਵਾਲੇ ਨਾਲ ਹਕੀਕੀ ਦੇਸ਼ ਭਗਤੀ ਦੇ ਅਰਥਾਂ ਦੀ ਹੋ ਰਹੀ ਚਰਚਾ ਹਾੜ• ਦੇ ਮਹੀਨਿਆਂ 'ਚ ਠੰਢੇ ਬੁੱਲ•ੇ ਵਰਗੀ ਹੈ। ਕਸ਼ਮੀਰੀ ਕੌਮੀ ਸੰਘਰਸ਼ ਦੀਹਮਾਇਤ ਦੀ ਜ਼ਰੂਰਤ ਦਾ ਪੜ•ਾਇਆ ਜਾ ਰਿਹਾ ਸਬਕ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਦੇ ਨਰੋਏ ਜੁੱਸੇ ਦੀ ਉਸਾਰੀ ਕਰਨ ਲਈ ਨਿੱਗਰ ਨੀਹਾਂ ਧਰਨ ਵਰਗਾ ਕਾਰਜ ਹੈ।
ਇਸ ਤੋਂ ਇਲਾਵਾ ਮੁਲਕ ਪੱਧਰ 'ਤੇ ਬਣੇ ਇਕ ਪਲੇਟਫਾਰਮ 'ਹਿੰਦੂਤਵਾ ਫਾਸ਼ੀਵਾਦੀ ਵਿਰੋਧੀ ਫੋਰਮ' ਦੇ ਨਾਂ ਹੇਠ 4 ਇਨਕਲਾਬੀ ਜਥੇਬੰਦੀਆਂ ਵਲੋਂ ਵੀ ਇਹਨਾਂ ਦਿਨਾਂ 'ਚ ਹੀ ਵੱਖ ਵੱਖਥਾਵਾਂ 'ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਜਿੰਨ•ਾਂ 'ਚ ਵੱਖ ਵੱਖ ਜਨਤਕ ਜਥੇਬੰਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਹਨ। ਇਸ ਪਲੇਟਫਾਰਮ ਵਲੋਂ ਵੀ ਇਕ ਹੱਥ ਪਰਚਾ ਪ੍ਰਕਾਸ਼ਿਤ ਕੀਤਾ ਗਿਆ ਹੈ।
ਕਸ਼ਮੀਰੀ ਕੌਮੀ ਸੰਘਰਸ਼ ਦੀ ਹਮਾਇਤ 'ਚ ਹੋ ਰਹੀ ਇਹ ਵਿਸ਼ਾਲ ਜਨਤਕ ਲਾਮਬੰਦੀ ਮੁਲਕ ਭਰ 'ਚੋਂ ਕਿਸੇ ਖਿੱਤੇ ਨਾਲੋਂ ਕਈ ਗੁਣਾ ਵੱਡੀ ਠੋਸ ਹਮਾਇਤ ਬਣਦੀ ਹੈ ਜੋ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਨਰੋਏ ਤੱਤ ਦਾ ਪ੍ਰਗਟਾਵਾ ਬਣਦੀ ਹੈ।
ਇਸ ਰੁਝਾਨ ਨੂੰ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਹੈ।
No comments:
Post a Comment