ਸੂਦਖੋਰ ਕਰਜਾ
ਖੇਤਾਂ ਦੇ ਜਾਇਆਂ ਦੀ ਧੌਣ ਦੁਆਲੇ ਫਾਹੀਆਂ ’ਚੋਂ
ਫਾਹੀ
ਮੋਦੀ
ਸਰਕਾਰ ਦਾ ਬੀਤਿਆ ਸਾਲ ਕਿਸਾਨ ਖੁਦਕਸ਼ੀਆਂ ਚ ਵੀਹ ਫੀਸਦੀ ਵਾਧੇ ਦਾ ਸਾਲ ਹੈ।ਇਹ ਖੁਦਕੁਸ਼ੀਆਂ ਘੋਰ ਆਰਥਕ ਮੰਦਹਾਲੀ ਦਾ ਸਿੱਟਾ ਹਨ, ਜਿਹੜੀ ਆਦਮ ਬੋ ਆਦਮ ਬੋ ਕਰਦਾ ਕਰਜ਼ੇ ਦਾ ਜਿੰਨ ਬਣੀ ਹੋਈ ਹੈ। ਸੂਦਖੋਰ ਕਰਜ਼ਾ ਖੇਤਾਂ ਦੇ
ਕਿਰਤੀ ਕਿਸਾਨਾਂ ਦੀ ਧੌਣ ਦੁਆਲੇ ਵਲੀ ਸ਼ਰੋਮਣੀ ਫਾਹੀ ਹੈ।ਕਿੰਨੀਆਂ ਹੀ ਫਾਹੀਆਂ ਦੀਆਂ ਰੱਸੀਆਂ ਮਿਲਕੇ ਇਸ
ਸ਼ਰੋਮਣੀ ਫਾਹੀ 'ਚ ਗੁੰਦੀਆਂ ਜਾਂਦੀਆਂ ਹਨ।ਪੀਡੀ ਹੋ ਰਹੀ ਇਹ
ਸ਼ਰੋਮਣੀ ਫਾਹੀ ਖੇਤੀ ਅਤੇ ਖੇਤਾਂ ਦਾ ਸਾਹ ਕੱਢਦੀ ਹੈ।ਖੇਤਾਂ ਦੇ ਜਾਇਆਂ ਨੂੰ ਖੁਦਕੁਸ਼ੀਆਂ ਦੇ ਰਾਹ ਧੱਕਦੀ ਹੈ।
ਫਰੰਟਲਾਈਨ ਦੇ ੪
ਸਤੰਬਰ ੨੦੧੫ ਦੇ
ਅੰਕ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਜੋ ਰਿਪੋਰਟ
ਪ੍ਰਕਾਸ਼ਤ ਹੋਈ ਹੈ ਉਹ ਸੂਦਖੋਰ
ਕਰਜ਼ੇ ਰਾਹੀਂ ਰੱਤ ਨਿਚੋੜ ਦੀ ਅੱਤ ਨੂੰ ਸਾਹਮਣੇ ਲਿਆਉਂਦੀ ਹੈ।ਇਹਨਾਂ ਮਿਸਾਲਾਂ 'ਚ ਖੁਦਕੁਸ਼ੀ ਕਰਨ ਵਾਲਿਆਂ ਸਿਰ ਕਰਜ਼ੇ ਤੇ ਵਿਆਜ
ਦੀਆਂ ੬ ਤੋਂ ੧੦ ਰੁਪਏ ਸੈਂਕੜਾ
ਤੱਕ ਜਾਂਦੀਆਂ
ਵਿਆਜ ਦਰਾਂ ਦਾ ਜਿਕਰ ਹੈ।ਵਿਆਜ ਪੜ ਵਿਆਜ ਦੇ ਅੰਨ੍ਹੇ ਸਿਲਸਲੇ ਦਾ ਜ਼ਿਕਰ ਹੈ।ਇਸ ਅੰਨ੍ਹੀ ਲੁੱਟ ਅਤੇ ਖੁਦਕੁਸ਼ੀਆਂ ਕਰਕੇ ਮਚੀ ਹਾਹਾਕਾਰ ਨੇ ਕਰਨਾਟਕ ਦੀ ਸਰਕਾਰ ਨੂੰ ਸ਼ਾਹੂਕਾਰਾ ਦੀਆਂ ਗਰਿਫਤਾਰੀਆਂ ਦਾ ਖੇਖਣ ਕਰਨ ਲਈ
ਮਜਬੂਰ ਕੀਤਾ ਹੈ।
ਇੰਨੇ ਉੱਚੇ ਵਿਆਜ
'ਤੇ
ਕਿਸਾਨ ਜਨਤਾ ਵੱਲੋਂ ਆਪਣੀ ਧੌਣ ਸੂਦਖੋਰ ਕਰਜ਼ੇ ਦੀ ਸ਼ਰੋਮਣੀ ਫਾਹੀ ਅੱਗੇ ਕਰ ਦੇਣ 'ਚ ਸਿਰੇ ਦੀ ਆਰਥਕ ਮੰਦਹਾਲੀ ਸਦਕਾ ਬਣੀ ਮਜਬੂਰੀ
ਕੰਮ ਕਰਦੀ ਹੈ।ਜ਼ਮੀਨ ਦੀ ਤੋਟ ਇਸ ਮੰਦਹਾਲੀ
ਦੀ ਜੜ੍ਹ ਹੈ।ਸਸਤੇ
ਬੈਂਕ ਕਰਜ਼ਿਆਂ ਨੂੰ ਪਿਆ ਸੋਕਾ ਮਜਬੂਰੀ ਨੂੰ ਅੱਡੀ ਲਾਉਂਦਾ ਹੈ।ਕਈ ਸੂਬਿਆਂ 'ਚੋਂ ਫਰੰਟਲਾਈਨ ਵੱਲੋਂ ਕੀਤੀ ਪੜਤਾਲ ਦੱਸਦੀ ਹੈ
ਕਿ ਕਿਵੇਂ ਕਰਜ਼ੇ 'ਚ ਫਾਹੇ ਬੇਜ਼ਮੀਨੇ ਅਤੇ ਥੁੜ੍ਹ-ਜ਼ਮੀਨੇ ਕਿਸਾਨ ਜ਼ਮੀਨ ਦੇ ਠੇਕੇ ਦੀਆਂ ਉੱਚੀਆਂ ਰਕਮਾਂ ਤਾਰਨ ਲਈ ਭਾਰੀ ਕਰਜ਼ੇ ਚੱਕਦੇ ਹਨ।ਖੇਤੀ ਲਾਗਤ ਵਸਤਾਂ ਦੀਆਂ
ਛਿੱਲਪੱਟੂ ਕੀਮਤਾਂ ਤਾਰਨ ਲਈ ਸ਼ਾਹੂਕਾਰਾਂ ਅੱਗੇ
ਕਰਜ਼ੇ ਲਈ ਹੱਥ ਅੱਡਦੇ ਹਨ। ਕਿਵੇਂ ਨਿਰੋਲ ਵਿਆਜੂ ਪੈਸੇ ਦਾ ਕਾਰੋਬਾਰ ਕਰਨ ਵਾਲੀਆਂ ਸੂਦਖੋਰ ਜੋਕਾਂ ਤੋਂ ਇਲਾਵਾ ਵੀ ਲੱਗਭੱਗ ਹਰੇਕ ਜੋਕ ਹੀ ਸੂਦਖੋਰ ਹੋ ਕੇ ਟੱਕਰਦੀ ਹੈ। ਇਹਨਾਂ 'ਚ ਵੱਡੀਆਂ ਜ਼ਮੀਨਾਂ ਦੀ ਆਮਦਨ 'ਤੇ ਪਲਣ ਵਾਲੇ
ਜਗੀਰਦਾਰ ਵੀ ਸ਼ਾਮਲ ਹਨ ਅਤੇ ਫਸਲਾਂ ਦੀ
ਵਿਕਰੀ 'ਚ ਥੋਪੇ ਹੋਏ ਵਿਚੋਲੇ ਵੀ, ਜਿਨ੍ਹਾਂ ਨੂੰ ਆੜ੍ਹਤੀਏ ਕਿਹਾ
ਜਾਂਦਾ ਹੈ।
ਸੂਦਖੋਰੀ ਦੇ ਧੰੰਦੇ 'ਚ ਕੀਟਨਾਸ਼ਕਾਂ, ਬੀਜਾਂ ਅਤੇ ਖਾਦਾਂ ਦੇ ਡੀਲਰ ਵੀ ਸ਼ਾਮਲ
ਹਨ ਜਿਹੜੇ
ਕਿਸਾਨਾਂ ਨੂੰ ਬੰਧੂਆ ਖਰੀਦਦਾਰਾਂ 'ਚ ਬਦਲਦੇ ਹਨ।ਇਹ
ਸੂਦਖੋਰੀ ਦੇ ਸਿਰ ਤੇ ਮਨਮਰਜ਼ੀ ਦੀਆਂ
ਕੀਮਤਾਂ ਮੜ੍ਹਦੇ ਹਨ। ਪਹਿਲਾਂ ਵਿਆਜ ਕੱਟ ਕੇ ਬਚੀ ਹੋਈ ਰਕਮ ਹੀ ਖੇਤੀ ਖਪਤਾਂ ਦੇ ਰੂਪ 'ਚ ਕਿਸਾਨਾਂ ਪੱਲੇ ਪਾਉਂਦੇ ਹਨ।
ਇਹਨਾਂ ਹਾਲਤਾਂ 'ਚ ਮਰੀਆਂ ਫਸਲਾਂ ਜਾਂ ਲੁੜ੍ਹਕੀਆਂ ਕੀਮਤਾਂ ਦਾ ਝੰਜੋੜਾ ਦਿਲਾਂ
ਨੂੰ ਡੋਬੇ ਪਾਉਂਦਾ ਅਤੇ ਖੁਦਕੁਸ਼ੀਆਂ ਦੀ
ਵਜ੍ਹਾ ਬਣਦਾ
ਹੈ।ਪੰਜਾਬ 'ਚ ਇਨੀਂ ਦਿਨੀਂ ਹੋ ਰਹੀਆਂ ਖੁਦਕਸ਼ੀਆਂ ਚ
ਚਿੱਟੇ ਮੱਛਰ ਨਾਲ ਮਰੀਆਂ ਫਸਲਾਂ ਦੇ
ਸਦਮੇਂ ਚ ਖੁਦਕਸ਼ੀਆ ਕਰਨ ਵਾਲੇ ਕਿਸਾਨਾ ਦੀ ਬੇਵਸੀ ਚ ਜ਼ਮੀਨ ਦੀ ਤੋਟ ਅਤੇ ਕਰਜ਼ੇ ਦਾ ਵੱਡਾ ਹੱਥ ਨਜ਼ਰ ਆਉਂਦਾ ਹੈ।ਇਨ੍ਹਾਂ ਕਿਸਾਨਾਂ ਨੇ ਕਰਜ਼ੇ ਚੱਕਕੇ ਤਾਰੀਆਂ ਠੇਕੇ ਦੀਆਂ ਭਾਰੀ ਰਕਮਾਂ ਤਾਰੀਆਂ ਹਨ। ਪਰ ਉਨ੍ਹਾਂ
ਦੇ ਜੀਵਨ ਦੀ ਡਗੋਰੀ ਡੁੱਬੀਆਂ ਫਸਲਾਂ
ਦੇ ਨਾਲ ਹੀ ਡੁੱਬ
ਗਈ।
ਫਰੰਟਲਾਈਨ ਦੀਆਂ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਕਿਵੇਂ ਵਿਕੀ ਫਸਲ ਦੇ ਨੱਪੇ ਹੋਏ ਬਕਾਏ ਗੰਨਾ, ਕਪਾਹ ਜਾਂ ਹੋਰ ਕੱਚਾ ਮਾਲ ਹੜੱਪਣ ਵਾਲੇ
ਕਾਰੋਬਾਰ ਮੁਨਾਫੇ
ਲਈ ਵਰਤਦੇ ਹਨ।ਦੂਜੇ ਪਾਸੇ ਕਿਸਾਨ ਅਗਲੀ ਫਸਲ ਖਾਤਰ ਲੱਖਾਂ ਦੇ ਕਰਜ਼ੇ ਚੱਕਦਾ ਹੈ।ਕਿਵੇਂ ਖੰਡ ਦੇ ਕਾਰਖਾਨੇਦਾਰ
ਬਿਜਾਈ ਤੋਂ ਪਹਿਲਾਂ ਸੌਦਾ ਕਰਕੇ ਕਿਸਾਨ ਨੂੰ ਗੰਨੇ ਦੀ ਫਸਲ ਦੇ ਬੰਧੂਆ ਵਿਕਰੇਤਾ 'ਚ ਬਦਲ ਦਿੰਦੇ
ਹਨ।ਬੀਜਾਂ,ਰੇਹਾਂ,ਸਪਰੇਆਂ ਅਤੇ ਕੀਟਨਾਸ਼ਕਾਂ ਦੇ ਬੰਧੂਆ ਖਰੀਦਦਾਰਾਂ 'ਚ ਬਦਲ ਦਿੰਦੇ ਹਨ।ਮਿੱਲ ਗੰਨੇ ਦੀ ਕਟਾਈ ਤੇ ਵੀ ਕਬਜ਼ਾ ਕਰ ਲੈਂਦੀ ਹੈ। ਕਿਸਾਨ ਦੇ ਹੱਥ ਵਸ ਨਹੀਂ ਹੁੰਦਾ ਕਿ ਰਸ ਨਾਲ ਭਰਿਆ ਉਸਦੇ ਖੇਤ ਦਾ ਗੰਨਾ ਕਦੋਂ ਕੱਟਿਆ ਜਾਵੇਗਾ। ਗਰੀਬ ਅਤੇ ਛੋਟੇ
ਕਿਸਾਨਾਂ ਦੇ ਖੇਤਾਂ ਦੀ ਵਾਰੀ ਸਭ ਤੋਂ
ਪਿੱਛੋਂ ਆਉਂਦੀ
ਹੈ। ਉਦੋਂ ਨੂੰ ਗੰਨੇ ਮੁਰਝਾਉਣ ਲੱਗ ਪੈਂਦੇ ਹਨ। ਗੰਨੇ ਦਾ ਭਾਰ ਅਤੇ ਆਮਦਨ ਅੱਧੀ ਰਹਿ ਜਾਂਦੀ ਹੈ। ਫਰੰਟਲਾਈਨ ਨੇ ਕਰਨਾਟਕ 'ਚ ਇਸ ਦੁੱਖੋਂ
ਆਤਮ-ਹੱਤਿਆ ਕਰਨ ਵਾਲੇ ਕਿਸਾਨਾਂ ਦੀ
ਕਹਾਣੀ ਬਿਆਨੀ ਹੈ। ਇਹ ਵੀ ਦੱਸਿਆ ਹੈ ਕਿ ਬੀ.ਟੀ. ਕਪਾਹ ਦੀਆਂ ਮੰਡੀਆਂ 'ਚ ਐਤਕੀਂ ਉੱਲੂ ਬੋਲਦੇ ਨਜ਼ਰ ਆਏ ਹਨ। ਕੀਮਤਾਂ 'ਚ ਪ੍ਰਤੀ ਕੁਇੰਟਲ ੨ ਹਜ਼ਾਰ ਤੱਕ
ਗਿਰਾਵਟ ਆਈ ਹੈ
ਜਦੋਂ ਕਿ ਕਾਟਨ ਕਾਰਪੋਰੇਸ਼ਨ ਮੰਡੀਆਂ 'ਚ ਦਿਖਾਈ ਨਹੀਂ
ਦਿੱਤੀ।
ਹਾਲਤਾਂ
ਦੇਖੇ ਬਿਨਾਂ
ਥੋਪਿਆ ਹੋਇਆ ਵਪਾਰੀਕਰਨ ਜ਼ਮੀਨ ਅਤੇ ਸੰਦ ਸਾਧਨਾਂ ਦੀ ਤੋਟ ਦੀਆਂ ਹਾਲਤਾਂ 'ਚ ਕਿਸਾਨਾਂ ਦੇ ਗਲੇ ਦਾ ਰੱਸਾ ਬਣ ਗਿਆ ਹੈ।ਇਹ ਫਸਲੀ ਵਿਭਿੰਨਤਾ ਵਰਗੇ ਲਭਾਉਣੇ ਨਾਵਾਂ ਹੇਠ ਕਿਸਾਨਾਂ 'ਤੇ ਮੜ੍ਹਿਆ ਗਿਆ ਹੈ।ਪਰ ਅਸਮਾਨ ਚੜ੍ਹੀਆਂ ਲਾਗਤਾਂ ਨੇ ਕਰਜ਼ੇ ਦਾ ਮੱਕੜ-ਜਾਲ ਕੱਸ ਦਿੱਤਾ ਹੈ।ਅਜਿਹੀਆਂ ਹਾਲਤਾਂ 'ਚ ਖੁਦਕੁਸ਼ੀ ਕਰਨ
ਵਾਲੇ ਤਾਮਿਲਨਾਡੂ ਦੇ ਇੱਕ ਕਿਸਾਨ ਨੇ
ਸਵਾ ਚਾਰ ਲੱਖ ਦਾ ਕਰਜ਼ਾ ਚੱਕ ਕੇ ਪੰਜ ਏਕੜ ਜ਼ਮੀਨ ਠੇਕੇ 'ਤੇ ਲਈ।ਕੋਆਪਰੇਟਿਵ ਬੈਂਕ ਤੋਂ 24 ਹਜ਼ਾਰ ਹੀ ਮਿਲੇ। 4
ਲੱਖ ਸੂਦਖੋਰ ਤੋਂ ਲੈਣੇ ਪਏ।ਬਾਰਾਂ
ਹਜ਼ਾਰ ਰੁਪਏ ਮਹੀਨਾ
ਵਿਆਜ਼ ਤਾਰਦਾ ਰਿਹਾ।ਮੀਂਹ ਨੇ ਕਪਾਹ ਤਬਾਹ ਕਰ ਦਿੱਤੀ ਅਤੇ ਜਿਓਣ ਦੀ ਤਾਂਘ ਵੀ।
ਅਜਿਹੀਆਂ ਖੁਦਕੁਸ਼ੀਆਂ ਦੱਸਦੀਆਂ ਹਨ ਕਿ ਕਿਵੇਂ ਭਾਰੀ ਠੇਕਾ,ਵਿਆਜ ਅਤੇ ਉੱਚੀਆਂ ਲਾਗਤ
ਕੀਮਤਾਂ 'ਤਾਰ ਕੇ ਪਾਲ਼ੀ ਫਸਲ ਦੀ ਤਬਾਹੀ ਥੁੜ੍ਹ ਜ਼ਮੀਨੇ
ਕਿਸਾਨਾਂ ਲਈ ਅਸਹਿ ਹੋ ਜਾਂਦੀ
ਹੈ।ਵਪਾਰੀਕਰਣ ਦਾ ਚੱਕਰਵਿਊ ਬਹੁਤ ਪਾਪੜ ਵੇਲਣ ਲਈ ਮਜਬੂਰ ਕਰਦਾ ਹੈ। ਮੀਹਾਂ ਜੋਗੇ ਇਲਾਕਿਆਂ 'ਚ ਤਿਹਾਈਆਂ ਫਸਲਾਂ ਦੀ ਖੇਤੀ ਕਰਾਉਂਦਾ ਹੈ।ਇਹਨਾਂ ਹਾਲਤਾਂ'ਚ ਖੁਦਕੁਸ਼ੀਆਂ ਕਰਨ ਵਾਲਿਆਂ ਨੇ ਪਾਣੀ ਪਾਣੀ
ਕੂਕਦੀਆਂ ਫਸਲਾਂ ਲਈ ਛੇ-ਛੇ ਵਾਰ ਡੂੰਘੇ ਤੋਂ
ਡੂੰਘੇ ਬੋਰ
ਕੀਤੇ।ਮੀਲਾਂ ਦੀ ਦੂਰੀ ਤੱਕ ਪਾਣੀ ਲਈ ਪਾਈਪ ਦੱਬੇ।ਪਰ ਮੌਸਮ,ਮੰਡੀ ਅਤੇ ਸਰਕਾਰਾਂ ਸਭਨਾ ਨੇ ਦੁਸ਼ਮਣੀ ਕਮਾਈ।ਖਰਚਿਆਂ ਨਾਲ
ਖੁੰਗਲ ਹੋਏ ਕਿਸਾਨਾਂ ਦੀਆਂ ਤਬਾਹ ਹੋਈਆਂ
ਜਾਂ ਮੰਡੀਆਂ 'ਚ ਰੁਲੀਆਂ ਫਸਲਾਂ ਨੇ ਸੂਦਖੋਰਾਂ ਦੇ ਘਰੀਂ ਦੀਵੇ ਬਾਲ਼ ਦਿੱਤੇ। ਪਰ ਖੇਤਾਂ ਦੇ ਪੁੱਤਾਂ ਦੇ ਘਰੀਂ ਸੱਥਰ ਵਿਛਾ ਦਿੱਤੇ।
ਇਹ ਰਿਪੋਰਟ ਜ਼ਮੀਂਨ ਦੇ ਤੋਟ ਮਾਰੇ ਕਿਸਾਨਾਂ ਦੇ ਝੰਜੋੜਿਆਂ 'ਚ ਘਿਰੇ ਜਿਓਣ ਤੇ
ਰੌਸ਼ਨੀ ਪਾਉਂਦੀ ਹੈ। ਇਹਨਾਂ ਝੰਜੋੜਿਆਂ
ਮੂਹਰੇ ਬੇਵਸੀ ਦੀ
ਹਾਲਤ 'ਚ ਖੇਤ 'ਚ ਖੜ੍ਹਾ ਰੁੱਖ ਹੀ
'ਮੁਕਤੀ ਦਾਤਾ' ਬਣ ਜਾਂਦਾ ਹੈ।ਜਦੋਂ ਨਾਰੀਅਲ
ਦੇ ਰੁੱਖ ਵੇਚ ਕੇ ਰਾਹਤ ਦੀ ਆਸ ਨਹੀਂ ਰਹਿੰਦੀ ਤਾਂ ਕਿਸਾਨ ਰੁੱਖ ਨਾਲ ਲਟਕ ਕੇ ਫਾਹਾ ਲੈਂਦਾ ਹੈ।ਸੁੰਡੀਆਂ ਮਾਰਨ ਲਈ
ਬੇਕਾਰ ਹੋਏ ਕੀਟਨਾਸ਼ਕ ਆਤਮ-ਹੱਤਿਆ ਦੇ ਕੰਮ
ਆਉਂਦੇ ਹਨ। ਜਦੋਂ
ਜਿਣਸਾਂ ਦੀਆਂ ਖਰੀਦ ਮੰਡੀਆਂ ਨੂੰ ਟੂਣਾ ਪੈਂਦਾ ਹੈ ਤਾਂ ਖੇਤ 'ਚ ਖੜ੍ਹਾ ਨਰਮਾ ਜਾਂ ਕਮਾਦ ਸੁੱਕੀਆਂ ਛਟੀਆਂ ਅਤੇ
ਘਾਹ ਫੂਸ ਨਜ਼ਰ ਆਉਂਦੇ ਹਨ।ਕਿਸਾਨ ਇਹਨਾਂ
ਨੂੰ ਲਾਂਬੂ
ਲਾਉਂਦਾ ਹੈ ਅਤੇ ਹੱਥੀਂ ਬਾਲ਼ੀ ਇਸ ਚਿਖਾ 'ਚ ਛਾਲ ਮਾਰ ਦਿੰਦਾ
ਹੈ।ਅਜਿਹੇ 'ਹਾਦਸੇ'
ਕੋਈ ਫਿਲਮੀ ਕਹਾਣੀ
ਨਹੀਂ ਹਨ।ਛਾਣਬੀਣ ਰਿਪੋਰਟਾਂ ਰਾਹੀਂ ਸਾਹਮਣੇ ਆਏ ਸੱਚੇ ਵੇਰਵੇ ਹਨ।
ਦੂਜੇ ਪਾਸੇ ਤਬਾਹੀ ਦੇ ਖਤਰੇ ਤੋਂ ਕਿਸਾਨ ਦੀ ਸੁਰੱਖਿਆ ਦੇ ਜੁੰਮੇ ਤੋਂ ਸਰਕਾਰਾਂ ਨੇ ਹੱਥ ਖੜ੍ਹੇ ਕੀਤੇ ਹੋਏ ਹਨ। ਖੇਤੀ
ਜਿਣਸਾਂ ਦੀ ਖਰੀਦ-ਮੰਡੀ ਤੋਂ ਇਹ ਦੂਰ ਹੀ
ਰਹਿਣਾ ਚਾਹੁੰਦੀਆਂ
ਹਨ। ਮੁਲਕ ਨੂੰ ਕਪਾਹ ਕਾਰਪੋਰੇਸ਼ਨ,ਪਟਸਨ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਵਰਗੇ
ਅਦਾਰਿਆਂ ਦਾ ਅਜਾਇਬ ਘਰ ਬਣਾਉਣ 'ਤੇ ਤੁਲੀਆਂ ਹੋਈਆਂ
ਹਨ।ਕਾਮੇ-ਕਿਸਾਨ ਲਈ ਮੰਡੀ ਦੀ
ਕਰੋਪੀ ਮੌਸਮ ਦੀ ਕਰੋਪੀ ਵਰਗੀ ਹੀ ਆਫਤ ਬਣ ਗਈ ਹੈ।ਪਰ ਉਸਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ। ਮੌਸਮ ਦੀ ਕਰੋਪੀ ਨਾਲ ਖੇਤ 'ਚ ਮਰੀ ਫਸਲ ਦਾ
ਬੀਮਾ ਨਹੀਂ ਹੈ।ਵਪਾਰੀਆਂ ਦੇ
ਕਾਲ਼ੇ ਜਾਦੂ ਅਤੇ ਸੰਸਾਰ-ਮੰਡੀ ਦੇ ਪਰਛਾਵੇਂ ਸਦਕਾ ਮੰਡੀ 'ਚ ਮਰੀ ਫਸਲ ਦਾ ਬੀਮਾ ਨਹੀਂ
ਹੈ। ਖੁਦਕੁਸ਼ੀਆਂ ਦੱਸਦੀਆਂ ਹਨ ਕਿ ਗਰੀਬ ਕਿਸਾਨਾਂ ਲਈ ਜੀਵਨ ਬੀਮੇ ਅਤੇ ਫਸਲੀ ਬੀਮੇ ਦਾ ਫਰਕ ਮਿਟ ਗਿਆ ਹੈ।ਫਸਲੀ ਬੀਮਾ ਹੀ ਜੀਵਨ ਬੀਮਾ ਹੋ ਗਿਆ ਹੈ।ਪਰ ਸਰਕਾਰਾਂ ਨੇ ਖੇਤਾਂ ਦੇ ਕਿਸਾਨਾਂ ਕਾਮਿਆਂ ਨੂੰ ਜੀਵਨ
ਰਾਹਤ ਦੇਣ ਤੋਂ ਪੱਲਾ ਝਾੜਿਆ ਹੋਇਆ ਹੈ।
ਇਹ ਹਕੀਕਤ ਹਾਲਤ ਨੂੰ ਹੋਰ ਦੁੱਖਦਾਈ ਬਣਾ ਦਿੰਦੀ ਹੈ
ਕਿ ਨਾਂ ਸਿਰਫ ਜਿਣਸਾਂ ਦੀ ਮੰਡੀ 'ਤੇ, ਸਗੋਂ ਕਰਜ਼ੇ ਦੀ ਮੰਡੀ 'ਤੇ ਵੀ ਗਿਰਝਾਂ ਦਾ
ਕਬਜ਼ਾ ਹੈ।ਪਿਛਲੇ ਸਾਲਾਂ ਤੋਂ ਖੇਤੀ ਲਈ ਕਰਜ਼ੇ
ਦੀਆਂ ਰਕਮਾਂ 'ਚ ਜੋ ਧੜਾ ਧੜ ਵਾਧਾ ਕੀਤਾ ਗਿਆ ਹੈ,
ਇਹ ਕਿਸਾਨ ਜਨਤਾ
ਖਾਤਰ ਨਹੀਂ ਹੈ।ਇਹ ਰਕਮਾਂ ਕਰਜ਼ੇ ਦੀ
ਮੰਡੀ 'ਚ ਝੋਕੀਆਂ ਜਾ ਰਹੀਆਂ ਹਨ। ਮੰਡੀ ਦੀਆਂ ਗਿਰਝਾਂ
ਖਾਤਰ ਝੋਕੀਆਂ ਜਾ ਰਹੀਆਂ
ਹਨ।ਕਿਸਾਨਾਂ ਅਤੇ ਖੇਤੀਬਾੜੀ ਦੀ ਲੁੱਟ ਤੇ ਪਲਣ ਵਾਲੇ ਕਾਰੋਬਾਰਾਂ ਵੱਲ ਨੂੰ ਇਹਨਾਂ ਰਕਮਾਂ ਦੀ ਨਦੀ ਵਹਾਈ ਜਾ ਰਹੀ ਹੈ। ਸਭ
ਤੋਂ ਵੱਡੇ ਮੋਘੇ 24 ਕਰੋੜ ਤੋਂ ਵੱਡੀ
ਕਰਜ਼ਾ ਰਾਸ਼ੀ ਹਾਸਲ
ਕਰਨ ਲਈ ਲਲਚਾਈਆਂ ਸੱਟੇਬਾਜ ਜੋਕਾਂ ਲਈ ਖੋਲ੍ਹੇ ਗਏ ਹਨ।
ਇਹਨਾਂ
ਹਾਲਤਾਂ 'ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਕਰਜ਼ਾ ਜਾਲ਼ ਬਣ ਗਏ ਹਨ।ਨੈਸ਼ਨਲ ਸੈਂਪਲ ਸਰਵੇ ਵੱਲੋਂ ੨੦੦੬ 'ਚ ਜਾਰੀ ਕੀਤੀਆਂ ਰਿਪੋਰਟਾਂ ਅਨੁਸਾਰ ਸਾਰੇ ਮੁਲਕ 'ਚ ਔਸਤ 49%ਕਿਸਾਨ
ਘਰਾਂ ਨੂੰ ਕਰਜਈ ਦੱਸਿਆ ਗਿਆ ਸੀ।ਪੰਜਾਬ'ਚ ਕਰਜ਼ਈ ਘਰਾਂ ਦੀ ਗਿਣਤੀ 65% ਸੀ।ਆਂਧਰਾ ਪ੍ਰਦੇਸ਼ 'ਚ ਕਰਜ਼ਈ ਘਰਾਂ ਦੀ ਫੀਸਦੀ ਬਹੁਤ ਹੀ ਉੱਚੀ(82%)
ਸੀ।ਇਸ ਕਰਜ਼ੇ 'ਚ 31% ਕਰਜ਼ਾ ਸ਼ਾਹੂਕਾਰਾਂ ਦਾ ਦੱਸਿਆ ਗਿਆ ਸੀ। ਸੰਸਥਾਈ ਕਰਜ਼ੇ ਲਗਭਗ ਸਾਢੇ
ਸਤਵੰਜਾ ਫੀਸਦੀ ਸਨ। ਕੁਲ ਕਰਜ਼ਾ
1,12,000 ਕਰੋੜ
ਦੱਸਿਆ ਗਿਆ ਸੀ।
ਸ਼੍ਰੀ ਅੇੱਚ.ਐੱਸ.ਸ਼ੇਰਗਿਲ ਅਤੇ ਕਈ ਹੋਰ ਅਧਿਐਨ ਸੂਤਰਾਂ ਦੀਆਂ ਰਿਪੋਰਟਾਂ ਦੀ ਰੌਸ਼ਨੀ 'ਚ ਸ਼ਾਹੂਕਾਰਾ ਕਰਜ਼ਿਆਂ ਬਾਰੇ ਉਪਰੋਕਤ ਅੰਕੜਾ ਬਹੁਤ ਨੀਵਾਂ ਹੈ। ਕਿੰਨੀਆਂ ਹੀ ਅਧਿਐਨ ਰਿਪੋਰਟਾਂ ਦੇ ਅਧਾਰ 'ਤੇ ਰਾਜਨੀਤਕ
ਆਰਥਕਤਾ ਬਾਰੇ ਬੰਬਈ ਦੇ ਖੋਜ ਗਰੁਪ ਨੇ
ਸਿੱਟਾ ਕੱਢਿਆ ਹੈ ਕਿ ਪ੍ਰਾਈਵੇਟ ਕਰਜ਼ਾ ਸਰਕਾਰੀ ਕਰਜ਼ੇ ਨਾਲੋਂ ਘੱਟੋ-ਘੱਟ ਦੁੱਗਣਾ ਹੈ। ਇਸ ਅਧਾਰ 'ਤੇ ਕੁੱਲ ਕਿਸਾਨ
ਕਰਜ਼ੇ ਦਾ ਅੰਦਾਜ਼ਾ ੧,੯੫,੦੦੦ ਕਰੋੜ ਹੈ। ਇਸ ਕਰਜ਼ੇ ਦਾ
ਵਿਆਜ ੪੧,੦੦੦ ਕਰੋੜ ਰੁਪਏ ਬਣਦਾ ਹੈ।ਇਹ ਔਸਤ ਵਿਆਜ ਦਰ ੨੧
ਫੀਸਦੀ ਮੰਨ ਕੇ ਲਾਇਆ ਅੰਦਾਜ਼ਾ
ਹੈ। ਮਾਹਰ ਇਸਨੂੰ ਵੀ ਨੀਵੀਂ ਦਰ ਮੰਨਦੇ ਹਨ ਕਿਉਂਕਿ ਸ਼ਾਹੂਕਾਰਾ ਕਰਜ਼ੇ ਦੀ ਦਰ ੧੫੦% ਤੱਕ ਜਾਂਦੀ ਹੈ।ਯਾਦ ਰਹੇ ਕਿ ਸਰਕਾਰੀ ਮਾਹਰਾਂ ਦੀਆਂ ਕਮੇਟੀਆਂ ਨੇ ਸ਼ਾਹੂਕਾਰਾ ਕਰਜ਼ੇ ਦੀ ਪਹਿਲਾਂ ੨੪% ਅਤੇ ਫਿਰ ੩੬%
ਵਿਆਜ ਦਰ ਨੂੰ ਕਾਨੂੰਨੀ ਮਾਨਤਾ ਦੇਣ ਦੀ
ਸਫਾਰਸ਼ ਕੀਤੀ ਹੈ।
ਕਿਸਾਨਾਂ ਸਿਰ ਸਲਾਨਾ ਵਿਆਜ ਦੀ ਇਹ ਰਕਮ ਮੁਲਕ ਦੀ ਕੁੱਲ ਘਰੇਲੂ ਪੈਦਾਵਾਰ ਦੇ ੧੦% ਨੂੰ ਢੁੱਕਦੀ ਹੈ। ਪੂੰਜੀ ਦੀ
ਤੋਟ ਹੰਢਾ ਰਹੀ ਖੇਤੀ ਨੂੰ ਇਹ ਵਿਆਜ
ਰਕਮਾਂ ਚਿੱਚੜ
ਵਾਂਗ ਚਿੰਬੜੀਆਂ ਹੋਈਆਂ ਹਨ। ਖੇਤੀ'ਚ ਹੋ ਰਿਹਾ ਸ਼ੁੱਧ
ਸਲਾਨਾ ਪੂੰਜੀ ਨਿਵੇਸ਼ ਇਸ ਵਿਆਜ
ਰਕਮ ਦਾ ਪੰਜਵਾਂ ਹਿੱਸਾ ਬਣਦਾ ਹੈ।ਰਿਸਰਚ ਯੁਨਿਟ ਦਾ ਅੰਦਾਜ਼ਾ ਹੈ ਕਿ ਜੇ ਔਸਤ ਵਿਆਜ ਦੀ ਦਰ ੮% 'ਤੇ ਆ ਜਾਵੇ ਤਾਂ
ਖੇਤੀ 'ਚ ਆਏ ਸਾਲ ਹੋਰ ਤਿੰਨ ਗੁਣਾ ਸ਼ੁੱਧ ਸਰਮਾਇਆ ਲੱਗ ਸਕਦਾ ਹੈ।
ਕਰਜ਼ੇ ਦਾ ਇਹ ਫੈਲਦਾ ਜਾਲ ਭਾਰਤੀ ਖੇਤੀ ਦੇ ਸੰਕਟ ਅਤੇ ਖੜੋਤ ਦਾ
ਇਸ਼ਤਿਹਾਰ ਬਣ ਗਿਆ ਹੈ।ਕਿਸਾਨ ਜਨਤਾ ਲਈ ਇਹ ਮੌਤ ਦਾ ਵਣਜਾਰਾ ਬਣ ਗਿਆ ਹੈ।
--------------0--------------
ਚਿੱਚਡ਼
ਸੂਦਖੋਰੀ
ਸੂਦਖੋਰੀ ਇੱਕ ਅਜਿਹਾ ਢੰਗ
ਹੈ ਜਿਹੜਾ ਭਾਰਤ ਦੇ ਅਰਧ-ਜਾਗੀਰੂ ਖੇਤੀ ਪ੍ਰਬੰਧ ਵਿਚੋਂ ਵਾਫਰ ਨਿਚੋ²ੜਨ ਦਾ ਅਹਿਮ ਜ਼ਰੀਆ ਹੈ। ਪੇਂਡੂ ਖੇਤਰ
ਅੰਦਰ, ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰ ਕਰਜ਼ੇ ਦੇ ਭਾਰੀ ਬੋਝ ਹੇਠ ਹਨ। ਜਾਗੀਰਦਾਰਾਂ ਦੀ ਤਿੱਖੀ ਲੁੱਟ ਦਾ ਸ਼ਿਕਾਰ ਹੋਣ ਕਰਕੇ ਆਪਣੇ ਸਾਲ ਭਰ ਲਈ ਗੁਜਾਰੇਯੋਗ ਆਮਦਨ ਨਾ ਜੁਟਾ ਸਕਣ ਕਰਕੇ, ਇਹ ਹਿੱਸੇ ਅਕਸਰ ਹੀ ਤੰਗੀ-ਤੋੜੇ ਜਾਂ ਬਿਪਤਾ
ਵੇਲੇ ਪਿੰਡ ਦੇ ਜਾਗੀਰਦਾਰਾਂ ਅਤੇ ਸੂਦਖੋਰਾਂ ਤੋਂ ਉੱਚੀਆਂ ਵਿਆਜ ਦਰਾਂ ਉੱਤੇ ਕਰਜ਼ਾ ਜਾਂ ਅਨਾਜ ਲੈਂਦੇ ਹਨ। ਇਹ ਵਿਆਜ ਦਰਾਂ ਐਡੀਆਂ ਰੱਤ-ਨਿਚੋੜੂ ਹੁੰਦੀਆਂ ਹਨ ਕਿ ਇੱਕ ਵਾਰ ਇਹਨਾਂ ਸੂਦਖੋਰਾਂ ਦੇ ਪੰਜੇ ਵਿਚ ਜਕੜਿਆ ਮਨੁੱਖ ਛੇਤੀ ਕੀਤੇ ਨਿੱਕਲ ਨਹੀਂ ਸਕਦਾ। ਕਈ ਤਾਂ ਇਹਨਾਂ ਸੂਦਖੋਰਾਂ ਦੇ ਦਹਾਕਿਆਂ ਅਤੇ ਉਮਰਾਂ ਲਈ ਬੰਧੂਆ ਗੁਲਾਮ ਬਣ ਕੇ ਰਹਿ ਜਾਂਦੇ ਹਨ ਜਾਂ ਹੋਰ ਰੂਪਾਂ ਵਿਚ ਜਾਗੀਰਦਾਰਾਂ ਅਤੇ ਸੂਦਖੋਰਾਂ ਦੀ ਗੁਲਾਮੀ ਅਤੇ ਲੁੱਟ ਦੀਆਂ ਜ਼ੰਜ਼ੀਰਾਂ ਵਿਚ ਬੱਝ ਕੇ ਰਹਿ ਜਾਂਦੇ ਹਨ। ਸਰਕਾਰੀ ਬੈਂਕਾਂ, ਸਭਾ-ਸੁਸਾਇਟੀਆਂ ਅਤੇ ਵਿੱਤੀ ਸੰਸਥਾਵਾਂ
ਪਹਿਲੀ ਗੱਲ ਤਾਂ ਖੇਤੀ ਖੇਤਰ ਲਈ ਬਹੁਤ ਹੀ ਘੱਟ ਕਰਜ਼ਾ ਦਿੰਦੀਆਂ ਹਨ ਅਤੇ ਜਿੰਨਾ ਕੁ ਦਿੰਦੀਆਂ ਹਨ, ਉਹ ਵੀ ਜਾਇਦਾਦ ਦੀ ਜਾਮਨੀ 'ਤੇ ਦਿੰਦੀਆਂ ਹਨ, ਜਿਸ ਕਰਕੇ ਖੇਤ ਮਜ਼ਦੂਰ ਅਤੇ ਗਰੀਬ ਕਿਸਾਨ ਇਹ ਕਰਜ਼ਾ ਲੈਣ ਦੀ ਹਾਲਤ ਵਿਚ ਹੀ ਨਹੀਂ ਹੁੰਦੇ। ਫਿਰ ਲੋੜ ਪੈਣ 'ਤੇ ਕਰਜ਼ਾ ਮਿਲਣ ਦੀ ਵੀ ਗਾਰੰਟੀ ਨਹੀਂ
ਹੰਦੀ। ਇਸ ਕਰਕੇ ਇਸ ਸੰਸਥਾਗਤ ਕਰਜ਼ੇ ਦਾ ਵੱਡਾ ਭਾਗ ਜਾਗੀਰਦਾਰਾਂ ਅਤੇ ਹੋਰ ਪੇਂਡੂ ਧਨਾਢ ਹੀ ਹੜੱਪ ਜਾਂਦੇ ਹਨ ਅਤੇ ਇਸ ਨੂੰ ਉਹ ਅੱਗੇ ਪੇਂਡੂ ਗਰੀਬਾਂ ਦੀ ਕਈ ਗੁਣਾਂ ਉੱਚੀਆਂ ਵਿਆਜ ਦਰਾਂ ਲਾ ਕੇ ਸੂਦਖੋਰੀ ਰਾਹੀਂ ਛਿੱਲ ਲਾਹੁਣ ਲਈ ਵਰਤਦੇ ਹਨ। ਪੇਂਡੂ ਗਰੀਬਾਂ ਲਈ ਕਰਜ਼ੇ ਦਾ ਮੁੱਖ ਸੋਮਾ ਇਹ ਜਾਗੀਰਦਾਰ ਅਤੇ ਸੂਦਖੋਰ-ਸ਼ਾਹੂਕਾਰਾਂ ਜਿਹੇ ਰਵਾਇਤੀ ਸੋਮੇ ਹੀ ਹਨ। ਸੂਦਖੋਰੀ ਦੇ ਜ਼ਰੀਏ ਪੇਂਡੂ ਖੇਤਰ ਵਿਚੋਂ ਨਿਚੋੜੀ ਵਾਫਰ ਵੀ ਮੁੜ ਖੇਤੀ ਵਿਚ ਸਰਮਾਇਆਕਾਰੀ ਵਜੋਂ ਨਹੀਂ ਲੱਗਦੀ ਸਗੋਂ ਇਸ ਦੀ ਵਰਤੋਂ ਸੂਦਖੋਰੀ ਦਾ ਜਾਲ ਹੀ ਹੋਰ ਵਿਛਾਉਣ ਅਤੇ ਗਰੀਬ ਕਿਸਾਨਾਂ ਦੀ ਜ਼ਮੀਨ, ਸੰਦ-ਸਾਧਨ ਅਤੇ ਹੋਰ ਅਸਾਸੇ ਹਥਿਆਉਣ
ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜ਼ਮੀਨੀ ਲਗਾਨ ਵਾਂਗ ਹੀ, ਸੂਦਖੋਰੀ ਰਾਹੀਂ ਕੀਤਾ ਜਾਣ ਵਾਲਾ ਵਾਫਰ ਕਦਰ ਦਾ ਨਿਕਾਸ ਖੇਤੀ ਵਿਕਾਸ ਦੇ ਪੈਰਾਂ ਦੀਆਂ ਜ਼ੰਜ਼ੀਰਾਂ ਬਣ ਜਾਂਦਾ ਹੈ।
ਇਹ ਹਾਲਤ ਕਾਰਲ ਮਾਰਕਸ ਦੀ
ਇਸ ਨਿਰਖ ਦਾ ਮਹੱਤਵ ਉਘਾੜਦੀ ਹੈ ਕਿ ਸੂਦਖੋਰੀ
ਅਜਿਹਾ ਚਿੱਚੜ ਹੈ ਜੋ ਉਸ ਪੈਦਾਵਾਰੀ ਢੰਗ ਨੂੰ ਵੀ ਤਬਾਹ ਕਰ ਸੁੱਟਦਾ ਹੈਜਿਸ ਉੱਤੇ ਇਹ ਪਲ਼ਦਾ ਹੈ।
-----------------0-----------------
No comments:
Post a Comment